Home Blog Page 10

ਪੂਜਾ ਉਪਰੰਤ ਭਗਵਾਨ ਸ਼੍ਰੀ ਗਣੇਸ਼ ਜੀ ਦਾ ਵਿਸਰਜਨ ਕੀਤਾ ਗਿਆ ।

0

ਸਮਰਾਲਾ 28 ਸਤੰਬਰ : ( ਵਰਿੰਦਰ ਸਿੰਘ ਹੀਰਾ ) ਅੱਜ ਸ਼ਿਵ ਸੈਨਾ ਯੂਥ ਵਿੰਗ ਦੇ ਪ੍ਰਧਾਨ ਰਮਨ ਵਡੇਰਾ ਦੀ ਯੋਗ ਅਗਵਾਈ ਵਿੱਚ ਸਰਹਿੰਦ ਨਹਿਰ ਵਿੱਚ ਪੂਰੇ ਵਿਧੀ ਵਿਧਾਨਾਂ ਨਾਲ ਸ੍ਰੀ ਗਣੇਸ਼ ਜੀ ਨੂੰ ਜਲ ਪ੍ਰਵਾਹ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਮਾਜਸੇਵੀ ਨੀਰਜ ਸਿਹਾਲਾ ਨੇ ਦੱਸਿਆ ਕਿ ਸੇਵਿਕਾ ਮਮਤਾ ਛਾਬੜਾ ਦੁਆਰਾ ਗਣੇਸ਼ ਉਤਸਵ ਮੌਕੇ ਆਪਣੇ ਘਰ ਵਿਖੇ ਗਣੇਸ਼ ਪੂਜਾ ਕਰਵਾਈ ਗਈ, ਜਿਸ ਦੌਰਾਨ ਪਿਛਲੇ 21 ਦਿਨਾਂ ਤੋਂ ਘਰ ਵਿੱਚ ਕੀਰਤਨ ਚੱਲਦਾ ਰਿਹਾ ਅਤੇ ਨਿਰੰਤਰ ਲੰਗਰ ਵੀ ਚੱਲਦਾ ਰਿਹਾ। ਇਸ ਉਪਰੰਤ ਅੱਜ 21ਵੇਂ ਦਿਨ ਗਣੇਸ਼ ਉਤਸਵ ਮੌਕੇ ਗਣੇਸ਼ ਪੂਜਾ ਕਰਵਾਈ ਗਈ ਜਿਸ ਵਿੱਚ ਰਮਨ ਵਡੇਰਾ ਅਤੇ ਨੀਰਜ ਸਿਹਾਲਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਗਣੇਸ਼ ਪੂਜਾ ਉਪਰੰਤ ਇੱਕ ਵੱਡੇ ਜਥੇ ਦੇ ਰੂਪ ਵਿੱਚ ਪੂਰੇ ਵਿਧੀ ਵਿਧਾਨ ਨਾਲ ਸ੍ਰੀ ਗਣੇਸ਼ ਜੀ ਨੂੰ ਗੜ੍ਹੀ ਪੁਲ ਵਿਖੇ ਲਿਜਾਇਆ ਗਿਆ, ਜਿੱਥੇ ਪਾਠ ਪੂਜਾ ਉਪਰੰਤ ਰੀਤੀ ਰਿਵਾਜਾ ਮੁਤਾਬਿਕ ਪਾਣੀ ਵਿੱਚ ਜਲ ਪ੍ਰਵਾਹ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਮਨ ਵਡੇਰਾ, ਮਮਤਾ ਛਾਬੜਾ, ਨੀਰਜ ਸਿਹਾਲਾ, ਵਿੱਕੀ ਵਡੇਰਾ, ਵਿੱਕੀ ਰਾਣਾ, ਨਿਸ਼ਾ, ਅਰਬ ਵਡੇਰਾ, ਮੁਕੇਸ਼ ਅਨੰਦ, ਸੀਮਾ ਸ਼ਰਮਾ, ਦਲਜੀਤ ਲਾਡੀ, ਕਿਰਨ ਬਾਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜਰ ਸਨ।

 

ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਵੱਲੋਂ ਮੰਗਾਂ ਦੀ ਪ੍ਰਾਪਤੀ ਲਈ ਸੂਬਾ ਪੱਧਰੀ 4 ਅਕਤੂਬਰ ਦੇ ਧਰਨੇ ਦੀਆਂ ਤਿਆਰੀਆਂ ਲਈ ਮੀਟਿੰਗ 4 ਅਕਤੂਬਰ ਦਾ ਪਟਿਆਲਾ ਵਿਖੇ ਦਿੱਤਾ ਜਾ ਰਿਹਾ ਸੂਬਾ ਪੱਧਰੀ ਧਰਨਾ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗਾ –ਸਿਕੰਦਰ ਸਿੰਘ ਪ੍ਰਧਾਨ

0

 

