Home Blog Page 11

ਸ਼ਹੀਦੀ ਜੋੜ ਮੇਲੇ ਦੇ ਸੰਬੰਧ ਵਿੱਚ ਚਾਹ -ਬਿਸਕੁਟਾਂ ਦਾ ਲੰਗਰ ਲਾਇਆ ਗਿਆ।

0

ਜੋੜ ਮੇਲ ਵਾਲੀ ਸੰਗਤ ਲਈ ਚਾਹ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ
ਸਮਰਾਲਾ 26 ਦਸੰਬਰ ( ਵਰਿੰਦਰ ਸਿੰਘ)
ਧੰਨ ਧੰਨ ਬਾਬਾ ਜੋਰਾਵਰ ਸਿੰਘ, ਧੰਨ ਧੰਨ ਬਾਬਾ ਫਤਹਿ ਸਿੰਘ ਅਤੇ ਧੰਨ ਧੰਨ ਮਾਤਾ ਗੁਜਰ ਕੌਰ ਦੀ ਲਸਾਨੀ ਸ਼ਹਾਦਤ ਮੌਕੇ ਸਮੂਹ ਮੈਡੀਕਲ ਸਟੋਰ, ਸਮੂਹ ਲੈਬਾਰਟਰੀਆਂ, ਦਸ਼ਮੇਸ਼ ਡੈਂਟਲ ਕਲਨਿਕ, ਨਵੀ ਆਪਟੀਕਲ ਨੇ ਮਿਲ ਕੇ ਸ਼ਹੀਦੀ ਜੋੜ ਮੇਲ ਨੂੰ ਜਾਣ ਵਾਲੀ ਸੰਗਤ ਲਈ ਮਾਛੀਵਾੜਾ ਰੋਡ ਸਮਰਾਲਾ (ਸਾਹਮਣੇ ਸਿਵਲ ਹਸਪਤਾਲ) ਵਿਖੇ ਚਾਹ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ। ਇਹ ਲੰਗਰ ਸ਼ਹੀਦੀ ਜੋੜ ਮੇਲ ਅਤੇ ਆਮ ਲੰਘ ਰਹੀ ਸੰਗਤ ਲਈ ਤਿੰਨ ਦਿਨ ਜਾਰੀ ਰਹੇਗਾ।

ਗੁਰਦੁਆਰਾ ਸ੍ਰੀ ਬੇਰੀ ਸਾਹਿਬ ਪਿੰਡ ਮੈੜੀ ਵਿਖੇ ਬਾਲ ਦਿਵਸ ਮਨਾਇਆ ਗਿਆ

0

ਗੁਰੂ ਦੁਆਰਾ ਸ੍ਰੀ ਬੇਰੀ ਸਾਹਿਬ ਪਿੰਡ ਮੈੜੀ ਵਿਖੇ ‘ ਬਾਲ ਦਿਵਸ ‘ ਮਨਾਇਆ ਗਿਆ।

ਮੈੜੀ/ ਉਨਾ , 26 ਦਸੰਬਰ ( ਵਰਿੰਦਰ ਸਿੰਘ) ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਬਾਬਾ ਵਡਭਾਗ ਸਿੰਘ ਜੀ ਦੇ ਤਪ ਅਸਥਾਨ ਗੁਰਦੁਆਰਾ ਸ੍ਰੀ ਬੇਰੀ ਸਾਹਿਬ ਵਿਖੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ‘ ਬਾਲ ਦਿਵਸ’ ਮਨਾਇਆ ਗਿਆ। ਇਸ ਮੌਕੇ ਦੇਸ਼ਾਂ ਵਿਦੇਸ਼ਾਂ ਤੋਂ, ਪੰਜਾਬ ਹਰਿਆਣਾ ਹਿਮਾਚਲ ਤੋਂ ਬਾਬਾ ਜੀ ਦੀਆਂ ਸੰਗਤਾਂ, ਸਮੂਹ ਗੁਰਦੁਆਰਾ ਸਾਹਿਬਾਨ ਦੀ ਮੈਨੇਜਿੰਗ ਕਮੇਟੀਆਂ , ਨਿਹੰਗ ਸਿੰਘ ਜਥੇਬੰਦੀਆਂ ਸਮੇਤ ਬਹੁਤ ਸਾਰੇ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ ਅਤੇ ਸਮੂਹ ਸੰਗਤਾਂ ਨੇ ਗੁਰੂ ਸਾਹਿਬ ਵੱਲੋਂ ਵਿਖਾਏ ਰਸਤੇ ਤੇ ਚੱਲਣ ਦਾ ਪ੍ਰਣ ਵੀ ਕੀਤਾ। ਇਸ ਮੌਕੇ ਭਾਰੀ ਗਿਣਤੀ ਵਿੱਚ ਸਮਾਜ ਦੇ ਹਰ ਤਬਕੇ ਤੋਂ ਗੁਰਦੁਆਰਾ ਸ੍ਰੀ ਬੇਰੀ ਸਾਹਿਬ ਵਿਖੇ ਆਈਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੀ ਪਰਿਕਰਮਾ ਕੀਤੀ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਉਨਾਂ ਦਾ ਸਿਰੋਪਾਉ ਪਾ ਕੇ ਸਤਿਕਾਰ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਸ੍ਰੀ ਬੇਰੀ ਸਾਹਿਬ ਦੇ ਮੁੱਖ ਪ੍ਰਬੰਧਕ ਸ੍ਰੀ ਨਰੇਸ਼ ਸ਼ਰਮਾ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਸ਼ਹੀਦੀ ਸਮਾਗਮ ਬਾਬਾ ਵਡਭਾਗ ਸਿੰਘ ਜੀ ਦੇ ਪਵਿੱਤਰ ਤਪ ਅਸਥਾਨ ਗੁਰਦੁਆਰਾ ਸ੍ਰੀ ਬੇਰੀ ਸਾਹਿਬ ਵਿਖੇ ਕਰਵਾਏ ਜਾਂਦੇ ਹਨ। ਉਹਨਾਂ ਸਾਰੀਆਂ ਸੰਗਤਾਂ ਨੂੰ ਅਪੀਲ ਕੀਤੀ ਕੀ ਸ਼ਹੀਦੀ ਸਮਾਗਮਾਂ ਦੌਰਾਨ ਵੀ ਸੰਗਤਾਂ ਆਪਣੇ ਛੋਟੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਉਣ ਤਾਂ ਕਿ ਉਹਨਾਂ ਬੱਚਿਆਂ ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੱਤ ਸਾਲ ਅਤੇ ਨੌ ਸਾਲ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਬਾਰੇ ਵੀ ਜਾਣੂ ਕਰਵਾਇਆ ਜਾ ਸਕੇ। ਇਸ ਮੌਕੇ ਤੇ ਬੋਲਦਿਆਂ ਬਾਬਾ ਵਡਭਾਗ ਸਿੰਘ ਸੇਵਕ ਸੋਸਾਇਟੀ ਦੇ ਪ੍ਰਧਾਨ ਬਾਬਾ ਜਗਦੇਵ ਸਿੰਘ ਸਿੱਧੂ ਨੇ ਦੱਸਿਆ ਕਿ ਸਾਹਿਬਜ਼ਾਦਿਆਂ ਨੇ ਕੁਰਬਾਨੀ ਕਿਸੇ ਇੱਕ ਧਰਮ ਲਈ ਜਾਂ ਕਿਸੇ ਇੱਕ ਕੌਮ ਲਈ ਨਹੀਂ ਸੀ ਦਿੱਤੀ ,ਉਨਾਂ ਇਹ ਕੁਰਬਾਨੀ ਜ਼ੁਲਮ ਅਤੇ ਜਾਲਮ ਦਾ ਮੁਕਾਬਲਾ ਕਰਦਿਆਂ ਪੂਰੀ ਮਨੁੱਖਤਾ ਜਾਤੀ ਲਈ ਦਿੱਤੀ ਸੀ , ਅਤੇ ਇਤਿਹਾਸ ਵਿੱਚ ਇਸ ਤੋਂ ਬੜੀ ਕੁਰਬਾਨੀ ਨਹੀਂ ਮਿਲਦੀ ਹੈ । ਉਹਨਾਂ ਕਿਹਾ ਕਿ ਸਾਰਿਆਂ ਨੂੰ ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਤੋਂ ਸੇਧ ਲੈ ਕੇ ਗੁਰਮਤ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਚਾਹੀਦਾ ਹੈ।

ਭਰਥਲਾ ਤੋਂ ਅਰੁਣ ਕੁਮਾਰ ਵਿੱਕੀ ਆਪਣੇ ਵਿਰੋਧੀ ਨੂੰ 31 ਵੋਟਾਂ ਨਾਲ ਹਰਾ ਸਰਪੰਚ ਚੁਣੇ ਗਏ ਸਮੂਹ ਨਗਰ ਨਿਵਾਸੀਆਂ ਵੱਲੋਂ ਦਿੱਤੇ ਮਾਣ ਲਈ ਹਮੇਸ਼ਾਂ ਪਿੰਡ ਵਾਸੀਆਂ ਦੇ ਰਿਣੀ ਰਹਿਣਗੇ- ਅਰੁਣ ਕੁਮਾਰ ਵਿੱਕੀ

0

ਸਮਰਾਲਾ, 16 ਅਕਤੂਬਰ ( ਵਰਿੰਦਰ ਸਿੰਘ ਹੀਰਾ)

