ਚੋਣਕਾਰ ਰਜਿਸਟਰੇਸ਼ਨ ਅਫ਼ਸਰ 062-ਆਤਮ ਨਗਰ ਦੀ ਪ੍ਰਧਾਨਗੀ ਹੇਠ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ।

ਵੋਟਰ ਸੂਚੀ, ਚੋਣਾਂ ਦਾ ਕੰਡਕਟ, ਬੀ.ਐਲ.ਏ-1 ਤੇ 2 ਦੀ ਨਿਯੁਕਤੀ ਤੇ ਚੋਣਾਂ ਸਬੰਧੀ ਹੋਰ ਮੁੱਦਿਆਂ ਬਾਰੇ ਕੀਤੇ ਵਿਚਾਰ ਵਟਾਂਦਰੇ

ਲੁਧਿਆਣਾ, 12 ਮਾਰਚ ( ਵਰਿੰਦਰ ਸਿੰਘ ਹੀਰਾ)  ਚੋਣਕਾਰ ਰਜਿਸਟਰੇਸ਼ਨ ਅਫ਼ਸਰ 062-ਆਤਮ ਨਗਰ-ਕਮ-ਵਧੀਕ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਪਰਮਦੀਪ ਸਿੰਘ, ਪੀ.ਸੀ.ਐਸ. ਦੀ ਪ੍ਰਧਾਨਗੀ ਹੇਠ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ/ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ।

ਚੋਣਕਾਰ ਰਜਿਸਟਰੇਸ਼ਨ ਅਫ਼ਸਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣ ਹਲਕਾ -062 ਆਤਮ ਨਗਰ ਵਿੱਚ ਵੋਟਰ ਸੂਚੀ, ਚੋਣਾਂ ਦਾ ਕੰਡਕਟ, ਬੀ.ਐਲ.ਏ-1 ਅਤੇ ਬੀ.ਐਲ.ਏ-2 ਦੀ ਨਿਯੁਕਤੀ, ਸ਼ਿਕਾਇਤਾਂ ਦਾ ਨਿਪਟਾਰਾ ਅਤੇ ਚੋਣਾਂ ਸਬੰਧੀ ਹੋਰ ਮੁੱਦਿਆਂ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ।

ਉਨ੍ਹਾਂ ਅੱਗੇ ਦੱਸਿਆ ਕਿਸਮੂਹ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀ, ਵੋਟਰ ਸੂਚੀ, ਚੋਣਾਂ ਦਾ ਕੰਡਕਟ, ਬੀ.ਐਲ.ਏ-1 ਅਤੇ 2 ਦੀ ਨਿਯੁਕਤੀ, ਸ਼ਿਕਾਇਤਾਂ ਦਾ ਨਿਪਟਾਰਾ ਅਤੇ ਚੋਣਾਂ ਸਬੰਧੀ ਹੋਰ ਮੁੱਦਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ।

ਉਨ੍ਹਾਂ ਇਹ ਵੀ ਦੱਸਿਆ ਕਿ ਵੱਖ-ਵੱਖ ਤਬਦੀਲੀਆਂ ਸਬੰਧੀ ਮੀਟਿੰਗ ਦੋਰਾਨ ਹਾਜ਼ਰ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ/ਨੁਮਾਇੰਦਿਆਂ ਵੱਲੋਂ ਸਹਿਮਤੀ ਪ੍ਰਗਟਾਈ ਗਈ ਅਤੇ ਉਨ੍ਹਾਂ ਵਿਸਵਾਸ਼ ਦਿਵਾਇਆ ਕਿ ਜਲਦ ਹੀ ਬੀ.ਐਲ.ਏ-1 ਅਤੇ ਬੀ.ਐਲ.ਏ-2 ਦੀ ਨਿਯੁਕਤੀ ਵੀ ਕਰਵਾ ਦਿੱਤੀ ਜਾਵੇਗੀ.

ਚੋਣਕਾਰ ਰਜਿਸਟ੍ਰੇਸ਼ਨ ਅਫਸਰ ਪਰਮਦੀਪ ਸਿੰਘ ਵੱਲੋਂ ਅਪੀਲ ਕਰਦਿਆਂ ਕਿਹਾ ਕਿ ਜੇਕਰ ਭਵਿੱਖ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here