Home Blog Page 2

ਭਾਕਿਯੂ (ਲੱਖੋਵਾਲ) ਵੱਲੋਂ ਟਿਕੈਤ ’ਤੇ ਹੋਏ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ। 

0

ਭਾਕਿਯੂ (ਲੱਖੋਵਾਲ) ਵੱਲੋਂ ਟਿਕੈਤ ’ਤੇ ਹੋਏ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ।

ਐਸ.ਕੇ.ਐਮ. ਆਗੂ ਰਾਕੇਸ਼ ਟਿਕੈਤ ਉਪਰ ਸੰਘੀ ਗੁੰਡਿਆਂ ਵੱਲੋਂ ਹਮਲਾ ਕਦੇ ਬਰਦਾਸਤ ਨਹੀਂ ਕੀਤਾ ਜਾਵੇਗਾ- ਮਨਜੀਤ ਸਿੰਘ ਢੀਂਡਸਾ

ਸਮਰਾਲਾ, 5 ਮਈ ( ਵਰਿੰਦਰ ਸਿੰਘਹੀਰਾ ) ਬੀਤੇ ਦਿਨੀਂ ਮੁਜੱਫਰਨਗਰ (ਯੂ.ਪੀ.) ਵਿਖੇ ਉੱਥੋਂ ਦੀ ਯੋਗੀ ਸਰਕਾਰ ਵੱਲੋਂ ਸ਼ਾਂਤਮਈ ਆਪਣੀਆਂ ਹੱਕੀ ਮੰਗਾਂ ਸਬੰਧੀ ਸੰਘਰਸ਼ ਕਰ ਰਹੇ ਕਿਸਾਨਾਂ ਉਪਰ ਲਾਠੀਚਾਰਜ ਕੀਤਾ ਹੈ ਅਤੇ ਇਸੇ ਦੌਰਾਨ ਭਾਜਪਾ ਦੇ ਅੰਧ ਭਗਤਾਂ ਵੱਲੋਂ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਪੱਗ ਲਾਹੀ ਗਈ ਉਸਦੀ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ, ਇਨ੍ਹਾਂ ਸ਼ਬਦਾਂ ਦਾ ਪਗ੍ਰਟਾਵਾ ਮਨਜੀਤ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇਸ ਹਮਲੇ ਨਾਲ ਭਾਜਪਾ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਟਿਕੈਤ ਦੇ ਸਿਰ ਉੱਤੇ ਬੰਨੀ ਪੱਗ ਗੁਰੂ ਘਰ ਦੀ ਬਖਸ਼ਿਸ਼ ਹੈ, ਭਾਜਪਾਈ ਹੁੱਲੜਬਾਜਾਂ ਨੇ ਉਨ੍ਹਾਂ ਦੇ ਸਿਰ ਉੱਤੋਂ ਪੱਗ ਲਾਹ ਕੇ ਗੁਰੂ ਦੀ ਬਖਸ਼ਿਸ਼ ਦਾ ਘੋਰ ਅਪਮਾਨ ਕੀਤਾ ਹੈ, ਜਿਸ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਯੂ. ਪੀ. ਸਰਕਾਰ ਅਜਿਹੀ ਹਰਕਤ ਕਰਨ ਵਾਲੇ ਹੁੱਲੜਬਾਜਾਂ ਵਿਰੁੱਧ ਕਾਨੂੰਨੀ ਕਾਰਵਾਈ ਕਰੇ। ਉਨ੍ਹਾਂ ਅੱਗੇ ਕਿਹਾ ਕਿ ਹੁਣ ਭਾਜਪਾ ਦੇ ਰਾਜ ਵਿੱਚ ਆਪਣੇ ਹੱਕ ਮੰਗਣ ਵਾਲਿਆਂ ਉੱਤੇ ਲਾਠੀਚਾਰਜ ਕਰਨੇ ਆਮ ਗੱਲ ਹੋ ਗਈ ਹੈ, ਭਾਜਪਾ ਸੋਚ ਰਹੀ ਹੈ ਕਿ ਉਹ ਜਬਰ ਕਰਕੇ ਹੱਕ ਮੰਗਣ ਵਾਲਿਆਂ ਨੂੰ ਦਬਾਅ ਲਵੇਗੀ। ਟਿਕੈਤ ਇਕ ਰਾਸ਼ਟਰੀ ਕਿਸਾਨ ਆਗੂ ਹੈ, ਇਸ ਲਈ ਯੂ. ਪੀ. ਸਰਕਾਰ ਘਟਨਾ ਵਿੱਚ ਸ਼ਾਮਲ ਮੁਲਜ਼ਮਾਂ ਉਪਰ ਬਾਈਨੇਮ ਪਰਚਾ ਕੀਤਾ ਜਾਵੇ। ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਕਿ ਭਾਜਪਾ ਅਜਿਹੇ ਹੱਥਕੰਢੇ ਅਪਣਾਉਂਣੇ ਬੰਦ ਕਰਕੇ ਕਿਸਾਨਾਂ ਦੀਆਂ ਮੰਗਾਂ ਵੱਲ ਸੰਜੀਦਗੀ ਨਾਲ ਧਿਆਨ ਦੇਵੇ, ਜੇਕਰ ਭਾਰਤ ਦੇ ਕਿਸਾਨਾਂ ਨੇ ਮੁੜ ਭਾਜਪਾ ਵਿਰੁੱਧ ਆਪਣਾ ਮੋਰਚਾ ਖੋਲ ਦਿੱਤਾ ਤਾਂ ਇਸ ਵਾਰੀ ਕਿਸਾਨ ਆਪਣੇ ਹੱਕੀਆਂ ਮੰਗਾਂ ਲਈ ਜਾਨਾਂ ਵਾਰਨ ਤੋਂ ਪਿੱਛੇ ਨਹੀਂ ਹਟਣਗੇ।

ਬੀ.ਐਡ. ਅਧਿਆਪਕ ਫਰੰਟ ਵੱਲੋਂ ਅਧਿਆਪਕ ਨੂੰ ਮੁਅੱਤਲ ਕਰਨ ਦੀ ਨਿਖੇਧੀ।

0

ਕੋ

ਬੀ.ਐਡ. ਅਧਿਆਪਕ ਫਰੰਟ ਵੱਲੋਂ ਅਧਿਆਪਕ ਨੂੰ ਮੁਅੱਤਲ ਕਰਨ ਦੀ ਨਿਖੇਧੀ।

ਸਕੂਲਾਂ ਵਿੱਚ ਬੱਚਿਆਂ ਨੂੰ ਦਿੱਤੀ ਜਾਂਦੀ ਨੈਤਿਕ ਸਿੱਖਿਆ ਨੂੰ ਵੇਟਰਾਂ ਨਾਲ ਤੁਲਨਾ ਕਰਨਾ ਅਤਿ ਨਿੰਦਣਯੋਗ – ਮੰਡ