ਇੱਥੋਂ ਨਜਦੀਕੀ ਪਿੰਡ ਭਰਥਲਾ ਵਿਖੇ ਹੋਈਆਂ ਪੰਚਾਇਤੀ ਚੋਣਾਂ ਵਿੱਚ ਅਰੁਣ ਕੁਮਾਰ ਵਿੱਕੀ ਜੋ ਇਸ ਵਾਰ ਕਾਂਗਰਸ ਪਾਰਟੀ ਵੱਲੋਂ ਪਿੰਡ ਦੀ ਸਰਪੰਚੀ ਚੋਣ ਲੜ੍ਹੇ ਸਨ, ਨੇ ਆਪਣੇ ਨਿਕਟ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇਜਪਾਲ ਸਿੰਘ ਨੂੰ 31 ਵੋਟਾਂ ਦੇ ਫਰਕ ਨਾਲ ਹਰਾ ਕੇ ਪਿੰਡ ਦੇ ਸਰਪੰਚ ਚੁਣੇ ਗਏ। ਇਸ ਚੋਣ ਦੌਰਾਨ ਕੁੱਲ 715 ਵੋਟਾਂ ਪੋਲ ਹੋਈਆਂ, ਜਿਸ ਵਿੱਚੋਂ 363 ਵੋਟਾਂ ਅਰੁਣ ਕੁਮਾਰ ਨੂੰ ਅਤੇ ਦੂਸਰੇ ਉਮੀਦਵਾਰ ਨੂੰ 332 ਵੋਟਾਂ ਪ੍ਰਾਪਤ ਹੋਈਆਂ। ਭਰਥਲਾ ਵਿਖੇ ਨਵੇਂ ਚੁਣੇ ਸਰਪੰਚ ਨੇ ਦੱਸਿਆ ਕਿ ਪਿਛਲੇ ਅਰਸੇ ਦੌਰਾਨ ਉਨ੍ਹਾਂ ਦੀ ਮਾਤਾ ਪਿੰਡ ਦੇ ਸਰਪੰਚ ਸਨ, ਜਿਨ੍ਹਾਂ ਦੁਆਰਾ ਕੀਤੇ ਵਿਕਾਸ ਕਾਰਜਾਂ ਨੂੰ ਸਮੂਹ ਪਿੰਡ ਵਾਸੀਆਂ ਨੇ ਧਿਆਨ ਵਿੱਚ ਰੱਖਦੇ ਹੋਏ, ਇਸ ਵਾਰ ਮੈਨੂੰ ਸਰਪੰਚੀ ਦਾ ਅਹੁਦਾ ਦੇ ਕੇ ਜੋ ਮਾਣ ਦਿੱਤਾ ਹੈ, ਉਸ ਲਈ ਮੈਂ ਸਮੂਹ ਨਗਰ ਦਾ ਸਦਾ ਰਿਣੀ ਰਹਾਂਗਾ ਅਤੇ ਪਿੰਡ ਦੇ ਵਿਕਾਸ ਕੰਮਾਂ ਵਿੱਚ ਹੋਰ ਤੇਜੀ ਲਿਆ ਕੇ, ਪਿੰਡ ਦੀ ਦਿੱਖ ਨੂੰ ਹੋਰ ਸੁੰਦਰ ਅਤੇ ਵੱਖ ਵੱਖ ਸਹੂਲਤਾਂ ਵਾਲਾ ਪਿੰਡ ਬਣਾਵਾਂਗਾ। ਉਨ੍ਹਾਂ ਅੱਗੇ ਦੱਸਿਆ ਕਿ ਸਮੂਹ ਨਗਰ ਵਿੱਚੋਂ ਉਨ੍ਹਾਂ ਦੀ ਟੀਮ ਵਿੱਚ ਕੁਲਦੀਪ ਕੌਰ, ਹਰਪ੍ਰੀਤ ਸਿੰਘ, ਸੰਤੋਖ ਸਿੰਘ, ਰਾਜਵਿੰਦਰ ਕੌਰ, ਸੰਦੀਪ ਕੌਰ ਅਤੇ ਗੁਰਜੀਤ ਸਿੰਘ ਕ੍ਰਮਵਾਰ ਪੰਚ ਚੁਣੇ ਗਏ ਹਨ, ਜਿਨ੍ਹਾਂ ਦਾ ਉਨ੍ਹਾਂ ਨੂੰ ਪਿੰਡ ਦੇ ਵਿਕਾਸ ਕੰਮਾਂ ਲਈ ਪੂਰਨ ਸਹਿਯੋਗ ਰਹੇਗਾ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਉਹ ਪਿੰਡ ਵਿੱਚ ਬਿਨਾਂ ਕਿਸੇ ਭੇਦਭਾਵ ਤੋਂ ਸਾਰੇ ਵਾਰਡਾਂ ਵਿੱਚ ਇੱਕੋ ਜਿਹੇ ਵਿਕਾਸ ਕੰਮਾਂ ਨੂੰ ਤਰਜੀਹ ਦੇਣਗੇ ਅਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੋਣ ਦੇਣਗੇ। ਉਨ੍ਹਾਂ ਸਮੂਹ ਨਗਰ ਨਿਵਾਸੀਆਂ ਦਾ ਮੁੜ ਸ਼ੁਕਰਾਨਾ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਦਾ ਉਨ੍ਹਾਂ ਨੇ ਮੈਨੂੰ ਸਰਪੰਚ ਚੁਣ ਕੇ ਵਿਸ਼ਵਾਸ਼ ਪ੍ਰਗਟਾਇਆ ਹੈ, ਉਸ ਵਿਸ਼ਵਾਸ਼ ਨੂੰ ਉਹ ਕਦੇ ਨਹੀਂ ਟੁੱਟਣ ਦੇਣਗੇ।

ਲੇਖਕ ਮੰਚ (ਰਜਿ:) ਸਮਰਾਲਾ ਵੱਲੋਂ ਮਾਸਟਰ ਤਰਲੋਚਨ ਸਿੰਘ ਦੀ ਯਾਦ ਵਿੱਚ ਹਰ ਸਾਲ ਐਵਾਰਡ ਦੇਣ ਦਾ ਐਲਾਨ ਮਾਸਟਰ ਤਰਲੋਚਨ ਸਿੰਘ ਯਾਦ ਨੂੰ ਸਮਰਪਿਤ ਸਮਾਗਮ ਅਤੇ ਰਾਜਵਿੰਦਰ ਸਮਰਾਲਾ ਦਾ ਸਨਮਾਨ 10 ਨਵੰਬਰ ਨੂੰ – ਡਾ. ਬੈਨੀਪਾਲ

0

ਸਮਰਾਲਾ, 16 ਅਕਤੂਬਰ ( ਵਰਿੰਦਰ ਸਿੰਘ ਹੀਰਾ)

ਲੇਖਕ ਮੰਚ (ਰਜਿ:) ਸਮਰਾਲਾ ਦੀ ਮਹੀਨਾਵਾਰ ਇਕੱਤਰਤਾ ਸਰਕਾਰੀ ਸੀਨੀ: ਸੈਕੰ: ਸਕੂਲ ਸਮਰਾਲਾ ਵਿਖੇ ਮੰਚ ਦੇ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਦੀ ਪ੍ਰਧਾਨਗੀ ਹੇਠ ਹੋਈ। ਇੱਕਤਰਤਾ ਵਿੱਚ ਸਾਹਿਤਕਾਰ ਦੋਸਤਾਂ ਅਤੇ ਸਾਹਿਤ ਪ੍ਰੇਮੀਆਂ ਨੇ ਭਾਗ ਲਿਆ। ਮੀਟਿੰਗ ਦੌਰਾਨ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਲੇਖਕ ਮੰਚ ਵੱਲੋਂ 10 ਨਵੰਬਰ ਨੂੰ ਮਾਸਟਰ ਤਰਲੋਚਨ ਸਿੰਘ ਨੂੰ ਸਮਰਪਿਤ ਸਮਾਗਮ ਕਰਵਾਇਆ ਜਾ ਰਿਹਾ ਹੈ। ਸਮਾਗਮ ਵਿੱਚ ਮਾਸਟਰ ਤਰਲੋਚਨ ਸਿੰਘ ਦੀ ਜ਼ਿੰਦਗੀ ਦੇ ਸਾਰੇ ਪੱਖਾਂ ਬਾਰੇ ਚਰਚਾ ਕੀਤੀ ਜਾਵੇਗੀ। ਚਰਚਾ ਵਿੱਚ ਭਾਗ ਲੈਣ ਵਾਲਿਆਂ ਵਿੱਚ ਡੀ. ਟੀ. ਐਫ. ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਵੜੈਚ, ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਰਾਜਿੰਦਰ ਸਿੰਘ ਭਦੌੜ ਅਤੇ ਡਾ. ਕੁਲਦੀਪ ਸਿੰਘ ਦੀਪ ਆਪੋ ਆਪਣੇ ਵਿਚਾਰਾਂ ਨਾਲ ਸਰੋਤਿਆਂ ਦੇ ਸਨਮੁਖ ਹੋਣਗੇ। ਇਸ ਮੌਕੇ ਮਾਸਟਰ ਤਰਲੋਚਨ ਸਿੰਘ ਦਾ ਲਿਖਿਆ ਨਾਟਕ ਅਕਸ ਰੰਗਮੰਚ ਸਮਰਾਲਾ ਵੱਲੋਂ ਰਾਜਵਿੰਦਰ ਸਮਰਾਲਾ ਦੀ ਨਿਰਦੇਸ਼ਨਾਂ ਹੇਠ ਪੇਸ਼ ਕੀਤਾ ਜਾਵੇਗਾ। ਮੰਚ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਹਰ ਸਾਲ ਮਾਸਟਰ ਤਰਲੋਚਨ ਸਿੰਘ ਦੇ ਨਾਂ ਤੇ ਨਾਟਕ ਦੀ ਕਿਸੇ ਸਖਸ਼ੀਅਤ ਨੂੰ ਐਵਾਰਡ ਦਿੱਤਾ ਜਾਇਆ ਕਰੇਗਾ। ਇਸ ਸਮਾਗਮ ਦੌਰਾਨ ਰਾਜਵਿੰਦਰ ਸਮਰਾਲਾ ਨੂੰ ਨਾਟਕ ਕਲਾ ਮੰਚ ਪੰਜਾਬ ਦਾ ਉੱਪ ਪ੍ਰਧਾਨ ਬਣਨ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।

ਰਚਨਾਵਾਂ ਦੇ ਦੌਰ ਵਿੱਚ ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਕਲਮਜੀਤ ਨੀਲੋਂ ਨੇ ਕਹਾਣੀਆਂ ‘ਸਕੂਨ ਭਰੀ ਜ਼ਿੰਦਗੀ’ ਸੁਣਾ ਕੇ ਸਾਹਿਤਕਾਰ ਦੀ ਘਰੇਲੂ ਜ਼ਿੰਦਗੀ ਨਾਲ ਸਾਂਝ ਪੁਆਈ ਅਤੇ ਰਿਸ਼ਤਿਆਂ ਦੀ ਮਹੱਤਤਾ ਦਰਸਾਉਂਦੀ ਕਹਾਣੀ ‘ਰਿਸ਼ਤਾ’ ਸੁਣਾ ਕੇ ਮਹਾਨ ਸਾਹਿਤਕਾਰ ਸੰਤੋਖ ਸਿੰਘ ਧੀਰ ਦੀ ਯਾਦ ਤਾਜ਼ਾ ਕਰਵਾ ਦਿੱਤੀ। ਕਰਮਜੀਤ ਬਾਸੀ ਨੇ ਰਵਾਨੀ ਭਰੀ ਕਵਿਤਾ ‘ਕਿਉਂ ਡਰਾਂ ਮੈਂ?’ ਸੁਣਾਈ, ਜਿਸ ਵਿੱਚ ਕਾਲੀਆਂ ਤਾਕਤਾਂ ਤੋਂ ਡਰਨ ਦੀ ਨਾਬਰੀ ਪੇਸ਼ ਕੀਤੀ। ਦੀਪ ਦਿਲਬਰ ਨੇ ਗ਼ਜ਼ਲਗੋ ਤੇ ਵਾਰਤਾਕਾਰ ਸਵ: ਜਗਦੀਸ਼ ਨੀਲੋਂ ਬਾਰੇ ਲਿਖਿਆ ‘ਗੂੜੀ ਛਾਂ ਵੰਡਦੀ ਲੇਖਕਾਂ ਦੀ ਤ੍ਰਿਵੈਣੀ’ ਭਾਵਪੂਰਤ ਲੇਖ ਸੁਣਾਇਆ, ਵਿੱਚ ਵਿੱਚ ਜਗਦੀਸ਼ ਨੀਲੋਂ ਦੇ ਲਿਖੇ ਸ਼ੇਅਰਾਂ ਨੇ ਲੇਖ ਦੀ ਰੌਚਿਕਤਾ ਬਣਾਈ ਰੱਖੀ ‘‘ਸਿਤਾਰੇ ਧਰਤ ਉੱਤੋਂ ਬਹੁਤ ਦਿਲਕਸ਼ ਨਜ਼ਰ ਆਉਂਦੇ ਨੇ, ਸਿਤਾਰਾ ਬਣ ਗਿਆ ਜਿਹੜਾ, ਉਹ ਵਾਪਸ ਪਰਤਿਆ ਨਾ ਸੀ।’’ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਨੇ ਆਰਟੀਕਲ ਨੁਮਾ ਲੇਖ ‘ਜ਼ਿੰਦਗੀ ਦੇ ਸੋਲ਼ਾਂ ਘੰਟੇ’ ਪੜ੍ਹਿਆ। ਜਿਸ ਵਿੱਚ ਜਹਾਜ ਵਿੱਚ 16 ਘੰਟੇ ਦੇ ਸਫਰ ਵਿੱਚ ਆਪਣੀ ਧੀ ਵਰਗੀ ਕੁੜੀ ਨਾਲ ਹੋਈ ਮੁਲਾਕਾਤ ਨੇ ਆਪਣੀ ਧੀ ਦੇ ਬਚਪਨ ਨਾਲ ਜੋੜੀ ਰੱਖਿਆ ਤੇ ਲੇਖਕ ਦੀ ਸੰਵੇਦਨਸ਼ੀਲਤਾ ਨਾਲ ਸਾਂਝ ਪੁਆਈ। ਹਰਬੰਸ ਮਾਲਵਾ ਨੇ ਗ਼ਜ਼ਲ ‘ਰੋਕਿਆ ਦੇਹਲੀ ’ਤੇ ਕੁਝ ਚਿਰ ਤੇਲ ਚੋਵਣ ਦੇ ਲਈ, ਓਸ ਘਰ ਉਹ, ਦੇਰ ਪਿੱਛੋਂ, ਫੇਰ ਆਏ ਹੋਣਗੇ।’ ਸੁਣਾ ਕੇ ਦਾਦ ਪ੍ਰਾਪਤ ਕੀਤੀ। ਰਚਨਾਵਾਂ ਤੇ ਬਹਿਸ ਵਿੱਚ ਡਾ. ਹਰਜਿੰਦਰਪਾਲ ਸਿੰਘ, ਰਾਜਵਿੰਦਰ ਸਮਰਾਲਾ, ਮੰਚ ਦੇ ਸਰਪ੍ਰਸਤ ਪ੍ਰਿੰਸੀ (ਡਾ) ਪਰਮਿੰਦਰ ਸਿੰਘ ਬੈਨੀਪਾਲ, ਕਮਲਜੀਤ ਨੀਲੋਂ, ਦੀਪ ਦਿਲਬਰ , ਸੁਰਜੀਤ ਵਿਸ਼ਦ, ਕਰਮਜੀਤ ਬਾਸੀ ਅਤੇ ਕਹਾਣੀਕਾਰ ਦਲਜੀਤ ਸ਼ਾਹੀ ਨੇ ਹਿੱਸਾ ਲਿਆ। ਸਭਾ ਦੀ ਕਾਰਵਾਈ ਮੰਚ ਦੇ ਜਨਰਲ ਸਕੱਤਰ ਹਰਬੰਸ ਮਾਲਵਾ ਦੁਆਰਾ ਬਾਖੂਬੀ ਨਿਭਾਈ ਗਈ।

ਅੰਤ ਵਿੱਚ ਗੁਰਸ਼ਰਨ ਭਾ ਜੀ ਦੀ ਜੀਵਨ ਸਾਥਣ ਮਾਤਾ ਕੈਲਾਸ਼ ਕੌਰ, ਪ੍ਰਸਿੱਧ ਗ਼ਜ਼ਲਗੋ ਸੁਰਜੀਤ ਸਿੰਘ ਜੀਤ, ਪ੍ਰੋ. ਜੀ. ਐਨ. ਸਾਈ ਬਾਬਾ ਦੇ ਸਦੀਵੀ ਵਿਛੋੜੇ ’ਤੇ ਸ਼ੋਕ ਪ੍ਰਗਟ ਕੀਤਾ ਗਿਆ।

ਉਟਾਲਾਂ ਵਿਖੇ ਪੰਚਾਇਤੀ ਚੋਣਾਂ ਦੌਰਾਨ ਪੁਲਿਸ ਨੇ ਬਜੁਰਗਾਂ ਨਾਲ ਕੀਤਾ ਦੁਰਵਿਵਹਾਰ, ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਖਿਲਾਫ ਲੱਗੇ ਨਾਅਰੇ ਪੰਜਾਬ ਸਰਕਾਰ ਪੁਲਿਸ ਦੇ ਜੋਰ ਨਾਲ ਧੱਕੇਸ਼ਾਹੀ ਕਰਕੇ ਵੋਟਰਾਂ ਨੂੰ ਆਪਣੇ ਸੱਵਿਧਾਨਕ ਹੱਕ ਤੋਂ ਰੋਕ ਰਹੀ ਹੈ – ਬਿਹਾਰੀ ਲਾਲ ਸੱਦੀ

0

ਸਮਰਾਲਾ 15 ਅਕਤੂਬਰ ( ਵਰਿੰਦਰ ਸਿੰਘ ਹੀਰਾ)

ਅੱਜ ਜਦੋਂ ਸਵੇਰੇ ਅੱਠ ਵੱਜਣ ਤੋਂ ਕੁਝ ਮਿੰਟ ਪਹਿਲਾਂ ਸਰਕਾਰੀ ਹਾਈ ਸਕੂਲ ਉਟਾਲਾਂ ਵਿਖੇ ਆਪਣੇ ਸੰਵਿਧਾਨਕ ਹੱਕ ਦਾ ਇਸਤੇਮਾਲ ਕਰਨ ਲਈ ਪੰਚਾਇਤੀ ਚੋਣਾਂ ਵਿੱਚ ਵੋਟ ਪਾਉਣ ਲਈ ਪੁੱਜੇ ਤਾਂ ਮੁੱਖ ਗੇਟ ਅੱਗੇ ਖੜ੍ਹੇ ਦੋ ਪੁਲਿਸ ਮੁਲਾਜਮਾਂ ਨੇ ਮੇਰੇ ਅਤੇ ਕਾਫੀ ਗਿਣਤੀ ਵਿੱਚ ਖੜ੍ਹੇ ਵੋਟਰਾਂ ਨਾਲ ਦੁਰਵਿਵਹਾਰ ਕੀਤਾ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਉਟਾਲਾਂ ਦੇ ਵਸਨੀਕ ਰਿਟਾ: ਲੈਕਚਰਾਰ ਬਿਹਾਰੀ ਲਾਲ ਸੱਦੀ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਉਹ ਕਾਫੀ ਬਿਰਧ (83 ਸਾਲ ਤੋਂ ਵੱਧ ਉਮਰ) ਅਤੇ ਗਦੂਦਾਂ ਦੀ ਬਿਮਾਰੀ ਤੋਂ ਪੀੜਤ ਹਨ, ਜਦੋਂ ਉਹ ਸਵੇਰੇ ਅੱਠ ਵਜੇ ਤੋਂ ਕੁਝ ਮਿੰਟ ਪਹਿਲਾਂ ਵੋਟ ਪਾਉਣ ਪੁੱਜੇ ਤਾਂ ਪੁਲਿਸ ਮੁਲਾਜਮਾਂ ਨੇ ਬਾਹਰ ਗੇਟ ਤੇ ਹੀ ਰੋਕ ਲਿਆ, ਮਾੜੇ ਅੱਪਸ਼ਬਦ ਬੋਲੇ ਗਏ, ਜਿਸਦੇ ਵਿਰੋਧ ਵਿੱਚ ਵੋਟਰਾਂ ਨੇ ਪੰਜਾਬ ਪੁਲਿਸ ਮੁਰਦਾਬਾਦ ਦੇ ਨਾਅਰੇ ਲਗਾ ਕੇ ਵਿਰੋਧ ਪ੍ਰਗਟ ਕੀਤਾ, ਪ੍ਰੰਤੂ ਬੇਰਹਿਮ ਪੁਲਿਸ ਮੁਲਾਜਮਾਂ ਦੇ ਕੰਨਾਂ ਤੇ ਜੂੰ ਨਹੀਂ ਸਰਕੀ, ਜਦੋਂ ਇਸ ਸਬੰਧੀ ਪੁਲਿਸ ਇੰਸਪੈਕਟਰ ਨਾਲ ਗੱਲਬਾਤ ਕੀਤੀ ਕਿ ਬਜੁਰਗਾਂ, ਬਿਮਾਰਾਂ ਨੂੰ ਅੱਗੇ ਜਾਣ ਦਿਉ, ਉਨ੍ਹਾਂ ਦਾ ਖੜ੍ਹਨਾ ਔਖਾ ਹੈ ਤਾਂ ਉਸਨੇ ਵੀ ਆਪਣੀ ਧੌਂਸ ਵਾਲੀ ਬੋਲੀ ਨਾਲ ਜਵਾਬ ਦੇ ਦਿੱਤਾ। ਸੱਦੀ ਨੇ ਅੱਗੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਮਾਨ ਸਰਕਾਰ ਆਪਣੀ ਧੌਂਸ ਨਾਲ ਬੀਮਾਰ, ਬਜੁਰਗ ਅਤੇ ਲਾਚਾਰ ਲੋਕਾਂ ਨੂੰ ਆਪਣੇ ਸੰਵਿਧਾਨਕ ਹੱਕ ਤੋਂ ਵਾਂਝੇ ਕਰਨ ਤੇ ਤੁਲੀ ਹੋਈ ਹੈ, ਅਸੀਂ ਆਪਣੇ ਬੁਨਿਆਦੀ ਹੱਕਾਂ ਲਈ ਮਰਦੇ ਦਮ ਤੱਕ ਲੜਾਂਗੇ।

ਹਿਮਾਚਲ ਵਿੱਚ ਲਗਾਤਾਰ ਪੰਜਾਬੀਆਂ ਤੇ ਹੋ ਰਹੇ ਹਮਲੇ ਚਿੰਤਾਜਨਕ ਵਿਸ਼ਾ । ਹਿਮਾਚਲ ਸਰਕਾਰ ਫੌਰਨ ਸਖਤ ਕਦਮ ਚੁੱਕੇ ।

0

ਹਿਮਾਚਲ ਵਿੱਚ ਲਗਾਤਾਰ ਪੰਜਾਬੀਆਂ ਤੇ ਹੋ ਰਹੇ ਹਮਲੇ ਚਿੰਤਾਜਨਕ ਵਿਸ਼ਾ ।

ਹਿਮਾਚਲ ਸਰਕਾਰ ਫੌਰਨ ਸਖਤ ਕਦਮ ਚੁੱਕੇ ।

ਉਨਾ, 20 ਜੂਨ (  ਵਰਿੰਦਰ ਸਿੰਘ ਹੀਰਾ)  ਹਿਮਾਚਲ ਤੋਂ ਨਵੀਂ ਚੁਣੀ ਗਈ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਨਾਲ ਚੰਡੀਗੜ੍ਹ ਏਅਰਪੋਰਟ ਤੇ ਹੋਈ ਘਟਨਾ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿੱਚ ਪੰਜਾਬੀਆਂ ਤੇ ਹੋ ਰਹੇ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਹਿਮਾਚਲ ਵਾਸੀਆਂ ਵੱਲੋਂ ਕਿਸੇ ਨਾ ਕਿਸੇ ਗੱਲ ਦਾ ਬਹਾਨਾ ਲੈ ਕੇ ਵੱਡੀ ਗਿਣਤੀ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਘੁੰਮਣ ਗਏ ਪੰਜਾਬੀਆਂ ਪੰਜਾਬੀ ਡਰਾਈਵਰਾਂ ਨੂੰ ਜਗ੍ਹਾ ਜਗ੍ਹਾ ਬੇਇੱਜ਼ਤ ਅਤੇ ਜਲੀਲ ਕੀਤਾ ਜਾ ਰਿਹਾ ਹੈ। ਹਾਲਾਂਕਿ ਉਹਨਾਂ ਦਾ ਕੋਈ ਵੀ ਕਸੂਰ ਨਹੀਂ ਹੁੰਦਾ।

ਗਰਮੀਆਂ ਦੇ ਮੌਸਮ ਵਿੱਚ ਅਕਸਰ ਪੰਜਾਬੀ ਗੁਆਂਡੀ ਰਾਜ ਹਿਮਾਚਲ ਪ੍ਰਦੇਸ਼ ਵਿਖੇ ਛੁੱਟੀਆਂ ਮਨਾਉਣ ਜਾਂਦੇ ਹਨ, ਤਾਂ ਕਿ ਗਰਮੀਆਂ ਤੋਂ ਵੀ ਕੁਝ ਰਾਹਤ ਮਿਲ ਸਕੇ। ਇਹਨਾਂ ਯਾਤਰੀਆਂ ਦੇ ਹਿਮਾਚਲ ਪ੍ਰਦੇਸ਼ ਵਿੱਚ ਆਮਦ ਦੇ ਨਾਲ ਪ੍ਰਦੇਸ਼ ਦੇ ਹੋਟਲ ਅਤੇ ਟੂਰਿਜ਼ਮ ਦਾ ਕੰਮ ਕਾਰ ਚੱਲਦਾ ਹੈ। ਹਿਮਾਚਲ ਪ੍ਰਦੇਸ਼ ਦੇ ਕੁਝ ਧਾਰਮਿਕ ਸਥਾਨਾਂ ਜਿਵੇਂ ਕਿ ਬਾਬਾ ਵਡਭਾਗ ਸਿੰਘ ਜੀ ਦਾ ਡੇਰਾ ਪਿੰਡ ਮੈੜੀ ਜਿਲਾ ਉਨਾ ਜਿੱਥੇ ਕਿ ਕੁਝ ਪੰਜਾਬੀ ਸ਼ਰਧਾਲੂ ਆਪਣਾ ਮਕਾਨ ਬਣਾਕੇ ਅਤੇ ਗੁਰਦੁਆਰਾ ਸਾਹਿਬ ਬਣਾ ਕੇ ਰਹਿੰਦੇ ਹਨ ਉਹਨਾਂ ਨੂੰ ਵੀ ਪਿਛਲੇ ਸਮੇਂ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਧਮਕਾਇਆ ਗਿਆ ਹੈ , ਜੋ ਕਿ ਬਹੁਤ ਮੰਦਭਾਗੀ ਗੱਲ ਹੈ , ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਫੋਰਨ ਜਿੱਥੇ ਜਿੱਥੇ ਵੀ ਪੰਜਾਬੀ ਸ਼ਰਧਾਲੂ ਰਹਿੰਦੇ ਹਨ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ । ਪਿਛਲੇ ਥੋੜੇ ਸਮੇਂ ਤੋਂ ਜੋ ਘਟਨਾਵਾਂ ਹੋ ਰਹੀਆਂ ਹਨ, ਉਹਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਪੰਜਾਬੀ ਆਉਣ ਵਾਲੇ ਸਮੇਂ ਵਿੱਚ ਹਿਮਾਚਲ ਵੱਲ ਰੁੱਖ ਕਰਨਾ ਘੱਟ ਕਰ ਦੇਣਗੇ। ਅਤੇ ਟੂਰਿਸਟ ਜਿਆਦਾ ਜੰਮੂ , ਕਸ਼ਮੀਰ ਅਤੇ ਉੱਤਰਾਖੰਡ ਨੂੰ ਤਰਜੀਹ ਦੇਣਗੇ। ਇਨਾ ਹੋ ਰਹੀਆਂ ਘਟਨਾਵਾਂ ਨਾਲ ਜਿੱਥੇ ਹਿਮਾਚਲ ਪ੍ਰਦੇਸ਼ ਦੀ ਆਮਦਨੀ ਨੂੰ ਫਰਕ ਪਵੇਗਾ ਉੱਥੇ ਹੀ ਭਾਈਚਾਰਕ ਸਾਂਝ ਵਿੱਚ ਵੀ ਦਰਾੜ ਪੈਣੀ ਸੰਭਵ ਹੈ। ਹਿਮਾਚਲੀਆਂ ਵੱਲੋਂ ਪੰਜਾਬੀਆਂ ਨੂੰ ਤੰਗ ਕਰਨ ਦੀਆਂ ਘਟਨਾਵਾਂ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਉਨਾ, ਅੰਬ ਵਿਚ ਵੀ ਦੇਖੀਆਂ ਗਈਆਂ ਹਨ। ਹਿਮਾਚਲ ਸਰਕਾਰ ਨੂੰ ਚਾਹੀਦਾ ਹੈ ਕੀ ਅਜਿਹੇ ਅਨਸਰਾਂ ਨੂੰ ਨੱਥ ਪਾਈ ਜਾਵੇ ਜੋ ਪੰਜਾਬੀ ਟੂਰਿਸਟਾਂ ਨੂੰ ਜਾਣ ਬੁੱਝ ਕੇ ਤੰਗ ਕਰਦੇ ਹਨ, ਉਹਨਾਂ ਦੀਆਂ ਕਾਰਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ । ਇਸ ਸਬੰਧੀ ਸਰਕਾਰ ਨੂੰ ਹਿਮਾਚਲ ਪੁਲਿਸ ਨੂੰ ਸਖਤ ਦਿਸ਼ਾ ਨਿਰਦੇਸ਼ ਦੇਣੇ ਚਾਹੀਦੇ ਹਨ ਕਿ ਜਿੱਥੇ ਵੀ ਪੰਜਾਬੀਆਂ ਤੇ ਕੋਈ ਹਮਲਾ ਹੋਵੇ ਉੱਥੇ ਸ਼ਰਾਰਤੀ ਅਨਸਰਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਤਾਂ ਕਿ ਹਿਮਾਚਲ ਆਉਣ ਵਾਲੇ ਯਾਤਰੀਆਂ ਦਾ ਮੰਨੋ ਬਲ ਬਣਿਆ ਰਹੇ। ਇੱਥੇ ਇਹ ਵੀ ਗੱਲ ਵੇਖਣ ਵਾਲੀ ਹੈ ਕਿ ਪੰਜਾਬ ਵਿੱਚ ਵੀ ਹਿਮਾਚਲ ਪ੍ਰਦੇਸ਼ ਤੋਂ ਕਾਫੀ ਲੋਕ ਆਪਣੀ ਰੋਜ਼ੀ ਰੋਟੀ ਕਮਾਉਣ ਜਾਂਦੇ ਹਨ । ਭਾਈਚਾਰਕ ਸਾਂਝ ਖਰਾਬ ਹੋਣ ਦੇ ਨਾਲ ਉਹਨਾਂ ਦੀ ਸੁਰੱਖਿਆ ਵੀ ਚਿੰਤਾਜਨਕ ਵਿਸ਼ਾ ਹੈ। ਜੇਕਰ ਹਿਮਾਚਲ ਸਰਕਾਰ ਵੱਲੋਂ ਛੇਤੀ ਕੋਈ ਜਰੂਰੀ ਕਦਮ ਨਾ ਉਠਾਏ ਗਏ ਤਾਂ ਇਸ ਸਮੱਸਿਆ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ ਜੋ ਕਿ ਦੋਨਾਂ ਰਾਜਾਂ ਲਈ ਠੀਕ ਨਹੀਂ ਹੋਵੇਗਾ।

