
ਸਮਾਜਸੇਵੀ ਨੀਰਜ ਸਿਹਾਲਾ ਦੀ ਅਗਵਾਈ ਹੇਠ ਲਗਾਇਆ ਖੂਨਦਾਨ ਕੈਂਪ, ਹਲਕਾ ਵਿਧਾਇਕ ਦਿਆਲਪੁਰਾ ਵਿਸ਼ੇਸ਼ ਤੌਰ ਤੇ ਪੁੱਜੇ
ਖੂਨਦਾਨ ਕੈਂਪ ਦੌਰਾਨ 52 ਯੂਨਿਟ ਖੂਨ ਹੋਇਆ ਇਕੱਤਰ
ਸਮਰਾਲਾ, 19 ਮਈ ( ਵਰਿੰਦਰ ਸਿੰਘ ਹੀਰਾ ) ਕੁਝ ਵਿਅਕਤੀ ਅਜਿਹੇ ਹੁੰਦੇ ਹਨ, ਜਿਨ੍ਹਾਂ ਕਿਸਮਤ ਵਿੱਚ ਪ੍ਰਮਾਤਮਾ ਨੇ ਸਮਾਜਸੇਵਾ ਹੀ ਲਿਖੀ ਹੁੰਦੀ ਹੈ, ਉਹ ਸਮਾਜਸੇਵਾ ਚਾਹੇ ਧਾਰਮਿਕ ਹੋਵੇ, ਸਮਾਜ ਭਲਾਈ ਦੀ ਹੋਵੇ ਜਾਂ ਮਨੁੱਖੀ ਜਾਨਾਂ ਬਚਾਉਣ ਵਾਲੇ ਕਾਰਜ ਦੀ ਹੋਵੇ ਹਰ ਕੰਮ ਨੂੰ ਮੋਹਰੀ ਹੋ ਕੇ ਕਰਦੇ ਹਨ। ਜੇਕਰ ਸਮਰਾਲਾ ਇਲਾਕੇ ਵਿੱਚ ਅਜਿਹੇ ਕਿਸੇ ਵਿਅਕਤੀ ਦੀ ਪਹਿਚਾਣ ਕਰਨੀ ਹੋਵੇ ਤਾਂ ਮੂਹਰੀ ਕਤਾਰ ਵਿੱਚ ਸਮਾਜਸੇਵੀ ਨੀਰਜ ਸਿਹਾਲਾ ਦਾ ਨਾਂ ਆਉਂਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਨੀਰਜ ਸਿਹਾਲਾ ਦੀ ਅਗਵਾਈ ਹੇਠ ਚੰਡੀਗੜ੍ਹ ਰੋਡ ਸਮਰਾਲਾ ਵਿਖੇ ਲਗਾਏ ਖੂਨਦਾਨ ਕੈਂਪ ਵਿੱਚ ਪੁੱਜ ਕੇ ਵਿਸ਼ੇਸ਼ ਤੌਰ ਤੇ ਕੀਤਾ। ਖੂਨਦਾਨ ਕੈਂਪ ਦਾ ਉਦਘਾਟਨ ਹਰੀ ਕ੍ਰਿਸ਼ਨ ਗੰਭੀਰ ਦੁਆਰਾ ਆਪਣੇ ਕਰ ਕਮਲਾਂ ਨਾਲ ਕੀਤਾ ਅਤੇ ਕੈਂਪ ਦੌਰਾਨ ਖੂਨਦਾਨ ਕਰਨ ਲਈ ਨੌਜਵਾਨਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸਦੇ ਫਲਸਰੂਪ 52 ਯੂਨਿਟ ਖੂਨ ਇਕੱਤਰ ਹੋਇਆ। ਇਸ ਖੂਨਦਾਨ ਕੈਂਪ ਵਿੱਚ ਕਰਨ ਹਸਪਤਾਲ ਸਮਰਾਲਾ ਤੋਂ ਡਾਕਟਰਾਂ ਦੀ ਖੂਨ ਇਕੱਤਰ ਕਰਨ ਲਈ ਪੁੱਜੀ। ਇਸ ਮੌਕੇ ਨੀਰਜ ਸਿਹਾਲਾ ਨੇ ਕਿਹਾ ਕਿ ਅੱਜਕੱਲ ਦੇ ਭੱਜ ਦੌੜ ਵਾਲੇ ਸਮੇਂ ਵਿੱਚ ਅਨੇਕਾਂ ਤਰ੍ਹਾਂ ਦੇ ਹਾਦਸਿਆਂ ਦੀ ਵੀ ਬਹੁਤਾਤ ਹੋ ਗਈ ਹੈ, ਇਨ੍ਹਾਂ ਹਾਦਸਿਆਂ ਵਿੱਚ ਜਖਮੀ ਹੋਏ ਮਰੀਜ ਕਈ ਵਾਰ ਖੂਨ ਦੀ ਘਾਟ ਕਾਰਨ ਆਪਣੀ ਕੀਮਤੀ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ। ਜਿਸ ਕਾਰਨ ਅੱਜ ਦੇ ਸਮੇਂ ਖੂਨਦਾਨ ਕੈਂਪਾਂ ਦੀ ਬਹੁਤ ਜਰੂਰਤ ਹੈ, ਜਿਸ ਨਾਲ ਇਨ੍ਹਾਂ ਕੈਂਪਾਂ ਰਾਹੀਂ ਇਕੱਤਰ ਹੋਇਆ ਖੂਨ ਲੋੜਵੰਦਾਂ ਦੇ ਕੰਮ ਆ ਸਕਦਾ ਹੈ। ਖੂਨਦਾਨ ਕੈਂਪ ਵਿੱਚ ਵੱਖ ਵੱਖ ਰਾਜਨੀਤਕ, ਸਮਾਜਿਕ ਅਤੇ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਕੈਂਪ ਵਿੱਚ ਹਾਜ਼ਰੀ ਭਰੀ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਨਵਜੀਤ ਸਿੰਘ ਉਟਾਲ ਪੀ. ਏ., ਮਨਦੀਪ ਸਿੰਘ ਟੋਡਰਪੁਰ, ਪਵਨਪ੍ਰੀਤ ਸਿੰਘ ਚਾਹਲ, ਕੁਲਦੀਪ ਚੰਡੀਗੜ੍ਹ, ਗੋਗੀ ਪਪੜੌਦੀ, ਸ਼ੈਲੀ ਸਮਰਾਲਾ, ਗੁਰਪਾਲ ਸਿੰਘ, ਬਰਿੰਦਰ ਦਿਓਲ, ਪਰਮਜੀਤ ਸਿੰਘ ਪੰਚ, ਸ਼ੈਂਟੀ ਰਾਣਾ, ਮਨੀ ਪਾਠਕ ਪ੍ਰਧਾਨ, ਇੰਦਰੇਸ਼ ਜੈਦਕਾ ਚੇਅਰਮੈਨ, ਜੀਤੀ ਸਮਰਾਲਾ, ਹਨੀ ਯੂ. ਏ. ਈ., ਬਾਬੂ ਗੜ੍ਹੀ, ਰਾਮ ਗੋਪਾਲ ਸ਼ਰਮਾ, ਰਾਮੇਸ਼ ਪੰਚ, ਰਾਣਾ ਸੁਭਾਸ਼, ਰਿੱਕੀ ਸਹਿਜੋ ਮਾਜਰਾ, ਰੂਪਮ ਗੰਭੀਰ, ਹਰਪ੍ਰੀਤ ਬਾਲਿਓਂ, ਭਾਈ ਅੰਤਰਜੋਤ ਸਿੰਘ, ਸ਼ਿਵ ਕੁਮਾਰ ਸ਼ਿਵਲੀ, ਟੋਨੀ ਮੁਸ਼ਕਾਬਾਦ, ਭੂਰਾ ਮੁਸ਼ਕਾਬਾਦ, ਕੁਲਵੀਰ ਸਿੰਘ ਹੇੜੀਆਂ, ਸਤਿੰਦਰ ਖੀਰਨੀਆਂ, ਸਤੀਸ਼ ਸਕਰਾਲਾ, ਵਿਸ਼ਾਲ ਭਾਰਤੀ ਆਦਿ ਤੋਂ ਇਲਾਵਾ ਸਮਰਾਲਾ ਦੇ ਸਮੂਹ ਪੱਤਰਕਾਰ ਭਾਈਚਾਰੇ ਦਾ ਭਰਪੂਰ ਸਹਿਯੋਗ ਰਿਹਾ।