Home Blog Page 2

ਬੀ. ਕੇ. ਯੂ. (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਅਤੇ ਬਲਾਕ ਪ੍ਰਧਾਨਾਂ ਨੂੰ ਅੱਧੀ ਰਾਤੀਂ ਪੁਲਿਸ ਨੇ ਚੁੱਕ ਥਾਣੇ ਡੱਕਿਆ।

0

ਬੀ. ਕੇ. ਯੂ. (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਅਤੇ ਬਲਾਕ ਪ੍ਰਧਾਨਾਂ ਨੂੰ ਅੱਧੀ ਰਾਤੀਂ ਪੁਲਿਸ ਨੇ ਚੁੱਕ ਥਾਣੇ ਡੱਕਿਆ
ਸੰਯੁਕਤ ਕਿਸਾਨ ਮੋਰਚੇ ਦੁਆਲੇ ਐਲਾਨੇ ਪ੍ਰੋਗਰਾਮ ਅਨੁਸਾਰ ਚੰਡੀਗੜ੍ਹ ਧਰਨਾ ਹਰ ਹਾਲਤ ਵਿੱਚ ਲੱਗੇਗਾ- ਮਨਪ੍ਰੀਤ ਸਿੰਘ ਘੁਲਾਲ ਜ਼ਿਲ੍ਹਾ ਜਨ: ਸਕੱਤਰ
ਸਮਰਾਲਾ,04 ਮਾਰਚ ( ਵਰਿੰਦਰ ਸਿੰਘ ਹੀਰਾ)
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਲਕੇ ਤੋਂ ਚੰਡੀਗੜ੍ਹ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਲੱਗਣ ਵਾਲੇ ਧਰਨੇ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਨੇ ਕਿਸਾਨਾਂ ਦਾ ਮਨੋਬਲ ਸੁੱਟਣ ਦੀ ਮਨਸਾ ਨਾਲ ਕਿਸਾਨ ਆਗੂਆਂ ਦੀ ਫੜੋ ਫੜੀ ਸ਼ੁਰੂ ਕਰਕੇ ਬੀਤੀ ਅੱਧੀ ਰਾਤ ਤੋਂ ਉਨ੍ਹਾਂ ਨੂੰ ਵੱਖ ਵੱਖ ਪੁਲਿਸ ਥਾਣਿਆਂ ਵਿੱਚ ਲਿਆ ਕੇ ਡੱਕ ਦਿੱਤਾ ਹੈ, ਪ੍ਰੰਤੂ ਇਸ ਨਾਲ ਪੰਜਾਬ ਦੇ ਕਿਸਾਨਾਂ ਦਾ ਹੌਸਲਾ ਪਸਤ ਨਹੀਂ ਹੋ ਸਕਦਾ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਲੁਧਿਆਣਾ ਦੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਘੁਲਾਲ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਬੀਤੀ ਸ਼ਾਮ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨ ਆਗੂਆਂ ਅਤੇ ਮੁੱਖ ਮੰਤਰੀ ਪੰਜਾਬ ਦਰਮਿਆਨ ਕਿਸਾਨੀ ਮੰਗਾਂ ਸਬੰਧੀ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ ਸੀ, ਪ੍ਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਆਪਣੇ ਆਪ ਨੂੰ ਕਿਸਾਨ ਅਤੇ ਮਜ਼ਦੂਰ ਹਿਤੈਸ਼ੀ ਅਖਵਾਉਂਦੇ ਹਨ, ਮੀਟਿੰਗ ਨੂੰ ਅੱਧ ਵਿਚਕਾਰੋਂ ਛੱਡ ਕੇ ਭੱਜ ਗਏ, ਜੋ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕੋਈ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਕਿਸਾਨ ਪੁੱਤਰਾਂ ਤੋਂ ਇਸ ਤਰ੍ਹਾਂ ਭੱਜਿਆ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ, ਪ੍ਰਧਾਨ ਮੰਤਰੀ ਮੋਦੀ ਦੀਆਂ ਲੀਹਾਂ ਤੇ ਤੁਰਦੇ ਹੋਏ ਕਿਸਾਨੀ ਸੰਘਰਸ਼ ਤੋਂ ਘਬਰਾ ਕੇ ਧਰਨੇ ਤੋਂ ਪਹਿਲਾਂ ਕਿਸਾਨ ਆਗੂਆਂ ਦੀ ਫੜੋ ਫੜੀ ਆਰੰਭ ਕਰਵਾ ਦਿੱਤੀ। ਬੀ. ਕੇ. ਯੂ. (ਕਾਦੀਆਂ) ਦੇ ਜ਼ਿਲ੍ਹਾ ਲੁਧਿਆਣਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੂੰ ਮਾਛੀਵਾੜਾ ਪੁਲਿਸ ਵੱਲੋਂ ਅੱਧੀ ਰਾਤ ਨੂੰ ਗ੍ਰਿਫਤਾਰ ਕਰਕੇ ਥਾਣੇ ਅੰਦਰ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਲਾਕ ਮਾਛੀਵਾੜਾ ਦੇ ਪ੍ਰਧਾਨ ਮੋਹਣ ਸਿੰਘ ਬਾਲਿਓਂ ਨੂੰ ਸਮਰਾਲਾ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਯੂਨੀਅਨ ਦੇ ਹੋਰ ਆਗੂਆਂ ਨੂੰ ਫੜਨ ਲਈ ਪੁਲਿਸ ਅਜੇ ਵੀ ਛਾਪੇਮਾਰੀ ਕਰ ਰਹੀ ਹੈ, ਸਰਕਾਰ ਦੀ ਅਜਿਹੀ ਹੋਛੀ ਹਰਕਤ ਨਾਲ ਕਿਸਾਨੀ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕਦਾ, 5 ਮਾਰਚ ਤੋਂ ਚੰਡੀਗੜ੍ਹ ਲੱਗਣ ਵਾਲਾ ਧਰਨਾ ਪਹਿਲਾਂ ਦਿੱਤੇ ਪ੍ਰੋਗਰਾਮ ਅਨੁਸਾਰ ਹਰ ਹਾਲਤ ਵਿੱਚ ਲੱਗੇਗਾ, ਸਰਕਾਰ ਜਿਹੇ ਜਿਹੇ ਮਰਜੀ ਹੱਥਕੰਡੇ ਅਪਣਾ ਲਵੇ। ਪੰਜਾਬ ਦੇ ਕਿਸਾਨ ਨਹੀਂ ਝੁਕਣਗੇ। ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਤਿਆਰ ਬਰ ਤਿਆਰ ਖੜ੍ਹੀਆਂ ਹਨ, ਜੋ ਭਲਕੇ ਚੰਡੀਗੜ੍ਹ ਲਈ ਕੂਚ ਕਰਨਗੀਆਂ। ਇਸ ਧਰਨੇ ਲਈ ਕਿਸਾਨਾਂ ਅੰਦਰ ਬਹੁਤ ਉਤਸ਼ਾਹ ਹੈ ਅਤੇ ਸਰਕਾਰ ਨੂੰ ਕਿਸਾਨੀ ਮੰਗਾਂ ਮੰਨਣੀਆਂ ਹੀ ਪੈਣਗੀਆਂ, ਨਹੀਂ ਮੁੜ ਇੱਕ ਅੰਦੋਲਨ ਖੜ੍ਹਾ ਹੋ ਜਾਵੇਗਾ।

ਸੜਕ ਹਾਦਸੇ ‘ਚ 73 ਸਾਲਾਂ ਬਜ਼ੁਰਗ ਦੀ ਮੌਤ।

0

ਸੜਕ ਹਾਦਸੇ ‘ਚ 73 ਸਾਲਾਂ ਬਜ਼ੁਰਗ ਦੀ ਮੌਤ।

ਮਾਛੀਵਾੜਾ ਸਾਹਿਬ ,03 ਮਾਰਚ(ਵਰਿੰਦਰ ਸਿੰਘ ਹੀਰਾ) ਪਿੰਡ ਹੇਡੋਂ ਬੇਟ ਵਿਖੇ ਸ਼ਨੀਵਾਰ ਸਵੇਰੇ ਵਾਪਰੇ ਹਾਦਸੇ ‘ਚ ਕਿਸਾਨ ਤਰਸੇਮ ਲਾਲ (73) ਦੀ ਮੌਤ ਹੋ ਗਈ। ਸਵੇਰੇ 9 ਵਜੇ ਤਰਸੇਮ ਲਾਲ ਬੇਟੇ ਦੇ ਜਿਮ ਤੋਂ ਘਰ ਪਰਤ ਰਿਹਾ ਸੀ ਕਿ ਬ੍ਰੀਜ਼ਾ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਧਾਰਮਿਕ ਅਸਥਾਨ ਦਾ ਗੇਟ ਤੇ ਸ਼ਮਸ਼ਾਨ ਘਾਟ ਤੋਂ ਅਰਥੀ ਚੋਰੀ ਕਰਨ ਵਾਲੇ ਕਾਬੂ। ਮੁਲਜ਼ਮਾਂ ਕੋਲੋਂ ਚੋਰੀ ਕੀਤਾ ਸਮਾਨ ਕੀਤਾ ਬਰਾਮਦ।

