Home Blog Page 15

ਇਸਰੋ ਨੇ ਲੈਂਡਰ ਨੂੰ ਚੰਦਰਯਾਨ-3 ਤੋਂ ਸਫਲਤਾਪੂਰਵਕ ਕੀਤਾ ਵੱਖ

0

ਭਾਰਤੀ ਪੁਲਾੜ ਖੋਜ ਸੰਸਥਾਨ (ਇਸਰੋ) ਨੇ ਚੰਦਰਯਾਨ-3 ਦੇ ਲੈਂਡਰ ਨੂੰ ਪ੍ਰੋਪਲਸ਼ਨ ਮਾਡਿਊਲ ਤੋਂ ਸਫਲਤਾਪੂਰਵਕ ਵੱਖ ਕਰ ਲਿਆ ਹੈ। ਇਸ ਦਾ ਮਤਲਬ ਹੈ ਕਿ ਲੈਂਡਰ ਹੀ ਅੱਗੇ ਦੀ ਯਾਤਰਾ ਦਾ ਫੈਸਲਾ ਕਰੇਗਾ। ਇਸਰੋ ਮੁਤਾਬਕ ਆਉਣ ਵਾਲੇ 6 ਦਿਨ ਲੈਂਡਿੰਗ ਲਈ ਬਹੁਤ ਮਹੱਤਵਪੂਰਨ ਹਨ ਕਿਉਂਕਿ ਇੱਥੇ ਲੈਂਡਰ ਨੂੰ ਬਹੁਤ ਸਾਰੇ ਮਹੱਤਵਪੂਰਨ ਪੜਾਅ ਬਹੁਤ ਤੇਜ਼ ਰਫਤਾਰ ਨਾਲ ਪਾਰ ਕਰਨੇ ਹਨ।

ਇਸ ਤੋਂ ਇਲਾਵਾ, ਇਸਰੋ ਨੇ ਕਿਹਾ, ਇਸ ਦੌਰਾਨ, ਪ੍ਰੋਪਲਸ਼ਨ ਮਾਡਿਊਲ ਲਗਾਤਾਰ ਇਸ ਧੁਰੇ ‘ਤੇ ਘੁੰਮਦਾ ਰਹੇਗਾ ਅਤੇ ਆਉਣ ਵਾਲੇ ਕਈ ਸਾਲਾਂ ਤੱਕ ਇਸਰੋ ਨੂੰ ਧਰਤੀ ਬਾਰੇ ਕਈ ਮਹੱਤਵਪੂਰਨ ਜਾਣਕਾਰੀ ਦਿੰਦਾ ਰਹੇਗਾ। ਇਹ ਪੇਲੋਡ ਆਉਣ ਵਾਲੇ ਕਈ ਸਾਲਾਂ ਲਈ ਧਰਤੀ ਦੇ ਵਾਯੂਮੰਡਲ ਦੇ ਸਪੈਕਟ੍ਰੋਸਕੋਪਿਕ ਅਧਿਐਨ ਲਈ ਜਾਣਕਾਰੀ ਭੇਜੇਗਾ।

ਪ੍ਰੋਪਲਸ਼ਨ ਮੋਡੀਊਲ ਤੋਂ ਵੱਖ ਹੋਣ ਤੋਂ ਬਾਅਦ ਕੀ ਹੋਵੇਗਾ?

ਇਸਰੋ ਦੇ ਅਨੁਸਾਰ, ਪ੍ਰੋਪਲਸ਼ਨ ਮਾਡਿਊਲ ਤੋਂ ਵੱਖ ਹੋਣ ਦੀ ਪ੍ਰਕਿਰਿਆ ਤੋਂ ਬਾਅਦ, ਲੈਂਡਰ ਨੂੰ ਚੰਦਰਮਾ ‘ਤੇ ਜਾਂਦੇ ਸਮੇਂ ਮੌਜੂਦਾ ਆਰਬਿਟ ਤੋਂ 90 ਡਿਗਰੀ ਦਾ ਮੋੜ ਲੈਣਾ ਪੈਂਦਾ ਹੈ। ਇਹ ਮਹੱਤਵਪੂਰਨ ਹੈ ਕਿਉਂਕਿ ਇਸ ਸਮੇਂ ਲੈਂਡਰ ਦੀ ਰਫਤਾਰ ਬਹੁਤ ਤੇਜ਼ ਹੈ। ਮੋੜ ਲੈਣ ਤੋਂ ਬਾਅਦ ਵੀ ਚੁਣੌਤੀਆਂ ਖਤਮ ਨਹੀਂ ਹੋਣਗੀਆਂ ਕਿਉਂਕਿ ਇਸ ਤੋਂ ਬਾਅਦ ਜਦੋਂ ਲੈਂਡਰ ਚੰਦਰਮਾ ਦੀ ਸੀਮਾ ‘ਚ ਦਾਖਲ ਹੋਵੇਗਾ ਤਾਂ ਉਸ ਸਮੇਂ ਵੀ ਇਸ ਦੀ ਰਫਤਾਰ ਬਹੁਤ ਜ਼ਿਆਦਾ ਹੋਵੇਗੀ। ਅਜਿਹੀ ਸਥਿਤੀ ਵਿੱਚ, ਵਿਗਿਆਨੀ ਲੈਂਡਰ ਦੀ ਡੀ-ਬੂਸਟਿੰਗ ਕਰਨਗੇ।

