ਮਨੀਪੁਰ ਤੋਂ ਇੱਕ ਵਾਰ ਫਿਰ ਹਿੰਸਾ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਹ ਗੋਲੀਬਾਰੀ ਅੱਜ ਸਵੇਰੇ ਕਰੀਬ 5.30 ਵਜੇ ਉਖਰੂਲ ਦੇ ਲਿਟਨ ਨੇੜੇ ਥੋਵਾਈ ਕੁਕੀ ਪਿੰਡ ‘ਚ ਹੋਈ। ਜਿਸ ਵਿੱਚ ਪਿੰਡ ਦੇ 3 ਵਲੰਟੀਅਰਾਂ ਦੀ ਮੌਤ ਹੋਣ ਦੀ ਖ਼ਬਰ ਹੈ।
ਦੱਸ ਦਈਏ ਕੂਕੀ ਸਮੁਦਾਏ ਦੀ ਸੰਸਥਾ ਇੰਡੀਜੀਨਸ ਟ੍ਰਾਈਬਲ ਲੀਡਰਜ਼ ਫੋਰਮ ਦੇ ਬੁਲਾਰੇ ਨੇ ਦੱਸਿਆ ਕਿ ਮੇਈਟੀ ਲੋਕਾਂ ਦੇ ਹਮਲੇ ਵਿੱਚ ਮਾਰੇ ਗਏ ਲੋਕਾਂ ਵਿੱਚ ਜਮਖੋਗਿਨ , ਥੰਗਖੋਕਾਈ ਅਤੇ ਹਾਲੈਂਸਨ ਸ਼ਾਮਲ ਹਨ।
ਸੁਪਰੀਮ ਕੋਰਟ ਅੱਜ ਹਿੰਸਾ ਤੋਂ ਬਚਣ ਵਾਲੀਆਂ ਦੋ ਔਰਤਾਂ ਦੀ ਪਟੀਸ਼ਨ ‘ਤੇ ਵੀ ਸੁਣਵਾਈ ਕਰੇਗਾ। ਕੁਕੀ ਅਤੇ ਮੇਈਟੀ ਭਾਈਚਾਰਿਆਂ ਦਰਮਿਆਨ 3 ਮਈ ਨੂੰ ਹਿੰਸਾ ਭੜਕ ਗਈ ਸੀ, ਜੋ ਅਜੇ ਵੀ ਜਾਰੀ ਹੈ। ਇਸ ਹਿੰਸਾ ‘ਚ ਕਰੀਬ 160 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸਤੋਂ ਇਲਾਵਾ ਲਿਟਨ ਪੁਲਿਸ ਨੇ ਦੱਸਿਆ ਕਿ ਸਵੇਰੇ ਤੜਕੇ ਭਾਰੀ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ ਪੁਲੀਸ ਨੇ ਆਸ-ਪਾਸ ਦੇ ਪਿੰਡਾਂ ਅਤੇ ਜੰਗਲਾਂ ਵਿੱਚ ਤਲਾਸ਼ੀ ਲਈ। ਜਿੱਥੋਂ ਉਨ੍ਹਾਂ ਨੂੰ ਤਿੰਨ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ। ਤਿੰਨਾਂ ਦੇ ਸਰੀਰ ‘ਤੇ ਤੇਜ਼ਧਾਰ ਚਾਕੂ ਨਾਲ ਸੱਟਾਂ ਦੇ ਨਿਸ਼ਾਨ ਹਨ ਅਤੇ ਉਨ੍ਹਾਂ ਦੇ ਅੰਗ ਵੀ ਕੱਟੇ ਹੋਏ ਹਨ
ਦੱਸ ਦੇਈਏ ਕਿ ਮਨੀਪੁਰ ਵਿੱਚ ਬਹੁਗਿਣਤੀ ਮੇਈਟੀ ਭਾਈਚਾਰਾ ਆਦਿਵਾਸੀ ਰਾਖਵੇਂਕਰਨ ਦੀ ਮੰਗ ਕਰ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਮੇਈਟੀ ਭਾਈਚਾਰੇ ਦੀ ਆਬਾਦੀ ਲਗਭਗ 53 ਪ੍ਰਤੀਸ਼ਤ ਹੈ ਪਰ ਇਹ ਲੋਕ ਰਾਜ ਦੇ ਮੈਦਾਨੀ ਇਲਾਕਿਆਂ ਵਿੱਚ ਸਿਰਫ਼ 10 ਪ੍ਰਤੀਸ਼ਤ ਹੀ ਰਹਿੰਦੇ ਹਨ। ਦੂਜੇ ਪਾਸੇ, ਕੂਕੀ ਅਤੇ ਨਾਗਾ ਭਾਈਚਾਰੇ ਰਾਜ ਦੇ ਪਹਾੜੀ ਖੇਤਰਾਂ ਵਿੱਚ ਰਹਿੰਦੇ ਹਨ, ਜੋ ਕਿ ਰਾਜ ਦਾ ਲਗਭਗ 90 ਪ੍ਰਤੀਸ਼ਤ ਹੈ। ਭੂਮੀ ਸੁਧਾਰ ਕਾਨੂੰਨ ਤਹਿਤ ਮੇਈਟੀ ਭਾਈਚਾਰਾ ਪਹਾੜੀਆਂ ‘ਤੇ ਜ਼ਮੀਨ ਨਹੀਂ ਖਰੀਦ ਸਕਦਾ, ਜਦਕਿ ਕੁਕੀ ਅਤੇ ਨਾਗਾ ਭਾਈਚਾਰਿਆਂ ‘ਤੇ ਅਜਿਹੀ ਕੋਈ ਪਾਬੰਦੀ ਨਹੀਂ ਹੈ। ਇਹੀ ਕਾਰਨ ਹੈ, ਜਿਸ ਕਾਰਨ ਹਿੰਸਾ ਸ਼ੁਰੂ ਹੋਈ।
ਮਨੀਪੁਰ ‘ਚ ਹਿੰਸਾ ਦੀ ਜਾਂਚ ਲਈ ਬੀਤੇ ਬੁੱਧਵਾਰ ਨੂੰ ਵੱਖ-ਵੱਖ ਰੈਂਕਾਂ ਦੀਆਂ 29 ਮਹਿਲਾ ਅਧਿਕਾਰੀਆਂ ਸਣੇ 53 ਅਧਿਕਾਰੀਆਂ ਦੀ ਸੂਚੀ ਜਾਰੀ ਕੀਤੀ ਹੈ ਅਤੇ ਦੋ ਮਹਿਲਾ ਡੀ.ਆਈ.ਜੀ ਰੈਂਕ ਦੇ ਅਧਿਕਾਰੀਆਂ ਤਾਇਨਾਤ ਕੀਤੇ ਹਨ ।ਡੀ.ਆਈ.ਜੀ ਰੈਂਕ ਦੇ ਅਧਿਕਾਰੀ ਲਵਲੀ ਕਟਿਆਰ, ਨਿਰਮਲਾ ਦੇਵੀ ਅਤੇ ਮੋਹਿਤ ਗੁਪਤਾ ਇਹ ਤਿੰਨੋਂ ਰਾਜ ਵਿੱਚ ਹਿੰਸਾ ਦੇ ਮਾਮਲਿਆਂ ਦੀ ਜਾਂਚ ਲਈ ਆਪਣੀਆਂ ਆਪਣੀਆਂ ਟੀਮਾਂ ਦੀ ਅਗਵਾਈ ਕਰਨਗੇ। ਇਹ ਸਭ ਅਧਿਕਾਰੀ ਘਨਸ਼ਿਆਮ ਉਪਾਧਿਆਏ ਨੂੰ ਜਾਣਕਾਰੀ ਦੇਣਗੇ।