- ਸਮਰਾਲਾ, 25 ਅਪ੍ਰੈਲ ( ਵਰਿੰਦਰ ਸਿੰਘ ਹੀਰਾ) ਦੇਸ਼ ਵਿੱਚ ਲੋਕ ਸਭਾ ਚੋਣਾਂ ਨਜਦੀਕ ਆ ਰਹੀਆਂ ਹਨ, ਜਿਸ ਨੂੰ ਦੇਖਦਿਆਂ ਸਿਆਸੀ ਪਿੜ ਭੱਖਦਾ ਨਜ਼ਰ ਆ ਰਿਹਾ ਹੈ। ਸਮਾਜ ਦਾ ਹਰ ਵਰਗ ਚਾਹੁੰਦਾ ਹੈ ਕਿ ਲੋਕ ਸਭਾ ਵਿੱਚ ਉਹਨਾਂ ਨੂੰ ਖਾਸ ਨੁਮਾਇੰਦਗੀ ਜਰੂਰ ਮਿਲੇ, ਤਾਂ ਕਿ ਉਹਨਾਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਤਕਲੀਫਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਉਹਨਾਂ ਦਾ ਕੋਈ ਨੁਮਾਇੰਦਾ ਲੋਕ ਸਭਾ ਵਿੱਚ ਜਰੂਰ ਹੋਵੇ।ਸ
ਇਸੇ ਸਬੰਧ ਵਿੱਚ ਕਾਂਗਰਸ ਪਾਰਟੀ ਜਿਸ ਤਰੀਕੇ ਨਾਲ ਪੰਜਾਬ ਵਿੱਚ ਬੈਕਵਰਡ ਕਲਾਸਾਂ ਨੂੰ ਅੱਖੋਂ ਪਰੋਖੇ ਕਰ ਰਹੀ ਹੈ , ਉਸ ਦਾ ਖਮਿਆਜ਼ਾ ਕਾਂਗਰਸ ਪਾਰਟੀ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭੁਗਤਣਾ ਪੈ ਸਕਦਾ। ਸੂਤਰਾਂ ਅਨੁਸਾਰ ਪੰਜਾਬ ਦੀਆਂ ਬੈਕਵਰਡ ਕਲਾਸਾਂ ਦੇ ਨੁਮਾਇੰਦਿਆਂ ਵਿੱਚ ਨਮੋਸ਼ੀ ਪਾਈ ਜਾ ਰਹੀ ਹੈ । ਉਨਾਂ ਦੇ ਅਨੁਸਾਰ ਉਨਾਂ ਨੇ ਪੰਜਾਬ ਵਿੱਚ ਕਾਂਗਰਸ ਪਾਰਟੀ ਲਈ ਬੈਕਵਰਡ ਕਲਾਸਾਂ ਨੂੰ ਇਕੱਠੇ ਕਰਨ ਵਿੱਚ ਬਹੁਤ ਮਿਹਨਤ ਕੀਤੀ ਹੈ।, ਪਰ ਹੁਣ ਜਦੋਂ ਲੋਕ ਸਭਾ ਸੀਟਾਂ ਮਿਲਣ ਦਾ ਸਮਾਂ ਹੈ , ਉਦੋਂ ਉਨਾਂ ਨੂੰ ਸੀਟਾਂ ਦੀ ਕੋਈ ਉਮੀਦ ਨਹੀਂ ਦਿਖਾਈ ਜਾ ਰਹੀ ਹੈ। ਬੈਕਵਰਡ ਕਲਾਸਾਂ ਦੇ ਨੁਮਾਇੰਦਿਆਂ ਵਿੱਚ ਇਹ ਵਾਰ ਵਾਰ ਦੁਹਰਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਪੰਜਾਬ ਵਿੱਚ ਘੱਟ ਤੋਂ ਘੱਟ ਦੋ ਸੀਟਾਂ ਜਰੂਰ ਦਿੱਤੀਆਂ ਜਾਣ । ਅਤੇ ਜੇਕਰ ਕਾਂਗਰਸ ਪਾਰਟੀ ਬੈਕਵਰਡ ਕਲਾਸਾਂ ਨੂੰ ਬੈਕਵਰਡ ਕਲਾਸਾਂ ਦੇ ਬਹੁਤਾਤ ਵਾਲੇ ਇਲਾਕਿਆਂ ਦੀਆਂ ਦੋ ਸੀਟਾਂ ਦੇ ਦਿੰਦੀ ਹੈ, ਤਾਂ ਕਾਂਗਰਸ ਦੀ ਸੀਟਾਂ ਜਿੱਤਣ ਵਿੱਚ ਵਾਧਾ ਹੋ ਸਕਦਾ ਹੈ। ਸੂਤਰਾਂ ਅਨੁਸਾਰ ਬੈਕਵਰਡ ਕਲਾਸਾਂ ਦੇ ਨੁਮਾਇੰਦਿਆਂ ਵਿੱਚ ਪਾਇਆ ਜਾ ਰਿਹਾ ਇਹ ਗੁੱਸਾ ਕਾਂਗਰਸ ਪਾਰਟੀ ਨੂੰ ਨੁਕਸਾਨ ਵੀ ਦੇ ਸਕਦਾ ਹੈ। ਹੁਣ ਦੇਖਣਾ ਇਹ ਹੈ ਕੀ ਪੰਜਾਬ ਕਾਂਗਰਸ ਆਪਣੇ ਦਿੱਲੀ ਸਥਿਤ ਹੈਡ ਕੁਆਰਟਰ ਨੂੰ ਇਸ ਬਾਰੇ ਕੀ ਜਾਣਕਾਰੀ ਦਿੰਦੀ ਹੈ, ਅਤੇ ਕਾਂਗਰਸ ਹਾਈ ਕਮਾਨ ਇਸ ਬਾਰੇ ਕੀ ਫੈਸਲਾ ਕਰਦੀ ਹੈ। ਕਿਉਂਕਿ ਜਿਵੇਂ ਜਿਵੇਂ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ , ਨਰਾਜ਼ ਹੋ ਰਹੀਆਂ ਧਿਰਾਂ ਕਿਸੇ ਵੀ ਸਮੇਂ ਪਾਸਾ ਪਲਟ ਸਕਦੀਆਂ ਹਨ।