ਖੰਨਾ ਪੁਲਿਸ ਨੇ ਹਥਿਆਰਾਂ ਦੀ ਨੋਕ ਤੇ ਬੈਂਕ ਲੁੱਟਣ ਵਾਲੇ ਆਰੋਪੀਆਂ ਨੂੰ ਕਾਬੂ ਕੀਤਾ।

0

 

ਖੰਨਾ ਪੁਲਿਸ ਨੇ ਹਥਿਆਰਾਂ ਦੀ ਨੋਕ ਤੇ ਬੈਂਕ ਲੁੱਟਣ ਵਾਲੇ ਗਿਰੋਹ ਨੂੰ 48 ਘੰਟਿਆਂ ਵਿੱਚ ਕੀਤਾ ਕਾਬੂ, 03 ਮੈਂਬਰ ਗ੍ਰਿਫਤਾਰ।

08 ਲੱਖ 75 ਹਜਾਰ ਰੁਪਏ ਸਮੇਤ ਵਹੀਕਲ ਕੀਤੇ ਬ੍ਰਾਮਦ

ਸਮਰਾਲਾ 14 ਜੂਨ ( ਵਰਿੰਦਰ ਸਿੰਘ ਹੀਰਾ)

ਸਮਰਾਲਾ ਪੁਲਿਸ ਨੇ ਹਥਿਆਰਾਂ ਦੀ ਨੋਕ ਤੇ ਬੈਂਕ ਲੁੱਟਣ ਵਾਲੇ ਗਿਰੋਹ ਨੂੰ 48 ਘੰਟਿਆਂ ਚ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕਰਦੇ ਹੋਏ ਤਿੰਨ ਦੋਸ਼ੀਆਂ ਤੋਂ ਲੁੱਟ ਦੇ 8 ਲੱਖ 75 ਹਜ਼ਾਰ ਰੁਪਏ ਰਕਮ ਬ੍ਰਾਮਦ ਕੀਤੇ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸ ਐਸ ਪੀ ਖੰਨਾ ਅਮਨੀਤ ਕੌਂਡਲ ਦੀ ਰਹਿਨੁਮਾਈ ਹੇਠ ਸੋਰਵ ਜਿੰਦਲ ਪੀ ਪੀ ਐਸ ਪੁਲਿਸ ਕਪਤਾਨ ਆਈ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ੇਸ਼ ਮੁਹਿੰਮ ਚਲਾਈ ਗਈ ਜਿਸ ਵਿੱਚ ਡੀ ਐਸ ਪੀ ਸਮਰਾਲਾ ਤਰਲੋਚਨ ਸਿੰਘ,ਸੁਖਅੰਮ੍ਰਿਤ ਸਿੰਘ ਪੀ ਪੀ ਐਸ ਉਪ ਕਪਤਾਨ ਡੀ ਖੰਨਾ,ਐਸ ਐਚ ਓ ਸਮਰਾਲਾ ਰਾਓ ਵਰਿੰਦਰ ਸਿੰਘ,ਐਸ ਐਚ ਓ ਮਾਛੀਵਾੜਾ ਸਾਹਿਬ,ਐਸ ਐਚ ਓ ਦੋਰਾਹਾ,ਸੀ ਏ ਸਟਾਫ ਖੰਨਾ ਵਲੋਂ ਬੈਂਕ ਡਕੈਤੀ ਵਿਚ ਸ਼ਾਮਿਲ 3 ਦੋਸ਼ਿਆਂ ਨੂੰ ਗਿਰਫ਼ਤਾਰ ਕਰਕੇ ਉਨ੍ਹਾਂ ਤੋਂ 8 ਲੱਖ 75 ਹਜ਼ਾਰ ਰੁਪਏ ਇਕ ਕਾਰ ਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਹੈ। ਜ਼ਿਕਰਯੋਗ ਹੈ ਕਿ ਥਾਣਾ ਸਮਰਾਲਾ ਦੇ ਅਧੀਨ ਪੈਂਦੇ ਪਿੰਡ ਬਗਲੀ ਕਲਾਂ ਵਿੱਚ ਤਿੰਨ ਲੁਟੇਰਿਆਂ ਵਲੋਂ ਹਥਿਆਰਾਂ ਦੀ ਨੋਕ ਤੇ ਪੰਜਾਬ ਐਂਡ ਸਿੰਧ ਬੈਂਕ ਚੋਂ 15 ਲੱਖ 92 ਹਜ਼ਾਰ 500 ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ ਸਨ। ਇਸ ਸਬੰਧੀ ਪ੍ਰੈਸ ਕਾਨਫਰੰਸ ਕਰਦਿਆਂ ਐਸ ਐਸ ਪੀ ਖੰਨਾ ਅਮਨੀਤ ਕੌਂਡਲ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਹੋਏ ਪੁਲਿਸ ਪਾਰਟੀ ਨੇ ਉਕਤ ਮੁਕੱਦਮੇ ਵਿੱਚ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 08 ਲੱਖ 75 ਹਜਾਰ ਰੁਪਏ 01 ਕਾਰ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਮੋਟਰਸਾਈਕਲ ਬ੍ਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ
ਮੁਕੱਦਮੇ ਦੀ ਤਫਤੀਸ ਦੌਰਾਨ ਨਾ-ਮਲੂਮ ਵਿਅਕਤੀਆਂ ਨੂੰ ਟਰੇਸ ਕਰਨ ਲਈ ਥਾਣਾ ਸਮਰਾਲਾ, ਥਾਣਾ ਮਾਛੀਵਾੜਾ ਸਾਹਿਬ, ਥਾਣਾ ਦੋਰਾਹਾ, ਸੀ.ਆਈ.ਏ. ਸਟਾਫ, ਖੰਨਾ ਅਤੇ ਟੈਕਨੀਕਲ ਸੈੱਲ ਦੀਆਂ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਕਰੀਬ 100 ਕਿਲੋਮੀਟਰ ਦੇ ਏਰੀਆ ਵਿੱਚ ਪੈਂਦੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲਿਆ ਗਿਆ, ਜਿਸਤੇ ਨਾ-ਮਲੂਮ ਵਿਅਕਤੀਆਂ ਵੱਲੋਂ ਵਾਰਦਾਤ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਲੁਧਿਆਣਾ ਸ਼ਹਿਰ ਵਿੱਚੋਂ ਬ੍ਰਾਮਦ ਹੋਇਆ। ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀਆਂ ਵੱਲੋਂ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਲੁਧਿਆਣਾ ਸ਼ਹਿਰ ਵਿੱਚ ਛੱਡਣ ਤੋਂ ਬਾਅਦ ਜਲੰਧਰ ਤੋਂ ਇਕ ਔਡੀ ਕਾਰ ਖਰੀਦ ਕਰਕੇ ਫਰਾਰ ਹੋ ਗਏ ਸਨ। ਖੰਨਾ ਪੁਲਿਸ ਦੀਆਂ ਟੀਮਾਂ ਅਤੇ ਏ ਜੀ ਟੀ ਐਫ ਪੰਜਾਬ ਦੀ ਟੀਮ ਦੇ ਸਹਿਯੋਗ ਨਾਲ ਬੈਕਵਰਡ ਅਤੇ ਫਾਰਵਰਡ ਲਿੰਕਾਂ ਨੂੰ ਖੰਗਾਲਦੇ ਹੋਏ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਪੁੱਤਰ ਜਗਤਾਰ ਸਿੰਘ ਵਾਸੀ ਰਿਆੜ, ਥਾਣਾ ਅਜਨਾਲਾ, ਜਿਲ੍ਹਾ ਅੰਮ੍ਰਿਤਸਰ, ਗੁਰਮੀਨ ਸਿੰਘ ਉਰਫ ਨੋਨਾ ਪੁੱਤਰ ਸਰਵਣ ਸਿੰਘ ਵਾਸੀ ਕੋਟਲੀ ਕੋਰਟਾਨਾ, ਥਾਣਾ ਅਜਨਾਲਾ ਜਿਲ੍ਹਾ ਅੰਮ੍ਰਿਤਸਰ ਅਤੇ ਜਗਦੀਸ਼ ਸਿੰਘ ਉਰਫ ਗੁਲਾਬਾ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਸਰਾਏ ਥਾਣਾ ਅਜਨਾਲਾ, ਜਿਲ੍ਹਾ ਅੰਮ੍ਰਿਤਸਰ ਨੂੰ ਉਕਤ ਮੁਕਦਮੇ ਵਿੱਚ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 8 ਲੱਖ 75 ਹਜਾਰ ਰੁਪਏ ਕੈਸ਼ ਅਤੇ ਇਕ ਔਡੀ ਕਾਰ ਬ੍ਰਾਮਦ ਕੀਤੀ ਗਈ। ਤਫਤੀਸ਼ ਦੌਰਾਨ ਉਕਤ਼ ਵਿਅਕਤੀਆਂ ਦੀ ਪੁੱਛਗਿਛ ਤੋਂ ਇਹ ਗੱਲ ਸਾਹਮਣੇ ਆਈ ਕਿ ਇਹ ਦੋਸ਼ੀ
ਪਹਿਲਾਂ ਵੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਜਿਨ੍ਹਾਂ ਵੱਲੋਂ ਜਲੰਧਰ (ਦਿਹਾਤੀ) ਦੇ ਏਰੀਆ ਵਿੱਚ ਪੈਂਦੇ ਆਦਮਪੁਰ ਅਤੇ‌ਫਿਲੌਰ ਦੇ 03 ਪੈਟਰੋਲ ਪੰਪਾਂ ਪਰ ਹਥਿਆਰ ਦੀ ਨੋਕ ਤੇ ਲੁੱਟ ਕੀਤੀ ਗਈ ਹੈ। ਦੋਸ਼ੀਆਂ ਪਾਸੋਂ ਪੁੱਛਗਿਛ ਜਾਰੀ ਅਤੇ ਜਿਸ ਵਿੱਚ ਹੋਰ ਵੀ ਅਹਿਮਖੁਲਾਸੇ ਦੀ ਸੰਭਾਵਨਾ ਹੈ।
ਐਸ ਐਸ ਪੀ ਨੇ ਦੱਸਿਆ ਉਪਰੋਕਤ ਦੋਸ਼ੀ ਪਿਛਲੇ 2-3 ਮਹੀਨਿਆਂ ਤੋਂ ਵੱਖ-ਵੱਖ ਏਰੀਆ ਵਿੱਚ ਹਥਿਆਰਾਂ ਦੀ ਨੋਕ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਖੰਨਾ ਪੁਲਿਸ ਵੱਲੋਂ ਇਹਨਾਂ ਨੂੰ ਕਾਬੂ ਕਰਨ ਕਰਕੇ ਹੋਰ ਕਈ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੋਏ ਬਚ ਗਈਆਂ ਹਨ।

