
ਕੋਲੇ ਨਾਲ ਭਰੇ ਹੋਏ ਟਰਾਲੇ ਦੀ ਕਾਰ ਨਾਲ ਹੋਈ ਟੱਕਰ ਟਰਾਲਾ ਪਲਟਿਆ ਜਾਨੀ ਨੁਕਸਾਨ ਤੋ ਰਿਹਾ ਬਚਾਅ।
ਸਮਰਾਲਾ, 5 ਮਾਰਚ ( ਵਰਿੰਦਰ ਸਿੰਘ ਹੀਰਾ ) ਅੱਜ ਸ਼ਾਮ ਕਰੀਬ 5 ਵਜੇ ਖੰਨਾ-ਨਵਾਂ ਸ਼ਹਿਰ ਰੋਡ ਤੇ ਸਥਿਤ ਪਿੰਡ ਉਟਾਲਾ ‘ਚ ਪਿੰਡ ਦੇ ਮੋੜ ਤੇ ਕੋਲੇ ਨਾਲ ਭਰੇ ਟਰਾਲੇ ਅੱਗੇ ਕਾਰ ਆ ਗਈ। ਜਿਸ ਕਾਰਨ ਟਰਾਲਾ ਚਾਲਕ ਟਰੱਕ ਦਾ ਸੰਤੁਲਨ ਖੋਹ ਬੈਠਿਆ ਅਤੇ ਟਰੱਕ ਸੜਕ ਤੇ ਪਲਟ ਗਿਆ। ਹਾਲਾਂਕਿ ਟਰਾਲੇ ਨਾਲ ਕਾਰ ਦੀ ਮਾਮੂਲੀ ਜਿਹੀ ਟੱਕਰ ਹੋਈ ਹੈ ਅਤੇ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸੇ ਹੋਣ ਤੋਂ ਬਾਅਦ ਖੰਨਾ-ਨਵਾਂ ਸ਼ਹਿਰ ਰੋਡ ਤੇ ਜਾਮ ਲੱਗ ਗਿਆ ਤੇ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ।
ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ ਸ਼ਾਮ 5 ਵਜੇ ਖੰਨਾ ਤੋਂ ਕੋਲੇ ਨਾਲ ਭਰਿਆ ਟਰਾਲਾ ਜਿਸਦਾ ਨੰਬਰ PB13BQ8765 ਹੈ ਜੋ ਕਿ ਸਮਰਾਲਾ ਵੱਲ ਆ ਰਿਹਾ ਸੀ ਅਤੇ ਇੱਕ ਮਾਰੂਤੀ ਕੰਪਨੀ ਦੀ ਗੱਡੀ ਜਿਸਦਾ ਨੰਬਰ PB33J8032 ਹੈ ਜੋ ਕਿ ਸਮਰਾਲੇ ਵੱਲ ਤੋਂ ਆ ਰਹੀ ਸੀ ਜਿਸ ਵਿੱਚ ਦੋ ਔਰਤਾਂ ਅਤੇ ਕਾਰ ਚਾਲਕ ਸਵਾਰ ਸੀ ਜਦੋਂ ਪਿੰਡ ਉਟਾਲਾ ਦੇ ਮੋੜ ਤੇ ਟਰਾਲਾ ਪਹੁੰਚਿਆ ਤਾਂ ਅੱਗੇ ਤੋਂ ਆ ਰਹੀ ਮਰੂਤੀ ਕੰਪਨੀ ਦੀ ਕਾਰ ਸਾਹਮਣੇ ਆ ਗਈ ਅਤੇ ਟਰਾਲਾ ਚਾਲਕ ਉਸ ਨੂੰ ਬਚਾਉਂਦੇ ਹੋਏ ਆਪਣਾ ਸੰਤੁਲਨ ਖੋਹ ਬੈਠਿਆ ਅਤੇ ਟਰਾਲਾ ਸੜਕ ਤੇ ਪਲਟ ਗਿਆ ਹਾਲਾਂਕਿ ਟਰਾਲਾ ਅਤੇ ਕਾਰ ‘ਚ ਮਾਮੂਲੀ ਟੱਕਰ ਹੋਈ ਸੀ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।