ਅਗਨੀਵੀਰ ਭਰਤੀ ਲਈ ਆਨਲਾਈਨ ਅਰਜ਼ੀਆਂ ਦੀ ਮੰਗ।
15 ਮਾਰਚ ਤੱਕ ਕਰਵਾਈ ਜਾ ਸਕਦੀ ਹੈ ਰਜਿਸਟਰੇਸ਼ਨ।
ਲੁਧਿਆਣਾ, 17 ਫਰਵਰੀ ( ਵਰਿੰਦਰ ਸਿੰਘ ਹੀਰਾ ) – ਜਿਲ੍ਹਾ ਰੋਜ਼ਗਾਰ ਅਤੇ ਕਾਰੋੋਬਾਰ ਬਿਊਰੋ (ਡੀ.ਬੀ.ਈ.ਈ.) ਲੁਧਿਆਣਾ ਦੇ ਡਿਪਟੀ ਡਾਇਰੈਕਟਰ ਰੁਪਿੰਦਰ ਕੋਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਆਰਮੀ ਵਿੱਚ ਭਰਤੀ ਦੇ ਮੌਕੇ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਅਗਨੀਵੀਰ ਭਰਤੀ ਲਈ ਉਮੀਦਵਾਰਾਂ ਤੋ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਅਗਨੀਵੀਰ ਭਰਤੀ ਲਈ ਵਿਦਿਅਕ ਯੋਗਤਾ ਗ੍ਰੇਜੂਏਸ਼ਨ ਹੈ ਅਤੇ ਐਨ.ਸੀ.ਸੀ. ਦੇ ਸੀ ਸਰਟੀਫਿਕੇਟ ਵਿੱਚ ਘਟੋ ਘੱਟ ਬੀ ਗਰੇਡ ਹੋਣਾ ਲਾਜ਼ਮੀ ਹੈ। ਭਰਤੀ ਲਈ ਉਮਰ ਸੀਮਾ 19 ਤੋ 25 ਸਾਲ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਦੀ ਆਖਿਰੀ ਮਿਤੀ 15 ਮਾਰਚ 2025 ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ(ਲੜਕੇ ਅਤੇ ਲੜਕੀਆਂ ਦੋਵੇ) ਆਨਲਾਈਨ ਫਾਰਮ ਰਾਹੀਂ ਆਪਣੀ ਰਜਿਸਟੇਸ਼ਨ ਕਰਵਾ ਸਕਦੇ ਹਨ।
ਉਨ੍ਹਾਂ ਸਾਰੇ ਯੋਗ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਲਦ www.joinindianarmy.nic.in ‘ਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਅਤੇ ਭਾਰਤੀ ਸੈਨਾ ਵਿੱਚ ਸ਼ਾਮਲ ਹੋਣ ਦੇ ਸੁਨਹਿਰੀ ਮੌੌਕੇ ਦਾ ਲਾਭ ਲੈਂਦਿਆਂ ਦੇਸ਼ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ।
ਵਧੇਰੇ ਜਾਣਕਾਰੀ ਲਈ ਡੀ.ਬੀ.ਈ.ਈ., ਪ੍ਰਤਾਪ ਚੌਕ, ਸਾਹਮਣੇ ਸੰਗੀਤ ਸਿਨੇਮਾ, ਲੁਧਿਆਣਾ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਡੀ.ਬੀ.ਈ.ਈ. ਦੇ ਸੋਸ਼ਲ ਮੀਡੀਆ ਚੈਨਲ ‘ਤੇ ਵੀ ਇਸ ਦੀ ਜਾਣਕਾਰੀ ਲਈ ਜਾ ਸਕਦੀ ਹੈ।