Home Blog
ਸਾਹਿਤ ਸਭਾ ਸਮਰਾਲਾ ਦੀ ਇਕੱਤਰਤਾ ਦੌਰਾਨ ਅਹਿਮਦਾਬਾਦ ਹਵਾਈ ਹਾਦਸੇ ਵਿੱਚ ਮਾਰੇ ਯਾਤਰੀਆਂ ਅਤੇ ਡਾਕਟਰਾਂ ਨੂੰ ਸ਼ਰਧਾਂਜਲੀ ਭੇਂਟ
ਸਾਹਿਤ ਸਭਾ ਸਮਰਾਲਾ ਦੀ ਇਕੱਤਰਤਾ ਦੌਰਾਨ ਅਹਿਮਦਾਬਾਦ ਹਵਾਈ ਹਾਦਸੇ ਵਿੱਚ ਮਾਰੇ ਯਾਤਰੀਆਂ ਅਤੇ ਡਾਕਟਰਾਂ ਨੂੰ ਸ਼ਰਧਾਂਜਲੀ ਭੇਂਟ
ਉੱਘੇ ਕਹਾਣੀਕਾਰ ਅਜਮੇਰ ਸਿੱਧੂ ਆਪਣੀ ਕਹਾਣੀ ‘ਇਹ ਓਹੀ ਸਤਨਾਮ ਆ’ ਪੜ੍ਹਨ ਵਿਸ਼ੇਸ਼ ਤੌਰ ’ਤੇ ਪੁੱਜੇ
ਸਮਰਾਲਾ, 17 ਜੂਨ ( ਵਰਿੰਦਰ ਸਿੰਘ ਹੀਰਾ) ਸਾਹਿਤ ਸਭਾ (ਰਜਿ.) ਸਮਰਾਲਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਸਕੂਲ ਆਫ ਐਮੀਨੈਂਸ ਸਮਰਾਲਾ ਵਿਖੇ ਹੋਈ। ਇਕੱਤਰਤਾ ਦੇ ਅਰੰਭ ਵਿੱਚ ਅਹਿਮਦਾਬਾਦ ਹਵਾਈ ਹਾਦਸੇ ਵਿੱਚ ਮਾਰੇ ਗਏ ਯਾਤਰੀਆਂ, ਹਵਾਈ ਅਮਲੇ ਦੇ ਮੁਲਾਜਮਾਂ ਅਤੇ ਹਾਦਸੇ ਕਾਰਨ ਮਾਰੇ ਗਏ 27 ਡਾਕਟਰਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਉਪਰੰਤ ਸਭਾ ਦੇ ਮੁੱਢਲੇ ਮੈਂਬਰ ਕਹਾਣੀਕਾਰ ਸੰਦੀਪ ਸਮਰਾਲਾ ਦੀ ਪਲੇਠੀ ਕਹਾਣੀ ਪੁਸਤਕ ‘ਸੁਪਨੇ ਦਾ ਗਵਾਹ ਨਹੀਂ ਹੁੰਦਾ’ ਦੇ ਛਪ ਜਾਣ ਅਤੇ ਕਹਾਣੀਕਾਰ ਬਲਵਿੰਦਰ ਗਰੇਵਾਲ ਨੂੰ ਉਨ੍ਹਾਂ ਦੇ ਨਾਵਲ ‘ਟਾਕੀਆਂ ਵਾਲਾ ਪਜਾਮਾ’ ਦਾ ਸਨਮਾਨ ਹੋਣ ’ਤੇ ਸਮੁੱਚੀ ਸਭਾ ਵੱਲੋਂ ਮੁਬਾਰਕਬਾਦ ਕਹੀ ਗਈ। ਰਚਨਾਵਾਂ ਦੇ ਦੌਰ ਵਿੱਚ ਗੀਤਕਾਰ ਹਰਜਿੰਦਰ ਸਿੰਘ ਗੋਪਾਲੋਂ ਨੇ ਹੀਰ ਅਤੇ ਉਸਦੀ ਮਾਂ ਮਲਕੀ ਦੀ ਖੂਬਸੂਰਤੀ ਨਾਲ ਕਮਲਬੱਧ ਕੀਤੀ ਵਾਰਤਾਲਾਪ ਸੁਣਾ ਕੇ ਵਾਹ ਵਾਹ ਖੱਟੀ। ਦੀਪ ਦਿਲਬਰ ਵੱਲੋਂ ਗ਼ਜਲ਼ ਸਾਂਝੀ ਕੀਤੀ ਗਈ, ਜਿਸ ਉੱਤੇ ਵਧੀਆ ਵਿਚਾਰ ਚਰਚਾ ਹੋਈ। ਜੁਆਲਾ ਸਿੰਘ ਥਿੰਦ ਨੇ ਮਿੰਨੀ ਕਹਾਣੀ ‘ਵਕਫ਼ਾ ਬਨਾਮ ਕਿਸਮਤ’ ਸੁਣਾਈ। ਜਿਸ ਬਾਰੇ ਚਰਚਾ ਕਰਦਿਆਂ ਰਵਿੰਦਰ ਰੁਪਾਲ ਕੌਲਗੜ੍ਹ, ਗੁਰਦੀਪ ਮਹੌਣ, ਅਮਨਦੀਪ ਸਮਰਾਲਾ ਅਤੇ ਹੋਰ ਸਾਥੀਆਂ ਨੇ ਸਾਰਥਿਕ ਸੁਝਾਅ ਦਿੱਤੇ। ਅਨਿਲ ਫਤਹਿਗੜ੍ਹ ਜੱਟਾਂ ਨੇ ਮਿੰਨੀ ਕਹਾਣੀ ‘ਪ੍ਰਭਾਵ’ ਸੁਣਾਈ। ਜਿਸ ਤੇ ਚਰਚਾ ਕਰਦਿਆਂ ਮਨਦੀਪ ਡਡਿਆਣਾ, ਸਿਮਰਜੀਤ ਸਿੰਘ ਕੰਗ ਅਤੇ ਗੁਰਦੀਪ ਸੁਖਜੀਤ ਨੇ ਕੀਮਤੀ ਸੁਝਾਅ ਦਿੱਤੇ। ਬਲਵੰਤ ਮਾਂਗਟ ਨੇ ਆਪਣੀ ਕਵਿਤਾ ਰਾਹੀਂ ਵਾਹ ਵਾਹ ਖੱਟੀ। ਇਸ ਵਾਰ ਦੀ ਇਕੱਤਰਤਾ ਵਿੱਚ ਉੱਘੇ ਕਹਾਣੀਕਾਰ ਅਜਮੇਰ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਆਪਣੀ ਕਹਾਣੀ ‘ਇਹ ਓਹੀ ਸਤਨਾਮ ਆ’ ਸੁਣਾਉਣ ਪੁੱਜੇ। ਕਹਾਣੀ ’ਤੇ ਵਿਚਾਰ ਚਰਚਾ ਕਰਦਿਆਂ ਕਹਾਣੀਕਾਰ ਐਡਵੋਕੇਟ ਨਰਿੰਦਰ ਸ਼ਰਮਾ, ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ, ਚਿੰਤਕ ਗੁਰਭਗਤ ਸਿੰਘ, ਕਹਾਣੀਕਾਰ ਸੰਦੀਪ ਸਮਰਾਲਾ ਅਤੇ ਹੋਰ ਸਾਥੀਆਂ ਨੇ ਪੰਜਾਬ ਵੱਲੋਂ ਹੰਢਾਏ ਗਏ ਕਾਲੇ ਦੌਰ ਦੌਰਾਨ ਸਰਕਾਰਾਂ ਅਤੇ ਆਮ ਬੰਦੇ ਦੇ ਟਕਰਾਅ ਦੀ ਖੂਬਸੂਰਤ ਕਹਾਣੀ ਬਾਰੇ ਜਿਕਰ ਕੀਤਾ। ਇਸ ਵਧੀਆ ਕਹਾਣੀ ਲਈ ਅਜਮੇਰ ਸਿੱਧੂ ਨੂੰ ਮੁਬਾਰਕਬਾਦ ਦਿੱਤੀ ਗਈ। ਸਭਾ ਦੀ ਕਾਰਵਾਈ ਸਮੇਟਦੇ ਹੋਏ ਐਡਵੋਕੇਟ ਨਰਿੰਦਰ ਸ਼ਰਮਾ ਨੇ ਕਿਹਾ ਕਿ ਮਨੁੱਖ ਨੂੰ ਗਾਜ ਬਦਲਣ ਦੀ ਨਹੀਂ ਬਲਕਿ ਸੋਚ ਬਦਲਣ ਦੀ ਲੋੜ ਹੁੰਦੀ ਹੈ। ਸਮੇਂ ਦੇ ਨਾਲ ਨਾਲ ਬੰਦੇ ਦੇ ਕੰਮ, ਸੋਚ, ਨਜ਼ਰੀਆ ਅਤੇ ਉਹਦੀਆਂ ਵਿਆਖਿਆਵਾਂ ਬਦਲਦੀਆਂ ਹਨ, ਅਖੀਰ ਉਨ੍ਹਾਂ ਮੀਟਿੰਗ ਵਿੱਚ ਆਏ ਸਾਥੀਆਂ ਦਾ ਧੰਨਵਾਦ ਕੀਤਾ। ਇਕੱਤਰਤਾ ਦਾ ਸਮੁੱਚੀ ਕਾਰਵਾਈ ਯਤਿੰਦਰ ਕੌਰ ਮਾਹਲ ਵੱਲੋਂ ਬਾਖੂਬੀ ਨਿਭਾਈ ਗਈ।
ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ.) ਸਮਰਾਲਾ ਦੀ ਮਾਸਿਕ ਮੀਟਿੰਗ ਵਿੱਚ ਸਰਕਾਰੀ ਅਦਾਰਿਆਂ ਵਿੱਚ ਸਕੂਟਰ/ਸਾਈਕਲ ਸਟੈਂਡ ਠੇਕੇਦਾਰਾਂ ਵੱਲੋਂ ਕੀਤੀ ਜਾਂਦੀ ਲੁੱਟ ਦਾ ਲਿਆ ਨੋਟਿਸ
ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ.) ਸਮਰਾਲਾ ਦੀ ਮਾਸਿਕ ਮੀਟਿੰਗ ਵਿੱਚ ਸਰਕਾਰੀ ਅਦਾਰਿਆਂ ਵਿੱਚ ਸਕੂਟਰ/ਸਾਈਕਲ ਸਟੈਂਡ ਠੇਕੇਦਾਰਾਂ ਵੱਲੋਂ ਕੀਤੀ ਜਾਂਦੀ ਲੁੱਟ ਦਾ ਲਿਆ ਨੋਟਿਸ
ਸਮਰਾਲਾ ਸ਼ਹਿਰ ਦੇ ਵੱਖ ਵੱਖ ਮਸਲਿਆਂ ਅਤੇ ਆਮ ਲੋਕਾਂ ਦੀਆਂ ਮੰਗਾਂ ਸਬੰਧੀ ਫਰੰਟ ਦਾ ਵਫਦ ਐਸ. ਡੀ. ਐਮ. ਅਤੇ ਹਲਕਾ ਵਿਧਾਇਕ ਨਾਲ ਕਰੇਗਾ ਮੀਟਿੰਗ- ਬਾਲਿਓਂ
ਸਮਰਾਲਾ 12 ਜੂਨ ( ਵਰਿੰਦਰ ਸਿੰਘ ਹੀਰਾ)
ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਮਹੀਨਾਵਾਰ ਮੀਟਿੰਗ ਅਮਰਜੀਤ ਸਿੰਘ ਬਾਲਿਓ ਪ੍ਰਧਾਨ ਦੀ ਰਹਿਨੁਮਾਈ ਹੇਠ ਸਥਾਨਕ ‘ਬਾਗੀ ਭਵਨ’ ਵਿਖੇ ਹੋਈ। ਮੀਟਿੰਗ ਵਿੱਚ ਫਰੰਟ ਦੇ ਸਰਪ੍ਰਸਤ ਬਜੁਰਗ ਆਗੂ ਕਮਾਡੈਂਟ ਰਸਪਾਲ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਅਤੇ ਉਨ੍ਹਾਂ ਵੱਲੋਂ ਫਰੰਟ ਨੂੰ 13000 ਰੁਪਏ ਦੀ ਮਾਲੀ ਮੱਦਦ ਪ੍ਰਦਾਨ ਕੀਤੀ ਜੋ ਫਰੰਟ ਦੇ ਕੰਮਾਂ ਵਿੱਚ ਵਰਤੀ ਜਾ ਸਕੇ। ਇਸ ਉਪਰੰਤ ਵੱਖ ਵੱਖ ਬੁਲਾਰਿਆਂ ਜਿਨ੍ਹਾਂ ਵਿੱਚ ਅਵਤਾਰ ਸਿੰਘ ਉਟਾਲਾਂ, ਕਾਮਰੇਡ ਭਜਨ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਸਮਰਾਲਾ, ਕੈਪਟਨ ਮਹਿੰਦਰ ਸਿੰਘ ਜਟਾਣਾ ਅਤੇ ਦੀਪ ਦਿਲਬਰ ਨੇ ਸਮਾਜਿਕ ਵਰਤਾਰੇ ਅਤੇ ਸਮਰਾਲਾ ਸ਼ਹਿਰ ਦੀਆਂ ਪ੍ਰਮੁੱਖ ਸਮੱਸਿਆਵਾਂ ਪ੍ਰਤੀ ਚਿੰਤਾ ਪ੍ਰਗਟ ਕਰਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ। ਵਿਚਾਰਾਂ ਉਪਰੰਤ ਫਰੰਟ ਵੱਲੋਂ ਇਨ੍ਹਾਂ ਸਮੱਸਿਆਵਾਂ ਸਬੰਧੀ ਮਤੇ ਪਾਏ ਗਏ ਜਿਨ੍ਹਾਂ ਪ੍ਰਮੁੱਖ ਤੌਰ ਸਮਰਾਲਾ ਦੇ ਸਿਵਲ ਹਸਪਤਾਲ, ਕਚਹਿਰੀਆਂ, ਐਸ. ਡੀ. ਐਮ. ਦਫਤਰ ਵਿੱਚ ਸਾਇਕਲ/ਸਕੂਟਰ ਸਟੈਂਡ ਦੇ ਠੇਕੇਦਾਰਾਂ ਵੱਲੋਂ ਆਮ ਲੋਕਾਂ ਦੀ ਕੀਤੀ ਜਾ ਰਹੀ ਲੁੱਟ, ਸਮਰਾਲਾ ਦੇ ਮੁੱਖ ਬਜਾਰ ਵਿੱਚ ਨਜਾਇਜ ਕਬਜਿਆਂ ਕਾਰਨ ਆਵਾਜਾਈ ਵਿੱਚ ਪੈਂਦੇ ਵਿਘਨ, ਖੰਨਾ ਰੋਡ ਦੇ ਸੀਵਰੇਜ ਦੀ ਮਾੜੀ ਹਾਲਤ ਅਤੇ ਪਏ ਡੂੰਘੇ ਟੋਏ, ਮਾਛੀਵਾੜਾ ਰੋਡ ਅਤੇ ਮੇਨ ਚੌਂਕ ਵਿੱਚ ਸੜਕਾਂ ਵਿੱਚ ਪਏ ਟੋਇਆਂ ਸਬੰਧੀ ਫਰੰਟ ਦਾ ਵਫਦ ਐਸ. ਡੀ. ਐਮ. ਸਮਰਾਲਾ ਅਤੇ ਹਲਕਾ ਵਿਧਾਇਕ ਦਿਆਲਪੁਰਾ ਨੂੰ ਮਿਲ ਕੇ ਉਨ੍ਹਾਂ ਤੋਂ ਹੱਲ ਕਰਾਏਗਾ। ਸਵਿੰਦਰ ਸਿੰਘ ਸਕੱਤਰ ਵੱਲੋਂ ਮਹੀਨੇ ਦੀ ਰਿਪੋਰਟ ਪੜ੍ਹਕੇ ਸੁਣਾਈ ਗਈ ਅਤੇ ਫਰੰਟ ਵੱਲੋਂ ਕੀਤੇ ਗਏ ਕੰਮਾਂ ਬਾਰੇ ਚਾਨਣਾ ਪਾਇਆ। ਬਾਗੀ ਭਵਨ ਵਿਖੇ ਸੁਤੰਤਰਤਾ ਸੰਗਰਾਮੀ ਜਗਜੀਤ ਸਿੰਘ ਬਾਗੀ ਦੇ ਲੱਗੇ ਬੁੱਤ ਉੱਤੇ ਫਰੰਟ ਦੇ ਸਰਗਰਮ ਮੈਂਬਰ ਦਰਸ਼ਨ ਸਿੰਘ ਕੰਗ ਦੇ ਯਤਨਾਂ ਸਦਕਾ ਪਾਏ ਸ਼ੈੱਡ ਦਾ ਉਦਘਾਟਨ ਕੀਤਾ ਗਿਆ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਸੁਰਿੰਦਰ ਕੁਮਾਰ ਅੰਗਰੀਸ਼, ਮਾ. ਪ੍ਰੇਮ ਨਾਥ, ਕਰਨੈਲ ਸਿੰਘ ਕੋਟਾਲਾ, ਜਸਵੰਤ ਸਿੰਘ, ਗੁਰਜੀਤ ਸਿੰਘ, ਜਗਤਾਰ ਸਿੰਘ ਅਜਲੌਦ, ਜਗਜੀਤ ਸਿੰਘ ਘਰਖਣਾ, ਦੇਸ ਰਾਜ, ਨੰਬਰਦਾਰ ਪ੍ਰਿਤਪਾਲ ਸਿੰਘ ਭਗਵਾਨਪੁਰ, ਦਰਸ਼ਨ ਸਿੰਘ ਕੰਗ, ਰਾਮ ਸਿੰਘ ਉਟਾਲਾ ਆਦਿ ਹਾਜ਼ਰ ਸਨ। ਅਖੀਰ ਵਿੱਚ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਨੇ ਕਮਾਂਡੈਂਟ ਰਸਪਾਲ ਸਿੰਘ ਵੱਲੋਂ ਦਿੱਤੀ ਦਾਨ ਰਾਸ਼ੀ ਦਾ ਫਰੰਟ ਵੱਲੋਂ ਧੰਨਵਾਦ ਕੀਤਾ ਗਿਆ ਅਤੇ ਮੀਟਿੰਗ ਦੌਰਾਨ ਪਾਏ ਮਤਿਆਂ ਸਬੰਧੀ ਫਰੰਟ ਵੱਲੋਂ ਲਿਖਤੀ ਤੌਰ ਤੇ ਜਲਦੀ ਐਕਸ਼ਨ ਲੈ ਕੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਆਮ ਲੋਕੀਂ ਹੁੰਦੀ ਪਰੇਸ਼ਾਨੀ ਤੋਂ ਨਿਜਾਤ ਪਾ ਸਕਣ।
ਰਾਜਨਦੀਪ ਕੌਰ ਦਾ ਵਿਆਹ ਜਗਦੀਪ ਸਿੰਘ ਨਾਲ ਹੋਇਆ ।
ਬੀਬੀ ਰਾਜਨਦੀਪ ਕੌਰ ਦਾ ਸ਼ੁਭ ਵਿਆਹ ਕਾਕਾ ਜਗਦੀਪ ਸਿੰਘ ਨਾਲ ਹੋਇਆ । ਅਦਾਰਾ 7newspunjabi.com ਵਲੋਂ ਹਾਰਦਿਕ ਸ਼ੁਭਕਾਮਨਾਵਾਂ।
ਮੋਹਣ ਸਿੰਘ ਬਾਲਿਓਂ ਵਧੀਆ ਕਾਰਗੁਜਾਰੀ ਸਦਕਾ ਬਲਾਕ ਪ੍ਰਧਾਨ ਤੋਂ ਜ਼ਿਲ੍ਹਾ ਪ੍ਰੈੱਸ ਸਕੱਤਰ ਦੇ ਅਹੁਦੇ ਤੇ ਪੁੱਜੇ । ਬੀ. ਕੇ. ਯੂ. (ਕਾਦੀਆਂ) ਵਿੱਚ ਹਰੇਕ ਵਰਕਰ ਦਾ ਕੰਮ ਦੇਖ ਕੇ ਉਸਨੂੰ ਅਹੁਦੇ ਦਿੱਤੇ ਜਾਂਦੇ ਹਨ, ਮੋਹਣ ਸਿੰਘ ਦੀ ਮਿਹਨਤ ਸਦਕਾ ਇਹ ਅਹੁਦਾ ਮਿਲਿਆ – ਗਿਆਸਪੁਰਾ
ਮੋਹਣ ਸਿੰਘ ਬਾਲਿਓਂ ਵਧੀਆ ਕਾਰਗੁਜਾਰੀ ਸਦਕਾ ਬਲਾਕ ਪ੍ਰਧਾਨ ਤੋਂ ਜ਼ਿਲ੍ਹਾ ਪ੍ਰੈੱਸ ਸਕੱਤਰ ਦੇ ਅਹੁਦੇ ਤੇ ਪੁੱਜੇ ।
ਬੀ. ਕੇ. ਯੂ. (ਕਾਦੀਆਂ) ਵਿੱਚ ਹਰੇਕ ਵਰਕਰ ਦਾ ਕੰਮ ਦੇਖ ਕੇ ਉਸਨੂੰ ਅਹੁਦੇ ਦਿੱਤੇ ਜਾਂਦੇ ਹਨ, ਮੋਹਣ ਸਿੰਘ ਦੀ ਮਿਹਨਤ ਸਦਕਾ ਇਹ ਅਹੁਦਾ ਮਿਲਿਆ – ਗਿਆਸਪੁਰਾ
ਸਮਰਾਲਾ 10 ਜੂਨ ( ਵਰਿੰਦਰ ਸਿੰਘ ਹੀਰਾ) ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਪੰਜਾਬ ਦੀ ਇੱਕੋ ਇੱਕ ਅਜਿਹੀ ਯੂਨੀਅਨ ਹੈ, ਜਿੱਥੇ ਹਰੇਕ ਵਰਕਰ ਦਾ ਪੂਰਾ ਮਾਣ ਅਤੇ ਸਤਿਕਾਰ ਕੀਤਾ ਜਾਂਦਾ ਹੈ। ਉਸ ਵਰਕਰ ਦੁਆਰਾ ਕੀਤੇ ਕੰਮਾਂ ਦਾ ਲੇਖਾ ਜੋਖਾ ਕਰਕੇ ਸੀਨੀਆਰਤਾ ਦੇ ਅਧਾਰ ਤੇ ਅਹੁਦਾ ਦੇ ਕੇ ਨਿਵਾਜਿਆ ਜਾਂਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਕਾਦੀਆਂ ) ਦੇ ਹਰਦੀਪ ਸਿੰਘ ਗਿਆਸਪੁਰਾ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਸਾਡੀ ਇਹ ਯੂਨੀਅਨ ਪੂਰੇ ਲੁਧਿਆਣੇ ਜ਼ਿਲ੍ਹੇ ਅੰਦਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਮੁਸ਼ਤੈਦੀ ਨਾਲ ਕੰਮ ਕਰਦੀ ਹੈ, ਜਿੱਥੇ ਕਿਤੇ ਵੀ ਕਿਸੇ ਕਿਸਾਨ ਜਾਂ ਮਜ਼ਦੂਰ ਨਾਲ ਧੱਕਾ ਹੁੰਦਾ ਹੈ, ਉਸਦੇ ਹੱਕ ਵਿੱਚ ਪੂਰੀ ਤਰ੍ਹਾਂ ਡਟ ਕੇ ਪਹਿਰਾ ਦਿੱਤਾ ਜਾਂਦਾ ਹੈ ਅਤੇ ਇਨਸਾਫ ਦਿਵਾਇਆ ਜਾਂਦਾ ਹੈ। ਇਸੇ ਤਰ੍ਹਾਂ ਯੂਨੀਅਨ ਵਿੱਚ ਸਾਰੇ ਅਹੁਦੇਦਾਰਾਂ ਦੁਆਰਾ ਕੀਤੇ ਜਾਂਦੇ ਕੰਮਾਂ ਨੂੰ ਧਿਆਨ ਵਿੱਚ ਰੱਖਕੇ ਅਹੁਦੇ ਦਿੱਤੇ ਜਾਂਦੇ ਹਨ। ਇਸੇ ਤਰ੍ਹਾਂ ਮੋਹਣ ਸਿੰਘ ਬਾਲਿਓਂ ਜੋ ਕਿ ਪਿਛਲੇ ਕਾਫੀ ਅਰਸੇ ਤੋਂ ਮਾਛੀਵਾੜਾ ਬਲਾਕ ਦੇ ਪ੍ਰਧਾਨ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਸਨ, ਉਨ੍ਹਾਂ ਦੁਆਰਾ ਬਲਾਕ ਵਿੱਚ ਕੀਤੀ ਸਖਤ ਮਿਹਨਤ ਅਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਕਰਨ ਬਦਲੇ ਉਨ੍ਹਾਂ ਨੂੰ ਸੂਬਾ ਪੱਧਰੀ ਕਮੇਟੀ ਦੇ ਹੁਕਮਾਂ ਮੁਤਾਬਿਕ ਲੁਧਿਆਣਾ ਜ਼ਿਲ੍ਹੇ ਦਾ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਮੋਹਣ ਸਿੰਘ ਬਾਲਿਓਂ ਨੇ ਜਿਸ ਤਰ੍ਹਾਂ ਬਲਾਕ ਪੱਧਰ ਤੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਹਨ, ਜ਼ਿਲ੍ਹੇ ਵਿੱਚ ਜੋ ਜਿੰਮੇਵਾਰੀ ਸੌਂਪੀ ਗਈ ਹੈ ਉਸਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਮੋਹਣ ਸਿੰਘ ਬਾਲਿਓਂ ਨੇ ਹਾਈ ਕਮਾਂਡ ਦੇ ਹੁਕਮਾਂ ’ਤੇ ਫੁੱਲ ਚੜਾਉਂਦੇ ਹੋਏ ਕਿਹਾ ਜੋ ਜਿੰਮੇਵਾਰੀ ਉਨ੍ਹਾਂ ਨੂੰ ਜ਼ਿਲ੍ਹਾ ਪੱਧਰ ਤੇ ਸੌਂਪੀ ਗਈ ਹੈ, ਉਸਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਣਗੇ। ਇਸ ਮੌਕੇ ਮੋਹਣ ਸਿੰਘ ਬਾਲਿਓਂ ਨੂੰ ਜ਼ਿਲ੍ਹਾ ਪ੍ਰੈਸ ਸਕੱਤਰ ਬਣਨ ਤੇ ਵਧਾਈਆਂ ਦੇਣ ਵਾਲਿਆਂ ਵਿੱਚ ਪ੍ਰਮੁੱਖ ਤੌਰ ਤੇ ਮਨਪ੍ਰੀਤ ਸਿੰਘ ਘੁਲਾਲ ਜ਼ਿਲ੍ਹਾ ਜਨਰਲ ਸਕੱਤਰ, ਕੁਲਦੀਪ ਸਿੰਘ ਗੜ੍ਹੀ ਜ਼ਿਲ੍ਹਾ ਮੀਤ ਪ੍ਰਧਾਨ, ਦਰਸ਼ਨ ਸਿੰਘ ਰੋਹਲੇ ਪ੍ਰਧਾਨ ਬਲਾਕ ਸਮਰਾਲਾ, ਗੁਰਜੀਤ ਸਿੰਘ ਗੜ੍ਹੀ ਪ੍ਰਧਾਨ ਬਲਾਕ ਮਾਛੀਵਾੜਾ, ਸੁਖਵਿੰਦਰ ਸਿੰਘ ਸੁੱਖੀ ਰੋਹਲਾ ਜ਼ਿਲ੍ਹਾ ਖਜਾਨਚੀ ਆਦਿ ਤੋਂ ਇਲਾਵਾ ਲੁਧਿਆਣਾ ਜ਼ਿਲ੍ਹੇ ਵੱਖ ਵੱਖ ਅਹੁਦੇਦਾਰ ਸ਼ਾਮਲ ਸਨ।
ਰਣਜੀਤ ਸਿੰਘ ਢਿੱਲਵਾਂ ਲਗਾਤਾਰ ਦੂਜੀ ਵਾਰ ਪੰਜਾਬ ਨੰਬਰਦਾਰ ਐਸੋ: (ਗਾਲਿਬ) ਦੇ ਤਹਿਸੀਲ ਪ੍ਰਧਾਨ ਚੁਣੇ ਗਏ ।
ਰਣਜੀਤ ਸਿੰਘ ਢਿੱਲਵਾਂ ਲਗਾਤਾਰ ਦੂਜੀ ਵਾਰ ਪੰਜਾਬ ਨੰਬਰਦਾਰ ਐਸੋ: (ਗਾਲਿਬ) ਦੇ ਤਹਿਸੀਲ ਪ੍ਰਧਾਨ ਚੁਣੇ ਗਏ ।
ਨੰਬਰਦਾਰਾਂ ਦੀਆਂ ਹੱਕੀ ਮੰਗਾਂ ਸਬੰਧੀ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਮਸਲੇ ਵਿਚਾਰੇ ਜਾਣਗੇ- ਰਣਜੀਤ ਸਿੰਘ ਪ੍ਰਧਾਨ
ਸਮਰਾਲਾ, 02 ਜੂਨ ( ਵਰਿੰਦਰ ਸਿੰਘ ਹੀਰਾ)
ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ (ਰਜਿ: 169) ਦੀ ਮਹੀਨਾਵਾਰ ਮੀਟਿੰਗ ਤਹਿਸੀਲ ਦਫਤਰ ਵਿਖੇ ਜ਼ਿਲ੍ਹਾ ਪ੍ਰਧਾਨ ਸੁਰਮੁੱਖ ਸਿੰਘ ਹਰਬੰਸਪੁਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਤਹਿਸੀਲ ਪ੍ਰਧਾਨ ਦਾ ਕਾਰਜਕਾਲ ਮਾਰਚ ਮਹੀਨੇ ਪੂਰਾ ਹੋਣ ਉਪਰੰਤ ਨਵਾਂ ਤਹਿਸੀਲ ਪ੍ਰਧਾਨ ਚੁਣੇ ਜਾਣ ਸਬੰਧੀ ਮਤਾ ਪਾਇਆ ਗਿਆ। ਸਮੂਹ ਨੰਬਰਦਾਰਾਂ ਨੇ ਸਰਬਸੰਮਤੀ ਨਾਲ ਪਿਛਲੀ ਟਰਮ ਦੇ ਪ੍ਰਧਾਨ ਨੰਬਰਦਾਰ ਰਣਜੀਤ ਸਿੰਘ ਢਿੱਲਵਾਂ ਦੁਆਰਾ ਕੀਤੇ ਕੰਮਾਂ ਦੇ ਮੱਦੇਨਜ਼ਰ ਸਰਬਸੰਮਤੀ ਨਾਲ ਮੁੜ ਅਗਲੇ ਚਾਰ ਸਾਲਾਂ ਲਈ ਰਣਜੀਤ ਸਿੰਘ ਢਿੱਲਵਾਂ ਮੁੜ ਤਹਿਸੀਲ ਪ੍ਰਧਾਨ ਚੁਣ ਲਿਆ ਗਿਆ। ਮੁੜ ਪ੍ਰਧਾਨ ਚੁਣੇ ਜਾਣ ਉਪਰੰਤ ਸਮੂਹ ਨੰਬਰਦਾਰਾਂ ਨੇ ਵਧਾਈ ਦਿੱਤੀ। ਪ੍ਰਧਾਨ ਨੰਬਰਦਾਰ ਰਣਜੀਤ ਸਿੰਘ ਢਿੱਲਵਾਂ ਨੇ ਆਪਣੀ ਨਵੀਂ ਟੀਮ ਦੀ ਕਾਰਜਕਾਰਨੀ ਦੀ ਚੋਣ ਕੀਤੀ। ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਨੰਬਰਦਾਰ ਹਾਕਮ ਸਿੰਘ ਹੇੜੀਆਂ ਸੀਨੀਅਰ ਮੀਤ ਪ੍ਰਧਾਨ, ਕਮਲਜੀਤ ਸਿੰਘ ਲਲੌੜੀ ਕੈਸ਼ੀਅਰ ਅਤੇ ਮੀਤ ਪ੍ਰਧਾਨ, ਅਮਰੀਕ ਸਿੰਘ ਮਾਣਕੀ ਜੂਨੀਅਰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਬੌਂਦਲ ਸਕੱਤਰ, ਕਾਰਜਕਾਰੀ ਮੈਂਬਰਾਂ ਵਿੱਚ ਸੁਰਜੀਤ ਸਿੰਘ ਨੀਲੋਂ ਕਲਾਂ, ਹਰਜੀਤ ਸਿੰਘ ਗਹਿਲੇਵਾਲ, ਰਘਵੀਰ ਸਿੰਘ, ਹਰਦੇਵ ਸਿੰਘ ਗੋਸਲਾਂ ਚੁਣੇ ਗਏ। ਪ੍ਰਧਾਨ ਚੁਣੇ ਜਾਣ ਉਪਰੰਤ ਢਿੱਲਵਾਂ ਨੇ ਕਿਹਾ ਕਿ ਉਹ ਸਮਰਾਲਾ ਤਹਿਸੀਲ ਦੇ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਸਬੰਧੀ ਤਹਿਸੀਲਦਾਰ ਸਮਰਾਲਾ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ ਅਤੇ ਪੰਜਾਬ ਪੱਧਰ ਤੇ ਨੰਬਰਦਾਰਾਂ ਦੇ ਚੱਲ ਰਹੇ ਸੰਘਰਸ਼ ਵਿੱਚ ਸ਼ਮੂਲੀਅਤ ਕਰਕੇ ਨੰਬਰਦਾਰਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨਗੇ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਨੰਬਰਦਾਰਾਂ ਦੀਆਂ ਮੰਗਾਂ ਸਬੰਧੀ ਕੀਤੇ ਵਾਅਦੇ ਪੂਰੇ ਕਰਨ। ਇਸ ਉਪਰੰਤ ਨੰਬਰਦਾਰ ਪ੍ਰਕਾਸ਼ ਸਿੰਘ ਢੰਡੇ ਦੀ ਹੋਈ ਅਚਾਨਕ ਮੌਤ ਤੇ ਦੋ ਮਿੰਟ ਦਾ ਮੋਨ ਧਾਰ ਕੇ ਸਰਧਾਂਜ਼ਲੀ ਭੇਟ ਕੀਤੀ। ਸਮੂਹ ਨੰਬਰਦਾਰਾਂ ਨੇ ਢੰਡਾ ਦੀ ਹੋਈ ਅਚਾਨਕ ਮੌਤ ਪ੍ਰਤੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਅੱਜ ਦੀ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਸਮਰਾਲਾ ਤਹਿਸੀਲ ਦੇ ਹੋਰ ਵੀ ਨੰਬਰਦਾਰ ਹਾਜ਼ਰ ਸਨ।
. ਹਮਦਰਦਵੀਰ ਨੌਸ਼ਹਿਰਵੀ ਦੀ ਯਾਦ ਵਿੱਚ ਸਾਹਿਤਕ ਗੋਸ਼ਟੀ 2 ਜੂਨ ਨੂੰ ਪ੍ਰੋ. (ਡਾ.) ਭੀਮਇੰਦਰ ਸਿੰਘ ਡਾਇਰੈਕਟਰ ਪੰਜਾਬੀ ਸੈਂਟਰ ਪੰਜਾਬੀ ਯੂਨੀ: ਪਟਿਆਲਾ ਗੋਸ਼ਟੀ ਵਿੱਚ ਹੋਣਗੇ ਬਤੌਰ ਮੁੱਖ ਮਹਿਮਾਨ ਸ਼ਾਮਲ – ਡਾ. ਬੈਨੀਪਾਲ
ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੀ ਯਾਦ ਵਿੱਚ ਸਾਹਿਤਕ ਗੋਸ਼ਟੀ 2 ਜੂਨ ਨੂੰ
ਪ੍ਰੋ. (ਡਾ.) ਭੀਮਇੰਦਰ ਸਿੰਘ ਡਾਇਰੈਕਟਰ ਪੰਜਾਬੀ ਸੈਂਟਰ ਪੰਜਾਬੀ ਯੂਨੀ: ਪਟਿਆਲਾ ਗੋਸ਼ਟੀ ਵਿੱਚ ਹੋਣਗੇ ਬਤੌਰ ਮੁੱਖ ਮਹਿਮਾਨ ਸ਼ਾਮਲ – ਡਾ. ਬੈਨੀਪਾਲ
ਸਮਰਾਲਾ,29 ਮਈ ( ਵਰਿੰਦਰ ਸਿੰਘ ਹੀਰਾ )
