Home Blog Page 4

ਸੰਜੀਵਨੀ ਗਰੁੱਪ ਆਫ਼ ਨਰਸਿੰਗ ਦਾਊਦਪੁਰ ਵਿਖੇ ਫਰੈਸ਼ਰ ਅਤੇ ਫੇਅਰਵੈੱਲ ਪਾਰਟੀ ਦਾ ਆਯੋਜਨ।

0

ਸੰਜੀਵਨੀ ਗਰੁੱਪ ਆਫ਼ ਨਰਸਿੰਗ ਦਾਊਦਪੁਰ ਵਿਖੇ ਫਰੈਸ਼ਰ ਅਤੇ ਫੇਅਰਵੈੱਲ ਪਾਰਟੀ ਦਾ ਆਯੋਜਨ

ਸਮਰਾਲਾ,  11 ਮਾਰਚ ( ਵਰਿੰਦਰ ਸਿੰਘ ਹੀਰਾ)  ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਜੀਵਨੀ ਗਰੁੱਪ ਆਫ਼ ਨਰਸਿੰਗ ਦਾਊਦਪੁਰ ਵਿਖੇ ਫਰੈਸ਼ਰ ਅਤੇ ਫੇਅਰਵੈੱਲ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥਣਾਂ ਨੇ ਵੰਨ ਸੁਵੰਨੀਆਂ ਵੰਨਗੀਆਂ ਪੇਸ਼ ਕੀਤੀਆਂ ਜਿਸ ਵਿੱਚ ਭੰਗੜਾ, ਗਿੱਧਾ, ਸੋਲੋ ਡਾਂਸ, ਗਰੁੱਪ ਡਾਂਸ ਅਤੇ ਮਾਡਲਿੰਗ  ਕੀਤੀ ਗਈ। ਇਸ ਸਮਾਗਮ ਦਾ ਥੀਮ ਅਲੱਗ ਪਾਰਟੀ ਰੱਖਿਆ ਗਿਆ, ਜਿਸਦਾ ਉਦਘਾਟਨ ਚੇਅਰਪਰਸਨ ਪ੍ਰੇਮ ਲਾਲ ਬਾਂਸਲ ਅਤੇ ਡਾਇਰੈਕਟਰ ਵਿਸ਼ਾਲ ਬਾਂਸਲ ਨੇ ਕੀਤਾ। ਸਮਾਗਮ ਦੌਰਾਨ ਪ੍ਰੇਮ ਲਾਲ ਬਾਂਸਲ ਨੇ ਵਿਦਿਆਰਥੀਆਂ ਨੂੰ ਹੱਲਸ਼ੇਰੀ ਦਿੱਤੀ ਅਤੇ ਉਤਸ਼ਾਹਿਤ ਕੀਤਾ ਅਤੇ ਕਿਹਾ ਅੱਜ ਤੋਂ ਤੁਹਾਡੀ ਜ਼ਿੰਦਗੀ ਇੱਕ ਅਹਿਮ ਪੜਾਅ ਵਿੱਚ ਕਦਮ ਰੱਖਣ ਲੱਗੀ ਹੈ, ਜਿੱਥੇ ਤੁਸੀਂ ਸਮਾਜਸੇਵਾ ਨੂੰ ਸਮਰਪਿਤ ਹੋ ਕੇ ਕੰਮ ਕਰਨਾ ਹੈ। ਉਨ੍ਹਾਂ ਸਮੂਹ ਵਿਦਿਆਰਥਣਾਂ ਨੂੰ ਵੋਮੈਨ ਡੇਜ਼ ਦੀਆਂ ਵੀ ਮੁਬਾਰਕਾਂ ਦਿੱਤੀਆਂ। ਸਮਾਗਮ ਵਿੱਚ ਗੁਰਨੂਰ ਕੌਰ ਮਿਸ ਫਰੈਸ਼ਰ ਵਿੱਚ ਪਹਿਲਾ ਸਥਾਨ ਲਈ ਚੁਣੀ ਗਈ ਅਤੇ ਰਨਰਅੱਪ ਸੁਖਮਨਜੀਤ ਕੌਰ ਚੁਣੀ ਗਈ। ਮਿਸਟਰ ਫਰੈਸ਼ਰ ਕਰਨਵੀਰ ਸਿੰਘ ਅਤੇ ਰਨਰਅੱਪ ਖੁਸ਼ਪ੍ਰੀਤ ਸਿੰਘ ਚੁਣੇ ਗਏ। ਇਸ ਤੋਂ ਇਲਾਵਾ ਬੈਸਟ ਸਮਾਇਲ ਮਿਸ ਨੀਤੂ ਅਤੇ ਮਿਸਟਰ ਇਨੋਸੈਂਟ ਹੁਸਨਵੀਰ ਸਿੰਘ ਚੁਣੇ ਗਏ। ਓ. ਟੀ. ਕਲਾਸ ਵਿੱਚੋਂ ਮਿਸ ਫਰੈਸ਼ਰ ਅਮਨਪ੍ਰੀਤ ਕੌਰ ਅਤੇ ਮਿਸਟਰ ਫਰੈਸ਼ਰ ਗੁਰਚਰਨ ਸਿੰਘ ਚੁਣੇ ਗਏ। ਸਮਾਗਮ ਵਿੱਚ ਕਾਲਜ ਦਾ ਸਮੂਹ ਸਟਾਫ ਜਿਸ ਵਿੱਚ ਪ੍ਰਿੰੋਸੀਪਲ ਪ੍ਰੋ. ਡਾ. ਕੁਲਦੀਪ ਕੌਰ, ਗਗਨਦੀਪ ਕੌਰ, ਹਰਵਿੰਦਰ ਕੌਰ, ਜਸਪ੍ਰੀਤ ਕੌਰ, ਲਵਪ੍ਰੀਤ ਕੌਰ ਅਤੇ ਸੁਖਚੈਨ ਸਿੰਘ ਮੌਜੂਦ ਸਨ। ਸਮਾਗਮ ਦੇ ਅਖੀਰ ਵਿੱਚ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ ਜਿਸ ਵਿੱਚ ਡਾ. ਸੁਨੀਤਾ ਬਾਂਸਲ, ਪੰਕਜ ਬਾਂਸਲ, ਗਰੀਸ਼ ਬਾਂਸਲ ਅਤੇ ਮ੍ਰਿਸਜ਼ ਗਰੀਸ਼ ਬਾਂਸਲ ਹਾਜ਼ਰ ਸਨ। ਸਮਾਗਮ ਵਿੱਚ ਸੰਸਥਾ ਦਾ ਦਫਤਰੀ ਅਮਲਾ ਵੀ ਹਾਜਰ ਸੀ। ਅਖੀਰ ਪ੍ਰਿੰਸੀਪਲ ਡਾ. ਕੁਲਦੀਪ ਕੌਰ ਨੇ ਸਮਾਗਮ ਵਿੱਚ ਆਈਆਂ ਸਖਸ਼ੀਅਤਾਂ ਅਤੇ ਵਿਦਿਆਰਥਣਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ।

ਬੀ. ਕੇ. ਯੂ. (ਦੁਆਬਾ) ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਨੂੰ ਸਮਰਾਲਾ ਪੁਲਿਸ ਨੇ ਕੀਤਾ ਰਿਹਾਅ ।

0

ਬੀ. ਕੇ. ਯੂ. (ਦੁਆਬਾ) ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਨੂੰ ਸਮਰਾਲਾ ਪੁਲਿਸ ਨੇ ਕੀਤਾ ਰਿਹਾਅ ।

ਬੀ. ਕੇ. ਯੂ. (ਦੋਆਬਾ) ਕਿਸਾਨੀ ਸੰਘਰਸ਼ ਤੋਂ ਕਦੇ ਪਿੱਛੇ ਨਹੀਂ ਹਟੇਗਾ, ਜਿਸ ਮੋਰਚੇ ਖਿਲਾਫ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ, ਉਸ ਮੋਰਚੇ ਨਾਲ ਯੂਨੀਅਨ ਦਾ ਕੋਈ ਸਬੰਧ ਨਹੀਂ – ਬਲਵੀਰ ਸਿੰਘ ਖੀਰਨੀਆਂ

