
ਡਾਕ ਵਿਭਾਗ ਵਲੋਂ ਲੋਕਾਂ ਨੂੰ ਵਿੱਤੀ ਸੇਵਾਵਾਂ ਬਾਰੇ ਜਾਣਕਾਰੀ ਦੇਣ ਲਈ ‘ ਡਾਕ ਚੌਪਾਲ ‘ ਦਿਵਸ ਮਨਾਇਆ ਗਿਆ
ਸਮਰਾਲਾ, 28 ਅਕਤੂਬਰ ( ਭੂਸ਼ਨ ਬਾਂਸਲ) ਸਮਰਾਲਾ ਸਬ ਪੋਸਟ ਆਫਿਸ ਵਿਖੇ ਡਾਕ ਵਿਭਾਗ ਵਲੋਂ ਲੋਕਾਂ ਨੂੰ ਬੱਚਤ ਸੇਵਾਵਾਂ ਅਤੇ ਇੰਨਸ਼ੋਰੈਂਸ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਲਈ ‘ ਡਾਕ ਚੌਪਾਲ ‘ ਦਿਵਸ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਸ਼੍ਰੀਮਤੀ ਅੰਜੂ ਬਾਲਾ ਇੰਸਪੈਕਟਰ ਡਾਕ ਵਿਭਾਗ ਦੀ ਪ੍ਰਧਾਨਗੀ ਹੇਠ ਅਤੇ ਸ਼੍ਰੀ ਪ੍ਰਸ਼ਾਂਤ ਸਿੰਗਲਾ ਸੀਨੀਅਰ ਸੁਪਰਡੈਂਟ ਡਾਕ ਵਿਭਾਗ ਲੁਧਿਆਣਾ ਡਿਵੀਜ਼ਨ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਮੰਤਵ ਲੋਕਾਂ ਨੂੰ ਡਾਕ ਵਿਭਾਗ ਵਲੋਂ ਚਲਾਈਆਂ ਜਾਣ ਵਾਲੀਆਂ ਆਧੁਨਿਕ ਸਕੀਮਾਂ ਜਿਵੇਂ ਕਿ ਸੇਵਿੰਗ ਬੈਂਕ ਸਰਵਿਸ, ਜੀਵਨ ਬੀਮਾ ਅਤੇ ਹੋਰ ਲੋਕ ਕਲਿਆਣ ਦੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣਾ ਸੀ ।
ਇਸ ਮੌਕੇ ਸ਼੍ਰੀ ਅਸ਼ੀਸ਼ ਬਾਂਸਲ ਸਬ ਪੋਸਟ ਮਾਸਟਰ, ਮੇਲ ਓਵਰਸੀਅਰ , ਜੀ ਡੀ ਐਸ ਅਤੇ ਖਾਸ ਗ੍ਰਾਹਕ ਹਾਜਰ ਸਨ। ਇਸ ਮੌਕੇ ਲੋਕਾਂ ਨੂੰ ਡਾਕ ਵਿਭਾਗ ਵਲੋਂ ਚਲਾਈਆਂ ਜਾਂਦੀਆਂ ਅਲਗ ਅਲਗ ਸਕੀਮਾਂ ਅਤੇ ਸੇਵਾਵਾਂ ਜਿਵੇਂ ਕਿ ਅਧਾਰ, ਪਾਸਪੋਰਟ ਸਰਵਿਸਜ਼ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇੰਸਪੈਕਟਰ ਡਾਕ ਵਿਭਾਗ ਜੀ ਨੇ ਲੋਕਾਂ ਦੀ ਮਦਦ ਲਈ ਵਖ ਵਖ ਸਕੀਮਾਂ ਅਤੇ ਪੋਸਟਲ ਸੇਵਾਵਾਂ ਦੇ ਮਿਲਣ ਵਾਲੇ ਲਾਭਾਂ ਬਾਰੇ ਵਿਸਥਾਰ ਨਾਲ ਦੱਸਿਆ।