Home Blog Page 5

ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ.) ਸਮਰਾਲਾ ਦੀ ਮਾਸਿਕ ਮੀਟਿੰਗ ਵਿੱਚ ਸਰਕਾਰੀ ਅਦਾਰਿਆਂ ਵਿੱਚ ਸਕੂਟਰ/ਸਾਈਕਲ ਸਟੈਂਡ ਠੇਕੇਦਾਰਾਂ ਵੱਲੋਂ ਕੀਤੀ ਜਾਂਦੀ ਲੁੱਟ ਦਾ ਲਿਆ ਨੋਟਿਸ

0

ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ.) ਸਮਰਾਲਾ ਦੀ ਮਾਸਿਕ ਮੀਟਿੰਗ ਵਿੱਚ ਸਰਕਾਰੀ ਅਦਾਰਿਆਂ ਵਿੱਚ ਸਕੂਟਰ/ਸਾਈਕਲ ਸਟੈਂਡ ਠੇਕੇਦਾਰਾਂ ਵੱਲੋਂ ਕੀਤੀ ਜਾਂਦੀ ਲੁੱਟ ਦਾ ਲਿਆ ਨੋਟਿਸ
ਸਮਰਾਲਾ ਸ਼ਹਿਰ ਦੇ ਵੱਖ ਵੱਖ ਮਸਲਿਆਂ ਅਤੇ ਆਮ ਲੋਕਾਂ ਦੀਆਂ ਮੰਗਾਂ ਸਬੰਧੀ ਫਰੰਟ ਦਾ ਵਫਦ ਐਸ. ਡੀ. ਐਮ. ਅਤੇ ਹਲਕਾ ਵਿਧਾਇਕ ਨਾਲ ਕਰੇਗਾ ਮੀਟਿੰਗ- ਬਾਲਿਓਂ

ਸਮਰਾਲਾ 12 ਜੂਨ ( ਵਰਿੰਦਰ ਸਿੰਘ ਹੀਰਾ)
ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਮਹੀਨਾਵਾਰ ਮੀਟਿੰਗ ਅਮਰਜੀਤ ਸਿੰਘ ਬਾਲਿਓ ਪ੍ਰਧਾਨ ਦੀ ਰਹਿਨੁਮਾਈ ਹੇਠ ਸਥਾਨਕ ‘ਬਾਗੀ ਭਵਨ’ ਵਿਖੇ ਹੋਈ। ਮੀਟਿੰਗ ਵਿੱਚ ਫਰੰਟ ਦੇ ਸਰਪ੍ਰਸਤ ਬਜੁਰਗ ਆਗੂ ਕਮਾਡੈਂਟ ਰਸਪਾਲ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਅਤੇ ਉਨ੍ਹਾਂ ਵੱਲੋਂ ਫਰੰਟ ਨੂੰ 13000 ਰੁਪਏ ਦੀ ਮਾਲੀ ਮੱਦਦ ਪ੍ਰਦਾਨ ਕੀਤੀ ਜੋ ਫਰੰਟ ਦੇ ਕੰਮਾਂ ਵਿੱਚ ਵਰਤੀ ਜਾ ਸਕੇ। ਇਸ ਉਪਰੰਤ ਵੱਖ ਵੱਖ ਬੁਲਾਰਿਆਂ ਜਿਨ੍ਹਾਂ ਵਿੱਚ ਅਵਤਾਰ ਸਿੰਘ ਉਟਾਲਾਂ, ਕਾਮਰੇਡ ਭਜਨ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਸਮਰਾਲਾ, ਕੈਪਟਨ ਮਹਿੰਦਰ ਸਿੰਘ ਜਟਾਣਾ ਅਤੇ ਦੀਪ ਦਿਲਬਰ ਨੇ ਸਮਾਜਿਕ ਵਰਤਾਰੇ ਅਤੇ ਸਮਰਾਲਾ ਸ਼ਹਿਰ ਦੀਆਂ ਪ੍ਰਮੁੱਖ ਸਮੱਸਿਆਵਾਂ ਪ੍ਰਤੀ ਚਿੰਤਾ ਪ੍ਰਗਟ ਕਰਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ। ਵਿਚਾਰਾਂ ਉਪਰੰਤ ਫਰੰਟ ਵੱਲੋਂ ਇਨ੍ਹਾਂ ਸਮੱਸਿਆਵਾਂ ਸਬੰਧੀ ਮਤੇ ਪਾਏ ਗਏ ਜਿਨ੍ਹਾਂ ਪ੍ਰਮੁੱਖ ਤੌਰ ਸਮਰਾਲਾ ਦੇ ਸਿਵਲ ਹਸਪਤਾਲ, ਕਚਹਿਰੀਆਂ, ਐਸ. ਡੀ. ਐਮ. ਦਫਤਰ ਵਿੱਚ ਸਾਇਕਲ/ਸਕੂਟਰ ਸਟੈਂਡ ਦੇ ਠੇਕੇਦਾਰਾਂ ਵੱਲੋਂ ਆਮ ਲੋਕਾਂ ਦੀ ਕੀਤੀ ਜਾ ਰਹੀ ਲੁੱਟ, ਸਮਰਾਲਾ ਦੇ ਮੁੱਖ ਬਜਾਰ ਵਿੱਚ ਨਜਾਇਜ ਕਬਜਿਆਂ ਕਾਰਨ ਆਵਾਜਾਈ ਵਿੱਚ ਪੈਂਦੇ ਵਿਘਨ, ਖੰਨਾ ਰੋਡ ਦੇ ਸੀਵਰੇਜ ਦੀ ਮਾੜੀ ਹਾਲਤ ਅਤੇ ਪਏ ਡੂੰਘੇ ਟੋਏ, ਮਾਛੀਵਾੜਾ ਰੋਡ ਅਤੇ ਮੇਨ ਚੌਂਕ ਵਿੱਚ ਸੜਕਾਂ ਵਿੱਚ ਪਏ ਟੋਇਆਂ ਸਬੰਧੀ ਫਰੰਟ ਦਾ ਵਫਦ ਐਸ. ਡੀ. ਐਮ. ਸਮਰਾਲਾ ਅਤੇ ਹਲਕਾ ਵਿਧਾਇਕ ਦਿਆਲਪੁਰਾ ਨੂੰ ਮਿਲ ਕੇ ਉਨ੍ਹਾਂ ਤੋਂ ਹੱਲ ਕਰਾਏਗਾ। ਸਵਿੰਦਰ ਸਿੰਘ ਸਕੱਤਰ ਵੱਲੋਂ ਮਹੀਨੇ ਦੀ ਰਿਪੋਰਟ ਪੜ੍ਹਕੇ ਸੁਣਾਈ ਗਈ ਅਤੇ ਫਰੰਟ ਵੱਲੋਂ ਕੀਤੇ ਗਏ ਕੰਮਾਂ ਬਾਰੇ ਚਾਨਣਾ ਪਾਇਆ। ਬਾਗੀ ਭਵਨ ਵਿਖੇ ਸੁਤੰਤਰਤਾ ਸੰਗਰਾਮੀ ਜਗਜੀਤ ਸਿੰਘ ਬਾਗੀ ਦੇ ਲੱਗੇ ਬੁੱਤ ਉੱਤੇ ਫਰੰਟ ਦੇ ਸਰਗਰਮ ਮੈਂਬਰ ਦਰਸ਼ਨ ਸਿੰਘ ਕੰਗ ਦੇ ਯਤਨਾਂ ਸਦਕਾ ਪਾਏ ਸ਼ੈੱਡ ਦਾ ਉਦਘਾਟਨ ਕੀਤਾ ਗਿਆ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਸੁਰਿੰਦਰ ਕੁਮਾਰ ਅੰਗਰੀਸ਼, ਮਾ. ਪ੍ਰੇਮ ਨਾਥ, ਕਰਨੈਲ ਸਿੰਘ ਕੋਟਾਲਾ, ਜਸਵੰਤ ਸਿੰਘ, ਗੁਰਜੀਤ ਸਿੰਘ, ਜਗਤਾਰ ਸਿੰਘ ਅਜਲੌਦ, ਜਗਜੀਤ ਸਿੰਘ ਘਰਖਣਾ, ਦੇਸ ਰਾਜ, ਨੰਬਰਦਾਰ ਪ੍ਰਿਤਪਾਲ ਸਿੰਘ ਭਗਵਾਨਪੁਰ, ਦਰਸ਼ਨ ਸਿੰਘ ਕੰਗ, ਰਾਮ ਸਿੰਘ ਉਟਾਲਾ ਆਦਿ ਹਾਜ਼ਰ ਸਨ। ਅਖੀਰ ਵਿੱਚ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਨੇ ਕਮਾਂਡੈਂਟ ਰਸਪਾਲ ਸਿੰਘ ਵੱਲੋਂ ਦਿੱਤੀ ਦਾਨ ਰਾਸ਼ੀ ਦਾ ਫਰੰਟ ਵੱਲੋਂ ਧੰਨਵਾਦ ਕੀਤਾ ਗਿਆ ਅਤੇ ਮੀਟਿੰਗ ਦੌਰਾਨ ਪਾਏ ਮਤਿਆਂ ਸਬੰਧੀ ਫਰੰਟ ਵੱਲੋਂ ਲਿਖਤੀ ਤੌਰ ਤੇ ਜਲਦੀ ਐਕਸ਼ਨ ਲੈ ਕੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਆਮ ਲੋਕੀਂ ਹੁੰਦੀ ਪਰੇਸ਼ਾਨੀ ਤੋਂ ਨਿਜਾਤ ਪਾ ਸਕਣ।

