
ਗ਼ਜ਼ਲ ਸੰਗ੍ਰਹਿ ‘ਦਰਿਆਵਾਂ ਦੇ ਵਹਿਣ’ ਦਾ ਲੋਕ ਅਰਪਣ 14 ਸਤੰਬਰ ਨੂੰ
ਮਾ. ਬਲਕਾਰ ਸਿੰਘ ਦੁਆਰਾ ਲਿਖਤ ਗ਼ਜ਼ਲ ਸੰਗ੍ਰਹਿ ਦੇ ਲੋਕ ਅਰਪਣ ਮੌਕੇ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ – ਡਾ. ਬੈਨੀਪਾਲ
ਸਮਰਾਲਾ 11 ਸਤੰਬਰ ( ਵਰਿੰਦਰ ਸਿੰਘ ਹੀਰਾ) ਲੇਖਕ ਮੰਚ (ਰਜਿ:) ਸਮਰਾਲਾ ਵੱਲੋਂ 14 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਸਥਾਨਕ ਕਿੰਡਰ ਗਾਰਟਨ ਸੀਨੀ: ਸੈਕੰ: ਸਕੂਲ ਵਿਖੇ ਇੱਕ ਸਮਾਗਮ ਦੌਰਾਨ ਮਾਸਟਰ ਬਲਕਾਰ ਸਿੰਘ ਦਾ ਪਹਿਲਾ ਗ਼ਜ਼ਲ ਸੰਗ੍ਰਹਿ ‘ਦਰਿਆਵਾਂ ਦੇ ਵਹਿਣ’ ਲੋਕ ਅਰਪਣ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ (ਡਾ.) ਪਰਮਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰ ਰਹੇ ਹਨ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਗ਼ਜ਼ਲਗੋ ਐਸ .ਨਸੀਮ ਕਰਨਗੇ ਅਤੇ ਇਸ ਗ਼ਜ਼ਲ ਸੰਗ੍ਰਹਿ ਉੱਤੇ ਵਿਚਾਰ ਚਰਚਾ ਕਰਨ ਲਈ ਗ਼ਜ਼ਲਗੋ ਅਮਰਿੰਦਰ ਸਿੰਘ ਸੋਹਲ ਅਤੇ ਨਿਰੰਜਨ ਸੂਖਮ ਵਿਸ਼ੇਸ਼ ਤੌਰ ਤੇ ਪੁੱਜ ਰਹੇ। ਇਸ ਤੋਂ ਇਲਾਵਾ ਹੋਰ ਸਾਹਿਤਕਾਰ ਵੀ ਇਸ ਪੁਸਤਕ ਤੇ ਚਰਚਾ ਕਰਨਗੇ। ਇਸ ਉਪਰੰਤ ਹਾਜ਼ਰੀਨ ਲੇਖਕ, ਕਵੀ ਆਪਣੀ ਰਚਨਾਵਾਂ ਵੀ ਸਾਂਝੀਆਂ ਕਰਨਗੇ। ਡਾ. ਬੈਨੀਪਾਲ ਨੇ ਸਮਰਾਲਾ ਇਲਾਕੇ ਦੀਆਂ ਸਮੂਹ ਸਾਹਿਤਕ ਸੰਸਥਾਵਾਂ ਅਤੇ ਸਾਹਿਤਕ ਮੱਸ ਰੱਖਣ ਵਾਲੇ ਸਰੋਤਿਆਂ ਨੂੰ ਇਸ ਸਮਾਗਮ ਵਿੱਚ ਪੁੱਜਣ ਦੀ ਅਪੀਲ ਕੀਤੀ।