
ਗੌਰਮੈਂਟ ਸੀਨੀਅਰ ਸੈਕੈਂਡਰੀ ਸਕੂਲ ਉੜਾਪੜ ਦੀ ਵਿਦਿਆਰਥਣ ਹਰਦੀਪ ਕੌਰ ਨੇ +2 ਪ੍ਰੀਖਿਆ ਵਿੱਚ 95% ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ
ਨਵਾਂ ਸ਼ਹਿਰ, 19 ਮਈ ( ਵਰਿੰਦਰ ਸਿੰਘ ਹੀਰਾ ) ਗੌਰਮੈਂਟ ਸੀਨੀਅਰ ਸੈਕੈਂਡਰੀ ਸਕੂਲ ( ਸਮਾਰਟ ਸਕੂਲ) ਉੜਾਪੜ ਦੀ ਵਿਦਿਆਰਥਣ ਹਰਦੀਪ ਕੌਰ ਨੇ +2 ਦੀ ਪ੍ਰੀਖਿਆ ਵਿੱਚ 500 ਵਿੱਚੋਂ 475 ਅੰਕ , 95 % ਅੰਕ ਪ੍ਰਾਪਤ ਕਰਕੇ ਅਤੇ ਪਹਿਲਾ ਸਥਾਨ ਹਾਸਿਲ ਕਰਕੇ ਆਪਣੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਜ਼ਿਕਰ ਯੋਗ ਹੈ ਕਿ ਹਰਦੀਪ ਕੌਰ ਹਮੇਸ਼ਾ ਮਿਹਨਤ ਅਤੇ ਲਗਨ ਨਾਲ ਆਪਣੀ ਪੜ੍ਹਾਈ ਕਰਦੀ ਹੈ ਅਤੇ ਹਰ ਪ੍ਰੀਖਿਆ ਵਿੱਚ ਪਹਿਲੇ ਨੰਬਰ ਤੇ ਹੀ ਆਉਂਦੀ ਹੈ। ਹਰਦੀਪ ਕੌਰ ਦੇ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਉਨਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਦੀਪ ਕੌਰ ਨੇ ਦੱਸਿਆ ਕਿ ਉਹ ਉਚੇਰੀ ਵਿਦਿਆ ਹਾਸਿਲ ਕਰਕੇ ਅਧਿਆਪਕ ਬਣਨਾ ਚਾਹੁੰਦੀ ਹੈ । ਹਰਦੀਪ ਕੌਰ ਦੇ ਪਰਿਵਾਰ ਨੇ ਦੱਸਿਆ ਕਿ ਉਸਦੀ ਕਾਮਯਾਬੀ ਦਾ ਸਿਹਰਾ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਮਿਹਨਤੀ ਸਟਾਫ ਨੂੰ ਜਾਂਦਾ ਹੈ ਜਿਨ੍ਹਾਂ ਦੇ ਮਾਰਗ ਦਰਸ਼ਨ ਵਿੱਚ ਹਰਦੀਪ ਕੌਰ ਨੇ ਵੱਡੀ ਕਾਮਯਾਬੀ ਹਾਸਿਲ ਕੀਤੀ। ਹਰਦੀਪ ਕੌਰ ਦੇ 95% ਅੰਕ ਪ੍ਰਾਪਤ ਕਰਨ ਤੇ ਪਿੰਡ ਉੜਾਪੜ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ।