ਸ੍ਰੀ ਰਾਮ ਲੱਲਾ ਦੀ ਸਥਾਪਨਾ ਦੀ ਵਰ੍ਹੇਗੰਢ ਮੌਕੇ ਲੰਗਰ ਦਾ ਆਯੋਜਨ

ਸਮਰਾਲਾ 22 ਜਨਵਰੀ ( ਵਰਿੰਦਰ ਸਿੰਘ ਹੀਰਾ )  ਅਯੁਧਿਆ ਵਿੱਚ ਨਵ ਨਿਰਮਾਣ ਹੋਏ ਮੰਦਿਰ ਵਿੱਚ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਮੂਰਤੀ ਸਥਾਪਨਾ ਦੀ ਵਰੇ੍ਹਗੰਢ ਮੌਕੇ ਭਾਰਤੀ ਜਨਤਾ ਪਾਰਟੀ ਸਮਰਾਲਾ ਵੱਲੋਂ ਅੱਜ ਮੇਨ ਚੌਂਕ ਨਜਦੀਕ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਾਰੇ ਸ਼ਹਿਰ ਨੂੰ ਪ੍ਰਭੁ ਸ੍ਰੀ ਰਾਮ ਦੇ ਝੰਡਿਆਂ ਨਾਲ ਸਜਾਇਆ ਗਿਆ ਅਤੇ ਸ੍ਰੀ ਰਾਮ ਜੀ ਦੇ ਭਜਨਾ ਦਾ ਗੁਣਗਾਣ ਕੀਤਾ ਗਿਆ। ਇਸ ਮੌਕੇ ਛੋਲੇ ਕੁਲਚਿਆਂ ਦਾ ਲੰਗਰ ਲਗਾਇਆ ਗਿਆ, ਜਿਸ ਨੂੰ ਰਾਮ ਭਗਤਾਂ ਅਤੇ ਆਮ ਰਾਹਗੀਰਾਂ ਨੇ ਬੜੀ ਸ਼ਰਧਾ ਨਾਲ ਛਕਿਆ। ਲੰਗਰ ਸ਼ੁਰੂ ਕਰਨ ਤੋਂ ਪਹਿਲਾਂ ਭਗਵਾਨ ਰਾਮ ਚੰਦਰ ਦੀ ਪੂਜਾ ਅਰਚਣਾ ਕੀਤੀ ਗਈ ਅਤੇ ਸਮੁੱਚੇ ਵਿਸ਼ਵ ਵਿੱਚ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਗਈ। ਇਸ ਲੰਗਰ ਦਾ ਆਯੋਜਨ ਕਰਨ ਵਾਲਿਆਂ ਵਿੱਚ ਪ੍ਰਮੁੱਖ ਤੌਰ ਤੇ ਅਜੀਤ ਗੁਪਤਾ, ਬਲਰਾਮ ਸ਼ਰਮਾ, ਡਾ. ਅਸ਼ੋਕ ਸ਼ਰਮਾ, ਮਨੋਜ ਤਿਵਾੜੀ, ਸੰਦੀਪ ਭਾਰਤੀ, ਰਮਨ ਖੁੱਲਰ, ਅੰਬਰੇਸ਼ ਵਰਮਾ, ਰਜਿਤ ਖੁੱਲਰ, ਸੰਦੀਪ ਤਿਵਾੜੀ, ਯਸ਼ਪਾਲ ਮਿੰਟਾ, ਬੌਬੀ ਮਝੈਲ, ਹਰਸ਼ ਕੁਮਾਰ, ਸਿਕੰਦਰ ਸਿੰਘ, ਪਵਨ ਮਾਨ, ਹਰਦੀਪ ਸਿੰਘ, ਕੁਲਦੀਪ ਚੋਪੜਾ, ਨਵੀਨ ਤਿਵਾੜੀ, ਰਵੀ ਖੁੱਲਰ, ਲੱਕੀ ਤਿਵਾੜੀ, ਅਸ਼ੋਕ ਸ਼ਰਮਾ, ਪੱਪੂ ਖੁੱਲਰ, ਡਾ. ਜਸਮੇਲ ਸਿੰਘ ਢੀਂਡਸਾ, ਸਿਮਰਜੀਤ ਸਿੰਘ, ਹਿਮਾਸ਼ੂ ਤਿਵਾੜੀ, ਸਕਸ਼ਮ ਮਰਵਾਹਾ, ਮਨਪ੍ਰੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਰਾਮ ਭਗਤਾਂ ਨੇ ਭਰਪੂਰ ਯੋਗਦਾਨ ਪਾਇਆ।

 

LEAVE A REPLY

Please enter your comment!
Please enter your name here