
ਗੰਭੀਰ ਬਿਮਾਰੀਆਂ ਦਾ ਇਲਾਜ ਹੋਮਿਓਪੈਥੀ ਨਾਲ ਸੰਭਵ – ਡਾਕਟਰ ਅਨੇਤਾ
ਪੰਜਾਬ ਸਰਕਾਰ ਵਲੋਂ ਨਵੇਂ ਹੋਮੀਓਪੈਥਿਕ ਕਾਲਜ/ ਹਸਪਤਾਲ ਖੋਲ੍ਹਣ ਦਾ ਸਵਾਗਤ ਕੀਤਾ ।
ਸਮਰਾਲਾ, 11 ਅਪ੍ਰੈਲ ( ਵਰਿੰਦਰ ਸਿੰਘ ਹੀਰਾ) ਗੰਭੀਰ ਤੋਂ ਗੰਭੀਰ ਬਿਮਾਰੀਆਂ ਅਤੇ ਲਾ ਇਲਾਜ ਬਿਮਾਰੀਆਂ ਦਾ ਇਲਾਜ ਵੀ ਹੋਮਿਓਪੈਥੀ ਪ੍ਰਣਾਲੀ ਵਿੱਚ ਸੰਭਵ ਹੈ l ਇਹ ਵਿਚਾਰ ਪ੍ਰਸਿੱਧ ਹੋਮਿਓਪੈਥਿਕ ਡਾਕਟਰ ਅਵਤਾਰ ਸਿੰਘ ਅਨੇਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝਾ ਕੀਤੇl ਇਸ ਮੌਕੇ ਡਾਕਟਰ ਅਨੇਤਾ ਨੇ ਹੋਮਿਓਪੈਥੀ ਪ੍ਰਣਾਲੀ ਦੇ ਜਨਮਦਾਤਾ ਡਾਕਟਰ ਹੈਨਮਨ ਦੇ ਜਨਮਦਿਨ ਤੇ ਸਮੂਹ ਜਗਤ ਨੂੰ ਵਧਾਈ ਵੀ ਦਿੱਤੀ ਅਤੇ ਕਿਹਾ ਕਿ ਡਾਕਟਰ ਹੈਨਮਨ ਨੇ ਦੁਨੀਆਂ ਨੂੰ ਇੱਕ ਬਹੁਤ ਵੱਡਾ ਤੋਹਫਾ ਦਿੱਤਾ ਹੈ l ਡਾਕਟਰ ਅਨੇਤਾ ਨੇ ਕਿਹਾ ਕਿ ਉਹਨਾਂ ਨੇ ਆਪਣੇ 50 ਸਾਲ ਤੋਂ ਉੱਪਰ ਦੀ ਪ੍ਰੈਕਟਿਸ ਵਿੱਚ ਬਹੁਤ ਸਾਰੇ ਗੰਭੀਰ ਬਿਮਾਰੀਆਂ ਦੇ ਰੋਗੀਆਂ ਨੂੰ ਠੀਕ ਕੀਤਾ ਹੈl ਇਸ ਮੌਕੇ ਉਨਾਂ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਹੋਮਿਓਪੈਥਿਕ ਸਰਕਾਰੀ ਕਾਲਜ /ਹਸਪਤਾਲ ਖੋਲਣ ਦਾ ਸਵਾਗਤ ਕੀਤਾ ਅਤੇ ਇੱਕ ਕਾਲਜ/ ਹਸਪਤਾਲ ਇਲਾਕੇ ਦੇ ਮਾਛੀਵਾੜਾ ਸਾਹਿਬ ਵਿਖ਼ੇ ਖੋਲਣ ਦਾ ਫੈਸਲਾ ਲੈਣ ਲਈ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਧੰਨਵਾਦ ਵੀ ਕੀਤਾ l ਉਹਨਾਂ ਕਿਹਾ ਕਿ ਪੰਜਾਬ ਦੇ ਇਸ ਖਿੱਤੇ ਵਿੱਚ ਇਸ ਤਰ੍ਹਾਂ ਦੇ ਹਸਪਤਾਲ / ਕਾਲਜ ਦੀ ਬਹੁਤ ਲੋੜ ਸੀ, ਜਿੱਥੇ ਵਿਦਿਆਰਥੀ ਹੋਮਿਓਪੈਥੀ ਦੀ ਪੜ੍ਹਾਈ ਕਰਕੇ ਡਾਕਟਰ ਬਣਨਗੇ ਉਥੇ ਹੀ ਮਰੀਜ਼ ਆਪਣਾ ਇਲਾਜ ਕਰਵਾ ਸਕਣਗੇ l ਉਹਨਾਂ ਆਸ ਪ੍ਰਗਟ ਕੀਤੀ ਕਿ ਜਲਦੀ ਹੀ ਇਹ ਹਸਪਤਾਲ / ਕਾਲਜ ਬਣ ਕੇ ਤਿਆਰ ਹੋ ਜਾਣਗੇ l