ਸਮਰਾਲਾ, 05 ਮਈ ( ਸ ਨ ਬਿਊਰੋ ) ਅੱਜ ਬੀ.ਐਡ. ਅਧਿਆਪਕ ਫਰੰਟ ਇਕਾਈ ਸਮਰਾਲਾ ਦੀ ਇਕੱਤਰਤਾ ਬਲਾਕ ਪ੍ਰਧਾਨ ਹਰਮਨਦੀਪ ਸਿੰਘ ‘ਮੰਡ’ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਤਰਨਤਾਰਨ ਦੇ ਅਧਿਆਪਕ ਗੁਰਪ੍ਰਤਾਪ ਸਿੰਘ ਨੂੰ ਮੁਅੱਤਲ ਕੀਤੇ ਜਾਣ ਦੀ ਸਰਕਾਰੀ ਕਾਰਵਾਈ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ। ਸਕੂਲਾਂ ਵਿੱਚ ਪੰਜਾਬ ਸਰਕਾਰ ਵੱਲੋਂ ਉਦਘਾਟਨ ਸਮਾਰੋਹ ਦੌਰਾਨ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਸਹਿਯੋਗ ਨੂੰ ‘ਵੇਟਰ ਬੁਣਾਉਣ’ ਦੀ ਤੁਲਨਾ ਕਰਨਾ ਅਤਿ ਨਿੰਦਣਯੋਗ ਹੈ। ਉਦਘਾਟਨੀ ਸਮਾਰੋਹ ਲਈ ਜਾਰੀ ਕੀਤੀ ਜਾਂਦੀ ਗ੍ਰਾਂਟ ਨਾਲ ਤਾਂ ਇਕੱਲਾ ਨੀਂਹ ਪੱਥਰ ਹੀ ਬਣਦਾ ਹੈ। ਬਾਕੀ ਦੇ ਪ੍ਰਬੰਧਾਂ ਲਈ ਹਰੇਕ ਸਕੂਲ ਦਾ 25-30 ਹਜ਼ਾਰ ਰੁਪਏ ਅਧਿਆਪਕਾਂ ਦੀਆਂ ਜੇਬਾਂ ਵਿੱਚੋਂ ਖਰਚ ਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿੱਥੋਂ ਤੱਕ ਸਕੂਲ ਦੇ ਵਿਦਿਆਰਥੀਆਂ ਤੋਂ ਚਾਹ ਪਾਣੀ ਪਿਲਾਉਣ ਦੇ ਕੰਮ ਦਾ ਸਵਾਲ ਹੈ, ਇਸ ਨੂੰ ਵੇਟਰ ਮਜ਼ਦੂਰੀ ਨਾਲ ਜੋੜਨਾ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਅਪਮਾਨ ਕਰਨਾ ਹੈ। ਸਕੂਲ ਵਿੱਚ ਬੱਚਿਆ ਨੂੰ ਕਿਤਾਬਾਂ ਪੜ੍ਹਾਉਣ ਦੇ ਨਾਲ ਨਾਲ ਮਾਨਵੀਂ ਸਦਾਚਾਰਕ ਗੁਣ, ਨੈਤਿਕ ਕਦਰਾਂ ਕੀਮਤਾਂ ਸਿਖਾਉਣ ਲਈ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦੇ ਹਨ। ਜਿਹੋ ਜਿਹੇ ਵਿਵਹਾਰ ਦੀ ਆਸ ਇਕ ਮਾਤਾ-ਪਿਤਾ ਘਰ ਵਿੱਚ ਆਪਣੇ ਬੱਚੇ ਤੋਂ ਚਾਹੁੰਦੇ ਹਨ। ਉਹੋ ਜਿਹਾ ਹੀ ਉਹਨਾਂ ਨੂੰ ਸਕੂਲਾਂ ਵਿੱਚ ਸਿਖਾਇਆ ਜਾਂਦਾ ਹੈ। ਹਰੇਕ ਅਧਿਆਪਕ, ਹਰੇਕ ਬੱਚੇ ਨੂੰ ਹਰ ਰੋਜ਼ ਇਹੀ ਸਿੱਖਿਆ ਦਿੰਦਾ ਹੈ ਕਿ ਘਰ ਆਏ ਮਹਿਮਾਨਾਂ ਨੂੰ ਚਾਹ ਪਾਣੀ ਪਿਲਾਉਣ ਵਿੱਚ ਆਪਣੇ ਮਾਂ-ਬਾਪ ਦੀ ਸਹਾਇਤਾ ਕਰਨੀ ਹੈ। ਜੇਕਰ ਅਜਿਹੀ ਸਿੱਖਿਆ ਦੇਣਾ ਜੁਰਮ ਬਣਦਾ ਹੈ ਤਾਂ ਸਰਕਾਰ ਦੁਆਰਾ ਸਾਰੇ ਹੀ ਅਧਿਆਪਕਾਂ ਨੂੰ ਮੁਅੱਤਲ ਕਰ ਦੇਣਾ ਚਾਹੀਦਾ ਹੈ। ਪਰ ਅਫਸੋਸ ਸਾਡੇ ਰਾਜਸੀ ਨੇਤਾਵਾਂ ਅਤੇ ਪ੍ਰਚਾਰਕਾਂ ਨੂੰ ਇਹ ਗੱਲਾਂ ਪਤਾ ਨਹੀਂ ਕਿਉਂ ਸਮਝ ਨਹੀਂ ਆਉਂਦੀਆਂ। ਇਕ ਪਾਸੇ ਤਾਂ ਸਰਕਾਰਾਂ, ਅਧਿਆਪਕਾਂ ਨੂੰ ਵਿਦੇਸ਼ਾਂ ਵਿੱਚ ਟਰੇਨਿੰਗਾਂ ਲਈ ਭੇਜਦੀ ਹੈ, ਜਿੱਥੇ ਬੱਚਿਆਂ ਵਿੱਚ ਮਾਨਵੀਂ ਗੁਣਾਂ ਦਾ ਵਿਕਾਸ ਕਰਨ ਲਈ ਉਹਨਾਂ ਦੀ ਹਰ ਰੋਜ਼, ਭਾਗੀਦਾਰੀ ਸਕੂਲ ਦੀ ਸਫ਼ਾਈ ਵਿੱਚ ਯਕੀਨੀ ਬਣਾਈ ਜਾਂਦੀ ਹੈ। ਮੀਟਿੰਗ ਦੇ ਅਖੀਰ ਵਿੱਚ ਮੀਟਿੰਗ ਵਿੱਚ ਸ਼ਾਮਲ ਅਧਿਆਪਕਾਂ ਨੇ ਪੰਜਾਬ ਸਰਕਾਰ ਵੱਲੋਂ ਸਕੂਲ ਮੁੱਖੀ ਅਧਿਆਪਕ ਗੁਰਪ੍ਰਤਾਪ ਸਿੰਘ ਨੂੰ ਤੁਰੰਤ ਬਹਾਲ ਕਰਨ ਦੀ ਪੁਰਜ਼ੋਰ ਮੰਗ ਕੀਤੀ ਗਈ। ਸੰਬੰਧਿਤ ਲੀਡਰਾਂ ਵੱਲੋਂ ਇਲੈਕਟ੍ਰੋਨਿਕ ਮੀਡੀਆ ਉੱਪਰ ਇਸ ਸਬੰਧੀ ਕੀਤੇ ਜਾਂਦੇ ਕੂੜ ਪ੍ਰਚਾਰ ਨੂੰ ਤੁਰੰਤ ਬੰਦ ਕੀਤਾ ਜਾਵੇ। ਨਹੀਂ ਤਾਂ ਅਧਿਆਪਕ ਜਥੇਬੰਦੀਆਂ ਵੱਲੋਂ ਸਰਕਾਰੀ ਜਬਰ ਵਿਰੁੱਧ ਤਿੱਖਾ ਸ਼ੁਰੂ ਕੀਤਾ ਜਾਵੇਗਾ।

ਮਠਾੜੂ ਪਰਿਵਾਰ ਨੂੰ ਸਦਮਾ, ਮਾਤਾ ਸੁਰਜੀਤ ਕੌਰ ਦਾ ਦੇਹਾਂਤ

0

ਮਠਾੜੂ ਪਰਿਵਾਰ ਨੂੰ ਸਦਮਾ, ਮਾਤਾ ਸੁਰਜੀਤ ਕੌਰ ਦਾ ਦੇਹਾਂਤ

ਸਮਰਾਲਾ, 01 ਮਈ ( ਵਰਿੰਦਰ ਸਿੰਘ ਹੀਰਾ) ਲੁਧਿਆਣਾ ਦੇ ਉਦਯੋਗਪਤੀ ਮਠਾੜੂ ਪਰਿਵਾਰ ਅਤੇ ਸੀਨੀਅਰ ਪੱਤਰਕਾਰ ਸਰਬਜੀਤ ਲੁਧਿਆਣਵੀ ਦੇ ਸਤਿਕਾਰਯੋਗ ਮਾਤਾ ਸੁਰਜੀਤ ਕੌਰ ਜੀ ਮਿਤੀ 26 ਅਪ੍ਰੈਲ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਸਦੀਵੀ ਵਿਛੋੜਾ ਦੇ ਗਏ ਹਨ। ਮਾਤਾ ਸੁਰਜੀਤ ਕੌਰ ਜੀ ਦੀ ਉਮਰ 90 ਸਾਲ ਸੀ । ਮਾਤਾ ਸੁਰਜੀਤ ਕੌਰ ਦੇ ਪਰਿਵਾਰ ਵਿੱਚ ਦੋ ਪੁੱਤਰ ਤੇ ਇੱਕ ਪੁੱਤਰੀ ਹਨ । ਮਠਾੜੂ ਪਰਿਵਾਰ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਮਾਤਾ ਸੁਰਜੀਤ ਕੌਰ ਜੀ ਦੇ ਨਮਿਤ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ 6 ਮਈ ਦਿਨ ਮੰਗਲਵਾਰ ਦੁਪਹਿਰ 12 ਤੋਂ 1 ਵਜੇ ਗੁਰਦੁਆਰਾ ਸਿੰਘ ਸਭਾ ਅਕਾਲ ਸਾਹਿਬ, ਪ੍ਰਤਾਪ ਨਗਰ ਗਲੀ ਨੰਬਰ 1, ਲੁਧਿਆਣਾ ਵਿਖੇ ਪਾਏ ਜਾਣਗੇ। ਪਰਿਵਾਰ ਵੱਲੋਂ ਰਿਸ਼ਤੇਦਾਰਾਂ ਤੇ ਸਕੇ ਸਬੰਧੀਆਂ ਨੂੰ ਭੋਗ ਅਤੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਗਈ ਹੈ ।

ਮੰਗਾਂ ਮੰਨਣ ਦੇ ਭਰੋਸੇ ਪਿੱਛੋਂ ਪੰਜਾਬ ਦੇ ਮਿੱਡ-ਡੇ-ਮੀਲ ਕੁੱਕਾਂ ਨੇ ਭਲਕੇ ਤੋਂ ਕੀਤੀ ਜਾਣ ਵਾਲੀ ਹੜਤਾਲ ਦਾ ਫੈਸਲਾ ਅਜੇ ਟਾਲਿਆ।