ਰਾਜਨਦੀਪ ਕੌਰ ਦਾ ਵਿਆਹ ਜਗਦੀਪ ਸਿੰਘ ਨਾਲ ਹੋਇਆ ।

0

ਬੀਬੀ ਰਾਜਨਦੀਪ ਕੌਰ ਦਾ ਸ਼ੁਭ ਵਿਆਹ ਕਾਕਾ ਜਗਦੀਪ ਸਿੰਘ ਨਾਲ ਹੋਇਆ । ਅਦਾਰਾ 7newspunjabi.com ਵਲੋਂ ਹਾਰਦਿਕ ਸ਼ੁਭਕਾਮਨਾਵਾਂ।

ਮੋਹਣ ਸਿੰਘ ਬਾਲਿਓਂ ਵਧੀਆ ਕਾਰਗੁਜਾਰੀ ਸਦਕਾ ਬਲਾਕ ਪ੍ਰਧਾਨ ਤੋਂ ਜ਼ਿਲ੍ਹਾ ਪ੍ਰੈੱਸ ਸਕੱਤਰ ਦੇ ਅਹੁਦੇ ਤੇ ਪੁੱਜੇ । ਬੀ. ਕੇ. ਯੂ. (ਕਾਦੀਆਂ) ਵਿੱਚ ਹਰੇਕ ਵਰਕਰ ਦਾ ਕੰਮ ਦੇਖ ਕੇ ਉਸਨੂੰ ਅਹੁਦੇ ਦਿੱਤੇ ਜਾਂਦੇ ਹਨ, ਮੋਹਣ ਸਿੰਘ ਦੀ ਮਿਹਨਤ ਸਦਕਾ ਇਹ ਅਹੁਦਾ ਮਿਲਿਆ – ਗਿਆਸਪੁਰਾ

0

ਮੋਹਣ ਸਿੰਘ ਬਾਲਿਓਂ ਵਧੀਆ ਕਾਰਗੁਜਾਰੀ ਸਦਕਾ ਬਲਾਕ ਪ੍ਰਧਾਨ ਤੋਂ ਜ਼ਿਲ੍ਹਾ ਪ੍ਰੈੱਸ ਸਕੱਤਰ ਦੇ ਅਹੁਦੇ ਤੇ ਪੁੱਜੇ ।
ਬੀ. ਕੇ. ਯੂ. (ਕਾਦੀਆਂ) ਵਿੱਚ ਹਰੇਕ ਵਰਕਰ ਦਾ ਕੰਮ ਦੇਖ ਕੇ ਉਸਨੂੰ ਅਹੁਦੇ ਦਿੱਤੇ ਜਾਂਦੇ ਹਨ, ਮੋਹਣ ਸਿੰਘ ਦੀ ਮਿਹਨਤ ਸਦਕਾ ਇਹ ਅਹੁਦਾ ਮਿਲਿਆ – ਗਿਆਸਪੁਰਾ

