ਹੇਡੋਂ ਸਕੂਲ ਦੀਆਂ ਲੜਕੀਆਂ ਦੀ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਰਹੀ ਚੜ੍ਹਤ, ਰਾਜ ਪੱਧਰੀ ਖੇਡਾਂ ਲਈ ਹੋਈ ਚੋਣ

ਸਮਰਾਲਾ,31 ਅਕਤੂਬਰ (ਵਰਿੰਦਰ ਸਿੰਘ ਹੂੰਝਣ ) ਬੀਤੇ ਦਿਨੀਂ ਲੁਧਿਆਣਾ ਜ਼ਿਲ੍ਹੇ ਦੀਆਂ ਪ੍ਰਾਇਮਰੀ ਪੱਧਰ ਦੀਆਂ ਸਕੂਲੀ ਖੇਡਾਂ ਖੰਨਾ ਦੇ ਏ. ਐਸ. ਸੀਨੀ: ਸੈਕੰ: ਸਕੂਲ ਦੇ ਖੇਡ ਸਟੇਡੀਅਮ ਵਿਖੇ ਸਮਾਪਤ ਹੋਈਆਂ। ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮੈਡਮ ਇੰਦੂ ਸੂਦ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਬਲਾਕ ਸਮਰਾਲਾ ਵੱਲੋਂ ਖਿਡਾਰੀਆਂ ਨੇ ਭਾਗ ਲਿਆ। ਅੰਡਰ-11 ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਹੇਡੋਂ ਦੀਆਂ ਲੜਕੀਆਂ ਨੇ ਬਲਾਕ ਸਮਰਾਲਾ ਵੱਲੋਂ ਖੇਡਦੇ ਹੋਏ ਫੁਟਬਾਲ (ਲੜਕੀਆਂ) ਅਤੇ ਬੈਡਮਿੰਟਨ (ਲੜਕੀਆਂ) ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਸਕੂਲ ਅਧਿਆਪਕ ਸੁਖਰਾਜ ਸਿੰਘ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਹੇਡੋਂ ਦੀਆਂ ਚਾਰ ਲੜਕੀਆਂ ਹਰਪ੍ਰੀਤ ਕੌਰ, ਜਸਮੀਤ ਕੌਰ, ਮਧੂ ਅਤੇ ਨੀਲਮ ਕੁਮਾਰੀ ਨੇ ਫੁੱਟਬਾਲ ਲੜਕੀਆਂ ਵਿੱਚ ਪਹਿਲਾਂ ਸਥਾਨ ਹਾਸਿਲ ਕੀਤਾ ਅਤੇ ਦੋ ਲੜਕੀਆਂ ਜਸਮੀਤ ਕੌਰ ਅਤੇ ਮਨਪ੍ਰੀਤ ਕੌਰ ਨੇ ਬੈਡਮਿੰਟਨ ਲੜਕੀਆਂ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਜ਼ਿਲ੍ਹਾ ਪੱਧਰ ਤੇ ਪਹਿਲਾ ਸਥਾਨ ਹਾਸਲ ਕਰਨ ਤੇ ਸੂਬਾ ਪੱਧਰੀ ਖੇਡਾਂ ਲਈ ਹਰਪ੍ਰੀਤ ਕੌਰ ਅਤੇ ਨੀਲਮ ਕੁਮਾਰੀ ਦੀ ਫੁੱਟਬਾਲ ਅਤੇ ਜਸਮੀਤ ਕੌਰ ਦੀ ਬੈਡਮਿੰਟਨ ਲਈ ਚੋਣ ਹੋਈ। ਜੇਤੂ ਵਿਦਿਆਰਥਣਾਂ ਦਾ ਸਕੂਲ ਮੁਖੀ ਸੁਨੀਤਾ ਪਵਾਰ ਅਤੇ ਸਕੂਲ ਸਟਾਫ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਅਧਿਆਪਕ ਸੁਖਰਾਜ ਸਿੰਘ, ਰੇਸ਼ਮ ਸਿੰਘ ਅਤੇ ਬਲਵੰਤ ਸਿੰਘ ਵੀ ਹਾਜ਼ਰ ਸਨ। 

LEAVE A REPLY

Please enter your comment!
Please enter your name here