0

ਮੰਗਾਂ ਮੰਨਣ ਦੇ ਭਰੋਸੇ ਪਿੱਛੋਂ ਪੰਜਾਬ ਦੇ ਮਿੱਡ-ਡੇ-ਮੀਲ ਕੁੱਕਾਂ ਨੇ ਭਲਕੇ ਤੋਂ ਕੀਤੀ ਜਾਣ ਵਾਲੀ ਹੜਤਾਲ ਦਾ ਫੈਸਲਾ ਅਜੇ ਟਾਲਿਆ।
ਤਨਖਾਹ ਵਧਾਉਣ ਸਬੰਧੀ ਫੈਸਲੇ ਬਾਰੇ 6 ਮਈ ਤੱਕ ਦੱਸਿਆ ਜਾਵੇਗਾ, ਫੈਸਲਾ ਨਾ ਹੋਣ ਤੇ ਲੁਧਿਆਣਾ ਵਿਖੇ ਹੋਵੇ ਸੂਬਾ ਪੱਧਰੀ ਰੈਲੀ –ਕਰਮਚੰਦ ਚਿੰਡਾਲੀਆ
ਸਮਰਾਲਾ, 30 ਅਪ੍ਰੈਲ (  ਵਰਿੰਦਰ ਸਿੰਘ ਹੀਰਾ)  ਮਿੱਡ-ਡੇ-ਮੀਲ ਕੁੱਕ ਯੂਨੀਅਨ ਇੱਕ ਵਫਦ ਮਿੰਨੀ ਸੈਕਟਰੀਏਟ ਚੰਡੀਗੜ੍ਹ ਵਿਖੇ ਜਨਰਲ ਮੈਨੇਜਰ ਬਰਿੰਦਰ ਸਿੰਘ ਬਰਾੜ ਅਤੇ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਦੀ ਅਗਵਾਈ ਹੇਠ ਗਰੀਸ਼ ਦਿਆਲ ਡਾਇਰੈਕਟਰ ਜਨਰਲ ਆਫ ਸਕੂਲ ਐਜੂਕੇਸ਼ਨ (ਡੀ. ਜੀ. ਐਸ. ਈ.) ਨੂੰ ਮਿਲਿਆ ਅਤੇ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਮਿੱਡ-ਡੇ-ਮੀਲ ਕੁੱਕ ਦੀਆਂ ਹੱਕੀ ਮੰਗਾਂ ਨੂੰ ਸਰਕਾਰ ਵੱਲੋਂ ਅਣਗੌਲਿਆ ਕਰਨ ਦੀ ਚਰਚਾ ਕੀਤੀ ਗਈ ਅਤੇ ਲੰਬਤ ਮੰਗਾਂ ਮੰਨਣ ਤੇ ਜੋਰ ਪਾਇਆ ਗਿਆ। ਮੀਟਿੰਗ ਦੌਰਾਨ ਸਰਕਾਰ ਵੱਲੋਂ ਬਦਲਵੇਂ ਪ੍ਰਬੰਧਾਂ ਲਈ ਮਿਹਨਤਾਨਾ ਦੇਣ ਸਬੰਧੀ ਮੰਗ ਮੰਨ ਲਈ ਗਈ ਅਤੇ ਬਾਕੀ ਮੰਗਾਂ ਵੀ ਜਲਦੀ ਪੂਰੀਆਂ ਕਰਨ ਦਾ ਭਰੋਸਾ ਦਿਵਾਇਆ। ਡੀ. ਜੀ. ਐਸ. ਈ. ਨੇ ਮਿੱਡ-ਡੇ-ਮੀਲ ਕੁੱਕਾਂ ਦੀਆਂ ਤਨਖਾਹਾਂ ਸਬੰਧੀ ਹਾਂ ਪੱਖੀ ਹੁੰਗਾਰਾ ਭਰਦੇ ਹੋਏ ਕਿਹਾ ਇਸ ਸਬੰਧੀ ਫੈਸਲਾ 6 ਮਈ ਤੱਕ ਦਾ ਭਰੋਸਾ ਦਿਵਾਇਆ। ਇੱਥੇ ਇਹ ਵੀ ਜਿਕਰਯੋਗ ਹੈ ਤਨਖਾਹਾਂ ਦੇ ਵਾਧੇ ਸਬੰਧੀ ਮੰਗ ਨੂੰ ਲੈ ਕੇ ਪੰਜਾਬ ਭਰ ਦੇ ਸਮੂਹ ਮਿੱਡ-ਡੇ-ਮੀਲ ਕੁੱਕਾਂ ਵੱਲੋਂ ਇੱਕ ਮਈ ਤੋਂ ਸਕੂਲਾਂ ਵਿੱਚ ਖਾਣਾ ਨਾ ਬਣਾਉਣ ਦਾ ਫੈਸਲਾ ਲੈ ਕੇ ਹੜਤਾਲ ਤੇ ਚਲੇ ਜਾਣ ਦਾ ਫੈਸਲਾ ਕੀਤਾ ਸੀ। ਸੂਬਾ ਪ੍ਰਧਾਨ ਚਿੰਡਾਲੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੰਗਾਂ ਮੰਨਣ ਦੇ ਭਰੋਸੇ ਪਿੱਛੋਂ ਅਤੇ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਲਗਭਗ 16 ਲੱਖ ਬੱਚਿਆਂ ਦੇ ਬਣਦੇ ਖਾਣੇ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਮਈ ਤੋਂ ਕੀਤੀ ਜਾਣ ਵਾਲੀ ਹੜਤਾਲ ਅਜੇ ਟਾਲ ਦਿੱਤੀ ਗਈ ਹੈ, ਦੂਸਰਾ ਤਨਖਾਹਾਂ ਦੇ ਵਾਧੇ ਸਬੰਧੀ ਸਰਕਾਰ ਵੱਲੋਂ 6 ਮਈ ਤੱਕ ਦਾ ਸਮਾਂ ਮੰਗਿਆ ਹੈ, ਜੇਕਰ ਸਰਕਾਰ ਨੇ 6 ਮਈ ਤੱਕ ਮਿੱਡ-ਡੇ-ਮੀਲ ਕੁੱਕਾਂ ਦੀ ਤਨਖਾਹ ਵਿੱਚ ਕੋਈ ਵਾਧਾ ਨਾ ਕੀਤਾ ਤਾਂ ਇਸ ਉਪਰੰਤ ਲੁਧਿਆਣਾ ਵਿਖੇ ਸੂਬਾ ਪੱਧਰੀ ਵੱਡੀ ਰੈਲੀ ਕੀਤੀ ਜਾਵੇਗੀ, ਜਿਸ ਵਿੱਚ ਭਵਿੱਖੀ ਸੰਘਰਸ਼ ਦੇ ਫੈਸਲੇ ਲਏ ਜਾਣਗੇ। ਵਫਦ ਵਿੱਚ ਉਪਰੋਕਤ ਤੋਂ ਇਲਾਵਾ ਮਮਤਾਜ ਘੁੰਗਰਾਣਾ ਸੂਬਾ ਜਨਰਲ ਸਕੱਤਰ, ਰਿੰਕੀ ਖਜਾਨਚੀ, ਪਰਮਜੀਤ ਕੌਰ ਸਕੱਤਰ ਪੰਜਾਬ, ਕਮਲਜੀਤ ਕੌਰ ਸਹਾਇਕ ਸਕੱਤਰ ਪੰਜਾਬ, ਸ਼ਾਮਾ ਜਨਰਲ ਸਕੱਤਰ ਮੋਹਾਲੀ ਵੀ ਸ਼ਾਮਲ ਸਨ।