ਡੀ-ਬੂਸਟਿੰਗ ਕੀ ਹੈ?

ਜਦੋਂ ਲੈਂਡਰ 90-ਡਿਗਰੀ ਮੋੜ ਲੈਣ ਤੋਂ ਬਾਅਦ ਚੰਦਰਮਾ ਦੀ ਸਤ੍ਹਾ ਵੱਲ ਵਧੇਗਾ ਅਤੇ ਜਦੋਂ ਇਸਦੀ ਦੂਰੀ 30 ਕਿਲੋਮੀਟਰ ਤੋਂ ਘੱਟ ਹੋਵੇਗੀ, ਤਾਂ ਨਰਮ ਲੈਂਡਿੰਗ ਲਈ ਇਸਦੀ ਗਤੀ ਨੂੰ ਘਟਾਉਣਾ ਬਹੁਤ ਮਹੱਤਵਪੂਰਨ ਹੋਵੇਗਾ। ਜੇਕਰ ਵਿਗਿਆਨੀ ਲੈਂਡਰ ਦੀ ਰਫਤਾਰ ਨੂੰ ਘੱਟ ਕਰਨ ‘ਚ ਕਾਮਯਾਬ ਹੋ ਜਾਂਦੇ ਹਨ ਤਾਂ ਸਾਫਟ ਲੈਂਡਿੰਗ ਆਸਾਨੀ ਨਾਲ ਹੋ ਜਾਵੇਗੀ ਅਤੇ ਇਹ ਮਿਸ਼ਨ ਸਫਲ ਹੋਵੇਗਾ। ਲੈਂਡਰ ਦੇ ਉਤਰਨ ਤੋਂ ਬਾਅਦ, ਇਸ ਵਿੱਚੋਂ ਇੱਕ ਰੋਵਰ ਨਿਕਲੇਗਾ ਅਤੇ ਉਹ ਰੋਵਰ ਚੰਦਰਮਾ ਦੀ ਸਤ੍ਹਾ ‘ਤੇ ਅਗਲੇ 10 ਦਿਨਾਂ ਤੱਕ ਇਸਰੋ ਨੂੰ ਕਈ ਮਹੱਤਵਪੂਰਨ ਚੀਜ਼ਾਂ ਦੀ ਜਾਣਕਾਰੀ ਭੇਜੇਗਾ।

ਸੋਨੀਆ ਅਤੇ ਰਾਹੁਲ ਗਾਂਧੀ ਦੇ ਕਹਿਣ ‘ਤੇ ਮਿਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ : ਮਲਿਕਾਅਰਜੁਨ ਖੜਗੇ

0

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਖੁਦ ਨੂੰ ਪਾਰਟੀ ਪ੍ਰਧਾਨ ਬਣਾਉਣ ਬਾਰੇ ਵੱਡਾ ਖੁਲਾਸਾ ਕੀਤਾ ਹੈ। ਮਹਿਲਾ ਕਾਂਗਰਸ ਦੇ ਪ੍ਰੋਗਰਾਮ ‘ਚ ਖੜਗੇ ਨੇ ਕਿਹਾ, ਮੈਨੂੰ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਕਹਿਣ ‘ਤੇ ਪ੍ਰਧਾਨ ਦਾ ਅਹੁਦਾ ਮਿਲਿਆ ਹੈ। ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੇਕਰ ਕਾਂਗਰਸ ਨੇ ਸੰਵਿਧਾਨ ਅਤੇ ਲੋਕਤੰਤਰ ਦੀ ਰੱਖਿਆ ਨਾ ਕੀਤੀ ਹੁੰਦੀ ਤਾਂ ਮੋਦੀ ਕਦੇ ਵੀ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ ਸਨ।

ਮਣੀਪੁਰ ਸੜ ਰਿਹਾ ਹੈ, ਪਰ ਪ੍ਰਧਾਨ ਮੰਤਰੀ ਨਹੀਂ ਗਏ – ਖੜਗੇ

ਖੜਗੇ ਨੇ ਅੱਗੇ ਕਿਹਾ, ਪੀਐਮ ਮੋਦੀ ਸੰਸਦ ਵਿੱਚ ਸਿਰਫ ਆਪਣੇ ਬਾਰੇ ਗੱਲ ਕਰਦੇ ਹਨ, ਗਾਂਧੀ, ਨਹਿਰੂ, ਪਟੇਲ, ਅੰਬੇਡਕਰ ਨੂੰ ਯਾਦ ਨਹੀਂ ਕਰਦੇ। ਮਣੀਪੁਰ ਸੜ ਰਿਹਾ ਹੈ ਪਰ ਪ੍ਰਧਾਨ ਮੰਤਰੀ ਦੇਖਣ ਤੱਕ ਨਹੀਂ ਗਏ। ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ਮੋਦੀ ਦੇ 15 ਅਗਸਤ ਦੇ ਸੰਬੋਧਨ ‘ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਪੀਐਮ ਨੇ ਲਾਲ ਕਿਲ੍ਹੇ ‘ਤੇ ਕਿਹਾ ਕਿ ਅਗਲੀ ਵਾਰ ਉਹ ਇੱਥੇ ਦੁਬਾਰਾ ਝੰਡਾ ਲਹਿਰਾਉਣਗੇ। ਮੈਂ ਕਿਹਾ, ਉਹ ਝੰਡਾ ਜ਼ਰੂਰ ਲਹਿਰਾਉਣਗੇ ਪਰ ਆਪਣੇ ਘਰ ‘ਤੇ ਅਤੇ ਅਮਿਤ ਸ਼ਾਹ ਆਪਣੀ ਪਤਨੀ ਨਾਲ ਝੰਡਾ ਲਹਿਰਾਉਣਗੇ।

ਰਾਹੁਲ ਗਾਂਧੀ ਭਾਰਤ ਜੋੜਨ ਦੀ ਕੰਮ ਕਰਦੇ ਨੇ ਪਰ ਪ੍ਰਧਾਨ ਮੰਤਰੀ…

ਪੀਐਮ ਮੋਦੀ ‘ਤੇ ਖੜਗੇ ਦਾ ਨਿਸ਼ਾਨਾ

ਖੜਗੇ ਨੇ ਕਿਹਾ, “(PM ਮੋਦੀ) ਅੱਜ ਕੱਲ੍ਹ ਭੈਣ-ਭਰਾ ਨੂੰ ਛੱਡ ਕੇ ਹੁਣ ਪਰਿਵਾਰ ਵਾਲੇ ਬੋਲ ਰਹੇ ਹਨ। ਉਹ ਕਹਿ ਰਹੇ ਹਨ ਕਿ ਭਾਰਤ ਗੱਠਜੋੜ ਦੇ ਲੋਕ ਕੀ ਕਰ ਰਹੇ ਹਨ! ਰੋਵੋ ਨਹੀਂ, ਮੁਕਾਬਲਾ ਕਰੋ। ਜਾਂਚ ਏਜੰਸੀਆਂ ਵੱਲੋਂ ਵਿਰੋਧੀ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਕਾਂਗਰਸ ਡਰਦੀ ਨਹੀਂ।”

ਭਾਜਪਾ ਲਈ ‘ਮਜ਼ਬੂਰੀ’ ਬਣਿਆ SAD ਦਾ ਸਾਥ !

