ਸੰਜੀਵਨੀ ਕਾਲਜ ਆਫ਼ ਨਰਸਿੰਗ ਵਿਖੇ ਜੀ. ਐਨ. ਐਮ. ਦੇ ਵਿਦਿਆਰਥੀਆਂ ਨੂੰ ਸਹੁੰ ਚੁੱਕ ਸਮਾਗਮ ਕਰਵਾਇਆ
ਸਮਰਾਲਾ 06 ਜਨਵਰੀ ( ਵਰਿੰਦਰ ਸਿੰਘ ਹੀਰਾ)
ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਜੀਵਨੀ ਕਾਲਜ ਆਫ ਨਰਸਿੰਗ ਦਾਊਦਪੁਰ ਵਿਖੇ ਜੀ. ਐਨ. ਐਮ. (ਭਾਗ ਪਹਿਲਾ) ਦੇ ਵਿਦਿਆਰਥੀਆਂ ਨੇ ਆਪਣੇ ਕਿੱਤੇ ਪ੍ਰਤੀ ਸਹੁੰ ਚੁੱਕੀ। ਸਮਾਗਮ ਦੀ ਸ਼ੁਰੂਆਤ ਕਾਲਜ ਦੇ ਚੇਅਰਮੈਨ ਡਾ. ਪ੍ਰੇਮ ਲਾਲ ਬਾਂਸਲ ਨੇ ਸ਼ਮਾ ਜਲਾ ਕੇ ਕੀਤੀ। ਇਸ ਉਪਰੰਤ ਕਾਲਜ ਪ੍ਰਿੰਸੀਪਲ ਪ੍ਰੋ. (ਡਾ.) ਕੁਲਦੀਪ ਕੌਰ ਨੇ ਬੱਚਿਆਂ ਨੂੰ ਸਹੁੰ ਚੁਕਾਈ , ਸਾਰੇ ਵਿਦਿਆਰਥੀਆਂ ਨੇ ਆਪਣੇ ਹੱਥਾਂ ਵਿੱਚ ਮੋਮਬੱਤੀਆਂ ਜਗਾ ਕੇ ਆਪਣੇ ਕਿੱਤੇ ਪ੍ਰਤੀ ਵਫ਼ਾਦਾਰ ਰਹਿਣ ਲਈ ਸਹੁੰ ਚੁੱਕੀ। ਚੇਅਰਮੈਨ ਪ੍ਰੇਮ ਲਾਲ ਬਾਂਸਲ ਅਤੇ ਡਾਇਰੈਕਟਰ ਵਿਸ਼ਾਲ ਬਾਂਸਲ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਨਰਸਿੰਗ ਕਿੱਤੇ ਦੀ ਮਹਾਨਤਾ ਅਤੇ ਫਰਜਾਂ ਸਬੰਧੀ ਸੁਚੇਤ ਕੀਤਾ ਤਾਂ ਜੋ ਕੋਈ ਮਰੀਜ ਤੁਹਾਡੇ ਵਿਵਹਾਰ ਤੋਂ ਦੁਖੀ ਨਾ ਹੋਵੇ, ਤੁਹਾਡੀ ਕੀਤੀ ਸੇਵਾ ਅਤੇ ਮਰੀਜਾਂ ਦੀ ਦੁਆ ਤੁਹਾਡੇ ਲਈ ਸਨਮਾਨ ਵਿੱਚ ਹੋਰ ਵਾਧਾ ਕਰਦੀ ਹੈ। ਵਾਈਸ ਪ੍ਰਿੰਸੀਪਲ ਗਗਨਦੀਪ ਕੌਰ ਨੇ ਸਿਖਿਆਰਥੀਆਂ ਨੂੰ ਆਪਣੇ ਕਿੱਤੇ ਪ੍ਰਤੀ ਇਮਾਨਦਾਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਆਪਣੇ ਜੀਵਨ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ। ਸੁਖਚੈਨ ਸਿੰਘ ਨੇ ਵਿਸ਼ਵ ਦੀ ਪਹਿਲੀ ਨਰਸ ਮਿਸ. ਫਲੋਰੈਂਸ ਨਾਈਟਿੰਗੇਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਵਿਦਿਆਰਥੀਆਂ ਨੇ ਕਵਿਤਾ, ਗੀਤ ਗਾਇਨ ਅਤੇ ਡਾਂਸ ਆਦਿ ਪ੍ਰਤੀਯੋਗਤਾਵਾਂ ਕੀਤੀਆਂ। ਅਖੀਰ ਕਾਲਜ ਦੇ ਪ੍ਰਿੰਸੀਪਲ (ਡਾ.) ਕੁਲਦੀਪ ਕੌਰ ਨੇ ਵੀ ਨਰਸ ਕਿੱਤੇ ਦੀ ਮਹੱਤਤਾ ਦੱਸਦੇ ਹੋਏ ਵਿਦਿਆਰਥੀਆਂ ਨੂੰ ਭਵਿੱਖ ਲਈ ਦੁਆਵਾਂ ਦਿੱਤੀਆਂ ਅਤੇ ਸਮੁੱਚੀ ਮੈਨੇਜਮੈਂਟ ਕਮੇਟੀ ਅਤੇ ਕਾਲਜ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹਰਵਿੰਦਰ ਕੌਰ , ਡਾ. ਅੰਜੂ ਬੈਕਟਰ, ਜਸਪ੍ਰੀਤ ਕੌਰ ਵੜੈਚ, ਜਸਪ੍ਰੀਤ ਕੌਰ ਮੈਹਮੀ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ ਰਾਜਪੂਤ, ਅਰਸ਼ਦੀਪ ਕੌਰ, ਸੁਨੀਤਾ ਰਾਣੀ ਆਦਿ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here