ਖੰਨਾ ਪੁਲਿਸ ਨੇ ਹਥਿਆਰਾਂ ਦੀ ਨੋਕ ਤੇ ਬੈਂਕ ਲੁੱਟਣ ਵਾਲੇ ਗਿਰੋਹ ਨੂੰ 48 ਘੰਟਿਆਂ ਵਿੱਚ ਕੀਤਾ ਕਾਬੂ, 03 ਮੈਂਬਰ ਗ੍ਰਿਫਤਾਰ।

08 ਲੱਖ 75 ਹਜਾਰ ਰੁਪਏ ਸਮੇਤ ਵਹੀਕਲ ਕੀਤੇ ਬ੍ਰਾਮਦ

ਸਮਰਾਲਾ 14 ਜੂਨ ( ਵਰਿੰਦਰ ਸਿੰਘ ਹੀਰਾ)

ਸਮਰਾਲਾ ਪੁਲਿਸ ਨੇ ਹਥਿਆਰਾਂ ਦੀ ਨੋਕ ਤੇ ਬੈਂਕ ਲੁੱਟਣ ਵਾਲੇ ਗਿਰੋਹ ਨੂੰ 48 ਘੰਟਿਆਂ ਚ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕਰਦੇ ਹੋਏ ਤਿੰਨ ਦੋਸ਼ੀਆਂ ਤੋਂ ਲੁੱਟ ਦੇ 8 ਲੱਖ 75 ਹਜ਼ਾਰ ਰੁਪਏ ਰਕਮ ਬ੍ਰਾਮਦ ਕੀਤੇ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸ ਐਸ ਪੀ ਖੰਨਾ ਅਮਨੀਤ ਕੌਂਡਲ ਦੀ ਰਹਿਨੁਮਾਈ ਹੇਠ ਸੋਰਵ ਜਿੰਦਲ ਪੀ ਪੀ ਐਸ ਪੁਲਿਸ ਕਪਤਾਨ ਆਈ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ੇਸ਼ ਮੁਹਿੰਮ ਚਲਾਈ ਗਈ ਜਿਸ ਵਿੱਚ ਡੀ ਐਸ ਪੀ ਸਮਰਾਲਾ ਤਰਲੋਚਨ ਸਿੰਘ,ਸੁਖਅੰਮ੍ਰਿਤ ਸਿੰਘ ਪੀ ਪੀ ਐਸ ਉਪ ਕਪਤਾਨ ਡੀ ਖੰਨਾ,ਐਸ ਐਚ ਓ ਸਮਰਾਲਾ ਰਾਓ ਵਰਿੰਦਰ ਸਿੰਘ,ਐਸ ਐਚ ਓ ਮਾਛੀਵਾੜਾ ਸਾਹਿਬ,ਐਸ ਐਚ ਓ ਦੋਰਾਹਾ,ਸੀ ਏ ਸਟਾਫ ਖੰਨਾ ਵਲੋਂ ਬੈਂਕ ਡਕੈਤੀ ਵਿਚ ਸ਼ਾਮਿਲ 3 ਦੋਸ਼ਿਆਂ ਨੂੰ ਗਿਰਫ਼ਤਾਰ ਕਰਕੇ ਉਨ੍ਹਾਂ ਤੋਂ 8 ਲੱਖ 75 ਹਜ਼ਾਰ ਰੁਪਏ ਇਕ ਕਾਰ ਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਹੈ। ਜ਼ਿਕਰਯੋਗ ਹੈ ਕਿ ਥਾਣਾ ਸਮਰਾਲਾ ਦੇ ਅਧੀਨ ਪੈਂਦੇ ਪਿੰਡ ਬਗਲੀ ਕਲਾਂ ਵਿੱਚ ਤਿੰਨ ਲੁਟੇਰਿਆਂ ਵਲੋਂ ਹਥਿਆਰਾਂ ਦੀ ਨੋਕ ਤੇ ਪੰਜਾਬ ਐਂਡ ਸਿੰਧ ਬੈਂਕ ਚੋਂ 15 ਲੱਖ 92 ਹਜ਼ਾਰ 500 ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ ਸਨ। ਇਸ ਸਬੰਧੀ ਪ੍ਰੈਸ ਕਾਨਫਰੰਸ ਕਰਦਿਆਂ ਐਸ ਐਸ ਪੀ ਖੰਨਾ ਅਮਨੀਤ ਕੌਂਡਲ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਹੋਏ ਪੁਲਿਸ ਪਾਰਟੀ ਨੇ ਉਕਤ ਮੁਕੱਦਮੇ ਵਿੱਚ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 08 ਲੱਖ 75 ਹਜਾਰ ਰੁਪਏ 01 ਕਾਰ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਮੋਟਰਸਾਈਕਲ ਬ੍ਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ
ਮੁਕੱਦਮੇ ਦੀ ਤਫਤੀਸ ਦੌਰਾਨ ਨਾ-ਮਲੂਮ ਵਿਅਕਤੀਆਂ ਨੂੰ ਟਰੇਸ ਕਰਨ ਲਈ ਥਾਣਾ ਸਮਰਾਲਾ, ਥਾਣਾ ਮਾਛੀਵਾੜਾ ਸਾਹਿਬ, ਥਾਣਾ ਦੋਰਾਹਾ, ਸੀ.ਆਈ.ਏ. ਸਟਾਫ, ਖੰਨਾ ਅਤੇ ਟੈਕਨੀਕਲ ਸੈੱਲ ਦੀਆਂ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਕਰੀਬ 100 ਕਿਲੋਮੀਟਰ ਦੇ ਏਰੀਆ ਵਿੱਚ ਪੈਂਦੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲਿਆ ਗਿਆ, ਜਿਸਤੇ ਨਾ-ਮਲੂਮ ਵਿਅਕਤੀਆਂ ਵੱਲੋਂ ਵਾਰਦਾਤ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਲੁਧਿਆਣਾ ਸ਼ਹਿਰ ਵਿੱਚੋਂ ਬ੍ਰਾਮਦ ਹੋਇਆ। ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀਆਂ ਵੱਲੋਂ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਲੁਧਿਆਣਾ ਸ਼ਹਿਰ ਵਿੱਚ ਛੱਡਣ ਤੋਂ ਬਾਅਦ ਜਲੰਧਰ ਤੋਂ ਇਕ ਔਡੀ ਕਾਰ ਖਰੀਦ ਕਰਕੇ ਫਰਾਰ ਹੋ ਗਏ ਸਨ। ਖੰਨਾ ਪੁਲਿਸ ਦੀਆਂ ਟੀਮਾਂ ਅਤੇ ਏ ਜੀ ਟੀ ਐਫ ਪੰਜਾਬ ਦੀ ਟੀਮ ਦੇ ਸਹਿਯੋਗ ਨਾਲ ਬੈਕਵਰਡ ਅਤੇ ਫਾਰਵਰਡ ਲਿੰਕਾਂ ਨੂੰ ਖੰਗਾਲਦੇ ਹੋਏ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਪੁੱਤਰ ਜਗਤਾਰ ਸਿੰਘ ਵਾਸੀ ਰਿਆੜ, ਥਾਣਾ ਅਜਨਾਲਾ, ਜਿਲ੍ਹਾ ਅੰਮ੍ਰਿਤਸਰ, ਗੁਰਮੀਨ ਸਿੰਘ ਉਰਫ ਨੋਨਾ ਪੁੱਤਰ ਸਰਵਣ ਸਿੰਘ ਵਾਸੀ ਕੋਟਲੀ ਕੋਰਟਾਨਾ, ਥਾਣਾ ਅਜਨਾਲਾ ਜਿਲ੍ਹਾ ਅੰਮ੍ਰਿਤਸਰ ਅਤੇ ਜਗਦੀਸ਼ ਸਿੰਘ ਉਰਫ ਗੁਲਾਬਾ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਸਰਾਏ ਥਾਣਾ ਅਜਨਾਲਾ, ਜਿਲ੍ਹਾ ਅੰਮ੍ਰਿਤਸਰ ਨੂੰ ਉਕਤ ਮੁਕਦਮੇ ਵਿੱਚ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 8 ਲੱਖ 75 ਹਜਾਰ ਰੁਪਏ ਕੈਸ਼ ਅਤੇ ਇਕ ਔਡੀ ਕਾਰ ਬ੍ਰਾਮਦ ਕੀਤੀ ਗਈ। ਤਫਤੀਸ਼ ਦੌਰਾਨ ਉਕਤ਼ ਵਿਅਕਤੀਆਂ ਦੀ ਪੁੱਛਗਿਛ ਤੋਂ ਇਹ ਗੱਲ ਸਾਹਮਣੇ ਆਈ ਕਿ ਇਹ ਦੋਸ਼ੀ
ਪਹਿਲਾਂ ਵੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਜਿਨ੍ਹਾਂ ਵੱਲੋਂ ਜਲੰਧਰ (ਦਿਹਾਤੀ) ਦੇ ਏਰੀਆ ਵਿੱਚ ਪੈਂਦੇ ਆਦਮਪੁਰ ਅਤੇ‌ਫਿਲੌਰ ਦੇ 03 ਪੈਟਰੋਲ ਪੰਪਾਂ ਪਰ ਹਥਿਆਰ ਦੀ ਨੋਕ ਤੇ ਲੁੱਟ ਕੀਤੀ ਗਈ ਹੈ। ਦੋਸ਼ੀਆਂ ਪਾਸੋਂ ਪੁੱਛਗਿਛ ਜਾਰੀ ਅਤੇ ਜਿਸ ਵਿੱਚ ਹੋਰ ਵੀ ਅਹਿਮਖੁਲਾਸੇ ਦੀ ਸੰਭਾਵਨਾ ਹੈ।
ਐਸ ਐਸ ਪੀ ਨੇ ਦੱਸਿਆ ਉਪਰੋਕਤ ਦੋਸ਼ੀ ਪਿਛਲੇ 2-3 ਮਹੀਨਿਆਂ ਤੋਂ ਵੱਖ-ਵੱਖ ਏਰੀਆ ਵਿੱਚ ਹਥਿਆਰਾਂ ਦੀ ਨੋਕ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਖੰਨਾ ਪੁਲਿਸ ਵੱਲੋਂ ਇਹਨਾਂ ਨੂੰ ਕਾਬੂ ਕਰਨ ਕਰਕੇ ਹੋਰ ਕਈ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੋਏ ਬਚ ਗਈਆਂ ਹਨ।

