ਗਣਤੰਤਰ ਦਿਵਸ ਮੌਕੇ ਐਸ. ਕੇ. ਐਮ. ਵੱਲੋਂ ਸਮਰਾਲਾ ’ਚ ਕੱਢਿਆ ਗਿਆ ਵਿਸ਼ਾਲ ਟਰੈਕਟਰ ਮਾਰਚ
ਬਲਬੀਰ ਸਿੰਘ ਰਾਜੇਵਾਲ ਨੇ ਵਿਸ਼ੇਸ਼ ਤੌਰ ਤੇ ਕੀਤੀ ਸ਼ਿਕਰਤ
ਸਮਰਾਲਾ 28 ਜਨਵਰੀ ( ਵਰਿੰਦਰ ਸਿੰਘ ਹੀਰਾਂ )
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੂਰੇ ਦੇਸ਼ ਦੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਲਾਗੂ ਕਰਨ ਅਤੇ ਕੇਂਦਰ ਸਰਕਾਰ ਵੱਲੋਂ ਜਾਰੀ ਬਿਜਲੀ ਸੋਧ ਬਿੱਲ 2025, ਬੀਜ ਸੋਧ ਬਿਲ-2025, ਚਾਰ ਲੇਬਰ ਰੋਡ ਬਿੱਲ, ਮਨੇਰਗਾ ਦਾ ਨਾਮ ਬਦਲੀ ਅਤੇ ਮਜ਼ਦੂਰਾਂ ਦੇ ਕੰਮ ਦੀ ਕਟੌਤੀ ਦਾ ਵਿਰੋਧ ਪ੍ਰਗਟ ਕਰਨ ਲਈ ਵੱਖ ਵੱਖ ਕਿਸਾਨ ਜਥੇਬੰਦੀਆਂ, ਮੁਲਾਜਮ, ਪੈਨਸ਼ਨਰਜ਼ ਅਤੇ ਸਮਾਜਸੇਵੀ ਜਥੇਬੰਦੀਆਂ ਵੱਲੋਂ ਬਲਬੀਰ ਸਿੰਘ ਰਾਜੇਵਾਲ ਬੀ. ਕੇ. ਯੂ. (ਰਾਜੇਵਾਲ) , ਹਰਿੰਦਰ ਸਿੰਘ ਲੱਖੋਵਾਲ ਬੀ. ਕੇ. ਯੂ. (ਲੱਖੋਵਾਲ) ਅਤੇ ਸਿਕੰਦਰ ਸਿੰਘ ਪ੍ਰਧਾਨ ਪਾਵਰਕਾਮ ਪੈਨਸ਼ਨਰਜ਼ ਮੰਡਲ ਸਮਰਾਲਾ ਦੀ ਅਗਵਾਈ ਹੇਠ ਮਾਲਵਾ ਕਾਲਜ ਦੇ ਖੇਡ ਸਟੇਡੀਅਮ ਤੋਂ ਐਸ. ਡੀ. ਐਮ. ਦਫਤਰ ਸਮਰਾਲਾ ਤੱਕ ਟਰੈਕਟਰ ਮਾਰਚ ਦਾ ਆਯੋਜਨ ਕੀਤਾ ਗਿਆ। ਟਰੈਕਟਰ ਮਾਰਚ ਤੋਂ ਪਹਿਲਾਂ ਇਕੱਤਰ ਕਿਸਾਨਾਂ ਨੂੰ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸਾਨ ਇੱਕ ਵੱਡੇ ਅੰਦੋਲਨ ਰਾਹੀਂ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਤਿੰਨ ਕਾਲੇ ਕਾਨੂੰਨ ਵਾਪਸ ਕਰਵਾ ਕੇ ਵਾਪਸ ਮੁੜੇ ਸਨ, ਪ੍ਰੰਤੂ ਹੁਣ ਕੇਂਦਰ ਸਰਕਾਰ ਵੱਖ ਵੱਖ ਲੋਕ ਮਾਰੂ ਨੀਤੀਆਂ ਨਾਲ ਕਿਸਾਨਾਂ ਅਤੇ ਆਮ ਲੋਕਾਂ ਨੂੰ ਮਾਰਨ ਉੱਤੇ ਤੁਲੀ ਹੋਈ ਹੈ। ਜਿਸਨੂੰ ਕਿਸਾਨ ਅਤੇ ਮਜਦੂਰ ਹਰਗਿਜ ਬਰਦਾਸ਼ਤ ਨਹੀਂ ਕਰਨਗੇ। ਇਸ ਉਪਰੰਤ ਕਿਸਾਨਾਂ ਦਾ ਵੱਡਾ ਇੱਕਠ ਟਰੈਕਟਰਾਂ ਸਮੇਤ ਵੱਖ ਵੱਖ ਆਗੂਆਂ ਦੀ ਅਗਵਾਈ ਹੇਠ ਮਾਲਵਾ ਕਾਲਜ ਤੋਂ ਸਮਰਾਲਾ ਲਈ ਰਵਾਨਾ ਹੋਇਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਕਿਸਾਨਾਂ ਨੇ ਕੇਂਦਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਟਰੈਕਟਰ ਮਾਰਚ ਮੌਕੇ ਕਿਸਾਨ ਆਗੂ ਸੁਖਵਿੰਦਰ ਸਿੰਘ ਭੱਟੀਆਂ ਸੂਬਾ ਮੀਤ ਪ੍ਰਧਾਨ, ਪਰਮਿੰਦਰ ਸਿੰਘ ਪਾਲ ਮਾਜਰਾ ਜਨਰਲ ਸਕੱਤਰ ਪੰਜਾਬ, ਮਨਜੀਤ ਸਿੰਘ ਢੀਂਡਸਾ ਜ਼ਿਲ੍ਹਾ ਲੁਧਿਆਣਾ ਪ੍ਰਧਾਨ ਨੇ ਵੀ ਸੰਬੋਧਨ ਕੀਤਾ। ਟਰੈਕਟਰ ਮਾਰਚ ਵਿੱਚ ਉਪਰੋਕਤ ਆਗੂਆਂ ਤੋਂ ਇਲਾਵਾ ਤੇਜਿੰਦਰ ਸਿੰਘ ਤੇਜੀ ਰਾਜੇਵਾਲ, ਕੁਲਵਿੰਦਰ ਸਿੰਘ ਪੂਰਬਾ ਬਲਾਕ ਪ੍ਰਧਾਨ, ਹਰਦੀਪ ਸਿੰਘ, ਹਰਪ੍ਰੀਤ ਸਿੰਘ ਦੋਨੋਂ ਜ਼ਿਲ੍ਹਾ ਮੀਤ ਪ੍ਰਧਾਨ, ਗੁਰਸੇਵਕ ਸਿੰਘ ਮੰਜਾਲੀਆਂ ਬਲਾਕ ਪ੍ਰਧਾਨ , ਜਗਦੇਵ ਸਿੰਘ ਮੁਤੋਂ ਜ਼ਿਲ੍ਹਾ ਸਕੱਤਰ, ਕਰਮਜੀਤ ਸਿੰਘ ਬਲਾਕ ਪ੍ਰਧਾਨ ਮਾਛੀਵਾੜਾ, ਭਰਪੂਰ ਸਿੰਘ ਮੰਡਲ ਸਕੱਤਰ, ਜਗਤਾਰ ਸਿੰਘ ਪ੍ਰੈਸ ਸਕੱਤਰ, ਸੰਗਤ ਸਿੰਘ ਸੇਖੋਂ ਟੀ. ਐਸ. ਯੂ., ਕੁਲਵੰਤ ਸਿੰਘ ਤਰਕ ਆਦਿ ਤੋਂ ਇਲਾਵਾ ਵੱਖ ਵੱਖ ਯੂਨੀਅਨਾਂ ਦੇ ਆਗੂ, ਵਰਕਰ ਹਜਾਰਾਂ ਦੀ ਗਿਣਤੀ ਵਿੱਚ ਹਾਜਰ ਸਨ।

LEAVE A REPLY

Please enter your comment!
Please enter your name here