ਭਗਵਾਨ ਪਰਸ਼ੂ ਰਾਮ ਜੈਅੰਤੀ ਮੌਕੇ ਵੱਡੀ ਗਿਣਤੀ ਵਿੱਚ ਭਗਤਾਂ ਵੱਲੋਂ ਪੂਜਾ ਅਰਚਣਾ ਕੀਤੀ ਗਈ।

0

ਭਗਵਾਨ ਪਰਸ਼ੂ ਰਾਮ ਜੈਅੰਤੀ ਮੌਕੇ ਵੱਡੀ ਗਿਣਤੀ ਵਿੱਚ ਭਗਤਾਂ ਵੱਲੋਂ ਪੂਜਾ ਅਰਚਣਾ ਕੀਤੀ ਗਈ।

ਸਮਰਾਲਾ, 29 ਅਪਰੈਲ ( ਵਰਿੰਦਰ ਸਿੰਘ ਹੀਰਾ ) ਸ੍ਰੀ ਬ੍ਰਾਹਮਣ ਸਭਾ (ਰਜਿ:) ਸਮਰਾਲਾ ਅਤੇ ਬ੍ਰਾਹਮਣ ਸਭਾ ਯੁਵਾ ਮੋਰਚਾ ਸਮਰਾਲਾ ਵੱਲੋਂ ਸਾਂਝੇ ਤੌਰ ਤੇ ਸ੍ਰੀ ਭਗਵਾਨ ਪਰਸ਼ੂਰਾਮ ਜੈਅੰਤੀ ਸਥਾਨਕ ਦੁਰਗਾ ਮੰਦਿਰ ਵਿਖੇ ਬੜੀ ਸ਼ਰਧਾ ਤੇ ਉਲਾਸ ਨਾਲ ਮਨਾਈ ਗਈ। ਸ੍ਰੀ ਬ੍ਰਾਹਮਣ ਸਭਾ ਹਲਕਾ ਸਮਰਾਲਾ ਦੇ ਪ੍ਰਧਾਨ ਇੰਸ: ਮੰਗਤ ਰਾਏ ਪ੍ਰਭਾਕਰ ਅਤੇ ਪ੍ਰਵੀਨ ਕੁਮਾਰ ਪ੍ਰਧਾਨ ਬ੍ਰਾਹਮਣ ਸਭਾ ਯੁਵਾ ਮੋਰਚਾ ਨੇ ਦੱਸਿਆ ਕਿ ਸਵੇਰ ਮੌਕੇ ਪਰਸ਼ੂ ਰਾਮ ਜੀ ਦੀ ਮੂਰਤੀ ਨੂੰ ਇਸ਼ਨਾਨ ਕਰਵਾ, ਪੂਜਾ ਅਰਚਨਾ ਕੀਤੀ ਗਈ। ਇਸ ਉਪਰੰਤ ਹਵਨ ਕੀਤਾ ਗਿਆ। ਇਕੱਤਰ ਹੋਏ ਸ਼ਰਧਾਲੂਆਂ ਨੂੰ ਵੱਖ ਵੱਖ ਬੁਲਾਰਿਆਂ ਜਿਨ੍ਹਾਂ ਵਿੱਚ ਮਾ. ਕਲਭੂਸ਼ਣ ਸ਼ਰਮਾ, ਡਾ. ਅਸ਼ੋਕ ਕੁਮਾਰ ਸਲਵਾਨ, ਪਰਮਜੀਤ ਸ਼ੁਕਲਾ ਜਨਰਲ ਸਕੱਤਰ ਨੇ ਭਗਵਾਨ ਪਰਸ਼ੂ ਜੀ ਵਿਸ਼ਨੂੰ ਜੀ ਦੇ ਛੇਵੇਂ ਅਵਤਾਰ ਹਨ, ਇਨ੍ਹਾਂ ਦੇ ਪਿਤਾ ਜਮਦਗਨੀ ਰਿਸ਼ੀ ਅਤੇ ਮਾਤਾ ਰੇਣੂਕਾ ਸਨ। ਪਰਸ਼ੂ ਰਾਮ ਜੀ ਚ੍ਰਿਨਜੀਵੀ ਹਨ, ਭਾਵ ਆਮ ਅਵਤਾਰ ਆਪਣਾ ਕਾਰਜ ਕਰਕੇ ਅਲੋਪ ਹੋ ਜਾਂਦੇ ਹਨ, ਪ੍ਰੰਤੂ ਪਰਸ਼ੂ ਰਾਮ ਜੀ ਅੱਜ ਵੀ ਬ੍ਰਹਿਮੰਡ ਵਿੱਚ ਭ੍ਰਮੰਡ ਕਰ ਰਹੇ ਹਨ। ਵੱਖ ਵੱਖ ਬੁਲਾਰਿਆਂ ਨੇ ਭਗਵਾਨ ਪਰਸ਼ੂ ਰਾਮ ਜੀ ਦੇ ਜੀਵਨ ਤੇ ਹੋਰ ਵੀ ਚਾਨਣ ਪਾਇਆ। ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਬ੍ਰਾਹਮਣ ਸਮਾਜ ਨੂੰ ਵੀ ਆਰਥਿਕ ਅਧਾਰ ਤੇ ਰਾਖਵੇਂਕਰਨ ਵਿੱਚ ਸ਼ਾਮਲ ਕਰੇ। ਇਸ ਉਪਰੰਤ ਕੀਰਤਨ ਮੰਡਲੀਆਂ ਦੁਆਰਾ ਭਗਵਾਨ ਪਰਸ਼ੂਰਾਮ ਜੀ ਦੀ ਆਰਤੀ ਕੀਤੀ ਗਈ। ਇਸ ਮੌਕੇ ਸ੍ਰੀ ਬ੍ਰਾਹਮਣ ਸਭਾ ਪੰਜਾਬ ਦੇ ਜਨਰਲ ਸਕੱਤਰ ਸਵ: ਬਿਹਾਰੀ ਲਾਲ ਸੱਦੀ ਦੇ ਸਪੁੱਤਰ ਰਾਜੇਸ਼ ਕੁਮਾਰ ਸੱਦੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਭਗਵਾਨ ਪਰਸ਼ੂ ਰਾਮ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਭੂਸ਼ਨ ਸ਼ੁਕਲਾ ਸੀਨੀ: ਮੀਤ ਪ੍ਰਧਾਨ, ਮਨਦੀਪ ਕੌਰ ਮੀਤ ਪ੍ਰਧਾਨ, ਸੁਰਿੰਦਰ ਕੁਮਾਰ ਵਸਿਸ਼ਟ, ਸ੍ਰੀ ਵਾਲਮੀਕ ਪ੍ਰਬੰਧ ਕਮੇਟੀ ਦੇ ਅਹੁਦੇਦਾਰ, ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ , ਅਕਾਊਂਟੈਂਟ ਐਸੋ: ਦਾਣਾ ਮੰਡੀ ਸਮਰਾਲਾ, ਰਮਨ ਵਡੇਰਾ ਪ੍ਰਧਾਨ ਸ਼ਿਵ ਸੈਨਾ, ਪਰਮਿੰਦਰ ਤਿਵਾੜੀ ਪ੍ਰਧਾਨ ਬਲਾਕ ਕਾਂਗਰਸ ਮਾਛੀਵਾੜਾ ਸਾਹਿਬ, ਯਸ਼ਪਾਲ ਮਿੰਟਾ, ਵਿਜੈ ਬੱਲੀ, ਐਡਵੋਕੇਟ ਗਗਨਦੀਪ ਸ਼ਰਮਾ, ਤਰਸੇਮ ਸ਼ਰਮਾ, ਨਵੀਨ ਕੁਮਾਰ, ਜੁਗਲ ਕਿਸ਼ੋਰ ਸਾਹਨੀ, ਮਨੋਜ ਕੁਮਾਰ, ਬਲਰਾਮ ਸ਼ਰਮਾ, ਹਰਨੇਕ ਸਿੰਘ, ਚੰਦਨ ਵਰਮਾ, ਪਰਮਜੀਤ ਸ਼ੁਕਲਾ ਜਨਰਲ ਸਕੱਤਰ, ਕੇਵਲ ਕ੍ਰਿਸ਼ਨ, ਬਾਬਾ ਜੱਗ ਨਾਥ, ਸੁਖਵਿੰਦਰ ਕੁਮਾਰ, ਅਰੁਣ ਕੁਮਾਰ ਭਾਰਦਵਾਜ ਕੈਸ਼ੀਅਰ, ਰਾਮਪਾਲ ਸ਼ਰਮਾ ਪ੍ਰੈਸ ਸਕੱਤਰ, ਇੰਦੂ ਸ਼ੇਖਰ ਭਾਰਦਵਾਜ, ਕਲਭੂਸ਼ਣ ਸ਼ਰਮਾ ਸੀਨੀ: ਮੀਤ ਪ੍ਰਧਾਨ, ਮਨਦੀਪ ਕੁਮਾਰ ਮੀਤ ਪ੍ਰਧਾਨ, ਹਰੀਸ਼ ਭਾਰਦਵਾਜ, ਵਰਿੰਦਰ ਅਗਨੀਹੋਤਰੀ, ਵਿਜੇ ਕੁਮਾਰ ਤਿਵਾੜੀ, ਅਦਿੱਤਿਆ ਪ੍ਰਭਾਕਰ, ਪ੍ਰਦੀਪ ਪ੍ਰਭਾਕਰ, ਰਾਜ ਕੁਮਾਰ ਸ਼ੁਕਲਾ, ਵਿਸ਼ਵ ਸ਼ਰਮਾ, ਫੂਲ ਚੰਦ ਪ੍ਰਭਾਕਰ, ਵੈਦ ਰਾਮੇਸ਼ ਕੁਮਾਰ ਨਾਗਰਾ, ਸੁਸ਼ੀਲ ਕੁਮਾਰ ਸ਼ੁਕਲਾ, ਸੰਦੀਪ ਚਾਨਣ, ਕਿਸ਼ੋਰੀ ਲਾਲ ਪਾਠਕ, ਗਗਨ ਸ਼ਰਮਾ, ਪੰਡਿਤ ਸ਼ਿਵ ਕੁਮਾਰ ਸਾਸ਼ਤਰੀ, ਸੰਦੀਪ ਕਾਲਾ, ਨਵਨੀਤ ਚਾਨਣ, ਉਮਾ ਕਾਂਤ, ਪੰਡਿਤ ਰੂਪ ਚੰਦ, ਰਾਕੇਸ਼ ਕੁਮਾਰ, ਗੁਰਮੁੱਖ ਸਿੰਘ, ਗੁਰਮੇਲ ਸਿੰਘ, ਨਵੀ ਤਿਵਾੜੀ, ਕਿਸ਼ੋਰੀ ਲਾਲ ਪਾਠਕ, ਵਿੱਕੀ ਜੋਧਵਾਲ, ਵਿੱਕੀ ਵਡੇਰਾ, ਲੱਖਪਤ ਰਾਏ, ਮੱਟੂ, ਸਚਿਨ ਚਹਿਲਾਂ, ਹੇਮੰਤ ਪ੍ਰਭਾਕਰ, ਰਾਜ ਕੁਮਾਰ ਸ਼ੁਕਲਾ, ਜੀਤਾ ਸਰਵਰਪੁਰ, ਅਸ਼ਵਨੀ ਪਟਵਾਰੀ ਆਦਿ ਹਾਜਰ ਸਨ। ਇਸ ਮੌਕੇ ਭਗਵਾਨ ਪਰਸ਼ੂਰਾਮ ਦਾ ਲੰਗਰ ਦਾ ਭੰਡਾਰਾ ਸੰਗਤ ਵਿੱਚ ਵਰਤਾਇਆ ਗਿਆ।

ਮਿੱਡ-ਡੇ-ਮੀਲ ਕੁੱਕ ਇੱਕ ਮਈ ਤੋਂ ਆਪਣੇ ਹੱਕਾਂ ਲਈ ਜਾਣਗੇ ਹੜਤਾਲ ’ਤੇ, ਪੰਜਾਬ ਭਰ ਦੇ ਸਕੂਲਾਂ ਵਿੱਚ ਚੁੱਲੇ ਰਹਿਣਗੇ ਠੰਡੇ ਇੱਕ ਮਈ ਤੋਂ ਪੰਜਾਬ ਭਰ ਵਿੱਚ ਕੁੱਕ ਖਾਣਾ ਸਕੂਲਾਂ ਵਿੱਚ ਖਾਣਾ ਨਹੀਂ ਬਣਾਉਣਗੇ, ਜੇਕਰ ਸਰਕਾਰ ਨੇ ਤਨਖਾਹ ਨਾ ਵਧਾਈ ਤਾਂ ਭੁੱਖ ਹੜਤਾਲ ਵੀ ਕਰਨਗੇ –ਚਿੰਡਾਲੀਆ

0

ਮਿੱਡ-ਡੇ-ਮੀਲ ਕੁੱਕ ਇੱਕ ਮਈ ਤੋਂ ਆਪਣੇ ਹੱਕਾਂ ਲਈ ਜਾਣਗੇ ਹੜਤਾਲ ’ਤੇ, ਪੰਜਾਬ ਭਰ ਦੇ ਸਕੂਲਾਂ ਵਿੱਚ ਚੁੱਲੇ ਰਹਿਣਗੇ ਠੰਡੇ
ਇੱਕ ਮਈ ਤੋਂ ਪੰਜਾਬ ਭਰ ਵਿੱਚ ਕੁੱਕ ਖਾਣਾ ਸਕੂਲਾਂ ਵਿੱਚ ਖਾਣਾ ਨਹੀਂ ਬਣਾਉਣਗੇ, ਜੇਕਰ ਸਰਕਾਰ ਨੇ ਤਨਖਾਹ ਨਾ ਵਧਾਈ ਤਾਂ ਭੁੱਖ ਹੜਤਾਲ ਵੀ ਕਰਨਗੇ –ਚਿੰਡਾਲੀਆ