ਸਮਰਾਲਾ 10  ਜੂਨ ( ਵਰਿੰਦਰ ਸਿੰਘ ਹੀਰਾ)  ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਪੰਜਾਬ ਦੀ ਇੱਕੋ ਇੱਕ ਅਜਿਹੀ ਯੂਨੀਅਨ ਹੈ, ਜਿੱਥੇ ਹਰੇਕ ਵਰਕਰ ਦਾ ਪੂਰਾ ਮਾਣ ਅਤੇ ਸਤਿਕਾਰ ਕੀਤਾ ਜਾਂਦਾ ਹੈ। ਉਸ ਵਰਕਰ ਦੁਆਰਾ ਕੀਤੇ ਕੰਮਾਂ ਦਾ ਲੇਖਾ ਜੋਖਾ ਕਰਕੇ ਸੀਨੀਆਰਤਾ ਦੇ ਅਧਾਰ ਤੇ ਅਹੁਦਾ ਦੇ ਕੇ ਨਿਵਾਜਿਆ ਜਾਂਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਕਾਦੀਆਂ ) ਦੇ ਹਰਦੀਪ ਸਿੰਘ ਗਿਆਸਪੁਰਾ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਸਾਡੀ ਇਹ ਯੂਨੀਅਨ ਪੂਰੇ ਲੁਧਿਆਣੇ ਜ਼ਿਲ੍ਹੇ ਅੰਦਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਮੁਸ਼ਤੈਦੀ ਨਾਲ ਕੰਮ ਕਰਦੀ ਹੈ, ਜਿੱਥੇ ਕਿਤੇ ਵੀ ਕਿਸੇ ਕਿਸਾਨ ਜਾਂ ਮਜ਼ਦੂਰ ਨਾਲ ਧੱਕਾ ਹੁੰਦਾ ਹੈ, ਉਸਦੇ ਹੱਕ ਵਿੱਚ ਪੂਰੀ ਤਰ੍ਹਾਂ ਡਟ ਕੇ ਪਹਿਰਾ ਦਿੱਤਾ ਜਾਂਦਾ ਹੈ ਅਤੇ ਇਨਸਾਫ ਦਿਵਾਇਆ ਜਾਂਦਾ ਹੈ। ਇਸੇ ਤਰ੍ਹਾਂ ਯੂਨੀਅਨ ਵਿੱਚ ਸਾਰੇ ਅਹੁਦੇਦਾਰਾਂ ਦੁਆਰਾ ਕੀਤੇ ਜਾਂਦੇ ਕੰਮਾਂ ਨੂੰ ਧਿਆਨ ਵਿੱਚ ਰੱਖਕੇ ਅਹੁਦੇ ਦਿੱਤੇ ਜਾਂਦੇ ਹਨ। ਇਸੇ ਤਰ੍ਹਾਂ ਮੋਹਣ ਸਿੰਘ ਬਾਲਿਓਂ ਜੋ ਕਿ ਪਿਛਲੇ ਕਾਫੀ ਅਰਸੇ ਤੋਂ ਮਾਛੀਵਾੜਾ ਬਲਾਕ ਦੇ ਪ੍ਰਧਾਨ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਸਨ, ਉਨ੍ਹਾਂ ਦੁਆਰਾ ਬਲਾਕ ਵਿੱਚ ਕੀਤੀ ਸਖਤ ਮਿਹਨਤ ਅਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਕਰਨ ਬਦਲੇ ਉਨ੍ਹਾਂ ਨੂੰ ਸੂਬਾ ਪੱਧਰੀ ਕਮੇਟੀ ਦੇ ਹੁਕਮਾਂ ਮੁਤਾਬਿਕ ਲੁਧਿਆਣਾ ਜ਼ਿਲ੍ਹੇ ਦਾ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਮੋਹਣ ਸਿੰਘ ਬਾਲਿਓਂ ਨੇ ਜਿਸ ਤਰ੍ਹਾਂ ਬਲਾਕ ਪੱਧਰ ਤੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਹਨ, ਜ਼ਿਲ੍ਹੇ ਵਿੱਚ ਜੋ ਜਿੰਮੇਵਾਰੀ ਸੌਂਪੀ ਗਈ ਹੈ ਉਸਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਮੋਹਣ ਸਿੰਘ ਬਾਲਿਓਂ ਨੇ ਹਾਈ ਕਮਾਂਡ ਦੇ ਹੁਕਮਾਂ ’ਤੇ ਫੁੱਲ ਚੜਾਉਂਦੇ ਹੋਏ ਕਿਹਾ ਜੋ ਜਿੰਮੇਵਾਰੀ ਉਨ੍ਹਾਂ ਨੂੰ ਜ਼ਿਲ੍ਹਾ ਪੱਧਰ ਤੇ ਸੌਂਪੀ ਗਈ ਹੈ, ਉਸਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਣਗੇ। ਇਸ ਮੌਕੇ ਮੋਹਣ ਸਿੰਘ ਬਾਲਿਓਂ ਨੂੰ ਜ਼ਿਲ੍ਹਾ ਪ੍ਰੈਸ ਸਕੱਤਰ ਬਣਨ ਤੇ ਵਧਾਈਆਂ ਦੇਣ ਵਾਲਿਆਂ ਵਿੱਚ ਪ੍ਰਮੁੱਖ ਤੌਰ ਤੇ ਮਨਪ੍ਰੀਤ ਸਿੰਘ ਘੁਲਾਲ ਜ਼ਿਲ੍ਹਾ ਜਨਰਲ ਸਕੱਤਰ, ਕੁਲਦੀਪ ਸਿੰਘ ਗੜ੍ਹੀ ਜ਼ਿਲ੍ਹਾ ਮੀਤ ਪ੍ਰਧਾਨ, ਦਰਸ਼ਨ ਸਿੰਘ ਰੋਹਲੇ ਪ੍ਰਧਾਨ ਬਲਾਕ ਸਮਰਾਲਾ, ਗੁਰਜੀਤ ਸਿੰਘ ਗੜ੍ਹੀ ਪ੍ਰਧਾਨ ਬਲਾਕ ਮਾਛੀਵਾੜਾ, ਸੁਖਵਿੰਦਰ ਸਿੰਘ ਸੁੱਖੀ ਰੋਹਲਾ ਜ਼ਿਲ੍ਹਾ ਖਜਾਨਚੀ ਆਦਿ ਤੋਂ ਇਲਾਵਾ ਲੁਧਿਆਣਾ ਜ਼ਿਲ੍ਹੇ ਵੱਖ ਵੱਖ ਅਹੁਦੇਦਾਰ ਸ਼ਾਮਲ ਸਨ।

ਰਣਜੀਤ ਸਿੰਘ ਢਿੱਲਵਾਂ ਲਗਾਤਾਰ ਦੂਜੀ ਵਾਰ ਪੰਜਾਬ ਨੰਬਰਦਾਰ ਐਸੋ: (ਗਾਲਿਬ) ਦੇ ਤਹਿਸੀਲ ਪ੍ਰਧਾਨ ਚੁਣੇ ਗਏ ।

