ਸਮਰਾਲਾ 15 ਅਕਤੂਬਰ ( ਵਰਿੰਦਰ ਸਿੰਘ ਹੀਰਾ)

ਅੱਜ ਜਦੋਂ ਸਵੇਰੇ ਅੱਠ ਵੱਜਣ ਤੋਂ ਕੁਝ ਮਿੰਟ ਪਹਿਲਾਂ ਸਰਕਾਰੀ ਹਾਈ ਸਕੂਲ ਉਟਾਲਾਂ ਵਿਖੇ ਆਪਣੇ ਸੰਵਿਧਾਨਕ ਹੱਕ ਦਾ ਇਸਤੇਮਾਲ ਕਰਨ ਲਈ ਪੰਚਾਇਤੀ ਚੋਣਾਂ ਵਿੱਚ ਵੋਟ ਪਾਉਣ ਲਈ ਪੁੱਜੇ ਤਾਂ ਮੁੱਖ ਗੇਟ ਅੱਗੇ ਖੜ੍ਹੇ ਦੋ ਪੁਲਿਸ ਮੁਲਾਜਮਾਂ ਨੇ ਮੇਰੇ ਅਤੇ ਕਾਫੀ ਗਿਣਤੀ ਵਿੱਚ ਖੜ੍ਹੇ ਵੋਟਰਾਂ ਨਾਲ ਦੁਰਵਿਵਹਾਰ ਕੀਤਾ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਉਟਾਲਾਂ ਦੇ ਵਸਨੀਕ ਰਿਟਾ: ਲੈਕਚਰਾਰ ਬਿਹਾਰੀ ਲਾਲ ਸੱਦੀ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਉਹ ਕਾਫੀ ਬਿਰਧ (83 ਸਾਲ ਤੋਂ ਵੱਧ ਉਮਰ) ਅਤੇ ਗਦੂਦਾਂ ਦੀ ਬਿਮਾਰੀ ਤੋਂ ਪੀੜਤ ਹਨ, ਜਦੋਂ ਉਹ ਸਵੇਰੇ ਅੱਠ ਵਜੇ ਤੋਂ ਕੁਝ ਮਿੰਟ ਪਹਿਲਾਂ ਵੋਟ ਪਾਉਣ ਪੁੱਜੇ ਤਾਂ ਪੁਲਿਸ ਮੁਲਾਜਮਾਂ ਨੇ ਬਾਹਰ ਗੇਟ ਤੇ ਹੀ ਰੋਕ ਲਿਆ, ਮਾੜੇ ਅੱਪਸ਼ਬਦ ਬੋਲੇ ਗਏ, ਜਿਸਦੇ ਵਿਰੋਧ ਵਿੱਚ ਵੋਟਰਾਂ ਨੇ ਪੰਜਾਬ ਪੁਲਿਸ ਮੁਰਦਾਬਾਦ ਦੇ ਨਾਅਰੇ ਲਗਾ ਕੇ ਵਿਰੋਧ ਪ੍ਰਗਟ ਕੀਤਾ, ਪ੍ਰੰਤੂ ਬੇਰਹਿਮ ਪੁਲਿਸ ਮੁਲਾਜਮਾਂ ਦੇ ਕੰਨਾਂ ਤੇ ਜੂੰ ਨਹੀਂ ਸਰਕੀ, ਜਦੋਂ ਇਸ ਸਬੰਧੀ ਪੁਲਿਸ ਇੰਸਪੈਕਟਰ ਨਾਲ ਗੱਲਬਾਤ ਕੀਤੀ ਕਿ ਬਜੁਰਗਾਂ, ਬਿਮਾਰਾਂ ਨੂੰ ਅੱਗੇ ਜਾਣ ਦਿਉ, ਉਨ੍ਹਾਂ ਦਾ ਖੜ੍ਹਨਾ ਔਖਾ ਹੈ ਤਾਂ ਉਸਨੇ ਵੀ ਆਪਣੀ ਧੌਂਸ ਵਾਲੀ ਬੋਲੀ ਨਾਲ ਜਵਾਬ ਦੇ ਦਿੱਤਾ। ਸੱਦੀ ਨੇ ਅੱਗੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਮਾਨ ਸਰਕਾਰ ਆਪਣੀ ਧੌਂਸ ਨਾਲ ਬੀਮਾਰ, ਬਜੁਰਗ ਅਤੇ ਲਾਚਾਰ ਲੋਕਾਂ ਨੂੰ ਆਪਣੇ ਸੰਵਿਧਾਨਕ ਹੱਕ ਤੋਂ ਵਾਂਝੇ ਕਰਨ ਤੇ ਤੁਲੀ ਹੋਈ ਹੈ, ਅਸੀਂ ਆਪਣੇ ਬੁਨਿਆਦੀ ਹੱਕਾਂ ਲਈ ਮਰਦੇ ਦਮ ਤੱਕ ਲੜਾਂਗੇ।

Previous articleਹਿਮਾਚਲ ਵਿੱਚ ਲਗਾਤਾਰ ਪੰਜਾਬੀਆਂ ਤੇ ਹੋ ਰਹੇ ਹਮਲੇ ਚਿੰਤਾਜਨਕ ਵਿਸ਼ਾ । ਹਿਮਾਚਲ ਸਰਕਾਰ ਫੌਰਨ ਸਖਤ ਕਦਮ ਚੁੱਕੇ ।
Next articleਲੇਖਕ ਮੰਚ (ਰਜਿ:) ਸਮਰਾਲਾ ਵੱਲੋਂ ਮਾਸਟਰ ਤਰਲੋਚਨ ਸਿੰਘ ਦੀ ਯਾਦ ਵਿੱਚ ਹਰ ਸਾਲ ਐਵਾਰਡ ਦੇਣ ਦਾ ਐਲਾਨ ਮਾਸਟਰ ਤਰਲੋਚਨ ਸਿੰਘ ਯਾਦ ਨੂੰ ਸਮਰਪਿਤ ਸਮਾਗਮ ਅਤੇ ਰਾਜਵਿੰਦਰ ਸਮਰਾਲਾ ਦਾ ਸਨਮਾਨ 10 ਨਵੰਬਰ ਨੂੰ – ਡਾ. ਬੈਨੀਪਾਲ

LEAVE A REPLY

Please enter your comment!
Please enter your name here