0

ਧਾਰਮਿਕ ਅਸਥਾਨ ਦਾ ਗੇਟ ਤੇ ਸ਼ਮਸ਼ਾਨ ਘਾਟ ਤੋਂ ਅਰਥੀ ਚੋਰੀ ਕਰਨ ਵਾਲੇ ਕਾਬੂ।

ਮੁਲਜ਼ਮਾਂ ਕੋਲੋਂ ਚੋਰੀ ਕੀਤਾ ਸਮਾਨ ਕੀਤਾ ਬਰਾਮਦ।

ਮਾਛੀਵਾੜਾ ਸਾਹਿਬ,03 ਮਾਰਚ ( ਵਰਿੰਦਰ ਸਿੰਘ ਹੀਰਾ) ਨੇੜਲੇ ਪਿੰਡ ਗੁਰੂਗੜ੍ਹ ਵਿਖੇ ਧਾਰਮਿਕ ਅਸਥਾਨ ਤੋਂ ਚੋਰ ਗੇਟ ਹੀ ਚੋਰੀ ਕਰ ਕੇ ਲੈ ਗਏ । ਉਨ੍ਹਾਂ ਨੂੰ ਮਾਛੀਵਾੜਾ ਪੁਲਸ ਨੇ ਕਾਬੂ ਕਰ ਲਿਆ। ਗੁਰੂਗੜ੍ਹ ਵਾਸੀ ਸ਼ਹੀਦ ਭਗਤ ਸਿੰਘ ਸੋਸ਼ਲ ਕਲੱਬ ਦੇ ਪ੍ਰਧਾਨ ਜਗਜੀਤ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਪਿੰਡ ਦੀਆਂ ਮਨਰੇਗਾ ਮਜ਼ਦੂਰ ਔਰਤਾਂ ਸਮਸ਼ਾਨਘਾਟ ਨੇੜੇ ਸਫ਼ਾਈ ਕਰ ਰਹੀਆਂ ਸਨ। ਉਨ੍ਹਾਂ ਦੱਸਿਆ ਕਿ 2 ਮੁਲਜ਼ਮ ਪੰਜ ਪੀਰਾਂ ਦੀ ਜਗ੍ਹਾ ‘ਤੇ ਲੱਗਾ ਲੋਹੇ ਦਾ ਗੇਟ ਤੇ ਸਟੈਂਡ ਚੋਰੀ ਕਰ ਕੇ ਲੈ ਗਏ ਹਨ। ਉਹ ਤੇ ਉਸ ਦਾ ਦੋਸਤ ਲਵਜੀਤ ਸਿੰਘ ਜਦੋਂ ਇਨ੍ਹਾਂ ਚੋਰਾਂ ਦੀ ਭਾਲ ਕਰਨ ਲੱਗੇ ਤਾਂ ਪਤਾ ਲੱਗਾ ਕਿ ਚੋਰੀ ਧਰਮਪਾਲ ਉਰਫ਼ ਗੁੱਦੂ, ਦਵਿੰਦਰ ਸਿੰਘ ਉਰਫ਼ ਗੁਗਲਾ ਵਾਸੀ ਮਾਣੇਵਾਲ ਨੇ ਕੀਤੀ ਹੈ। ਮਾਛੀਵਾੜਾ ਪੁਲਸ ਨੇ ਇਨ੍ਹਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ। ਥਾਣਾ

ਮੁਖੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਚੋਰੀ ਦਾ ਪਰਚਾ ਦਰਜ ਕਰ ਕੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਚੋਰੀ ਕੀਤਾ ਗੇਟ ਅਤੇ ਇਕ ਲੋਹੇ ਦਾ ਸਟੈਂਡ ਬਰਾਮਦ ਕਰ ਲਿਆ ਹੈ । ਉਥੇ ਹੀ ਗੁਰੂਗੜ੍ਹ ਪਿੰਡ ਦੇ ਹੀ ਦੂਜੇ ਮਾਮਲੇ’ਚ ਸਮਸ਼ਾਨ ਘਾਟ ‘ਚੋਂ ਲੋਹੇ ਦੀ ਅਰਥੀ ਵੀ ਚੋਰੀ ਹੋ ਚੁੱਕੀ ਹੈ। ਪਿੰਡ ਦੇ ਨੌਜਵਾਨਾਂ ਨੇ ਦੱਸਿਆ ਕਿ ਨਸ਼ਿਆਂ ਦੀ ਪੂਰਤੀ ਲਈ ਚੋਰ ਨਾ ਧਾਰਮਿਕ ਸਥਾਨਾਂ ਨੂੰ ਬਖ਼ਸ਼ਦੇ ਹਨ ਅਤੇ ਨਾ ਹੀ ਸਮਸ਼ਾਨਘਾਟਾਂ ‘ਚ ਪਏ ਕਿਸੇ ਸਾਮਾਨ ਨੂੰ ਇਸ ਲਈ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਖੰਨਾ ਵਿੱਚ ਨਸ਼ਿਆਂ ਦੇ ਖਤਰੇ ਨਾਲ ਨਜਿੱਠਣ ਲਈ ਸੰਪਰਕ ਪ੍ਰੋਗਰਾਮ। 

0

ਖੰਨਾ ਵਿੱਚ ਨਸ਼ਿਆਂ ਦੇ ਖਤਰੇ ਨਾਲ ਨਜਿੱਠਣ ਲਈ ਸੰਪਰਕ ਪ੍ਰੋਗਰਾਮ।

ਖੰਨਾ, 02 ਮਾਰਚ ( ਵਰਿੰਦਰ ਸਿੰਘ ਹੀਰਾ) ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵੱਲ ਇੱਕ ਦ੍ਰਿੜ ਕਦਮ ਚੁੱਕਦੇ ਹੋਏ, ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਖੰਨਾ, ਡਾ. ਜੋਤੀ ਯਾਦਵ ਬੈਂਸ ਨੇ ਡੀਜੀਪੀ ਪੰਜਾਬ, ਸ਼੍ਰੀ ਗੌਰਵ ਯਾਦਵ ਆਈਪੀਐਸ, ਏਡੀਜੀਪੀ, ਸ਼੍ਰੀ ਨੌਨਿਹਾਲ ਸਿੰਘ ਆਈਪੀਐਸ ਅਤੇ ਡੀਆਈਜੀ, ਸ਼੍ਰੀਮਤੀ ਨੀਲਾਂਬਰੀ ਵਿਜੇ ਜਗਦਲੇ ਆਈਪੀਐਸ, ਲੁਧਿਆਣਾ ਰੇਂਜ, ਲੁਧਿਆਣਾ ਦੇ ਨਿਰਦੇਸ਼ਾਂ ਹੇਠ 02 ਮਾਰਚ, 2025 ਨੂੰ ਖੰਨਾ ਵਿੱਚ ਪੰਜਾਬ ਪੁਲਿਸ ਦੁਆਰਾ ਸੰਪਰਕ ਪ੍ਰੋਗਰਾਮ ਦੀ ਸਫਲ ਸ਼ੁਰੂਆਤ ਬਾਰੇ ਮੀਡੀਆ ਨੂੰ ਸੰਬੋਧਨ ਕੀਤਾ। ਇਸ ਪਹਿਲਕਦਮੀ ਦਾ ਉਦੇਸ਼ ਖੇਤਰ ਭਰ ਵਿੱਚ ਭਾਈਚਾਰਕ ਪਹੁੰਚ ਨੂੰ ਮਜ਼ਬੂਤ ਕਰਨਾ ਅਤੇ ਨਸ਼ਿਆਂ ਦੇ ਖ਼ਤਰੇ ਨੂੰ ਰੋਕਣਾ ਹੈ।

ਸੰਪਰਕ ਪ੍ਰੋਗਰਾਮ ਦੇ ਹਿੱਸੇ ਵਜੋਂ, ਖੰਨਾ ਪੁਲਿਸ ਨੇ ਗ੍ਰਾਮ ਰੱਖਿਆ ਕਮੇਟੀਆਂ (ਵੀਡੀਸੀ), ਸਰਪੰਚਾਂ, ਪਿੰਡ ਵਾਸੀਆਂ ਅਤੇ ਹੋਰ ਮੁੱਖ ਹਿੱਸੇਦਾਰਾਂ ਨਾਲ ਲਗਭਗ 45 ਇੰਟਰਐਕਟਿਵ ਮੀਟਿੰਗਾਂ ਕੀਤੀਆਂ, ਜਿਸ ਵਿੱਚ ਲਗਭਗ 60 ਪਿੰਡਾਂ ਨੂੰ ਕਵਰ ਕੀਤਾ ਗਿਆ ਅਤੇ 2,500-3,000 ਤੋਂ ਵੱਧ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਮੀਟਿੰਗਾਂ ਪੰਜਾਬ ਸਰਕਾਰ ਦੇ ਮਿਸ਼ਨ, ਯੁੱਧ ਨਾਸ਼ਯ ਵਿਰੁੱਧ (ਨਸ਼ਿਆਂ ਵਿਰੁੱਧ ਜੰਗ) ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਬਾਰੇ ਕਾਰਵਾਈਯੋਗ ਜਾਣਕਾਰੀ ਸਾਂਝੀ ਕਰਕੇ ਲੋਕਾਂ ਨੂੰ ਨਸ਼ਿਆਂ ਦੀ ਸਮੱਸਿਆ ਦੇ ਖਾਤਮੇ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕਰਨ ‘ਤੇ ਕੇਂਦ੍ਰਿਤ ਸਨ।

ਇਨ੍ਹਾਂ ਗੱਲਬਾਤਾਂ ਦੌਰਾਨ, ਐਸਐਸਪੀ ਖੰਨਾ ਨੇ ਪੰਜਾਬ ਪੁਲਿਸ ਦੀ ਨਸ਼ਿਆਂ ਦੇ ਨੈੱਟਵਰਕ ਨੂੰ ਖਤਮ ਕਰਨ ਅਤੇ ਨਸ਼ੇ ਤੋਂ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਅਟੱਲ ਵਚਨਬੱਧਤਾ ‘ਤੇ ਜ਼ੋਰ ਦਿੱਤਾ। ਪਿੰਡ ਵਾਸੀਆਂ ਨੂੰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਸਹਿਯੋਗ ਕਰਨ ਅਤੇ ਨਸ਼ਾ ਤਸਕਰੀ ‘ਤੇ ਚੱਲ ਰਹੀ ਕਾਰਵਾਈ ਵਿੱਚ ਸਹਾਇਤਾ ਲਈ ਸ਼ੱਕੀ ਗਤੀਵਿਧੀਆਂ ਦੀ ਰਿਪੋਰਟ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਸਥਾਨਕ ਭਾਈਚਾਰੇ ਨੇ ਪਿਛਲੇ ਕੁਝ ਦਿਨਾਂ ਵਿੱਚ ਨਸ਼ਾ ਤਸਕਰਾਂ ਵਿਰੁੱਧ ਉਨ੍ਹਾਂ ਦੇ ਹਾਲ ਹੀ ਵਿੱਚ ਤੇਜ਼ ਕੀਤੇ ਗਏ ਯਤਨਾਂ ਅਤੇ ਸਫਲ ਕਾਰਵਾਈਆਂ ਲਈ ਪੰਜਾਬ ਸਰਕਾਰ, ਖਾਸ ਕਰਕੇ ਪੰਜਾਬ ਪੁਲਿਸ ਦੀ ਪ੍ਰਸ਼ੰਸਾ ਪ੍ਰਗਟ ਕੀਤੀ। ਪਿੰਡ ਵਾਸੀਆਂ ਨੇ ਇਨ੍ਹਾਂ ਪਹਿਲਕਦਮੀਆਂ ਦੇ ਸਰਗਰਮ ਪਹੁੰਚ ਅਤੇ ਪ੍ਰਤੱਖ ਨਤੀਜਿਆਂ ਦੀ ਸ਼ਲਾਘਾ ਕੀਤੀ।