0

ਰਣਜੀਤ ਸਿੰਘ ਢਿੱਲਵਾਂ ਲਗਾਤਾਰ ਦੂਜੀ ਵਾਰ ਪੰਜਾਬ ਨੰਬਰਦਾਰ ਐਸੋ: (ਗਾਲਿਬ) ਦੇ ਤਹਿਸੀਲ ਪ੍ਰਧਾਨ ਚੁਣੇ ਗਏ ।
ਨੰਬਰਦਾਰਾਂ ਦੀਆਂ ਹੱਕੀ ਮੰਗਾਂ ਸਬੰਧੀ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਮਸਲੇ ਵਿਚਾਰੇ ਜਾਣਗੇ- ਰਣਜੀਤ ਸਿੰਘ ਪ੍ਰਧਾਨ
ਸਮਰਾਲਾ, 02 ਜੂਨ ( ਵਰਿੰਦਰ ਸਿੰਘ ਹੀਰਾ)
ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ (ਰਜਿ: 169) ਦੀ ਮਹੀਨਾਵਾਰ ਮੀਟਿੰਗ ਤਹਿਸੀਲ ਦਫਤਰ ਵਿਖੇ ਜ਼ਿਲ੍ਹਾ ਪ੍ਰਧਾਨ ਸੁਰਮੁੱਖ ਸਿੰਘ ਹਰਬੰਸਪੁਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਤਹਿਸੀਲ ਪ੍ਰਧਾਨ ਦਾ ਕਾਰਜਕਾਲ ਮਾਰਚ ਮਹੀਨੇ ਪੂਰਾ ਹੋਣ ਉਪਰੰਤ ਨਵਾਂ ਤਹਿਸੀਲ ਪ੍ਰਧਾਨ ਚੁਣੇ ਜਾਣ ਸਬੰਧੀ ਮਤਾ ਪਾਇਆ ਗਿਆ। ਸਮੂਹ ਨੰਬਰਦਾਰਾਂ ਨੇ ਸਰਬਸੰਮਤੀ ਨਾਲ ਪਿਛਲੀ ਟਰਮ ਦੇ ਪ੍ਰਧਾਨ ਨੰਬਰਦਾਰ ਰਣਜੀਤ ਸਿੰਘ ਢਿੱਲਵਾਂ ਦੁਆਰਾ ਕੀਤੇ ਕੰਮਾਂ ਦੇ ਮੱਦੇਨਜ਼ਰ ਸਰਬਸੰਮਤੀ ਨਾਲ ਮੁੜ ਅਗਲੇ ਚਾਰ ਸਾਲਾਂ ਲਈ ਰਣਜੀਤ ਸਿੰਘ ਢਿੱਲਵਾਂ ਮੁੜ ਤਹਿਸੀਲ ਪ੍ਰਧਾਨ ਚੁਣ ਲਿਆ ਗਿਆ। ਮੁੜ ਪ੍ਰਧਾਨ ਚੁਣੇ ਜਾਣ ਉਪਰੰਤ ਸਮੂਹ ਨੰਬਰਦਾਰਾਂ ਨੇ ਵਧਾਈ ਦਿੱਤੀ। ਪ੍ਰਧਾਨ ਨੰਬਰਦਾਰ ਰਣਜੀਤ ਸਿੰਘ ਢਿੱਲਵਾਂ ਨੇ ਆਪਣੀ ਨਵੀਂ ਟੀਮ ਦੀ ਕਾਰਜਕਾਰਨੀ ਦੀ ਚੋਣ ਕੀਤੀ। ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਨੰਬਰਦਾਰ ਹਾਕਮ ਸਿੰਘ ਹੇੜੀਆਂ ਸੀਨੀਅਰ ਮੀਤ ਪ੍ਰਧਾਨ, ਕਮਲਜੀਤ ਸਿੰਘ ਲਲੌੜੀ ਕੈਸ਼ੀਅਰ ਅਤੇ ਮੀਤ ਪ੍ਰਧਾਨ, ਅਮਰੀਕ ਸਿੰਘ ਮਾਣਕੀ ਜੂਨੀਅਰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਬੌਂਦਲ ਸਕੱਤਰ, ਕਾਰਜਕਾਰੀ ਮੈਂਬਰਾਂ ਵਿੱਚ ਸੁਰਜੀਤ ਸਿੰਘ ਨੀਲੋਂ ਕਲਾਂ, ਹਰਜੀਤ ਸਿੰਘ ਗਹਿਲੇਵਾਲ, ਰਘਵੀਰ ਸਿੰਘ, ਹਰਦੇਵ ਸਿੰਘ ਗੋਸਲਾਂ ਚੁਣੇ ਗਏ। ਪ੍ਰਧਾਨ ਚੁਣੇ ਜਾਣ ਉਪਰੰਤ ਢਿੱਲਵਾਂ ਨੇ ਕਿਹਾ ਕਿ ਉਹ ਸਮਰਾਲਾ ਤਹਿਸੀਲ ਦੇ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਸਬੰਧੀ ਤਹਿਸੀਲਦਾਰ ਸਮਰਾਲਾ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ ਅਤੇ ਪੰਜਾਬ ਪੱਧਰ ਤੇ ਨੰਬਰਦਾਰਾਂ ਦੇ ਚੱਲ ਰਹੇ ਸੰਘਰਸ਼ ਵਿੱਚ ਸ਼ਮੂਲੀਅਤ ਕਰਕੇ ਨੰਬਰਦਾਰਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨਗੇ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਨੰਬਰਦਾਰਾਂ ਦੀਆਂ ਮੰਗਾਂ ਸਬੰਧੀ ਕੀਤੇ ਵਾਅਦੇ ਪੂਰੇ ਕਰਨ। ਇਸ ਉਪਰੰਤ ਨੰਬਰਦਾਰ ਪ੍ਰਕਾਸ਼ ਸਿੰਘ ਢੰਡੇ ਦੀ ਹੋਈ ਅਚਾਨਕ ਮੌਤ ਤੇ ਦੋ ਮਿੰਟ ਦਾ ਮੋਨ ਧਾਰ ਕੇ ਸਰਧਾਂਜ਼ਲੀ ਭੇਟ ਕੀਤੀ। ਸਮੂਹ ਨੰਬਰਦਾਰਾਂ ਨੇ ਢੰਡਾ ਦੀ ਹੋਈ ਅਚਾਨਕ ਮੌਤ ਪ੍ਰਤੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਅੱਜ ਦੀ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਸਮਰਾਲਾ ਤਹਿਸੀਲ ਦੇ ਹੋਰ ਵੀ ਨੰਬਰਦਾਰ ਹਾਜ਼ਰ ਸਨ।

. ਹਮਦਰਦਵੀਰ ਨੌਸ਼ਹਿਰਵੀ ਦੀ ਯਾਦ ਵਿੱਚ ਸਾਹਿਤਕ ਗੋਸ਼ਟੀ 2 ਜੂਨ ਨੂੰ ਪ੍ਰੋ. (ਡਾ.) ਭੀਮਇੰਦਰ ਸਿੰਘ ਡਾਇਰੈਕਟਰ ਪੰਜਾਬੀ ਸੈਂਟਰ ਪੰਜਾਬੀ ਯੂਨੀ: ਪਟਿਆਲਾ ਗੋਸ਼ਟੀ ਵਿੱਚ ਹੋਣਗੇ ਬਤੌਰ ਮੁੱਖ ਮਹਿਮਾਨ ਸ਼ਾਮਲ – ਡਾ. ਬੈਨੀਪਾਲ