ਸਮਰਾਲਾ 28 ਸਤੰਬਰ ( ਵਰਿੰਦਰ ਸਿੰਘ )  ਪਾਵਰਕਾਮ ਅਤੇ ਟਰਾਂਸਕੋ ਮੰਡਲ ਸਮਰਾਲਾ ਦੇ ਪੈਨਸ਼ਨਰ ਐਸੋਸੀਏਸ਼ਨ ਮੰਡਲ ਸਮਰਾਲਾ ਦੀ ਇੱਕ ਜਰੂਰੀ  ਮੀਟਿੰਗ ਸਿਕੰਦਰ ਸਿੰਘ  ਮੰਡਲ ਪ੍ਰਧਾਨ ਸਮਰਾਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ 4 ਅਕਤੂਬਰ ਨੂੰ ਪਟਿਆਲਾ  ਹੈੱਡ ਆਫਿਸ ਵਿਖੇ ਦਿੱਤੇ ਜਾ ਰਹੇ ਸੂਬਾ ਪੱਧਰੀ ਧਰਨੇ ਦੀਆਂ ਤਿਆਰੀਆਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿੱਚ ਪਹਿਲਾਂ ਦੀ ਤਰ੍ਹਾਂ ਕਮੇਟੀ ਮੈਂਬਰਾਂ ਦੀ ਧਰਨੇ ਦੀ ਤਿਆਰੀ ਸਬੰਧੀ ਵੱਖੋ ਵੱਖਰੇ ਏਰੀਏ ਵਿੱਚ ਪੈਨਸ਼ਨਰਾਂ ਨੂੰ ਜਾਗਰੂਕ ਕਰਨ ਸਬੰਧੀ ਡਿਊਟੀਆਂ ਲਗਾਈਆਂ ਗਈਆਂ। ਧਰਨੇ ਨੂੰ ਵਿਸ਼ਾਲ ਰੂਪ ਦੇਣ ਲਈ ਦੋ ਵੱਡੀਆਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ, ਇੱਕ ਬੱਸ ਕਟਾਣੀ ਕਲਾਂ ਤੋਂ ਅਤੇ ਦੂਜੀ ਬੱਸ ਮਾਛੀਵਾੜਾ ਸਾਹਿਬ ਤੋਂ ਸਵੇਰੇ 8:30 ਵਜੇ ਪਟਿਆਲਾ ਦੇ ਧਰਨੇ ਲਈ ਰਵਾਨਾ ਹੋਣਗੀਆਂ। ਪਿਛਲੇ ਅਰਸੇ ਦੌਰਾਨ ਮਹਿਕਮੇ ਵੱਲੋਂ ਮੰਗਾਂ ਸਬੰਧੀ ਹਾਂ ਪੱਖੀ ਹੁੰਗਾਰਾ ਭਰਨ ਦੇ ਬਾਵਜੂਦ ਅਜੇ ਤੱਕ ਲਮਕ ਅਵਸਥਾ ਵਿੱਚ ਰੱਖਿਆ ਜਾ ਰਿਹਾ ਹੈ, ਜਿਵੇਂ ਡੀ. ਏ. ਦੀਆਂ ਕਿਸ਼ਤਾਂ ਦਾ ਏਰੀਅਰ ਅਤੇ ਬਕਾਇਆ ਕਿਸ਼ਤਾਂ ਦੇਣਾ, ਪੇ ਸਕੇਲ 2.59 ਨਾਲ ਸੋਧਣਾ, ਮੈਡੀਕਲ ਕੈਸ਼ਲੈੱਸ ਸਕੀਮ ਚਾਲੂ ਕਰਨਾ, 23 ਸਾਲਾ ਬਿਨਾਂ ਸ਼ਰਤ ਦੇਣਾ, ਬਿਜਲੀ ਵਰਤੋਂ ਦੀ ਰਿਆਇਤ ਦੇਣਾ ਆਦਿ ਮੰਗਾਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ, ਜਿਸ ਕਾਰਨ ਜਥੇਬੰਦੀ ਵੱਲੋਂ ਸੰਘਰਸ਼ ਵਜੋਂ 4 ਅਕਤੂਬਰ ਦਾ ਸੂਬਾ ਪੱਧਰੀ ਪਟਿਆਲਾ ਵਿਖੇ  ਸ਼ਾਂਤਮਈ ਧਰਨਾ ਦਿੱਤਾ ਜਾ ਰਿਹਾ ਹੈ। ਜੇਕਰ ਇਸ ਦੌਰਾਨ  ਕਿਸੇ ਸ਼ਰਾਰਤੀ ਅਨਸਰ ਵੱਲੋਂ ਕੋਈ ਅਣਸੁਖਾਵੀਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਇਸ ਦੀ ਸਾਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਅੱਜ ਦੀ ਮੀਟਿੰਗ ਵਿੱਚ ਮੰਡਲ ਪ੍ਰਧਾਨ ਸਿਕੰਦਰ ਸਿੰਘ ਤੋੋਂ ਇਲਾਵਾ ਇੰਜ. ਪ੍ਰੇਮ ਸਿੰਘ ਸਾਬਕਾ ਐਸ.ਡੀ.ਓ., ਇੰਜ. ਜੁਗਲ ਕਿਸ਼ੋਰ ਸਾਹਨੀ ਸਹਾਇਕ ਸਕੱਤਰ, ਰਜਿੰਦਰਪਾਲ ਵਡੇਰਾ ਡਿਪਟੀ ਸੀ.ਏ.ਓ., ਜਗਤਾਰ ਸਿੰਘ ਪ੍ਰੈਸ ਸਕੱਤਰ, ਜਸਵੰਤ ਸਿੰਘ ਢੰਡਾ, ਭੁਪਿੰਦਰਪਾਲ ਚਹਿਲਾਂ, ਸੁਰਜੀਤ ਵਿਸ਼ਾਦ, ਇੰਜ. ਦਰਸ਼ਨ ਸਿੰਘ ਵਿੱਤ ਸਕੱਤਰ, ਦਰਸ਼ਨ ਸਿੰਘ ਕੋਟਾਲਾ, ਰਾਕੇਸ਼ ਕੁਮਾਰ ਖਮਾਣੋਂ, ਜਗਪਾਲ ਸਿੰਘ, ਪ੍ਰੇਮ ਚੰਦ ਭਲਾ ਲੋਕ,  ਪ੍ਰੇਮ ਕੁਮਾਰ ਸਰਕਲ ਆਗੂ ਆਦਿ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਹਾਜ਼ਰ ਸਨ।
<span;>ਅਖੀਰ ਵਿੱਚ ਸਿਕੰਦਰ ਸਿੰਘ ਮੰਡਲ ਪ੍ਰਧਾਨ ਵੱਲੋਂ  ਸਮਰਾਲਾ ਮੰਡਲ ਦੇ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਗਈ ਕਿ ਉਕਤ ਦੱਸੇ ਸਮੇਂ ਅਨੁਸਾਰ 4 ਅਕਤੂਬਰ ਨੂੰ ਸਮੇਂ ਸਿਰ ਪਹੁੰਚ ਕੇ ਸੂਬਾ ਪੱਧਰੀ ਧਰਨੇ ਨੂੰ ਸਫਲ ਬਣਾਇਆ ਜਾਵੇ ਅਤੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ।

