ਸਮਰਾਲਾ, 4 ਫਰਵਰੀ ( ਵਰਿੰਦਰ ਸਿੰਘ ਹੀਰਾ)  ਸਮਰਾਲਾ ਇਲਾਕੇ ਦੇ ਉੱਘੇ ਸਮਾਜ ਸੇਵਕ ਅਤੇ ਰਿਟਾਇਰਡ ਫੌਜੀ ਅਫਸਰ ਮੇਜਰ ਚਰਨ ਸਿੰਘ ਸਾਗੀ ਵੱਲੋਂ ਅੱਜ ਸਮਰਾਲਾ ਸ਼ਹਿਰ ਵਿਖੇ ਚੰਡੀਗੜ੍ਹ ਰੋਡ ਤੇ ਸਥਿਤ ਹੀਰੋ ਹਾਂਡਾ ਸ਼ੋਰੂਮ ਦੇ ਸਾਹਮਣੇ ਮੇਜਰ ਚਰਨ ਸਿੰਘ ਇੰਟਰਪ੍ਰਾਈਜਜ ਦੇ ਨਾਮ ਦੇ ਨਾਲ ਇਲਾਕਾ ਨਿਵਾਸੀਆਂ ਦੀ ਸੁਵਿਧਾ ਲਈ ‘ ਉੜਾਨ ‘ ਇਲੈਕਟਰਿਕ ਥਰੀ ਵੀਲਰ ਦਾ ਸ਼ੋਰੂਮ ਖੋਲ ਦਿੱਤਾ ਗਿਆ ਹੈ।
ਇਸ ਮੌਕੇ ਮੇਜਰ ਚਰਨ ਸਿੰਘ ਸਾਗੀ ਦੇ ਪਰਿਵਾਰ ਵੱਲੋਂ ਸਭ ਤੋਂ ਪਹਿਲਾਂ ਸ਼ੋਰੂਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਵਾਏ ਗਏ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ, ਉਪਰੰਤ ਰਾਗੀ ਸਾਹਿਬਾਨ ਨੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਇਸ ਸ਼ੋਰੂਮ ਦੀ ਕਾਮਯਾਬੀ ਲਈ ਅਰਦਾਸ ਕੀਤੀ।
ਇਸ ਮੌਕੇ ਐਮ ਐਲ ਏ ਹਲਕਾ ਸਮਰਾਲਾ ਜਗਤਾਰ ਸਿੰਘ ਦਿਆਲਪੁਰਾ, ਸ਼੍ਰੋਮਣੀ ਅਕਾਲੀ ਦਲ ਹਲਕਾ ਸਮਰਾਲਾ ਇੰਚਾਰਜ ਪਰਮਜੀਤ ਸਿੰਘ ਢਿੱਲੋ, ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਜੀਵਨ ਸਿੰਘ ਖੀਰਨੀਆਂ ਨੇ ਵੀ ਸ਼ਿਰਕਤ ਕੀਤੀ ਅਤੇ ਸਾਗੀ ਪਰਿਵਾਰ ਨੂੰ ਨਵਾਂ ਸ਼ੋਰੂਮ ਖੋਲਣ ਤੇ ਵਧਾਈ ਦਿੱਤੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਜਰ ਚਰਨ ਸਿੰਘ ਸਾਗੀ ਨੇ ਦੱਸਿਆ ਕਿ ਆਉਣ ਵਾਲਾ ਸਮਾਂ ਇਲੈਕਟ੍ਰਿਕ ਗੱਡੀਆਂ ਦਾ ਹੀ ਹੈ। ਉਹਨਾਂ ਦੱਸਿਆ ਕਿ ‘ ਉੜਾਨ , ਇਲੈਕਟ੍ਰਿਕ ਥਰੀ ਵੀਲਰ ਦਾ ਰੱਖ ਰਖਾਓ ਅਤੇ ਚਲਾਉਣ ਦਾ ਖਰਚਾ ਵੀ ਬਹੁਤ ਘੱਟ ਹੈ ਅਤੇ ਇਹ ਗੱਡੀਆਂ ਸ਼ੋਰ ਮੁਕਤ ਅਤੇ ਪ੍ਰਦੂਸ਼ਣ ਮੁਕਤ ਹਨ। ਉਹਨਾਂ ਦੱਸਿਆ ਕਿ ਸਮਰਾਲਾ ਇਲਾਕੇ ਵਿੱਚ ਉਹਨਾਂ ਨੇ ਇਹ ਸ਼ੋਰੂਮ ਖੋਲ ਕੇ ਇਲਾਕਾ ਨਿਵਾਸੀਆਂ ਨੂੰ ਸੁਵਿਧਾ ਦਿੱਤੀ ਹੈ ਕਿ ਉਹ ਸਮਰਾਲਾ ਤੋਂ ਹੀ ਇਲੈਕਟ੍ਰਿਕ ਗੱਡੀਆਂ ਖਰੀਦ ਸਕਦੇ ਹਨ। ਉਹਨਾਂ ਦੱਸਿਆ ਕਿ ਕਮਾਈ ਦਾ ਸਾਧਨ ਲੱਭ ਰਹੇ ਲੋਕਾਂ ਲਈ ਉੜਾਨ ਇਲੈਕਟਰਿਕ ਥਰੀ ਵੀਲਰ ਇੱਕ ਵਧੀਆ ਵਿਕਲਪ ਸਾਬਿਤ ਹੋਵੇਗਾ। ਉਹਨਾਂ ਦੱਸਿਆ ਕਿ ਉੜਾਨ ਇਲੈਕਟਰਿਕ ਥਰੀ ਵੀਲਰ ਹੁਣ ਉਹਨਾਂ ਦੇ ਸ਼ੋਰੂਮ ਤੇ ਆਸਾਨ ਕਿਸ਼ਤਾਂ ਤੇ ਵੀ ਮਿਲੇਗਾ, ਅਤੇ ਚਾਹਵਾਨ ਸੱਜਣ ਸ਼ੋਰੂਮ ਵਿੱਚ ਆ ਕੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਸਾਗੀ ਪਰਿਵਾਰ ਵੱਲੋਂ ਸ਼ੋਰੂਮ ਖੋਲਣ ਦੀ ਖੁਸ਼ੀ ਵਿੱਚ ਯੂਥ ਸੇਵਾਵਾਂ ਕਲੱਬ ਸਮਰਾਲਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਵੀ ਲਗਵਾਇਆ ਗਿਆ, ਜਿਸ ਵਿੱਚ ਦਾਨੀ ਸੱਜਣਾਂ ਨੇ ਮਾਨਵਤਾ ਦੇ ਭਲੇ ਲਈ ਖੂਨ ਦਾਨ ਕੀਤਾ।
ਇਸ ਮੌਕੇ ਭਾਰੀ ਗਿਣਤੀ ਵਿੱਚ ਦੋਸਤਾਂ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੇ ਸਾਗੀ ਪਰਿਵਾਰ ਨੂੰ ਨਵਾਂ ਸ਼ੋਰੂਮ ਖੋਲਣ ਤੇ ਵਧਾਈ ਦਿੱਤੀ। ਇਸ ਮੌਕੇ ਸਾਗੀ ਪਰਿਵਾਰ ਵੱਲੋਂ ਚਾਹ ਪਕੌੜੇ ਅਤੇ ਮਿਠਾਈ ਦਾ ਲੰਗਰ ਅਤੁੱਟ ਵਰਤਾਇਆ ਗਿਆ।