ਸਮਰਾਲਾ, 05 ਮਾਰਚ ( ਵਰਿੰਦਰ ਸਿੰਘ ਹੀਰਾ) ਸੰਯੁਕਤ ਮੋਰਚੇ ਦੇ ਸੱਦੇ ਤੇ 5 ਮਾਰਚ ਤੋਂ ਚੰਡੀਗੜ੍ਹ ਵਿਖੇ ਲੱਗਣ ਵਾਲੇ ਧਰਨੇ ਦੇ ਮੱਦੇਨਜ਼ਰ ਬੀਤੇ ਦੋ ਦਿਨਾਂ ਤੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਮੁੱਢਲੇ ਆਗੂਆਂ ਦੀ ਪੰਜਾਬ ਪੁਲਿਸ ਵੱਲੋਂ ਲਗਾਤਾਰ ਫੜੋ ਫੜੀ ਚੱਲ ਰਹੀ ਹੈ, ਜਿਸ ਦੇ ਚੱਲਦੇ ਸਮਰਾਲਾ ਇਲਾਕੇ ਵਿੱਚ ਵੱਖ ਵੱਖ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਪੁਲਿਸ ਰਾਤੋਂ ਰਾਤ ਘਰਾਂ ਅੰਦਰੋਂ ਚੁੱਕ ਕੇ ਵੱਖ ਥਾਣਿਆਂ ਅੰਦਰ ਡੱਕ ਰਹੀ ਹੈ। ਇਸੇ ਸਬੰਧ ਸਮਰਾਲਾ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਨੂੰ ਵੀ ਘਰੋਂ ਚੁੱਕ ਕੇ ਸਮਰਾਲਾ ਥਾਣੇ ਵਿੱਚ ਬੰਦ ਕਰ ਦਿੱਤਾ ਸੀ। ਜਿਸ ਤੇ ਬੀ. ਕੇ. ਯੂ. (ਦੋਆਬਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਜ਼ਿਲ੍ਹਾ ਲੁਧਿਆਣਾ ਦੇ ਵੱਖ ਵੱਖ ਆਗੂਆਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਅੱਜ ਸ਼ਾਮ ਸਮਰਾਲਾ ਪੁਲਿਸ ਵੱਲੋਂ ਬਲਵੀਰ ਸਿੰਘ ਖੀਰਨੀਆਂ ਨੂੰ ਰਿਹਾਅ ਕਰ ਦਿੱਤਾ ਗਿਆ। ਰਿਹਾਅ ਹੋਣ ਉਪਰੰਤ ਜ਼ਿਲ੍ਹਾ ਪ੍ਰਧਾਨ ਖੀਰਨੀਆਂ ਨੇ ਕਿਹਾ ਕਿ ਸੰਯੁਕਤ ਮੋਰਚੇ ਵੱਲੋਂ 5 ਮਾਰਚ ਤੋਂ ਚੰਡੀਗੜ੍ਹ ਵਿਖੇ ਧਰਨੇ ਸਬੰਧੀ ਵੱਖ ਵੱਖ ਕਿਸਾਨ ਆਗੂਆਂ ਦੀ ਗ੍ਰਿਫਤਾਰੀ ਮੌਕੇ ਉਨ੍ਹਾਂ ਨੂੰ ਵੀ ਸਮਰਾਲਾ ਪੁਲਿਸ ਵੱਲੋਂ ਘਰੋਂ ਚੁੱਕ ਲਿਆ ਗਿਆ ਸੀ, ਜਦੋਂ ਕਿ ਸੰਯੁਕਤ ਮੋਰਚੇ ਦੇ ਸੱਦੇ ਦਾ ਉਨ੍ਹਾਂ ਦੀ ਯੂਨੀਅਨ ਨਾਲ ਕੋਈ ਵੀ ਸਬੰਧ ਨਹੀਂ ਹੈ, ਕਿਸਾਨੀ ਮੰਗਾਂ ਸਬੰਧੀ ਉਨ੍ਹਾਂ ਦੀ ਯੂਨੀਅਨ ਵੱਲੋਂ ਸ਼ੰਭੂ ਅਤੇ ਖਨੌਰੀ ਬਾਰਡਰ ਉੱਤੇ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬੀ. ਕੇ. ਯੂ. (ਦੋਆਬਾ) ਕਿਸਾਨੀ ਸੰਘਰਸ਼ ਤੋਂ ਕਦੇ ਵੀ ਪਿੱਛੇ ਨਹੀਂ ਹਟੇਗੀ ਅਤੇ ਸੰਘਰਸ਼ ਉਦੋਂ ਤੱਕ ਜਾਰੀ ਰੱਖੇਗੀ ਜਦੋਂ ਤੱਕ ਪੰਜਾਬ ਦੇ ਕਿਸਾਨਾਂ ਦੀਆਂ ਹੱਕੀ ਮੰਗਾਂ ਕੇਂਦਰ ਸਰਕਾਰ ਨਹੀਂ ਮੰਨ ਲੈਂਦੀ। ਜਦੋਂ ਯੂਨੀਅਨ ਆਗੂਆਂ ਵੱਲੋਂ ਪੁਲਿਸ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦਾ ਚੰਡੀਗੜ੍ਹ ਧਰਨੇ ਨਾਲ ਕੋਈ ਸਬੰਧ ਨਹੀਂ ਹੈ ਤਾਂ ਸਮਰਾਲਾ ਪੁਲਿਸ ਨੇ ਮੈਨੂੰ ਥਾਣੇ ਵਿੱਚੋਂ ਰਿਹਾਅ ਕਰ ਦਿੱਤਾ ਗਿਆ। ਜ਼ਿਲ੍ਹਾ ਪ੍ਰਧਾਨ ਦੇ ਰਿਹਾਅ ਹੋਣ ਮੌਕੇ ਯੂਨੀਅਨ ਆਗੂਆਂ ਨੇ ਉਨ੍ਹਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਖੀਰਨੀਆਂ ਤੋਂ ਇਲਾਵਾ ਜਰਨੈਲ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਰਣਜੀਤ ਸਿੰਘ ਕਟਾਣਾ ਸਾਹਿਬ, ਜਸਵੰਤ ਸਿੰਘ ਕਟਾਣੀ ਕਲਾਂ, ਪਰਮਵੀਰ ਸਿੰਘ ਪੰਮਾ ਖੀਰਨੀਆਂ, ਸੁਖਰਾਜ ਸਿੰਘ ਕਟਾਣਾ ਸਾਹਿਬ ਅਤੇ ਜਸਰਾਜ ਸਿੰਘ ਖਟੜਾ ਹਾਜ਼ਰ ਸਨ।

ਕੋਲੇ ਨਾਲ ਭਰੇ ਹੋਏ ਟਰਾਲੇ ਦੀ ਕਾਰ ਨਾਲ ਹੋਈ ਟੱਕਰ ਟਰਾਲਾ ਪਲਟਿਆ ਜਾਨੀ ਨੁਕਸਾਨ ਤੋ ਰਿਹਾ ਬਚਾਅ।

0

ਕੋਲੇ ਨਾਲ ਭਰੇ ਹੋਏ ਟਰਾਲੇ ਦੀ ਕਾਰ ਨਾਲ ਹੋਈ ਟੱਕਰ ਟਰਾਲਾ ਪਲਟਿਆ ਜਾਨੀ ਨੁਕਸਾਨ ਤੋ ਰਿਹਾ ਬਚਾਅ।

ਸਮਰਾਲਾ, 5 ਮਾਰਚ ( ਵਰਿੰਦਰ ਸਿੰਘ ਹੀਰਾ ) ਅੱਜ ਸ਼ਾਮ ਕਰੀਬ 5 ਵਜੇ ਖੰਨਾ-ਨਵਾਂ ਸ਼ਹਿਰ ਰੋਡ ਤੇ ਸਥਿਤ ਪਿੰਡ ਉਟਾਲਾ ‘ਚ ਪਿੰਡ ਦੇ ਮੋੜ ਤੇ ਕੋਲੇ ਨਾਲ ਭਰੇ ਟਰਾਲੇ ਅੱਗੇ ਕਾਰ ਆ ਗਈ। ਜਿਸ ਕਾਰਨ ਟਰਾਲਾ ਚਾਲਕ ਟਰੱਕ ਦਾ ਸੰਤੁਲਨ ਖੋਹ ਬੈਠਿਆ ਅਤੇ ਟਰੱਕ ਸੜਕ ਤੇ ਪਲਟ ਗਿਆ। ਹਾਲਾਂਕਿ ਟਰਾਲੇ ਨਾਲ ਕਾਰ ਦੀ ਮਾਮੂਲੀ ਜਿਹੀ ਟੱਕਰ ਹੋਈ ਹੈ ਅਤੇ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸੇ ਹੋਣ ਤੋਂ ਬਾਅਦ ਖੰਨਾ-ਨਵਾਂ ਸ਼ਹਿਰ ਰੋਡ ਤੇ ਜਾਮ ਲੱਗ ਗਿਆ ਤੇ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ।

     ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ ਸ਼ਾਮ 5 ਵਜੇ ਖੰਨਾ ਤੋਂ ਕੋਲੇ ਨਾਲ ਭਰਿਆ ਟਰਾਲਾ ਜਿਸਦਾ ਨੰਬਰ PB13BQ8765 ਹੈ ਜੋ ਕਿ ਸਮਰਾਲਾ ਵੱਲ ਆ ਰਿਹਾ ਸੀ ਅਤੇ ਇੱਕ ਮਾਰੂਤੀ ਕੰਪਨੀ ਦੀ ਗੱਡੀ ਜਿਸਦਾ ਨੰਬਰ PB33J8032 ਹੈ ਜੋ ਕਿ ਸਮਰਾਲੇ ਵੱਲ ਤੋਂ ਆ ਰਹੀ ਸੀ ਜਿਸ ਵਿੱਚ ਦੋ ਔਰਤਾਂ ਅਤੇ ਕਾਰ ਚਾਲਕ ਸਵਾਰ ਸੀ ਜਦੋਂ ਪਿੰਡ ਉਟਾਲਾ ਦੇ ਮੋੜ ਤੇ ਟਰਾਲਾ ਪਹੁੰਚਿਆ ਤਾਂ ਅੱਗੇ ਤੋਂ ਆ ਰਹੀ ਮਰੂਤੀ ਕੰਪਨੀ ਦੀ ਕਾਰ ਸਾਹਮਣੇ ਆ ਗਈ ਅਤੇ ਟਰਾਲਾ ਚਾਲਕ ਉਸ ਨੂੰ ਬਚਾਉਂਦੇ ਹੋਏ ਆਪਣਾ ਸੰਤੁਲਨ ਖੋਹ ਬੈਠਿਆ ਅਤੇ ਟਰਾਲਾ ਸੜਕ ਤੇ ਪਲਟ ਗਿਆ ਹਾਲਾਂਕਿ ਟਰਾਲਾ ਅਤੇ ਕਾਰ ‘ਚ ਮਾਮੂਲੀ ਟੱਕਰ ਹੋਈ ਸੀ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।

ਸੜਕਾਂ ਦੇ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਆਪਣੇ ਹੱਕੀ ਸੰਘਰਸ਼ ਤੋਂ ਰੋਕਣਾ ਪੰਜਾਬ ਸਰਕਾਰ ਦੀ ਵੱਡੀ ਭੁੱਲ – ਮਨਜੀਤ ਸਿੰਘ ਢੀਂਡਸਾ

0

ਸੜਕਾਂ ਦੇ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਆਪਣੇ ਹੱਕੀ ਸੰਘਰਸ਼ ਤੋਂ ਰੋਕਣਾ ਪੰਜਾਬ ਸਰਕਾਰ ਦੀ ਵੱਡੀ ਭੁੱਲ – ਮਨਜੀਤ ਸਿੰਘ ਢੀਂਡਸਾ

ਬੀ. ਕੇ. ਯੂ. (ਲੱਖੋਵਾਲ) ਅਤੇ ਹੋਰ ਯੂਨੀਅਨਾਂ ਦੇ ਹਜਾਰਾਂ ਕਾਰਕੁੰਨਾਂ ਨੂੰ ਹੇਡੋਂ ਵਿਖੇ ਬੈਰੀਕੇਡ ਲਗਾ ਕੇ ਰੋਕਣਾ ਲੋਕਤੰਤਰ ਦਾ ਹੋਇਆ ਘਾਣ।

ਸਮਰਾਲਾ ,05 ਮਾਰਚ ( ਵਰਿੰਦਰ ਸਿੰਘ ਹੀਰਾ)  ਪੰਜਾਬ ਸਰਕਾਰ ਦੁਆਰਾ ਮਾੜੇ ਹੱਥਕੰਡੇ ਅਪਣਾ ਕੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਚੰਡੀਗੜ੍ਹ ਧਰਨੇ ’ਤੇ ਜਾਣ ਤੋਂ ਰੋਕਣਾ, ਥਾਣਿਆਂ ਵਿੱਚ ਬੰਦ ਕਰਨਾ ਜਾਂ ਘਰ ਵਿੱਚ ਹੀ ਨਜ਼ਰਬੰਦ ਕਰਨਾ, ਕਿਸਾਨ ਆਗੂਆਂ ਦੇ ਫੋਨ ਆਦਿ ਕਬਜੇ ਵਿੱਚ ਲੈਣਾ ਸਰਾਸਰ ਧੱਕਾ ਹੈ, ਜਿਸਨੂੰ ਪੰਜਾਬ ਦੇ ਕਿਸਾਨ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਆਪਣੇ ਸਾਥੀਆਂ ਨਾਲ ਚੰਡੀਗੜ੍ਹ ਧਰਨੇ ਲਈ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਆਗੂਆਂ ਨੂੰ ਪੰਜਾਬ ਪੁਲਿਸ ਤੰਗ ਪ੍ਰੇਸ਼ਾਨ ਕਰ ਰਹੀ ਹੈ। 80, 90 ਸਾਲ ਤੋਂ ਬਜ਼ੁਰਗ ਲੀਡਰਾਂ ਨੂੰ ਬਿਨਾਂ ਕਿਸੇ ਕੇਸ ਤੋਂ ਅੱਧੀ ਰਾਤ ਨੂੰ ਚੁੱਕਣਾ ਅਤੇ ਥਾਣੇ ਲਿਆ ਕੇ ਬੰਦ ਕਰਨਾ ਸਰਾਸਰ ਧੱਕਾ ਹੈ। ਪਰੰਤੂ ਪਿੰਡਾਂ ਦੇ ਕਿਸਾਨ, ਮਜ਼ਦੂਰ ਦੁਕਾਨਦਾਰ ਵਰਗ ਸਰਕਾਰ ਦੇ ਧੱਕੇ ਅਤੇ ਗ੍ਰਿਫਤਾਰੀਆਂ ਤੋਂ ਨਹੀਂ ਡਰਦੇ ਸਗੋਂ ਵੱਧ ਚੜ ਕੇ ਕਿਸਾਨੀ ਮੰਗਾਂ ਦੇ ਹੱਕ ਵਿੱਚ ਕਾਰਾਂ, ਬੱਸਾਂ, ਟਰੈਕਟਰਾਂ ਰਾਹੀਂ ਚੰਡੀਗੜ੍ਹ ਨੂੰ ਰਵਾਨਾ ਹੋਣੇ ਹਨ। ਸਰਕਾਰ ਨੇ ਹਰੇਕ ਸ਼ਹਿਰ ਦੇ ਬਾਹਰ ਬੈਰੀਕੇਡ ਕਰਕੇ ਆਮ ਪਬਲਿਕ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਹ ਸਾਰਾ ਕੁਝ ਕਿਸਾਨ ਜਥੇਬੰਦੀਆਂ ਨੂੰ ਬਦਨਾਮ ਕਰਨ ਲਈ ਸਰਕਾਰ ਦੁਆਰਾ ਕੀਤਾ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸ਼ਨ ਦੁਆਰਾ ਧੱਕਾ ਕਰਕੇ ਜਥੇਬੰਦੀਆਂ ਨੂੰ ਸੰਘਰਸ਼ ਦੇ ਰਸਤੇ ਤੋਂ ਪਾਸੇ ਨਹੀਂ ਕੀਤਾ ਜਾ ਸਕਦਾ, ਜਿੰਨੀ ਵੀ ਸਰਕਾਰ ਸਖ਼ਤੀ ਕਰੇਗੀ ਉਨਾਂ ਹੀ ਆਮ ਲੋਕਾਂ ਦੀ ਹਮਦਰਦੀ ਕਿਸਾਨਾਂ ਨਾਲ ਵਧੇਗੀ। ਜੇਕਰ ਸਰਕਾਰ ਸਹੀ ਕੰਮ ਕਰਦੀ ਹੈ ਤਾਂ ਕਿਸੇ ਵੀ ਮਹਿਕਮੇ ਅਤੇ ਕਿਸਾਨ ਜਥੇਬੰਦੀ ਨੂੰ ਧਰਨੇ ਪ੍ਰਦਰਸ਼ਨ ਕਰਨ ਦੀ ਲੋੜ ਹੀ ਨਹੀਂ ਪੈਂਦੀ। ਕਿਸਾਨ ਵੀ ਸ਼ਾਂਤੀ ਨਾਲ ਘਰ ਆਪਣਾ ਖੇਤੀ ਦਾ ਧੰਦਾ ਕਰਨ, ਜੇਕਰ ਸਮੇਂ ਸਿਰ ਉਨ੍ਹਾਂ ਨੂੰ ਫਸਲ ਦੀ ਬਿਜਾਈ ਕਰਨ ਬੀਜ, ਖਾਦ, ਕੀੜੇ ਮਾਰ ਦਵਾਈਆਂ ਆਦਿ ਸਮੇਂ ਸਿਰ ਮਿਲਣ ਅਤੇ ਵਿਕਰੀ ਸਮੇਂ ਸਿਰ ਹੋਵੇ। ਪੰਜਾਬ ਸਰਕਾਰ ਦੀ ਬੁਖਲਾਹਟ ਸਾਹਮਣੇ ਆ ਚੁੱਕੀ ਹੈ, ਜਦੋਂ ਲੁਧਿਆਣਾ ਜ਼ਿਲ੍ਹੇ ਦੀ ਹੱਦ ਤੇ ਪਿੰਡ ਹੇਡੋਂ ਵਿਖੇ ਪੁਲਿਸ ਦੁਆਰਾ ਵੱਡੇ ਵੱਡੇ ਬੈਰੀਕੇਡ ਲਗਾ ਕੇ ਕਿਸਾਨਾਂ ਦੀਆਂ ਟਰਾਲੀਆਂ ਰੋਕ ਲਈ ਅਤੇ ਕਿਸਾਨਾਂ ਨੂੰ ਚੰਡੀਗੜ੍ਹ ਜਾਣ ਲਈ ਰਸਤਾ ਨਹੀਂ ਦਿੱਤਾ। ਜਿਸ ਦੇ ਰੋਸ ਵਜੋਂ ਕਿਸਾਨ ਉੱਥੇ ਹੀ ਧਰਨਾ ਲਗਾ ਕੇ ਬੈਠ ਗਏ। ਬਾਕੀ ਜੋ ਸੰਯੁਕਤ ਮੋਰਚੇ ਦਾ ਫੈਸਲਾ ਹੋਵੇਗਾ, ਉਸ ਅਨੁਸਾਰ ਵੱਖ ਵੱਖ ਕਿਸਾਨ ਯੂਨੀਅਨਾਂ ਕੰਮ ਕਰਨਗੀਆਂ, ਜੇਕਰ ਚੰਡੀਗੜ੍ਹ ਪੁੱਜਣ ਦਾ ਹੁਕਮ ਹੋਇਆ ਤਾਂ ਕਿਸਾਨ ਕਿਸੇ ਵੀ ਕੀਮਤ ਉੱਤੇ ਨਹੀਂ ਰੁਕਣਗੇ, ਉਹ ਕਿਸੇ ਵੀ ਤਰ੍ਹਾਂ ਦੀਆਂ ਰੋਕਾਂ ਦੀ ਪ੍ਰਵਾਹ ਨਹੀਂ ਕਰਨਗੇ।