ਪਸ਼ੂਆਂ ਦੀ ਹੈਲਥ ਸਬੰਧੀ ਸਰਟੀਫਿਕੇਟ ਜਾਰੀ ਨਾ ਹੋਣ ਕਾਰਨ ਆਮ ਲੋਕਾਂ ਵਿੱਚ ਮੱਚੀ ਹਾਹਾਕਾਰ

0

ਸਮਰਾਲਾ 26 ਸਤੰਬਰ ( ਵਰਿੰਦਰ ਸਿੰਘ) ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਡੇਢ ਸਾਲ ਤੋਂ ਵੱਧ ਸਮੇਂ ਦਾ ਅਰਸਾ ਹੋ ਗਿਆ, ਇਸ ਦੌਰਾਨ ਹੀ ਪੰਜਾਬ ਦੇ ਆਮ ਲੋਕਾਂ ਦਾ ਇਸ ਸਰਕਾਰ ਨੇ ਤ੍ਰਾਹ ਕੱਢ ਕੇ ਰੱਖ ਦਿੱਤਾ ਹੈ, ਹਰ ਵਰਗ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲਮਾਜਰਾ ਅਤੇ ਜਿਲਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਜਿਆਦਾਤਰ ਆਰਥਿਕਤਾ ਖੇਤੀ ਅਤੇ ਦੁਧਾਰੂ ਪਸ਼ੂਆਂ ਤੇ ਟਿਕੀ ਹੋਈ ਹੈ। ਪੰਜਾਬ ਦੇ 80 ਪ੍ਰਤੀਸ਼ਤ ਲੋਕ ਆਪਣੇ ਰੋਜਾਨਾਂ ਜੀਵਨ ਦੇ ਨਿਰਵਾਹ ਲਈ ਆਪਣੇ ਘਰਾਂ ਅੰਦਰ ਦੁਧਾਰੂ ਪਸ਼ੂ ਪਾਲਦੇ ਹਨ, ਉਨ੍ਹਾਂ ਦੀ ਆਰਥਿਕਤਾ ਇੰਨੀ ਚੰਗੀ ਨਹੀਂ ਹੈ ਕਿ ਉਹ ਨਕਦ ਪਸ਼ੂ ਖਰੀਦ ਸਕਣ, ਇਸ ਲਈ ਉਹ ਪੰਜਾਬ ਸਰਕਾਰ ਤੋਂ ਕਰਜਾ ਲੈ ਕੇ ਪਸ਼ੂ ਖਰੀਦ ਕਰਦੇ ਹਨ, ਪ੍ਰੰਤੂ ਇਸ ਲਈ ਉਨ੍ਹਾਂ ਨੂੰ ਆਪਣੇ ਇਲਾਕੇ ਦੇ ਸਬੰਧਿਤ ਪਸ਼ੂ ਹਸਪਤਾਲ ਤੋਂ ਪਸ਼ੂਆਂ ਦੀ ਸਿਹਤ ਸਬੰਧੀ ਸਰਟੀਫਿਕੇਟ ਲੈਣਾ ਪੈਂਦਾ ਹੈ, ਜਿਸ ਨੂੰ ਵੈਟਰਨਰੀ ਹੈਲਥ ਅਫਸਰ ਜਾਰੀ ਕਰਦਾ ਹੈ। ਸਮਰਾਲਾ ਦੇ ਪਸ਼ੂ ਹਸਪਤਾਲ ਸਬੰਧੀ ਉਨ੍ਹਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੀ ਢਿੱਲੀ ਕਾਰਗੁਜਾਰੀ ਕਾਰਨ ਸਮਰਾਲਾ ਦੇ ਵੈਟਰਨਰੀ ਹਸਪਤਾਲ ਵਿਖੇ ਪਸ਼ੂਆਂ ਦੀ ਹੈਲਥ ਸਬੰਧੀ ਸਰਟੀਫਿਕੇਟ ਜਾਰੀ ਕਰਨ ਸਬੰਧੀ ਹਸਪਤਾਲ ਵਿਖੇ ਸਰਕਾਰ ਦੁਆਰਾ ਨੰਬਰ ਲੱਗੀ ਕਾਪੀਆਂ ਹੀ ਨਹੀਂ ਭੇਜੀਆਂ ਜਾ ਰਹੀਆਂ। ਇਸ ਸਬੰਧੀ ਹਸਪਤਾਲ ਦੇ ਮੁੱਖ ਵੈਟਰਨਰੀ ਅਫਸਰ, ਮੁੱਖ ਦਫਤਰ ਅਤੇ ਉੱਚ ਅਧਿਕਾਰੀਆਂ ਨੂੰ ਕਾਫੀ ਵਾਰ ਲਿਖਤੀ ਅਤੇ ਜੁਬਾਨੀ ਤੌਰ ਤੇ ਕਹਿ ਚੁੱਕੇ ਹਨ, ਪ੍ਰੰਤੂ ਕਾਪੀਆਂ ਭੇਜੀਆਂ ਨਹੀਂ ਜਾ ਰਹੀਆਂ। ਜਿਸ ਕਾਰਨ ਸੈਕੜਿਆਂ ਦੀ ਗਿਣਤੀ ਵਿੱਚ ਜਿਨ੍ਹਾਂ ਵਿਅਕਤੀਆਂ ਦੇ ਪਸ਼ੂਆਂ ਲਈ ਲੋਨ ਪਾਸ ਹੋ ਚੁੱਕੇ ਹਨ, ਜਿਨ੍ਹਾਂ ਨੂੰ ਸਰਟੀਫਿਕੇਟਾਂ ਕਾਰਨ ਉਨ੍ਹਾਂ ਦੇ ਲੋਨ ਜਾਰੀ ਨਹੀਂ ਹੋ ਰਹੇ ਅਤੇ ਆਮ ਲੋਕਾਂ ਦਾ ਵੱਡੇ ਪੱਧਰ ਤੇ ਆਰਥਿਕ ਨੁਕਸਾਨ ਹੋ ਰਿਹਾ ਹੈ ਅਤੇ ਇਸ ਨੁਕਸਾਨ ਕਾਰਨ ਉਹ ਕਾਫੀ ਮਾਨਸਿਕ ਤਣਾਅ ਵਿੱਚ ਗੁਜਰ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਉਹ ਆਪਣੀ ਮੁੱਢਲੀ ਜਿੰਮੇਵਾਰੀ ਸਮਝਦੇ ਹੋਏ ਆਮ ਲੋਕਾਂ ਦੀ ਪ੍ਰਮੁੱਖ ਲੋੜ ਨੂੰ ਸਮਝਦੇ ਹੋਏ ਜਲਦੀ ਤੋਂ ਜਲਦੀ ਪਸ਼ੂ ਹਸਪਤਾਲਾਂ ਵਿੱਚ ਪਸ਼ੂਆਂ ਦੀ ਹੈਲਥ ਸਬੰਧੀ ਸਰਟੀਫਿਕੇਟ ਜਾਰੀ ਕਰਨ ਵਾਲੀਆਂ ਕਾਪੀਆਂ ਭੇਜਣ ਤਾਂ ਜੋ ਲੰਬੇ ਸਮੇਂ ਪਸ਼ੂਆਂ ਸਬੰਧੀ ਲੋਨ ਜੋ ਪਾਸ ਹੋ ਚੁੱਕੇ ਹਨ, ਇਸ ਸਰਟੀਫਿਕੇਟ ਕਾਰਨ ਰੁਕੇ ਪਏ ਹਨ, ਜਾਰੀ ਹੋ ਸਕਣ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਮੰਗ ਕੀਤੀ ਕਿ ਜੇਕਰ ਸਰਕਾਰ ਨੇ ਜਲਦੀ ਤੋਂ ਜਲਦੀ ਪਸ਼ੂ ਹਸਪਤਾਲਾਂ ਵਿੱਚ ਉਕਤ ਕਾਪੀਆਂ ਨਾ ਭੇਜੀਆਂ ਤਾਂ ਯੂਨੀਅਨ ਨੂੰ ਸੰਘਰਸ਼ ਦਾ ਰਾਹ ਫੜਨਾ ਪਵੇਗਾ, ਜਿਸਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਉਨ੍ਹਾਂ ਹਲਕਾ ਵਿਧਾਇਕ ਸਮਰਾਲਾ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਇਲਾਕੇ ਦੀਆਂ ਮੁੱਢਲੀਆਂ ਲੋੜਾਂ ਅਤੇ ਆਮ ਲੋਕਾਂ ਦੀਆਂ ਮੁੱਖ ਲੋੜਾਂ ਵੱਲ ਤਵੱਜੋ ਦੇਣ ਤਾਂ ਜੋ ਆਮ ਲੋਕੀਂ ਮਾਨਸਿਕ ਪਰੇਸ਼ਾਨੀ ਤੋਂ ਬਚ ਸਕਣ।

ਕੀ ਹੈ Lumpy ਵਾਇਰਸ ??

0

ਪਿਛਲੇ ਸਾਲ Lumpy Virus ਦਾ ਕਹਿਰ ਪੂਰੇ ਭਾਰਤ ਵਿਚ ਵੇਖਿਆ ਗਿਆ ਸੀ। ਉਸ ਸਮੇਂ ਦੌਰਾਨ ਹਰ ਸੂਬੇ ਵਿੱਚ ਵੱਡੀ ਗਿਣਤੀ ਵਿੱਚ ਪਾਲਤੂ ਜਾਨਵਰਾਂ ਦੀ ਮੌਤ ਹੋ ਗਈ ਸੀ। ਹੁਣ ਇੱਕ ਵਾਰ ਫਿਰ ਭਾਰਤ ਦੇ ਕਈ ਰਾਜਾਂ ਖਾਸ ਕਰਕੇ ਛੱਤੀਸਗੜ੍ਹ ਵਿੱਚ Lumpy Virus ਦਾ ਪ੍ਰਕੋਪ ਤੇਜ਼ੀ ਨਾਲ ਫੈਲ ਰਿਹਾ ਹੈ। ਕਈ ਗਾਵਾਂ ਅਤੇ ਬਲਦ ਇਸ ਬਿਮਾਰੀ ਨਾਲ ਸੰਕਰਮਿਤ ਹੋ ਕੇ ਮਰ ਰਹੇ ਹਨ। ਤੁਹਾਡੀ ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ Lumpy skin virus ਇੱਕ ਵਾਇਰਲ ਚਮੜੀ ਦੀ ਬਿਮਾਰੀ ਹੈ ਜੋ ਮੁੱਖ ਤੌਰ ‘ਤੇ ਜਾਨਵਰਾਂ ਨੂੰ ਪ੍ਰਭਾਵਿਤ ਕਰਦੀ ਹੈ। ਇਹ ਖੂਨ ਚੂਸਣ ਵਾਲੇ ਕੀੜਿਆਂ, ਜਿਵੇਂ ਕਿ ਮੱਖੀਆਂ, ਮੱਛਰਾਂ ਦੀਆਂ ਕੁਝ ਕਿਸਮਾਂ ਅਤੇ ਚਿੱਚੜਾਂ ਦੁਆਰਾ ਫੈਲਦਾ ਹੈ। ਗੰਢਿਆਂ ਦੇ ਸ਼ੁਰੂਆਤੀ ਲੱਛਣਾਂ ਵਿੱਚ ਪਸ਼ੂਆਂ ਨੂੰ ਬੁਖਾਰ, ਚਮੜੀ ‘ਤੇ ਗੰਢ ਅਤੇ ਮੌਤ ਵੀ ਹੋ ਸਕਦੀ ਹੈ।

