Home Blog

ਰੱਖੜੀ ਮੌਕੇ ‘ਆਸ ਅਹਿਸਾਸ’ ਐਨ.ਜੀ.ਓ. ਦੀ ਨਿਵੇਕਲੀ ਪਹਿਲ, ਡੀ.ਸੀ. ਤੇ ਏ.ਆਈ.ਜੀ. ਨੂੰ ਕੁੜੀਆਂ ਨੇ ਬੰਨ੍ਹੀ ਰੱਖੜੀ

0

ਰੱਖੜੀ ਮੌਕੇ ‘ਆਸ ਅਹਿਸਾਸ’ ਐਨ.ਜੀ.ਓ. ਦੀ ਨਿਵੇਕਲੀ ਪਹਿਲ, ਡੀ.ਸੀ. ਤੇ ਏ.ਆਈ.ਜੀ. ਨੂੰ ਕੁੜੀਆਂ ਨੇ ਬੰਨ੍ਹੀ ਰੱਖੜੀ

ਡੀ.ਸੀ. ਹਿਮਾਂਸ਼ੂ ਜੈਨ ਤੇ ਏ.ਆਈ.ਜੀ. ਸਿਮਰਤ ਪਾਲ ਸਿੰਘ ਢੀਂਡਸਾ ਦੇ 25 ਕੁੜੀਆਂ ਨੇ ਬੰਨ੍ਹੀ ਰੱਖੜੀ

ਡੀ.ਸੀ. ਹਿਮਾਂਸ਼ੂ ਜੈਨ ਨੇ ਰੱਖੜੀ ਬੰਨ੍ਹਣ ਵਾਲੀਆਂ ਸਾਰੀਆਂ ਕੁੜੀਆਂ ਨੂੰ ਤੋਹਫ਼ੇ ਕੀਤੇ ਭੇਟ

ਲੁਧਿਆਣਾ, 29 ਅਗਸਤ ( ਵਰਿੰਦਰ ਸਿੰਘ ਹੂੰਝਣ) ਰੱਖੜੀ ਦੇ ਪਵਿੱਤਰ ਤਿਉਹਾਰ ਦੀ ਭਾਵਨਾ ਨੂੰ ਦਰਸਾਉਂਦੇ ਹੋਏ ਆਸ ਅਹਿਸਾਸ ਐਨ.ਜੀ.ਓ ਵੱਲੋਂ ਇੱਕ ਨਿੱਘਾ, ਅਰਥਪੂਰਨ ਅਤੇ ਪ੍ਰੇਰਣਾਦਾਇਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਲਗਭਗ 25 ਨੌਜਵਾਨ ਕੁੜੀਆਂ ਨੇ ਸ੍ਰੀ ਹਿਮਾਂਸ਼ੂ ਜੈਨ, ਆਈ.ਏ.ਐਸ., ਡਿਪਟੀ ਕਮਿਸ਼ਨਰ, ਲੁਧਿਆਣਾ ਅਤੇ ਸ੍ਰੀ ਸਿਮਰਤ ਪਾਲ ਸਿੰਘ ਢੀਂਡਸਾ, ਸਹਾਇਕ ਇੰਸਪੈਕਟਰ ਜਨਰਲ (ਏ.ਆਈ.ਜੀ.), ਪੁਲਿਸ ਨੂੰ ਰੱਖੜੀ ਬੰਨ੍ਹ ਕੇ ਪਿਆਰ, ਸੁਰੱਖਿਆ, ਸਤਿਕਾਰ ਅਤੇ ਭਰੋਸੇ ਦੇ ਪਵਿੱਤਰ ਰਿਸ਼ਤੇ ਦਾ ਜਸ਼ਨ ਮਨਾਇਆ।

ਇਸ ਵਿਸ਼ੇਸ਼ ਮੌਕੇ ’ਤੇ ਪੰਜਾਬ ਬਾਲ ਅਧਿਕਾਰ ਕਮਿਸ਼ਨ ਦੀ ਵਾਈਸ ਚੇਅਰਪਰਸਨ ਸ੍ਰੀਮਤੀ ਗੁਨਜੀਤ ਰੁਚੀ ਬਾਵਾ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਨੇ ਕੁੜੀਆਂ ਨਾਲ ਰੱਖੜੀ ਦਾ ਤਿਉਹਾਰ ਮਨਾਉਂਦਿਆਂ ਉਨ੍ਹਾਂ ਨੂੰ ਆਤਮ-ਵਿਸ਼ਵਾਸ, ਮਾਣ ਅਤੇ ਜ਼ਿੰਮੇਵਾਰੀ ’ਤੇ ਆਧਾਰਿਤ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ।

ਸ੍ਰੀ ਹਿਮਾਂਸ਼ੂ ਜੈਨ, ਆਈ.ਏ.ਐਸ. ਨੇ ਰੱਖੜੀ ਬੰਨ੍ਹਣ ਵਾਲੀਆਂ ਸਾਰੀਆਂ ਕੁੜੀਆਂ ਨੂੰ ਤੋਹਫ਼ੇ ਭੇਟ ਕੀਤੇ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਨੇ ਨੌਜਵਾਨਾਂ ਨੂੰ ਸਖ਼ਤ ਮਿਹਨਤ ਕਰਨ, ਆਪਣੇ ਟੀਚਿਆਂ ਪ੍ਰਤੀ ਕੇਂਦ੍ਰਿਤ ਰਹਿਣ ਅਤੇ ਸਿੱਖਿਆ ਤੇ ਮਿਹਨਤ ਰਾਹੀਂ ਇੱਕ ਉੱਜਵਲ ਅਤੇ ਸਫਲ ਭਵਿੱਖ ਬਣਾਉਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਨੇਹਾ, ਸੁਮੇਘਾ, ਮੰਨਤ, ਨੈਨਾ, ਰੀਆ ਜਿੰਦਲ, ਕਰਮਜੀਤ ਕੌਰ, ਅਨੰਨਿਆ, ਰਾਧਾ ਕੁਮਾਰੀ, ਕੋਮਲ, ਉਜਾਲਾ, ਮਹਿਕ ਤਿਵਾੜੀ, ਹਿਨਾ ਰਾਣੀ, ਸ਼ਾਕਸ਼ੀ ਮਿਸ਼ਰਾ, ਸਵਾਤੀ ਕੰਧਾਰੀ, ਗੁਰਵਿੰਦਰ ਕੌਰ, ਮਹਿਕ ਕੌਰ, ਜਸਲੀਨ ਕੌਰ, ਅੰਸ਼ਿਕਾ ਰਾਣਾ, ਖੁਸ਼ੀ, ਪ੍ਰਿਯੰਕਾ, ਸ੍ਰਿਸ਼ਟੀ, ਸਾਕਸ਼ੀ ਕੁਮਾਰੀ, ਲਵਪ੍ਰੀਤ ਅਤੇ ਵੰਸ਼ਿਕਾ ਜਿੰਦਲ ਸਮੇਤ ਹੋਰ ਨੌਜਵਾਨ ਕੁੜੀਆਂ ਮੌਜੂਦ ਸਨ।

ਨੌਜਵਾਨ ਭਾਗੀਦਾਰਾਂ ਨੇ ਸੀਨੀਅਰ ਜਨਤਕ ਅਧਿਕਾਰੀਆਂ ਨਾਲ ਰੱਖੜੀ ਮਨਾਉਣ ਦਾ ਮੌਕਾ ਮਿਲਣ ’ਤੇ ਖੁਸ਼ੀ ਪ੍ਰਗਟ ਕੀਤੀ। ਅਧਿਕਾਰੀਆਂ ਨੇ ਵੀ ਕੁੜੀਆਂ ਦਾ ਨਿੱਘਾ ਸਵਾਗਤ ਕਰਦਿਆਂ ਆਸ ਅਹਿਸਾਸ ਐਨ.ਜੀ.ਓ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਬੱਚਿਆਂ ਅਤੇ ਨੌਜਵਾਨਾਂ ਨੂੰ ਜਨਤਕ ਸੰਸਥਾਵਾਂ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਵਿੱਚ ਭਰੋਸਾ, ਸੁਰੱਖਿਆ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ।

ਬਾਬਾ ਜਗਦੇਵ ਸਿੰਘ ਸਿੱਧੂ ਵੱਲੋਂ ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਦੇ ਜਨਮ ਦਿਵਸ 3 ਸਤੰਬਰ ਨੂੰ ਸੰਗਤਾਂ ਨੂੰ ਡੇਰਾ ਸਾਹਿਬ ਹੁੰਮ ਹੁੰਮਾ ਕੇ ਪਹੁੰਚਣ ਦੀ ਅਪੀਲ 

0

ਬਾਬਾ ਜਗਦੇਵ ਸਿੰਘ ਸਿੱਧੂ ਵੱਲੋਂ ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਦੇ ਜਨਮ ਦਿਵਸ 3 ਸਤੰਬਰ ਨੂੰ ਸੰਗਤਾਂ ਨੂੰ ਡੇਰਾ ਸਾਹਿਬ ਹੁੰਮ ਹੁੰਮਾ ਕੇ ਪਹੁੰਚਣ ਦੀ ਅਪੀਲ 