ਨਸ਼ਿਆਂ ਦੀ ਲਤ ਦੇ ਮੂਲ ਕਾਰਨਾਂ ਨੂੰ ਹੱਲ ਕਰਨ ਅਤੇ ਨੌਜਵਾਨਾਂ ਨੂੰ ਇਸ ਖ਼ਤਰੇ ਦਾ ਸ਼ਿਕਾਰ ਹੋਣ ਤੋਂ ਰੋਕਣ ਲਈ, ਪਿੰਡ ਵਾਸੀਆਂ ਤੋਂ ਸੁਝਾਅ ਵੀ ਮੰਗੇ ਗਏ। ਨਸ਼ਿਆਂ ਦੇ ਆਦੀ ਲੋਕਾਂ ਦੇ ਮੁੜ ਵਸੇਬੇ ਲਈ ਖੇਡਾਂ ਅਤੇ ਸਿੱਖਿਆ ਨੂੰ ਪ੍ਰਭਾਵਸ਼ਾਲੀ ਸਾਧਨਾਂ ਵਜੋਂ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਰੋਕਥਾਮ ਉਪਾਵਾਂ ਵਜੋਂ ਕੀਮਤੀ ਜਾਣਕਾਰੀ ਪ੍ਰਾਪਤ ਹੋਈ।

ਐਸਐਸਪੀ ਖੰਨਾ ਨੇ ਅੱਗੇ ਕਿਹਾ, “ਅਸੀਂ ਨਾ ਸਿਰਫ਼ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸਣ ਲਈ ਵਚਨਬੱਧ ਹਾਂ, ਸਗੋਂ ਭਾਈਚਾਰਕ ਯਤਨਾਂ ਰਾਹੀਂ ਮੁੜ ਵਸੇਬੇ ਅਤੇ ਰੋਕਥਾਮ ਨੂੰ ਵੀ ਯਕੀਨੀ ਬਣਾਉਣ ਲਈ ਵਚਨਬੱਧ ਹਾਂ।

ਪੰਜਾਬ ਪੁਲਿਸ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਆਪਣੇ ਮਿਸ਼ਨ ‘ਤੇ ਅਡੋਲ ਹੈ ਅਤੇ ਨਾਗਰਿਕਾਂ ਨੂੰ ਨਸ਼ਿਆਂ ਵਿਰੁੱਧ ਇਸ ਸਮੂਹਿਕ ਲੜਾਈ ਵਿੱਚ ਹੱਥ ਮਿਲਾਉਣ ਦੀ ਅਪੀਲ ਕਰਦੀ ਹੈ।

ਦਰਜਾ ਚਾਰ ਅਤੇ ਮਿੱਡ- ਡੇ-ਮੀਲ ਕੁੱਕਾਂ ਦੇ ਹਿੱਤਾਂ ਲਈ ਕੰਮ ਕਰਦਾ ਰਹਾਂਗਾ – ਚਿੰਡਾਲੀਆ ਸੂਬਾ ਪ੍ਰਧਾਨ

0

ਦਰਜਾ ਚਾਰ ਅਤੇ ਮਿੱਡ- ਡੇ-ਮੀਲ ਕੁੱਕਾਂ ਦੇ ਹਿੱਤਾਂ ਲਈ ਕੰਮ ਕਰਦਾ ਰਹਾਂਗਾ – ਚਿੰਡਾਲੀਆ ਸੂਬਾ ਪ੍ਰਧਾਨ

ਸਮਰਾਲਾ, 02 ਮਾਰਚ ( ਵਰਿੰਦਰ ਸਿੰਘ ਹੀਰਾ) ਮਿੱਡ- ਡੇ-ਮੀਲ ਕੁੱਕ ਯੂਨੀਅਨ ਬਲਾਕ ਸਮਰਾਲਾ ਦੀ ਮੀਟਿੰਗ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਲਾਕ ਪ੍ਰਧਾਨ ਰਾਣੀ ਕੌਰ ਦੀ ਰਹਿਨੁਮਾਈ ਹੇਠ ਹੋਈ, ਮੀਟਿੰਗ ਵਿੱਚ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਵਿਸ਼ੇਸ਼ ਤੌਰ ਤੇ ਪੁੱਜੇ। ਮੀਟਿੰਗ ਦੀ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਨੇ ਦਰਜਾ ਚਾਰ ਮੁਲਾਜਮਾਂ ਨੂੰ ਦੁਆਏ ਹੱਕਾਂ ਸਬੰਧੀ ਦੱਸਿਆ ਕਿ ਦਰਜਾ ਚਾਰ ਰੈਗੂਲਰ ਕਰਮਚਾਰੀਆਂ ਜੋ ਦਸਵੀਂ ਪਾਸ ਸਨ, ਦੀਆਂ ਪ੍ਰਮੋਸ਼ਨਾਂ ਪਹਿਲ ਦੇ ਅਧਾਰ ਤੇ ਕਰਾਈਆਂ ਗਈਆਂ। 04-03-1999 ਦੀ ਪਾਲਿਸੀ ਦੇ ਤਹਿਤ ਪਾਰਟ ਟਾਇਮ ਕੰਮ ਕਰਦੇ ਸਾਢੇ ਸੱਤ ਹਜ਼ਾਰ ਕਰਮਚਾਰੀਆਂ ਨੂੰ ਰੈਗੂਲਰ ਕਰਾਇਆ। 2023 ਵਿੱਚ ਜੋ ਕਰਮਚਾਰੀ ਪੀ.ਟੀ.ਏ. ਫੰਡ ਵਿੱਚ ਕੰਮ ਕਰਦੇ ਸੀ ਉਨ੍ਹਾਂ ਕਰਮਚਾਰੀਆਂ ਨੂੰ ਸਿੱਖਿਆ ਮੰਤਰੀ ਵੱਲੋਂ ਹਟਾਉਣ ਤੇ ਪੂਰਾ ਜ਼ੋਰ ਦਿੱਤਾ ਗਿਆ ਸੀ ਕਿ ਅਸੀਂ ਨਵੇਂ ਮੁਲਾਜ਼ਮ ਸਫ਼ਾਈ ਸੇਵਕ, ਚੌਕੀਦਾਰ ਸਕੂਲਾਂ ਵਿੱਚ ਰੱਖਾਂਗੇ। ਉਸ ਸਮੇਂ ਇਸ ਜਥੇਬੰਦੀ ਵੱਲੋਂ ਦਬਾਅ ਪਾਇਆ ਗਿਆ ਕਿ ਜੋ ਕਰਮਚਾਰੀ ਪਹਿਲਾਂ ਪੀ.ਟੀ.ਏ. ਫੰਡ ਵਿੱਚ ਕੰਮ ਕਰਦੇ ਹਨ ਉਨ੍ਹਾਂ ਹੀ ਕਰਮਚਾਰੀਆਂ ਨੂੰ ਪਹਿਲ ਦੇ ਅਧਾਰ ਤੇ ਰੱਖਿਆ ਜਾਵੇ। ਇਸ ਉਪਰੰਤ ਨਵੇਂ ਹੋਰ ਕਰਮਚਾਰੀ ਰੱਖਣ ਤੇ ਸਾਨੂੰ ਕੋਈ ਇੰਤਰਾਜ਼ ਨਹੀਂ ਹੋਵੇਗਾ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਮੰਨ ਲਈ ਗਈ ਤਾਂ ਅੱਜ ਤਕਰੀਬਨ ਉਹੀ ਕਰਮਚਾਰੀ ਜੋ ਪੀ.ਟੀ.ਏ. ਫੰਡ ਵਿੱਚ ਕੰਮ ਕਰਦੇ ਸੀ ਉਨ੍ਹਾਂ ਕਰਮਚਾਰੀਆਂ ਨੂੰ ਹੀ ਸਕੂਲਾਂ ਵਿੱਚ ਰੱਖਿਆ ਗਿਆ। ਮਿਡ-ਡੇ-ਮੀਲ ਕੁੱਕਾਂ ਦੀਆਂ ਤਨਖਾਹਾਂ ਤੋਂ ਇਲਾਵਾ ਹੋਰ ਮੰਗਾਂ ਜਿਵੇਂ ਕਿ 16 ਲੱਖ ਦਾ ਬੀਮਾ ਮੈਨੇਜਮੈਟ ਕਮੇਟੀ ਤੋਂ ਕੁੱਕ ਨੂੰ ਹਟਾਉਣ ਦੀ ਪਾਵਰਾਂ ਵਾਪਸ ਲੈਣਾ, ਮਿਡ-ਡੇ-ਮੀਲਾਂ ਤੋਂ ਕੁੱਕ ਦਾ ਹੀ ਕੰਮ ਲੈਣਾ, ਛੁੱਟੀ ਵਾਲੇ ਦਿਨ ਬਦਲਵਾਂ ਪ੍ਰਬੰਧ ਲਈ ਸੌ ਰੁਪਏ ਸਰਕਾਰ ਵੱਲੋਂ ਦੇਣਾ, ਕੁੱਕਾਂ ਨੂੰ ਵਰਦੀਆਂ ਦੇਣਾ ਆਦਿ ਮੰਗਾਂ ਸ਼ਾਮਲ ਹਨ। ਤਨਖਾਹ ਸਬੰਧੀ ਹਰਿਆਣਾ ਸਰਕਾਰ ਦੇ ਬਰਾਬਰ ਤਨਖਾਹ ਦੇਣ ਲਈ ਸਰਕਾਰ ਨੂੰ ਮਜ਼ਬੂਰ ਕੀਤਾ ਗਿਆ ਜਿਸ ਤੇ ਵਿੱਤ ਮੰਤਰੀ ਵੱਲੋਂ 28 ਦਸੰਬਰ ਦੀ ਮੀਟਿੰਗ ਦੌਰਾਨ 2000 ਰੁਪਏ ਤਨਖਾਹਾਂ ਵਿੱਚ ਵਾਧਾ ਕਰਨ ਲਈ ਸਿਫਾਰਿਸ਼ ਸੈਂਟਰ ਸਰਕਾਰ ਨੂੰ ਭੇਜ ਦਿੱਤੀ ਗਈ। ਉਹ ਫਾਈਲ ਸੈਂਟਰ ਸਰਕਾਰ ਵੱਲੋਂ ਪਾਸ ਕਰਕੇ ਰਾਜ ਸਰਕਾਰ ਨੂੰ ਭੇਜੀ ਗਈ। ਜਿਸ ਦਾ ਫੈਸਲਾ ਜਲਦੀ ਹੀ ਪੰਜਾਬ ਸਰਕਾਰ ਵੱਲੋਂ ਹੋਣ ਦੀ ਉਮੀਦ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਹਮੇਸ਼ਾ ਦਰਜਾ ਚਾਰ ਕਰਮਚਾਰੀਆਂ ਦੇ ਹਿੱਤ ਲਈ ਕੰਮ ਕਰਦੇ ਰਹੇ ਹਨ ਅਤੇ ਕਰਦੇ ਰਹਿਣਗੇ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਕਮਲਜੀਤ ਕੌਰ ਸੈਕਟਰੀ ਪੰਜਾਬ, ਸੰਦੀਪ ਕੌਰ ਜਨਰਲ ਸਕੱਤਰ ਜ਼ਿਲ੍ਹਾ ਲੁਧਿਆਣਾ, ਬਲਜੀਤ ਕੌਰ, ਕਰਮਜੀਤ ਕੌਰ, ਮਨਜੀਤ ਕੌਰ, ਹਰਜਿੰਦਰ ਕੌਰ, ਲਖਵੀਰ ਕੌਰ, ਸਰਬਜੀਤ ਕੌਰ, ਬਲਜਿੰਦਰ ਕੌਰ, ਜਸਵੀਰ ਕੌਰ, ਕਮਲਜੀਤ ਕੌਰ ਆਦਿ ਤੋਂ ਇਲਾਵਾ ਸਮਰਾਲਾ ਬਲਾਕ ਦੀਆਂ ਹੋਰ ਵੀ ਕੁੱਕ ਹਾਜ਼ਰ ਸਨ। ਅਖੀਰ ਬਲਾਕ ਪ੍ਰਧਾਨ ਰਾਣੀ ਕੌਰ ਨੇ ਆਈਆਂ ਸਖਸ਼ੀਅਤਾਂ ਅਤੇ ਕੁੱਕ ਬੀਬੀਆਂ ਦਾ ਧੰਨਵਾਦ ਕੀਤਾ। 

ਗੁਰਦੁਆਰਾ ਸੋਢੀ ਦਰਬਾਰ ਵਿਖੇ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕ ਅਪ ਕੀਤਾ ਗਿਆ ।

0

ਗੁਰਦੁਆਰਾ ਸੋਢੀ ਦਰਬਾਰ ਵਿਖੇ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕ ਅਪ ਕੀਤਾ ਗਿਆ

ਊਨਾ/ ਮੈੜੀ, 01 ਮਾਰਚ ( ਵਰਿੰਦਰ ਸਿੰਘ ਹੀਰਾ) ਬ੍ਰਹਮ ਗਿਆਨੀ ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਦੇ ਤਪ ਅਸਥਾਨ ਪਿੰਡ ਮੈੜੀ ਵਿਖੇ ਸੇਠ ਅੱਖਾਂ ਦੇ ਸਪੈਸ਼ਲਿਸਟ ਹਸਪਤਾਲ ਬੰਗਾ ਤੋਂ ਆਈ ਡਾਕਟਰਾਂ ਦੀ ਟੀਮ ਨੇ ਡਾਕਟਰ ਆਸ਼ੀਸ਼ ਸੇਠ ਦੀ ਨਿਗਰਾਨੀ ਹੇਠ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕ ਅਪ ਕੀਤਾ। ਜ਼ਿਕਰ ਯੋਗ ਹੈ ਕਿ ਕੁਝ ਦਿਨ ਪਹਿਲਾਂ ਗੁਰਦੁਆਰਾ ਸੋਢੀ ਦਰਬਾਰ ਵਿਖੇ ਸਵਰਗੀ ਸਰਦਾਰ ਮਿਹਰ ਸਿੰਘ ਦੀ ਯਾਦ ਵਿੱਚ ਅੱਖਾਂ ਦਾ ਕੈਂਪ ਲਗਾਇਆ ਗਿਆ ਸੀ ਅਤੇ ਇਸ ਕੈਂਪ ਵਿੱਚ ਲੋੜਵੰਦ 35 ਮਰੀਜ਼ਾਂ ਦੀਆਂ ਅੱਖਾਂ ਦਾ ਮੁਫਤ ਆਪਰੇਸ਼ਨ ਕੀਤਾ ਗਿਆ ਸੀ। ਡਾਕਟਰਾਂ ਦੀ ਟੀਮ ਨੇ ਇਹਨਾਂ 35 ਮਰੀਜ਼ਾਂ ਦੀਆਂ ਅੱਖਾਂ ਨੂੰ ਚੈੱਕ ਕੀਤਾ ਅਤੇ ਤਸੱਲੀ ਪ੍ਰਗਟ ਕੀਤੀ ਕਿ ਸਾਰੇ ਹੀ ਮਰੀਜ਼ਾਂ ਦੀਆਂ ਅੱਖਾਂ ਦੇ ਅਪਰੇਸ਼ਨ ਕਾਮਯਾਬ ਹੋਏ ਹਨ, ਅਤੇ ਉਹ ਮਰੀਜ਼ ਹੁਣ ਆਮ ਵਾਂਗ ਆਪਣਾ ਕੰਮ ਕਾਰ ਕਰਨ ਵਿੱਚ ਸਮਰੱਥ ਹਨ। ਗੁਰਦੁਆਰਾ ਸੋਢੀ ਦਰਬਾਰ ਵੱਲੋਂ ਲਗਵਾਏ ਗਏ ਇਸ ਅੱਖਾਂ ਦੇ ਕੈਂਪ ਦੀ ਇਲਾਕੇ ਭਰ ਵਿੱਚ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਬੋਲਦਿਆਂ ਆਲ ਇੰਡੀਆ ਬਾਬਾ ਵਡਭਾਗ ਸਿੰਘ ਸੇਵਕ ਸੋਸਾਇਟੀ ਦੇ ਸੰਸਥਾਪਕ ਅਤੇ ਮੁਖੀ ਬਾਬਾ ਜਗਦੇਵ ਸਿੰਘ ਸਿੱਧੂ ਨੇ ਕਿਹਾ ਕਿ ਅੱਖਾਂ ਦਾ ਕੈਂਪ ਲਾਉਣਾ ਸਮਾਜ ਭਲਾਈ ਦਾ ਬਹੁਤ ਵੱਡਾ ਕਾਰਜ ਹੈ ਅਤੇ ਉਹਨਾਂ ਨੂੰ ਆਸ ਹੈ ਕਿ ਗੁਰਦੁਆਰਾ ਸੋਢੀ ਦਰਬਾਰ ਵੱਲੋਂ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਕਾਰਜ ਜਾਰੀ ਰੱਖੇ ਜਾਣਗੇ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਸੋਢੀ ਦਰਬਾਰ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਉੜਾਪੜ ਨੇ ਦੱਸਿਆ ਕਿ ਗੁਰਦੁਆਰਾ ਸੋਢੀ ਦਰਬਾਰ ਵੱਲੋਂ ਲੋਕ ਭਲਾਈ ਦੇ ਕਾਰਜ ਜਾਰੀ ਰੱਖੇ ਜਾਣਗੇ ਅਤੇ ਹੋਰ ਮੈਡੀਕਲ ਕੈਂਪ ਲਗਵਾਏ ਜਾਣਗੇ ਤਾਂ ਕਿ ਮੈੜੀ ਪਿੰਡ ਅਤੇ ਆਸ ਪਾਸ ਦੇ ਵਸਨੀਕਾਂ ਦੀ ਸਿਹਤ ਸੰਭਾਲ ਵਧੀਆ ਤਰੀਕੇ ਨਾਲ ਹੋ ਸਕੇ। ਇਸ ਮੌਕੇ ਗੁਰਦੁਆਰਾ ਸੋਢੀ ਦਰਬਾਰ ਮੈਨੇਜਿੰਗ ਕਮੇਟੀ ਪ੍ਰਧਾਨ ਸੁਖਦੇਵ ਸਿੰਘ ਉੜਾਪੜ, ਕੁਲਵਿੰਦਰ ਸਿੰਘ, ਨਿਰਮਲ ਸਿੰਘ, ਕਲ ਕੁਲਵੀਰ ਸਿੰਘ ਟਾਂਕ, ਜੁਝਾਰ ਸਿੰਘ , ਮਾਸਟਰ ਜਸਵਿੰਦਰ ਸਿੰਘ, ਰਘਬੀਰ ਸਿੰਘ, ਮਹਾ ਸਿੰਘ, ਸੰਦੀਪ ਸਿੰਘ ਵਿਰਕ, ਬੀਬੀ ਕਮਲਜੀਤ ਕੌਰ, ਬੀਬੀ ਬਲਜੀਤ ਕੌਰ, ਬੀਬੀ ਜਸਵਿੰਦਰ ਕੌਰ ਉੜਾਪੜ, ਸੋਢੀ ਸਿੰਘ ਬੰਗਾ, ਬਲਬੀਰ ਸਿੰਘ ਬੀਰਾ, ਸੁਖਵਿੰਦਰ ਸਿੰਘ ਢੱਕ ਅਤੇ ਗੁਰਦੁਆਰਾ ਸੋਢੀ ਦਰਬਾਰ ਮੇੜੀ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ, ਅਤੇ ਗੁਰਦੁਆਰਾ ਨਵਾਂ ਦੇਹਰਾ ਸਾਹਿਬ ਪਿੰਡ ਉੜਾਪੜ ਦੀਆਂ ਸਾਰੀਆਂ ਸੰਗਤਾਂ ਨੇ ਇਸ ਕੈਂਪ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਈਆਂ ਸੰਗਤਾਂ ਦੀ ਸੇਵਾ ਕੀਤੀ । ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

ਭਾਕਿਯੂ (ਲੱਖੋਵਾਲ) ਵੱਲੋਂ ਚੰਡੀਗੜ੍ਹ ਧਰਨੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ, ਕਿਸਾਨ ਹੇਡੋਂ ਪਿੰਡ ਦੇ ਪੈਟਰੋਲ ਪੰਪ ਤੇ ਇਕੱਤਰ ਹੋ ਕੇ ਚੰਡੀਗੜ੍ਹ ਦੇ ਧਰਨੇ ਲਈ ਵੱਡੇ ਇਕੱਠ ਦੇ ਰੂਪ ਵਿੱਚ ਚਾਲੇ ਪਾਉਣਗੇ -ਮਨਜੀਤ ਸਿੰਘ ਢੀਂਡਸਾ

0

ਭਾਕਿਯੂ (ਲੱਖੋਵਾਲ) ਵੱਲੋਂ ਚੰਡੀਗੜ੍ਹ ਧਰਨੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ

ਕਿਸਾਨ ਹੇਡੋਂ ਪਿੰਡ ਦੇ ਪੈਟਰੋਲ ਪੰਪ ਤੇ ਇਕੱਤਰ ਹੋ ਕੇ ਚੰਡੀਗੜ੍ਹ ਦੇ ਧਰਨੇ ਲਈ ਵੱਡੇ ਇਕੱਠ ਦੇ ਰੂਪ ਵਿੱਚ ਚਾਲੇ ਪਾਉਣਗੇ -ਮਨਜੀਤ ਸਿੰਘ ਢੀਂਡਸਾ

ਸਮਰਾਲਾ 28 ਫਰਵਰੀ (ਪ. ਪ.) :

ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ 5 ਮਾਰਚ ਤੋਂ ਚੰਡੀਗੜ੍ਹ ਵਿਖੇ ਲੱਗਣ ਵਾਲੇ ਧਰਨੇ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਦੀ ਅਗਵਾਈ ਹੇਠ ਸਥਾਨਕ ਦਾਣਾ ਮੰਡੀ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ ਯੂਨੀਅਨ ਦੇ ਸਰਪ੍ਰਸਤ ਅਵਤਾਰ ਸਿੰਘ ਮੇਹਲੋਂ ਵਿਸ਼ੇਸ਼ ਤੌਰ ਤੇ ਪੁੱਜੇ। ਮੀਟਿੰਗ ਵਿੱਚ ਇਕੱਤਰ ਹੋਏ ਵੱਖ ਵੱਖ ਬਲਾਕਾਂ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਢੀਂਡਸਾ ਨੇ ਕਿਹਾ 5 ਮਾਰਚ ਤੋਂ ਚੰਡੀਗੜ੍ਹ ਵਿਖੇ ਲੱਗਣ ਵਾਲਾ ਸਾਂਝਾ ਧਰਨਾ ਮੁੜ ਇਤਿਹਾਸ ਦੁਰਹਾਉਣ ਜਾ ਰਿਹਾ ਹੈ, ਕਿਉਂਕਿ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਲੱਗ ਰਿਹਾ ਸੀ ਕਿ ਕਿਸਾਨ ਜਥੇਬੰਦੀਆਂ ਵੱਖ ਵੱਖ ਹੋਣ ਨਾਲ ਕਿਸਾਨ ਦੋਫਾੜ ਹੋ ਗਏ, ਮੁੜ ਲਾਮਬੰਦ ਨਹੀਂ ਹੋਣਗੇ। ਪ੍ਰੰਤੂ ਚੰਡੀਗੜ੍ਹ ਵਾਲੇ ਧਰਨੇ ਵਿੱਚ ਹੋਣ ਵਾਲਾ ਇਕੱਠ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਅੱਖਾਂ ਖੋਲ ਦੇਵੇਗਾ। ਉਨ੍ਹਾਂ ਅੱਗੇ ਪੰਜਾਬ ਸਰਕਾਰ ਤੇ ਵਰ੍ਹਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੇ ਨਕਸ਼ੇ ਕਦਮਾਂ ਉੱਤੇ ਚੱਲ ਪਈ ਹੈ, ਪਿਛਲੇ ਸਾਲ 31 ਮਾਰਚ ਤੱਕ ਕਿਸਾਨੀ ਮੰਗਾਂ ਮੰਨ ਕੇ ਲਾਗੂ ਕਰਨ ਦਾ ਵਾਅਦਾ ਪੰਜਾਬ ਸਰਕਾਰ ਨੇ ਕੀਤਾ ਸੀ, ਪ੍ਰੰਤੂ ਅਜੇ ਤੱਕ ਮੰਨੀਆਂ ਕਿਸਾਨ ਮੰਗਾਂ ਲਾਗੂ ਨਹੀਂ ਕੀਤੀਆਂ। ਇਹੋ ਹਾਲ ਕੇਂਦਰ ਸਰਕਾਰ ਦਾ ਹੈ, ਦਿੱਲੀ ਦਾ ਕਿਸਾਨੀ ਸੰਘਰਸ਼ ਖਤਮ ਕਰਨ ਮੌਕੇ ਕੇਂਦਰ ਸਰਕਾਰ ਨੇ ਵੀ ਕਿਸਾਨਾਂ ਨਾਲ ਵਾਅਦੇ ਕੀਤੇ ਸਨ, ਪ੍ਰੰਤੂ ਮੋਦੀ ਸਰਕਾਰ ਵੱਲੋਂ ਦੋਬਾਰਾ ਸੱਤਾ ਸੰਭਾਲਣ ਉੱਤੇ ਵੀ ਕੇਂਦਰ ਸਰਕਾਰ ਕਿਸਾਨੀ ਮਸਲਿਆਂ ਸਬੰਧੀ ਟੱਸ ਤੋਂ ਮੱਸ ਨਹੀਂ ਹੋਈ। ਇਸ ਲਈ ਇਸ ਧਰਨੇ ਦੀ ਸਫਲਤਾ ਲਈ ਸਾਰੀਆਂ ਜਥੇਬੰਦੀਆਂ ਪੂਰਾ ਤਾਣ ਲਾ ਰਹੀਆਂ ਹਨ, ਜਿਸ ਸਬੰਧੀ ਬੀ. ਕੇ. ਯੂ. (ਲੱਖੋਵਾਲ) ਦੇ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਆਗੂ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਆਪਣੇ ਟਰੈਕਟਰ ਟਰਾਲੀਆਂ ਸਮੇਤ ਚੰਡੀਗੜ੍ਹ ਪੁੱਜਣ ਲਈ ਅਪੀਲ ਕਰ ਰਹੇ ਹਨ। ਜਿਸ ਸਬੰਧੀ ਯੂਨੀਅਨ ਨੂੰ ਪਿੰਡਾਂ ਵਿੱਚੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ 5 ਮਾਰਚ ਨੂੰ ਲੁਧਿਆਣਾ ਜ਼ਿਲ੍ਹੇ ਦੇ ਸਮੂਹ ਕਿਸਾਨ ਹੇਡੋਂ ਪਿੰਡ ਲਾਗੇ ਪੈਟਰੋਲ ਪੰਪ ਤੇ ਸਵੇਰੇ 10 ਵਜੇ ਇਕੱਤਰ ਹੋ ਕੇ ਵੱਡੇ ਕਾਫਲੇ ਦੇ ਰੂਪ ਵਿੱਚ ਚੰਡੀਗੜ੍ਹ ਲਈ ਚਾਲੇ ਪਾਉਣਗੇ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਪਵਨਦੀਪ ਸਿੰਘ ਮੇਹਲੋਂ, ਹਰਦੀਪ ਸਿੰਘ ਭਰਥਲਾ, ਹਰਪ੍ਰੀਤ ਸਿੰਘ ਗੜ੍ਹੀ ਤਰਖਾਣਾ ਜਗਜੀਤ ਸਿੰਘ ਮੁਤਿਓਂ ਸਾਰੇ ਮੀਤ ਪ੍ਰਧਾਨ ਜ਼ਿਲ੍ਹਾ ਲੁਧਿਆਣਾ, ਸੁਰਿੰਦਰ ਸਿੰਘ ਜਨਰਲ ਸਕੱਤਰ ਲੁਧਿਆਣਾ , ਗੁਰਸੇਵਕ ਸਿੰਘ ਮੰਜਾਲੀਆਂ ਬਲਾਕ ਪ੍ਰਧਾਨ, ਬੇਅੰਤ ਸਿੰਘ ਤੁਰਮਰੀ ਬਲਾਕ ਪ੍ਰਧਾਨ ਖੰਨਾ, ਰਵਿੰਦਰ ਸਿੰਘ ਬਿੰਦਾ ਅਕਾਲਗੜ੍ਹ ਬਲਾਕ ਪ੍ਰਧਾਨ ਮਾਛੀਵਾੜਾ ਸਾਹਿਬ, ਬਲਵੰਤ ਸਿੰਘ ਮੰਜਾਲੀਆਂ, ਕੈਪਟਨ ਗੁਰਚਰਨ ਸਿੰਘ, ਹਰਿੰਦਰ ਸਿੰਘ ਮੁਤਿਓਂ, ਸਰਪੰਚ ਸੁਰਿੰਦਰ ਸਿੰਘ, ਜਗਦੀਸ਼ ਸਿੰਘ ਖੱਟਰਾਂ, ਮੱਘਰ ਸਿੰਘ ਘੁੰਗਰਾਲੀ ਸਿੱਖਾਂ, ਦਲਜੀਤ ਸਿੰਘ ਊਰਨਾਂ ਦੋਨੋਂ ਜਨਰਲ ਸਕੱਤਰ ਬਲਾਕ ਸਮਰਾਲਾ, ਕਮਿੱਕਰ ਸਿੰਘ, ਸੁਰਿੰਦਰ ਸਿੰਘ ਢੀਂਡਸਾ, ਹਰਪਾਲ ਸਿੰਘ, ਮੇਜਰ ਸਿੰਘ ਬੰਬਾਂ, ਬਹਾਦਰ ਸਿੰਘ ਫੌਜੀ, ਮਲਕੀਤ ਸਿੰਘ, ਨੰਬਰਦਾਰ ਰਣਜੀਤ ਸਿੰਘ, ਸਰਪੰਚ ਰਾਮ ਸਿੰਘ, ਬੱਬੂ ਪਪੜੌਦੀ, ਭਰਪੂਰ ਸਿੰਘ, ਮਨਜੀਤ ਸਿੰਘ ਗੜ੍ਹੀ ਤਰਖਾਣਾ, ਬਲਜਿੰਦਰ ਸਿੰਘ ਹਰਿਓਂ ਜਨਰਲ ਸਕੱਤਰ ਬਲਾਕ ਮਾਛੀਵਾੜਾ, ਜਗਤਾਰ ਸਿੰਘ ਮਾਦਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯੂਨੀਅਨ ਦੇ ਵਰਕਰ ਹਾਜਰ ਸਨ। 

ਚਾਰ ਦਹਾਕਿਆਂ ਬਾਅਦ ਆਏ ਫੈਸਲੇ ਤੋਂ ਬਾਅਦ ਪੀੜਤ ਪਰਿਵਾਰਾਂ ਨੂੰ ਕੁਝ ਰਾਹਤ ਤਾਂ ਮਿਲੀ, ਪਰ ਸਕੂਨ ਨਹੀਂ- ਬੰਬ

0

ਚਾਰ ਦਹਾਕਿਆਂ ਬਾਅਦ ਆਏ ਫੈਸਲੇ ਤੋਂ ਬਾਅਦ ਪੀੜਤ ਪਰਿਵਾਰਾਂ ਨੂੰ ਕੁਝ ਰਾਹਤ ਤਾਂ ਮਿਲੀ, ਪਰ ਸਕੂਨ ਨਹੀਂ- ਬੰਬ

ਸੱਜਣ ਕੁਮਾਰ ਦੁਆਰਾ ਕੀਤੇ ਘਿਨੌਣੇ ਕਾਰੇ ਦੀ ਸਜਾ ਫਾਂਸੀ ਹੋਣੀ ਚਾਹੀਦੀ ਹੈ।

ਸਮਰਾਲਾ, 27 ਫਰਵਰੀ ( ਵਰਿੰਦਰ ਸਿੰਘ ਹੀਰਾ )ਬੀਤੇ ਦਿਨੀਂ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਰਾਊਜ਼ ਐਵੇਨਿਊ ਕੋਰਟ ਵੱਲੋਂ ਦੋਹਰੀ ਉਮਰ ਕੈਦ ਦੀ ਜੋ ਸਜਾ ਸੁਣਾਈ ਗਈ ਹੈ ਉਹ ਅਜੇ ਵੀ ਥੋੜੀ ਹੈ, ਅਜਿਹੇ ਵਿਅਕਤੀ ਲਈ ਤਾਂ ਫਾਂਸੀ ਤੋਂ ਘੱਟ ਸਜਾ ਹੋਣੀ ਹੀ ਨਹੀਂ ਚਾਹੀਦੀ, ਬੇਸ਼ੱਕ ਪੀੜਤ ਪਰਿਵਾਰਾਂ ਨੂੰ ਇਸ ਫੈਸਲੇ ਨਾਲ ਕੁਝ ਰਾਹਤ ਜਰੂਰ ਮਿਲੀ ਹੈ, ਪਰ ਸਕੂਨ ਨਹੀਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਲਵਿੰਦਰ ਸਿੰਘ ਬੰਬ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਲਾਹਕਾਰ ਸਮਰਾਲਾ ਹਲਕਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਨਸਲਕੁਸ਼ੀ ਨਾਲ ਸਬੰਧਿਤ ਮਾਮਲੇ ਵਿੱਚ ਦੂਜੀ ਵਾਰ ਉਮਰ ਕੈਦ ਹੋਈ ਹੈ। ਉਸ ਵੇਲੇ ਬਾਹਰੀ ਦਿੱਲੀ ਤੋਂ ਸੰਸਦ ਮੈਂਬਰ ਸੱਜਣ ਕੁਮਾਰ ਨੇ ਦੰਗਾਕਾਰੀਆਂ ਦੀ ਭੀੜ ਦੀ ਅਗਵਾਈ ਕੀਤੀ ਸੀ, ਸਰਸਵਤੀ ਵਿਹਾਰ ਇਲਾਕੇ ਵਿੱਚ ਸਿੱਖ ਪਿਉ ਪੁੱਤ ਨੂੰ ਜਿੰਦਾ ਸਾੜਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਸੱਜਣ ਕੁਮਾਰ ਵਰਗੇ ਦਰਿੰਦੇ ਵਿਅਕਤੀ ਨੇ ਦਿੱਲੀ ਕਤਲੇਆਮ ਵਿੱਚ ਮੋਹਰੀ ਭੂਮਿਕਾ ਨਿਭਾਈ ਸੀ, ਜਿਸ ਨੂੰ ਸਿੱਖ ਕੌਮ ਕਦੇ ਵੀ ਮੁਆਫ ਨਹੀਂ ਕਰੇਗੀ। ਉਸਨੂੰ ਮਿਲੀ ਦੋਹਰੀ ਉਮਰ ਕੈਦ ਦੀ ਸਜਾ ਪੀੜਤ ਪਰਿਵਾਰਾਂ ਨੂੰ ਕੁਝ ਰਾਹਤ ਤਾਂ ਮਹਿਸੂਸ ਹੋਈ ਹੈ, ਪ੍ਰੰਤੂ ਜੋ ਉਨ੍ਹਾਂ ਦੇ ਅੰਦਰ ਜਖਮ ਹਨ, ਉਹ ਅਜੇ ਵੀ ਅੱਲ੍ਹੇ ਹਨ। ਸੱਜਣ ਕੁਮਾਰ ਤੋਂ ਬਾਅਦ ਹੁਣ ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਨੂੰ ਸਜਾ ਮਿਲਣ ਦੀ ਵਾਰੀ ਹੈ। ਅਜਿਹੇ ਦਰਿੰਦਿਆਂ ਨੂੰ 41 ਸਾਲ ਬਾਅਦ ਸਜਾ ਮਿਲਣਾ ਪੀੜਤ ਪਰਿਵਾਰਾਂ ਲਈ ਇੰਨਾ ਲੰਮਾ ਸਮਾਂ ਸਜਾ ਦਿਵਾਉਣ ਲਈ ਜੱਦੋਜਹਿਦ ਕਰਨਾ, ਅਜਿਹੇ ਸਿਰੜ ਲਈ ਪੀੜੜ ਪਰਿਵਾਰਾਂ ਨੂੰ ਸਲਾਮ ਹੈ।

5 ਮਾਰਚ ਨੂੰ ਚੰਡੀਗੜ੍ਹ ਲੱਗਣ ਵਾਲਾ ਧਰਨਾ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗਾ – ਢੀਂਡਸਾ

0

5 ਮਾਰਚ ਨੂੰ ਚੰਡੀਗੜ੍ਹ ਲੱਗਣ ਵਾਲਾ ਧਰਨਾ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗਾ – ਢੀਂਡਸਾ

 ਬੀ. ਕੇ. ਯੂ. (ਲੱਖੋਵਾਲ) ਦੇ ਕਿਸਾਨ, ਮਜ਼ਦੂਰ ਅਤੇ ਵਰਕਰ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਪੁੱਜਣ ਲਈ ਤਤਪਰ।

ਸਮਰਾਲਾ, 25 ਫਰਵਰੀ ( ਵਰਿੰਦਰ ਸਿੰਘ ਹੀਰਾ) ।ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 5 ਮਾਰਚ ਤੋਂ ਚੰਡੀਗੜ੍ਹ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਲੱਗਣ ਵਾਲੇ ਧਰਨੇ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਹਨ। ਇਹ ਧਰਨਾ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਵਾਅਦਾ ਖਿਲਾਫੀ ਵਿਰੁੱਧ ਸ਼ੁਰੂ ਕੀਤਾ ਜਾਵੇਗਾ। ਜਿਸ ਲਈ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੇ ਕਿਸਾਨਾਂ, ਮਜ਼ਦੂਰਾਂ ਅਤੇ ਬੀ. ਕੇ. ਯੂ. (ਲੱਖੋਵਾਲ) ਦੇ ਵਰਕਰਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਜਿਸ ਸਬੰਧੀ ਯੂਨੀਅਨ ਦੇ ਸਾਰੇ ਬਲਾਕਾਂ ਦੇ ਪ੍ਰਮੁੱਖ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ, ਜੋ ਪਿੰਡ ਪਿੰਡ ਜਾ ਕੇ ਇਸ ਸਬੰਧੀ ਸਬੰਧੀ ਲਾਮਬੰਦ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਕਿਹਾ ਸੰਯੁਕਤ ਕਿਸਾਨ ਮੋਰਚਾ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਪੰਜਾਬ ਸਰਕਾਰ ਨੇ ਮੋਰਚੇ ਨਾਲ ਇਕ ਲਿਖਤੀ ਸਮਝੌਤਾ ਕੀਤਾ ਸੀ ਜਿਸ ਵਿੱਚ ਕਿਸਾਨਾਂ ਦੀਆਂ ਕਈ ਮੰਗਾਂ ਮੰਨ ਕੇ ਲਾਗੂ ਕੀਤੀਆਂ ਜਾਣੀਆਂ ਸਨ ਜਿਵੇਂ ਕਿ ਕਿਸਾਨ ਜਥੇਬੰਦੀਆਂ ਦੀ ਇਕ ਅਹਿਮ ਮੰਗ ਸੀ ਕਿ ਜੋ ਦਿੱਲੀ ਮੋਰਚੇ ਦੇ ਸ਼ਹੀਦ ਕਿਸਾਨ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀਆਂ ਦੇਣਾ, ਕਿਸਾਨਾਂ ਸਿਰ ਚੜ੍ਹੇ ਕਰਜ਼ੇ ਦੇ ਮਾਮਲੇ, ਜ਼ਮੀਨਾਂ ਦੇ ਤਕਸੀਮਾਂ ਦੇ ਕੇਸਾਂ ਦਾ ਨਿਪਟਾਰਾ, ਸਰਹੰਦ ਫੀਡਰ ਤੇ ਲਿਫਟ ਪੰਪਾਂ ਵਾਲੀਆਂ ਮੋਟਰਾਂ ਨੂੰ ਖੇਤੀਬਾੜੀ ਕਨੈਕਸ਼ਨ ਐਲਾਨ ਕੇ ਬਿੱਲ ਮੁਆਫ਼ ਕਰਨੇ, ਖਾਦਾਂ ਦੇ ਨਾਲ ਨੈਨੋ ਪੈਕਿੰਗ ਦੇਣੀ ਬੰਦ ਕਰਨੀ, ਨਕਲੀ ਕੀੜੇ ਮਾਰ ਅਤੇ ਨਦੀਨ ਨਾਸ਼ਕ ਦਵਾਈਆਂ ਬੀਜਾਂ ਅਤੇ ਖਾਦਾਂ ਦੇ ਮਸਲੇ, ਜੰਗਲੀ ਜਾਨਵਰਾਂ ਤੋਂ ਫਸਲਾਂ ਦੀ ਰਾਖੀ ਲਈ ਮੁੜ ਤੋਂ 12 ਬੋਰ ਦੇ ਹਥਿਆਰ ਦਾ ਲਾਈਸੈਂਸ ਦੇਣਾ, ਪਸ਼ੂਆਂ ਅਤੇ ਕੁੱਤਿਆਂ ਦਾ ਹੱਲ ਕੱਢਣਾ ਖੇਤੀਬਾੜੀ ਬੀਮਾ ਯੋਜਨਾ ਲਾਗੂ ਕਰਨੀ, ਕਿਸਾਨਾਂ ਨੂੰ ਹੜ੍ਹਾਂ ਅਤੇ ਗੜੇਮਾਰੀ ਕਾਰਨ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਦੇਣਾ, ਸਹਿਕਾਰੀ ਸੋਸਾਇਟੀਆਂ ਵਿੱਚ ਨਵੇਂ ਖਾਤੇ ਖੋਲ੍ਹਣ ਤੇ ਲਾਈਵ ਪਾਬੰਦੀ ਹਟਾਉਣਾ, ਆਬਾਦਕਾਰਾਂ ਅਤੇ ਗੰਨਾ ਕਾਸ਼ਤਕਾਰਾਂ ਦੇ ਮਸਲਿਆਂ ਸਬੰਧੀ ਵੀ ਸਰਕਾਰ ਇਕ ਸਭ ਕਮੇਟੀ ਬਣਾਵੇ, ਗੰਨੇ ਦੀ ਬਕਾਇਆ ਰਾਸ਼ੀ ਸਮੇਂ ਸਿਰ ਕਿਸਾਨਾਂ ਦੇ ਖਾਤਿਆਂ ਵਿੱਚ ਪਾਉਣਾ, ਸਾਰੀਆਂ ਸਬਜ਼ੀਆਂ ਤੇ ਦਾਲਾਂ ਮੱਕੀ ਤੇ ਐਮ.ਐਸ.ਪੀ. ਦੇਣਾ, ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਸਰਕਾਰ ਪਾਣੀਆਂ ਤੇ ਮਾਲਕੀ ਦਾ ਹੱਕ ਜਤਾਵੇ ਅਤੇ ਡੈਮ ਸੇਫਟੀ ਐਕਟ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਤੇ ਜੋਰ ਪਾਵੇ, ਬਿਜਲੀ ਸੋਧ ਬਿੱਲ 2022 ਨੂੰ ਰੱਦ ਕਰਵਾਉਣਾ, ਚਿੱਪ ਵਾਲੇ ਸਮਾਰਟ ਮੀਟਰ ਲਾਉਣੇ ਬੰਦ ਕਰਨੇ ਇਹਨਾਂ ਮੰਗਾਂ ਨਾਲ ਐਸ.ਕੇ.ਐਮ ਦੇ ਆਗੂਆਂ ਨੇ ਪੰਜਾਬ ਸਰਕਾਰ ਨਾਲ ਮੀਟਿੰਗ ਕੀਤੀ ਜਿਸ ਵਿੱਚ ਕੁਝ ਮੰਗਾਂ ਤੇ ਸਹਿਮਤੀ ਹੋਈ ਸੀ ਤੇ ਮਾਨ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ 31 ਮਾਰਚ 2024 ਤੱਕ ਇਹਨਾਂ ਨੂੰ ਲਾਗੂ ਕੀਤਾ ਜਾਵੇਗਾ ਪਰ ਸਰਕਾਰ ਨੇ ਇਹਨਾਂ ਵਿੱਚੋਂ ਇਕ ਵੀ ਮੰਗ ਹੁਣ ਤੱਕ ਧਰਾਤਲ ਤੇ ਲਾਗੂ ਨਹੀਂ ਕੀਤੀ ਤੇ ਨਾ ਹੀ ਜੋ ਕੇਂਦਰ ਸਰਕਾਰ ਨੇ ਨਵਾਂ ਖੇਤੀਬਾੜੀ ਖਰੜਾ ਕਾਨੂੰਨ ਤਿਆਰ ਕਰਕੇ ਰਾਜਾਂ ਨੂੰ ਭੇਜਿਆ ਹੈ ਉਸ ਨੂੰ ਵੀ ਅਜੇ ਤੱਕ ਪੰਜਾਬ ਸਰਕਾਰ ਨੇ ਵਿਧਾਨ ਸਭਾ ਸੈਸ਼ਨ ਵਿੱਚ ਲਿਆ ਕੇ ਰੱਦ ਨਹੀਂ ਕੀਤਾ ਇਸੇ ਤਰ੍ਹਾਂ ਕੇਂਦਰ ਸਰਕਾਰ ਨੇ ਵੀ ਕਿਸਾਨਾਂ ਨਾਲ ਦਿੱਲੀ ਮੋਰਚੇ ਦੇ ਚੁੱਕਣ ਸਮੇਂ ਕਿਸਾਨਾਂ ਨਾਲ ਕਈ ਵਾਅਦੇ ਕੀਤੇ ਸੀ ਜਿਵੇਂ ਕਿ ਐਮ.ਐਸ.ਪੀ. ਤੇ ਸਾਰੀਆਂ ਫਸਲਾਂ ਖਰੀਦਣ ਦੀ ਗਰੰਟੀ ਕਾਨੂੰਨ ਬਣਾਉਣਾ, ਫਸਲਾਂ ਦੇ ਭਾਅ ਸਵਾਮੀ ਨਾਥਨ ਦੀ ਰਿਪੋਰਟ ਮੁਤਾਬਕ ਸੀ2 +50 ਪ੍ਰੀਤਸ਼ਤ ਨਾਲ ਜੋੜ ਕੇ ਦੇਣੇ, ਫਸਲੀ ਬੀਮਾ ਯੋਜਨਾ ਲਾਗੂ ਕਰਨੀ, ਕਿਸਾਨਾਂ ਦੇ ਖੇਤੀ ਕਰਜੇ ਮਾਫ ਕਰਨੇ, ਲਖੀਮਪੁਰ ਘਟਨਾ ਦਾ ਇਨਸਾਫ, ਮੋਰਚੇ ਦੌਰਾਨ ਸ਼ਾਹੀਦ ਹੋਏ ਕਿਸਾਨਾਂ ਤੇ ਮਜ਼ਦੂਰਾਂ ਨੂੰ ਮੁਆਵਜਾ ਤੇ ਸਰਕਾਰੀ ਨੌਕਰੀਆਂ ਦੇਣਾ, ਕਿਸਾਨਾਂ ਦੇ ਦਰਜ ਪਰਚੇ ਰੱਦ ਕਰਨੇ ਆਦਿ ਮੰਗਾਂ ਸਨ ਜੋ ਕੇਂਦਰ ਸਰਕਾਰ ਨੇ ਦਿੱਲੀ ਮੋਰਚੇ ਦੇ ਚੱਕਣ ਮੌਕੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇਗਾ ਪਰ ਹੁਣ ਤੱਕ ਸਿਰਫ ਗੱਲਾਂ ਹੀ ਰਹਿ ਗਈਆਂ ਹਨ ਸਾਡੀ ਕੋਈ ਵੀ ਮੰਗ ਮੰਨੀ ਨਹੀਂ ਗਈ ਜਿਸ ਕਾਰਨ ਕਿਸਾਨਾਂ ਅੰਦਰ ਭਾਰੀ ਰੋਸ ਹੈ ਇਸ ਲਈ ਸਰਕਾਰ ਨੂੰ ਇਕ ਵਾਰ ਫੇਰ ਦੁਬਾਰਾ ਜਗਾਉਣ ਲਈ 5 ਮਾਰਚ ਤੋਂ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲੱਗਣ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਧਰਨੇ ਵਿੱਚ ਸਾਰੇ ਪੰਜਾਬ ਦੇ ਕਿਸਾਨ ਵੱਧ ਚੜ੍ਹ ਕੇ ਸ਼ਾਮਲ ਹੋ ਰਹੇ ਹਨ ਜਿਸ ਤਿਆਰੀਆਂ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਹਨ ਇਹ ਮੋਰਚਾ ਕੇਂਦਰ ਤੇ ਪੰਜਾਬ ਸਰਕਾਰ ਲਈ ਚੇਤਾਵਨੀ ਹੈ ਜੇਕਰ ਕਿਸਾਨਾਂ ਦੀਆਂ ਮੰਗਾਂ ਉਹ ਲਾਗੂ ਨਹੀਂ ਕਰਦੇ ਤਾਂ ਕਿਸਾਨ ਲੰਬੇ ਸਮੇਂ ਤੱਕ ਦੇਸ਼ ਦੀਆਂ ਰਾਜਧਾਨੀਆਂ ਵਿੱਚ ਇਸੇ ਤਰ੍ਹਾਂ ਡਟੇ ਰਹਿਣਗੇ 5 ਮਾਰਚ ਨੂੰ ਪੰਜਾਬ ਵਿੱਚੋਂ ਹਜ਼ਾਰਾਂ ਟਰੈਕਟਰ, ਟਰਾਲੀਆਂ, ਬੱਸਾਂ, ਕਾਰਾਂ ਤੇ ਕਿਸਾਨ ਲੰਗਰ ਪਾਣੀ, ਰਾਸ਼ਨ ਤੇ ਰਹਿਣ ਦਾ ਸਮਾਨ ਲੈ ਕੇ ਪਹੁੰਚ ਰਹੇ ਹਨ ।

ਪੱਛੜੀਆਂ ਤੇ ਅਨੁਸੂਚਿਤ ਜਾਤੀਆਂ ਦੇ ਉਥਾਨ ਲਈ ‘ਬਾਬਾ ਸਾਹਿਬ ਬੀ. ਆਰ. ਅੰਬੇਦਕਰ ਮਿਸ਼ਨਰੀ ਸਭਾ’ ਦਾ ਕੀਤਾ ਗਿਆ ਗਠਨ।

0

ਪੱਛੜੀਆਂ ਤੇ ਅਨੁਸੂਚਿਤ ਜਾਤੀਆਂ ਦੇ ਉਥਾਨ ਲਈ ‘ਬਾਬਾ ਸਾਹਿਬ ਬੀ. ਆਰ. ਅੰਬੇਦਕਰ ਮਿਸ਼ਨਰੀ ਸਭਾ’ ਦਾ ਕੀਤਾ ਗਿਆ ਗਠਨ।

ਸੰਸਥਾ ਦੇ ਅਹੁਦੇਦਾਰਾਂ ਦੀ ਚੋਣ ਲਈ 2 ਮਾਰਚ ਨੂੰ ਹੋਵੇਗੀ ਮੀਟਿੰਗ

ਸਮਰਾਲਾ, 25 ਫਰਵਰੀ ( ਵਰਿੰਦਰ ਸਿੰਘ ਹੀਰਾ)  ਸਮਰਾਲਾ ਸ਼ਹਿਰ ਵਿੱਚ ਅਨੁਸੂਚਿਤ ਅਤੇ ਪੱਛੜੀਆਂ ਜਾਤੀਆਂ ਦੇ ਉਥਾਨ ਲਈ ਇੱਕ ਸਾਂਝੇ ਤੌਰ ਤੇ ਮੀਟਿੰਗ ਕਾਮਰੇਡ ਭਜਨ ਸਿੰਘ ਸਾਬਕਾ ਪ੍ਰਧਾਨ ਨਗਰ ਕੌਂੋਸਲ, ਮੈਨੇਜਰ ਕਰਮਚੰਦ ਅਤੇ ਡਾ. ਸੋਹਣ ਲਾਲ ਬਲੱਗਣ ਦੀ ਅਗਵਾਈ ਹੇਠ ਕੀਤੀ ਗਈ, ਮੀਟਿੰਗ ਦੌਰਾਨ ਆਮ ਲੋਕਾਂ ਦੀ ਭਲਾਈ ਲਈ ਇੱਕ ਸੰਸਥਾ ਬਣਾਉਣ ਸਬੰਧੀ ਗੱਲਬਾਤ ਕੀਤੀ ਗਈ। ਮੀਟਿੰਗ ਵਿੱਚ ਬੂਟਾ ਸਿੰਘ ਪ੍ਰਧਾਨ ਕੰਗ ਪੱਤੀ, ਕਮਲਜੀਤ ਸਿੰਘ ਬੰਗੜ ਢਿੱਲੋਂ ਪੱਤੀ, ਰਾਮ ਜੀ ਦਾਸ ਮੱਟੂ ਮਸੰਦ ਪੱਤੀ ਵੱਲੋਂ ਸ਼ਾਮਲ ਹੋਏ। ਮੀਟਿੰਗ ਦੌਰਾਨ ਮਤਾ ਪਾਸ ਕੀਤਾ ਗਿਆ ਕਿ ਸ਼ਹਿਰ ਦੀਆਂ ਗਰੀਬ ਬਸਤੀਆਂ ਵਿੱਚ ਜੋ ਲੋਕ ਰਹਿ ਰਹੇ ਹਨ, ਉਨ੍ਹਾਂ ਦੀ ਸਹੂਲਤ ਲਈ ਸਾਂਝੇ ਤੌਰ ਅਜਿਹੀ ਇਮਾਰਤ ਦਾ ਨਿਰਮਾਣ ਕੀਤਾ ਜਾਵੇ ਜਿੱਥੇ ਗਰੀਬ ਲੋਕ ਉਸ ਇਮਾਰਤ ਨੂੰ ਆਪਣੀ ਵਰਤੋਂ ਵਿੱਚ ਲੈ ਸਕਣ। ਇਸ ਉਦੇਸ਼ ਨੂੰ ਮੁੱਖ ਰੱਖਕੇ ਬਾਬਾ ਸਾਹਿਬ ਬੀ. ਆਰ. ਅੰਬੇਦਕਰ ਮਿਸ਼ਨਰੀ ਸਭਾ ਸਮਰਾਲਾ ਨਾਂ ਦੀ ਇੱਕ ਸੰਸਥਾ ਬਣਾਉਣ ਲਈ ਮਤਾ ਪਾਸ ਕੀਤਾ ਗਿਆ, ਜਿਸ ਲਈ 21 ਮੈਂਬਰਾਂ ਦੀ ਕਮੇਟੀ ਚੁਣੀ ਗਈ। ਇਸ ਕਮੇਟੀ ਦੇ ਕਾਰਜ ਲਈ 2 ਮਾਰਚ ਦਿਨ ਐਤਵਾਰ ਨੂੰ ਮੀਟਿੰਗ ਕਰਕੇ, ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਇਸ ਉਪਰੰਤ ਇਹ ਸੰਸਥਾ ਗਰੀਬਾਂ ਦੀ ਭਲਾਈ ਲਈ ਕਾਰਜ ਅਰੰਭ ਕਰੇਗੀ, ਨਗਰ ਕੌਂੋਸਲ ਪ੍ਰਧਾਨ, ਸਥਾਨਕ ਹਲਕਾ ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਗਰੀਬ ਬਸਤੀਆਂ ਦੇ ਨਜਦੀਕ ਹੀ ਭਵਨ ਦੇ ਨਿਰਮਾਣ ਲਈ ਮੰਗ ਪੱਤਰ ਦੇਵੇਗੀ ਅਤੇ ਗਰੀਬਾਂ ਦੀ ਸਹਾਇਤਾ ਲਈ ਹੋਰ ਕਾਰਜ ਕਰੇਗੀ। ਨਵੀਂ ਬਣਾਈ ਸੰਸਥਾ ਲਈ ਬਣਾਈ ਕਮੇਟੀ ਵਿੱਚ ਪ੍ਰਮੁੱਖ ਤੌਰ ਤੇ ਜਸਪਾਲ ਸਿੰਘ, ਕੇਵਲ ਸਿੰਘ, ਕਾਮਰੇਡ ਭਜਨ ਸਿੰਘ, ਮੈਨੇਜਰ ਕਰਮ ਚੰਦ, ਐਡਵੋਕੇਟ ਸ਼ਿਵ ਕਲਿਆਣ, ਰਾਮਜੀਤ ਸਿੰਘ, ਬਲਦੇਵ ਸਿੰਘ, ਰਾਜਿੰਦਰ ਮੱਟੂ, ਕਮਲਜੀਤ ਬੰਗੜ, ਬਲਦੇਵ ਤੂਰ, ਕੁਲਵਿੰਦਰ ਸਿੰਘ, ਮਲਕੀਤ ਸਿੰਘ ਬਾਬਾ, ਪਰਮਜੀਤ ਸਿੰਘ ਪੰਮੀ, ਰਾਮ ਜੀ ਦਾਸ ਮੱਟੂ, ਮੇਲਾ ਸਿੰਘ, ਬੂਟਾ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਗੁਰੂ ਰਵਿਦਾਸ, ਅਮਰਜੀਤ ਸਿੰਘ, ਸੋਹਣ ਸਿੰਘ, ਗੁਰਦੀਪ ਸਿੰਘ, ਲਖਵੀਰ ਸਿੰਘ, ਲੱਖੀ, ਭੋਲਾ ਮੱਟੂ, ਮੋਹਣ ਸਿੰਘ, ਬੁੱਧ ਰਾਮ ਕਲਿਆਣ, ਪਵਨ ਭੱਟੀ, ਸੁਰੇਸ਼ ਕੁਮਾਰ ਸ਼ਾਮਲ ਕੀਤੇ ਗਏ ਹਨ। ਇਸ ਸੰਸਥਾ ਨੂੰ ਬਣਾਉਣ ਲਈ ਵਾਲਮੀਕ ਮੰਦਿਰ ਕਮੇਟੀ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮੰਦਰ ਕਮੇਟੀ ਵੱਲੋਂ ਵੀ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਗਿਆ।

MOST COMMENTED