Nodular ਵਾਇਰਸ ਕਾਰਨ

ਲੂੰਪੀ ਵਾਇਰਸ, ਜਿਸਨੂੰ Lumpy ਚਮੜੀ ਰੋਗ ਵਾਇਰਸ ਵੀ ਕਿਹਾ ਜਾਂਦਾ ਹੈ। ਇਹ ਅਸਲ ਵਿੱਚ ਪੌਕਸਵਾਇਰਸ ਦੀ ਇੱਕ ਕਿਸਮ ਹੈ। ਇਸ ਕਾਰਨ, ਪਸ਼ੂ ਚਿੱਚੜਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦੇ ਹਨ ਕਿਉਂਕਿ ਉਹ ਫਰ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦੇ ਹਨ। ਪਸ਼ੂਆਂ ਨੂੰ ਵੀ ਬੁਖਾਰ ਹੋ ਜਾਂਦਾ ਹੈ। ਪਸ਼ੂਆਂ ਵਿੱਚ ਦੁੱਧ ਦਾ ਉਤਪਾਦਨ ਘੱਟ ਜਾਂਦਾ ਹੈ ਅਤੇ ਚਮੜੀ ‘ਤੇ ਗੰਢਾਂ ਦਿਖਾਈ ਦਿੰਦੀਆਂ ਹਨ। ਇਸ ਤੋਂ ਇਲਾਵਾ ਪਸ਼ੂਆਂ ਨੂੰ ਮਾਸਟਾਈਟਸ ਦੀ ਬਿਮਾਰੀ ਵੀ ਹੁੰਦੀ ਹੈ, ਲਿੰਫ ਨੋਡਜ਼ ਸੁੱਜ ਜਾਂਦੇ ਹਨ। ਪਸ਼ੂਆਂ ਨੂੰ ਭੁੱਖ ਨਹੀਂ ਲੱਗਦੀ, ਨੱਕ ਵਗਣ ਲੱਗ ਪੈਂਦਾ ਹੈ ਅਤੇ ਅੱਖਾਂ ਵਿੱਚੋਂ ਪਾਣੀ ਆਉਣ ਲੱਗਦਾ ਹੈ। ਇਸ ਤੋਂ ਇਲਾਵਾ ਸੰਕਰਮਿਤ ਪਸ਼ੂਆਂ ਵਿੱਚ ਲੰਬੇ ਸਮੇਂ ਤੱਕ ਬਾਂਝਪਨ ਦੀ ਸਮੱਸਿਆ ਵੀ ਦੇਖਣ ਨੂੰ ਮਿਲਦੀ ਹੈ।

ਤੁਸੀਂ ਗੰਢਦਾਰ ਚਮੜੀ ਰੋਗ ਨੂੰ ਫੈਲਣ ਤੋਂ ਕਿਵੇਂ ਰੋਕਦੇ?

Lumpy ਵਾਇਰਸ ਨੂੰ ਫੈਲਣ ਤੋਂ ਰੋਕਣ ਦਾ ਇੱਕ ਤਰੀਕਾ ਇਹ ਹੈ ਕਿ ਜਿਵੇਂ ਹੀ ਤੁਸੀਂ ਇਹ ਲੱਛਣ ਦੇਖਦੇ ਹੋ ਤਾਂ ਆਪਣੇ ਪਸ਼ੂਆਂ ਦੀ ਜਾਂਚ ਕਰਵਾਓ, ਇਸ ਤੋਂ ਇਲਾਵਾ ਤੁਹਾਨੂੰ ਆਪਣੇ ਸੰਕਰਮਿਤ ਪਸ਼ੂਆਂ ਤੋਂ ਦੂਜੇ ਪਸ਼ੂਆਂ ਨੂੰ ਵੱਖ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੁਝ ਰੋਕਥਾਮ ਉਪਾਅ ਕਰਨੇ ਚਾਹੀਦੇ ਹਨ।

ਟੀਕਾ

ਦਵਾਈਆਂ ਅਤੇ ਇਨ੍ਹਾਂ ਤਰੀਕਿਆਂ ਨਾਲ ਛੁਟਕਾਰਾ ਮਿਲ ਸਕਦੈ

ਇਸ ਤੋਂ ਇਲਾਵਾ ਲੋਕਾਂ ਨੂੰ ਸਬੰਧਤ ਅਧਿਕਾਰੀਆਂ ਅਤੇ ਪਸ਼ੂਆਂ ਦੇ ਡਾਕਟਰਾਂ ਤੋਂ ਸਲਾਹ ਲੈਂਦੇ ਰਹਿਣਾ ਚਾਹੀਦਾ ਹੈ। ਇਸ ਦੇ ਨਾਲ ਹੀ, ਤੁਹਾਨੂੰ ਆਪਣੇ ਦੂਜੇ ਜਾਨਵਰਾਂ ‘ਤੇ ਵੀ ਤਿੱਖੀ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਇਸ ਸਮੇਂ ਦੌਰਾਨ ਇਨ੍ਹਾਂ ਪਸ਼ੂਆਂ ਦਾ ਦੁੱਧ ਪੀਣ ਤੋਂ ਬਚਣਾ ਚਾਹੀਦਾ ਹੈ। ਬਦਕਿਸਮਤੀ ਨਾਲ Lumpy ਗਊ ਡਰਮੇਟਾਇਟਸ ਲਈ ਕੋਈ ਖਾਸ ਐਂਟੀਵਾਇਰਲ ਇਲਾਜ ਨਹੀਂ ਹੈ। Lumpy ਵਾਇਰਸ ਦੇ ਲੱਛਣਾਂ ਦੇ ਇਲਾਜ ਲਈ, ਜਾਨਵਰਾਂ ਨੂੰ ਜ਼ਖ਼ਮ ਦੀ ਦੇਖਭਾਲ ਲਈ ਸਪਰੇਅ, ਦਰਦ ਨਿਵਾਰਕ ਅਤੇ ਐਂਟੀਬਾਇਓਟਿਕਸ ਦਿੱਤੇ ਜਾਂਦੇ ਹਨ।

ਜੇਕਰ ਤੁਸੀਂ ਵੀ ਨੀਂਦ ਨਾ ਆਉਣ ਕਰਕੇ ਰਹਿੰਦੇ ਪਰੇਸ਼ਾਨ

0

ਤੁਸੀਂ ਰਸੋਈ ਵਿੱਚ ਕਈ ਤਰ੍ਹਾਂ ਦੇ ਮਸਾਲਿਆਂ ਦੀ ਵਰਤੋਂ ਜ਼ਰੂਰ ਕਰਦੇ ਹੋਵੋਗੇ। ਹਲਦੀ, ਕਾਲੀ ਮਿਰਚ, ਜਾਇਫਲ, ਦਾਲਚੀਨੀ ਤੋਂ ਲੈ ਕੇ ਕਈ ਮਸਾਲੇ ਖਾਣੇ ਦੇ ਸਵਾਦ ਨੂੰ ਵਧਾਉਂਦੇ ਹਨ ਪਰ ਕੁਝ ਮਸਾਲੇ ਅਜਿਹੇ ਵੀ ਹਨ ਜੋ ਸਵਾਦ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਉਨ੍ਹਾਂ ਵਿੱਚੋਂ ਇੱਕ ਹੈ ਜਾਇਫਲ, ਜੀ ਹਾਂ ਸੁਪਾਰੀ ਦੀ ਤਰ੍ਹਾਂ ਛੋਟਾ ਜਿਹਾ ਦਿਖਣ ਵਾਲਾ ਇਹ ਜਾਇਫਲ ਸਿਹਤ ਨੂੰ ਕਈ ਬਿਹਤਰੀਨ ਫਾਇਦੇ ਪਹੁੰਚਾ ਸਕਦਾ ਹੈ ਅਤੇ ਜਦੋਂ ਤੁਸੀਂ ਥੋੜਾ ਜਿਹਾ ਜਾਇਫਲ ਦਾ ਪਾਊਡਰ ਦੁੱਧ ਵਿੱਚ ਮਿਲਾਉਂਦੇ ਹੋ, ਤਾਂ ਇਸ ਨਾਲ ਗੰਭੀਰ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਦੁੱਧ ਵਿੱਚ ਜਾਇਫਲ ਮਿਲਾ ਕੇ ਇਸ ਨੂੰ ਪੀਣਾ ਚਾਹੀਦਾ ਹੈ ਅਤੇ ਇਸ ਦੇ ਕੀ ਫਾਇਦੇ ਹਨ।