Previous articleਭਾਕਿਯੂ (ਲੱਖੋਵਾਲ) ਵੱਲੋਂ ਭਾਰੀ ਗੜ੍ਹੇਮਾਰੀ ਕਾਰਨ ਕਿਸਾਨਾਂ ਦੇ ਹੋਏ ਆਰਥਿਕ ਨੁਕਸਾਨ ਦੀ ਸਰਕਾਰ ਤੋਂ ਭਰਪਾਈ ਦੀ ਮੰਗ ਪੰਜਾਬ ਸਰਕਾਰ ਗੜ੍ਹੇਮਾਰੀ ਦਾ ਸ਼ਿਕਾਰ ਕਿਸਾਨਾਂ ਲਈ ਵਿਸ਼ੇਸ਼ ਪੈਕੇਜ ਦਾ ਐਲਾਨ ਕਰੇ – ਮਨਜੀਤ ਸਿੰਘ ਢੀਂਡਸਾ ਜ਼ਿਲ੍ਹਾ ਪ੍ਰਧਾਨ
Next articleਮੁਖਤਿਆਰ ਸਿੰਘ ਸਲੌਦੀ ਦੇ ਨਮਿੱਤ ਹੋਈ ਅੰਤਿਮ ਅਰਦਾਸ

LEAVE A REPLY

Please enter your comment!
Please enter your name here