ਸਮਰਾਲਾ, 29 ਅਪ੍ਰੈਲ (ਵਰਿੰਦਰ ਸਿੰਘ ਹੀਰਾ  ) ਮਿੱਡ-ਡੇ-ਮੀਲ ਕੁੱਕ ਯੂਨੀਅਨ ਬੀ.ਐਮ.ਐਸ. ਬਲਾਕ ਸਮਰਾਲਾ ਦੀ ਮੀਟਿੰਗ ਬਲਾਕ ਪ੍ਰਧਾਨ ਰਾਣੀ ਕੌਰ ਦੀ ਪ੍ਰਧਾਨਗੀ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ, ਕਾਰਜਕਾਰੀ ਪ੍ਰਧਾਨ ਕਮਲਜੀਤ ਕੌਰ, ਇੰਚਾਰਜ ਸੰਦੀਪ ਕੌਰ, ਜ਼ਿਲ੍ਹਾ ਲੁਧਿਆਣਾ ਦੇ ਜਨਰਲ ਸਕੱਤਰ ਹਰਪ੍ਰੀਤ ਕੌਰ, ਸੁੱਖੀ, ਕੁਲਵਿੰਦਰ ਕੌਰ ਨੇ ਵੀ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਰਮਚੰਦ ਚਿੰਡਾਲੀਆ ਨੇ ਦੱਸਿਆ ਕਿ ਸੁੱਤੀ ਹੋਈ ਪੰਜਾਬ ਸਰਕਾਰ ਜੋ ਮਿੱਡ-ਡੇ-ਮੀਲ ਕੁੱਕਾਂ ਦੀਆਂ ਹੱਕੀ ਮੰਗਾਂ ਨੂੰ ਅਣਗੌਲਿਆ ਕਰਕੇ ਕੁੰਭਕਰਨ ਦੀ ਨੀਂਦ ਵਿੱਚ ਸੁੱਤੀ ਪਈ ਹੈ। ਪੰਜਾਬ ਸਰਕਾਰ ਵੱਲੋਂ ਕੁੱਕਾਂ ਦੀਆਂ ਮੰਗਾਂ ਨੂੰ ਸੁਣਨ ਲਈ ਭਲਕੇ ਤੱਕ ਭਾਵ 30 ਅਪ੍ਰੈਲ ਦਾ ਸਮਾਂ ਦਿੱਤਾ ਗਿਆ ਹੈ ਜੇਕਰ 30 ਅਪ੍ਰੈਲ ਤੱਕ ਮਿੱਡ-ਡੇ-ਮੀਲ ਕੁੱਕਾਂ, ਸਫ਼ਾਈ ਸੇਵਕਾਂ, ਚੌਕੀਦਾਰਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਪਹਿਲਾਂ ਉਲੀਕਿਆ ਗਿਆ ਤਿੱਖਾ ਸੰਘਰਸ਼ ਵਿੱਢ ਦੇਣਗੇ। ਸਬੰਧਿਤ ਮੰਗਾਂ ਸਬੰਧੀ ਮੰਗ ਪੱਤਰ ਪਹਿਲਾਂ ਹੀ ਪੰਜਾਬ ਸਰਕਾਰ ਅਤੇ ਸਬੰਧਿਤ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਭੇਜ ਦਿੱਤੇ ਗਏ ਹਨ। ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਲੁਧਿਆਣਾ ਜਿਮਨੀ ਚੋਣ ਦੌਰਾਨ ਪੰਜਾਬ ਭਰ ਦੇ 44500 ਕੁੱਕਾਂ ਵੱਲੋਂ ਸਰਕਾਰ ਖਿਲਾਫ ਵੱਡੀ ਰੈਲੀ ਕੱਢੀ ਜਾਵੇਗੀ। ਚਿੰਡਾਲੀਆ ਨੇ ਅੱਗੇ ਕਿਹਾ ਕਿ ਪੰਜਾਬ ਭਰ ਦੇ ਸਕੂਲਾਂ ਵਿੱਚ ਕੁੱਕ ਲਗਭਗ 16 ਲੱਖ ਬੱਚਿਆਂ ਦਾ ਦੁਪਹਿਰ ਦਾ ਖਾਣਾ ਹਰ ਰੋਜ਼ ਬਣਾਉਂਦੇ ਹਨ। ਸਕੂਲਾਂ ਪੜ੍ਹਦੇ ਕੁਝ ਇਸ ਤਰ੍ਹਾਂ ਦੇ ਵੀ ਬੱਚੇ ਹਨ ਜੋ ਕਿ ਗਰੀਬੀ ਰੇਖਾ ਹੇਠਾਂ ਰਹਿੰਦੇ ਹਨ, ਜੋ ਮਿੱਡ-ਡੇ-ਮੀਲ ਖਾਣਾ ਸਕੂਲ ਵਿੱਚ ਹੀ ਰੱਜ ਕੇ ਖਾਂਦੇ ਹਨ। ਇੱਕ ਮਈ ਤੋਂ ਪੰਜਾਬ ਭਰ ਦੇ ਕੁੱਕ ਹੜਤਾਲ ਤੇ ਜਾ ਰਹੇ ਹਨ, ਪ੍ਰੰਤੂ ਸਮੂਹ ਕੁੱਕ ਇਸ ਪਾਪ ਦੇ ਭਾਗੀ ਨਹੀਂ ਬਣਨਾ ਚਾਹੁੰਦੇ ਪਰ ਉਨ੍ਹਾਂ ਦੀ ਮਜ਼ਬੂਰੀ ਹੈ ਕਿ ਖਾਣਾ ਨਾ ਬਣਾਉਣ ਤੋਂ ਸਿਵਾਏ ਉਨ੍ਹਾਂ ਕੋਲ ਕੋਈ ਹਥਿਆਰ ਨਹੀਂ ਹੈ। ਚਿੰਡਾਲੀਆਂ ਨੇ ਇਹ ਵੀ ਦੱਸਿਆ ਕਿ ਇਸ ਸੰਘਰਸ਼ ਵਿੱਚ ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ, ਸਕੂਲ ਅਧਿਆਪਕ ਜਥੇਬੰਦੀ ਦਾ ਪੂਰਾ ਸਾਥ ਦੇਣ। ਜੇਕਰ ਪੰਜਾਬ ਸਰਕਾਰ ਨੇ ਤਨਖਾਹ ਵਿੱਚ ਕੋਈ ਵਾਧਾ ਨਾ ਕੀਤਾ ਤਾਂ ਭੁੱਖ ਹੜਤਾਲ ਵੀ ਕਰਾਂਗੇ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਸੰਦੀਪ ਕੌਰ, ਰਾਣੀ, ਹਰਪਾਲ ਕੌਰ, ਮਨਦੀਪ ਕੌਰ, ਸੀਮਾ ਰਾਣੀ, ਜਤਿੰਦਰ ਕੌਰ, ਬਲਜੀਤ ਕੌਰ, ਜਸਪਾਲ ਕੌਰ, ਜਸਵਿੰਦਰ ਕੌਰ, ਬਲਵਿੰਦਰ ਕੌਰ, ਮਨਪ੍ਰੀਤ ਕੌਰ, ਹਰਪੀ੍ਰਤ ਕੌਰ ਆਦਿ ਤੋਂ ਇਲਾਵਾ ਸਮਰਾਲਾ ਤਹਿਸੀਲ ਦੀਆਂ ਹੋਰ ਵੀ ਮਿੱਡ-ਡੇ- ਮੀਲ ਵਰਕਰਜ਼ ਹਾਜਰ ਸਨ। ਅਖੀਰ ਰਾਣੀ ਕੌਰ ਨੇ ਮੀਟਿੰਗ ਵਿੱਚ ਸ਼ਾਮਲ ਮਿੱਡ-ਡੇ-ਮੀਲ ਕੁੱਕਜ਼ ਦਾ ਧੰਨਵਾਦ ਕੀਤਾ।

ਬਾਬਾ ਸਾਹਿਬ ਬੀ. ਆਰ. ਅੰਬੇਦਕਰ ਮਿਸ਼ਨਰੀ ਸਭਾ ਵੱਲੋਂ ਪਹਿਲਗਾਮ ’ਚ ਮਾਰੇ ਗਏ ਸੈਲਾਨੀਆਂ ਨੂੰ ਦਿੱਤੀ ਸ਼ਰਧਾਂਜਲੀ

0

ਬਾਬਾ ਸਾਹਿਬ ਬੀ. ਆਰ. ਅੰਬੇਦਕਰ ਮਿਸ਼ਨਰੀ ਸਭਾ ਵੱਲੋਂ ਪਹਿਲਗਾਮ ’ਚ ਮਾਰੇ ਗਏ ਸੈਲਾਨੀਆਂ ਨੂੰ ਦਿੱਤੀ ਸ਼ਰਧਾਂਜਲੀ

ਪਾਕਿਸਤਾਨ ਦੀ ਗੰਦੀ ਸੋਚ ਭਾਰਤ ਦੀ ਅਖੰਡਤਾ ਨੂੰ ਕਦੇ ਵੀ ਖੰਡਿਤ ਨਹੀਂ ਕਰ ਸਕਦੀ – ਬਲੱਗਣ/ਕਾਮਰੇਡ ਭਜਨ ਸਿੰਘ/ਮੈਨੇਜਰ

