
ਭਗਵਾਨ ਪਰਸ਼ੂ ਰਾਮ ਜੈਅੰਤੀ ਮੌਕੇ ਵੱਡੀ ਗਿਣਤੀ ਵਿੱਚ ਭਗਤਾਂ ਵੱਲੋਂ ਪੂਜਾ ਅਰਚਣਾ ਕੀਤੀ ਗਈ।
ਸਮਰਾਲਾ, 29 ਅਪਰੈਲ ( ਵਰਿੰਦਰ ਸਿੰਘ ਹੀਰਾ ) ਸ੍ਰੀ ਬ੍ਰਾਹਮਣ ਸਭਾ (ਰਜਿ:) ਸਮਰਾਲਾ ਅਤੇ ਬ੍ਰਾਹਮਣ ਸਭਾ ਯੁਵਾ ਮੋਰਚਾ ਸਮਰਾਲਾ ਵੱਲੋਂ ਸਾਂਝੇ ਤੌਰ ਤੇ ਸ੍ਰੀ ਭਗਵਾਨ ਪਰਸ਼ੂਰਾਮ ਜੈਅੰਤੀ ਸਥਾਨਕ ਦੁਰਗਾ ਮੰਦਿਰ ਵਿਖੇ ਬੜੀ ਸ਼ਰਧਾ ਤੇ ਉਲਾਸ ਨਾਲ ਮਨਾਈ ਗਈ। ਸ੍ਰੀ ਬ੍ਰਾਹਮਣ ਸਭਾ ਹਲਕਾ ਸਮਰਾਲਾ ਦੇ ਪ੍ਰਧਾਨ ਇੰਸ: ਮੰਗਤ ਰਾਏ ਪ੍ਰਭਾਕਰ ਅਤੇ ਪ੍ਰਵੀਨ ਕੁਮਾਰ ਪ੍ਰਧਾਨ ਬ੍ਰਾਹਮਣ ਸਭਾ ਯੁਵਾ ਮੋਰਚਾ ਨੇ ਦੱਸਿਆ ਕਿ ਸਵੇਰ ਮੌਕੇ ਪਰਸ਼ੂ ਰਾਮ ਜੀ ਦੀ ਮੂਰਤੀ ਨੂੰ ਇਸ਼ਨਾਨ ਕਰਵਾ, ਪੂਜਾ ਅਰਚਨਾ ਕੀਤੀ ਗਈ। ਇਸ ਉਪਰੰਤ ਹਵਨ ਕੀਤਾ ਗਿਆ। ਇਕੱਤਰ ਹੋਏ ਸ਼ਰਧਾਲੂਆਂ ਨੂੰ ਵੱਖ ਵੱਖ ਬੁਲਾਰਿਆਂ ਜਿਨ੍ਹਾਂ ਵਿੱਚ ਮਾ. ਕਲਭੂਸ਼ਣ ਸ਼ਰਮਾ, ਡਾ. ਅਸ਼ੋਕ ਕੁਮਾਰ ਸਲਵਾਨ, ਪਰਮਜੀਤ ਸ਼ੁਕਲਾ ਜਨਰਲ ਸਕੱਤਰ ਨੇ ਭਗਵਾਨ ਪਰਸ਼ੂ ਜੀ ਵਿਸ਼ਨੂੰ ਜੀ ਦੇ ਛੇਵੇਂ ਅਵਤਾਰ ਹਨ, ਇਨ੍ਹਾਂ ਦੇ ਪਿਤਾ ਜਮਦਗਨੀ ਰਿਸ਼ੀ ਅਤੇ ਮਾਤਾ ਰੇਣੂਕਾ ਸਨ। ਪਰਸ਼ੂ ਰਾਮ ਜੀ ਚ੍ਰਿਨਜੀਵੀ ਹਨ, ਭਾਵ ਆਮ ਅਵਤਾਰ ਆਪਣਾ ਕਾਰਜ ਕਰਕੇ ਅਲੋਪ ਹੋ ਜਾਂਦੇ ਹਨ, ਪ੍ਰੰਤੂ ਪਰਸ਼ੂ ਰਾਮ ਜੀ ਅੱਜ ਵੀ ਬ੍ਰਹਿਮੰਡ ਵਿੱਚ ਭ੍ਰਮੰਡ ਕਰ ਰਹੇ ਹਨ। ਵੱਖ ਵੱਖ ਬੁਲਾਰਿਆਂ ਨੇ ਭਗਵਾਨ ਪਰਸ਼ੂ ਰਾਮ ਜੀ ਦੇ ਜੀਵਨ ਤੇ ਹੋਰ ਵੀ ਚਾਨਣ ਪਾਇਆ। ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਬ੍ਰਾਹਮਣ ਸਮਾਜ ਨੂੰ ਵੀ ਆਰਥਿਕ ਅਧਾਰ ਤੇ ਰਾਖਵੇਂਕਰਨ ਵਿੱਚ ਸ਼ਾਮਲ ਕਰੇ। ਇਸ ਉਪਰੰਤ ਕੀਰਤਨ ਮੰਡਲੀਆਂ ਦੁਆਰਾ ਭਗਵਾਨ ਪਰਸ਼ੂਰਾਮ ਜੀ ਦੀ ਆਰਤੀ ਕੀਤੀ ਗਈ। ਇਸ ਮੌਕੇ ਸ੍ਰੀ ਬ੍ਰਾਹਮਣ ਸਭਾ ਪੰਜਾਬ ਦੇ ਜਨਰਲ ਸਕੱਤਰ ਸਵ: ਬਿਹਾਰੀ ਲਾਲ ਸੱਦੀ ਦੇ ਸਪੁੱਤਰ ਰਾਜੇਸ਼ ਕੁਮਾਰ ਸੱਦੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਭਗਵਾਨ ਪਰਸ਼ੂ ਰਾਮ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਭੂਸ਼ਨ ਸ਼ੁਕਲਾ ਸੀਨੀ: ਮੀਤ ਪ੍ਰਧਾਨ, ਮਨਦੀਪ ਕੌਰ ਮੀਤ ਪ੍ਰਧਾਨ, ਸੁਰਿੰਦਰ ਕੁਮਾਰ ਵਸਿਸ਼ਟ, ਸ੍ਰੀ ਵਾਲਮੀਕ ਪ੍ਰਬੰਧ ਕਮੇਟੀ ਦੇ ਅਹੁਦੇਦਾਰ, ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ , ਅਕਾਊਂਟੈਂਟ ਐਸੋ: ਦਾਣਾ ਮੰਡੀ ਸਮਰਾਲਾ, ਰਮਨ ਵਡੇਰਾ ਪ੍ਰਧਾਨ ਸ਼ਿਵ ਸੈਨਾ, ਪਰਮਿੰਦਰ ਤਿਵਾੜੀ ਪ੍ਰਧਾਨ ਬਲਾਕ ਕਾਂਗਰਸ ਮਾਛੀਵਾੜਾ ਸਾਹਿਬ, ਯਸ਼ਪਾਲ ਮਿੰਟਾ, ਵਿਜੈ ਬੱਲੀ, ਐਡਵੋਕੇਟ ਗਗਨਦੀਪ ਸ਼ਰਮਾ, ਤਰਸੇਮ ਸ਼ਰਮਾ, ਨਵੀਨ ਕੁਮਾਰ, ਜੁਗਲ ਕਿਸ਼ੋਰ ਸਾਹਨੀ, ਮਨੋਜ ਕੁਮਾਰ, ਬਲਰਾਮ ਸ਼ਰਮਾ, ਹਰਨੇਕ ਸਿੰਘ, ਚੰਦਨ ਵਰਮਾ, ਪਰਮਜੀਤ ਸ਼ੁਕਲਾ ਜਨਰਲ ਸਕੱਤਰ, ਕੇਵਲ ਕ੍ਰਿਸ਼ਨ, ਬਾਬਾ ਜੱਗ ਨਾਥ, ਸੁਖਵਿੰਦਰ ਕੁਮਾਰ, ਅਰੁਣ ਕੁਮਾਰ ਭਾਰਦਵਾਜ ਕੈਸ਼ੀਅਰ, ਰਾਮਪਾਲ ਸ਼ਰਮਾ ਪ੍ਰੈਸ ਸਕੱਤਰ, ਇੰਦੂ ਸ਼ੇਖਰ ਭਾਰਦਵਾਜ, ਕਲਭੂਸ਼ਣ ਸ਼ਰਮਾ ਸੀਨੀ: ਮੀਤ ਪ੍ਰਧਾਨ, ਮਨਦੀਪ ਕੁਮਾਰ ਮੀਤ ਪ੍ਰਧਾਨ, ਹਰੀਸ਼ ਭਾਰਦਵਾਜ, ਵਰਿੰਦਰ ਅਗਨੀਹੋਤਰੀ, ਵਿਜੇ ਕੁਮਾਰ ਤਿਵਾੜੀ, ਅਦਿੱਤਿਆ ਪ੍ਰਭਾਕਰ, ਪ੍ਰਦੀਪ ਪ੍ਰਭਾਕਰ, ਰਾਜ ਕੁਮਾਰ ਸ਼ੁਕਲਾ, ਵਿਸ਼ਵ ਸ਼ਰਮਾ, ਫੂਲ ਚੰਦ ਪ੍ਰਭਾਕਰ, ਵੈਦ ਰਾਮੇਸ਼ ਕੁਮਾਰ ਨਾਗਰਾ, ਸੁਸ਼ੀਲ ਕੁਮਾਰ ਸ਼ੁਕਲਾ, ਸੰਦੀਪ ਚਾਨਣ, ਕਿਸ਼ੋਰੀ ਲਾਲ ਪਾਠਕ, ਗਗਨ ਸ਼ਰਮਾ, ਪੰਡਿਤ ਸ਼ਿਵ ਕੁਮਾਰ ਸਾਸ਼ਤਰੀ, ਸੰਦੀਪ ਕਾਲਾ, ਨਵਨੀਤ ਚਾਨਣ, ਉਮਾ ਕਾਂਤ, ਪੰਡਿਤ ਰੂਪ ਚੰਦ, ਰਾਕੇਸ਼ ਕੁਮਾਰ, ਗੁਰਮੁੱਖ ਸਿੰਘ, ਗੁਰਮੇਲ ਸਿੰਘ, ਨਵੀ ਤਿਵਾੜੀ, ਕਿਸ਼ੋਰੀ ਲਾਲ ਪਾਠਕ, ਵਿੱਕੀ ਜੋਧਵਾਲ, ਵਿੱਕੀ ਵਡੇਰਾ, ਲੱਖਪਤ ਰਾਏ, ਮੱਟੂ, ਸਚਿਨ ਚਹਿਲਾਂ, ਹੇਮੰਤ ਪ੍ਰਭਾਕਰ, ਰਾਜ ਕੁਮਾਰ ਸ਼ੁਕਲਾ, ਜੀਤਾ ਸਰਵਰਪੁਰ, ਅਸ਼ਵਨੀ ਪਟਵਾਰੀ ਆਦਿ ਹਾਜਰ ਸਨ। ਇਸ ਮੌਕੇ ਭਗਵਾਨ ਪਰਸ਼ੂਰਾਮ ਦਾ ਲੰਗਰ ਦਾ ਭੰਡਾਰਾ ਸੰਗਤ ਵਿੱਚ ਵਰਤਾਇਆ ਗਿਆ।