ਜਾਇਫਲ ਵਿੱਚ ਮੌਜੂਦ ਪੋਸ਼ਕ ਤੱਤ

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਾਇਫਲ ਦੇ ਨਿਊਟ੍ਰੀਸ਼ਨਲ ਵੈਲਿਊ ਦੀ, ਇਹ ਇੱਕ ਸੁੱਕਾ ਬੀਜ ਹੁੰਦਾ ਹੈ, ਜਿਸ ਨੂੰ ਆਮ ਤੌਰ ‘ਤੇ ਪੀਸ ਕੇ ਵਰਤਿਆ ਜਾਂਦਾ ਹੈ। ਅਖਰੋਟ ‘ਚ ਵਿਟਾਮਿਨ, ਕਾਪਰ, ਫਾਸਫੋਰਸ, ਮੈਗਨੀਸ਼ੀਅਮ, ਆਇਰਨ, ਐਂਟੀਆਕਸੀਡੈਂਟ ਅਤੇ ਹੋਰ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਦਿਲ ਦੇ ਰੋਗ, ਗਠੀਆ ਅਤੇ ਪੇਟ ਦੀਆਂ ਸਮੱਸਿਆਵਾਂ ਨੂੰ ਠੀਕ ਕਰਦੇ ਹਨ।

ਦੁੱਧ ਵਿੱਚ ਇਦਾਂ ਮਿਲਾ ਕੇ ਪੀਓ ਜਾਇਫਲ

ਹੁਣ ਸਵਾਲ ਉੱਠਦਾ ਹੈ ਕਿ ਜਾਇਫਲ ਦਾ ਸੇਵਨ ਕਿਵੇਂ ਕਰਨਾ ਚਾਹੀਦਾ ਹੈ? ਇਸ ਲਈ ਤੁਹਾਨੂੰ ਦੱਸ ਦੇਈਏ ਕਿ ਜਾਇਫਲ ਦਾ ਸੇਵਨ ਕਦੇ ਵੀ ਜ਼ਿਆਦਾ ਮਾਤਰਾ ‘ਚ ਨਹੀਂ ਕਰਨਾ ਚਾਹੀਦਾ। ਸਿਰਫ਼ ਇੱਕ ਚੁਟਕੀ ਜਾਇਫਲ ਤੁਹਾਡੇ ਲਈ ਰਾਮਬਾਣ ਸਾਬਤ ਹੋ ਸਕਦਾ ਹੈ। ਇਸ ਦੇ ਲਈ ਗਰਮ ਦੁੱਧ ‘ਚ ਇਕ ਚੁਟਕੀ ਜਾਇਫਲ ਪਾਊਡਰ ਮਿਲਾਓ ਜਾਂ ਫਿਰ ਦੁੱਧ ‘ਚ ਜਾਇਫਲ ਨੂੰ ਪੀਸ ਕੇ ਮਿਲਾ ਲਓ ਅਤੇ ਦਿਨ ‘ਚ ਸਿਰਫ ਇਕ ਵਾਰ ਇਸ ਦਾ ਸੇਵਨ ਕਰੋ।

ਜਾਇਫਲ ਦਾ ਦੁੱਧ ਪੀਣ ਨਾਲ ਹੁੰਦੇ ਇਹ ਫਾਇਦੇ

ਜਾਇਫਲ ਦਾ ਦੁੱਧ ਪੀਣ ਨਾਲ ਲੀਵਰ ਅਤੇ ਦਿਲ ਦੀ ਬਿਮਾਰੀ ਦਾ ਖਤਰਾ ਘੱਟ ਹੋ ਸਕਦਾ ਹੈ। ਇੰਨਾ ਹੀ ਨਹੀਂ ਇਸ ‘ਚ ਕੈਂਸਰ ਵਿਰੋਧੀ ਗੁਣ ਵੀ ਪਾਏ ਜਾਂਦੇ ਹਨ।

ਰਾਤ ਨੂੰ ਸੌਣ ਤੋਂ ਪਹਿਲਾਂ ਜਾਇਫਲ ਦਾ ਦੁੱਧ ਪੀਣ ਨਾਲ ਗਠੀਏ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ, ਕਿਉਂਕਿ ਇਸ ਵਿਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਜੋੜਾਂ ਅਤੇ ਮਾਸਪੇਸ਼ੀਆਂ ਦੇ ਦਰਦ ਲਈ ਕੰਮ ਕਰਦੇ ਹਨ।

ਜਾਇਫਲ ਦੇ ਦੁੱਧ ਦਾ ਸੇਵਨ ਕਰਨ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲ ਸਕਦੀ ਹੈ। ਇਹ ਗੈਸ ਅਤੇ ਬਦਹਜ਼ਮੀ ਦੀ ਸਮੱਸਿਆ ਨੂੰ ਦੂਰ ਕਰ ਸਕਦਾ ਹੈ।

ਜੋ ਲੋਕ ਇਨਸੌਮਨੀਆ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ, ਉਨ੍ਹਾਂ ਨੂੰ ਰਾਤ ਨੂੰ ਸੌਣ ਵੇਲੇ ਜਾਇਫਲ ਦਾ ਦੁੱਧ ਪੀਣਾ ਚਾਹੀਦਾ ਹੈ, ਇਸ ਨਾਲ ਨੀਂਦ ਦੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ ਅਤੇ ਇਨਸੌਮਨੀਆ ਦੀ ਸਮੱਸਿਆ ਵੀ ਦੂਰ ਹੁੰਦੀ ਹੈ।

Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।

ਐਕਸ ਗਰਲਫਰੈਂਡ ਦੀਆਂ ਅਸ਼ਲੀਲ ਤਸਵੀਰਾਂ ਵਾਇਰਲ ਕਰਨੀਆਂ ਪਈਆਂ ਮਹਿੰਗੀਆਂ

0

ਅਮਰੀਕਾ ਦੇ ਟੈਕਸਾਸ ‘ਚ ਬਿਨਾਂ ਇਜਾਜ਼ਤ ਤੋਂ ਆਪਣੀ ਐਕਸ ਗਰਲਫਰੈਂਡ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਕਰਨ ਵਾਲੇ ਵਿਅਕਤੀ ਨੂੰ ਅਦਾਲਤ ਨੇ ਸਖ਼ਤ ਸਬਕ ਸਿਖਾਇਆ ਹੈ। ਦਰਅਸਲ, ਟੈਕਸਾਸ ਜੂਰੀ ਨੇ ‘ਰਿਵੇਂਜ ਪੋਰਨ’ ਦੀ ਸ਼ਿਕਾਰ ਇੱਕ ਪੀੜਤ ਮਹਿਲਾ ਦੇ ਪੱਖ ‘ਚ ਫੈਸਲਾ ਸੁਣਾਉਂਦਿਆਂ ਹੋਇਆਂ ਦੋਸ਼ੀ ਨੂੰ 1.2 ਅਰਬ ਅਮਰੀਕੀ ਡਾਲਰ ਯਾਨੀ ਕਰੀਬ 9 ਹਜ਼ਾਰ 984 ਕਰੋੜ ਰੁਪਏ ਮੁਆਵਜ਼ੇ ਵਜੋਂ ਅਦਾ ਕਰਨ ਦਾ ਹੁਕਮ ਦਿੱਤਾ ਹੈ।