ਊਨਾ/ਮੈੜੀ, 29 ਅਗਸਤ ( ਵਰਿੰਦਰ ਸਿੰਘ ਹੂੰਝਣ ) ਆਲ ਇੰਡੀਆ ਬਾਬਾ ਵਡਭਾਗ ਸਿੰਘ ਸੇਵਕ ਸੋਸਾਇਟੀ ਦੇ ਸੰਸਥਾਪਕ ਅਤੇ ਮੁਖੀ ਬਾਬਾ ਜਗਦੇਵ ਸਿੰਘ ਸਿੱਧੂ ਜੀ ਨੇ ਸੰਸਾਰ ਭਰ ਤੋਂ ਸੰਗਤਾਂ ਨੂੰ ਸੋਢੀ ਪਾਤਸ਼ਾਹ ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਦੇ ਜਨਮ ਦਿਵਸ ਮਿਤੀ 3 ਸਤੰਬਰ ਦਿਨ ਵੀਰਵਾਰ ਨੂੰ ਬਾਬਾ ਜੀ ਦੇ ਤਪ ਅਸਥਾਨ ਪਿੰਡ ਮੈੜੀ ਤਹਿਸੀਲ ਉਨਾ ਹਿਮਾਚਲ ਪ੍ਰਦੇਸ਼ ਵਿਖੇ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। 

ਬਾਬਾ ਜਗਦੇਵ ਸਿੰਘ ਸਿੱਧੂ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਨੇ ਇਸ ਪਵਿੱਤਰ ਅਸਥਾਨ ਤੇ ਬਹੁਤ ਲੰਮਾ ਸਮੇਂ ਤਪ ਕੀਤਾ ਹੈ ਅਤੇ ਉਸ ਸਮੇਂ ਤੋਂ ਹੀ ਇਸ ਸਥਾਨ ਤੇ ਆਉਣ ਵਾਲੀਆਂ ਸੰਗਤਾਂ ਦਾ ਭਲਾ ਹੁੰਦਾ ਹੈ। ਜੋ ਵੀ ਸੰਗਤਾਂ ਬਾਬਾ ਜੀ ਦੇ ਅਸਥਾਨ ਤੇ ਆਸ ਮੁਰਾਦ ਲੈ ਕੇ ਆਉਂਦੀਆਂ ਹਨ, ਉਹਨਾਂ ਦੀਆਂ ਮਨੋਕਾਮਨਾਵਾਂ ਜਰੂਰ ਹੀ ਪੂਰਨ ਹੁੰਦੀਆਂ ਹਨ। ਇਸ ਅਸਥਾਨ ਦੇ ਦਰਸ਼ਨ ਲਈ ਬਾਬਾ ਜੀ ਦੇ ਜਨਮ ਦਿਵਸ ਤੇ ਆਉਣਾ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ। ਬਾਬਾ ਜਗਦੇਵ ਸਿੰਘ ਸਿੱਧੂ ਜੀ ਨੇ ਦੱਸਿਆ ਕਿ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਸਬੰਧ ਵਿੱਚ ਟਰੈਫਿਕ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਅਤੇ ਸੰਗਤਾਂ ਦੀ ਸੁਵਿਧਾ ਲਈ ਹਰ ਤਰ੍ਹਾਂ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਤਾਂ ਕਿ ਡੇਰਾ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਕਿਸਮ ਦੀ ਕਠਿਨਾਈ ਦਾ ਸਾਹਮਣਾ ਨਾ ਕਰਨਾ ਪਵੇ। ਬਾਬਾ ਜਗਦੇਵ ਸਿੰਘ ਸਿੱਧੂ ਜੀ ਨੇ ਕਿਹਾ ਕਿ ਆਲ ਇੰਡੀਆ ਬਾਬਾ ਵਡਭਾਗ ਸਿੰਘ ਸੇਵਕ ਸੋਸਾਇਟੀ ਦੇ ਮੈਂਬਰ ਵੀ ਸੰਗਤਾਂ ਦੀ ਸੇਵਾ ਲਈ ਹਮੇਸ਼ਾ ਹਾਜ਼ਰ ਰਹਿੰਦੇ ਹਨ। ਬਾਬਾ ਜਗਦੇਵ ਸਿੰਘ ਸਿੱਧੂ ਜੀ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁਰਬਾਣੀ ਦੇ ਸ਼ਬਦਾਂ ਦਾ ਜਾਪ ਕਰਦੀਆਂ ਹੋਈਆਂ ਪੂਰੇ ਸ਼ਰਧਾ ਭਾਵਨਾ ਨਾਲ ਡੇਰਾ ਸਾਹਿਬ ਦੀ ਦਰਸ਼ਨ/ ਯਾਤਰਾ ਕਰਨ ਅਤੇ ਬਾਬਾ ਵਡਭਾਗ ਸਿੰਘ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ। ਬਾਬਾ ਜਗਦੇਵ ਸਿੰਘ ਸਿੱਧੂ ਜੀ ਨੇ ਦੱਸਿਆ ਕਿ ਕਿਸੇ ਵੀ ਕਠਿਨਾਈ ਦੀ ਸੂਰਤ ਵਿੱਚ ਸੰਗਤਾਂ ਆਲ ਇੰਡੀਆ ਬਾਬਾ ਵਡਭਾਗ ਸਿੰਘ ਸੇਵਕ ਸੋਸਾਇਟੀ ਦੇ ਮੁੱਖ ਦਫਤਰ ਧੋਲੀ ਧਾਰ ਰੋਡ ਤੇ ਸਥਿਤ ਗੁਰਦੁਆਰਾ ਦੁਖ ਭੰਜਨ ਸਾਹਿਬ ਵਿਖੇ ਉਹਨਾਂ ਨਾਲ ਸੰਪਰਕ ਕਰ ਸਕਦੀਆਂ ਹਨ।

ਬਾਬਾ ਵਡਭਾਗ ਸਿੰਘ ਜੀ ਦਾ ਇਤਿਹਾਸ ਤੋੜ ਮਰੋੜ ਕੇ ਪੇਸ਼ ਨਾ ਕੀਤਾ ਜਾਵੇ- ਬਾਬਾ ਜਗਦੇਵ ਸਿੰਘ ਸਿੱਧੂ

0

ਬਾਬਾ ਵਡਭਾਗ ਸਿੰਘ ਜੀ ਦਾ ਇਤਿਹਾਸ ਤੋੜ ਮਰੋੜ ਕੇ ਪੇਸ਼ ਨਾ ਕੀਤਾ ਜਾਵੇ- ਬਾਬਾ ਜਗਦੇਵ ਸਿੰਘ ਸਿੱਧੂ
ਊਨਾ/ਮੈੜੀ , 29 ਅਗਸਤ ( ਵਰਿੰਦਰ ਸਿੰਘ ਹੂੰਜਣ ) ਆਲ ਇੰਡੀਆ ਬਾਬਾ ਵਡਭਾਗ ਸਿੰਘ ਸੇਵਕ ਸੁਸਾਇਟੀ ਦੇ ਸੰਸਥਾਪਕ ਅਤੇ ਮੁਖੀ ਬਾਬਾ ਜਗਦੇਵ ਸਿੰਘ ਸਿੱਧੂ ਜੀ ਨੇ ਪ੍ਰਚਾਰਕਾਂ ਨੂੰ ਇਹ ਤਾੜਨਾ ਕੀਤੀ ਹੈ ਕਿ ਸੰਗਤਾਂ ਵਿੱਚ ਪ੍ਰਚਾਰ ਕਰਦੇ ਸਮੇਂ ਬਾਬਾ ਵਡਭਾਗ ਸਿੰਘ ਜੀ ਦੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਨਾ ਕੀਤਾ ਜਾਵੇ। ਬਾਬਾ ਜੀ ਨੇ ਕਿਹਾ ਕਿ ਜੇਕਰ ਕੋਈ ਪ੍ਰਚਾਰਕ ਹੁਣ ਬਾਬਾ ਵਡਭਾਗ ਸਿੰਘ ਜੀ ਬਾਰੇ ਕੋਈ ਗਲਤ ਸ਼ਬਦ ਦੀ ਵਰਤੋਂ ਕਰਦਾ ਹੋਇਆ ਜਾਂ ਗਲਤ ਇਤਿਹਾਸ ਸੁਣਾਉਂਦਾ ਹੋਇਆ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਜਗਦੇਵ ਸਿੰਘ ਸਿੱਧੂ ਜੀ ਨੇ ਦੱਸਿਆ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਿੱਖੀ ਦੇ ਪ੍ਰਚਾਰਕ ਅਤੇ ਕੀਰਤਨੀ ਜੱਥੇ ਆਪਣੇ ਨਿੱਜੀ ਲਾਭ ਲਈ ਬਾਬਾ ਵਡਭਾਗ ਸਿੰਘ ਜੀ ਦੇ ਇਤਿਹਾਸ ਬਾਰੇ ਗਲਤ ਗੱਲਾਂ ਕਰਦੇ ਹਨ , ਜਾਂ ਤਾਂ ਇਹਨਾਂ ਪ੍ਰਚਾਰਕਾਂ ਨੂੰ ਬਾਬਾ ਜੀ ਦੇ ਇਤਿਹਾਸ ਦੇ ਬਾਰੇ ਪਤਾ ਨਹੀਂ ਹੈ, ਜਾਂ ਉਹ ਖੁਦ ਹੀ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਹਨ। ਬਾਬਾ ਜਗਦੇਵ ਸਿੰਘ ਸਿੱਧੂ ਨੇ ਦੱਸਿਆ ਕਿ ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੱਤਵੀਂ ਪੁਸ਼ਤ ਵਿੱਚ ਜਾਇਦਾਦ ਦੇ ਵਾਰਸ ਬਣੇ ਅਤੇ ਬਾਬਾ ਰਾਮ ਸਿੰਘ ਜੀ ਦੇ ਘਰ ਮਾਤਾ ਰਾਜ ਕੌਰ ਜੀ ਦੀ ਕੁੱਖੋਂ 1716 ਈਸਵੀ ਵਿੱਚ ਕਰਤਾਰਪੁਰ ਜਿਲੇ ਵਿਖੇ ਜਨਮ ਹੋਇਆ। ਬਾਬਾ ਜੀ ਆਪਣੇ ਬਚਪਨ ਵਿੱਚ ਹੀ ਲਗਭਗ 11-12 ਸਾਲ ਦੀ ਉਮਰ ਵਿੱਚ ਕਰਤਾਰਪੁਰ ਵਿੱਚ ਜਥੇਦਾਰ ਕਰਮ ਸਿੰਘ ਜੀ ਦੇ ਸਪੁੱਤਰ ਸਰਦਾਰ ਫਤਿਹ ਸਿੰਘ ਨਾਲ ਮਿਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਾਈ ਮਨੀ ਸਿੰਘ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਵਾਲੇ ਬਣੇ। ਅਤੇ ਨਵਾਬ ਕਪੂਰ ਸਿੰਘ ਜੀ ਨੇ ਬਾਬਾ ਵਡਭਾਗ ਸਿੰਘ ਜੀ ਨੂੰ ਦੁਆਬੇ ਦੀ ਜਥੇਦਾਰੀ ਦੀ ਕਮਾਂਨ ਸੌਂਪੀ ਅਤੇ ਬਾਬਾ ਜੀ ਨੇ ਸਰਦਾਰ ਫਤਿਹ ਸਿੰਘ ਨਾਲ ਮਿਲ ਕੇ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਮੇਲਾ ਮਨਾਉਣ ਲਈ ਸਾਰੇ ਪ੍ਰਬੰਧਾਂ ਦੀ ਜਿੰਮੇਵਾਰੀ ਲਈ। ਬਾਬਾ ਜਗਦੇਵ ਸਿੰਘ ਸਿੱਧੂ ਜੀ ਨੇ ਅੱਗੇ ਦੱਸਿਆ ਕਿ ਬਾਬਾ ਵਡਭਾਗ ਸਿੰਘ ਜੀ ਦੀ ਲਗਨ ਅਤੇ ਸ਼ਰਧਾ ਨੂੰ ਵੇਖਦੇ ਹੋਏ ਨਵਾਬ ਕਪੂਰ ਸਿੰਘ ਜੀ ਦੇ ਕਹਿਣ ਤੇ ਹੀ ਬਾਬਾ ਵਡਭਾਗ ਸਿੰਘ ਜੀ ਨੇ ਸਿਵਾਲਕ ਦੀਆਂ ਪਹਾੜੀਆਂ ਵਿੱਚ ਇੱਕ ਡੇਰਾ ਬਣਾਇਆ। ਇਸ ਅਸਥਾਨ ਤੇ ਉਹਨਾਂ ਨਿਆਸਰੇ ਪਰਿਵਾਰਾਂ ਦੀ ਸਾਂਭ ਸੰਭਾਲ ਦੀ ਡਿਊਟੀ ਲਈ ਜੋ ਸਮੇਂ ਸਮੇਂ ਤੇ ਮੁਗਲਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ।
ਬਾਬਾ ਜਗਦੇਵ ਸਿੰਘ ਸਿੱਧੂ ਜੀ ਨੇ ਦੱਸਿਆ ਕਿ ਨਵਾਬ ਕਪੂਰ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ , ਸਰਦਾਰ ਹਰੀ ਸਿੰਘ ਭੰਗੀ, ਜਥੇਦਾਰ ਫਤਿਹ ਸਿੰਘ ਦੇ ਬਾਬਾ ਵਡਭਾਗ ਸਿੰਘ ਜੀ ਦੇ ਅਧਾਰਤ ਇੱਕ ਕਮੇਟੀ ਬਣਾਈ ਗਈ ਸੋ ਤੁਰੰਤ ਮੁਕਾਬਲੇ ਦੀ ਵਿਊਤ ਬਣਾ ਕੇ ਆਪ ਦੁਆਬੇ ਵਿੱਚ ਪਹੁੰਚ ਗਏ। ਸਿੰਘਾਂ ਨੇ ਨਿਸ਼ਚਾ ਬਣਾ ਲਿਆ ਸੀ ਕਿ ਉਹ ਹਿੰਦੁਸਤਾਨ ਦੀ ਇੱਜਤ ਮੁਟਿਆਰਾਂ ਨੂੰ ਹਰ ਕੀਮਤ ਤੇ ਨਾਦਰ ਸ਼ਾਹ ਤੋਂ ਰਿਹਾ ਕਰਵਾਉਣਗੇ ਦੂਜਾ ਫੈਸਲਾ ਹੋਇਆ ਕਿ ਬੁੱਢਾ ਦਲ ਅਤੇ ਤਰਨਾ ਦਲ,ਜਿਸ ਆਰਥਿਕ ਔਕੜਾਂ ਦੇ ਦੌਰ ਵਿੱਚੋਂ ਲੰਘ ਰਿਹਾ ਹੈ, ਉਹ ਵੀ ਨਾਦਰ ਸ਼ਾਹ ਤੋਂ ਮਾਲ ਖੋਹ ਕੇ ਸਮੱਸਿਆ ਦਾ ਹੱਲ ਕਰ ਲਿਆ ਜਾਵੇ।ਘੋੜੇ ਅਤੇ ਹਥਿਆਰਾਂ ਦੀ ਸਿੰਘਾਂ ਨੂੰ ਬਹੁਤ ਵੱਡੀ ਜਰੂਰਤ ਸੀ ।ਇਹ ਨਾਦਰ ਸ਼ਾਹ ਦਾ ਰਾਹ ਰੋਕਣ ਦਾ ਫੈਸਲਾ ਜੈਕਾਰਿਆਂ ਦੀ ਗੂੰਜ ਨਾਲ ਗੁਰਮਤ ਦੇ ਰੂਪ ਵਿੱਚ ਹੋ ਗਿਆ।
ਉਹਨਾਂ ਪੱਤਰਕਾਰਾਂ ਨੂੰ ਦੱਸਿਆ ਕਿ ਬਾਬਾ ਵਡਭਾਗ ਸਿੰਘ ਜੀ ਗੁਰੂਆਂ ਦੀ ਵੰਸਾਵਲੀ ਵਿੱਚੋਂ ਹੀ ਸਨ , ਪਰ ਬਾਅਦ ਵਿੱਚ ਕੁਝ ਲੋਕਾਂ ਨੇ ਆਪਣੇ ਹਿੱਤਾਂ ਕਰਕੇ ਬਾਬਾ ਜੀ ਦਾ ਅਸਲ ਇਤਿਹਾਸ ਲੋਕਾਂ ਦੇ ਸਾਹਮਣੇ ਆਉਣ ਹੀ ਨਹੀਂ ਦਿੱਤਾ।
ਬਾਬਾ ਜਗਦੇਵ ਸਿੰਘ ਸਿੱਧੂ ਨੇ ਦੱਸਿਆ ਕਿ ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਦੇ ਤਪ ਸਥਾਨ ਪਿੰਡ ਮੈੜੀ ਵਿਖੇ ਗੁਰਦੁਆਰਾ ਬੇਰੀ ਸਾਹਿਬ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ ਅਤੇ ਗੁਰਬਾਣੀ ਦੇ ਪਾਠ ਹੁੰਦੇ ਹਨ। ਇਥੇ ਕਿਸੇ ਕਿਸਮ ਦਾ,ਕਿਸੇ ਵਹਿਮ ਭਰਮ ਨੂੰ ਉਤਸਾਹ ਨਹੀਂ ਦਿੱਤਾ ਜਾਂਦਾ। ਸਗੋਂ ਸੰਗਤਾਂ ਨੂੰ ਵੱਧ ਤੋਂ ਵੱਧ ਗੁਰਬਾਣੀ ਨਾਲ ਜੋੜਿਆ ਜਾਂਦਾ ਹੈ।

ਲੋਟਸ ਵੈਲੀ ਸੀਨੀਅਰ ਸਕੂਲ ਵਿਖੇ ਤੀਆਂ ਦਾ ਮੇਲਾ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ

0

ਲੋਟਸ ਵੈਲੀ ਸੀਨੀਅਰ ਸਕੂਲ ਵਿਖੇ ਤੀਆਂ ਦਾ ਮੇਲਾ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ

ਅੰਮ੍ਰਿਤਸਰ,13 ਅਗਸਤ ( ਰਾਜਨ ਮਾਨ ) 
ਲੋਟਸ ਵੈਲੀ ਸੀਨੀਅਰ ਸਕੂਲ ਕੋਟ ਮੁਹੰਮਦ ਖ਼ਾਨ ਵਿਖੇ ਪੰਜਾਬੀ ਸੱਭਿਆਚਾਰ, ਵਿਰਸੇ ਅਤੇ ਪਰੰਪਰਾਵਾਂ ਨੂੰ ਸਮਰਪਿਤ ਤੀਆਂ ਦਾ ਮੇਲਾ ਬੜੇ ਉਤਸ਼ਾਹ, ਖੁਸ਼ੀ ਅਤੇ ਰਵਾਇਤੀ ਰੰਗਾਂ ਨਾਲ ਮਨਾਇਆ ਗਿਆ। ਸਕੂਲ ਦਾ ਸਮੁੱਚਾ ਮਾਹੌਲ ਪੰਜਾਬੀ ਸੱਭਿਆਚਾਰ ਦੀਆਂ ਮਨਮੋਹਕ ਝਲਕੀਆਂ, ਲੋਕ-ਗੀਤਾਂ, ਗਿੱਧੇ, ਰਵਾਇਤੀ ਪਹਿਰਾਵਿਆਂ ਅਤੇ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਨਾਲ ਰੰਗਿਆ ਨਜ਼ਰ ਆਇਆ।

