ਬੀਬੀ ਮਨਜੀਤ ਕੌਰ ਮਾਦਪੁਰ ਨੇ ਕੀਤੀ ਲੋੜਵੰਦ ਵਿਦਿਆਰਥੀਆਂ ਦੀ ਮੱਦਦ

ਸਮਰਾਲਾ 01 ਅਕਤੂਬਰ ( ਵਰਿੰਦਰ ਸਿੰਘ ਹੂੰਝਣ)  ਕੈਨੇਡਾ ਵਿੱਚ ਰਹਿ ਰਹੇ ਬਲਾਲਾ, ਮਾਦਪੁਰ, ਚਹਿਲਾਂ ਦੇ ਪ੍ਰਾਇਮਰੀ ਸਕੂਲਾਂ ਤੋਂ ਸੇਵਾ ਮੁਕਤ ਅਧਿਆਪਕਾ ਬੀਬੀ ਮਨਜੀਤ ਕੌਰ ਵੱਲੋਂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਦਪੁਰ ਦੇ ਲੋੜਵੰਦ ਵਿਦਿਆਰਥੀਆਂ ਦੀਆਂ ਫੀਸਾਂ ਦੇ ਬਕਾਏ ਹਿੱਤ ਅਤੇ ਉਨ੍ਹਾਂ ਦੇ ਪਤੀ ਸੇਵਾ ਮੁਕਤ ਅਧਿਆਪਕ ਰਘਬੀਰ ਸਿੰਘ ਸਿੱਧੂ (ਲੱਲ ਕਲਾਂ ਸਕੂਲ) ਨੇ 35,000 ਰੁਪਏ ਦੀ ਮਾਲੀ ਮੱਦਦ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਰਾਹੀਂ ਭੇਜੀ ਹੈ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ, ਕਮੇਟੀ ਮੈਂਬਰਾਨ, ਪ੍ਰਿੰਸੀਪਲ ਗੁਰਜੀਤ ਕੌਰ ਅਤੇ ਸਟਾਫ਼ ਨੇ ਮਨਜੀਤ ਕੌਰ ਮਾਦਪੁਰ ਅਤੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਅਤੇ ਬੇਨਤੀ ਕੀਤੀ ਹੈ ਕਿ ਬੀਬੀ ਜੀ ਆਪਣੇ ਪਿੰਡ ਦੇ 1953 ਤੋਂ ਚੱਲ ਰਹੇ ਇਸ ਸਕੂਲ ਲਈ ਅੱਗੋਂ ਵੀ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਸਕੂਲ ਦਾ ਪ੍ਰਬੰਧ ਸਰਕਾਰ ਨੂੰ ਸੌਂਪਣ ਲਈ ਪੜਤਾਲੀਆ ਅਫ਼ਸਰ ਪ੍ਰਿੰਸੀਪਲ ਨਰਿੰਦਰ ਵਰਮਾ ਵੱਲੋਂ ਰੱਖੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਉਪਰੰਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਲੁਧਿਆਣਾ ਵੱਲੋਂ ਇਹ ਫਾਈਲ ਡੀ.ਪੀ.ਆਈ. (ਸੈਕੰ.) ਨੂੰ ਮੁਹਾਲੀ ਭੇਜੀ ਜਾ ਚੁੱਕੀ ਹੈ।

LEAVE A REPLY

Please enter your comment!
Please enter your name here