Previous articleਗੁਰਦੁਆਰਾ ਸ੍ਰੀ ਬਾਬਾ ਵਡਭਾਗ ਸਿੰਘ ਜੀ ਸ੍ਰੀ ਮੈੜ੍ਹੀ ਸਾਹਿਬ ਵਿਖੇ ਸੰਗਤਾਂ ਵੱਲੋਂ ਉਸਾਰੀ ਦਾ ਕੰਮ ਆਰੰਭ- ਗੁਰਦੁਆਰਾ ਸ੍ਰੀ ਨਵਾ ਡੇਹਰਾ ਸਾਹਿਬ ਪਿੰਡ ਉੜਾਪੜ ਦੀ ਸੰਗਤਾਂ ਵਿੱਚ ਪਾਇਆ ਜਾ ਰਿਹਾ ਭਾਰੀ ਉਤਸਾਹ- ਆਰੰਭਤਾ ਸਮੇਂ ਫੁੱਲਾਂ ਦੀ ਵਰਖਾ ਕੀਤੀ ਗਈ।
Next articleਹਿਮਾਚਲ ਵਿੱਚ ਲਗਾਤਾਰ ਪੰਜਾਬੀਆਂ ਤੇ ਹੋ ਰਹੇ ਹਮਲੇ ਚਿੰਤਾਜਨਕ ਵਿਸ਼ਾ । ਹਿਮਾਚਲ ਸਰਕਾਰ ਫੌਰਨ ਸਖਤ ਕਦਮ ਚੁੱਕੇ ।

LEAVE A REPLY

Please enter your comment!
Please enter your name here