ਮੌਨਸੂਨ ਦੇ ਮੌਸਮ ‘ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਵਧਣ ਲੱਗਦੀਆਂ ਹਨ। ਇਸ ਮੌਸਮ ‘ਚ ਸਿਹਤਮੰਦ ਰਹਿਣ ਲਈ ਖੁਰਾਕ ‘ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਬਾਰਿਸ਼ ਦੇ ਦਿਨਾਂ ‘ਚ ਨਾਸ਼ਪਾਤੀ ਨੂੰ ਅਪਣੇ ਫਲਾਂ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਇਸ ‘ਚ ਵਿਟਾਮਿਨ-ਸੀ, ਪੋਟਾਸ਼ੀਅਮ, ਫੋਲੇਟ, ਕਾਪਰ, ਮੈਂਗਨੀਜ਼ ਕਾਫੀ ਹੁੰਦੇ ਹਨ। ਇਹ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਤੁਸੀਂ ਵੀ ਜਾਣੋ ਨਾਸ਼ਪਾਤੀ ਖਾਣ ਦੇ ਫਾਇਦੇ –

ਸੋਜ ਨੂੰ ਘਟਾਉਂਦਾ ਹੈ :-  ਕਈ ਵਾਰ ਪੁਰਾਣੀ ਸੱਟ ਜਾਂ ਹੋਰ ਕਾਰਨਾਂ ਕਰਕੇ ਸੋਜ ਦੀ ਸਮੱਸਿਆ ਹੋ ਜਾਂਦੀ ਹੈ। ਇਹ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਤੋਂ ਬਚਣ ਲਈ ਤੁਸੀਂ ਆਪਣੀ ਡਾਈਟ ‘ਚ ਨਾਸ਼ਪਾਤੀ ਨੂੰ ਸ਼ਾਮਲ ਕਰ ਸਕਦੇ ਹੋ। ਇਹ ਫਲੇਵੋਨੋਇਡਸ ਦਾ ਭਰਪੂਰ ਸਰੋਤ ਹੈ, ਜੋ ਸਰੀਰ ਲਈ ਐਂਟੀਆਕਸੀਡੈਂਟ ਵਜੋਂ ਕੰਮ ਕਰਦਾ ਹੈ। ਇਸ ਵਿੱਚ ਵਿਟਾਮਿਨ-ਸੀ ਅਤੇ ਵਿਟਾਮਿਨ-ਕੇ ਵੀ ਕਾਫ਼ੀ ਮਾਤਰਾ ਵਿੱਚ ਪਾਏ ਜਾਂਦੇ ਹਨ। ਇਹ ਸਰੀਰ ਦੀ ਸੋਜ ਨੂੰ ਦੂਰ ਕਰਦਾ ਹੈ।

 ਪਾਚਨ ਤੰਤਰ ਰਹਿੰਦਾ ਸਿਹਤਮੰਦ : – ਨਾਸ਼ਪਾਤੀ ਫਾਈਬਰ ਨਾਲ ਭਰਪੂਰ ਹੁੰਦੀ ਹੈ। ਇਸ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਇਸ ਤੋਂ ਇਲਾਵਾ, ਨਾਸ਼ਪਾਤੀ ਵਿਚ ਮੌਜੂਦ ਘੁਲਣਸ਼ੀਲ ਫਾਈਬਰ ਅੰਤੜੀਆਂ ਦੀ ਸਿਹਤ ਨੂੰ ਸੁਧਾਰਦਾ ਹੈ। ਜਿਨ੍ਹਾਂ ਲੋਕਾਂ ਨੂੰ ਪਾਚਨ ਦੀ ਸਮੱਸਿਆ ਹੈ, ਉਹ ਆਪਣੇ ਭੋਜਨ ਵਿੱਚ ਨਾਸ਼ਪਾਤੀ ਨੂੰ ਸ਼ਾਮਲ ਕਰ ਸਕਦੇ ਹਨ।