ਵਿਧਾਇਕ ਬੱਗਾ ਦੀ ਪ੍ਰਧਾਨਗੀ ਹੇਠ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਆਯੋਜਿਤ। 

0

ਵਿਧਾਇਕ ਬੱਗਾ ਦੀ ਪ੍ਰਧਾਨਗੀ ਹੇਠ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਆਯੋਜਿਤ।

 ਹਲਕੇ ਦੇ ਵਿਕਾਸ ਕਾਰਜਾਂ ਬਾਰੇ ਕੀਤੀ ਵਿਚਾਰ ਚਰਚਾ।

 ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇ ਨਿਪਟਾਰਾ – ਮਦਨ ਲਾਲ ਬੱਗਾ

ਲੁਧਿਆਣਾ, 05 ( ਵਰਿੰਦਰ ਸਿੰਘ ਹੀਰਾ)  ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਦੀ ਪ੍ਰਧਾਨਗੀ ਹੇਠ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਆਯੋਜਿਤ ਹੋਈ ਜਿਸ ਵਿੱਚ ਹਲਕੇ ਦੇ ਵਿਕਾਸ ਕਾਰਜਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਮੀਟਿੰਗ ਦੌਰਾਨ ਵੱਖ-ਵੱਖ ਕੌਂਸਲਰਾਂ ਦੇ ਨਾਲ ਅਮਨ ਬੱਗਾ ਖੁਰਾਨਾ ਵੀ ਮੌਜੂਦ ਸਨ।ਵਿਧਾਇਕ ਬੱਗਾ ਵੱਲੋਂ ਨਿਗਮ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਗਿਆ ਕਿ ਹਲਕਾ ਉੱਤਰੀ ਵਿੱਚ ਚੱਲ ਰਹੇ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ, ਨਿਰਧਾਰਿਤ ਸਮੇਂ ਅੰਦਰ ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ‘ਤੇ ਵੀ ਜ਼ੋਰ ਦਿੱਤਾ ਤਾਂ ਜੋ ਵਸਨੀਕਾਂ ਨੂੰ ਇਸਦਾ ਲਾਭ ਮਿਲ ਸਕੇ।

ਉਨ੍ਹਾਂ ਅੱਗੇ ਕਿਹਾ ਸਟਰੀਟ ਲਾਈਟਾਂ, ਬਿਜਲੀ, ਪਾਣੀ ਅਤੇ ਸੀਵਰੇਜ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈ ਕੇ ਹੱਲ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਉੱਤਰੀ ਦੇ ਵਸਨੀਕਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਜਿੱਥੇ ਕਿਤੇ ਵੀ ਪਾਣੀ, ਸੀਵਰੇਜ ਅਤੇ ਬਿਜਲੀ ਦੀ ਸਮੱਸਿਆ ਹੈ, ਉਸ ਨੂੰ ਤੁਰੰਤ ਹੱਲ ਕੀਤਾ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਆਪਣੀ ਕਾਰਜਸ਼ੈਲੀ ਵਿੱਚ ਹੋਰ ਸੁਧਾਰ ਕਰਨ ਲਈ ਵੀ ਕਿਹਾ।

ਵਿਧਾਇਕ ਮਦਨ ਲਾਲ ਬੱਗਾ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਵਸਨੀਕਾਂ ਨੂੰ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸ਼ਕੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਦ੍ਰਿੜ ਸੰਕਲਪ ਹੈ।

ਬੀ. ਕੇ. ਯੂ. (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਅਤੇ ਬਲਾਕ ਪ੍ਰਧਾਨਾਂ ਨੂੰ ਅੱਧੀ ਰਾਤੀਂ ਪੁਲਿਸ ਨੇ ਚੁੱਕ ਥਾਣੇ ਡੱਕਿਆ।

