ਸਮਰਾਲਾ ,  26 ਮਾਰਚ ( ਵਰਿੰਦਰ ਸਿੰਘ ਹੀਰਾ ) : ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਲੁਧਿਆਣਾ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਗੜ੍ਹੀ ਤਰਖਾਣਾ ਦੀ ਅਗਵਾਈ ਹੇਠ ਕਿਸਾਨਾਂ ਦਾ ਇੱਕ ਵਫਦ ਮੰਗ ਪੱਤਰ ਲੈ ਕੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮਿਲਿਆ। ਮੰਗ ਪੱਤਰ ਵਿੱਚ ਵਫਦ ਵੱਲੋਂ ਮੰਗ ਕੀਤੀ ਗਈ ਕਿ ਸਮਰਾਲਾ ਤਹਿਸੀਲ ਅਧੀਨ ਸਰਹਿੰਦ ਨਹਿਰ ਦੇ ਨਾਲ ਪਿੰਡ ਗੜ੍ਹੀ ਤਰਖਾਣਾ ਤੋਂ ਇੱਕ ਬਰਸਾਤੀ ਡਰੇਨ ਪਿੰਡ ਭਰਥਲਾ, ਪਾਲ ਮਾਜਰਾ, ਜਲਾਹ ਮਾਜਰਾ ਰਾਹੀਂ ਹੁੰਦੀ ਹੋਈ ਢੰਡੇ ਸਾਈਫਨ ਤੱਕ ਜਾਂਦੀ ਹੈ, ਪ੍ਰੰਤੂ ਪਿਛਲੇ ਕੁਝ ਸਾਲਾਂ ਤੋਂ ਇਸ ਡਰੇਨ ਨਾਲ ਲੱਗਦੇ ਲੋਕਾਂ ਵੱਲੋਂ ਨਜਾਇਜ ਕਬਜੇ ਕਰਕੇ ਉਕਤ ਡਰੇਨ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਹੈ, ਜਿਸ ਕਾਰਨ ਬਰਸਾਤ ਦੇ ਦਿਨਾਂ ਦੌਰਾਨ ਡਰੇਨ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦਾ ਮਾਲੀ ਅਤੇ ਫਸਲਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਨਜਾਇਜ ਕਬਜੇ ਛੁਡਾਉਣ ਅਤੇ ਡਰੇਨ ਚਾਲੂ ਕਰਨ ਸਬੰਧੀ ਯੂਨੀਅਨ ਅਤੇ ਇਨ੍ਹਾਂ ਪਿੰਡਾਂ ਦੇ ਪੀੜਤ ਲੋਕਾਂ ਵੱਲੋਂ ਸਮਰਾਲਾ ਪ੍ਰਸਾਸ਼ਨ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ, ਪ੍ਰੰਤੂ ਇਨ੍ਹਾਂ ਮੰਗ ਪੱਤਰਾਂ ਤੇ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਵਫਦ ਨੇ ਮੰਗ ਕੀਤੀ ਸਮਰਾਲਾ ਪ੍ਰਸਾਸ਼ਨ ਨੂੰ ਲੋਕਾਂ ਵੱਲੋਂ ਕੀਤੇ ਨਜਾਇਜ ਕਬਜੇ ਛੁਡਾਉਣ ਅਤੇ ਡਰੇਨ ਨੂੰ ਚਾਲੂ ਕਰਨ ਸਬੰਧੀ ਜਲਦੀ ਹਦਾਇਤਾਂ ਜਾਰੀ ਕੀਤੀਆਂ ਜਾਣ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਬੀ. ਕੇ. ਯੂ. (ਕਾਦੀਆਂ) ਵੱਲੋਂ 3 ਅਪ੍ਰੈਲ ਤੋਂ ਬਾਅਦ ਐਸ. ਡੀ. ਐਮ. ਸਮਰਾਲਾ ਦੇ ਦਫਤਰ ਅੱਗੇ ਪੱਕਾ ਧਰਨਾ ਲਗਾ ਦਿੱਤਾ ਜਾਵੇਗਾ। ਮੰਗ ਪੱਤਰ ਪ੍ਰਾਪਤ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਭਰੋਸਾ ਦਿਵਾਇਆ ਕਿ ਇਸ ਮਾਮਲੇ ਸਬੰਧੀ ਸਮਰਾਲਾ ਪ੍ਰਸਾਸ਼ਨ ਹਦਾਇਤਾਂ ਜਾਰੀ ਕਰਕੇ ਨਜਾਇਜ ਕਬਜਾ ਧਾਰਕਾਂ ਵੱਲੋਂ ਡਰੇਨ ਦੀ ਜਗ੍ਹਾ ਛੁਡਾਈ ਜਾਵੇਗੀ ਅਤੇ ਡਰੇਨ ਚਾਲੂ ਕਰ ਦਿੱਤੀ ਜਾਵੇਗੀ। ਮੰਗ ਪੱਤਰ ਦੇਣ ਮੌਕੇ ਉਕਤ ਤੋਂ ਇਲਾਵਾ ਦਰਸ਼ਨ ਸਿੰਘ ਰੋਹਲੇ ਪ੍ਰਧਾਨ ਬਲਾਕ ਸਮਰਾਲਾ, ਨਿਰਮਲ ਸਿੰਘ ਰੋਹਲਾ, ਹਰਬੰਸ ਸਿੰਘ ਖੀਰਨੀਆਂ, ਗੁਰਜੀਤ ਸਿੰਘ ਗੜ੍ਹੀ ਪ੍ਰੈਸ ਸਕੱਤਰ, ਕੁਲਵਿੰਦਰ ਸਿੰਘ, ਹਰਮੇਲ ਸਿੰਘ ਸਾਬਕਾ ਸਰਪੰਚ, ਬਲਰਾਮ ਸਿੰਘ, ਅਮਰੀਕ ਸਿੰਘ, ਨਿਰਮਲ ਸਿੰਘ, ਮਲਵਿੰਦਰ ਸਿੰਘ ਸਰਪੰਚ, ਹਰਦੀਪ ਸਿੰਘ, ਸੁੱਖਾ ਸਿੰਘ ਆਦਿ ਹਾਜ਼ਰ ਸਨ।