0

ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀ ਯਾਦ ਵਿੱਚ ਸਾਹਿਤਕ ਗੋਸ਼ਟੀ 2 ਜੂਨ ਨੂੰ
ਪ੍ਰੋ. (ਡਾ.) ਭੀਮਇੰਦਰ ਸਿੰਘ ਡਾਇਰੈਕਟਰ ਪੰਜਾਬੀ ਸੈਂਟਰ ਪੰਜਾਬੀ ਯੂਨੀ: ਪਟਿਆਲਾ ਗੋਸ਼ਟੀ ਵਿੱਚ ਹੋਣਗੇ ਬਤੌਰ ਮੁੱਖ ਮਹਿਮਾਨ ਸ਼ਾਮਲ – ਡਾ. ਬੈਨੀਪਾਲ
ਸਮਰਾਲਾ,29 ਮਈ ( ਵਰਿੰਦਰ ਸਿੰਘ ਹੀਰਾ ) 
ਪ੍ਰੋਫੈਸਰ ਹਮਦਰਦਵੀਰ ਨੌਸ਼ਹਿਰਵੀ ਯਾਦਗਾਰੀ ਕਮੇਟੀ ਸਮਰਾਲਾ ਵੱਲੋਂ ਪੰਜਾਬੀ ਕਾਵਿ- ਜਗਤ ਤੇ ਕਥਾ ਜਗਤ ਦੇ ਉੱਘੇ ਹਸਤਾਖਰ ਅਤੇ ਬਾਬਾ ਬੌਹੜ ਪ੍ਰੋਫੈਸਰ ਹਮਦਰਦਵੀਰ ਨੌਸ਼ਹਿਰਵੀ ਦੀ ਪੰਜਵੀਂ ਬਰਸੀ ਮੌਕੇ ਸਾਹਿਤਕ ਗੋਸ਼ਟੀ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਪ੍ਰਧਾਨ ਪ੍ਰੋ. (ਡਾ.) ਪਰਮਿੰਦਰ ਸਿੰਘ ਬੈਨੀਪਾਲ ਅਤੇ ਹਰਜਿੰਦਰਪਾਲ ਸਿੰਘ ਸਮਰਾਲਾ ਨੇ ਦੱਸਿਆ ਕਿ ਇਹ ਸਾਹਿਤਕ ਗੋਸ਼ਟੀ 2 ਜੂਨ ਦਿਨ ਸੋਮਵਾਰ, ਸਵੇਰੇ 9 ਵਜੇ ਸਕੂਲ ਆਫ ਐਮੀਨੈਂਸ ਸੀਨੀ: ਸੈਕੰ: ਸਕੂਲ ਸਮਰਾਲਾ ਵਿਖੇ ਕਰਵਾਈ ਜਾ ਰਹੀ ਹੈ। ਇਸ ਗੋਸ਼ਟੀ ਵਿੱਚ ਪ੍ਰੋਫੈਸਰ (ਡਾ.) ਭੀਮਇੰਦਰ ਸਿੰਘ ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋ ਕੇ ਪ੍ਰੋ. ਨੌਸ਼ਹਿਰਵੀ ਨਾਲ ਜੁੜੀਆਂ ਯਾਦਾਂ ਤਾਜਾ ਕਰਨਗੇ ਅਤੇ ਉਨ੍ਹਾਂ ਦੁਆਰਾ ਸਾਹਿਤਕ ਖੇਤਰ ਵਿੱਚ ਘਾਲੀਆਂ ਘਾਲਣਾਵਾਂ ਤੇ ਵਿਚਾਰ ਚਰਚਾ ਕਰਨਗੇ। ਇਸ ਤੋਂ ਇਲਾਵਾ ਹਾਜ਼ਰੀਨ ਸਰੋਤੇ ਵੀ ਨੌਸ਼ਹਿਰਵੀ ਨਾਲ ਜੁੜੀਆਂ ਯਾਦਾਂ ਤਾਜੀਆਂ ਕਰਨਗੇ। ਸਮਾਗਮ ਵਿੱਚ ਹਾਜ਼ਰ ਕਵੀ ਮਹਿਫਲ ਦਾ ਸ਼ਿੰਗਾਰ ਬਣਨਗੇ। ਉਨ੍ਹਾਂ ਇਲਾਕੇ ਦੀਆਂ ਵੱਖ ਵੱਖ ਸਾਹਿਤਕ ਅਤੇ ਸਮਾਜਿਕ ਸੰਸਥਾਵਾਂ ਨੂੰ ਇਸ ਗੋਸ਼ਟੀ ਵਿੱਚ ਭਾਗ ਲੈਣ ਦੀ ਅਪੀਲ ਕੀਤੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਕਰਨੈਲ ਸਿੰਘ ਧਾਲੀਵਾਲ ਸਰਪ੍ਰਸਤ, ਲਖਬੀਰ ਸਿੰਘ ਬਲਾਲਾ, ਕਰਮਜੀਤ ਸਿੰਘ ਅਜ਼ਾਦ, ਸੁਰਜੀਤ ਸਿੰਘ ਵਿਸ਼ਦ, ਮਾ. ਪੁਖਰਾਜ ਸਿੰਘ ਘੁਲਾਲ, ਲਖਵੀਰ ਸਿੰਘ ਹੈੱਡ ਮਾਸਟਰ, ਮੇਘ ਸਿੰਘ ਜਵੰਦਾ ਮੁੱਖ ਅਧਿਆਪਕ, ਰਾਜਵਿੰਦਰ ਸਮਰਾਲਾ, ਦੀਪ ਦਿਲਬਰ ਅਤੇ ਇੰਦਰਜੀਤ ਸਿੰਘ ਕੰਗ ਹਾਜ਼ਰ ਸਨ

ਸਨੀ ਦੂਆ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ,

0

ਬੜੀ ਹੀ ਦੁਖਦਾਈ ਖਬਰ ਹੈ ਕਿ ਸਮਰਾਲਾ ਤੋਂ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਅਤੇ  ਕੌਂਸਲਰ ਸਨੀ ਦੂਆ ਜੀ ਦਿਲ ਦਾ ਦੌਰਾ ਪੈਣ ਕਰਕੇ ਅਕਾਲ ਚਲਾਣਾ ਕਰ ਗਏ ਹਨ । ਸਮਰਾਲਾ ਇਲਾਕੇ ਵਿੱਚ ਸ਼ੋਕ ਦੀ ਲਹਿਰ ਹੈ।

ਸਮਾਜਸੇਵੀ ਨੀਰਜ ਸਿਹਾਲਾ ਦੀ ਅਗਵਾਈ ਹੇਠ ਲਗਾਇਆ ਖੂਨਦਾਨ ਕੈਂਪ, ਹਲਕਾ ਵਿਧਾਇਕ ਦਿਆਲਪੁਰਾ ਵਿਸ਼ੇਸ਼ ਤੌਰ ਤੇ ਪੁੱਜੇ ਖੂਨਦਾਨ ਕੈਂਪ ਦੌਰਾਨ 52 ਯੂਨਿਟ ਖੂਨ ਹੋਇਆ ਇਕੱਤਰ

0

ਸਮਾਜਸੇਵੀ ਨੀਰਜ ਸਿਹਾਲਾ ਦੀ ਅਗਵਾਈ ਹੇਠ ਲਗਾਇਆ ਖੂਨਦਾਨ ਕੈਂਪ, ਹਲਕਾ ਵਿਧਾਇਕ ਦਿਆਲਪੁਰਾ ਵਿਸ਼ੇਸ਼ ਤੌਰ ਤੇ ਪੁੱਜੇ
ਖੂਨਦਾਨ ਕੈਂਪ ਦੌਰਾਨ 52 ਯੂਨਿਟ ਖੂਨ ਹੋਇਆ ਇਕੱਤਰ
ਸਮਰਾਲਾ, 19 ਮਈ ( ਵਰਿੰਦਰ ਸਿੰਘ ਹੀਰਾ )  ਕੁਝ ਵਿਅਕਤੀ ਅਜਿਹੇ ਹੁੰਦੇ ਹਨ, ਜਿਨ੍ਹਾਂ ਕਿਸਮਤ ਵਿੱਚ ਪ੍ਰਮਾਤਮਾ ਨੇ ਸਮਾਜਸੇਵਾ ਹੀ ਲਿਖੀ ਹੁੰਦੀ ਹੈ, ਉਹ ਸਮਾਜਸੇਵਾ ਚਾਹੇ ਧਾਰਮਿਕ ਹੋਵੇ, ਸਮਾਜ ਭਲਾਈ ਦੀ ਹੋਵੇ ਜਾਂ ਮਨੁੱਖੀ ਜਾਨਾਂ ਬਚਾਉਣ ਵਾਲੇ ਕਾਰਜ ਦੀ ਹੋਵੇ ਹਰ ਕੰਮ ਨੂੰ ਮੋਹਰੀ ਹੋ ਕੇ ਕਰਦੇ ਹਨ। ਜੇਕਰ ਸਮਰਾਲਾ ਇਲਾਕੇ ਵਿੱਚ ਅਜਿਹੇ ਕਿਸੇ ਵਿਅਕਤੀ ਦੀ ਪਹਿਚਾਣ ਕਰਨੀ ਹੋਵੇ ਤਾਂ ਮੂਹਰੀ ਕਤਾਰ ਵਿੱਚ ਸਮਾਜਸੇਵੀ ਨੀਰਜ ਸਿਹਾਲਾ ਦਾ ਨਾਂ ਆਉਂਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਨੀਰਜ ਸਿਹਾਲਾ ਦੀ ਅਗਵਾਈ ਹੇਠ ਚੰਡੀਗੜ੍ਹ ਰੋਡ ਸਮਰਾਲਾ ਵਿਖੇ ਲਗਾਏ ਖੂਨਦਾਨ ਕੈਂਪ ਵਿੱਚ ਪੁੱਜ ਕੇ ਵਿਸ਼ੇਸ਼ ਤੌਰ ਤੇ ਕੀਤਾ। ਖੂਨਦਾਨ ਕੈਂਪ ਦਾ ਉਦਘਾਟਨ ਹਰੀ ਕ੍ਰਿਸ਼ਨ ਗੰਭੀਰ ਦੁਆਰਾ ਆਪਣੇ ਕਰ ਕਮਲਾਂ ਨਾਲ ਕੀਤਾ ਅਤੇ ਕੈਂਪ ਦੌਰਾਨ ਖੂਨਦਾਨ ਕਰਨ ਲਈ ਨੌਜਵਾਨਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸਦੇ ਫਲਸਰੂਪ 52 ਯੂਨਿਟ ਖੂਨ ਇਕੱਤਰ ਹੋਇਆ। ਇਸ ਖੂਨਦਾਨ ਕੈਂਪ ਵਿੱਚ ਕਰਨ ਹਸਪਤਾਲ ਸਮਰਾਲਾ ਤੋਂ ਡਾਕਟਰਾਂ ਦੀ ਖੂਨ ਇਕੱਤਰ ਕਰਨ ਲਈ ਪੁੱਜੀ। ਇਸ ਮੌਕੇ ਨੀਰਜ ਸਿਹਾਲਾ ਨੇ ਕਿਹਾ ਕਿ ਅੱਜਕੱਲ ਦੇ ਭੱਜ ਦੌੜ ਵਾਲੇ ਸਮੇਂ ਵਿੱਚ ਅਨੇਕਾਂ ਤਰ੍ਹਾਂ ਦੇ ਹਾਦਸਿਆਂ ਦੀ ਵੀ ਬਹੁਤਾਤ ਹੋ ਗਈ ਹੈ, ਇਨ੍ਹਾਂ ਹਾਦਸਿਆਂ ਵਿੱਚ ਜਖਮੀ ਹੋਏ ਮਰੀਜ ਕਈ ਵਾਰ ਖੂਨ ਦੀ ਘਾਟ ਕਾਰਨ ਆਪਣੀ ਕੀਮਤੀ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ। ਜਿਸ ਕਾਰਨ ਅੱਜ ਦੇ ਸਮੇਂ ਖੂਨਦਾਨ ਕੈਂਪਾਂ ਦੀ ਬਹੁਤ ਜਰੂਰਤ ਹੈ, ਜਿਸ ਨਾਲ ਇਨ੍ਹਾਂ ਕੈਂਪਾਂ ਰਾਹੀਂ ਇਕੱਤਰ ਹੋਇਆ ਖੂਨ ਲੋੜਵੰਦਾਂ ਦੇ ਕੰਮ ਆ ਸਕਦਾ ਹੈ। ਖੂਨਦਾਨ ਕੈਂਪ ਵਿੱਚ ਵੱਖ ਵੱਖ ਰਾਜਨੀਤਕ, ਸਮਾਜਿਕ ਅਤੇ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਕੈਂਪ ਵਿੱਚ ਹਾਜ਼ਰੀ ਭਰੀ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਨਵਜੀਤ ਸਿੰਘ ਉਟਾਲ ਪੀ. ਏ., ਮਨਦੀਪ ਸਿੰਘ ਟੋਡਰਪੁਰ, ਪਵਨਪ੍ਰੀਤ ਸਿੰਘ ਚਾਹਲ, ਕੁਲਦੀਪ ਚੰਡੀਗੜ੍ਹ, ਗੋਗੀ ਪਪੜੌਦੀ, ਸ਼ੈਲੀ ਸਮਰਾਲਾ, ਗੁਰਪਾਲ ਸਿੰਘ, ਬਰਿੰਦਰ ਦਿਓਲ, ਪਰਮਜੀਤ ਸਿੰਘ ਪੰਚ, ਸ਼ੈਂਟੀ ਰਾਣਾ, ਮਨੀ ਪਾਠਕ ਪ੍ਰਧਾਨ, ਇੰਦਰੇਸ਼ ਜੈਦਕਾ ਚੇਅਰਮੈਨ, ਜੀਤੀ ਸਮਰਾਲਾ, ਹਨੀ ਯੂ. ਏ. ਈ., ਬਾਬੂ ਗੜ੍ਹੀ, ਰਾਮ ਗੋਪਾਲ ਸ਼ਰਮਾ, ਰਾਮੇਸ਼ ਪੰਚ, ਰਾਣਾ ਸੁਭਾਸ਼, ਰਿੱਕੀ ਸਹਿਜੋ ਮਾਜਰਾ, ਰੂਪਮ ਗੰਭੀਰ, ਹਰਪ੍ਰੀਤ ਬਾਲਿਓਂ, ਭਾਈ ਅੰਤਰਜੋਤ ਸਿੰਘ, ਸ਼ਿਵ ਕੁਮਾਰ ਸ਼ਿਵਲੀ, ਟੋਨੀ ਮੁਸ਼ਕਾਬਾਦ, ਭੂਰਾ ਮੁਸ਼ਕਾਬਾਦ, ਕੁਲਵੀਰ ਸਿੰਘ ਹੇੜੀਆਂ, ਸਤਿੰਦਰ ਖੀਰਨੀਆਂ, ਸਤੀਸ਼ ਸਕਰਾਲਾ, ਵਿਸ਼ਾਲ ਭਾਰਤੀ ਆਦਿ ਤੋਂ ਇਲਾਵਾ ਸਮਰਾਲਾ ਦੇ ਸਮੂਹ ਪੱਤਰਕਾਰ ਭਾਈਚਾਰੇ ਦਾ ਭਰਪੂਰ ਸਹਿਯੋਗ ਰਿਹਾ।