ਗੁਰਦੁਆਰਾ ਸ੍ਰੀ ਬਾਬਾ ਵਡਭਾਗ ਸਿੰਘ ਜੀ ਸ੍ਰੀ ਮੈੜ੍ਹੀ ਸਾਹਿਬ ਵਿਖੇ ਸੰਗਤਾਂ ਵੱਲੋਂ ਉਸਾਰੀ ਦਾ ਕੰਮ ਆਰੰਭ- ਗੁਰਦੁਆਰਾ ਸ੍ਰੀ ਨਵਾ ਡੇਹਰਾ ਸਾਹਿਬ ਪਿੰਡ ਉੜਾਪੜ ਦੀ ਸੰਗਤਾਂ ਵਿੱਚ ਪਾਇਆ ਜਾ ਰਿਹਾ ਭਾਰੀ ਉਤਸਾਹ- ਆਰੰਭਤਾ ਸਮੇਂ ਫੁੱਲਾਂ ਦੀ ਵਰਖਾ ਕੀਤੀ ਗਈ।

0

ਗੁਰਦੁਆਰਾ ਸ੍ਰੀ ਬਾਬਾ ਵਡਭਾਗ ਸਿੰਘ ਜੀ ਸ੍ਰੀ ਮੈੜ੍ਹੀ ਸਾਹਿਬ ਵਿਖੇ ਸੰਗਤਾਂ ਵੱਲੋਂ ਉਸਾਰੀ ਦਾ ਕੰਮ ਆਰੰਭ-
ਗੁਰਦੁਆਰਾ ਸ੍ਰੀ ਨਵਾ ਡੇਹਰਾ ਸਾਹਿਬ ਪਿੰਡ ਉੜਾਪੜ ਦੀ ਸੰਗਤਾਂ ਵਿੱਚ ਪਾਇਆ ਜਾ ਰਿਹਾ ਭਾਰੀ ਉਤਸਾਹ-
ਆਰੰਭਤਾ ਸਮੇਂ ਫੁੱਲਾਂ ਦੀ ਵਰਖਾ ਕੀਤੀ ਗਈ