 ਸ਼ੂਗਰ ਦੇ ਮਰੀਜ਼ਾਂ ਲਈ :- ਸ਼ੂਗਰ ਦੇ ਮਰੀਜ਼ਾਂ ਲਈ ਨਾਸ਼ਪਾਤੀ ਬਹੁਤ ਫਾਇਦੇਮੰਦ ਹੈ। ਇਸ ਵਿੱਚ ਐਂਥੋਸਾਇਨਿਨ ਕਾਫੀ ਮਾਤਰਾ ਵਿੱਚ ਹੁੰਦਾ ਹੈ। ਇਹ ਐਂਟੀਆਕਸੀਡੈਂਟ ਦੇ ਤੌਰ ‘ਤੇ ਕੰਮ ਕਰਦਾ ਹੈ, ਜੋ ਸ਼ੂਗਰ ਦੇ ਖਤਰੇ ਨੂੰ ਘੱਟ ਕਰਦਾ ਹੈ। ਨਾਸ਼ਪਾਤੀ ਦਾ ਗਲਾਈਸੈਮਿਕ ਇੰਡੈਕਸ ਵੀ ਘੱਟ ਹੁੰਦਾ ਹੈ। ਇਸ ਨੂੰ ਖਾਣ ਨਾਲ ਬਲੱਡ ਸ਼ੂਗਰ ਲੈਵਲ ਨਾਰਮਲ ਰਹਿੰਦਾ ਹੈ।

 ਭਾਰ ਘਟਾਉਣ ਚ ਫਾਇਦੇਮੰਦ :- ਨਾਸ਼ਪਾਤੀ ਫਾਈਬਰ ਨਾਲ ਭਰਪੂਰ ਹੁੰਦੀ ਹੈ। ਇਸ ਨਾਲ ਪੇਟ ਲੰਬੇ ਸਮੇਂ ਤਕ ਭਰਿਆ ਰਹਿੰਦਾ ਹੈ। ਇਸ ਵਿਚ ਕੈਲੋਰੀ ਸਮੱਗਰੀ ਵੀ ਘੱਟ ਹੁੰਦੀ ਹੈ। ਜੋ ਵਜ਼ਨ ਘਟਾਉਣ ‘ਚ ਮਦਦਗਾਰ ਹੁੰਦਾ ਹੈ।

 ਦਿਲ ਦੀ ਸਿਹਤ ਲਈ ਫਾਇਦੇਮੰਦ :- ਨਾਸ਼ਪਾਤੀ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸ ‘ਚ ਪ੍ਰੋਸਾਈਨਾਈਡਿਨ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜੋ ਐਂਟੀਆਕਸੀਡੈਂਟ ਦਾ ਕੰਮ ਕਰਦਾ ਹੈ। ਇਹ ਖਰਾਬ ਕੋਲੈਸਟ੍ਰਾਲ ਦੇ ਪੱਧਰ ਨੂੰ ਘੱਟ ਕਰਨ ਅਤੇ ਚੰਗੇ ਕੋਲੇਸਟ੍ਰੋਲ ਦੇ ਪੱਧਰ ਨੂੰ ਵਧਾਉਣ ਦਾ ਵੀ ਕੰਮ ਕਰਦੀ ਹੈ।

 

Previous articleਮੋਟਾਪਾ ਰੋਕਣਾ ਹੈ ਤਾਂ ਅੱਜ ਹੀ ਇਨ੍ਹਾਂ ਚਿੱਟੇ ਪਦਾਰਥਾਂ ਨੂੰ ਕਰ ਦਿਓ ਦੂਰ
Next articleਫਿਰੋਜ਼ਪੁਰ ‘ਚ ਹੜ੍ਹ ਦਾ ਵਧਿਆ ਖ਼ਤਰਾ

LEAVE A REPLY

Please enter your comment!
Please enter your name here