ਸਮਰਾਲਾ,  28 ਅਪ੍ਰੈਲ ( ਵਰਿੰਦਰ ਸਿੰਘ ਹੀਰਾ ) ਬਾਬਾ ਸਾਹਿਬ ਬੀ. ਆਰ. ਅੰਬੇਦਕਰ ਮਿਸ਼ਨਰੀ ਸਭਾ ਸਮਰਾਲਾ ਦੀ ਇੱਕ ਅਹਿਮ ਮੀਟਿੰਗ ਸਥਾਨਕ ਵਾਲਮੀਕ ਮੰਦਿਰ ਵਿਖੇ ਸਭਾ ਦੇ ਪ੍ਰਧਾਨ ਕਾਮਰੇਡ ਭਜਨ ਸਿੰਘ (ਸਾਬਕਾ ਪ੍ਰਧਾਨ ਨਗਰ ਕੌਂਸਲ), ਡਾ. ਸੋਹਣ ਲਾਲ ਬਲੱਗਣ ਸਰਪ੍ਰਸਤ ਦੀ ਪ੍ਰਧਾਨਗੀ ਹੇਠ ਕੀਤੀ ਗਈ ਮੀਟਿੰਗ ਵਿੱਚ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀਆਂ ਦੁਆਰਾ ਗੋਲੀਆਂ ਚਲਾ ਕੇ 28 ਦੇ ਕਰੀਬ ਬੇਦੋਸ਼ੇ ਨਿਹੱਥੇ ਸੈਲਾਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਦਰਜਨਾਂ ਦੀ ਗਿਣਤੀ ਵਿੱਚ ਸੈਲਾਨੀਆਂ ਨੂੰ ਜਖਮੀ ਕਰ ਦਿੱਤਾ ਗਿਆ ਸੀ। ਮਾਰੇ ਗਏ ਸੈਲਾਨੀਆਂ ਦੀ ਵਿਛੜੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ। ਇਸ ਉਪਰੰਤ ਡਾ. ਸੋਹਣ ਲਾਲ ਬਲੱਗਣ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਘਟਨਾ ਕਾਰਨ ਪਾਕਿਸਤਾਨ ਦੀ ਪੂਰੀ ਦੁਨੀਆਂ ਵਿੱਚ ਵਿਰੋਧਤਾ ਹੋਈ ਹੈ, ਜਿਸ ਕਾਰਨ ਪਾਕਿਸਤਾਨ ਵਾਰ ਵਾਰ ਇਸ ਦੀ ਨਿਰਪੱਖ ਜਾਂਚ ਵਿੱਚ ਸਾਥ ਦੇਣ ਬਾਰੇ ਬਿਆਨ ਦੇ ਕੇ ਸੱਚਾ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ, ਪ੍ਰੰਤੂ ਜੋ ਨਿਰਦੋਸ਼ ਸੈਲਾਨੀ ਇਸ ਹਮਲੇ ਵਿੱਚ ਮਾਰੇ ਗਏ ਹਨ, ਉਨ੍ਹਾਂ ਦੇ ਪਰਿਵਾਰ ਕਦੇ ਵੀ ਇਸ ਸਦਮੇ ਵਿੱਚੋਂ ਨਹੀਂ ਨਿਕਲ ਸਕਣਗੇ। ਇਸ ਹਮਲੇ ਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜੀ ਹੈ। ਪ੍ਰਧਾਨ ਕਾਮਰੇਡ ਭਜਨ ਸਿੰਘ ਨੇ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਨਾਲ ਸਿੱਧੀ ਜੰਗ ਲੜਨ ਦੀ ਥਾਂ ਉਸ ਵਿਰੁੱਧ ਕੌਮਾਂਤਰੀ ਵਿੱਤੀ ਸੰਸਥਾਵਾਂ ਰਾਹੀਂ ਆਰਥਿਕ ਤੌਰ ਪਾਬੰਦੀ ਲਗਾਉਣੀ ਚਾਹੀਦੀ ਹੈ, ਜਿਸ ਨਾਲ ਪਾਕਿਸਤਾਨ ਨੂੰ ਸਹੀ ਰਾਸਤੇ ਤੇ ਲਿਆਂਦਾ ਜਾ ਸਕੇ। ਜੇਕਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਛਿੜਦੀ ਹੈ, ਇਸਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਹੀ ਸਹਿਣਾ ਪਵੇਗਾ ਜੋ ਪੰਜਾਬ ਲਈ ਆਰਥਿਕ ਤੌਰ ਤੇ ਬਹੁਤ ਘਾਤਕ ਹੋਵੇਗਾ। ਮੈਨੇਜਰ ਕਰਮਚੰਦ ਸਰਪ੍ਰਸਤ ਨੇ ਕਿਹਾ ਕਿ ਪਹਿਲਗਾਮ ਦੇ ਨਸਲੀ ਹਮਲੇ ਨਾਲ ਹਿੰਦੂ, ਮੁਸਲਮਾਨ ਅਤੇ ਸਿੱਖਾਂ ਵਿਚਕਾਰ ਆਪਸੀ ਭਾਈਚਾਰੇ ਦੀ ਤੰਦ ਹੋਰ ਪੀਡੀ ਹੋਈ ਹੈ। ਅੱਤਵਾਦੀ ਭਾਰਤ ਦੀ ਅਖੰਡਤਾ ਨੂੰ ਕਦੇ ਵੀ ਖੰਡਿਤ ਨਹੀਂ ਕਰ ਸਕਦੇ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਬੂਟਾ ਸਿੰਘ ਜਨਰਲ ਸਕੱਤਰ, ਰਾਮਜੀ ਦਾਸ ਮੱਟੂ ਮੀਤ ਪ੍ਰਧਾਨ, ਨਰਿੰਦਰ ਮਣਕੂ ਸੀਨੀਅਰ ਮੈਂਬਰ, ਅਸ਼ੋਕ ਕੁਮਾਰ ਕਲਿਆਣ, ਰਾਜਿੰਦਰਪਾਲ ਮੱਟੂ ਕੈਸ਼ੀਅਰ, ਗੁਰਮੀਤ ਸਿੰਘ ਮੈਂਬਰ, ਕਸ਼ਮੀਰਾ ਸਿੰਘ ਮੈਂਬਰ, ਮਨਵੀਰ ਕੌਰ ਮੈਂਬਰ, ਬਲਦੇਵ ਸਿੰਘ ਤੂਰ ਪ੍ਰਪੇਗੰਡਾ ਸੈਕਟਰੀ ਆਦਿ ਤੋਂ ਇਲਾਵਾ ਸਭਾ ਦੇ ਹੋਰ ਮੈਂਬਰ ਅਤੇ ਮੁਹੱਲਾ ਨਿਵਾਸੀ ਹਾਜਰ ਸਨ।

 

ਤਪੋਬਣ ਢੱਕੀ ਸਾਹਿਬ ਦੇ ਰਮਣੀਕ ਅਸਥਾਨ ਤੇ ਵੈਸਾਖ ਮਹੀਨੇ ਦੀ ਮੱਸਿਆ ਦਾ ਦਿਹਾੜਾ ਮਨਾਇਆ । ਗੁਰਬਾਣੀ ਮਨੁੱਖ ਨੂੰ ਪਰਮਾਤਮਾ ਨਾਲ ਮਿਲਾਪ ਕਰਨ ਲਈ ਅਗਵਾਈ ਦਿੰਦੀ ਹੈ- ਸੰਤ ਢੱਕੀ ਸਾਹਿਬ ਵਾਲੇ

