
ਭਾਜਪਾ ਵੱਲੋਂ ‘ਇਕ ਪੇੜ ਮਾਂ ਦੇ ਨਾਂ’ ਮੁਹਿੰਮ ਤਹਿਤ ਲਗਾਏ ਗਏ ਬੂਟੇ
ਸਮਰਾਲਾ, 07 ਅਗਸਤ ( ਵਰਿੰਦਰ ਸਿੰਘ ਹੀਰਾ) ਭਾਜਪਾ ਵੱਲੋਂ ਵਾਤਾਵਰਨ ਨੂੰ ਸੁਖਦ ਅਤੇ ਸਵੱਛ ਬਣਾਉਣ ਲਈ ਇਕ ਪੇੜ ਮਾਂ ਦੇ ਨਾਂ ਮੁਹਿੰਮ ਤਹਿਤ 50 ਦੇ ਕਰੀਬ ਛਾਂਦਾਰ ਬੂਟੇ ਸ੍ਰੀ ਗੁਰੂ ਨਾਨਕ ਦੇਵ ਪਾਰਕ ਵਿੱਚ ਲਗਾਏ ਗਏ। ਇਸ ਮੌਕੇ ਭਾਜਪਾ ਆਗੂ ਮਨੋਜ ਤਿਵਾੜੀ ਦੱਸਿਆ ਕਿ ਇਹ ਪੇੜ ਮਾਂ ਦੇ ਨਾਂ ਇਕ ਉਪਰਾਲਾ ਹੈ ਜੋ ਸਾਡੀ ਮਾਤਰ ਭੂਮੀ ਅਤੇ ਕੁਦਰਤ ਦੇ ਪ੍ਰਤੀ ਸਾਡੇ ਸਨਮਾਨ ਅਤੇ ਸਮਰਪਣ ਨੂੰ ਦਰਸਾਉਂਦਾ ਹੈ। ਮਾਂ ਅਤੇ ਕੁਦਰਤ ਦੋਵੇਂ ਹੀ ਜੀਵਨ ਦਾ ਮੂਲ ਅਧਾਰ ਹਨ ਇਸ ਪਹਿਲ ਦੇ ਮਾਧਿਅਮ ਰਾਹੀਂ ਅਸੀਂ ਆਪਣੀ ਜਿੰਮੇਵਾਰੀ ਨਿਭਾ ਰਹੇ ਹਾਂ। ਆਪਣੀ ਮਾਂ ਦੀ ਅਭੁੱਲ ਯਾਦ ਲਈ ਸਾਨੂੰ ਹਰ ਇਕ ਨੂੰ ਇਕ ਪੇੜ ਜ਼ਰੂਰ ਲਗਾਉਣਾ ਚਾਹੀਦਾ ਹੈ। ਇਸ ਮੌਕੇ ਬਲਜਿੰਦਰ ਮਝੈਲ ਨੇ ਵੀ ਆਪਣੀ ਮਾਂ ਦੀ ਯਾਦ ਵਿੱਚ 10 ਬੂਟੇ ਲਗਾਏ। ਉਪਰੋਕਤ ਤੋਂ ਇਲਾਵਾ ਸਾਰੇ ਭਾਜਪਾ ਆਗੂ ਡਾ. ਅਸ਼ੋਕ ਸ਼ਰਮਾ, ਅਜੀਤ ਗੁਪਤਾ, ਰਣਜੀਤ ਸਿੰਘ ਗਹਿਲੇਵਾਲ, ਸੰਦੀਪ ਤਿਵਾੜੀ, ਅੰਬਰੇਸ਼ ਵਰਮਾ, ਸਜੀਵ ਕਪੂਰ, ਵਿਸ਼ਾਲ ਤਿਵਾੜੀ, ਪਵਨ ਮਾਨ ਅਤੇ ਪਰਸ਼ਾਤ ਮਝੈਲ ਆਦਿ ਹਾਜ਼ਰ ਸਨ।