0

ਬੀ. ਕੇ. ਯੂ. (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਅਤੇ ਬਲਾਕ ਪ੍ਰਧਾਨਾਂ ਨੂੰ ਅੱਧੀ ਰਾਤੀਂ ਪੁਲਿਸ ਨੇ ਚੁੱਕ ਥਾਣੇ ਡੱਕਿਆ
ਸੰਯੁਕਤ ਕਿਸਾਨ ਮੋਰਚੇ ਦੁਆਲੇ ਐਲਾਨੇ ਪ੍ਰੋਗਰਾਮ ਅਨੁਸਾਰ ਚੰਡੀਗੜ੍ਹ ਧਰਨਾ ਹਰ ਹਾਲਤ ਵਿੱਚ ਲੱਗੇਗਾ- ਮਨਪ੍ਰੀਤ ਸਿੰਘ ਘੁਲਾਲ ਜ਼ਿਲ੍ਹਾ ਜਨ: ਸਕੱਤਰ
ਸਮਰਾਲਾ,04 ਮਾਰਚ ( ਵਰਿੰਦਰ ਸਿੰਘ ਹੀਰਾ)
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਲਕੇ ਤੋਂ ਚੰਡੀਗੜ੍ਹ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਲੱਗਣ ਵਾਲੇ ਧਰਨੇ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਨੇ ਕਿਸਾਨਾਂ ਦਾ ਮਨੋਬਲ ਸੁੱਟਣ ਦੀ ਮਨਸਾ ਨਾਲ ਕਿਸਾਨ ਆਗੂਆਂ ਦੀ ਫੜੋ ਫੜੀ ਸ਼ੁਰੂ ਕਰਕੇ ਬੀਤੀ ਅੱਧੀ ਰਾਤ ਤੋਂ ਉਨ੍ਹਾਂ ਨੂੰ ਵੱਖ ਵੱਖ ਪੁਲਿਸ ਥਾਣਿਆਂ ਵਿੱਚ ਲਿਆ ਕੇ ਡੱਕ ਦਿੱਤਾ ਹੈ, ਪ੍ਰੰਤੂ ਇਸ ਨਾਲ ਪੰਜਾਬ ਦੇ ਕਿਸਾਨਾਂ ਦਾ ਹੌਸਲਾ ਪਸਤ ਨਹੀਂ ਹੋ ਸਕਦਾ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਲੁਧਿਆਣਾ ਦੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਘੁਲਾਲ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਬੀਤੀ ਸ਼ਾਮ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨ ਆਗੂਆਂ ਅਤੇ ਮੁੱਖ ਮੰਤਰੀ ਪੰਜਾਬ ਦਰਮਿਆਨ ਕਿਸਾਨੀ ਮੰਗਾਂ ਸਬੰਧੀ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ ਸੀ, ਪ੍ਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਆਪਣੇ ਆਪ ਨੂੰ ਕਿਸਾਨ ਅਤੇ ਮਜ਼ਦੂਰ ਹਿਤੈਸ਼ੀ ਅਖਵਾਉਂਦੇ ਹਨ, ਮੀਟਿੰਗ ਨੂੰ ਅੱਧ ਵਿਚਕਾਰੋਂ ਛੱਡ ਕੇ ਭੱਜ ਗਏ, ਜੋ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕੋਈ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਕਿਸਾਨ ਪੁੱਤਰਾਂ ਤੋਂ ਇਸ ਤਰ੍ਹਾਂ ਭੱਜਿਆ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ, ਪ੍ਰਧਾਨ ਮੰਤਰੀ ਮੋਦੀ ਦੀਆਂ ਲੀਹਾਂ ਤੇ ਤੁਰਦੇ ਹੋਏ ਕਿਸਾਨੀ ਸੰਘਰਸ਼ ਤੋਂ ਘਬਰਾ ਕੇ ਧਰਨੇ ਤੋਂ ਪਹਿਲਾਂ ਕਿਸਾਨ ਆਗੂਆਂ ਦੀ ਫੜੋ ਫੜੀ ਆਰੰਭ ਕਰਵਾ ਦਿੱਤੀ। ਬੀ. ਕੇ. ਯੂ. (ਕਾਦੀਆਂ) ਦੇ ਜ਼ਿਲ੍ਹਾ ਲੁਧਿਆਣਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੂੰ ਮਾਛੀਵਾੜਾ ਪੁਲਿਸ ਵੱਲੋਂ ਅੱਧੀ ਰਾਤ ਨੂੰ ਗ੍ਰਿਫਤਾਰ ਕਰਕੇ ਥਾਣੇ ਅੰਦਰ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਲਾਕ ਮਾਛੀਵਾੜਾ ਦੇ ਪ੍ਰਧਾਨ ਮੋਹਣ ਸਿੰਘ ਬਾਲਿਓਂ ਨੂੰ ਸਮਰਾਲਾ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਯੂਨੀਅਨ ਦੇ ਹੋਰ ਆਗੂਆਂ ਨੂੰ ਫੜਨ ਲਈ ਪੁਲਿਸ ਅਜੇ ਵੀ ਛਾਪੇਮਾਰੀ ਕਰ ਰਹੀ ਹੈ, ਸਰਕਾਰ ਦੀ ਅਜਿਹੀ ਹੋਛੀ ਹਰਕਤ ਨਾਲ ਕਿਸਾਨੀ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕਦਾ, 5 ਮਾਰਚ ਤੋਂ ਚੰਡੀਗੜ੍ਹ ਲੱਗਣ ਵਾਲਾ ਧਰਨਾ ਪਹਿਲਾਂ ਦਿੱਤੇ ਪ੍ਰੋਗਰਾਮ ਅਨੁਸਾਰ ਹਰ ਹਾਲਤ ਵਿੱਚ ਲੱਗੇਗਾ, ਸਰਕਾਰ ਜਿਹੇ ਜਿਹੇ ਮਰਜੀ ਹੱਥਕੰਡੇ ਅਪਣਾ ਲਵੇ। ਪੰਜਾਬ ਦੇ ਕਿਸਾਨ ਨਹੀਂ ਝੁਕਣਗੇ। ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਤਿਆਰ ਬਰ ਤਿਆਰ ਖੜ੍ਹੀਆਂ ਹਨ, ਜੋ ਭਲਕੇ ਚੰਡੀਗੜ੍ਹ ਲਈ ਕੂਚ ਕਰਨਗੀਆਂ। ਇਸ ਧਰਨੇ ਲਈ ਕਿਸਾਨਾਂ ਅੰਦਰ ਬਹੁਤ ਉਤਸ਼ਾਹ ਹੈ ਅਤੇ ਸਰਕਾਰ ਨੂੰ ਕਿਸਾਨੀ ਮੰਗਾਂ ਮੰਨਣੀਆਂ ਹੀ ਪੈਣਗੀਆਂ, ਨਹੀਂ ਮੁੜ ਇੱਕ ਅੰਦੋਲਨ ਖੜ੍ਹਾ ਹੋ ਜਾਵੇਗਾ।

ਸੜਕ ਹਾਦਸੇ ‘ਚ 73 ਸਾਲਾਂ ਬਜ਼ੁਰਗ ਦੀ ਮੌਤ।

0

ਸੜਕ ਹਾਦਸੇ ‘ਚ 73 ਸਾਲਾਂ ਬਜ਼ੁਰਗ ਦੀ ਮੌਤ।

ਮਾਛੀਵਾੜਾ ਸਾਹਿਬ ,03 ਮਾਰਚ(ਵਰਿੰਦਰ ਸਿੰਘ ਹੀਰਾ) ਪਿੰਡ ਹੇਡੋਂ ਬੇਟ ਵਿਖੇ ਸ਼ਨੀਵਾਰ ਸਵੇਰੇ ਵਾਪਰੇ ਹਾਦਸੇ ‘ਚ ਕਿਸਾਨ ਤਰਸੇਮ ਲਾਲ (73) ਦੀ ਮੌਤ ਹੋ ਗਈ। ਸਵੇਰੇ 9 ਵਜੇ ਤਰਸੇਮ ਲਾਲ ਬੇਟੇ ਦੇ ਜਿਮ ਤੋਂ ਘਰ ਪਰਤ ਰਿਹਾ ਸੀ ਕਿ ਬ੍ਰੀਜ਼ਾ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਧਾਰਮਿਕ ਅਸਥਾਨ ਦਾ ਗੇਟ ਤੇ ਸ਼ਮਸ਼ਾਨ ਘਾਟ ਤੋਂ ਅਰਥੀ ਚੋਰੀ ਕਰਨ ਵਾਲੇ ਕਾਬੂ। ਮੁਲਜ਼ਮਾਂ ਕੋਲੋਂ ਚੋਰੀ ਕੀਤਾ ਸਮਾਨ ਕੀਤਾ ਬਰਾਮਦ।

