
ਬਰਨਾਲਾ ਮਹਾਂ ਪੰਚਾਇਤ ’ਚ ਸ਼ਾਮਲ ਹੋਣ ਲਈ ਬੀ. ਕੇ. ਯੂ. (ਰਾਜੇਵਾਲ) ਦਾ ਵੱਡਾ ਜਥਾ ਸਮਰਾਲਾ ਤੋਂ ਰਵਾਨਾ ਹੋਇਆ-
ਜੇਕਰ ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦਾ ਖਹਿੜਾ ਨਾ ਛੱਡਿਆ ਤਾਂ ਕਿਸਾਨ ਕਰਨਗੇ ਵੱਡਾ ਅੰਦੋਲਨ –ਭੱਟੀਆਂ
ਸਮਰਾਲਾ, 10 ਮਾਰਚ ( ਵਰਿੰਦਰ ਸਿੰਘ ਹੀਰਾ) ਕੇਂਦਰ ਸਰਕਾਰ ਜੋ ਕਾਰਪੋਰੇਟ ਘਰਾਣਿਆਂ ਦੀ ਹੱਥਾਂ ਦੀ ਕਠਪੁਤਲੀ ਬਣਕੇ ਰਹਿ ਗਈ ਹੈ, ਕਾਰਪੋਰੇਟ ਘਰਾਣੇ ਜੋ ਦੇਸ਼ ਦੀ ਕਿਰਸਾਨੀ ਮਗਰ ਹੱਥ ਧੋ ਕੇ ਪਏ ਹੋਏ ਹਨ, ਕੇਂਦਰ ਸਰਕਾਰ ਨੂੰ ਹਲੂਣਾ ਦੇਣ ਲਈ ਅੱਜ ਜੋ ਬਰਨਾਲਾ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਮਹਾਂ ਪੰਚਾਇਤ ਰੱਖੀ ਗਈ ਹੈ, ਉਹ ਕੇਂਦਰ ਸਰਕਾਰ ਦੀਆਂ ਅੱਖਾਂ ਖੋਲ ਦੇਵੇਗੀ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸੂਬਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਭੱਟੀਆਂ ਨੇ ਬਰਨਾਲਾ ਮਹਾਂ ਪੰਚਾਇਤ ਲਈ ਸਮਰਾਲਾ ਤੋਂ ਵੱਡੇ ਜਥੇ ਨਾਲ ਰਵਾਨਾ ਹੋਣ ਤੋਂ ਪਹਿਲਾਂ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਬਿਜਲੀ ਸੋਧ ਬਿੱਲ 2025, ਮਨਰੇਗਾ ਕੰਮ ਦੇ ਘੇਰਾ ਘਟਾਉਣਾ, ਸੀਡ ਬਿੱਲ ਦੇ ਕਿਸਾਨਾਂ ਲਈ ਮਾਰੂ ਸਿੱਧ ਹੋਵੇਗਾ। ਦੇਸ਼ ਦੀ ਕਿਰਸਾਨੀ ਜੋ ਪਹਿਲਾਂ ਹੀ ਡਗਮਗਾਈ ਹੋਈ ਹੈ, ਜੇਕਰ ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਨਾ ਤਿਆਗੀਆਂ ਸਮੁੱਚੇ ਭਾਰਤ ਦੇ ਕਿਸਾਨ ਇੱਕ ਹੋਰ ਵੱਡਾ ਅੰਦੋਲਨ ਕਰਨ ਲਈ ਮਜਬੂਰ ਹੋਣਗੇ। ਅੱਜ ਬਰਨਾਲਾ ਦੀ ਮਹਾਂ ਪੰਚਾਇਤ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ। ਮਹਾਂਪੰਚਾਇਤ ਵਿੱਚ ਜਾਣ ਲਈ ਰਵਾਨਾ ਹੋਣ ਵਾਲਿਆਂ ਵਿੱਚ ਪ੍ਰਮੁੱਖ ਤੌਰ ਤੇ ਮਨਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ, ਅਜਮੇਰ ਸਿੰਘ ਮੇਹਲੋਂ, ਕੁਲਵਿੰਦਰ ਸਿੰਘ ਪੂਰਬਾ ਬਲਾਕ ਪ੍ਰਧਾਨ ਸਮਰਾਲਾ, ਕਰਮਜੀਤ ਸਿੰਘ ਅਡਿਆਣਾ, ਰਾਜਾ ਮੇਹਲੋਂ ਬਲਾਕ ਪ੍ਰਧਾਨ ਮਾਂਗਟ, ਮੁਖਤਿਆਰ ਸਿੰਘ ਸਰਵਰਪੁਰ, ਜਗਦੇਵ ਸਿੰਘ ਮੁੱਤੋ, ਸੁੱਖਾ ਬਾਬਾ ਸੰਗਤਪੁਰਾ, ਜਸਵਿੰਦਰ ਸਿੰਘ ਕੁਲੇਵਾਲ, ਤਪਿੰਦਰ ਸਿੰਘ ਰੁਪਾਲੋਂ, ਪ੍ਰਗਟ ਸਿੰਘ ਕੋਟ ਪਨੈਚ, ਕਰਮਜੀਤ ਮਾਛੀਵਾੜਾ,ਬੰਤ ਬਾਬਾ, ਕੁਲਦੀਪ ਮੁੱਤੋ, ਬੂਟਾ ਬਗਲੀ,ਲਾਲੀ ਮੰਜਾਲੀਆਂ, ਬਹਾਲ ਇਕੋਲਾਹੀ, ਸਤਨਾਮ ਪੂਰਬਾ, ਗੁਰਦੀਪ ਸਰਵਰਪੁਰ, ਚੌਧਰੀ ਸੰਗਤਪੁਰਾ, ਗੁਰਮੇਲ ਸਿੰਘ, ਗੁਰਦੀਪ ਸਿੰਘ ਸਿਹੌੜਾ, ਗੁਰਸੇਵਕ ਸਿੰਘ, ਰਿੰਕੂ ਸਿੰਘ, ਰਣਵੀਰ ਸਿੰਘ ਜੀਤਾ ਬਗਲੀ ਆਦਿ ਤੋਂ ਇਲਾਵਾ ਯੂਨੀਅਨ ਦੇ ਹੋਰ ਵਰਕਰ ਵੀ ਹਾਜ਼ਰ ਸਨ।