0
ਪੰਜਾਬ ਦੇ ਚੋਣਾਵੀ ਕਿਲ੍ਹੇ ‘ਚ ਪ੍ਰਵੇਸ਼ ਕਰਨਾ ਭਾਰਤੀ ਜਨਤਾ ਪਾਰਟੀ (BJP) ਲਈ ਹਮੇਸ਼ਾ ਹੀ ਚੁਣੌਤੀ ਰਹੀ ਹੈ, ਜਿਸ ਕਾਰਨ ਭਾਜਪਾ ਵੱਲੋਂ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਰਕੇ ਚੋਣਾਂ ਲੜੀਆਂ ਜਾਂਦੀਆਂ ਹਨ ਪਰ ਇਸ ਵਾਰ ਭਾਜਪਾ ਨੇ ਇਕੱਲਿਆਂ ਹੀ ਚੋਣ ਮੈਦਾਨ ਵਿਚ ਉਤਰਨ ਦਾ ਮਨ ਬਣਾ ਲਿਆ ਹੈ। ਅਕਾਲੀ ਦਲ ਵੱਲੋਂ ਮੁੜ ਗਠਜੋੜ ਕਰਨ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਗਿਆ ਹੈ ਪਰ ਸਿਆਸੀ ਗਿਣਤੀਆਂ-ਮਿਣਤੀਆਂ ‘ਤੇ ਨਜ਼ਰ ਮਾਰੀਏ ਤਾਂ ਸੂਬੇ ‘ਚ ਇਹ ਗੱਲ ਅਜੇ ਵੀ ਚਰਚਾ ‘ਚ ਹੈ ਕਿ ਪੰਜਾਬ ਦੇ ਚੋਣ ਕਿਲੇ ‘ਚ ਪ੍ਰਵੇਸ਼ ਕਰਨ ਲਈ ਅਕਾਲੀ ਦਲ ਅਤੇ ਭਾਜਪਾ ਦਾ ਇਕੱਠੇ ਹੋਣਾ ‘ਮਜ਼ਬੂਰੀ’ ਹੈ। ਆਓ ਅੰਕੜਿਆਂ ਤੋਂ ਸਮਝੀਏ ਅੰਦਰ ਦੀ ਗੱਲ…
 ਸਿਆਸੀ ਜ਼ਮੀਨ ਤਿਆਰ ਕਰ ਰਹੀ ਹੈ ਭਾਜਪਾ

ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਵੱਡੀ ਹਾਰ ਤੋਂ ਬਾਅਦ ਭਾਜਪਾ ਦੂਜੀਆਂ ਪਾਰਟੀਆਂ ਦੇ ਸਿੱਖ ਅਤੇ ਹਿੰਦੂ ਨੇਤਾਵਾਂ ਨੂੰ ਭਾਜਪਾ ‘ਚ ਸ਼ਾਮਲ ਕਰਨ ਲਈ ਕਾਮਯਾਬ ਰਹੀ ਹੈ ਪਰ ਲੋਕ ਸਭਾ ਚੋਣਾਂ ਵਿਚ ਇਸ ਦਾ ਕੋਈ ਬਹੁਤਾ ਫਾਇਦਾ ਹੁੰਦਾ ਨਜ਼ਰ ਨਹੀਂ ਆ ਰਿਹਾ। ਜੇਕਰ ਭਾਜਪਾ ਨੇ ਪੰਜਾਬ ਵਿੱਚ ਆਪਣਾ ਸਿਆਸੀ ਮੈਦਾਨ ਤਿਆਰ ਕਰਨਾ ਹੈ ਤਾਂ ਉਸ ਨੂੰ ਅਕਾਲੀ ਦਲ ਨਾਲ ਗਠਜੋੜ ਵੱਲ ਮੁੜਨਾ ਪਵੇਗਾ ਪਰ ਭਾਜਪਾ ਕਿਸੇ ਵੀ ਹਾਲਤ ਵਿੱਚ ਅਜਿਹਾ ਨਹੀਂ ਕਰਨਾ ਚਾਹੁੰਦੀ। ਭਾਜਪਾ ਦੀ ਪੰਜਾਬ ਇਕਾਈ ਦੇ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਵਿਚ ਵਧ ਰਹੀ ਹੈ। ਅਕਾਲੀ ਦਲ ਨਾਲ ਗਠਜੋੜ ਨੂੰ ਖਤਮ ਹੋਏ 2 ਸਾਲ ਹੀ ਹੋਏ ਹਨ, ਅਜਿਹੇ ‘ਚ ਉਨ੍ਹਾਂ ਦੀ ਪਾਰਟੀ ਸੂਬੇ ‘ਚ ਉਭਰ ਰਹੀ ਪਾਰਟੀ ਹੈ। ਕਿਸੇ ਪਾਰਟੀ ਨੂੰ ਰਾਜਨੀਤਿਕ ਨਤੀਜੇ ਦਿਖਾਉਣ ਲਈ ਕੁਝ ਸਮਾਂ ਲੱਗਦਾ ਹੈ।

