ਮਹਾਤਮਾ ਪੂਰਨਨੰਦ ਗਿਰੀ ਜੀ ਮਹਾਰਾਜ ਨੂੰ ਚਹਿਲਾਂ ਮੰਦਰ ਵਿਚ ਦਿੱਤੀ ਗਈ ਸਮਾਧੀ ।
ਬੀਤੇ ਕੱਲ੍ਹ ਚੋਲਾ ਛੱਡ ਕੇ ਬ੍ਰਹਮਲੀਨ ਹੋ ਗਏ ਸਨ
ਸਮਰਾਲਾ ,31 ਜਨਵਰੀ ( ਵਰਿੰਦਰ ਸਿੰਘ ਹੀਰਾ) ਸ੍ਰੀ ਮੁਕਤੇਸ਼ਵਰ ਮਹਾਂਦੇਵ ਸ਼ਿਵ ਮੰਦਰ ਮੁਕਤੀਧਾਮ ਚਹਿਲਾਂ ਚ ਪਿਛਲੇ ਲੰਮੇ ਸਮੇਂ ਤੋਂ ਧੂਨੇ ਦੀ ਸੇਵਾ ਨਿਭਾ ਰਹੇ ਨਿਭਾ ਰਹੇ ਸ੍ਰੀ ਪੰਚ ਦਸ਼ਨਾਮ ਜੂਨਾ ਅਖਾੜਾ ਦੇ ਮਹੰਤ ਬ੍ਰਹਮਲੀਨ ਮਹਾਤਮਾ ਸ੍ਰੀ ਸ਼ਿਵ ਗਿਰੀ ਜੀ ਮਹਾਰਾਜ ਦੇ ਚੇਲੇ ਸ੍ਰੀ ਪੂਰਨ ਗਿਰੀ ਜੀ ਮਹਾਰਾਜ ਜੋ ਕੀ ਪਿਛਲੇ ਦਿਨ ਵੀਰਵਾਰ ਨੂੰ ਆਪਣਾ ਚੋਲਾ ਛੱਡ ਕੇ ਬ੍ਰਹਮਲੀਨ ਹੋ ਗਏ ਨੂੰ ਅੱਜ ਸ਼ਿਵ ਮੰਦਿਰ ਚਹਿਲਾ ਵਿੱਚ ਸਮਾਧੀ ਦਿੱਤੀ ਗਈ। ਇਸ ਤੋਂ ਪਹਿਲਾਂ ਉਹਨਾਂ ਨੂੰ ਚਹਿਲਾਂ ਸਥਿਤ ਬਾਬਾ ਵਰਿਆਮ ਦਾਸ ਦੇ ਡੇਰੇ ਤੋਂ ਬੈਂਡ ਵਾਜੇ ਦੇ ਨਾਲ ਭਜਨ ਕੀਰਤਨ ਕਰਦੇ ਹੋਏ ਮੰਦਰ ਲਿਆਇਆ ਗਿਆ ਜਿੱਥੇ ਸੰਤ ਸਮਾਜ ,ਮੰਦਰ ਕਮੇਟੀ ਤੇ ਭਗਤਾਂ ਨੇ ਉਹਨਾਂ ਨੂੰ ਸਮਾਧੀ ਦਿੱਤੀ ਅਤੇ ਉਸ ਤੋਂ ਬਾਅਦ ਡੇਰਾ ਵਰਿਆਮ ਦਾਸ ਵਿੱਚ ਆਏ ਹੋਏ ਸੰਤ ਸਮਾਜ ਤੇ ਭਗਤਾਂ ਲਈ ਭੰਡਾਰਾ ਲਗਾਇਆ ਗਿਆ। ਇਸ ਮੌਕੇ ਸੰਤ ਪੂਰਨ ਦਾਸ ਜੀ ਬੌਂਦਲੀ ਵਾਲੇ, ਨੰਦਗਿਰੀ ਜੀ ਖੰਨਾ ਮਹਾ ਕਲੇਸ਼ਵਰ ਮੰਦਿਰ ਮਿਲਟਰੀ ਗਰਾਊਂਡ ,ਸੰਤ ਸੰਗਮ ਗਿਰੀ ਜੀ ,ਸੰਤ ਮਣੀ ਗਿਰੀ ਜੀ ਸੰਤ ਫੱਗਣਗਿਰੀ ਜੀ ਧਮੋਟ ਵਾਲੇ, ਮੰਦਰ ਕਮੇਟੀ ਦੇ ਪ੍ਰਧਾਨ ਚੰਦਰ ਮੋਹਨ ਸ਼ਰਮਾ, ਪੰਡਿਤ ਸੁਰੇਸ਼ ਗੁਰੂ ਜੀ, ਪੰਡਿਤ ਵਿਨੇ ਮੋਹਨ, ਸ੍ਰੀ ਮੁਕਤੇਸ਼ਵਰ ਨਿਸ਼ਕਾਮ ਸੇਵਾ ਸੋਸਾਇਟੀ ਦੇ ਚੇਅਰਮੈਨ ਨੀਲ ਕਮਲ ਸ਼ਰਮਾ, ਬਲਦੇਵ ਸ਼ਰਮਾ, ਪਰਮਿੰਦਰ ਵਰਮਾ, ਹਨੀਸ਼ ਕੌਸ਼ਲ, ਰਣਦੀਪ ਸ਼ਰਮਾ ਬੰਟੀ, ਜੀਵਨ, ਪੋਪੀ ਚਹਿਲਾਂ ,ਨੀਟਾ, ਬਿੱਲਾ ਸਟੂਡੀਓ ,ਕੁਲਵਿੰਦਰ ਸਿੰਘ ,ਬਾਬਾ ਰਾਮਪਾਲ, ਜਸਵਿੰਦਰ ਸਿੰਘ ,ਲਖਬੀਰ ਸਿੰਘ ,ਜਗਜੀਵਨ ਸਿੰਘ, ਦਰਸ਼ਨ ਸਿੰਘ, ਨਰਿੰਦਰ ਸਿੰਘ, ਛਿੰਦਾ, ਮਿਕੀ ਲੁਧਿਆਣਾ, ਰਾਜੇਸ਼ ਸ਼ਰਮਾ ,ਦੀਪਕ ਅਨੰਦ, ਕਮਲ ਚੀਨਾ, ਰਜਨੀਸ਼ ਸ਼ਰਮਾ, ਦੀਪਕ ਅਰੋੜਾ ਤੋਂ ਇਲਾਵਾ ਮੰਦਰ ਕਮੇਟੀ ਚਹਿਲਾਂ ਦੇ ਸਮੂਹ ਮੈਂਬਰ ,ਸੇਵਾਦਾਰ ਤੇ ਪਿੰਡ ਨਿਵਾਸੀ ਮੌਜੂਦ ਸਨ।