ਐਨਬੀਸੀ ਨਿਊਜ਼ ਦੀ ਰਿਪੋਰਟ ਮੁਤਾਬਕ ਫਿਲਹਾਲ ਔਰਤ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਅਦਾਲਤ ਦੇ ਦਸਤਾਵੇਜ਼ਾਂ ਵਿੱਚ ਪੀੜਤਾ ਨੇ ਆਪਣੇ ਐਕਸ ਬੁਆਏਫ੍ਰੈਂਡ ‘ਤੇ ਇੰਟਰਨੈੱਟ ‘ਤੇ ਅਸ਼ਲੀਲ ਤਸਵੀਰਾਂ ਸਾਂਝੀਆਂ ਕਰਨ ਦਾ ਦੋਸ਼ ਲਗਾਇਆ ਹੈ। ਇਸ ਮਾਮਲੇ ਵਿੱਚ ਅਦਾਲਤ ਨੇ ਪੀੜਤ ਔਰਤ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ।

ਇੰਟਰਨੈੱਟ ‘ਤੇ ਪੋਸਟ ਕੀਤੀਆਂ ਐਕਸ ਗਰਲਫਰੈਂਡ ਦੀਆਂ ਅਸ਼ਲੀਲ ਤਸਵੀਰਾਂ

ਦੋਸ਼ ਹੈ ਕਿ ਮਹਿਲਾ ਦੇ ਐਕਸ ਬੁਆਏਫ੍ਰੈਂਡ ਮਾਰਕਸ ਜਮਾਲ ਜੈਕਸਨ ਨੇ ਕਥਿਤ ਤੌਰ ‘ਤੇ ਇਹ ਤਸਵੀਰਾਂ ਕਈ ਸੋਸ਼ਲ ਮੀਡੀਆ ਸਾਈਟਾਂ ‘ਤੇ ਪੋਸਟ ਕੀਤੀਆਂ ਸਨ। ਨਾਲ ਹੀ, ਉਸ ਨੇ ਪੀੜਤ ਦੀਆਂ ਇਤਰਾਜ਼ਯੋਗ ਤਸਵੀਰਾਂ ਉਸ ਦੇ ਦੋਸਤਾਂ, ਉਸ ਦੇ ਸਹਿ-ਕਰਮਚਾਰੀਆਂ ਅਤੇ ਪਰਿਵਾਰਕ ਮੈਂਬਰਾਂ ਨਾਲ ਸਾਂਝੀਆਂ ਕੀਤੀਆਂ ਸਨ।

ਮੈਸੇਜ ਕਰਕੇ ਪੀੜਤਾ ਨੂੰ ਦਿੰਦਾ ਸੀ ਧਮਕੀਆਂ

ਪੀੜਤਾ ਦੇ ਵਕੀਲਾਂ ਦਾ ਕਹਿਣਾ ਹੈ ਕਿ ਜੈਕਸਨ ਨੇ ਪੀੜਤਾ ਦੀ ਇਮੇਜ ਖਰਾਬ ਕਰਨ ਦੇ ਇਰਾਦੇ ਨਾਲ ਅਜਿਹਾ ਕੀਤਾ ਹੈ। ਇਸ ਦੇ ਨਾਲ ਹੀ ਉਹ ਪੀੜਤਾ ਨੂੰ ਲਗਾਤਾਰ ਧਮਕੀਆਂ ਦਿੰਦਾ ਰਹਿੰਦਾ ਸੀ ਕਿ ‘ਹੁਣ ਤੈਨੂੰ ਇੰਟਰਨੈੱਟ ਤੋਂ ਆਪਣੀਆਂ ਅਸ਼ਲੀਲ ਤਸਵੀਰਾਂ ਹਟਾਉਣ ਲਈ ਸਾਰੀ ਉਮਰ ਲਾਉਣੀ ਹੋਵੇਗੀ’।

2022 ‘ਚ ਦਰਜ ਕਰਵਾਇਆ ਮਾਮਲਾ

ਰਿਪੋਰਟ ਮੁਤਾਬਕ ਪੀੜਤਾ ਅਤੇ ਮਾਰਕਸ ਜਮਾਲ ਜੈਕਸਨ ਨੇ 2016 ‘ਚ ਡੇਟਿੰਗ ਸ਼ੁਰੂ ਕੀਤੀ ਸੀ। ਫਿਰ ਦੋਵੇਂ ਰਿਲੇਸ਼ਨਸ਼ਿਪ ਵਿੱਚ ਆਏ ਅਤੇ ਇਕੱਠੇ ਰਹਿਣ ਲੱਗ ਗਏ ਸਨ। ਪਰ ਸਾਲ 2020 ਵਿੱਚ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ। ਅਦਾਲਤ ਵਿੱਚ ਪੀੜਤਾ ਦੇ ਵਕੀਲਾਂ ਨੇ ਦੱਸਿਆ ਕਿ ਅਕਤੂਬਰ 2021 ਵਿੱਚ ਜੈਕਸਨ ਨੇ ਪੀੜਤਾ ਨੂੰ ਧਮਕੀ ਭਰੇ ਸੁਨੇਹੇ ਭੇਜਣੇ ਸ਼ੁਰੂ ਕਰ ਦਿੱਤੇ ਸਨ। ਨਾਲ ਹੀ, ਉਸ ਨੇ ਅਸ਼ਲੀਲ ਵੈਬਸਾਈਟਾਂ ‘ਤੇ ਉਸ ਦੀਆਂ ਅਸ਼ਲੀਲ ਫੋਟੋਆਂ ਅਤੇ ਵੀਡੀਓਜ਼ ਨੂੰ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪੀੜਤਾ ਨੇ 2022 ‘ਚ ਮਾਮਲਾ ਦਰਜ ਕਰਵਾਇਆ ਸੀ।

ਅਦਾਲਤ ਨੇ 1.2 ਬਿਲੀਅਨ ਡਾਲਰ ਦੇਣ ਦਾ ਦਿੱਤਾ ਹੁਕਮ

ਮਾਰਕਸ ਜਮਾਲ ਜੈਕਸਨ ਸੁਣਵਾਈ ਦੌਰਾਨ ਅਦਾਲਤ ਵਿੱਚ ਪੇਸ਼ ਨਹੀਂ ਹੋਇਆ ਪਰ ਉਸ ਦਾ ਇੱਕ ਵਕੀਲ ਮੌਜੂਦ ਸੀ। ਅਦਾਲਤ ਨੇ ਮਾਰਕਸ ਨੂੰ ਉਸ ਦੀ ਐਕਸ ਗਰਲਫਰੈਂਡ (ਪੀੜਤਾ) ਨੂੰ ਅਤੀਤ ਅਤੇ ਭਵਿੱਖ ਦੀ ਮਾਨਸਿਕ ਪਰੇਸ਼ਾਨੀ ਦੇਣ ਲਈ $200 ਮਿਲੀਅਨ ਅਕੇ ਹਰਜਾਨੇ ਦੇ ਤੌਰ ‘ਤੇ $1 ਬਿਲੀਅਨ (ਕੁੱਲ $1.2 ਬਿਲੀਅਨ) ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ।