ਇਸ ਮੌਕੇ ਵਿਦਿਆਰਥਣਾਂ ਨੇ ਪੰਜਾਬੀ ਪਹਿਰਾਵਿਆਂ ਵਿੱਚ ਸਜ-ਧਜ ਕੇ ਗਿੱਧਾ, ਲੋਕ-ਨਾਚ ਅਤੇ ਲੋਕ-ਗੀਤਾਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ। ਮਹਿੰਦੀ, ਚੂੜੀਆਂ, ਫੁਲਕਾਰੀ ਅਤੇ ਰਵਾਇਤੀ ਖੇਡਾਂ ਵਰਗੀਆਂ ਗਤੀਵਿਧੀਆਂ ਨੇ ਮੇਲੇ ਦੀ ਰੌਣਕ ਨੂੰ ਹੋਰ ਵੀ ਵਧਾ ਦਿੱਤਾ। ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲੈਂਦਿਆਂ ਪੰਜਾਬ ਦੇ ਅਮੀਰ ਵਿਰਸੇ ਦੀ ਖੂਬਸੂਰਤ ਪੇਸ਼ਕਾਰੀ ਕੀਤੀ।

ਸੱਭਿਆਚਾਰ ਦੇ ਨਾਲ ਕਦਰਾਂ-ਕੀਮਤਾਂ ਦੀ ਸਿੱਖਿਆ-
ਸਕੂਲ ਦੇ ਡਾਇਰੈਕਟਰ ਸ੍ਰੀ ਸਰਵਜੀਤ ਸਿੰਘ ਗਿੱਲ ਨੇ ਇਸ ਮੌਕੇ ਕਿਹਾ ਕਿ ਲੋਟਸ ਵੈਲੀ ਸੀਨੀਅਰ ਸਕੂਲ ਵਿੱਚ ਸਿੱਖਿਆ ਦਾ ਉਦੇਸ਼ ਸਿਰਫ਼ ਕਿਤਾਬੀ ਗਿਆਨ ਤੱਕ ਸੀਮਿਤ ਨਹੀਂ ਹੈ। ਸਕੂਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਉਨ੍ਹਾਂ ਵਿੱਚ ਚੰਗੇ ਸੰਸਕਾਰ, ਨੈਤਿਕ ਕਦਰਾਂ-ਕੀਮਤਾਂ, ਅਨੁਸ਼ਾਸਨ, ਸਤਿਕਾਰ, ਸਹਿਯੋਗ ਅਤੇ ਆਪਣੀ ਵਿਰਾਸਤ ਪ੍ਰਤੀ ਮਾਣ ਦੀ ਭਾਵਨਾ ਪੈਦਾ ਕਰਨ ਲਈ ਲਗਾਤਾਰ ਯਤਨਸ਼ੀਲ ਹੈ।

ਸਕੂਲ ਦਾ ਮੰਨਣਾ ਹੈ ਕਿ ਆਧੁਨਿਕ ਸਿੱਖਿਆ ਦੇ ਨਾਲ ਬੱਚਿਆਂ ਨੂੰ ਆਪਣੀਆਂ ਜੜ੍ਹਾਂ, ਮਾਂ-ਬੋਲੀ, ਸੱਭਿਆਚਾਰ ਅਤੇ ਪਰੰਪਰਾਵਾਂ ਨਾਲ ਜੋੜਨਾ ਵੀ ਬਹੁਤ ਜ਼ਰੂਰੀ ਹੈ। ਤੀਆਂ ਵਰਗੇ ਸਮਾਗਮ ਵਿਦਿਆਰਥੀਆਂ ਨੂੰ ਸਿਰਫ਼ ਮਨੋਰੰਜਨ ਦਾ ਮੌਕਾ ਨਹੀਂ ਦਿੰਦੇ, ਸਗੋਂ ਉਨ੍ਹਾਂ ਨੂੰ ਆਪਣੇ ਵਿਰਸੇ ਨੂੰ ਸਮਝਣ, ਉਸਦਾ ਸਤਿਕਾਰ ਕਰਨ ਅਤੇ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਪ੍ਰੇਰਣਾ ਵੀ ਦਿੰਦੇ ਹਨ।

ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਜਤਿੰਦਰ ਕੌਰ ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਨਾਲ ਜੋੜਨਾ ਉਨ੍ਹਾਂ ਦੀ ਸ਼ਖ਼ਸੀਅਤ ਨਿਰਮਾਣ ਦਾ ਮਹੱਤਵਪੂਰਨ ਹਿੱਸਾ ਹੈ। ਉਨ੍ਹਾਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ।
ਉਹਨਾਂ ਨੇ ਕਿਹਾ ਕਿ ਸਕੂਲ ਦਾ ਮਕਸਦ ਅਜਿਹੀ ਪੀੜ੍ਹੀ ਤਿਆਰ ਕਰਨਾ ਹੈ ਜੋ ਗਿਆਨਵਾਨ ਹੋਣ ਦੇ ਨਾਲ-ਨਾਲ ਸੰਸਕਾਰੀ, ਜ਼ਿੰਮੇਵਾਰ, ਨਿਮਰ ਅਤੇ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਮਜ਼ਬੂਤੀ ਨਾਲ ਜੁੜੀ ਹੋਵੇ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਵਿਰਸੇ ਦੀ ਸੰਭਾਲ ਅਤੇ ਨੌਜਵਾਨ ਪੀੜ੍ਹੀ ਵਿੱਚ ਇਸ ਪ੍ਰਤੀ ਮਾਣ ਪੈਦਾ ਕਰਨਾ ਸਮੇਂ ਦੀ ਲੋੜ ਹੈ।
ਸਕੂਲ ਦੇ ਟਰੱਸਟੀ ਸ੍ਰੀ ਗੁਰਸੇਵਕ ਸਿੰਘ ਅਤੇ ਸ੍ਰੀ ਨਿਸ਼ਾਨ ਸਿੰਘ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਸਕੂਲ ਵੱਲੋਂ ਸਿੱਖਿਆ ਦੇ ਨਾਲ-ਨਾਲ ਸੰਸਕਾਰਾਂ ਅਤੇ ਸੱਭਿਆਚਾਰਕ ਮੁੱਲਾਂ ਨੂੰ ਪ੍ਰਮੁੱਖਤਾ ਦੇਣ ਦੀ ਪਹਿਲ ਦੀ ਸਰਾਹਨਾ ਕੀਤੀ।
ਤੀਆਂ ਦਾ ਇਹ ਮੇਲਾ ਵਿਦਿਆਰਥੀਆਂ ਲਈ ਖੁਸ਼ੀ, ਸਿੱਖਿਆ ਅਤੇ ਸੱਭਿਆਚਾਰਕ ਅਨੁਭਵ ਦਾ ਸੁੰਦਰ ਸੁਮੇਲ ਸਾਬਤ ਹੋਇਆ। ਸਮਾਗਮ ਨੇ ਇਹ ਸੰਦੇਸ਼ ਦਿੱਤਾ ਕਿ ਜਿਹੜੀ ਸਿੱਖਿਆ ਬੱਚਿਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੀ ਹੈ, ਉਹੀ ਉਨ੍ਹਾਂ ਨੂੰ ਮਜ਼ਬੂਤ ਸ਼ਖ਼ਸੀਅਤ ਅਤੇ ਬਿਹਤਰ ਨਾਗਰਿਕ ਬਣਾਉਣ ਵਿੱਚ ਸਹਾਇਕ ਹੁੰਦੀ ਹੈ।

ਬੀ. ਕੇ .ਯੂ. (ਲੱਖੋਵਾਲ) ਵੱਲੋਂ ਸਮਰਾਲਾ ਬੰਦ ਨੂੰ ਸਫਲ ਬਣਾਉਣ ਲਈ ਸਮੂਹ ਦੁਕਾਨਦਾਰਾਂ ਦਾ ਕੀਤਾ ਧੰਨਵਾਦ 

0

ਬੀ. ਕੇ .ਯੂ. (ਲੱਖੋਵਾਲ) ਵੱਲੋਂ ਸਮਰਾਲਾ ਬੰਦ ਨੂੰ ਸਫਲ ਬਣਾਉਣ ਲਈ ਸਮੂਹ ਦੁਕਾਨਦਾਰਾਂ ਦਾ ਕੀਤਾ ਧੰਨਵਾਦ 

ਬਰਨਾਲੇ ਵਿੱਚ ਸਫਾਈ ਸੇਵਕਾਂ ਕੀਤੇ ਤਸ਼ੱਦਦ ਖਿਲਾਫ ਸਮਰਾਲਾ ਬੰਦ ਨੇ ‘ਆਪ’ ਸਰਕਾਰ ਵਿਰੁੱਧ ਦਿੱਤਾ ਵੱਡਾ ਫਤਵਾ -ਮਨਜੀਤ ਸਿੰਘ ਢੀਂਡਸਾ

