ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਕੌਂਸਲ ਵਿੱਚ ਸਮਰਾਲਾ ਹਲਕਾ ਤੋਂ 5 ਮੈਂਬਰਾਂ ਦੀ ਚੋਣ

ਹਲਕਾ ਸਮਰਾਲਾ ਨੂੰ ਮਿਲ ਰਹੀਆਂ ਵੱਡੀਆਂ ਜਿੰਮੇਂਵਾਰੀਆਂ ਦੇ ਰਹੀਆਂ ਹਨ ਵਧੀਆ ਸੰਕੇਤ –ਪਰਮਜੀਤ ਸਿੰਘ ਢਿੱਲੋਂ

ਸਮਰਾਲਾ 3 ਸਤੰਬਰ ( ਵਰਿੰਦਰ ਸਿੰਘ ਹੂੰਝਣ)  ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਸੱਤ ਜ਼ਿਲਿ੍ਹਆਂ ਵਿੱਚੋਂ ਨਵੇਂ ਚੁਣੇ ਜਨਰਲ ਕੌਂਸਲ ਮੈਂਬਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ। ਜਿਸ ਵਿੱਚ ਹਲਕਾ ਸਮਰਾਲਾ ਤੋਂ ਪੰਜ ਮੈਂਬਰਾਂ ਦੀ ਚੋਣ ਚੁਣੇ ਗਏ ਹਨ ਜਿਨ੍ਹਾਂ ਵਿੱਚ ਬਲਵਿੰਦਰ ਸਿੰਘ ਬੰਬ, ਗੁਰਮੀਤ ਸਿੰਘ ਮਾਨੂੰਪੁਰ, ਦੇਸਰਾਜ ਸਿੰਘ ਰਹੀਮਾਬਾਦ, ਗੁਰਵਿੰਦਰ ਸਿੰਘ ਗਿੱਲ, ਗੁਰਦੇਵ ਸਿੰਘ ਛੌੜੀਆਂ ਸ਼ਾਮਲ ਹਨ। ਹਲਕਾ ਸਮਰਾਲਾ ਤੋਂ ਜਨਰਲ ਕੌਂਸਲ ਦੇ ਮੈਂਬਰ ਚੁਣੇ ਜਾਣ ਉਪਰੰਤ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦਿਹਾਤੀ ਅਤੇ ਹਲਕਾ ਇੰਚਾਰਜ ਸਮਰਾਲਾ ਪਰਮਜੀਤ ਸਿੰਘ ਢਿੱਲੋਂ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਪਰੋਕਤ ਮੈਂਬਰਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਕੌਂਸਲ ਮੈਂਬਰ ਬਣਨਾ ਹਲਕਾ ਸਮਰਾਲਾ ਲਈ ਮਾਣ ਵਾਲੀ ਗੱਲ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਇਹ ਦੂਰਅੰਦੇਸ਼ੀ ਜੱਗ ਜਾਹਰ ਹੈ ਕਿ ਉਨ੍ਹਾਂ ਨੂੰ ਪੂਰੇ ਪੰਜਾਬ ਦੇ ਹਰੇਕ ਹਲਕੇ ਬਾਰੇ ਪਤਾ ਹੈ ਕਿ ਕਿਹੜੇ ਵਰਕਰ ਅਕਾਲੀ ਦਲ ਪ੍ਰਤੀ ਸੁਹਿਰਦ ਹਨ ਅਤੇ ਪਾਰਟੀ ਪ੍ਰਤੀ ਕਿੰਨਾ ਕੰਮ ਕਰ ਰਹੇ ਹਨ। ਵਰਕਰਾਂ ਦੁਆਰਾ ਕੀਤੇ ਜਾਂਦੇ ਕੰਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹ ਆਪਣੇ ਵਰਕਰਾਂ ਨੂੰ ਵੱਖ ਵੱਖ ਅਹੁਦਿਆਂ ਨਾਲ ਨਿਵਾਜਦੇ ਹਨ। ਬਾਦਲ ਸਾਹਿਬ ਨੇ ਸਮਰਾਲਾ ਹਲਕੇ ਦੇ ਬਹੁਤ ਹੀ ਸੁਹਿਰਦ ਇਨ੍ਹਾਂ ਵਰਕਰਾਂ ਨੂੰ ਆਪਣੀ ਜਨਜਲ ਕੌਂਸਲ ਵਿੱਚ ਸ਼ਾਮਲ ਕਰਕੇ ਸਮਰਾਲਾ ਹਲਕੇ ਦਾ ਮਾਣ ਵਧਾਇਆ ਹੈ। ਉਕਤ ਮੈਂਬਰਾਂ ਦੇ ਜਨਰਲ ਕੌਂਸਲ ਦੇ ਮੈਂਬਰ ਚੁਣੇ ਜਾਣ ਤੇ ਸਮੁੱਚੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ। ਢਿੱਲੋਂ ਨੇ ਅੱਗੇ ਕਿਹਾ ਕਿ ਹਲਕਾ ਸਮਰਾਲਾ ਨੂੰ ਮਿਲ ਰਹੀਆਂ ਵੱਡੀਆਂ ਜਿੰਮੇਵਾਰੀਆਂ ਅਤੇ 2027 ਲਈ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਵੱਧ ਰਹੇ ਰੁਝਾਨ ਸ਼ੁਭ ਸੰਕੇਤ ਦੇ ਰਹੇ ਹਨ ਕਿਉਂਕਿ ਪੰਜਾਬ ਦਾ ਹਰ ਵਰਗ ਹੁਣ ਆਮ ਆਦਮੀ ਪਾਰਟੀ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕਾ ਹੈ। ਪਿਛਲੇ ਦਿਨਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਸਮੂਹ ਸਰਕਾਰੀ ਮੁਲਾਜਮਾਂ ਪ੍ਰਤੀ ਜੋ ਵਤੀਰਾ ਅਪਣਾ ਰਹੇ ਹਨ, ਉਹ ਅਤਿ ਨਿੰਦਣਯੋਗ ਹੈ। ਸਰਕਾਰੀ ਮੁਲਾਜਮ ਜੋ ਪੂਰੇ ਸੂਬੇ ਦੀ ਰੀੜ ਦੀ ਹੱਡੀ ਹੁੰਦੇ ਹਨ, ਉਨ੍ਹਾਂ ਦੇ ਬਣਦੇ ਹੱਕ ਸਰਕਾਰ ਨੂੰ ਦੇਣੇ ਚਾਹੀਦੇ ਹਨ। ਨਵੇਂ ਚੁਣੇ ਜਨਰਲ ਕੌਂਸਲ ਮੈਂਬਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਜਿੰਮੇਵਾਰੀ ਪਾਰਟੀ ਨੇ ਉਨ੍ਹਾਂ ਜਿੰਮੇ ਲਗਾਈ ਹੈ, ਉਸਨੂੰ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। 

LEAVE A REPLY

Please enter your comment!
Please enter your name here