ਜਾਣੋ ਕੀ ਕਹਿੰਦੇ ਹਨ ਅੰਕੜੇ?
ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਭਾਜਪਾ ਅਤੇ ਅਕਾਲੀ ਦਲ ਨੇ ਮਿਲ ਕੇ 6 ਸੀਟਾਂ ਜਿੱਤੀਆਂ ਸਨ। ਦੂਜੇ ਪਾਸੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਗਠਜੋੜ ਨੂੰ 4 ਸੀਟਾਂ ਮਿਲੀਆਂ ਸਨ। ਭਾਜਪਾ-ਅਕਾਲੀ ਦਲ ਗਠਜੋੜ ਨੂੰ 37.08 ਫੀਸਦੀ ਵੋਟਾਂ ਮਿਲੀਆਂ। ਦੂਜੇ ਪਾਸੇ ਆਈਡੀਸੀ ਦੇ ਡਾਇਰੈਕਟਰ ਪ੍ਰਮੋਦ ਕੁਮਾਰ ਅਨੁਸਾਰ ਪੰਜਾਬ ਵਿੱਚ ਭਾਜਪਾ ਦਾ ਵੋਟ ਸ਼ੇਅਰ 6 ਤੋਂ 8 ਫ਼ੀਸਦੀ ਤੱਕ ਹੈ, ਜੋ ਹੁਣ ਵੀ ਵਧਣ ਵਾਲਾ ਨਹੀਂ ਹੈ।
ਕੀ ਆਪਣੀ ਗੱਲ ਮੰਨਵਾ ਲਵੇਗਾ ਅਕਾਲੀ ਦਲ ?
ਕੀ ਅਕਾਲੀ ਦਲ 2024 ਦੀਆਂ ਲੋਕ ਸਭਾ ਚੋਣਾਂ ਲਈ ਕੇਂਦਰ ਦੀ ਸੱਤਾਧਾਰੀ ਭਾਜਪਾ ਨਾਲ ਗੱਠਜੋੜ ਕਰੇਗਾ, ਇਹ ਸਿਆਸੀ ਹਲਕਿਆਂ ਵਿੱਚ ਵੱਡਾ ਸਵਾਲ ਹੈ। ਇੱਕ ਪਾਸੇ ਅਕਾਲੀ ਦਲ ਭਾਜਪਾ ਨਾਲ ਗਠਜੋੜ ਕਰਨ ਤੋਂ ਇਨਕਾਰ ਕਰ ਰਿਹਾ ਹੈ, ਦੂਜੇ ਪਾਸੇ ਵਿਰੋਧੀ ਪਾਰਟੀਆਂ ਦੇ ਗਠਜੋੜ INDIA ਨਾਲ ਵੀ ਹੱਥ ਮਿਲਾਉਣ ਤੋਂ ਗੁਰੇਜ਼ ਕਰ ਰਿਹਾ ਹੈ। ਦੂਜੇ ਪਾਸੇ ਅਕਾਲੀ ਦਲ ਨੇ ਬਸਪਾ ਨਾਲ ਆਪਣਾ ਗਠਜੋੜ ਕਾਇਮ ਰੱਖਿਆ ਹੋਇਆ ਹੈ। ਯਾਨੀ ਹੁਣ ਅਕਾਲੀ ਦਲ ਆਪਣੇ ਪੱਤੇ ਗੁਪਤ ਰੱਖ ਰਿਹਾ ਹੈ। ਜੇਕਰ ਭਾਜਪਾ ਵੱਲੋਂ ਉਨ੍ਹਾਂ ਦੀ ਗੱਲ ਮੰਨ ਲਈ ਜਾਂਦੀ ਹੈ ਤਾਂ ਇੱਕ ਵਾਰ ਫਿਰ ਭਾਜਪਾ ਅਤੇ ਅਕਾਲੀ ਦਲ ਇਕੱਠੇ ਚੋਣ ਲੜਦੇ ਨਜ਼ਰ ਆਉਣ ਵਾਲੇ ਹਨ।

ਮਿਠਾਈਆਂ ਦੀ ਦੁਕਾਨ ‘ਚ ਜ਼ਬਰਦਸਤ ਧਮਾਕਾ

0

ਰੋਪੜ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਦੁਕਾਨ ਵਿੱਚ ਸਿਲੰਡਰ ਫਟਣ ਕਾਰਨ ਅੱਗ ਲੱਗ ਗਈ। ਇਸ ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 3 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦਰਅਸਲ ਤੜਕਸਾਰ ਭਰਤਗੜ੍ਹ ਬੱਸ ਸਟੈਂਡ ‘ਤੇ ਕਮਲ ਸਵੀਟਸ ਨਾਮ ਦੀ ਦੁਕਾਨ ‘ਚ ਅੱਗ ਲੱਗ ਗਈ, ਜਿਸ ਕਾਰਨ ਦੁਕਾਨ ‘ਚ ਰੱਖਿਆ ਕਮਰਸ਼ੀਅਲ ਗੈਸ ਸਿਲੰਡਰ ਫਟ ਗਿਆ ਅਤੇ ਜ਼ੋਰਦਾਰ ਧਮਾਕਾ ਹੋ ਗਿਆ।

1 ਦੀ ਮੌਕੇ ਉੱਤੇ ਮੌਤ, ਦੂਜੇ ਦੀ ਰਾਸਤੇ ਵਿੱਚ ਮੌਤ

ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਮਾਲਕ ਜਤਿਨ ਗੌਤਮ (30) ਮੌਕੇ ‘ਤੇ ਪਹੁੰਚ ਗਿਆ ਪਰ ਜਿਵੇਂ ਹੀ ਉਸ ਨੇ ਸ਼ਟਰ ਖੋਲ੍ਹਿਆ ਕੀਤਾ ਤਾਂ ਸਿਲੰਡਰ ਫਟ ਗਿਆ ਅਤੇ ਉਸ ਦੀ ਮੌਤ ਹੋ ਗਈ। ਉਸ ਦੀ ਮਦਦ ਕਰ ਰਹੇ ਉਸ ਦੇ ਨੌਕਰ ਸੱਜਣ ਸਿੰਘ ਵਾਸੀ ਰੂਪਨਗਰ ਦੀ ਵੀ ਇਲਾਜ ਲਈ ਰੂਪਨਗਰ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਮੌਤ ਹੋ ਗਈ।

ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਲੱਗਿਆ ਪਤਾ

ਜ਼ਿਕਰ ਕਰ ਦਈਏ ਕਿ ਅੱਗ ਇੰਨੀ ਭਿਆਨਕ ਸੀ ਕਿ ਮਦਦ ਲਈ ਆਇਆ ਪਿੰਡ ਦਾ ਚੌਕੀਦਾਰ ਰੋਸ਼ਨ ਲਾਲ ਵੀ ਸੜ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਕੀਰਤਪੁਰ ਸਾਹਿਬ ਦੇ ਥਾਣਾ ਮੁਖੀ ਗੁਰਪ੍ਰੀਤ ਸਿੰਘ, ਪੁਲੀਸ ਚੌਕੀ ਭਰਤਗੜ੍ਹ ਦੇ ਇੰਚਾਰਜ ਸਰਤਾਜ ਸਿੰਘ ਨੇ ਦੱਸਿਆ ਕਿ ਬਚਾਅ ਕਾਰਜ ਮੁਕੰਮਲ ਹੋਣ ਮਗਰੋਂ ਸਬੰਧਤ ਟੀਮਾਂ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਨਗੀਆਂ।

2 ਦੀ ਮੌਤ, 1 ਗੰਭੀਰ ਜ਼ਖ਼ਮੀ

ਡਾਕਟਰ ਆਨੰਦ ਘਈ ਨੇ 2 ਮੌਤਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਤੀਜੇ ਵਿਅਕਤੀ ਦੀ ਹਾਲਤ ਖਤਰੇ ਤੋਂ ਬਾਹਰ ਹੈ। ਮੌਕੇ ਦੇ ਗਵਾਹਾਂ ਸਰਪੰਚ ਸੁਖਦੀਪ ਸਿੰਘ, ਮਨਜੀਤ ਸਿੰਘ ਨੇ ਵੀ ਮੌਕੇ ਦੀ ਸਥਿਤੀ ਤੋਂ ਜਾਣੂ ਕਰਵਾਇਆ।

MOST COMMENTED