ਸੀ-ਪਾਈਟ ਕੈਂਪ ਲੁਧਿਆਣਾ ‘ਚ ਸਕਿਊਰਿਟੀ ਗਾਰਡ ਟ੍ਰੇਨਿੰਗ ਕੋਰਸ ਦੇ ਟਰਾਇਲ ਸ਼ੁਰੂ ।

ਲੁਧਿਆਣਾ, 4 ਫਰਵਰੀ( ਵਰਿੰਦਰ ਸਿੰਘਹੀਰਾ ) – ਸੀ-ਪਾਈਟ ਕੈਂਪ ਲੁਧਿਆਣਾ ਵਿਖੇ ਸਕਿਊਰਿਟੀ ਗਾਰਡ ਟ੍ਰੇਨਿੰਗ ਕੋਰਸ ਦੇ ਚਾਹਵਾਨ ਯੁਵਕਾਂ ਲਈ ਅੱਜ ਟਰਾਇਲ ਸ਼ੁਰੂ ਕੀਤੇ ਗਏ ਹਨ ਜੋ ਭਲਕੇ 04 ਫਰਵਰੀ, 2025 ਤੱਕ ਜਾਰੀ ਰਹਿਣਗੇ।

ਸੀ-ਪਾਈਟ ਕੈਂਪ ਲੁਧਿਆਣਾ ਦੇ ਟ੍ਰੇਨਿੰਗ ਅਫਸਰ ਇੰਦਰਜੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਅਤੇ ਮਲੇਰਕੋਟਲਾ ਦੇ ਸਕਿਊਰਿਟੀ ਗਾਰਡ ਟ੍ਰੇਨਿੰਗ ਕੋਰਸ ਦੇ ਚਾਹਵਾਨ ਯੁਵਕ ਸੀ-ਪਾਈਟ ਕੈਂਪ, ਆਈ.ਟੀ.ਆਈ. ਗਿੱਲ ਰੋਡ ਲੁਧਿਆਣਾ ਵਿਖੇ ਭਲਕੇ 04 ਫਰਵਰੀ ਨੂੰ ਵੀ ਟਰਾਇਲ ਦੇ ਸਕਦੇ ਹਨ।

ਜ਼ਿਕਰਯੋਗ ਹੈ ਕਿ ਇਹ ਟਰਾਇਲ ਪਹਿਲਾਂ ਮਿਤੀ 27, 28 ਅਤੇ 29 ਜਨਵਰੀ 2025 ਨੂੰ ਟਰਾਇਲ ਲਏ ਜਾਣੇ ਸਨ ਜਿਨ੍ਹਾਂ ਦੀਆਂ ਤਾਰੀਖਾਂ ਵਿੱਚ ਵਾਧਾ ਕਰਦਿਆਂ ਹੁਣ ਇਹ ਟਰਾਇਲ 03 ਅਤੇ 04 ਫਰਵਰੀ ਨੂੰ ਹੋਣਗੇ।

ਸਕਿਊਰਿਟੀ ਗਾਰਡ ਟ੍ਰੇਨਿੰਗ ਲਈ ਉਮਰ ਸੀਮਾ 18 ਤੋਂ 25 ਸਾਲ ਨਿਰਧਾਰਿਤ ਕੀਤੀ ਗਈ ਹੈ। ਚਾਹਵਾਨ ਨੌਜਵਾਨ ਵਿਦਿਅਕ ਯੋਗਤਾਂ 10ਵੀ, 12ਵੀ ਅਤੇ ਉੱਚ ਸਿੱਖਿਆ ਦੇ ਸਾਰੇ ਸਰਟੀਫਿਕੇਟਾਂ ਦੀਆਂ ਫੋਟੋ ਕਾਪੀਆਂ, ਆਧਾਰ ਕਾਰਡ, ਪਾਸਪੋਰਟ ਸਾਈਜ ਫੋਟੋ ਨਾਲ ਕੈਂਪ ਵਿੱਚ ਰਿਪੋਰਟ ਕਰ ਸਕਦੇ ਹਨ।

ਟ੍ਰੇਨਿੰਗ ਅਫਸਰ ਇੰਦਰਜੀਤ ਕੁਮਾਰ ਨੇ ਦੱਸਿਆ ਕਿ ਟਰਾਇਲ ਵਿੱਚ ਪਾਸ ਹੋਏ ਯੁਵਕਾਂ ਲਈ ਤਿੰਨ ਮਹੀਨੇ ਸਕਿਊਰਟੀ ਗਾਰਡ ਟ੍ਰੇਨਿੰਗ, ਰਿਹਾਇਸ ਅਤੇ ਖਾਣਾ ਪੰਜਾਬ ਸਰਕਾਰ ਵੱਲੋਂ ਮੁਫਤ ਦਿੱਤਾ ਜਾਵੇਗਾ।

ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਸਕਿਊਰਟੀ ਗਾਰਡ ਟ੍ਰੇਨਿੰਗ ਕੋਰਸ ਦਾ ਵੱਧ ਤੋਂ ਵੱਧ ਲਾਭ ਲੈਣ।

ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 78885-86296 ਅਤੇ 98766-17258 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

——

LEAVE A REPLY

Please enter your comment!
Please enter your name here