ਇਮਰਾਨ ਖਾਨ ਦੀਆਂ ਮੁੜ ਵਧੀਆਂ ਮੁਸ਼ਕਿਲਾਂ

0

ਜੇਲ੍ਹ ‘ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਉਨ੍ਹਾਂ ‘ਤੇ ਅਤੇ ਉਨ੍ਹਾਂ ਦੀ ਤੀਜੀ ਪਤਨੀ ਬੁਸ਼ਰਾ ਬੀਬੀ ‘ਤੇ ਬਹੁਤ ਗੰਭੀਰ ਦੋਸ਼ ਲਗਾਏ ਗਏ ਹਨ। ਦਰਅਸਲ, ਅਨਾਥ ਬੱਚਿਆਂ ਦੇ ਵੈਲਫੇਅਰ ਸੈਂਟਰ ਦੀ ਸੁਪਰਡੈਂਟ ਰਹਿ ਚੁੱਕੀ ਇੱਕ ਔਰਤ ਨੇ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ‘ਤੇ ਸੈਕਸ ਰੈਕੇਟ ਚਲਾਉਣ ਦਾ ਦੋਸ਼ ਲਗਾਇਆ ਹੈ।

‘ਆਜਤਕ’ ਨਿਊਜ਼ ਚੈਨਲ ਨੇ ਪਾਕਿਸਤਾਨੀ ਮੀਡੀਆ ਦੇ ਹਵਾਲੇ ਨਾਲ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਕਾਸ਼ਾਨਾ ਵੈਲਫੇਅਰ ਹਾਊਸ ਦੀ ਸਾਬਕਾ ਸੁਪਰਡੈਂਟ ਅਫਾਸ਼ਾ ਲਤੀਫ ਨੇ ਦਾਅਵਾ ਕੀਤਾ ਹੈ ਕਿ ਜਦੋਂ ਇਮਰਾਨ ਖਾਨ ਦੇਸ਼ ਦੇ ਪ੍ਰਧਾਨ ਮੰਤਰੀ ਸਨ ਤਾਂ ਉਨ੍ਹਾਂ ਦੇ ਘਰ ਯਤੀਮ ਲੜਕੀਆਂ ਨੂੰ ਭੇਜਿਆ ਜਾਂਦਾ ਸੀ ਅਤੇ ਉੱਥੇ ਉਨ੍ਹਾਂ ਬੱਚੀਆਂ ਦਾ ਜਿਨਸੀ ਸੋਸ਼ਣ ਹੁੰਦਾ ਸੀ।

ਇੰਨਾ ਹੀ ਨਹੀਂ ਲਾਵਾਰਿਸ ਬੱਚੀਆਂ ਨੂੰ ਡਰਾਇਆ ਧਮਕਾਇਆ ਜਾਂਦਾ ਸੀ। ਲਤੀਫ਼ ਦਾ ਦਾਅਵਾ ਹੈ ਕਿ ਕਈ ਲਾਵਾਰਿਸ ਬੱਚੀਆਂ ਅਜੇ ਵੀ ਲਾਪਤਾ ਹਨ। ਉਨ੍ਹਾਂ ਨੇ ਪਾਕਿਸਤਾਨੀ ਮੀਡੀਆ ਚੈਨਲ ਨਾਲ ਗੱਲ ਕਰਦਿਆਂ ਹੋਇਆਂ ਕਿਹਾ ਕਿ ਇਹ ਸਭ ਇਮਰਾਨ ਖਾਨ ਦੀ ਤੀਜੀ ਪਤਨੀ ਬੁਸ਼ਰਾ ਬੀਬੀ ਯਾਨੀ ਪਿੰਕੀ ਪੀਰਨੀ ਦੇ ਕਹਿਣ ‘ਤੇ ਹੋਇਆ ਸੀ।

ਕਈ ਕੁੜੀਆਂ ਦੀ ਹੋ ਚੁੱਕੀ ਹੈ ਹੱਤਿਆ

ਰਿਪੋਰਟ ਮੁਤਾਬਕ ਅਫਾਸ਼ਾ ਲਤੀਫ ਨੇ ਕਿਹਾ ਕਿ ਅਨਾਥ ਲੜਕੀਆਂ ਨਾਲ ਜਾਨਵਰਾਂ ਤੋਂ ਵੀ ਮਾੜਾ ਸਲੂਕ ਕੀਤਾ ਜਾਂਦਾ ਸੀ। ਇੱਥੋਂ ਤੱਕ ਕਿ ਕਈ ਕੁੜੀਆਂ ਦੇ ਗੁਪਤ ਅੰਗ ਵੀ ਇੰਨੇ ਵੱਧ ਜ਼ਖ਼ਮੀ ਕਰ ਦਿੱਤੇ ਜਾਂਦੇ ਸਨ ਕਿ ਉਨ੍ਹਾਂ ਦਾ ਆਪਰੇਸ਼ਨ ਕਰਵਾਉਣਾ ਪੈਂਦਾ ਸੀ। ਅਫਾਸ਼ਾ ਨੇ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦੇ ਨਾਲ ਅਜਮਲ ਚੀਮਾ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਦੋ ਲਾਵਾਰਿਸ ਕੁੜੀਆਂ ਦਾ ਜਿਨਸੀ ਸ਼ੋਸ਼ਣ ਕਰਨ ਤੋਂ ਬਾਅਦ ਚੀਮਾ ਨੂੰ ਪਾਗਲ ਕਰਾਰ ਦੇ ਕੇ ਪਾਗਲ ਖਾਨੇ ਭੇਜ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਸਾਬਕਾ ਸੁਪਰਡੈਂਟ ਨੇ ਇਲਜ਼ਾਮ ਲਗਾਇਆ ਕਿ ਇਮਰਾਨ ਖਾਨ ਦੇ ਪੀਐਮ ਕਾਰਜਕਾਲ ਵਿੱਚ ਕਈ ਲੜਕੀਆਂ ਦੀ ਹੱਤਿਆ ਹੋ ਚੁੱਕੀ ਹੈ।

ਇਮਰਾਨ ਖਾਨ ਆਪਣੇ ਕਰੀਬੀਆਂ ਨਾਲ ਕਰਦੇ ਸੀ ਜਿਨਸੀ ਸ਼ੋਸ਼ਣ

ਦੱਸ ਦਈਏ ਕਿ ਪਾਕਿਸਤਾਨ ਦੇ ਪੰਜਾਬ ਦੇ ਸਰਗੋਧਾ ਸ਼ਹਿਰ ਵਿੱਚ ਸਾਲ 1970 ਵਿੱਚ ਕਾਸ਼ਾਨਾ ਵੈਲਫੇਅਰ ਹਾਊਸ ਦੀ ਸਥਾਪਨਾ ਕੀਤੀ ਗਈ ਸੀ, ਜਿੱਥੇ ਲਾਵਾਰਿਸ, ਅਨਾਥ ਅਤੇ ਗਰੀਬ ਲੜਕੀਆਂ ਨੂੰ ਰੱਖਿਆ ਜਾਂਦਾ ਹੈ। ਅਫਾਸ਼ਾ ਲਤੀਫ ਨੇ ਦਾਅਵਾ ਕੀਤਾ ਕਿ ਉੱਥੇ ਦਹਾਕਿਆਂ ਤੋਂ ਲੜਕੀਆਂ ਨਾਲ ਘਿਨਾਉਣੇ ਕੰਮ ਕੀਤੇ ਜਾ ਰਹੇ ਹਨ। ਇਨ੍ਹਾਂ ਲੜਕੀਆਂ ਦਾ ਸ਼ੋਸ਼ਣ ਕਰਨ ‘ਚ ਇਮਰਾਨ ਖਾਨ ਦੇ ਕਈ ਕਰੀਬੀ ਲੋਕ ਸ਼ਾਮਲ ਹਨ।