ਪ੍ਰੋਫੈਸਰ ਹਮਦਰਦਵੀਰ ਨੌਸ਼ਹਿਰਵੀ ਯਾਦਗਾਰੀ ਕਮੇਟੀ ਸਮਰਾਲਾ ਵੱਲੋਂ ਪੰਜਾਬੀ ਕਾਵਿ- ਜਗਤ ਤੇ ਕਥਾ ਜਗਤ ਦੇ ਉੱਘੇ ਹਸਤਾਖਰ ਅਤੇ ਬਾਬਾ ਬੌਹੜ ਪ੍ਰੋਫੈਸਰ ਹਮਦਰਦਵੀਰ ਨੌਸ਼ਹਿਰਵੀ ਦੀ ਪੰਜਵੀਂ ਬਰਸੀ ਮੌਕੇ ਸਾਹਿਤਕ ਗੋਸ਼ਟੀ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਪ੍ਰਧਾਨ ਪ੍ਰੋ. (ਡਾ.) ਪਰਮਿੰਦਰ ਸਿੰਘ ਬੈਨੀਪਾਲ ਅਤੇ ਹਰਜਿੰਦਰਪਾਲ ਸਿੰਘ ਸਮਰਾਲਾ ਨੇ ਦੱਸਿਆ ਕਿ ਇਹ ਸਾਹਿਤਕ ਗੋਸ਼ਟੀ 2 ਜੂਨ ਦਿਨ ਸੋਮਵਾਰ, ਸਵੇਰੇ 9 ਵਜੇ ਸਕੂਲ ਆਫ ਐਮੀਨੈਂਸ ਸੀਨੀ: ਸੈਕੰ: ਸਕੂਲ ਸਮਰਾਲਾ ਵਿਖੇ ਕਰਵਾਈ ਜਾ ਰਹੀ ਹੈ। ਇਸ ਗੋਸ਼ਟੀ ਵਿੱਚ ਪ੍ਰੋਫੈਸਰ (ਡਾ.) ਭੀਮਇੰਦਰ ਸਿੰਘ ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋ ਕੇ ਪ੍ਰੋ. ਨੌਸ਼ਹਿਰਵੀ ਨਾਲ ਜੁੜੀਆਂ ਯਾਦਾਂ ਤਾਜਾ ਕਰਨਗੇ ਅਤੇ ਉਨ੍ਹਾਂ ਦੁਆਰਾ ਸਾਹਿਤਕ ਖੇਤਰ ਵਿੱਚ ਘਾਲੀਆਂ ਘਾਲਣਾਵਾਂ ਤੇ ਵਿਚਾਰ ਚਰਚਾ ਕਰਨਗੇ। ਇਸ ਤੋਂ ਇਲਾਵਾ ਹਾਜ਼ਰੀਨ ਸਰੋਤੇ ਵੀ ਨੌਸ਼ਹਿਰਵੀ ਨਾਲ ਜੁੜੀਆਂ ਯਾਦਾਂ ਤਾਜੀਆਂ ਕਰਨਗੇ। ਸਮਾਗਮ ਵਿੱਚ ਹਾਜ਼ਰ ਕਵੀ ਮਹਿਫਲ ਦਾ ਸ਼ਿੰਗਾਰ ਬਣਨਗੇ। ਉਨ੍ਹਾਂ ਇਲਾਕੇ ਦੀਆਂ ਵੱਖ ਵੱਖ ਸਾਹਿਤਕ ਅਤੇ ਸਮਾਜਿਕ ਸੰਸਥਾਵਾਂ ਨੂੰ ਇਸ ਗੋਸ਼ਟੀ ਵਿੱਚ ਭਾਗ ਲੈਣ ਦੀ ਅਪੀਲ ਕੀਤੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਕਰਨੈਲ ਸਿੰਘ ਧਾਲੀਵਾਲ ਸਰਪ੍ਰਸਤ, ਲਖਬੀਰ ਸਿੰਘ ਬਲਾਲਾ, ਕਰਮਜੀਤ ਸਿੰਘ ਅਜ਼ਾਦ, ਸੁਰਜੀਤ ਸਿੰਘ ਵਿਸ਼ਦ, ਮਾ. ਪੁਖਰਾਜ ਸਿੰਘ ਘੁਲਾਲ, ਲਖਵੀਰ ਸਿੰਘ ਹੈੱਡ ਮਾਸਟਰ, ਮੇਘ ਸਿੰਘ ਜਵੰਦਾ ਮੁੱਖ ਅਧਿਆਪਕ, ਰਾਜਵਿੰਦਰ ਸਮਰਾਲਾ, ਦੀਪ ਦਿਲਬਰ ਅਤੇ ਇੰਦਰਜੀਤ ਸਿੰਘ ਕੰਗ ਹਾਜ਼ਰ ਸਨ।
ਸਨੀ ਦੂਆ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ,
ਬੜੀ ਹੀ ਦੁਖਦਾਈ ਖਬਰ ਹੈ ਕਿ ਸਮਰਾਲਾ ਤੋਂ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਅਤੇ ਕੌਂਸਲਰ ਸਨੀ ਦੂਆ ਜੀ ਦਿਲ ਦਾ ਦੌਰਾ ਪੈਣ ਕਰਕੇ ਅਕਾਲ ਚਲਾਣਾ ਕਰ ਗਏ ਹਨ । ਸਮਰਾਲਾ ਇਲਾਕੇ ਵਿੱਚ ਸ਼ੋਕ ਦੀ ਲਹਿਰ ਹੈ।