ਗੌਰਮੈਂਟ ਸੀਨੀਅਰ ਸੈਕੈਂਡਰੀ ਸਕੂਲ ਉੜਾਪੜ ਦੀ ਵਿਦਿਆਰਥਣ ਹਰਦੀਪ ਕੌਰ ਨੇ +2 ਪ੍ਰੀਖਿਆ ਵਿੱਚ 95% ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ

0

ਗੌਰਮੈਂਟ ਸੀਨੀਅਰ ਸੈਕੈਂਡਰੀ ਸਕੂਲ ਉੜਾਪੜ ਦੀ ਵਿਦਿਆਰਥਣ ਹਰਦੀਪ ਕੌਰ ਨੇ +2 ਪ੍ਰੀਖਿਆ ਵਿੱਚ 95% ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ

ਨਵਾਂ ਸ਼ਹਿਰ, 19 ਮਈ ( ਵਰਿੰਦਰ ਸਿੰਘ ਹੀਰਾ ) ਗੌਰਮੈਂਟ ਸੀਨੀਅਰ ਸੈਕੈਂਡਰੀ ਸਕੂਲ ( ਸਮਾਰਟ ਸਕੂਲ) ਉੜਾਪੜ ਦੀ ਵਿਦਿਆਰਥਣ ਹਰਦੀਪ ਕੌਰ ਨੇ +2 ਦੀ ਪ੍ਰੀਖਿਆ ਵਿੱਚ 500 ਵਿੱਚੋਂ 475 ਅੰਕ , 95 % ਅੰਕ ਪ੍ਰਾਪਤ ਕਰਕੇ ਅਤੇ ਪਹਿਲਾ ਸਥਾਨ ਹਾਸਿਲ ਕਰਕੇ ਆਪਣੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਜ਼ਿਕਰ ਯੋਗ ਹੈ ਕਿ ਹਰਦੀਪ ਕੌਰ ਹਮੇਸ਼ਾ ਮਿਹਨਤ ਅਤੇ ਲਗਨ ਨਾਲ ਆਪਣੀ ਪੜ੍ਹਾਈ ਕਰਦੀ ਹੈ ਅਤੇ ਹਰ ਪ੍ਰੀਖਿਆ ਵਿੱਚ ਪਹਿਲੇ ਨੰਬਰ ਤੇ ਹੀ ਆਉਂਦੀ ਹੈ। ਹਰਦੀਪ ਕੌਰ ਦੇ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਉਨਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਦੀਪ ਕੌਰ ਨੇ ਦੱਸਿਆ ਕਿ ਉਹ ਉਚੇਰੀ ਵਿਦਿਆ ਹਾਸਿਲ ਕਰਕੇ ਅਧਿਆਪਕ ਬਣਨਾ ਚਾਹੁੰਦੀ ਹੈ । ਹਰਦੀਪ ਕੌਰ ਦੇ ਪਰਿਵਾਰ ਨੇ ਦੱਸਿਆ ਕਿ ਉਸਦੀ ਕਾਮਯਾਬੀ ਦਾ ਸਿਹਰਾ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਮਿਹਨਤੀ ਸਟਾਫ ਨੂੰ ਜਾਂਦਾ ਹੈ ਜਿਨ੍ਹਾਂ ਦੇ ਮਾਰਗ ਦਰਸ਼ਨ ਵਿੱਚ ਹਰਦੀਪ ਕੌਰ ਨੇ ਵੱਡੀ ਕਾਮਯਾਬੀ ਹਾਸਿਲ ਕੀਤੀ। ਹਰਦੀਪ ਕੌਰ ਦੇ 95% ਅੰਕ ਪ੍ਰਾਪਤ ਕਰਨ ਤੇ ਪਿੰਡ ਉੜਾਪੜ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ।

ਗੋਸਲਾਂ ਸਕੂਲ ਦੀ ਵਿਦਿਆਰਥਣ ਗੁਰਬੀਰ ਕੌਰ ਨੇ 12ਵੀਂ ਦੀ ਮੈਰਿਟ ਵਿੱਚ ਥਾਂ ਬਣਾ ਕੇ ਸਕੂਲ ਦਾ ਨਾਂ ਕੀਤਾ ਰੌਸ਼ਨ ਗੁਰਬੀਰ ਕੌਰ ਨੇ 487/500 ਅੰਕ ਲੈ ਕੇ ਪੰਜਾਬ ਪੱਧਰ ’ਤੇ ਦਰਜ ਕਰਵਾਈ ਮੌਜੂਦਗੀ

