ਨਿਤਿਸ਼ ਚੌਧਰੀ ਨੇ ਸਮਰਾਲਾ ਥਾਣਾ ਦਾ ਚਾਰਜ ਸੰਭਾਲਿਆ

ਗੈਰ-ਕਾਨੂੰਨੀ ਧੰਦਾ ਕਰਨ ਵਾਲੇ ਕਿਸੇ ਵੀ ਹਾਲਤ ਵਿੱਚ ਬਖਸ਼ੇ ਨਹੀਂ ਜਾਣਗੇ – ਚੌਧਰੀ ਥਾਣਾ ਮੁਖੀ

ਸਮਰਾਲਾ  13 ਮਈ ( ਵਰਿੰਦਰ ਸਿੰਘ ਹੀਰਾ ) ਸਮਰਾਲਾ ਵਿਖੇ ਸਬ ਇੰਸਪੈਕਟਰ ਨਿਤਿਸ਼ ਚੌਧਰੀ ਬਤੌਰ ਥਾਣਾ ਮੁਖੀ ਸਮਰਾਲਾ ਥਾਣਾ ਦਾ ਚਾਰਜ ਸੰਭਾਲ ਲਿਆ। ਨਿਤਿਸ਼ ਕੁਮਾਰ ਹੇਡੋਂ ਪੁਲਿਸ ਚੌਂਕੀ ਤੋਂ ਬਦਲ ਕੇ ਸਮਰਾਲਾ ਵਿਖੇ ਆਏ ਹਨ। ਚਾਰਜ ਸੰਭਾਲਣ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਭ ਤੋਂ ਪਹਿਲਾ ਕਾਰਜ ਸਮਰਾਲਾ ਥਾਣਾ ਅਧੀਨ ਪੈਂਦੇ ਇਲਾਕਿਆ ਵਿੱਚ ਅਮਨ ਸ਼ਾਂਤੀ ਬਣਾ ਕੇ ਰੱਖਣਾ ਹੈ। ਦੂਸਰਾ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਯੁੱਧ ਨਸ਼ਿਆਂ ਖਿਲਾਫ ਨੂੰ ਪੂਰੀ ਤਰ੍ਹਾਂ ਸਫਲ ਕਰਨਾ ਅਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮਿਥੇ ਸਮੇਂ ਅੰਦਰ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਉਨ੍ਹਾਂ ਦਾ ਮੁੱਢਲਾ ਉਦੇਸ਼ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਐਸ. ਐਸ. ਪੀ. ਡਾ. ਜੋਤੀ ਯਾਦਵ ਦੀ ਰਹਿਨੁਮਾਈ ਹੇਠ ਸਮਰਾਲਾ ਇਲਾਕੇ ਨੂੰ ਗੈਰਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਨਕੇਲ ਪਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਅਰੰਭੀ ਜਾ ਰਹੀ ਹੈ, ਜਿਸ ਤਹਿਤ ਬੁਲਿਟ ਮੋਟਰ ਸਾਈਕਲਾਂ ਦੇ ਪਟਾਕੇ ਪਾਉਣ ਵਾਲਿਆਂ ਅਤੇ ਲੜਕੀਆਂ ਦੇ ਸਕੂਲ ਅੱਗੇ ਖੜ੍ਹਨ ਵਾਲਿਆਂ ਨੂੰ ਕਿਸੇ ਵੀ ਰੂਪ ਵਿੱਚ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਸ਼ੇ ਛੱਡ ਕੇ ਆਪਣਾ ਵਧੀਆ ਜੀਵਨ ਬਤੀਤ ਕਰਨ ਅਤੇ ਆਪਣੇ ਬੁੱਢੇ ਮਾਂ ਬਾਪ ਦਾ ਸਹਾਰਾ ਬਣਨ। ਉਨ੍ਹਾਂ ਸਮਰਾਲਾ ਇਲਾਕੇ ਦੇ ਨਸ਼ਾ ਤਸਕਰਾਂ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਆਪਣੇ ਗੈਰਕਾਨੂੰਨੀ ਕੰਮ ਕਰਨੇ ਛੱਡ ਦੇਣ, ਜੇਕਰ ਉਨ੍ਹਾਂ ਨੂੰ ਇਲਾਕੇ ਵਿੱਚ ਕੋਈ ਨਸ਼ਾ ਕਰਦਾ ਜਾਂ ਵੇਚਦਾ ਫੜ੍ਹ ਲਿਆ ਗਿਆ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀੇ।

LEAVE A REPLY

Please enter your comment!
Please enter your name here