ਸਮਰਾਲਾ, 5 ਮਾਰਚ ( ਵਰਿੰਦਰ ਸਿੰਘ ਹੀਰਾ)
ਮਹਾਸ਼ਿਵਰਾਤਰੀ ਦੇ ਮੌਕੇ ‘ਤੇ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਦੇ ਸਬੰਧ ‘ਚ ਸ਼੍ਰੀ ਨੀਲਕੰਠ ਮਹਾਦੇਵ ਸੇਵਾ ਸੰਮਤੀ ਸਮਰਾਲਾ ਦੇ ਆਹੁਦੇਦਾਰਾਂ ਦੀ ਮੀਟਿੰਗ ਹੋਈ, ਜਿਸ ‘ਚ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ‘ਚ ਸੰਸਥਾ ਦੇ ਆਹੁਦੇਦਾਰਾਂ ਨੇ ਦੱਸਿਆ ਕਿ ਇਸ ਵਾਰ ਸ਼ੋਭਾ ਯਾਤਰਾ ਅੱਜ 6 ਮਾਰਚ ਦਿਨ ਬੁੱਧਵਾਰ ਨੂੰ ਸ਼ਿਵ ਮੰਦਰ ਡੱਬੀ ਬਾਜ਼ਾਰ ਤੋਂ ਬੜੀ ਧੂਮਧਾਮ ਨਾਲ ਕੱਢੀ ਜਾਵੇਗੀ, ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਇਸ ਸ਼ੋਭਾ ਯਾਤਰਾ ਵਿੱਚ ਭਾਰਤ ਦੇ ਪ੍ਰਸਿੱਧ ਬੈਂਡ, ਹਾਥੀ, ਰੱਥ, ਘੋੜੇ, ਹਰੇ ਰਾਮ ਹਰੇ ਕ੍ਰਿਸ਼ਨ ਕੀਰਤਨ ਮੰਡਲੀ,
,ਸ਼ਿਵ ਤਾਂਡਵ ਅਤੇ ਬਹੁਤ ਹੀ ਮਨਮੋਹਕ ਤੇ ਸੁੰਦਰ ਝਾਂਕਿਆ ਸ਼ਾਮਲ ਹੋਣਗੀਆਂ । ਇਸ ਲਈ ਸਹਾਰਨਪੁਰ ਦੇ ਕਲਾਕਾਰਾਂ ਵੱਲੋਂ ਸ਼ਹਿਰ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ, ਸ਼ੋਭਾ ਯਾਤਰਾ ਸ਼ਿਵ ਮੰਦਰ ਡੱਬੀ ਬਾਜ਼ਾਰ ਤੋਂ ਸ਼ੁਰੂ ਹੋ ਕੇ ਪੂਰੇ ਸ਼ਹਿਰ ਦੀ ਪਰਿਕਰਮਾ ਕਰਦਾ ਹੋਈ ਵਾਪਸ ਸ਼ਿਵ ਮੰਦਰ ਡੱਬੀ ਬਾਜ਼ਾਰ ਵਿਖੇ ਸਮਾਪਤ ਹੋਵੇਗੀ ।ਇਸ ਦੌਰਾਨ ਸਮੂਹ ਸ਼ਹਿਰ ਵਾਸੀਆਂ ਵੱਲੋਂ ਸ਼ੋਭਾ ਯਾਤਰਾ ਦੇ ਸਵਾਗਤ ਲਈ ਸ਼ਹਿਰ ਵਿਚ ਵੱਖ-ਵੱਖ ਥਾਵਾਂ ‘ਤੇ ਸੈਂਕੜੇ ਪ੍ਰਕਾਰ ਦੇ ਲੰਗਰ ਲਗਾਏ ਜਾਣਗੇ। ਇਸ ਮੋਕੇ ਤੇ ਸੰਸਥਾ ਦੇ ਸਾਰੇ ਮੈਂਬਰ ਧੀਰਜ ਖੁੱਲਰ, ਰੂਪਮ ਗੰਭੀਰ, ਗੌਰਵ ਦੂਆ, ਪਰਮਿੰਦਰ ਵਰਮਾ, ਸੰਨੀ ਦੂਆ, ਹਨੀਸ਼ ਕੌਸ਼ਲ, ਤਰੁਣ ਖੁੱਲਰ, ਸੰਜੇ ਖੁੱਲਰ, ਦੀਪਕ ਮਰਵਾਹਾ, ਬ੍ਰਜੇਸ਼ ਕੁਮਾਰ, ਜੁਗਲ ਕਿਸ਼ੋਰ ਸਾਹਨੀ, ਸਤਵੀਰ ਸਿੰਘ ਸੇਖੋਂ, ਤਰਸੇਮ ਪਾਲ ਸ਼ਰਮਾ, ਅਨੁਰਾਗ ਸੰਦਲ, ਰਾਹੁਲ ਸ਼ਰਮਾ ਅਤੇ ਵਿਭੂ ਗੁਪਤਾ ਆਦਿ ਹਾਜ਼ਰ ਸਨ । ਸ਼੍ਰੀ ਨੀਲਕੰਠ ਮਹਾਦੇਵ ਸੇਵਾ ਸੰਮਤੀ ਦੇ ਸਮੂਹ ਮੈਂਬਰਾਂ ਨੇ ਸਮੂਹ ਸ਼ਹਿਰ ਨਿਵਾਸੀ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਆਪਣੇ ਪਰਿਵਾਰਾਂ ਸਮੇਤ ਸ਼ਾਮਿਲ ਹੋ ਕੇ ਭੋਲੇਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