
ਆਈ. ਟੀ. ਆਈ. ਸਮਰਾਲਾ ਵਿਖੇ ਐਨ.ਸੀ.ਸੀ. ਕੈਡਿਟਾਂ ਅਤੇ ਸਿੱਖਿਆਰਥੀਆਂ ਵੱਲੋਂ ਸਵੱਛ ਉਤਸਵ ਮਨਾਇਆ ਗਿਆ
ਸਮਰਾਲਾ, 25 ਸਤੰਬਰ ( ਵਰਿੰਦਰ ਸਿੰਘ ਹੀਰਾ) ਐਨ.ਸੀ.ਸੀ. ਗਰੁੱਪ ਕਮਾਂਡਰ ਲੁਧਿਆਣਾ ਬ੍ਰਿਗੇਡੀਅਰ ਪੀ.ਐਸ. ਚੀਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਮਾਡਿੰਗ ਅਫਸਰ 19 ਵੀਂ ਪੰਜਾਬ ਬਟਾਲੀਅਨ ਐਨ.ਸੀ.ਸੀ. ਲੁਧਿਆਣਾ ਲੈਫ਼ਟੀਨੈਂਟ ਕਰਨਲ ਫ਼ੈਜ਼ਨ ਜਹੂਰ ਅਤੇ ਸੂਬੇਦਾਰ ਮੇਜਰ ਸੁਖਦੇਵ ਸਿੰਘ ਦੀ ਯੋਗ ਅਗਵਾਈ ਵਿੱਚ ਆਈ. ਟੀ. ਆਈ. ਸਮਰਾਲਾ ਵਿਖੇ ਸਵੱਛ ਉਤਸਵ ਦੇ ਅਧੀਨ ਸੰਸਥਾ ਅਤੇ ਮਾਲਵਾ ਕਾਲਜ ਬੌਂਦਲੀ ਦੇ ਐਨ.ਸੀ.ਸੀ. ਕੈਡਿਟਾਂ ਅਤੇ ਸਿੱਖਿਆਰਥੀਆਂ ਵੱਲੋਂ ਸਫਾਈ ਅਭਿਆਨ ਚਲਾਇਆ ਗਿਆ। ਪ੍ਰਿੰਸੀਪਲ ਹਰਮਿੰਦਰ ਸਿੰਘ ਦੁਆਰਾ ਬੱਚਿਆਂ ਨੂੰ ਸਵੱਛਤਾ ਸਬੰਧੀ ਜਾਗਰੂਕ ਕਰਦੇ ਹੋਏ ਆਪਣੇ ਆਲੇ ਦੁਆਲੇ ਨੂੰ ਸਵੱਛ ਅਤੇ ਪਲਾਸਟਿਕ ਮੁਕਤ ਬਣਾਉਣ ਲਈ ਵਚਨਬੱਧ ਰਹਿਣ ਲਈ ਪੇ੍ਰਰਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਐਨ. ਸੀ. ਸੀ. ਅਫਸਰ ਕੈਪਟਨ ਤਨਵੀਰ ਸਿੰਘ ਦੁਆਰਾ ਸੂਬੇਦਾਰ ਰਾਕੇਸ਼ ਕੁਮਾਰ ਅਤੇ ਹਵਾਲਦਾਰ ਕ੍ਰਿਪਾਲ ਸਿੰਘ ਅਤੇ ਮੈਡਮ ਵਰਿੰਦਰ ਕੌਰ ਮਾਲਵਾ ਕਾਲਜ ਬੌਂਦਲੀ ਦੀ ਹਾਜਰੀ ਵਿੱਚ ਇਸ ਅਭਿਆਨ ਤਹਿਤ ਇੱਕ ਦਿਨ, ਇੱਕ ਘੰਟਾ, ਇੱਕ ਸਾਥ ਨਾਅਰੇ ਅਧੀਨ ਰੈਲੀ ਦਾ ਆਯੋਜਨ ਕੀਤਾ ਗਿਆ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌੇਕੇ ਸੰਸਥਾ ਦੇ ਟਰੇਨਿੰਗ ਅਫਸਰ ਦਵਿੰਦਰ ਸਿੰਘ, ਸੁਪਰਡੈਂਟ ਲਖਵੀਰ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਰਿਹਾ।