ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੀ ਗਦਰ-2, ਅਕਸ਼ੈ ਕੁਮਾਰ ਦੀ OMG 2 ਸਣੇ ਸੁਪਰਸਟਾਰ ਰਜਨੀਕਾਂਤ ਦੀ ਫਿਲਮ ਜੇਲਰ ਬਾੱਕਸ ਆਫਿਸ ਤੇ ਧਮਾਕੇਦਾਰ ਕਮਾਈ ਕਰ ਰਹੀਆਂ ਹਨ। ਸੰਨੀ, ਅਕਸ਼ੈ ਸਣੇ ਰਜਨੀਕਾਂਤ ਇੰਡਸਟਰੀ ਦੇ ਟੌਪ ਸਿਤਾਰਿਆਂ ਵਿੱਚ ਗਿਣੇ ਜਾਂਦੇ ਹਨ। ਉਨ੍ਹਾਂ ਆਪਣੀ ਫਿਲਮ ਨਾਲ ਹਰ ਪਾਸੇ ਧਮਾਲ ਮਚਾ ਰੱਖੀ ਹੈ। ਹਾਲਾਂਕਿ ਇਸ ਮਾਮਲੇ ਵਿੱਚ ਰਜਨੀਕਾਂਤ ਨੇ ਸੰਨੀ ਦਿਓਲ ਅਤੇ ਅਕਸ਼ੈ ਕੁਮਾਰ ਨੂੰ ਪਛਾੜ ਦਿੱਤਾ ਹੈ।

ਫਿਲਮ ‘ਜੇਲਰ’

ਰਜਨੀਕਾਂਤ ਨੇ ਫਿਲਮ ‘ਜੇਲਰ’ ਨਾਲ ਜ਼ਬਰਦਸਤ ਵਾਪਸੀ ਕੀਤੀ ਹੈ। ਫਿਲਮ ਆਪਣੀ ਰਿਲੀਜ਼ ਦੇ ਪਹਿਲੇ ਦਿਨ ਤੋਂ ਹੀ ਬਾਕਸ ਆਫਿਸ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਨੇ ਦੁਨੀਆ ਭਰ ਦੇ ਬਾਕਸ ਆਫਿਸ ‘ਤੇ 400 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ‘ਜੇਲਰ’ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਏ ਇਕ ਹਫਤਾ ਹੋ ਗਿਆ ਹੈ ਅਤੇ ਇਹ ਅਜੇ ਵੀ ਬਾਕਸ ਆਫਿਸ ‘ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ‘ਜੇਲਰ’ ਨੇ ਦੁਨੀਆ ਭਰ ‘ਚ 416 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਹੈ। ਅਜਿਹੇ ‘ਚ ਰਜਨੀਕਾਂਤ ਦੀ ਫਿਲਮ ਨੇ ਸੰਨੀ ਦਿਓਲ ਦੀ ‘ਗਦਰ 2’ ਨੂੰ ਪਿੱਛੇ ਛੱਡ ਦਿੱਤਾ ਹੈ।

ਫਿਲਮ ‘ਗਦਰ 2’

ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ‘ਗਦਰ 2’ ਆਪਣੇ ਰਿਕਾਰਡ ਤੋੜ ਕਲੈਕਸ਼ਨ ਅਤੇ ਦਰਸ਼ਕਾਂ ਦੇ ਸ਼ਾਨਦਾਰ ਹੁੰਗਾਰੇ ਕਾਰਨ ਬਾਲੀਵੁੱਡ ਨੂੰ ਕੁਝ ਯਾਦਗਾਰੀ ਪਲ ਦੇ ਰਹੀ ਹੈ। ‘ਗਦਰ 2’ ਨੇ ਦੇਸ਼ ਭਰ ਦੇ ਸਿਨੇਮਾਘਰਾਂ ‘ਚ ਤਹਿਲਕਾ ਮਚਾ ਦਿੱਤਾ ਹੈ ਅਤੇ ਰਿਲੀਜ਼ ਦੇ ਸਿਰਫ 6 ਦਿਨਾਂ ‘ਚ ਹੀ 250 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਇਸ ਦੇ ਨਾਲ ਹੀ ਫਿਲਮ ਦੀ ਰਿਲੀਜ਼ ਦੇ 7ਵੇਂ ਦਿਨ ਯਾਨੀ ਵੀਰਵਾਰ ਦੀ ਕਮਾਈ ਦੇ ਸ਼ੁਰੂਆਤੀ ਅੰਕੜੇ ਵੀ ਆ ਗਏ ਹਨ। ‘ਗਦਰ 2’ ਨੇ ਦੁਨੀਆ ਭਰ ‘ਚ 338.5 ਕਰੋੜ ਦੀ ਕਮਾਈ ਕੀਤੀ ਹੈ।

ਫਿਲਮ OMG 2

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਫਿਲਮ OMG 2 ਇਸ ਸਮੇਂ ਸਭ ਤੋਂ ਪਿੱਛੇ ਚੱਲ ਰਹੀ ਹੈ। ਦੱਸ ਦੇਈਏ ਕਿ OMG 2 ਨੇ ਛੇ ਦਿਨਾਂ ਵਿੱਚ 79 ਕਰੋੜ ਦਾ ਕਾਰੋਬਾਰ ਕਰ ਲਿਆ ਹੈ ਅਤੇ ਹੁਣ 100 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋਣਾ ਮੁਸ਼ਕਲ ਹੋ ਰਿਹਾ ਹੈ। OMG 2 ਦਾ ਸੱਤਵੇਂ ਦਿਨ ਦਾ ਕਲੈਕਸ਼ਨ ਸਾਹਮਣੇ ਆ ਗਿਆ ਹੈ। ਫਿਲਮ ਨੇ ਹੁਣ ਤੱਕ 85.05 ਦਾ ਕਲੈਕਸ਼ਨ ਕਰ ਲਿਆ ਹੈ।

 

LEAVE A REPLY

Please enter your comment!
Please enter your name here