0

ਧਾਰਮਿਕ ਅਸਥਾਨ ਦਾ ਗੇਟ ਤੇ ਸ਼ਮਸ਼ਾਨ ਘਾਟ ਤੋਂ ਅਰਥੀ ਚੋਰੀ ਕਰਨ ਵਾਲੇ ਕਾਬੂ।

ਮੁਲਜ਼ਮਾਂ ਕੋਲੋਂ ਚੋਰੀ ਕੀਤਾ ਸਮਾਨ ਕੀਤਾ ਬਰਾਮਦ।

ਮਾਛੀਵਾੜਾ ਸਾਹਿਬ,03 ਮਾਰਚ ( ਵਰਿੰਦਰ ਸਿੰਘ ਹੀਰਾ) ਨੇੜਲੇ ਪਿੰਡ ਗੁਰੂਗੜ੍ਹ ਵਿਖੇ ਧਾਰਮਿਕ ਅਸਥਾਨ ਤੋਂ ਚੋਰ ਗੇਟ ਹੀ ਚੋਰੀ ਕਰ ਕੇ ਲੈ ਗਏ । ਉਨ੍ਹਾਂ ਨੂੰ ਮਾਛੀਵਾੜਾ ਪੁਲਸ ਨੇ ਕਾਬੂ ਕਰ ਲਿਆ। ਗੁਰੂਗੜ੍ਹ ਵਾਸੀ ਸ਼ਹੀਦ ਭਗਤ ਸਿੰਘ ਸੋਸ਼ਲ ਕਲੱਬ ਦੇ ਪ੍ਰਧਾਨ ਜਗਜੀਤ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਪਿੰਡ ਦੀਆਂ ਮਨਰੇਗਾ ਮਜ਼ਦੂਰ ਔਰਤਾਂ ਸਮਸ਼ਾਨਘਾਟ ਨੇੜੇ ਸਫ਼ਾਈ ਕਰ ਰਹੀਆਂ ਸਨ। ਉਨ੍ਹਾਂ ਦੱਸਿਆ ਕਿ 2 ਮੁਲਜ਼ਮ ਪੰਜ ਪੀਰਾਂ ਦੀ ਜਗ੍ਹਾ ‘ਤੇ ਲੱਗਾ ਲੋਹੇ ਦਾ ਗੇਟ ਤੇ ਸਟੈਂਡ ਚੋਰੀ ਕਰ ਕੇ ਲੈ ਗਏ ਹਨ। ਉਹ ਤੇ ਉਸ ਦਾ ਦੋਸਤ ਲਵਜੀਤ ਸਿੰਘ ਜਦੋਂ ਇਨ੍ਹਾਂ ਚੋਰਾਂ ਦੀ ਭਾਲ ਕਰਨ ਲੱਗੇ ਤਾਂ ਪਤਾ ਲੱਗਾ ਕਿ ਚੋਰੀ ਧਰਮਪਾਲ ਉਰਫ਼ ਗੁੱਦੂ, ਦਵਿੰਦਰ ਸਿੰਘ ਉਰਫ਼ ਗੁਗਲਾ ਵਾਸੀ ਮਾਣੇਵਾਲ ਨੇ ਕੀਤੀ ਹੈ। ਮਾਛੀਵਾੜਾ ਪੁਲਸ ਨੇ ਇਨ੍ਹਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ। ਥਾਣਾ

ਮੁਖੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਚੋਰੀ ਦਾ ਪਰਚਾ ਦਰਜ ਕਰ ਕੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਚੋਰੀ ਕੀਤਾ ਗੇਟ ਅਤੇ ਇਕ ਲੋਹੇ ਦਾ ਸਟੈਂਡ ਬਰਾਮਦ ਕਰ ਲਿਆ ਹੈ । ਉਥੇ ਹੀ ਗੁਰੂਗੜ੍ਹ ਪਿੰਡ ਦੇ ਹੀ ਦੂਜੇ ਮਾਮਲੇ’ਚ ਸਮਸ਼ਾਨ ਘਾਟ ‘ਚੋਂ ਲੋਹੇ ਦੀ ਅਰਥੀ ਵੀ ਚੋਰੀ ਹੋ ਚੁੱਕੀ ਹੈ। ਪਿੰਡ ਦੇ ਨੌਜਵਾਨਾਂ ਨੇ ਦੱਸਿਆ ਕਿ ਨਸ਼ਿਆਂ ਦੀ ਪੂਰਤੀ ਲਈ ਚੋਰ ਨਾ ਧਾਰਮਿਕ ਸਥਾਨਾਂ ਨੂੰ ਬਖ਼ਸ਼ਦੇ ਹਨ ਅਤੇ ਨਾ ਹੀ ਸਮਸ਼ਾਨਘਾਟਾਂ ‘ਚ ਪਏ ਕਿਸੇ ਸਾਮਾਨ ਨੂੰ ਇਸ ਲਈ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਖੰਨਾ ਵਿੱਚ ਨਸ਼ਿਆਂ ਦੇ ਖਤਰੇ ਨਾਲ ਨਜਿੱਠਣ ਲਈ ਸੰਪਰਕ ਪ੍ਰੋਗਰਾਮ। 

0

ਖੰਨਾ ਵਿੱਚ ਨਸ਼ਿਆਂ ਦੇ ਖਤਰੇ ਨਾਲ ਨਜਿੱਠਣ ਲਈ ਸੰਪਰਕ ਪ੍ਰੋਗਰਾਮ।

ਖੰਨਾ, 02 ਮਾਰਚ ( ਵਰਿੰਦਰ ਸਿੰਘ ਹੀਰਾ) ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵੱਲ ਇੱਕ ਦ੍ਰਿੜ ਕਦਮ ਚੁੱਕਦੇ ਹੋਏ, ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਖੰਨਾ, ਡਾ. ਜੋਤੀ ਯਾਦਵ ਬੈਂਸ ਨੇ ਡੀਜੀਪੀ ਪੰਜਾਬ, ਸ਼੍ਰੀ ਗੌਰਵ ਯਾਦਵ ਆਈਪੀਐਸ, ਏਡੀਜੀਪੀ, ਸ਼੍ਰੀ ਨੌਨਿਹਾਲ ਸਿੰਘ ਆਈਪੀਐਸ ਅਤੇ ਡੀਆਈਜੀ, ਸ਼੍ਰੀਮਤੀ ਨੀਲਾਂਬਰੀ ਵਿਜੇ ਜਗਦਲੇ ਆਈਪੀਐਸ, ਲੁਧਿਆਣਾ ਰੇਂਜ, ਲੁਧਿਆਣਾ ਦੇ ਨਿਰਦੇਸ਼ਾਂ ਹੇਠ 02 ਮਾਰਚ, 2025 ਨੂੰ ਖੰਨਾ ਵਿੱਚ ਪੰਜਾਬ ਪੁਲਿਸ ਦੁਆਰਾ ਸੰਪਰਕ ਪ੍ਰੋਗਰਾਮ ਦੀ ਸਫਲ ਸ਼ੁਰੂਆਤ ਬਾਰੇ ਮੀਡੀਆ ਨੂੰ ਸੰਬੋਧਨ ਕੀਤਾ। ਇਸ ਪਹਿਲਕਦਮੀ ਦਾ ਉਦੇਸ਼ ਖੇਤਰ ਭਰ ਵਿੱਚ ਭਾਈਚਾਰਕ ਪਹੁੰਚ ਨੂੰ ਮਜ਼ਬੂਤ ਕਰਨਾ ਅਤੇ ਨਸ਼ਿਆਂ ਦੇ ਖ਼ਤਰੇ ਨੂੰ ਰੋਕਣਾ ਹੈ।