0

ਤਪੋਬਣ ਢੱਕੀ ਸਾਹਿਬ ਦੇ ਰਮਣੀਕ ਅਸਥਾਨ ਤੇ ਵੈਸਾਖ ਮਹੀਨੇ ਦੀ ਮੱਸਿਆ ਦਾ ਦਿਹਾੜਾ ਮਨਾਇਆ ।

ਗੁਰਬਾਣੀ ਮਨੁੱਖ ਨੂੰ ਪਰਮਾਤਮਾ ਨਾਲ ਮਿਲਾਪ ਕਰਨ ਲਈ ਅਗਵਾਈ ਦਿੰਦੀ ਹੈ- ਸੰਤ ਢੱਕੀ ਸਾਹਿਬ ਵਾਲੇ

ਖੰਨਾ, 28 ਅਪ੍ਰੈਲ (ਰਵਿੰਦਰ ਸਿੰਘ ਢਿੱਲੋਂ) ਪੁਰਾਤਨ ਰੁੱਖ ਢੱਕ ਦੇ ਫੁੱਲਾਂ ਨਾਲ ਸਜੀ ਢੱਕੀ ਸਾਹਿਬ ਦੇ ਰਮਣੀਕ ਅਸਥਾਨ ਤੇ ਵੈਸਾਖ ਦੇ ਮਹੀਨੇ ਦੀ ਮੱਸਿਆ ਦਾ ਦਿਹਾੜਾ ਮਨਾਇਆ ਗਿਆ। ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਖੁੱਲ੍ਹੇ ਜੰਗਲ ਵਿੱਚ ਕੀਰਤਨ ਦੀਵਾਨ ਸਜਾਏ ਗਏ ਜਿਸ ਵਿੱਚ ਤਪੋਬਣ ਦੇ ਹਜੂਰੀ ਜੱਥੇ ਵੱਲੋਂ ਸ਼ਬਦ ਕੀਰਤਨ ਤੇ ਕੁਦਰਤ ਦੀ ਸਿਫਤ ਸਲਾਹ ਦੀਆਂ ਕਵਿਤਾਵਾਂ ਰਾਹੀਂ ਕਾਦਰ ਦਾ ਜਸ ਗਾਇਨ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਦਰਸ਼ਨ ਸਿੰਘ ਖਾਲਸਾ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਫੁਰਮਾਇਆ ਕਿ ਗੁਰਬਾਣੀ ਮਨੁੱਖ ਨੂੰ ਪਰਮਾਤਮਾ ਨਾਲ ਮਿਲਾਪ ਕਰਨ ਲਈ ਅਗਵਾਈ ਦਿੰਦੀ ਹੈ, ਉੱਥੇ ਮਨੁੱਖੀ ਸਮਾਜ ਵਿੱਚ ਸਫਲਤਾ ਪੂਰਵਕ ਵਿਚਰਨ ਦੀ ਜੀਵਨ ਜਾਂਚ ਵੀ ਸਿਖਾਉਂਦੀ ਹੈ। ਉਨ੍ਹਾਂ ਗੁਰਬਾਣੀ ਦੇ ਵੱਖ ਵੱਖ ਸ਼ਬਦਾਂ ਅਤੇ ਇਤਿਹਾਸ ਪੱਖਾਂ ਦੇ ਹਵਾਲੇ ਦਿੰਦਿਆਂ ਸਮਝਾਇਆ ਕਿ “ਨਿਮਰਤਾ” ਪ੍ਰਭੂ ਮਿਲਾਪ ਲਈ ਜਰੂਰੀ ਸ਼ਰਤ ਹੈ। ਗੁਰੂ ਸਾਹਿਬਾਨ ਪਰਮਾਤਮਾ ਨੂੰ ਸੱਚ ਦੀ ਸੰਗਿਆ ਦਿੰਦੇ ਹੋਏ ਫਰਮਾਉਂਦੇ ਨੇ ਕਿ ਮਨੁੱਖ ਉਸ ਸੱਚ ਨਾਲ ਜੁੜ ਕੇ ਸਚਿਆਰਾ ਬਣਦਾ ਹੈ। ਪਰ, ਸਚਿਆਰਾ ਬਣਨ ਲਈ ਜਰੂਰੀ ਸ਼ਰਤ ਹੈ ਕਿ ਉਹ ਆਪਣੀ ਹਉਮੈ ਗਵਾਵੇ ਅਤੇ ਹੁਕਮ ਅਨੁਸਾਰ ਆਪਣਾ ਜੀਵਨ ਬਤੀਤ ਕਰੇ। ਹੁਕਮ ਅਨੁਸਾਰ ਚਲਣ ਵਾਲਾ ਮਨੁੱਖ ਹੀ ਤਿਆਰ ਹੋਵੇਗਾ ਜਿਸ ਵਿੱਚ ਨਿਮਰਤਾ ਹੋਵੇਗੀ। ਨਿਮਰਤਾ ਦਾ ਉਲਟ ਭਾਵ ਹਉਮੈ ਹੈ, ਹਉਮੈ ਨੂੰ ਨਾਮ ਭਾਵ ਪਰਮਾਤਮਾ ਦਾ ਵਿਰੋਧੀ ਦੱਸਿਆ ਹੈ। ਉਨ੍ਹਾ ਕਿਹਾ ਕਿ ਰੂਹਾਨੀਅਤ ਦੇ ਮਾਰਗ ਦੇ ਪਾਂਧੀ ਨੂੰ ਹਮੇਸ਼ਾਂ ਆਪਣੇ ਨਿਸ਼ਾਨੇ ਵੱਲ ਅੱਗੇ ਵਧਣਾ ਚਾਹੀਦਾ ਹੈ ਉਸਦੇ ਮਨ ਵਿੱਚ ਉਸਤਤਿ ਦੀ ਇੱਛਾ ਨਹੀਂ ਹੋਣੀ ਚਾਹੀਦੀ ਤੇ ਨਿੰਦਿਆਂ ਸੁਣਕੇ ਘਬਰਾਉਣਾ ਨਹੀਂ ਚਾਹੀਦਾ। ਉਹਨਾ ਕਿਹਾ ਕਿ ਗੁਰਮੁਖ ਨਾਮ ਅਭਿਆਸੀਆਂ ਨੂੰ ਆਪਣੇ ਅੰਦਰ ਹਮੇਸ਼ਾਂ ਝਾਤੀ ਮਾਰਦੇ ਰਹਿਣਾ ਚਾਹੀਦਾ ਹੈ ਤਾਂ ਕਿਤੇ ਜਾ ਕੇ ਉਸਨੂੰ ਕਿਸੇ ਮੰਜਿਲ ਦੀ ਪ੍ਰਾਪਤੀ ਹੁੰਦੀ ਹੈ । ਉਨ੍ਹਾ ਕਿਹਾ ਕਿ ਕਿਰਤ ਵਿਰਤ ਕਰਦੇ ਹੋਏ ਉਸ ਪ੍ਰਮਾਤਮਾਂ ਨੂੰ ਹਮੇਸ਼ਾਂ ਯਾਦ ਰੱਖੋ ਨਾਮ ਬਾਣੀ ਸੇਵਾ ਸਿਮਰਨ ਭਗਤੀ ਨੂੰ ਆਪਣੀ ਜਿੰਦਗੀ ਦਾ ਅਧਾਰ ਬਣਾਉ ਤੇ ਸਰਬੱਤ ਦੇ ਭਲੇ ਦੀ ਸੋਚ ਦੇ ਧਾਰਨੀ ਹੋ ਕੇ ਇਹ ਮਨੁੱਖਾ ਜਨਮ ਦੀ ਬਾਜੀ ਨੂੰ ਜਿੱਤ ਸੰਸਾਰ ਤੋਂ ਜਾਈਏ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁੱਜੀ ਸੰਗਤ ਤੋਂ ਇਲਾਵਾ ਬਾਬਾ ਜਗਤਾਰ ਦਾਸ ਜੀ ਖਿਆਲੀ ਉਦਾਸੀ ਸੰਪਰਦਾ,ਬਾਬਾ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ ਵਾਲੇ,ਗਿਆਨੀ ਦਿਲਪ੍ਰੀਤ ਸਿੰਘ ਯੂਰਪ ਵਾਲੇ, ਭਾਈ ਗੁਰਦੀਪ ਸਿੰਘ ਢੱਕੀ ਸਾਹਿਬ, ਭਾਈ ਰਣਬੀਰ ਸਿੰਘ, ਜਸਵਿੰਦਰ ਸਿੰਘ ਗੁੱਜਰਵਾਲ , ਦਿਲਬਾਗ ਸਿੰਘ ਅਨੂਪਗੜ੍ਹ ਰਾਜਸਥਾਨ, ਹਰਪ੍ਰੀਤ ਸਿੰਘ ਯਮੁਨਾਨਗਰ, ਹਰਜੀਤ ਸਿੰਘ ਬਠਿੰਡਾ, ਜਸਵਿੰਦਰ ਸਿੰਘ , ਤੇ ਸੁਖਵੰਤ ਸਿੰਘ ਨੰਬਰਦਾਰ ਬਰਮਾਲੀਪੁਰ ਆਦਿਕ ਵੀ ਹਾਜ਼ਰ ਸਨ।

ਢੱਕ ਦੇ ਖਿੜ੍ਹੇ ਫੁੱਲਾਂ ਨਾਲ ਖੁਸ਼ੀਆਂ ਬਿਖੇਰਦੀ ” ਤਪੋਬਣ ਢੱਕੀ ਸਾਹਿਬ” ਵਿਖੇ ਸ਼੍ਰੋਮਣੀ ਭਗਤ ਧੰਨਾ ਜੀ ਦਾ ਆਗਮਨ ਦਿਹਾੜਾ ਮਨਾਇਆ । ਭਗਤ ਧੰਨਾ ਜੀ ਅੰਤਰਮੁਖੀ ਬਿਰਤੀ ਵਾਲੇ ਪ੍ਰਭੂ ਦੇ ਵੈਰਾਗਵਾਨ ਭਗਤ ਸਨ- ਸੰਤ ਢੱਕੀ ਵਾਲੇ

0

ਢੱਕ ਦੇ ਖਿੜ੍ਹੇ ਫੁੱਲਾਂ ਨਾਲ ਖੁਸ਼ੀਆਂ ਬਿਖੇਰਦੀ ” ਤਪੋਬਣ ਢੱਕੀ ਸਾਹਿਬ” ਵਿਖੇ ਸ਼੍ਰੋਮਣੀ ਭਗਤ ਧੰਨਾ ਜੀ ਦਾ ਆਗਮਨ ਦਿਹਾੜਾ ਮਨਾਇਆ ।