ਸਮਰਾਲਾ 30 ਜੁਲਾਈ ( ਵਰਿੰਦਰ ਸਿੰਘ ਹੂੰਝਣ) ਬਰਨਾਲਾ ਵਿਖੇ ਸਫਾਈ ਸੇਵਕ ਜੋ ਸ਼ਾਂਤਮਈ ਆਪਣੀਆਂ ਮੰਗਾਂ ਸਬੰਧੀ ਧਰਨਾ ਦੇ ਰਹੇ ਸਨ, ਤਾਂ ਬਰਨਾਲਾ ਪੁਲਿਸ ਵੱਲੋਂ ਉਨ੍ਹਾਂ ਨਾਲ ਪਸ਼ੂਆਂ ਵਰਗਾ ਵਤੀਰਾ ਕਰਕੇ ਉਨ੍ਹਾਂ ਉੱਤੇ ਅੰਨ੍ਹ ਤਸ਼ੱਦਦ ਢਾਹਿਆ ਗਿਆ, ਜਿਸ ਦੀ ਆਮ ਜਨਤਾ ਦੇ ਮਨਾਂ ਉੱਤੇ ਗਹਿਰੀ ਸੱਟ ਲੱਗੀ ਸੀ, ਜਿਸਦੇ ਫਲਸਰੂਪ ਅੱਜ ਸਫਾਈ ਸੇਵਕਾਂ ਵੱਲੋਂ ਸਮਰਾਲਾ ਸ਼ਹਿਰ ਪੂਰਨ ਰੂਪ ਵਿੱਚ ਬੰਦ ਰੱਖਿਆ ਗਿਆ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਨਜੀਤ ਸਿੰਘ ਢੀਂਡਸਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਕਿਹਾ ਜੇਕਰ ਕੋਈ ਬੰਦਾ ਕੁੱਤੇ, ਗਾਂ ਜਾਂ ਹੋਰ ਜਾਨਵਰ ਉਪਰ ਹਮਲਾ ਕਰਦਾ ਹੈ ਤਾਂ ਪੁਲਿਸ ਤੁਰੰਤ ਉਸ ਉਪਰ ਵੱਡੀਆਂ ਧਰਾਵਾਂ ਲਾ ਕੇ ਪਰਚਾ ਦਰਜ ਕਰ ਦਿੰਦੀ ਹੈ। ਇਹ ਸਫਾਈ ਸੇਵਕ ਸਾਡੇ ਘਰਾਂ ਦਾ ਅਤੇ ਸ਼ਹਿਰਾਂ ਵਿੱਚ ਸਫਾਈ ਆਪਣੇ ਸਿਰਾਂ ਉੱਤੇ ਗੰਦ ਢੋਂਹਦੇ ਹਨ ਅਤੇ ਲੋਕਾਂ ਨੂੰ ਬਿਮਾਰੀਆਂ ਬਚਾਉਂਦੇ ਹਨ, ਇਹ ਸਫਾਈ ਕਰਨ ਵਾਲੇ ਮਜ਼ਦੂਰ ਆਪਣਾ ਹੱਕ ਮੰਗਣ ਲਈ ਸ਼ਾਂਤਮਈ ਮੁਜਾਹਰਾ ਕਰ ਰਹੇ ਸਨ ਤਾਂ ਪੁਲਿਸ ਵੱਲੋਂ ਉਨ੍ਹਾਂ ਦੇ ਸਿਰਾਂ ਉੱਤੇ ਡੰਡੇ ਵਰ੍ਹਾਏ , ਜੋ ਆਮ ਆਦਮੀ ਪਾਰਟੀ ਦੀ ਵੱਡੀ ਨਲਾਇਕੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 1000/ 1500 ਰੁਪਏ ਖਾਤਿਆਂ ਵਿੱਚ ਪਾ ਕੇ ਵੱਡੀ ਵੱਡੀ ਇਸ਼ਤਿਹਾਰਬਾਜੀ ਕਰਕੇ ਕਹਿੰਦੇ ਹਨ ਕਿ ਮੈਨੂੰ ਮਾਵਾਂ ਭੈਣਾ ਦਾ ਸਤਿਕਾਰ ਕਰਕੇ ਬਹੁਤ ਸਕੂਨ ਮਿਲਦਾ ਹੈ, ਦੂਸਰੇ ਪਾਸੇ ਆਪਣੀ ਪੁਲਿਸ ਵੱਲੋਂ ਇਨ੍ਹਾਂ ਮਾਵਾਂ ਭੈਣਾ ਦੇ ਸਿਰਾਂ ਵਿੱਚ ਡੰਡੇ ਮਰਾਉਂਦੇ ਹਨ। ਇਹ ਕਿਹੋ ਜਿਹਾ ਸਤਿਕਾਰ ਹੈ, ਜਿੱਥੇ ਔਰਤਾਂ ਉੱਤੇ ਹੱਥ ਚੁੱਕਿਆ ਜਾਂਦਾ ਹੈ। ਅਖੀਰ ਉਨ੍ਹਾਂ ਸਮਰਾਲਾ ਸ਼ਹਿਰ ਵਾਸੀਆਂ ਦਾ ਸਫਾਈ ਸੇਵਕਾਂ ਦੇ ਹੱਕ ਵਿੱਚ ਸਾਥ ਦੇਣ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਮ ਲੋਕਾਂ ਦਾ ਸਾਥ ਦੇ ਪੰਜਾਬ ਸਰਕਾਰ ਨੂੰ ਵੱਡਾ ਹਲੂਣਾ ਦਿੱਤਾ ਹੈ। 

ਐੱਸ.ਐੱਸ.ਪੀ ਡਾ. ਦਰਪਣ ਆਹਲੂਵਾਲੀਆ ਵੱਲੋਂ ਡੀ ਐੱਸ ਪੀ ਪ੍ਰਿਤਪਾਲ ਸਿੰਘ ਸੰਧੂ ਨੂੰ ਦੋ ਡੀ.ਜੀ.ਪੀ ਕਮੈਂਡੇਸ਼ਨ ਡਿਸਕਾਂ ਨਾਲ ਸਨਮਾਨਿਤ 

0

ਐੱਸ.ਐੱਸ.ਪੀ ਡਾ. ਦਰਪਣ ਆਹਲੂਵਾਲੀਆ ਵੱਲੋਂ ਡੀ ਐੱਸ ਪੀ ਪ੍ਰਿਤਪਾਲ ਸਿੰਘ ਸੰਧੂ ਨੂੰ ਦੋ ਡੀ.ਜੀ.ਪੀ ਕਮੈਂਡੇਸ਼ਨ ਡਿਸਕਾਂ ਨਾਲ ਸਨਮਾਨਿਤ 

ਖੰਨਾ, 26 ਜੁਲਾਈ (ਰਵਿੰਦਰ ਸਿੰਘ ਢਿੱਲੋਂ) ਖੰਨਾ ਪੁਲਿਸ ਦੇ ਅਧੀਨ ਸਬ-ਡਵੀਜ਼ਨ ਸਮਰਾਲਾ ਵਿਖੇ ਤਾਇਨਾਤ ਡੀ ਐੱਸ ਪੀ ਪ੍ਰਿਤਪਾਲ ਸਿੰਘ ਸੰਧੂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ, ਸ਼ਲਾਘਾਯੋਗ ਕਾਰਗੁਜ਼ਾਰੀ ਲਈ ਡੀ.ਜੀ.ਪੀ ਕਮੈਂਡੇਸ਼ਨ ਦੋ ਡਿਸਕਾਂ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਪੰਜਾਬ ਪੁਲਿਸ ਦੇ ਡੀ.ਜੀ.ਪੀ ਗੌਰਵ ਯਾਦਵ ਵੱਲੋਂ ਪ੍ਰਦਾਨ ਕੀਤਾ ਗਿਆ, ਜਿਸਨੂੰ ਪੁਲਿਸ ਜ਼ਿਲ੍ਹਾ ਖੰਨਾ ਦੀ ਐਸ.ਐੱਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਡੀ ਐੱਸ ਪੀ ਪ੍ਰਿਤਪਾਲ ਸਿੰਘ ਸੰਧੂ ਦੀ ਯੂਨੀਫਾਰਮ ‘ਤੇ ਡਿਸਕਾਂ ਲਗਾ ਕੇ ਰਸਮੀ ਤੌਰ ‘ਤੇ ਸਨਮਾਨਿਤ ਕੀਤਾ।

ਸਨਮਾਨ ਸਮਗਮ ਦੌਰਾਨ ਐਸ.ਐੱਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਡੀ ਐੱਸ ਪੀ ਪ੍ਰਿਤਪਾਲ ਸਿੰਘ ਸੰਧੂ  ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ, ਮਿਹਨਤ ਅਤੇ ਲਗਨ ਨਾਲ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਬਲ ਵਿੱਚ ਇਸ ਤਰ੍ਹਾਂ ਦੇ ਮਿਹਨਤੀ ਅਤੇ ਜ਼ਿੰਮੇਵਾਰ ਅਫ਼ਸਰ ਵਿਭਾਗ ਦੀ ਅਸਲੀ ਤਾਕਤ ਹੁੰਦੇ ਹਨ ਜੋ ਮੁਸ਼ਕਲ ਹਾਲਾਤਾਂ ਵਿੱਚ ਵੀ ਆਪਣੀ ਡਿਊਟੀ ਨੂੰ ਪਹਿਲ ਦਿੰਦੇ ਹਨ। ਡੀ ਐੱਸ ਪੀ ਪ੍ਰਿਤਪਾਲ ਸਿੰਘ ਸੰਧੂ ਦੀ ਮਿਹਨਤ ਅਤੇ ਸਮਰਪਣ ਹੋਰ ਪੁਲਿਸ ਮੁਲਾਜ਼ਮਾਂ ਲਈ ਵੀ ਪ੍ਰੇਰਣਾ ਸਰੋਤ ਹੈ।

