ਸੜਕ ਹਾਦਸੇ ‘ਚ 73 ਸਾਲਾਂ ਬਜ਼ੁਰਗ ਦੀ ਮੌਤ।
ਮਾਛੀਵਾੜਾ ਸਾਹਿਬ ,03 ਮਾਰਚ(ਵਰਿੰਦਰ ਸਿੰਘ ਹੀਰਾ) ਪਿੰਡ ਹੇਡੋਂ ਬੇਟ ਵਿਖੇ ਸ਼ਨੀਵਾਰ ਸਵੇਰੇ ਵਾਪਰੇ ਹਾਦਸੇ ‘ਚ ਕਿਸਾਨ ਤਰਸੇਮ ਲਾਲ (73) ਦੀ ਮੌਤ ਹੋ ਗਈ। ਸਵੇਰੇ 9 ਵਜੇ ਤਰਸੇਮ ਲਾਲ ਬੇਟੇ ਦੇ ਜਿਮ ਤੋਂ ਘਰ ਪਰਤ ਰਿਹਾ ਸੀ ਕਿ ਬ੍ਰੀਜ਼ਾ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।