 

Previous articleਸ਼ੋਭਾ ਯਾਤਰਾ ਦੀਆਂ ਤਿਆਰੀਆਂ ਮੁਕੰਮਲ, ਅੱਜ ਧੂਮਧਾਮ ਨਾਲ ਨਿਕਲੇਗੀ ਭੋਲੇ ਦੀ ਬਾਰਾਤ ਸ਼੍ਰੀ ਨੀਲਕੰਠ ਮਹਾਦੇਵ ਸੇਵਾ ਸੰਮਤੀ ਵੱਲੋਂ ਕੱਢੀ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ ਦੁਲਹਨ ਵਾਂਗ ਸਜਾਇਆ ਗਿਆ ਪੂਰਾ ਸ਼ਹਿਰ ਸਮੂਹ ਸ਼ਹਿਰ ਨਿਵਾਸੀਆਂ ਨੂੰ ਆਪਣੇ ਪਰਿਵਾਰਾਂ ਸਮੇਤ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਦਾ ਸੱਦਾ
Next articleਲੋਕ ਸਭਾ ਚੋਣਾਂ ਵਿੱਚ ਕਾਂਗਰਸ ਵੱਲੋਂ ਬੈਕਵਰਡ ਕਲਾਸਾਂ ਨੂੰ ਨੁਮਾਇੰਦਗੀ ਨਾ ਦੇਣ ਤੇ ਉੱਠ ਸਕਦੀਆਂ ਨੇ ਬਗਾਵਤੀ ਸੁਰਾਂ-ਕਾਂਗਰਸ ਲਈ ਖਤਰੇ ਦੀ ਘੰਟੀ

LEAVE A REPLY

Please enter your comment!
Please enter your name here