ਕਹਾਣੀਕਾਰ ਸੰਦੀਪ ਸਮਰਾਲਾ ਦੀ ਕਿਤਾਬ ‘ਸੁਪਨੇ ਦਾ ਗਵਾਹ ਨਹੀਂ ਹੁੰਦਾ’ ’ਤੇ ਵਿਚਾਰ ਗੋਸ਼ਟੀ ਭਲਕੇ

0

ਕਹਾਣੀਕਾਰ ਸੰਦੀਪ ਸਮਰਾਲਾ ਦੀ ਕਿਤਾਬ ‘ਸੁਪਨੇ ਦਾ ਗਵਾਹ ਨਹੀਂ ਹੁੰਦਾ’ ’ਤੇ ਵਿਚਾਰ ਗੋਸ਼ਟੀ ਭਲਕੇ

ਸਮਰਾਲਾ ,17 ਜੁਲਾਈ ( ਵਰਿੰਦਰ ਸਿੰਘ ਹੂੰਝਣ) ਸਾਹਿਤ ਸਭਾ (ਰਜਿ:) ਸਮਰਾਲਾ ਵੱਲੋਂ ਸਭਾ ਦੇ ਮੀਤ ਪ੍ਰਧਾਨ ਅਤੇ ਕਹਾਣੀਕਾਰ ਸੰਦੀਪ ਸਮਰਾਲਾ ਦੀ ਕਹਾਣੀਆਂ ਦੀ ਕਿਤਾਬ ‘ਸੁਪਨੇ ਦਾ ਗਵਾਹ ਨਹੀਂ ਹੁੰਦਾ’ ਤੇ ਵਿਚਾਰ ਗੋਸ਼ਟੀ 19 ਜੁਲਾਈ ਦਿਨ ਐਤਵਾਰ ਨੂੰ ਸਥਾਨਕ ਮਾਲਵਾ ਰਿਸੋਰਟਸ (ਲੁਧਿਆਣਾ ਰੋਡ, ਨੇੜੇ ਬਾਈਪਾਸ) ਵਿਖੇ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸਭਾ ਦੇ ਪ੍ਰੈਸ ਸਕੱਤਰ ਇੰਦਰਜੀਤ ਸਿੰਘ ਕੰਗ ਅਤੇ ਜਨਰਲ ਸਕੱਤਰ ਦੀਪ ਦਿਲਬਰ ਨੇ ਦੱਸਿਆ ਕਿ ਕਹਾਣੀਕਾਰ ਸੰਦੀਪ ਸਮਰਾਲਾ ਜੋ ਅਜੋਕੇ ਸਮੇਂ ਦੇ ਹਾਲਾਤਾਂ ਵਿੱਚ ਨੌਜਵਾਨ ਪੀੜ੍ਹੀ ਦੀ ਦਸ਼ਾ, ਮਾਪਿਆਂ ਦੀ ਹਾਲਤ ਅਤੇ ਟੁੱਟ ਰਹੇ ਪਰਿਵਾਰਕ ਰਿਸ਼ਤਿਆਂ ਤੇ ਦਿਲ ਟੁੰਬਵੀਆਂ ਕਹਾਣੀਆਂ ਸਿਰਜਦਾ ਹੈ, ਦੀ ਕਹਾਣੀਆਂ ਦੀ ਕਿਤਾਬ ‘ਸੁਪਨੇ ਦਾ ਕੋਈ ਗਵਾਹ ਨਹੀਂ ਹੁੰਦਾ’ ਤੇ ਕੀਤੀ ਜਾ ਵਿਚਾਰ ਗੋਸ਼ਟੀ ਵਿੱਚ ਡਾ. ਸਰਬਜੀਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਪ੍ਰਧਾਨਗੀ ਕਰਨਗੇ। ਮੁੱਖ ਮਹਿਮਾਨ ਵਜੋਂ ਹਰਵਿੰਦਰ ਭੰਡਾਲ (ਉੱਘੇ ਚਿੰਤਕ) ਸ਼ਿਰਕਤ ਕਰਨਗੇ। ਗੋਸ਼ਟੀ ਦੇ ਮੁੱਖ ਵਕਤਾ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਹੋਣਗੇ ਅਤੇ ਪੇਪਰ ਡਾ. ਪਰਮਜੀਤ ਸਿੰਘ ਪਟਿਆਲਾ ਅਤੇ ਡਾ. ਬਿੰਦਰ ਭੂਮਸੀ ਪੜ੍ਹਨਗੇ। ਵਿਚਾਰ ਚਰਚਾ ਦਾ ਅਰੰਭ ਕਹਾਣੀਕਾਰ ਗੁਰਮੀਤ ਕੜਿਆਲਵੀ ਕਰਨਗੇ। ਵਿਚਾਰ ਚਰਚਾ ਵਿੱਚ ਕਹਾਣੀਕਾਰ ਸੁਰਿੰਦਰ ਰਾਮਪੁਰੀ, ਅਜਮੇਰ ਸਿੱਧੂ, ਐਚ. ਐਸ. ਡਿੰਪਲ, ਡਾ. ਕਮਲਜੀਤ ਕੌਰ ਬਾਂਗਾ, ਡਾ. ਹਰੀਸ਼, ਦੀਪਤੀ ਬਬੂਟਾ, ਡਾ. ਕੇਵਲ ਰਾਮ ਨਵਾਂ ਸ਼ਹਿਰ ਭਾਗ ਲੈਣਗੇ ਅਤੇ ਨਿੱਠ ਕੇ ਚਰਚਾ ਕਰਨਗੇ। ਇਸ ਮੌਕੇ ਦਿਲਦੀਪ ਪ੍ਰਕਾਸ਼ਨ ਵੱਲੋਂ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਉਨ੍ਹਾਂ ਸਹਿਤਕ ਮੱਸ ਰੱਖਣ ਵਾਲਿਆਂ ਨੂੰ ਵਿਚਾਰ ਗੋਸ਼ਟੀ ਵਿੱਚ ਪੁੱਜਣ ਦੀ ਅਪੀਲ ਕੀਤੀ। 

ਭਾਕਿਯੂ (ਲੱਖੋਵਾਲ) ਵੱਲੋਂ ਮਨਰੇਗਾ ਕਰਮਚਾਰੀਆਂ ਤੇ ਕੀਤੇ ਲਾਠੀਚਾਰਜ ਦੀ ਸਖਤ ਨਿੰਦਾ

0

ਭਾਕਿਯੂ (ਲੱਖੋਵਾਲ) ਵੱਲੋਂ ਮਨਰੇਗਾ ਕਰਮਚਾਰੀਆਂ ਤੇ ਕੀਤੇ ਲਾਠੀਚਾਰਜ ਦੀ ਸਖਤ ਨਿੰਦਾ

ਗਰੀਬ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਿਹਨਤਾਨਾ ਦੇਣ ਦਾ ਦਾਅਵਾ ਕਰਨ ਵਾਲੀ ਸਰਕਾਰ, ਹੁਣ ਕੁੱਟਣ ਤੇ ਉਤਰ ਆਈ- ਪਾਲਮਾਜਰਾ/ ਢੀਂਡਸਾ

ਸਮਰਾਲਾ 17 ਜੁਲਾਈ ( ਵਰਿੰਦਰ ਸਿੰਘ ਹੂੰਝਣ )  ਮਨਰੇਗਾ ਮੁਲਾਜਮ ਕਈ ਮਹੀਨਿਆਂ ਤੋਂ ਪੱਕੇ ਰੁਜ਼ਗਾਰ ਅਤੇ ਤਨਖਾਹਾਂ ਦੇ ਵਾਧੇ ਲਈ ਸੰਘਰਸ਼ ਕਰਦੇ ਆ ਰਹੇ ਹਨ ਅਤੇ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵੱਖ ਵੱਖ ਮਹਿਕਮਿਆਂ ਵਿੱਚ ਕੱਚੇ ਅਤੇ ਠੇਕੇ ਤੇ ਕੰਮ ਕਰਦੇ ਮੁੁਲਾਜਮਾਂ ਨੂੰ ਪੱਕੇ ਕਰਨ ਅਤੇ ਭ੍ਰਿਸ਼ਟਾਚਾਰ ਖਤਮ ਕਰਨ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਸੀ, ਪ੍ਰੰਤੂ ਇਹ ਵਾਅਦਾ ਸਰਕਾਰ ਪਿਛਲੇ ਚਾਰ ਸਾਲਾਂ ਵਿੱਚ ਪੂਰਾ ਨਹੀਂ ਕੀਤਾ ਉਲਟਾ ਹੱਕ ਮੰਗਦੇ ਕੱਚੇ ਮੁਲਾਜਮਾਂ ਅਤੇ ਮਜ਼ਦੂਰਾਂ ਨੂੰ ਪਹਿਲੀਆਂ ਸਰਕਾਰਾਂ ਦੀ ਲੀਹ ਉੱਤੇ ਚੱਲਦੇ ਅੰਨ੍ਹਾ ਤਸ਼ੱਦਦ ਕੀਤਾ ਜਾ ਰਿਹਾ ਹੈ, ਇਨ੍ਹਾਂ ਸ਼ਬਦਾਂ ਦਾ ਪਗ੍ਰਟਾਵਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲ ਮਾਜਰਾ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਬੀਤੇ ਦਿਨੀਂ ਮਨਰੇਗਾ ਕਰਮਚਾਰੀ ਆਪਣੀ ਪਿਛਲੇ ਕਈ ਮਹੀਨਿਆਂ ਤੋਂ ਬਕਾਇਆ ਖੜ੍ਹੀ ਤਨਖਾਹ ਜਾਰੀ ਕਰਨ ਸਬੰਧੀ ਖੰਨਾ ਵਿਖੇ ਪੰਜਾਬ ਦੇ ਕੈਬਨਿਟ ਤਰਨਪ੍ਰੀਤ ਸਿੰਘ ਸੌਂਧ ਦੀ ਕੋਠੀ ਅੱਗੇ ਸ਼ਾਂਤਮਈ ਧਰਨਾ ਦੇ ਰਹੇ ਸਨ, ਪ੍ਰੰਤੂ ਉੱਥੇ ਇਨ੍ਹਾਂ ਦਾ ਪੱਖ ਸੁਣਨ ਦੀ ਬਜਾਏ ਉਨ੍ਹਾਂ ਉੱਤੇ ਪੰਜਾਬ ਪੁਲਿਸ ਵੱਲੋਂ ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲੇ ਸੁੱਟੇ ਅਤੇ ਲਾਠੀਚਾਰਜ ਕੀਤਾ ਗਿਆ। ਜਿਸ ਨਾਲ ਅਨੇਕਾਂ ਪ੍ਰਦਰਸ਼ਨਕਾਰੀ ਸਖਤ ਰੂਪ ਵਿੱਚ ਜਖਮੀ ਹੋ ਗਏ, ਜਿਨ੍ਹਾਂ ਵਿੱਚ ਜਿਆਦਾਤਰ ਔਰਤਾਂ ਸ਼ਾਮਲ ਹਨ, ਦੀ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ ਅਤੇ ਨੈਤਿਕਤਾ ਦੇ ਅਧਾਰ ਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਅਸਤੀਫੇ ਦੀ ਮੰਗ ਕਰਦੀ ਹੈ। ਇਸ ਘਟਨਾ ਨੇ ਸਮੂਹ ਪੰਜਾਬੀ ਭਾਈਚਾਰੇ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ, ਇਹ ਸਾਰਾ ਕੁਝ ਉਸ ਸਰਕਾਰ ਦੇ ਰਾਜ ਵਿੱਚ ਹੋਇਆ ਹੈ, ਜੋ ਕਹਿੰਦੀ ਸੀ ਕਿ ਮਜ਼ਦੂਰਾਂ ਨੂੰ ਉਨ੍ਹਾਂ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਿਹਨਤਾਨਾ ਦਿੱਤਾ ਜਾਵੇਗਾ। ਆਗੂਆਂ ਨੇ ਮੰਗ ਕੀਤੀ ਕਿ ਮਨਰੇਗਾ ਕਰਮਚਾਰੀਆਂ ਦੀ ਬਕਾਇਆ ਪੇਮੈਂਟ ਫੌਰੀ ਦਿੱਤੀ ਜਾਵੇ, ਚੋਣਾਂ ਦੌਰਾਨ ਕੀਤੇ ਵਾਅਦੇ ਅਨੁਸਾਰ ਕੱਚੇ ਵਰਕਰਾਂ ਨੂੰ ਪੱਕੇ ਕੀਤਾ ਜਾਵੇ। ਜ਼ਖ਼ਮੀ ਮੁਲਾਜ਼ਮਾਂ ਦਾ ਇਲਾਜ ਮੁਫਤ ਕਰਵਾਇਆ ਜਾਵੇ। 

ਸੀਟੂ ਨੇ ਖੰਨਾ ਵਿਖੇ ਮਨਰੇਗਾ ਕਰਮਚਾਰੀਆਂ ਤੇ ਲਾਠੀਚਾਰਜ ਕਰਨ ਦੀ ਕੀਤੀ ਨਿਖੇਧੀ

0

ਸੀਟੂ ਨੇ ਖੰਨਾ ਵਿਖੇ ਮਨਰੇਗਾ ਕਰਮਚਾਰੀਆਂ ਤੇ ਲਾਠੀਚਾਰਜ ਕਰਨ ਦੀ ਕੀਤੀ ਨਿਖੇਧੀ

ਮਾਨ ਸਰਕਾਰ ਦੇ ਪੰਚਾਇਤ ਮੰਤਰੀ ਵੱਲੋਂ ਮੁਲਾਜ਼ਮਾਂ ਨੂੰ ਡਰਾਉਣ, ਧਮਕਾਉਣ ਅਤੇ ਕੁਟਾਪਾ ਚਾੜਨ ਤੋਂ ਬਾਅਦ ਪਤਿਆਉਣ ਦੇ ਕੀਤੇ ਜਾ ਰਹੇ ਖੇਖਣ ਕਾਮਯਾਬ ਨਹੀਂ ਹੋਣਗੇ-ਚੰਦਰ ਸ਼ੇਖਰ

ਮਾਨ ਸਰਕਾਰ ਦਮਨਕਾਰੀ ਨੀਤੀ ਤਿਆਗ ਕੇ ਅਪਣੀ ਜਿੰਮੇਵਾਰੀ ਨਿਭਾਏ- ਊਸ਼ਾ ਰਾਣੀ

ਸਮਰਾਲਾ 16 ਜੁਲਾਈ ( ਵਰਿੰਦਰ ਸਿੰਘ) ਅੱਜ ਇੱਥੇ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨਜ਼ ਸੀਟੂ ਦੇ ਪ੍ਰਮੁੱਖ ਆਗੂਆਂ ਆਲ ਇੰਡੀਆ (ਸੀਟੂ) ਦੇ ਸਕੱਤਰ ਕਾਮਰੇਡ ਊਸ਼ਾ ਰਾਣੀ ਪੰਜਾਬ ਸੀਟੂ ਦੇ ਸੂਬਾਈ ਪ੍ਰਧਾਨ ਚੰਦਰ ਸ਼ੇਖਰ ਜਨਰਲ ਸਕੱਤਰ ਸਾਥੀ ਮਹਾਂ ਸਿੰਘ ਰੌੜੀ ਵਿੱਤ ਸਕੱਤਰ ਸੁਖਮਿੰਦਰ ਸਿੰਘ ਲੋਟੇ, ਸੂਬਾਈ ਮੀਤ ਪ੍ਰਧਾਨ ਸਾਥੀ ਸੁੱਚਾ ਸਿੰਘ ਅਜਨਾਲਾ, ਸ਼ੇਰ ਸਿੰਘ ਫਰਵਾਹੀ, ਸੂਬਾਈ ਸਕੱਤਰ ਅਮਰਨਾਥ ਕੂੰਮ ਕਲਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਰੇਗਾ ਕਰਮਚਾਰੀਆਂ ਉੱਤੇ ਢਾਹੇ ਗਏ ਜ਼ਬਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਮਨਰੇਗਾ ਕਰਮਚਾਰੀਆਂ ਨੂੰ ਪਿਛਲੇ 8 ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਮਾਨ ਸਰਕਾਰ ਨੂੰ ਸਵਾਲ ਕੀਤਾ ਕਿ ਮਾਨ ਸਰਕਾਰ ਇਹ ਦੱਸੇ ਕਿ ‘‘ਕਰਮਚਾਰੀਆਂ ਵੱਲੋਂ ਕੀਤੇ ਕੰਮਾਂ ਦੀ ਤਨਖ਼ਾਹ ਮੰਗਣਾ ਜਾਇਜ਼ ਨਹੀਂ’’ ਜੇ ਮਿਹਨਤ ਮੰਗਣਾ ਜਾਇਜ਼ ਹੈ ਤਾਂ ਫਿਰ ਲਾਠੀਚਾਰਜ ਕਿਉਂ?

ਸੀਟੂ ਆਗੂਆਂ ਨੇ ਮੰਗ ਕੀਤੀ ਕਿ ਮਨਰੇਗਾ ਕਰਮਚਾਰੀਆਂ ਦੀ ਬਕਾਇਆ ਪੇਮੈਂਟ ਫੌਰੀ ਦਿੱਤੀ ਜਾਵੇ, ਚੋਣਾਂ ਦੌਰਾਨ ਕੀਤੇ ਵਾਅਦੇ ਅਨੁਸਾਰ ਕੱਚੇ ਵਰਕਰਾਂ ਨੂੰ ਪੱਕੇ ਕੀਤਾ ਜਾਵੇ। ਜ਼ਖ਼ਮੀ ਮੁਲਾਜ਼ਮਾਂ ਦਾ ਇਲਾਜ ਮੁਫਤ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ/ਮਜ਼ਦੂਰਾਂ ਉੱਤੇ ਕੀਤੇ ਗਏ ਅੰਨ੍ਹੇ ਤਸ਼ੱਦਦ ਦੀ ਇੱਕ ਇੱਕ ਡਾਂਗ ਦਾ ਹਿਸਾਬ 2027 ਦੀ ਇਲੈਕਸ਼ਨ ਵਿਚ ਮਾਨ ਸਰਕਾਰ ਤੋਂ ਲਿਆ ਜਾਵੇਗਾ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਬੂਟਾ ਸਿੰਘ ਚੌਹਾਨ ਨੂੰ ਵਿਦਿਆਰਥੀ ਵਿੰਗ (ਐਸ. ਓ. ਆਈ.) ਹਲਕਾ ਸਮਰਾਲਾ ਦਾ ਪ੍ਰਧਾਨ ਲਗਾਇਆ ਗਿਆ

0

ਸ਼੍ਰੋਮਣੀ ਅਕਾਲੀ ਦਲ ਵੱਲੋਂ ਬੂਟਾ ਸਿੰਘ ਚੌਹਾਨ ਨੂੰ ਵਿਦਿਆਰਥੀ ਵਿੰਗ (ਐਸ. ਓ. ਆਈ.) ਹਲਕਾ ਸਮਰਾਲਾ ਦਾ ਪ੍ਰਧਾਨ ਲਗਾਇਆ ਗਿਆ