0

ਗੋਸਲਾਂ ਸਕੂਲ ਦੀ ਵਿਦਿਆਰਥਣ ਗੁਰਬੀਰ ਕੌਰ ਨੇ 12ਵੀਂ ਦੀ ਮੈਰਿਟ ਵਿੱਚ ਥਾਂ ਬਣਾ ਕੇ ਸਕੂਲ ਦਾ ਨਾਂ ਕੀਤਾ ਰੌਸ਼ਨ
ਗੁਰਬੀਰ ਕੌਰ ਨੇ 487/500 ਅੰਕ ਲੈ ਕੇ ਪੰਜਾਬ ਪੱਧਰ ’ਤੇ ਦਰਜ ਕਰਵਾਈ ਮੌਜੂਦਗੀ
ਸਮਰਾਲਾ,  15 ਮਈ ( ਵਰਿੰਦਰ ਸਿੰਘ ਹੀਰਾ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੋਸਲਾਂ ਦੀ ਮਿਹਨਤੀ ਅਤੇ ਹੋਣਹਾਰ ਵਿਦਿਆਰਥਣ ਗੁਰਬੀਰ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈ 12ਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ 487 ਅੰਕ ਹਾਸਲ ਕਰਕੇ ਰਾਜ ਪੱਧਰੀ ਮੈਰਿਟ ਲਿਸਟ ਵਿੱਚ ਆਪਣੀ ਥਾਂ ਬਣਾਈ ਹੈ। ਇਹ ਉਪਲਬਧੀ ਨਾ ਸਿਰਫ਼ ਸਕੂਲ ਲਈ ਮਾਣ ਦਾ ਮੌਕਾ ਹੈ, ਬਲਕਿ ਪੂਰੇ ਗੋਸਲਾਂ ਪਿੰਡ ਲਈ ਵੀ ਗੌਰਵ ਦੀ ਗੱਲ ਹੈ। ਗੁਰਬੀਰ ਦੀ ਇਸ ਕਾਮਯਾਬੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਪ੍ਰਤਿਭਾ ਅਤੇ ਸਮਰੱਥਾ ਵਿੱਚ ਕਿਸੇ ਤੋਂ ਘੱਟ ਨਹੀਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਸੱਦੀ ਨੇ ਗੁਰਬੀਰ ਕੌਰ ਨੂੰ ਸਨਮਾਨਿਤ ਕਰਨ ਲਈ ਕੀਤੇ ਗਏ ਸਾਦੇ ਸਮਾਗਮ ਦੌਰਾਨ ਸਕੂਲ ਵਿਦਿਆਰਥੀਆਂ, ਨਗਰ ਨਿਵਾਸੀਆਂ ਅਤੇ ਸਟਾਫ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇਹ ਸਿਰਫ ਗੁਰਬੀਰ ਲਈ ਨਹੀਂ, ਸਗੋਂ ਸਾਡੇ ਪੂਰੇ ਸਕੂਲ ਲਈ ਇੱਕ ਇਤਿਹਾਸਕ ਮੋੜ ਹੈ। ਇਹ ਹੋਰ ਬੱਚਿਆਂ ਨੂੰ ਪ੍ਰੇਰਣਾ ਦੇਵੇਗਾ ਕਿ ਦ੍ਰਿੜ ਨਿਸ਼ਚੇ ਅਤੇ ਲਗਾਤਾਰ ਮਿਹਨਤ ਨਾਲ ਕੁਝ ਵੀ ਸੰਭਵ ਹੈ। ਇਸ ਮੌਕੇ ਗੁਰਬੀਰ ਕੌਰ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਦੱਸਿਆ ਕਿ ਉਸਨੇ ਹਰ ਰੋਜ਼ ਨਿਯਮਤ ਪੜ੍ਹਾਈ, ਅਧਿਆਪਕਾਂ ਦੀ ਰਹਿਨੁਮਾਈ ਅਤੇ ਮਾਪਿਆਂ ਦੀਆਂ ਦੁਆਵਾਂ ਨਾਲ ਇਹ ਸਭ ਹਾਸਲ ਕੀਤਾ। ਇਸ ਸਮਾਗਮ ਦੌਰਾਨ ਗੁਰਬੀਰ ਕੌਰ ਨੂੰ ਸਕੂਲ ਪਿ੍ਰੰਸੀਪਲ ਸੰਜੀਵ ਸੱਦੀ, ਭਿੰਦਰ ਸਿੰਘ ਸੈਕਟਰੀ ਅਤੇ ਪਰਮਿੰਦਰ ਕੌਰ ਸਪੁੱਤਰੀ ਮਨਜੀਤ ਕੌਰ ਨੰਬਰਦਾਰ ਨੇ 5100-5100 ਰੁਪਏ ਦਾ ਨਕਦ ਇਨਾਮ ਅਤੇ ਅਸ਼ੀਰਵਾਦ ਦਿੱਤਾ। ਸਮਾਗਮ ਦੌਰਾਨ ਸਰਪੰਚ ਗੁਰਪ੍ਰੀਤ ਸਿੰਘ, ਕੁਲਬੀਰ ਸਿੰਘ ਗੋਸਲਾਂ ਨੇ ਵੀ ਗੁਰਬੀਰ ਕੌਰ ਨੂੰ ਨਕਦ ਇਨਾਮ ਨਾਲ ਸਨਮਾਨ ਕੀਤਾ। ਸਮਾਗਮ ਵਿੱਚ ਮੰਚ ਸੰਚਾਲਕ ਦੀ ਭੂਮਿਕਾ ਹਰਪਿੰਦਰ ਸਿੰਘ ਸ਼ਾਹੀ ਨੇ ਨਿਭਾਈ। ਸਮਾਗਮ ਦੌਰਾਨ ਸਮੂਹ ਸਟਾਫ, ਸਹਿਯੋਗੀ ਕਰਮਚਾਰੀਆਂ, ਗਰਾਮ ਪੰਚਾਇਤ, ਨਗਰ ਨਿਵਾਸੀਆਂ ਵੱਲੋਂ ਗੁਰਬੀਰ ਕੌਰ ਨੂੰ ਅਸ਼ੀਰਵਾਦ ਦਿੱਤਾ। ਸਮਾਗਮ ਵਿੱਚ ਗੁਰਬੀਰ ਕੌਰ ਦੇ ਮਾਪਿਆਂ ਤੋਂ ਬਿਨ੍ਹਾਂ ਕੈਸ਼ੀਅਰ ਭੁਪਿੰਦਰ ਸਿੰਘ, ਸਮੂਹ ਸਟਾਫ ਅਤੇ ਨਗਰ ਦੇ ਪਤਵੰਤੇ ਸੱਜਣ ਹਾਜਰ ਸਨ।

MOST COMMENTED