ਪੰਜਾਬੀ ਸਿੰਗਰ ਕਰਨ ਔਜਲਾ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੂੰ ਗੀਤਾਂ ਦੀ ਮਸ਼ੀਨ ਕਿਹਾ ਜਾਂਦਾ ਹੈ। ਉਸ ਨੇ ਆਪਣੇ ਕਰੀਅਰ ‘ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਇੰਨੀਂ ਦਿਨੀਂ ਕਰਨ ਆਪਣੇ ਨਵੇਂ ਗਾਣੇ ‘ਐਡਮਾਇਰਿੰਗ ਯੂ’ ਕਰਕੇ ਚਰਚਾ ਵਿੱਚ ਹੈ।

ਇਸ ਗਾਣੇ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵਿਦੇਸ਼ਾਂ ਵਿਚ ਵੀ ਇਹ ਗਾਣਾ ਟਰੈਂਡ ਕਰ ਰਿਹਾ ਹੈ। ਇਸ ਗਾਣੇ ‘ਚ ਔਜਲਾ ਨੇ ਵਿਦੇਸ਼ੀ ਰੈਪਰ ਪਰੈਸਟਨ ਪਾਬਲੋ ਨਾਲ ਕੋਲੈਬ ਕੀਤਾ ਸੀ। ਇਸ ਗਾਣੇ ਨੂੰ ਸਾਇੰਸ ਫਿਕਸ਼ਨ ਥੀਮ ‘ਤੇ ਫਿਲਮਾਇਆ ਗਿਆ ਹੈ। ਅਜਿਹਾ ਨਵੇਂ ਤੇ ਅਨੋਖੇ ਤਰੀਕੇ ਦੀ ਵੀਡੀਓ ਕਿਸੇ ਪੰਜਾਬੀ ਗਾਣੇ ‘ਚ ਅੱਜ ਤੱਕ ਨਹੀਂ ਦੇਖੀ ਗਈ ਸੀ।

ਦੱਸ ਦਈਏ ਕਿ ਇਹ ਗਾਣਾ ਕਰਨ ਦੀ ਡਰੀਮ ਐਲਬਮ ‘ਮੇਕਿੰਗ ਮੈਮੋਰੀਜ਼’ ਦਾ ਹੈ। ਇਸ ਗਾਣੇ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸੇ ਗਾਣੇ ਲਈ ਔਜਲਾ ਹਾਲ ਹੀ ‘ਚ ਐੱਪਲ ਮਿਊਜ਼ਿਕ ਦੇ ਕਵਰ ‘ਤੇ ਵੀ ਨਜ਼ਰ ਆਇਆ ਸੀ।

ਇਹੀ ਨਹੀਂ ਯੂਟਿਊਬ ‘ਤੇ ਮਿਊਜ਼ਿਕ ਲਈ ਇਹ ਗਾਣਾ ਹਾਲੇ ਵੀ ਟਰੈਂਡ ਕਰ ਰਿਹਾ ਹੈ। ਇਸ ਗਾਣੇ ਨੂੰ ਕੁੱਝ ਹੀ ਦਿਨਾਂ ‘ਚ 23 ਮਿਲੀਅਨ ਵਿਊਜ਼ ਮਿਲੇ ਸੀ।

Previous articleਟੀਵੀ ਅਦਾਕਾਰਾ ਹਿਨਾ ਖਾਨ ‘ਤੇ ਚੜ੍ਹਿਆ ਪੰਜਾਬੀ ਗੀਤਾਂ ਦਾ ਖੁਮਾਰ
Next articleਅਮਰੀਕਾ ਨੇ ਤਾਰੀਫ ਕਰਦੇ ਕਿਹਾ, ਭਾਰਤ ਬਣਿਆ ਦੁਨੀਆ ਦਾ ਸਭ ਤੋਂ ਵੱਡਾ ਚੌਲ ਨਿਰਯਾਤਕ ਦੇਸ਼

LEAVE A REPLY

Please enter your comment!
Please enter your name here