ਗੁਰਦੁਆਰਾ ਸ੍ਰੀ ਬਾਬਾ ਵਡਭਾਗ ਸਿੰਘ ਜੀ ਸ੍ਰੀ ਮੈੜ੍ਹੀ ਸਾਹਿਬ ਵਿਖੇ ਸੰਗਤਾਂ ਵੱਲੋਂ ਉਸਾਰੀ ਦਾ ਕੰਮ ਆਰੰਭ-
ਗੁਰਦੁਆਰਾ ਸ੍ਰੀ ਨਵਾ ਡੇਹਰਾ ਸਾਹਿਬ ਪਿੰਡ ਉੜਾਪੜ ਦੀ ਸੰਗਤਾਂ ਵਿੱਚ ਪਾਇਆ ਜਾ ਰਿਹਾ ਭਾਰੀ ਉਤਸਾਹ-
ਆਰੰਭਤਾ ਸਮੇਂ ਫੁੱਲਾਂ ਦੀ ਵਰਖਾ ਕੀਤੀ ਗਈ

-ਨਵਾਂ ਸ਼ਹਿਰ, 7 ਮਈ ( ਵਰਿੰਦਰ ਸਿੰਘ ਹੀਰਾ) ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਸੋਢੀ ਪਾਤਸ਼ਾਹ ਦੇ ਤਪ ਅਸਥਾਨ ਸ੍ਰੀ ਮੈੜੀ ਸਾਹਿਬ ਦੀ ਪਵਿੱਤਰ ਧਰਤੀ ਤੇ ਅੱਜ ਉਸ ਸਮੇਂ ਖੁਸ਼ੀ ਦਾ ਮਾਹੌਲ ਬਣ ਗਿਆ , ਜਦੋਂ ਪਿਛਲੇ ਲੰਬੇ ਸਮੇਂ ਤੋਂ ਰੁਕੇ ਹੋਏ ਉਸਾਰੀ ਦੇ ਕੰਮ ਦਾ ਨੀਹ ਪੱਥਰ ਰੱਖਿਆ ਗਿਆ ਅਤੇ ਸੰਗਤਾਂ ਵੱਲੋਂ ਪੂਰੇ ਜੋਸ਼ੋ ਖਰੋਸ਼ ਨਾਲ ਗੁਰੂਦੁਆਰਾ ਸਾਹਿਬ ਦੀਆਂ ਇਮਾਰਤਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਪਿਛਲੇ ਲੰਬੇ ਸਮੇਂ ਤੋਂ ਗੁਰੂਦੁਆਰਾ ਨਵਾਂ ਦੇਹਰਾ ਸਾਹਿਬ ਪਿੰਡ ਉੜਾਪੜ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਸੰਗਤਾਂ ਵੱਲੋਂ ਸ੍ਰੀ ਮੈੜੀ ਸਾਹਿਬ ਵਿਖੇ ਜਮੀਨ ਖਰੀਦੀ ਗਈ ਸੀ, ਜਿੱਥੇ ਕੁਝ ਕਾਰਨਾਂ ਕਰਕੇ ਉਸਾਰੀ ਦਾ ਕੰਮ ਰੁਕਿਆ ਹੋਇਆ ਸੀ। ਅਤੇ ਹੁਣ ਬਾਬਾ ਵਡਭਾਗ ਸਿੰਘ ਜੀ ਕਿਰਪਾ ਸਮੂਹ ਸੇਵਾਦਾਰਾਂ ਵੱਲੋਂ ਕਾਨੂੰਨੀ ਅੜਚਣਾਂ ਵਿੱਚੋਂ ਨਿਕਲ ਕੇ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ ਪੰਜ ਸਿੰਘਾਂ ਵੱਲੋਂ ਭਾਰੀ ਗਿਣਤੀ ਵਿੱਚ ਸੰਗਤਾਂ ਦੀ ਹਾਜ਼ਰੀ ਵਿੱਚ ਟੱਕ ਲਾ ਕੇ ਉਸਾਰੀ ਦੇ ਕੰਮ ਦੀ ਸ਼ੁਰੂਆਤ ਕੀਤੀ। ਉਸ ਤੋਂ ਬਾਅਦ ਪੰਜਾਂ ਸਿੰਘਾਂ ਅਤੇ ਸਮੂਹ ਸੰਗਤਾਂ ਵੱਲੋਂ ਨੀਹ ਪੱਥਰ ਰੱਖ ਕੇ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ । ਸ੍ਰੀ ਮੈੜੀ ਸਾਹਿਬ ਦਾ ਮਾਹੌਲ ਉਸ ਸਮੇਂ ਖੁਸ਼ਗਵਾਰ ਬਣ ਗਿਆ ਜਦੋਂ ਭਾਰੀ ਗਿਣਤੀ ਵਿੱਚ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ। ਜ਼ਿਕਰ ਯੋਗ ਹੈ ਕਿ ਗੁਰਦੁਆਰਾ ਨਵਾਂ ਦੇਹਰਾ ਸਾਹਿਬ ਪਿੰਡ ਉੜਾਪੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਥਿਤ ਹੈ, ਜਿੱਥੇ ਦੁਨੀਆਂ ਭਰ ਤੋਂ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਹਨ ਅਤੇ ਹੋਲੇ ਮਹੱਲੇ ਤੇ ਇਥੋਂ ਸੰਗਤਾਂ ਡੇਹਰਾ ਬਾਬਾ ਵਡਭਾਗ ਸਿੰਘ ਜੀ ਸ੍ਰੀ ਮੈਡੀ ਸਾਹਿਬ ਵਿਖੇ ਰਹਿ ਕੇ ਗੁਰੂ ਦੇ ਲੰਗਰਾਂ ਦੀ ਸੇਵਾ ਕਰਦੀਆਂ ਹਨ। ਸੰਗਤਾਂ ਨੂੰ ਇਥੇ ਰਹਿਣ ਵਿੱਚ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ, ਅਤੇ ਸੰਗਤਾਂ ਉੱਥੇ ਟੈਂਟ ਲਗਾ ਕੇ ਰਹਿੰਦੀਆਂ ਸਨ। ਸੰਗਤਾਂ ਦੀ ਇਸ ਦਿੱਕਤ ਨੂੰ ਦੇਖਦੇ ਹੋਏ ਸੇਵਾਦਾਰਾਂ ਵੱਲੋਂ ਬਾਬਾ ਜੀ ਦੀ ਕਿਰਪਾ ਨਾਲ 14 ਕਨਾਲ ਜਗ੍ਹਾ ਖਰੀਦੀ ਗਈ ਸੀ। ਜਿੱਥੇ ਕਿ ਅੱਜ ਸੰਗਤਾਂ ਦੇ ਰਹਿਣ ਲਈ ਇਮਾਰਤਾਂ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ। ਸੰਗਤਾਂ ਅਤੇ ਸੇਵਾਦਾਰਾਂ ਵੱਲੋਂ ਮਹਾਂਪੁਰਖ ਗਿਆਨੀ ਪ੍ਰੀਤਮ ਸਿੰਘ ਜੀ, ਸੱਚਖੰਡ ਵਾਸੀ ਬੀਬੀ ਸੁਰਜੀਤ ਕੌਰ ਜੀ, ਅਤੇ ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਸੋਢੀ ਪਾਤਸ਼ਾਹ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬਾਬਾ ਜਗਦੇਵ ਸਿੰਘ ਸਿੱਧੂ, ਬਾਬਾ ਮੇਹਰ ਸਿੰਘ, ਸੇਵਾਦਾਰ ਕੇਸਰ ਸਿੰਘ, ਸੇਵਾਦਾਰ ਤਰਸੇਮ ਸਿੰਘ, ਸੇਵਾਦਾਰ ਨਿਰਮਲ ਸਿੰਘ, ਸੇਵਾਦਾਰ ਰਾਮ ਸਿੰਘ, ਸੇਵਾਦਾਰ ਮਹਿੰਦਰ ਸਿੰਘ ਭੋਲਾ, ਸੇਵਾਦਾਰ ਡਾਕਟਰ ਗੁਰਨਾਮ ਸਿੰਘ ਸੈਣੀ, ਸੇਵਾਦਾਰ ਕੁਲਬੀਰ ਸਿੰਘ ਟਾਂਕ, ਬੀਬੀ ਜੋਗਿੰਦਰ ਕੌਰ ਬੀਕਾ, ਸੇਵਾਦਾਰ ਬੀਬੀ ਕਮਲਜੀਤ ਕੌਰ, ਸੇਵਾਦਾਰ ਜਸਵਿੰਦਰ ਸਿੰਘ, ਸੇਵਾਦਾਰ ਕੁਲਵਿੰਦਰ ਸਿੰਘ, ਸੇਵਾਦਾਰ ਜੁਝਾਰ ਸਿੰਘ, ਸੇਵਾਦਾਰ ਮਹਾ ਸਿੰਘ, ਸੇਵਾਦਾਰ ਜੀਤ ਸਿੰਘ, ਸੇਵਾਦਾਰ ਸਤਨਾਮ ਸਿੰਘ, ਸੇਵਾਦਾਰ ਗੁਰਪ੍ਰੀਤ ਸਿੰਘ ਬਾਜਵਾ, ਸੇਵਾਦਾਰ ਪ੍ਰਭਜੋਤ ਸਿੰਘ, ਸੇਵਾਦਾਰ ਅਪਾਰ ਸਿੰਘ ਅਮਰੀਕਾ, ਸੇਵਾਦਾਰ ਰਘਬੀਰ ਸਿੰਘ ਉੜਾਪੜ, ਸੇਵਾਦਾਰ ਬੀਬੀ ਬਲਜੀਤ ਕੌਰ, ਸੇਵਾਦਾਰ ਬਖਸ਼ਿਸ਼ ਸਿੰਘ ਅਲਾਚੌਰ, ਸੇਵਾਦਾਰ ਸੁਰਿੰਦਰ ਸਿੰਘ, ਸੇਵਾਦਾਰ ਕੁਲਦੀਪ ਸਿੰਘ ਢੱਕ ਮਜਾਰਾ, ਸੇਵਾਦਾਰ ਮੁਕੰਦ ਸਿੰਘ ਚੱਕਦਾਨਾ, ਸੇਵਾਦਾਰ ਰਵਨੀਤ ਸਿੰਘ, ਸੇਵਾਦਾਰ ਦਿਲਪ੍ਰੀਤ ਸਿੰਘ, ਸੇਵਾਦਾਰ ਜੋਗਿੰਦਰ ਸਿੰਘ ਸੈਂਬੀ, ਸੇਵਾਦਾਰ ਅਰਸ਼ ਉੜਾਪੜ ਅਤੇ ਭਾਰੀ ਗਿਣਤੀ ਵਿੱਚ ਬਾਬਾ ਜੀ ਦੀਆਂ ਸੰਗਤਾਂ ਮੌਜੂਦ ਸਨ।

Previous articleਲੋਕ ਸਭਾ ਚੋਣਾਂ ਵਿੱਚ ਕਾਂਗਰਸ ਵੱਲੋਂ ਬੈਕਵਰਡ ਕਲਾਸਾਂ ਨੂੰ ਨੁਮਾਇੰਦਗੀ ਨਾ ਦੇਣ ਤੇ ਉੱਠ ਸਕਦੀਆਂ ਨੇ ਬਗਾਵਤੀ ਸੁਰਾਂ-ਕਾਂਗਰਸ ਲਈ ਖਤਰੇ ਦੀ ਘੰਟੀ
Next articleਖੰਨਾ ਪੁਲਿਸ ਨੇ ਹਥਿਆਰਾਂ ਦੀ ਨੋਕ ਤੇ ਬੈਂਕ ਲੁੱਟਣ ਵਾਲੇ ਆਰੋਪੀਆਂ ਨੂੰ ਕਾਬੂ ਕੀਤਾ।

LEAVE A REPLY

Please enter your comment!
Please enter your name here