ਭਗਤ ਧੰਨਾ ਜੀ ਅੰਤਰਮੁਖੀ ਬਿਰਤੀ ਵਾਲੇ ਪ੍ਰਭੂ ਦੇ ਵੈਰਾਗਵਾਨ ਭਗਤ ਸਨ- ਸੰਤ ਢੱਕੀ ਵਾਲੇ

ਖੰਨਾ, 20 ਅਪ੍ਰੈਲ (ਰਵਿੰਦਰ ਸਿੰਘ ਢਿੱਲੋਂ)- ਚਾਰ ਚੁਫੇਰਿਓਂ ਪੱਕੀਆਂ ਕਣਕ ਦੇ ਖੇਤਾਂ ਨਾਲ ਘਿਰੀ, “ਢੱਕ ਦੇ ਖਿੜ੍ਹੇ ਫੁੱਲਾਂ ਨਾਲ ਖੁਸ਼ੀਆਂ ਬਿਖੇਰਦੀ ” ਤਪੋਬਣ ਢੱਕੀ ਸਾਹਿਬ ” ਦੀ ਧਰਤੀ ਤੇ, ਸ਼੍ਰੋਮਣੀ ਭਗਤ ਧੰਨਾ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ‘ਚ ਜੁੜੀਆਂ ਸੰਗਤਾਂ, ਕਿਰਤ ਅਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਹਸਤੀ ਨਾਲ ਇੱਕਮਿਕ ਹੋ ਕੇ ਆਪਣੇ ਜੀਵਨ ਨੂੰ ਪ੍ਰੇਮਾ ਭਗਤੀ ਨਾਲ ਪਾਰ ਉਤਾਰਾ ਕਰਨ ਲਈ ਭਗਤ ਜੀ ਦੇ ਜੀਵਨ ਨਾਲ ਜੁੜੇ ਵੱਖ-ਵੱਖ ਪੱਖਾਂ ਨੂੰ ਸਾਂਝਾ ਕਰਦਿਆਂ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਨੇ ਹੋਏ ਸਮਾਗਮ ਦੌਰਾਨ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਫ਼ੁਰਮਾਇਆ ਕਿ ਭਗਤ ਧੰਨਾ ਜੀ ਉਨ੍ਹਾਂ ਪੰਦਰਾਂ ਭਗਤਾਂ ਵਿਚੋਂ ਇਕ ਸਨ, ਜਿਨ੍ਹਾਂ ਦੀ ਬਾਣੀ ਨੂੰ ਹਰ ਪੱਖੋਂ ਪੜਚੋਲ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤਾ ਸੀ, ਕਿਉਕਿ ਭਗਤ ਧੰਨਾ ਜੀ ਅੰਤਰਮੁਖੀ ਬਿਰਤੀ ਵਾਲੇ ਪ੍ਰਭੂ ਦੇ ਵੈਰਾਗਵਾਨ ਭਗਤ ਸਨ। ਉਨ੍ਹਾਂ ਦੀ ਬਾਣੀ ਵਿਚੋਂ ਪ੍ਰੇਮਾ ਭਗਤੀ ਵੀ ਮਿਲਦੀ ਹੈ ਤੇ ਨਾਲ ਨਾਲ ਵੈਰਾਗ ਵੀ ਮਿਲਦਾ ਹੈ ਅਤੇ ਮਨੁੱਖ ਦੀ ਅਸਲੀਅਤ ਕੀ ਹੈ, ਭਗਤ ਜੀ ਨੇ ਕਿਵੇਂ ਆਪਣੇ ਜੀਵਨ ਨੂੰ ਅਨੰਦਮਈ ਅਲੌਕਿਕਤਾ ਅਤੇ ਨੂਰੀ ਪ੍ਰਕਾਸ਼ ਦਾ ਸੁੰਦਰਮਈ ਵਰਣਨ ਕੀਤਾ ਆਦਿ ਪੱਖਾਂ ਨੂੰ ਮਹਾਂਪੁਰਸ਼ਾਂ ਨੇ ਗੁਰਬਾਣੀ ਦੇ ਹਵਾਲੇ ਨਾਲ ਬਹੁਤ ਹੀ ਗਹਿਰਾਈ ਨਾਲ ਸਮਝਾਇਆ ਕਿ ਪ੍ਰਮਾਤਮਾਂ ਦੇ ਮਿਲਾਪ ਰੂਪੀ ਡੂੰਘੀ ਸਾਂਝ ਦੇ ਕਿਵੇਂ ਦਰਸ਼ਨ ਹੋਣ। ਜਿਕਰ ਕਰਨਾ ਬਣਦਾ ਹੈ ਕਿ ਸੰਤ ਬਾਬਾ ਦਰਸ਼ਨ ਸਿੰਘ ਜੀ ਨੇ ਸੰਨ 1996 ‘ਚ ਭਗਤ ਜੀ ਦੇ ਪਿੰਡ ਧੁੰਆਂ ਕਲਾਂ ਰਾਜਸਥਾਨ ਵਿਖੇ ਉਸ ਅਸਥਾਨ ਨੂੰ ਸੰਸਾਰ ਸਾਹਮਣੇ ਲਿਆਦਾ, ਜਿਸ ਖੇਤ ‘ਚ ਭਗਤ ਜੀ ਖੇਤੀ ਕਰਦੇ ਸਨ, ਖੂਹ ਨਾਲ ਰਵਾਇਤੀ ਸਿੰਚਾਈ ਕਰਦੇ ਸਨ । ਮਹਾਂਪੁਰਸ਼ਾਂ ਨੇ ਉਸ ਖੂਹ ਨੇੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਕੇ ਪੂਰਨ ਗੁਰਮਰਿਆਦਾ ਅਨੁਸਾਰ ਗੁਰਮਤਿ ਸਮਾਗਮ ਕੀਤਾ ਅਤੇ ਸੰਗਤਾਂ ਦੀ ਸਹਿਮਤੀ ਨਾਲ ਗੁਰੂ ਦਰਬਾਰ ਬਣਾਉਣ ਲਈ ਟੱਪਾ ਲਾਇਆ ਸੀ ਅਤੇ ਕਾਰ ਸੇਵਾ ਅਰੰਭ ਕਰਵਾਈ ਸੀ। ਅੱਜ ਦੇ ਸਮਾਗਮ ਦੌਰਾਨ ਭਾਈ ਹਰਵੰਤ ਸਿੰਘ, ਭਾਈ ਕੁਲਵੰਤ ਸਿੰਘ ਭਾਈ ਕੁਲਵਿੰਦਰ ਪ੍ਰੋਫੈਸਰ ਹਰਸਿਮਰਨ ਸਿੰਘ ਪਰਮਿੰਦਰ ਸਿੰਘ ਲੁਧਿਆਣਾ ਭਾਈ ਸੁਖਦੀਪ ਸਿੰਘ, ਭਿੰਦਰ ਸਿੰਘ ਮਕਸੂਦੜਾ, ਬਲਵੰਤ ਸਿੰਘ ਸ਼ਾਹਪੁਰ ਅਤੇ ਹਰੀ ਸਿੰਘ ਆਦਿ ਨੇ ਆਪੋ ਆਪਣੀਆਂ ਜਿੰਮੇਵਾਰੀਆਂ ਵਾਲੀਆਂ ਸੇਵਾਵਾਂ ਨਿਭਾਈਆਂ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ l

ਮਾਣਕੀ ’ਚ ਨਿਵੇਕਲਾ ਉਪਰਾਲਾ 70 ਰੁੱਖ ਲਗਾ ਕੇ ਜਨਮ ਦਿਨ ਮਨਾਇਆ ਆਉਣ ਵਾਲੀਆਂ ਨਸਲਾਂ ਬਚਾਉਣੀਆਂ ਹਨ ਤਾਂ ਰੁੱਖ ਲਗਾਓ – ਧਰਮਵੀਰ ਸਿੰਘ

0

ਮਾਣਕੀ ’ਚ ਨਿਵੇਕਲਾ ਉਪਰਾਲਾ 70 ਰੁੱਖ ਲਗਾ ਕੇ ਜਨਮ ਦਿਨ ਮਨਾਇਆ
ਆਉਣ ਵਾਲੀਆਂ ਨਸਲਾਂ ਬਚਾਉਣੀਆਂ ਹਨ ਤਾਂ ਰੁੱਖ ਲਗਾਓ – ਧਰਮਵੀਰ ਸਿੰਘ

ਸਮਰਾਲਾ, 17 ਅਪ੍ਰੈਲ ( ਵਰਿੰਦਰ ਸਿੰਘ ਹੀਰਾ)  ਨਜਦੀਕੀ ਪਿੰਡ ਮਾਣਕੀ ਵਿਖੇ ਗਰਾਮ ਪੰਚਾਇਤ ਅਤੇ ਨੌਜਵਾਨ ਸਭਾ ਵੱਲੋਂ ਬਦਲ ਰਹੇ ਵਾਤਾਵਰਨ ਨੂੰ ਸੰਭਾਲਣ ਦੇ ਉੱਦਮ ਵਜੋਂ ਸਮਾਜਸੇਵੀ ਨੌਜਵਾਨ ਧਰਮਵੀਰ ਸਿੰਘ ਬਾਠ ਦੇ ਜਨਮ ਦਿਨ ਮੌਕੇ ਪਿੰਡ ਵਿੱਚ 70 ਦੇ ਕਰੀਬ ਵੱਖ ਵੱਖ ਤਰ੍ਹਾਂ ਦੇ ਰੁੱਖ ਲਗਾਏ ਗਏ। ਪਿੰਡ ਦੀ ਨਵੀਂ ਚੁਣੀ ਪੰਚਾਇਤ ਅਤੇ ਨੌਜਵਾਨ ਸਭਾ ਵੱਲੋਂ ਇਹ ਵੀ ਫੈਸਲਾ ਕੀਤਾ ਗਿਆ ਪਿੰਡ ਵਿੱਚ ਪੰਚਾਇਤ ਮੈਂਬਰਾਂ ਅਤੇ ਨੌਜਵਾਨ ਸਭਾ ਦੇ ਮੈਂਬਰਾਂ ਦੇ ਜਨਮ ਦਿਨ ਮੌਕੇ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਗਰਮ ਹੋ ਰਹੇ ਵਾਤਾਵਰਨ ਨੂੰ ਠੱਲ ਪਾਈ ਜਾ ਸਕੇ। ਇਸ ਮੌਕੇ ਧਰਮਵੀਰ ਸਿੰਘ ਬਾਠ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਵਾਤਾਵਰਨ ਪੂਰੀ ਤਰ੍ਹਾਂ ਪਲੀਤ ਹੋ ਚੁੱਕਿਆ ਹੈ। ਇਸ ਲਈ ਮਨੁੱਖੀ ਹੋਂਦ ਨੂੰ ਬਚਾਉਣ ਲਈ ਬੂਟੇ ਲਗਾ ਕੇ ਉਨ੍ਹਾਂ ਦੀ ਪਾਲਣ ਪੋਸ਼ਣ ਕਰਨਾ ਅਤੀ ਜਰੂਰੀ ਹੈ। ਉਨ੍ਹਾਂ ਅੱਗੇ ਕਿਹਾ ਜੇਕਰ ਸਮਾਂ ਰਹਿੰਦੇ ਦਿਨੋ-ਦਿਨ ਪਲੀਤ ਹੋ ਰਹੇ ਵਾਤਾਵਰਣ ਨੂੰ ਨਾ ਸੰਭਾਲਿਆ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬੇਹੱਦ ਖਤਰਨਾਕ ਬਿਮਾਰੀ ਦੇ ਰੂਪ ਵਿੱਚ ਸਾਹਮਣਾ ਕਰਨਾ ਪਵੇਗਾ। ਇਸ ਲਈ ਅੱਜ ਦੇ ਸਮੇਂ ਵਿੱਚ ਹਰੇਕ ਮਨੁੱਖ ਨੂੰ ਆਪਣੇ ਜਨਮ ਦਿਨ ਮੌਕੇ ਹੋਰ ਖਰਚ ਕਰਨ ਨਾਲੋਂ ਆਪਣੇ ਆਲੇ ਦੁਆਲੇ ਦਰੱਖਤ ਲਗਾਉਣੇ ਚਾਹੀਦੇ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਬਹਾਦਰ ਸਿੰਘ ਸਾਬਕਾ ਸਰਪੰਚ, ਪੋਲਾ ਨੰਬਰਦਾਰ ਮਾਣਕੀ, ਗੁਰਜੋਤ ਸਿੰਘ ਪੰਚ, ਸਤਨਾਮ ਸਿੰਘ ਸੱਤੂ, ਸਿਮਰਨ ਮਾਣਕੀ ਆਦਿ ਤੋਂ ਇਲਾਵਾ ਪੰਚਾਇਤ ਮੈਂਬਰ ਅਤੇ ਨੌਜਵਾਨ ਸਭਾ ਦੇ ਅਹੁਦੇਦਾਰ ਅਤੇ ਮੈਂਬਰ ਹਾਜਰ ਸਨ।

MOST COMMENTED