ਸੰਪਰਕ ਪ੍ਰੋਗਰਾਮ ਦੇ ਹਿੱਸੇ ਵਜੋਂ, ਖੰਨਾ ਪੁਲਿਸ ਨੇ ਗ੍ਰਾਮ ਰੱਖਿਆ ਕਮੇਟੀਆਂ (ਵੀਡੀਸੀ), ਸਰਪੰਚਾਂ, ਪਿੰਡ ਵਾਸੀਆਂ ਅਤੇ ਹੋਰ ਮੁੱਖ ਹਿੱਸੇਦਾਰਾਂ ਨਾਲ ਲਗਭਗ 45 ਇੰਟਰਐਕਟਿਵ ਮੀਟਿੰਗਾਂ ਕੀਤੀਆਂ, ਜਿਸ ਵਿੱਚ ਲਗਭਗ 60 ਪਿੰਡਾਂ ਨੂੰ ਕਵਰ ਕੀਤਾ ਗਿਆ ਅਤੇ 2,500-3,000 ਤੋਂ ਵੱਧ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਮੀਟਿੰਗਾਂ ਪੰਜਾਬ ਸਰਕਾਰ ਦੇ ਮਿਸ਼ਨ, ਯੁੱਧ ਨਾਸ਼ਯ ਵਿਰੁੱਧ (ਨਸ਼ਿਆਂ ਵਿਰੁੱਧ ਜੰਗ) ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਬਾਰੇ ਕਾਰਵਾਈਯੋਗ ਜਾਣਕਾਰੀ ਸਾਂਝੀ ਕਰਕੇ ਲੋਕਾਂ ਨੂੰ ਨਸ਼ਿਆਂ ਦੀ ਸਮੱਸਿਆ ਦੇ ਖਾਤਮੇ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕਰਨ ‘ਤੇ ਕੇਂਦ੍ਰਿਤ ਸਨ।

ਇਨ੍ਹਾਂ ਗੱਲਬਾਤਾਂ ਦੌਰਾਨ, ਐਸਐਸਪੀ ਖੰਨਾ ਨੇ ਪੰਜਾਬ ਪੁਲਿਸ ਦੀ ਨਸ਼ਿਆਂ ਦੇ ਨੈੱਟਵਰਕ ਨੂੰ ਖਤਮ ਕਰਨ ਅਤੇ ਨਸ਼ੇ ਤੋਂ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਅਟੱਲ ਵਚਨਬੱਧਤਾ ‘ਤੇ ਜ਼ੋਰ ਦਿੱਤਾ। ਪਿੰਡ ਵਾਸੀਆਂ ਨੂੰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਸਹਿਯੋਗ ਕਰਨ ਅਤੇ ਨਸ਼ਾ ਤਸਕਰੀ ‘ਤੇ ਚੱਲ ਰਹੀ ਕਾਰਵਾਈ ਵਿੱਚ ਸਹਾਇਤਾ ਲਈ ਸ਼ੱਕੀ ਗਤੀਵਿਧੀਆਂ ਦੀ ਰਿਪੋਰਟ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਸਥਾਨਕ ਭਾਈਚਾਰੇ ਨੇ ਪਿਛਲੇ ਕੁਝ ਦਿਨਾਂ ਵਿੱਚ ਨਸ਼ਾ ਤਸਕਰਾਂ ਵਿਰੁੱਧ ਉਨ੍ਹਾਂ ਦੇ ਹਾਲ ਹੀ ਵਿੱਚ ਤੇਜ਼ ਕੀਤੇ ਗਏ ਯਤਨਾਂ ਅਤੇ ਸਫਲ ਕਾਰਵਾਈਆਂ ਲਈ ਪੰਜਾਬ ਸਰਕਾਰ, ਖਾਸ ਕਰਕੇ ਪੰਜਾਬ ਪੁਲਿਸ ਦੀ ਪ੍ਰਸ਼ੰਸਾ ਪ੍ਰਗਟ ਕੀਤੀ। ਪਿੰਡ ਵਾਸੀਆਂ ਨੇ ਇਨ੍ਹਾਂ ਪਹਿਲਕਦਮੀਆਂ ਦੇ ਸਰਗਰਮ ਪਹੁੰਚ ਅਤੇ ਪ੍ਰਤੱਖ ਨਤੀਜਿਆਂ ਦੀ ਸ਼ਲਾਘਾ ਕੀਤੀ।

ਨਸ਼ਿਆਂ ਦੀ ਲਤ ਦੇ ਮੂਲ ਕਾਰਨਾਂ ਨੂੰ ਹੱਲ ਕਰਨ ਅਤੇ ਨੌਜਵਾਨਾਂ ਨੂੰ ਇਸ ਖ਼ਤਰੇ ਦਾ ਸ਼ਿਕਾਰ ਹੋਣ ਤੋਂ ਰੋਕਣ ਲਈ, ਪਿੰਡ ਵਾਸੀਆਂ ਤੋਂ ਸੁਝਾਅ ਵੀ ਮੰਗੇ ਗਏ। ਨਸ਼ਿਆਂ ਦੇ ਆਦੀ ਲੋਕਾਂ ਦੇ ਮੁੜ ਵਸੇਬੇ ਲਈ ਖੇਡਾਂ ਅਤੇ ਸਿੱਖਿਆ ਨੂੰ ਪ੍ਰਭਾਵਸ਼ਾਲੀ ਸਾਧਨਾਂ ਵਜੋਂ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਰੋਕਥਾਮ ਉਪਾਵਾਂ ਵਜੋਂ ਕੀਮਤੀ ਜਾਣਕਾਰੀ ਪ੍ਰਾਪਤ ਹੋਈ।

ਐਸਐਸਪੀ ਖੰਨਾ ਨੇ ਅੱਗੇ ਕਿਹਾ, “ਅਸੀਂ ਨਾ ਸਿਰਫ਼ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸਣ ਲਈ ਵਚਨਬੱਧ ਹਾਂ, ਸਗੋਂ ਭਾਈਚਾਰਕ ਯਤਨਾਂ ਰਾਹੀਂ ਮੁੜ ਵਸੇਬੇ ਅਤੇ ਰੋਕਥਾਮ ਨੂੰ ਵੀ ਯਕੀਨੀ ਬਣਾਉਣ ਲਈ ਵਚਨਬੱਧ ਹਾਂ।

ਪੰਜਾਬ ਪੁਲਿਸ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਆਪਣੇ ਮਿਸ਼ਨ ‘ਤੇ ਅਡੋਲ ਹੈ ਅਤੇ ਨਾਗਰਿਕਾਂ ਨੂੰ ਨਸ਼ਿਆਂ ਵਿਰੁੱਧ ਇਸ ਸਮੂਹਿਕ ਲੜਾਈ ਵਿੱਚ ਹੱਥ ਮਿਲਾਉਣ ਦੀ ਅਪੀਲ ਕਰਦੀ ਹੈ।

ਦਰਜਾ ਚਾਰ ਅਤੇ ਮਿੱਡ- ਡੇ-ਮੀਲ ਕੁੱਕਾਂ ਦੇ ਹਿੱਤਾਂ ਲਈ ਕੰਮ ਕਰਦਾ ਰਹਾਂਗਾ – ਚਿੰਡਾਲੀਆ ਸੂਬਾ ਪ੍ਰਧਾਨ

0

ਦਰਜਾ ਚਾਰ ਅਤੇ ਮਿੱਡ- ਡੇ-ਮੀਲ ਕੁੱਕਾਂ ਦੇ ਹਿੱਤਾਂ ਲਈ ਕੰਮ ਕਰਦਾ ਰਹਾਂਗਾ – ਚਿੰਡਾਲੀਆ ਸੂਬਾ ਪ੍ਰਧਾਨ

ਸਮਰਾਲਾ, 02 ਮਾਰਚ ( ਵਰਿੰਦਰ ਸਿੰਘ ਹੀਰਾ) ਮਿੱਡ- ਡੇ-ਮੀਲ ਕੁੱਕ ਯੂਨੀਅਨ ਬਲਾਕ ਸਮਰਾਲਾ ਦੀ ਮੀਟਿੰਗ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਲਾਕ ਪ੍ਰਧਾਨ ਰਾਣੀ ਕੌਰ ਦੀ ਰਹਿਨੁਮਾਈ ਹੇਠ ਹੋਈ, ਮੀਟਿੰਗ ਵਿੱਚ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਵਿਸ਼ੇਸ਼ ਤੌਰ ਤੇ ਪੁੱਜੇ। ਮੀਟਿੰਗ ਦੀ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਕਰਮਚੰਦ ਚਿੰਡਾਲੀਆ ਨੇ ਦਰਜਾ ਚਾਰ ਮੁਲਾਜਮਾਂ ਨੂੰ ਦੁਆਏ ਹੱਕਾਂ ਸਬੰਧੀ ਦੱਸਿਆ ਕਿ ਦਰਜਾ ਚਾਰ ਰੈਗੂਲਰ ਕਰਮਚਾਰੀਆਂ ਜੋ ਦਸਵੀਂ ਪਾਸ ਸਨ, ਦੀਆਂ ਪ੍ਰਮੋਸ਼ਨਾਂ ਪਹਿਲ ਦੇ ਅਧਾਰ ਤੇ ਕਰਾਈਆਂ ਗਈਆਂ। 04-03-1999 ਦੀ ਪਾਲਿਸੀ ਦੇ ਤਹਿਤ ਪਾਰਟ ਟਾਇਮ ਕੰਮ ਕਰਦੇ ਸਾਢੇ ਸੱਤ ਹਜ਼ਾਰ ਕਰਮਚਾਰੀਆਂ ਨੂੰ ਰੈਗੂਲਰ ਕਰਾਇਆ। 2023 ਵਿੱਚ ਜੋ ਕਰਮਚਾਰੀ ਪੀ.ਟੀ.ਏ. ਫੰਡ ਵਿੱਚ ਕੰਮ ਕਰਦੇ ਸੀ ਉਨ੍ਹਾਂ ਕਰਮਚਾਰੀਆਂ ਨੂੰ ਸਿੱਖਿਆ ਮੰਤਰੀ ਵੱਲੋਂ ਹਟਾਉਣ ਤੇ ਪੂਰਾ ਜ਼ੋਰ ਦਿੱਤਾ ਗਿਆ ਸੀ ਕਿ ਅਸੀਂ ਨਵੇਂ ਮੁਲਾਜ਼ਮ ਸਫ਼ਾਈ ਸੇਵਕ, ਚੌਕੀਦਾਰ ਸਕੂਲਾਂ ਵਿੱਚ ਰੱਖਾਂਗੇ। ਉਸ ਸਮੇਂ ਇਸ ਜਥੇਬੰਦੀ ਵੱਲੋਂ ਦਬਾਅ ਪਾਇਆ ਗਿਆ ਕਿ ਜੋ ਕਰਮਚਾਰੀ ਪਹਿਲਾਂ ਪੀ.ਟੀ.ਏ. ਫੰਡ ਵਿੱਚ ਕੰਮ ਕਰਦੇ ਹਨ ਉਨ੍ਹਾਂ ਹੀ ਕਰਮਚਾਰੀਆਂ ਨੂੰ ਪਹਿਲ ਦੇ ਅਧਾਰ ਤੇ ਰੱਖਿਆ ਜਾਵੇ। ਇਸ ਉਪਰੰਤ ਨਵੇਂ ਹੋਰ ਕਰਮਚਾਰੀ ਰੱਖਣ ਤੇ ਸਾਨੂੰ ਕੋਈ ਇੰਤਰਾਜ਼ ਨਹੀਂ ਹੋਵੇਗਾ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਮੰਨ ਲਈ ਗਈ ਤਾਂ ਅੱਜ ਤਕਰੀਬਨ ਉਹੀ ਕਰਮਚਾਰੀ ਜੋ ਪੀ.ਟੀ.ਏ. ਫੰਡ ਵਿੱਚ ਕੰਮ ਕਰਦੇ ਸੀ ਉਨ੍ਹਾਂ ਕਰਮਚਾਰੀਆਂ ਨੂੰ ਹੀ ਸਕੂਲਾਂ ਵਿੱਚ ਰੱਖਿਆ ਗਿਆ। ਮਿਡ-ਡੇ-ਮੀਲ ਕੁੱਕਾਂ ਦੀਆਂ ਤਨਖਾਹਾਂ ਤੋਂ ਇਲਾਵਾ ਹੋਰ ਮੰਗਾਂ ਜਿਵੇਂ ਕਿ 16 ਲੱਖ ਦਾ ਬੀਮਾ ਮੈਨੇਜਮੈਟ ਕਮੇਟੀ ਤੋਂ ਕੁੱਕ ਨੂੰ ਹਟਾਉਣ ਦੀ ਪਾਵਰਾਂ ਵਾਪਸ ਲੈਣਾ, ਮਿਡ-ਡੇ-ਮੀਲਾਂ ਤੋਂ ਕੁੱਕ ਦਾ ਹੀ ਕੰਮ ਲੈਣਾ, ਛੁੱਟੀ ਵਾਲੇ ਦਿਨ ਬਦਲਵਾਂ ਪ੍ਰਬੰਧ ਲਈ ਸੌ ਰੁਪਏ ਸਰਕਾਰ ਵੱਲੋਂ ਦੇਣਾ, ਕੁੱਕਾਂ ਨੂੰ ਵਰਦੀਆਂ ਦੇਣਾ ਆਦਿ ਮੰਗਾਂ ਸ਼ਾਮਲ ਹਨ। ਤਨਖਾਹ ਸਬੰਧੀ ਹਰਿਆਣਾ ਸਰਕਾਰ ਦੇ ਬਰਾਬਰ ਤਨਖਾਹ ਦੇਣ ਲਈ ਸਰਕਾਰ ਨੂੰ ਮਜ਼ਬੂਰ ਕੀਤਾ ਗਿਆ ਜਿਸ ਤੇ ਵਿੱਤ ਮੰਤਰੀ ਵੱਲੋਂ 28 ਦਸੰਬਰ ਦੀ ਮੀਟਿੰਗ ਦੌਰਾਨ 2000 ਰੁਪਏ ਤਨਖਾਹਾਂ ਵਿੱਚ ਵਾਧਾ ਕਰਨ ਲਈ ਸਿਫਾਰਿਸ਼ ਸੈਂਟਰ ਸਰਕਾਰ ਨੂੰ ਭੇਜ ਦਿੱਤੀ ਗਈ। ਉਹ ਫਾਈਲ ਸੈਂਟਰ ਸਰਕਾਰ ਵੱਲੋਂ ਪਾਸ ਕਰਕੇ ਰਾਜ ਸਰਕਾਰ ਨੂੰ ਭੇਜੀ ਗਈ। ਜਿਸ ਦਾ ਫੈਸਲਾ ਜਲਦੀ ਹੀ ਪੰਜਾਬ ਸਰਕਾਰ ਵੱਲੋਂ ਹੋਣ ਦੀ ਉਮੀਦ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਹਮੇਸ਼ਾ ਦਰਜਾ ਚਾਰ ਕਰਮਚਾਰੀਆਂ ਦੇ ਹਿੱਤ ਲਈ ਕੰਮ ਕਰਦੇ ਰਹੇ ਹਨ ਅਤੇ ਕਰਦੇ ਰਹਿਣਗੇ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਕਮਲਜੀਤ ਕੌਰ ਸੈਕਟਰੀ ਪੰਜਾਬ, ਸੰਦੀਪ ਕੌਰ ਜਨਰਲ ਸਕੱਤਰ ਜ਼ਿਲ੍ਹਾ ਲੁਧਿਆਣਾ, ਬਲਜੀਤ ਕੌਰ, ਕਰਮਜੀਤ ਕੌਰ, ਮਨਜੀਤ ਕੌਰ, ਹਰਜਿੰਦਰ ਕੌਰ, ਲਖਵੀਰ ਕੌਰ, ਸਰਬਜੀਤ ਕੌਰ, ਬਲਜਿੰਦਰ ਕੌਰ, ਜਸਵੀਰ ਕੌਰ, ਕਮਲਜੀਤ ਕੌਰ ਆਦਿ ਤੋਂ ਇਲਾਵਾ ਸਮਰਾਲਾ ਬਲਾਕ ਦੀਆਂ ਹੋਰ ਵੀ ਕੁੱਕ ਹਾਜ਼ਰ ਸਨ। ਅਖੀਰ ਬਲਾਕ ਪ੍ਰਧਾਨ ਰਾਣੀ ਕੌਰ ਨੇ ਆਈਆਂ ਸਖਸ਼ੀਅਤਾਂ ਅਤੇ ਕੁੱਕ ਬੀਬੀਆਂ ਦਾ ਧੰਨਵਾਦ ਕੀਤਾ। 

MOST COMMENTED