ਸ਼੍ਰੋਮਣੀ ਅਕਾਲੀ ਦਲ ਵੱਲੋਂ ਨੌਜਵਾਨਾਂ ਦੇ ਹੱਥ ਵਾਂਗਡੋਰ ਸੌਂਪਣ ਦੀ ਦੂਰਅੰਦੇਸ਼ੀ ਨਾਲ ਵਿਦਿਆਰਥੀ ਵਿੰਗ ਦੇ ਅਹੁਦੇਦਾਰ ਲਗਾਇਆ ਜਾਂਦਾ ਹੈ – ਪਰਮਜੀਤ ਸਿੰਘ ਢਿੱਲੋਂ 

ਸਮਰਾਲਾ ,16 ਜੁਲਾਈ ( ਵਰਿੰਦਰ ਸਿੰਘ ਧੀਮਾਨ) ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਢਾਂਚੇ ਵਿੱਚ ਵਿਸਥਾਰ ਕਰਦੇ ਹੋਏ ਪਰਮਜੀਤ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦਿਹਾਤੀ ਅਤੇ ਇੰਚਾਰਜ ਹਲਕਾ ਸਮਰਾਲਾ ਨੇ ਪਾਰਟੀ ਦੇ ਮਿਹਨਤੀ, ਜੁਝਾਰੂ ਅਤੇ ਪਾਰਟੀ ਪ੍ਰਤੀ ਪੂਰੀ ਸਮਰਪਿਤ ਭਾਵਨਾ ਨਾਲ ਕੰਮ ਕਰਨ ਵਾਲੇ ਬੂਟਾ ਸਿੰਘ ਚੌਹਾਨ (ਸੋਹਲ) ਨੂੰ ਹਲਕਾ ਸਮਰਾਲਾ ਤੋਂ ਵਿਦਿਆਰਥੀ ਵਿੰਗ (ਐਸ. ਓ. ਆਈ.) ਦਾ ਪ੍ਰਧਾਨ ਨਿਯੁੁਕਤ ਕੀਤਾ ਗਿਆ। ਨਿਯੁਕਤੀ ਪੱਤਰ ਦਿੰਦੇ ਹੋਏ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਅਜਿਹੀ ਖੇਤਰੀ ਪਾਰਟੀ ਹੈ ਜੋ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਹਰੇਕ ਵਰਕਰ ਨੂੰ ਉਸ ਦੁਆਰਾ ਕੀਤੇ ਕਾਰਜਾਂ ਨੂੰ ਮੁੱਖ ਰੱਖਕੇ ਅਹੁਦਾ ਦੇ ਕੇ ਨਿਵਾਜਦੀ ਹੈ, ਅੱਜ ਸਾਡੇ ਛੋਟੇ ਭਰਾ ਬੂਟਾ ਸਿੰਘ ਚੌਹਾਨ ਦੀਆਂ ਪਾਰਟੀ ਅਤੇ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਸਮਰਾਲਾ ਹਲਕੇ ਦਾ ਵਿਦਿਆਰਥੀ ਵਿੰਗ ਦਾ ਪ੍ਰਧਾਨ ਲਗਾਇਆ ਗਿਆ ਹੈ ਤਾਂ ਜੋ ਸਾਡੇ ਨੌਜਵਾਨ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਅਤੇ ਜਰੂਰਤਾਂ ਨੂੰ ਧਿਆਨ ਵਿੱਚ ਰੱਖਕੇ ਉਨ੍ਹਾਂ ਦੀ ਮੁਸ਼ਕਿਲਾਂ ਨੂੰ ਦੂਰ ਕੀਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਜਿਸ ਦਾ ਤਰ੍ਹਾਂ ਦਾ ਅੱਜਕੱਲ ਪੰਜਾਬ ਅੰਦਰ ਮਹੌਲ ਚੱਲ ਰਿਹਾ ਹੈ, ਮੌਜੂਦਾ ਸਰਕਾਰ ਲਾਅ ਐਂਡ ਆਰਡਰ ਦੀ ਸਥਿਤੀ ਸੰਭਾਲਣ ਵਿੱਚ ਨਾਕਾਮਯਾਬ ਹੋ ਚੁੱਕੀ ਹੈ। ਜਦੋਂ ਕਿ ਨੌਜਵਾਨੀ ਨੂੰ ਵਧੀਆ ਸਿੱਖਿਆ ਦੇਣਾ, ਸਿੱਖਿਆ ਉਪਰੰਤ ਰੁਜਗਾਰ ਦੇ ਮੌਕੇ ਪੈਦਾ ਕਰਨੇ, ਜਦੋਂ ਕਿ ਮੌਜੂਦਾ ਸਰਕਾਰ ਕੇਵਲ ਚੁਟਕਲਿਆਂ ਵਿੱਚ ਟਾਈਮ ਪਾਸ ਕਰ ਰਹੀ ਹੈ, ਉਨ੍ਹਾਂ ਨੂੰ ਪੰਜਾਬ ਦੀ ਨੌਜਵਾਨੀ ਦੀਆਂ ਸਮੱਸਿਆਵਾਂ ਸਬੰਧੀ ਕੋਈ ਧਿਆਨ ਨਹੀਂ ਹੈ। ਪੰਜਾਬ ਦੇ ਲੋਕ ਅੱਜ ਉਸ ਘੜੀ ਨੂੰ ਪਛਤਾ ਰਹੇ ਹਨ, ਜਦੋਂ ਇਨ੍ਹਾਂ ਦੇ ਪਿੱਛੇ ਲੱਗ ਪੰਜਾਬ ਦਾ ਭਲਾ ਸੋਚਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਨਹੀਂ ਪਾਈਆਂ ਸਨ, ਹੁਣ ਪੰਜਾਬ ਦੇ ਲੋਕ ਉਸ ਘੜੀ ਦੇ ਇੰਤਜਾਰ ਵਿੱਚ ਕਦੋਂ ਵੋਟਾਂ ਪੈਣ, ਪੰਜਾਬ ਵਿੱਚ ਮੁੜ ਅਕਾਲੀ ਦਲ ਦੀ ਸਰਕਾਰ ਲਿਆਉਣ। ਇਸ ਮੌਕੇ ਬੂਟਾ ਸਿੰਘ ਚੌਹਾਨ ਨੇ ਵਿਦਿਆਰਥੀ ਵਿੰਗ ਦਾ ਪ੍ਰਧਾਨ ਬਣਨ ਉਪਰੰਤ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਿਸ ਵਿਉਂਤਬੰਦੀ ਨਾਲ ਹਲਕਾ ਸਮਰਾਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੰਮ ਕੀਤਾ ਜਾ ਰਿਹਾ ਹੈ, ਹਰੇਕ ਵਰਗ ਨਾਲ ਰਾਬਤਾ ਕਾਇਮ ਕਰਨ ਲਈ ਹਰੇਕ ਵਿੰਗ ਨੂੰ ਅਲੱਗ ਤੋਂ ਪਲੇਟਫਾਰਮ ਦਿੱਤਾ ਜਾ ਰਿਹਾ ਹੈ ਉਸ ਦੀ ਸਾਰੇ ਪੰਜਾਬ ਅੰਦਰ ਪ੍ਰਸੰਸਾ ਹੋ ਰਹੀ ਹੈ। ਉਹ ਆਪਣੇ ਹਲਕੇ ਦੇ ਵਿਦਿਆਰਥੀ ਵਰਗ ਨੂੰ ਨਾਲ ਲੈ ਕੇ ਚੱਲਣਗੇ ਅਤੇ ਵਿਦਿਆਰਥੀਆਂ ਦੀਆਂ ਪਿੰਡ ਪੱਧਰ ਤੱਕ ਇਕਾਈਆਂ ਬਣਾ ਕੇ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਪੰਜਾਬ ਵਿੱਚ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਣਾਉਣਗੇ। ਇਸ ਮੌਕੇ ਹਲਕਾ ਸਮਰਾਲਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਅਹੁਦੇਦਾਰ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਹਰਜੋਤ ਸਿੰਘ ਮਾਂਗਟ, ਸੱਬੀ ਊਰਨਾ, ਸੁਰਿੰਦਰ ਸਿੰਘ ਗੋਲਡੀ, ਕਮਲ ਢਿੱਲੋਂ, ਅਰਸ਼ਦੀਪ ਸਿੰਘ ਰਾਏ, ਅੰਮ੍ਰਿਤਪਾਲ ਸਿੰਘ ਗੁਰੋਂ, ਮਨੀ ਮਾਂਗਟ, ਮਨੀ ਕੋਲਾ, ਗਗਨ ਉਟਾਲ, ਧਰਮਾ ਮਾਣਕੀ, ਜੋਤ ਸਰਪੰਚ, ਸੰਜੀਵ ਸ਼ਾਹੀ, ਅਭੈ ਸਮਰਾਲਾ, ਹੈਪੀ ਬੈਨੀਪਾਲ, ਗੁਰਸੇਵਕ ਸਿੰਘ, ਗੋਪੀ, ਨਵ ਨਾਗਰਾ, ਮਨਜੋਤ ਗਰੇਵਾਲ, ਅਮਰਾਜ ਗਿੱਲ, ਅਕਿਸ਼ ਮਾਛੀਵਾੜਾ, ਮਨਵੀਰ ਬਾਵਾ,ਸੰਦੀਪ, ਗੁਰੀ ਮਾਂਗਟ, ਗੁਰਜੋਤ ਬੈਂਸ ਆਦਿ ਹਾਜਰ ਸਨ ਅਤੇ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ। 

MOST COMMENTED