-ਨਵਾਂ ਸ਼ਹਿਰ, 7 ਮਈ ( ਵਰਿੰਦਰ ਸਿੰਘ ਹੀਰਾ) ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਸੋਢੀ ਪਾਤਸ਼ਾਹ ਦੇ ਤਪ ਅਸਥਾਨ ਸ੍ਰੀ ਮੈੜੀ ਸਾਹਿਬ ਦੀ ਪਵਿੱਤਰ ਧਰਤੀ ਤੇ ਅੱਜ ਉਸ ਸਮੇਂ ਖੁਸ਼ੀ ਦਾ ਮਾਹੌਲ ਬਣ ਗਿਆ , ਜਦੋਂ ਪਿਛਲੇ ਲੰਬੇ ਸਮੇਂ ਤੋਂ ਰੁਕੇ ਹੋਏ ਉਸਾਰੀ ਦੇ ਕੰਮ ਦਾ ਨੀਹ ਪੱਥਰ ਰੱਖਿਆ ਗਿਆ ਅਤੇ ਸੰਗਤਾਂ ਵੱਲੋਂ ਪੂਰੇ ਜੋਸ਼ੋ ਖਰੋਸ਼ ਨਾਲ ਗੁਰੂਦੁਆਰਾ ਸਾਹਿਬ ਦੀਆਂ ਇਮਾਰਤਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਪਿਛਲੇ ਲੰਬੇ ਸਮੇਂ ਤੋਂ ਗੁਰੂਦੁਆਰਾ ਨਵਾਂ ਦੇਹਰਾ ਸਾਹਿਬ ਪਿੰਡ ਉੜਾਪੜ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਸੰਗਤਾਂ ਵੱਲੋਂ ਸ੍ਰੀ ਮੈੜੀ ਸਾਹਿਬ ਵਿਖੇ ਜਮੀਨ ਖਰੀਦੀ ਗਈ ਸੀ, ਜਿੱਥੇ ਕੁਝ ਕਾਰਨਾਂ ਕਰਕੇ ਉਸਾਰੀ ਦਾ ਕੰਮ ਰੁਕਿਆ ਹੋਇਆ ਸੀ। ਅਤੇ ਹੁਣ ਬਾਬਾ ਵਡਭਾਗ ਸਿੰਘ ਜੀ ਕਿਰਪਾ ਸਮੂਹ ਸੇਵਾਦਾਰਾਂ ਵੱਲੋਂ ਕਾਨੂੰਨੀ ਅੜਚਣਾਂ ਵਿੱਚੋਂ ਨਿਕਲ ਕੇ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ ਪੰਜ ਸਿੰਘਾਂ ਵੱਲੋਂ ਭਾਰੀ ਗਿਣਤੀ ਵਿੱਚ ਸੰਗਤਾਂ ਦੀ ਹਾਜ਼ਰੀ ਵਿੱਚ ਟੱਕ ਲਾ ਕੇ ਉਸਾਰੀ ਦੇ ਕੰਮ ਦੀ ਸ਼ੁਰੂਆਤ ਕੀਤੀ। ਉਸ ਤੋਂ ਬਾਅਦ ਪੰਜਾਂ ਸਿੰਘਾਂ ਅਤੇ ਸਮੂਹ ਸੰਗਤਾਂ ਵੱਲੋਂ ਨੀਹ ਪੱਥਰ ਰੱਖ ਕੇ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ । ਸ੍ਰੀ ਮੈੜੀ ਸਾਹਿਬ ਦਾ ਮਾਹੌਲ ਉਸ ਸਮੇਂ ਖੁਸ਼ਗਵਾਰ ਬਣ ਗਿਆ ਜਦੋਂ ਭਾਰੀ ਗਿਣਤੀ ਵਿੱਚ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ। ਜ਼ਿਕਰ ਯੋਗ ਹੈ ਕਿ ਗੁਰਦੁਆਰਾ ਨਵਾਂ ਦੇਹਰਾ ਸਾਹਿਬ ਪਿੰਡ ਉੜਾਪੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਥਿਤ ਹੈ, ਜਿੱਥੇ ਦੁਨੀਆਂ ਭਰ ਤੋਂ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਹਨ ਅਤੇ ਹੋਲੇ ਮਹੱਲੇ ਤੇ ਇਥੋਂ ਸੰਗਤਾਂ ਡੇਹਰਾ ਬਾਬਾ ਵਡਭਾਗ ਸਿੰਘ ਜੀ ਸ੍ਰੀ ਮੈਡੀ ਸਾਹਿਬ ਵਿਖੇ ਰਹਿ ਕੇ ਗੁਰੂ ਦੇ ਲੰਗਰਾਂ ਦੀ ਸੇਵਾ ਕਰਦੀਆਂ ਹਨ। ਸੰਗਤਾਂ ਨੂੰ ਇਥੇ ਰਹਿਣ ਵਿੱਚ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ, ਅਤੇ ਸੰਗਤਾਂ ਉੱਥੇ ਟੈਂਟ ਲਗਾ ਕੇ ਰਹਿੰਦੀਆਂ ਸਨ। ਸੰਗਤਾਂ ਦੀ ਇਸ ਦਿੱਕਤ ਨੂੰ ਦੇਖਦੇ ਹੋਏ ਸੇਵਾਦਾਰਾਂ ਵੱਲੋਂ ਬਾਬਾ ਜੀ ਦੀ ਕਿਰਪਾ ਨਾਲ 14 ਕਨਾਲ ਜਗ੍ਹਾ ਖਰੀਦੀ ਗਈ ਸੀ। ਜਿੱਥੇ ਕਿ ਅੱਜ ਸੰਗਤਾਂ ਦੇ ਰਹਿਣ ਲਈ ਇਮਾਰਤਾਂ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ। ਸੰਗਤਾਂ ਅਤੇ ਸੇਵਾਦਾਰਾਂ ਵੱਲੋਂ ਮਹਾਂਪੁਰਖ ਗਿਆਨੀ ਪ੍ਰੀਤਮ ਸਿੰਘ ਜੀ, ਸੱਚਖੰਡ ਵਾਸੀ ਬੀਬੀ ਸੁਰਜੀਤ ਕੌਰ ਜੀ, ਅਤੇ ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਸੋਢੀ ਪਾਤਸ਼ਾਹ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬਾਬਾ ਜਗਦੇਵ ਸਿੰਘ ਸਿੱਧੂ, ਬਾਬਾ ਮੇਹਰ ਸਿੰਘ, ਸੇਵਾਦਾਰ ਕੇਸਰ ਸਿੰਘ, ਸੇਵਾਦਾਰ ਤਰਸੇਮ ਸਿੰਘ, ਸੇਵਾਦਾਰ ਨਿਰਮਲ ਸਿੰਘ, ਸੇਵਾਦਾਰ ਰਾਮ ਸਿੰਘ, ਸੇਵਾਦਾਰ ਮਹਿੰਦਰ ਸਿੰਘ ਭੋਲਾ, ਸੇਵਾਦਾਰ ਡਾਕਟਰ ਗੁਰਨਾਮ ਸਿੰਘ ਸੈਣੀ, ਸੇਵਾਦਾਰ ਕੁਲਬੀਰ ਸਿੰਘ ਟਾਂਕ, ਬੀਬੀ ਜੋਗਿੰਦਰ ਕੌਰ ਬੀਕਾ, ਸੇਵਾਦਾਰ ਬੀਬੀ ਕਮਲਜੀਤ ਕੌਰ, ਸੇਵਾਦਾਰ ਜਸਵਿੰਦਰ ਸਿੰਘ, ਸੇਵਾਦਾਰ ਕੁਲਵਿੰਦਰ ਸਿੰਘ, ਸੇਵਾਦਾਰ ਜੁਝਾਰ ਸਿੰਘ, ਸੇਵਾਦਾਰ ਮਹਾ ਸਿੰਘ, ਸੇਵਾਦਾਰ ਜੀਤ ਸਿੰਘ, ਸੇਵਾਦਾਰ ਸਤਨਾਮ ਸਿੰਘ, ਸੇਵਾਦਾਰ ਗੁਰਪ੍ਰੀਤ ਸਿੰਘ ਬਾਜਵਾ, ਸੇਵਾਦਾਰ ਪ੍ਰਭਜੋਤ ਸਿੰਘ, ਸੇਵਾਦਾਰ ਅਪਾਰ ਸਿੰਘ ਅਮਰੀਕਾ, ਸੇਵਾਦਾਰ ਰਘਬੀਰ ਸਿੰਘ ਉੜਾਪੜ, ਸੇਵਾਦਾਰ ਬੀਬੀ ਬਲਜੀਤ ਕੌਰ, ਸੇਵਾਦਾਰ ਬਖਸ਼ਿਸ਼ ਸਿੰਘ ਅਲਾਚੌਰ, ਸੇਵਾਦਾਰ ਸੁਰਿੰਦਰ ਸਿੰਘ, ਸੇਵਾਦਾਰ ਕੁਲਦੀਪ ਸਿੰਘ ਢੱਕ ਮਜਾਰਾ, ਸੇਵਾਦਾਰ ਮੁਕੰਦ ਸਿੰਘ ਚੱਕਦਾਨਾ, ਸੇਵਾਦਾਰ ਰਵਨੀਤ ਸਿੰਘ, ਸੇਵਾਦਾਰ ਦਿਲਪ੍ਰੀਤ ਸਿੰਘ, ਸੇਵਾਦਾਰ ਜੋਗਿੰਦਰ ਸਿੰਘ ਸੈਂਬੀ, ਸੇਵਾਦਾਰ ਅਰਸ਼ ਉੜਾਪੜ ਅਤੇ ਭਾਰੀ ਗਿਣਤੀ ਵਿੱਚ ਬਾਬਾ ਜੀ ਦੀਆਂ ਸੰਗਤਾਂ ਮੌਜੂਦ ਸਨ।

ਲੋਕ ਸਭਾ ਚੋਣਾਂ ਵਿੱਚ ਕਾਂਗਰਸ ਵੱਲੋਂ ਬੈਕਵਰਡ ਕਲਾਸਾਂ ਨੂੰ ਨੁਮਾਇੰਦਗੀ ਨਾ ਦੇਣ ਤੇ ਉੱਠ ਸਕਦੀਆਂ ਨੇ ਬਗਾਵਤੀ ਸੁਰਾਂ-ਕਾਂਗਰਸ ਲਈ ਖਤਰੇ ਦੀ ਘੰਟੀ

0
  1. ਸਮਰਾਲਾ, 25 ਅਪ੍ਰੈਲ ( ਵਰਿੰਦਰ ਸਿੰਘ ਹੀਰਾ) ਦੇਸ਼ ਵਿੱਚ ਲੋਕ ਸਭਾ ਚੋਣਾਂ ਨਜਦੀਕ ਆ ਰਹੀਆਂ ਹਨ, ਜਿਸ ਨੂੰ ਦੇਖਦਿਆਂ ਸਿਆਸੀ ਪਿੜ ਭੱਖਦਾ ਨਜ਼ਰ ਆ ਰਿਹਾ ਹੈ। ਸਮਾਜ ਦਾ ਹਰ ਵਰਗ ਚਾਹੁੰਦਾ ਹੈ ਕਿ ਲੋਕ ਸਭਾ ਵਿੱਚ ਉਹਨਾਂ ਨੂੰ ਖਾਸ ਨੁਮਾਇੰਦਗੀ ਜਰੂਰ ਮਿਲੇ, ਤਾਂ ਕਿ ਉਹਨਾਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਤਕਲੀਫਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਉਹਨਾਂ ਦਾ ਕੋਈ ਨੁਮਾਇੰਦਾ ਲੋਕ ਸਭਾ ਵਿੱਚ ਜਰੂਰ ਹੋਵੇ।ਸ

ਇਸੇ ਸਬੰਧ ਵਿੱਚ ਕਾਂਗਰਸ ਪਾਰਟੀ ਜਿਸ ਤਰੀਕੇ ਨਾਲ ਪੰਜਾਬ ਵਿੱਚ ਬੈਕਵਰਡ ਕਲਾਸਾਂ ਨੂੰ ਅੱਖੋਂ ਪਰੋਖੇ ਕਰ ਰਹੀ ਹੈ , ਉਸ ਦਾ ਖਮਿਆਜ਼ਾ ਕਾਂਗਰਸ ਪਾਰਟੀ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭੁਗਤਣਾ ਪੈ ਸਕਦਾ। ਸੂਤਰਾਂ ਅਨੁਸਾਰ ਪੰਜਾਬ ਦੀਆਂ ਬੈਕਵਰਡ ਕਲਾਸਾਂ ਦੇ ਨੁਮਾਇੰਦਿਆਂ ਵਿੱਚ ਨਮੋਸ਼ੀ ਪਾਈ ਜਾ ਰਹੀ ਹੈ । ਉਨਾਂ ਦੇ ਅਨੁਸਾਰ ਉਨਾਂ ਨੇ ਪੰਜਾਬ ਵਿੱਚ ਕਾਂਗਰਸ ਪਾਰਟੀ ਲਈ ਬੈਕਵਰਡ ਕਲਾਸਾਂ ਨੂੰ ਇਕੱਠੇ ਕਰਨ ਵਿੱਚ ਬਹੁਤ ਮਿਹਨਤ ਕੀਤੀ ਹੈ।, ਪਰ ਹੁਣ ਜਦੋਂ ਲੋਕ ਸਭਾ ਸੀਟਾਂ ਮਿਲਣ ਦਾ ਸਮਾਂ ਹੈ , ਉਦੋਂ ਉਨਾਂ ਨੂੰ ਸੀਟਾਂ ਦੀ ਕੋਈ ਉਮੀਦ ਨਹੀਂ ਦਿਖਾਈ ਜਾ ਰਹੀ ਹੈ। ਬੈਕਵਰਡ ਕਲਾਸਾਂ ਦੇ ਨੁਮਾਇੰਦਿਆਂ ਵਿੱਚ ਇਹ ਵਾਰ ਵਾਰ ਦੁਹਰਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਪੰਜਾਬ ਵਿੱਚ ਘੱਟ ਤੋਂ ਘੱਟ ਦੋ ਸੀਟਾਂ ਜਰੂਰ ਦਿੱਤੀਆਂ ਜਾਣ । ਅਤੇ ਜੇਕਰ ਕਾਂਗਰਸ ਪਾਰਟੀ ਬੈਕਵਰਡ ਕਲਾਸਾਂ ਨੂੰ ਬੈਕਵਰਡ ਕਲਾਸਾਂ ਦੇ ਬਹੁਤਾਤ ਵਾਲੇ ਇਲਾਕਿਆਂ ਦੀਆਂ ਦੋ ਸੀਟਾਂ ਦੇ ਦਿੰਦੀ ਹੈ, ਤਾਂ ਕਾਂਗਰਸ ਦੀ ਸੀਟਾਂ ਜਿੱਤਣ ਵਿੱਚ ਵਾਧਾ ਹੋ ਸਕਦਾ ਹੈ। ਸੂਤਰਾਂ ਅਨੁਸਾਰ ਬੈਕਵਰਡ ਕਲਾਸਾਂ ਦੇ ਨੁਮਾਇੰਦਿਆਂ ਵਿੱਚ ਪਾਇਆ ਜਾ ਰਿਹਾ ਇਹ ਗੁੱਸਾ ਕਾਂਗਰਸ ਪਾਰਟੀ ਨੂੰ ਨੁਕਸਾਨ ਵੀ ਦੇ ਸਕਦਾ ਹੈ। ਹੁਣ ਦੇਖਣਾ ਇਹ ਹੈ ਕੀ ਪੰਜਾਬ ਕਾਂਗਰਸ ਆਪਣੇ ਦਿੱਲੀ ਸਥਿਤ ਹੈਡ ਕੁਆਰਟਰ ਨੂੰ ਇਸ ਬਾਰੇ ਕੀ ਜਾਣਕਾਰੀ ਦਿੰਦੀ ਹੈ, ਅਤੇ ਕਾਂਗਰਸ ਹਾਈ ਕਮਾਨ ਇਸ ਬਾਰੇ ਕੀ ਫੈਸਲਾ ਕਰਦੀ  ਹੈ। ਕਿਉਂਕਿ ਜਿਵੇਂ ਜਿਵੇਂ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ , ਨਰਾਜ਼ ਹੋ ਰਹੀਆਂ ਧਿਰਾਂ ਕਿਸੇ ਵੀ ਸਮੇਂ ਪਾਸਾ ਪਲਟ ਸਕਦੀਆਂ ਹਨ।

ਬੀ .ਕੇ. ਯੂ. (ਕਾਦੀਆਂ) ਵੱਲੋਂ ਗੜ੍ਹੀ ਤਰਖਾਣਾ ਤੋਂ ਢੰਡੇ ਸਾਈਫਨ ਤੱਕ ਬੰਦ ਪਈ ਡਰੇਨ ਚਾਲੂ ਕਰਾਉਣ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਦਿੱਤਾ ਮੰਗ ਪੱਤਰ ਸਮਰਾਲਾ ਪ੍ਰਸਾਸ਼ਨ ਨੂੰ ਅਨੇਕਾਂ ਮੰਗ ਪੱਤਰ ਦਿੱਤੇ ਜਾਣ ਦੇ ਬਾਵਜੂਦ ਨਜਾਇਜ ਕਬਜੇ ਨਹੀਂ ਛੁਡਾਏ ਜਾ ਰਹੇ -ਕੁਲਦੀਪ ਸਿੰਘ ਗੜ੍ਹੀ ਤਰਖਾਣਾ

0

ਸਮਰਾਲਾ ,  26 ਮਾਰਚ ( ਵਰਿੰਦਰ ਸਿੰਘ ਹੀਰਾ ) : ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਲੁਧਿਆਣਾ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਗੜ੍ਹੀ ਤਰਖਾਣਾ ਦੀ ਅਗਵਾਈ ਹੇਠ ਕਿਸਾਨਾਂ ਦਾ ਇੱਕ ਵਫਦ ਮੰਗ ਪੱਤਰ ਲੈ ਕੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮਿਲਿਆ। ਮੰਗ ਪੱਤਰ ਵਿੱਚ ਵਫਦ ਵੱਲੋਂ ਮੰਗ ਕੀਤੀ ਗਈ ਕਿ ਸਮਰਾਲਾ ਤਹਿਸੀਲ ਅਧੀਨ ਸਰਹਿੰਦ ਨਹਿਰ ਦੇ ਨਾਲ ਪਿੰਡ ਗੜ੍ਹੀ ਤਰਖਾਣਾ ਤੋਂ ਇੱਕ ਬਰਸਾਤੀ ਡਰੇਨ ਪਿੰਡ ਭਰਥਲਾ, ਪਾਲ ਮਾਜਰਾ, ਜਲਾਹ ਮਾਜਰਾ ਰਾਹੀਂ ਹੁੰਦੀ ਹੋਈ ਢੰਡੇ ਸਾਈਫਨ ਤੱਕ ਜਾਂਦੀ ਹੈ, ਪ੍ਰੰਤੂ ਪਿਛਲੇ ਕੁਝ ਸਾਲਾਂ ਤੋਂ ਇਸ ਡਰੇਨ ਨਾਲ ਲੱਗਦੇ ਲੋਕਾਂ ਵੱਲੋਂ ਨਜਾਇਜ ਕਬਜੇ ਕਰਕੇ ਉਕਤ ਡਰੇਨ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਹੈ, ਜਿਸ ਕਾਰਨ ਬਰਸਾਤ ਦੇ ਦਿਨਾਂ ਦੌਰਾਨ ਡਰੇਨ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦਾ ਮਾਲੀ ਅਤੇ ਫਸਲਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਨਜਾਇਜ ਕਬਜੇ ਛੁਡਾਉਣ ਅਤੇ ਡਰੇਨ ਚਾਲੂ ਕਰਨ ਸਬੰਧੀ ਯੂਨੀਅਨ ਅਤੇ ਇਨ੍ਹਾਂ ਪਿੰਡਾਂ ਦੇ ਪੀੜਤ ਲੋਕਾਂ ਵੱਲੋਂ ਸਮਰਾਲਾ ਪ੍ਰਸਾਸ਼ਨ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ, ਪ੍ਰੰਤੂ ਇਨ੍ਹਾਂ ਮੰਗ ਪੱਤਰਾਂ ਤੇ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਵਫਦ ਨੇ ਮੰਗ ਕੀਤੀ ਸਮਰਾਲਾ ਪ੍ਰਸਾਸ਼ਨ ਨੂੰ ਲੋਕਾਂ ਵੱਲੋਂ ਕੀਤੇ ਨਜਾਇਜ ਕਬਜੇ ਛੁਡਾਉਣ ਅਤੇ ਡਰੇਨ ਨੂੰ ਚਾਲੂ ਕਰਨ ਸਬੰਧੀ ਜਲਦੀ ਹਦਾਇਤਾਂ ਜਾਰੀ ਕੀਤੀਆਂ ਜਾਣ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਬੀ. ਕੇ. ਯੂ. (ਕਾਦੀਆਂ) ਵੱਲੋਂ 3 ਅਪ੍ਰੈਲ ਤੋਂ ਬਾਅਦ ਐਸ. ਡੀ. ਐਮ. ਸਮਰਾਲਾ ਦੇ ਦਫਤਰ ਅੱਗੇ ਪੱਕਾ ਧਰਨਾ ਲਗਾ ਦਿੱਤਾ ਜਾਵੇਗਾ। ਮੰਗ ਪੱਤਰ ਪ੍ਰਾਪਤ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਭਰੋਸਾ ਦਿਵਾਇਆ ਕਿ ਇਸ ਮਾਮਲੇ ਸਬੰਧੀ ਸਮਰਾਲਾ ਪ੍ਰਸਾਸ਼ਨ ਹਦਾਇਤਾਂ ਜਾਰੀ ਕਰਕੇ ਨਜਾਇਜ ਕਬਜਾ ਧਾਰਕਾਂ ਵੱਲੋਂ ਡਰੇਨ ਦੀ ਜਗ੍ਹਾ ਛੁਡਾਈ ਜਾਵੇਗੀ ਅਤੇ ਡਰੇਨ ਚਾਲੂ ਕਰ ਦਿੱਤੀ ਜਾਵੇਗੀ। ਮੰਗ ਪੱਤਰ ਦੇਣ ਮੌਕੇ ਉਕਤ ਤੋਂ ਇਲਾਵਾ ਦਰਸ਼ਨ ਸਿੰਘ ਰੋਹਲੇ ਪ੍ਰਧਾਨ ਬਲਾਕ ਸਮਰਾਲਾ, ਨਿਰਮਲ ਸਿੰਘ ਰੋਹਲਾ, ਹਰਬੰਸ ਸਿੰਘ ਖੀਰਨੀਆਂ, ਗੁਰਜੀਤ ਸਿੰਘ ਗੜ੍ਹੀ ਪ੍ਰੈਸ ਸਕੱਤਰ, ਕੁਲਵਿੰਦਰ ਸਿੰਘ, ਹਰਮੇਲ ਸਿੰਘ ਸਾਬਕਾ ਸਰਪੰਚ, ਬਲਰਾਮ ਸਿੰਘ, ਅਮਰੀਕ ਸਿੰਘ, ਨਿਰਮਲ ਸਿੰਘ, ਮਲਵਿੰਦਰ ਸਿੰਘ ਸਰਪੰਚ, ਹਰਦੀਪ ਸਿੰਘ, ਸੁੱਖਾ ਸਿੰਘ ਆਦਿ ਹਾਜ਼ਰ ਸਨ।

 

MOST COMMENTED