ਇਸ ਪੂਰੇ ਮਾਮਲੇ ਦਾ ਖੁਲਾਸਾ ਕਰਦਿਆਂ ਹੋਇਆਂ ਅਫਾਸ਼ਾ ਲਤੀਫ ਨੇ ਇਕ ਚਿੱਠੀ ਵੀ ਲਿਖੀ ਹੈ, ਜੋ ਕਿ ਵਾਇਰਲ ਹੋ ਰਹੀ ਹੈ। ਅਫਾਸ਼ਾ ਦਾ ਕਹਿਣਾ ਹੈ ਕਿ ਮੈਂ ਆਪਣੀ ਨੌਕਰੀ ਅਤੇ ਆਪਣੀ ਜਾਨ ਨੂੰ ਖਤਰੇ ਵਿਚ ਪਾ ਕੇ ਇਮਰਾਨ ਖਾਨ ਦੇ ਕਾਲੇ ਕਾਰਨਾਮਿਆਂ ਦਾ ਲਗਾਤਾਰ ਪਰਦਾਫਾਸ਼ ਕੀਤਾ ਹੈ, ਕਿਉਂਕਿ ਮੈਂ ਇਹ ਸਭ ਨਹੀਂ ਦੇਖ ਸਕਦੀ ਸੀ। ਜ਼ਿਕਰਯੋਗ ਹੈ ਕਿ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਗਏ ਇਮਰਾਨ ਖਾਨ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਹ ਫਿਲਹਾਲ ਜੇਲ੍ਹ ‘ਚ ਬੰਦ ਹਨ।

ਛੋਟੀ ਜਿਹੀ ਉਮਰ ‘ਚ ਸ਼ਤਰੰਜ ਖਿਡਾਰੀ ਆਰ ਪ੍ਰਾਗਨਾਨੰਦਾ ਨੇ ਹਾਸਲ ਕੀਤੀ ਇਹ ਖਾਸ ਉਪਲਬਧੀ

0

ਭਾਰਤੀ ਗ੍ਰੈਂਡਮਾਸਟਰ ਆਰ. ਪ੍ਰਾਗਨਾਨੰਦਾ ਸ਼ਤਰੰਜ ਵਿਸ਼ਵ ਕੱਪ 2023 ਦੇ ਸੈਮੀਫਾਈਨਲ ‘ਚ ਪਹੁੰਚ ਗਏ ਹਨ। ਇਸ ਨਾਲ ਉਨ੍ਹਾਂ ਨੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਪ੍ਰਾਗਨਾਨੰਦਾ ਅਜਿਹਾ ਕਰਨ ਵਾਲੇ ਦੂਜੇ ਭਾਰਤੀ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਕੇਵਲ ਵਿਸ਼ਵਨਾਥਨ ਆਨੰਦ ਹੀ ਸੈਮੀਫਾਈਨਲ ਵਿੱਚ ਪਹੁੰਚ ਸਕੇ ਸਨ। ਪ੍ਰਾਗਨਾਨੰਦਾ ਨੇ ਵੀਰਵਾਰ ਨੂੰ ਸਡਨ ਟਾਈਬ੍ਰੇਕਰ ‘ਚ ਅਰਜੁਨ ਏਰੀਗੈਸੀ ਨੂੰ 5-4 ਨਾਲ ਹਰਾਇਆ। ਇਸ ਜਿੱਤ ਨਾਲ ਉਨ੍ਹਾਂ ਨੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ।

ਪ੍ਰਾਗਨਾਨੰਦਾ ਅਤੇ ਅਰਜੁਨ ਵਿਚਾਲੇ ਵੀਰਵਾਰ ਨੂੰ ਮੁਕਾਬਲਾ ਹੋਇਆ ਸੀ। ਇਸ ਮੈਚ ਵਿੱਚ ਪ੍ਰਾਗਨਾਨੰਦਾ ਨੇ ਸਡਨ ਟਾਈਬ੍ਰੇਕਰ ਵਿੱਚ 5-4 ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਉਹ ਸੈਮੀਫਾਈਨਲ ‘ਚ ਪਹੁੰਚ ਗਏ ਹਨ। ਉਨ੍ਹਾਂ ਨੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਪ੍ਰਾਗਨਾਨੰਦਾ ਸੈਮੀਫਾਈਨਲ ‘ਚ ਪਹੁੰਚਣ ਵਾਲੇ ਦੂਜੇ ਭਾਰਤੀ ਹਨ। ਪ੍ਰਾਗਨਾਨੰਦਾ ਦੀ ਜਿੱਤ ਤੋਂ ਬਾਅਦ ਉਨ੍ਹਾਂ ਦੀ ਮਾਂ ਬਹੁਤ ਭਾਵੁਕ ਹੋ ਗਈ। ਉਨ੍ਹਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਹੁਣ ਸੈਮੀਫਾਈਨਲ ‘ਚ ਪ੍ਰਾਗਨਾਨੰਦਾ ਦਾ ਮੁਕਾਬਲਾ ਅਮਰੀਕਾ ਦੇ ਫੈਬੀਆਨੋ ਕਾਰੂਆਨਾ ਨਾਲ ਹੋਵੇਗਾ। ਪ੍ਰਾਗਨਾਨੰਦਾ ਕੋਲ ਅਗਲੇ ਸਾਲ ਹੋਣ ਵਾਲੇ ਕੈਂਡੀਡੇਟਸ ਟੂਰਨਾਮੈਂਟ ਲਈ ਕੁਆਲੀਫਾਈ ਕਰਨ ਦਾ ਵਧੀਆ ਮੌਕਾ ਹੈ। ਸ਼ਤਰੰਜ ਵਿਸ਼ਵ ਕੱਪ ਵਿੱਚ ਟਾਪ 3 ਵਿੱਚ ਰਹਿਣ ਵਾਲੇ ਖਿਡਾਰੀਆਂ ਨੂੰ ਕੈਂਡੀਡੇਟ ਮੁਕਾਬਲੇ ਵਿੱਚ ਜਾਣ ਦਾ ਮੌਕਾ ਮਿਲੇਗਾ। ਇਸ ਮੁਕਾਬਲੇ ‘ਚ ਵਿਸ਼ਵਨਾਥਨ ਆਨੰਦ ਖੇਡ ਚੁੱਕੇ ਹਨ।

ਭਾਰਤੀ ਗ੍ਰੈਂਡਮਾਸਟਰ ਵਿਸ਼ਵਨਾਥਨ ਆਨੰਦ 5 ਵਾਰ ਵਿਸ਼ਵ ਚੈਂਪੀਅਨ ਰਹਿ ਚੁੱਕੇ ਹਨ। ਉਹ 1988 ਵਿੱਚ ਪਹਿਲੀ ਵਾਰ ਗ੍ਰੈਂਡਮਾਸਟਰ ਬਣੇ ਸਨ। ਉਨ੍ਹਾਂ ਨੇ 2000, 2007, 2008, 2010 ਅਤੇ 2012 ਵਿੱਚ ਖਿਤਾਬ ਜਿੱਤਿਆ ਸੀ।

ਜ਼ਿਕਰਯੋਗ ਹੈ ਕਿ ਪ੍ਰਾਗਨਾਨੰਦਾ ਦੀ ਉਮਰ ਮਹਿਜ਼ 18 ਸਾਲ ਹੈ ਅਤੇ ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਕਈ ਉਪਲਬਧੀਆਂ ਆਪਣੇ ਨਾਮ ਕਰ ਲਈਆਂ ਹਨ। ਉਹ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦੇ ਇੰਟਰਨੈਸ਼ਨਲ ਮਾਸਟਰ ਹਨ। ਉਨ੍ਹਾਂ ਨੇ 10 ਸਾਲ 10 ਮਹੀਨੇ ਦੀ ਉਮਰ ਵਿੱਚ ਇਹ ਮੁਕਾਮ ਹਾਸਲ ਕੀਤਾ ਸੀ। ਉਨ੍ਹਾਂ ਨੇ ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ਦੌਰਾਨ ਆਪਣਾ ਪਹਿਲਾ ਗ੍ਰੈਂਡਮਾਸਟਰ ਖਿਤਾਬ ਹਾਸਲ ਕੀਤਾ ਸੀ।

ਭਾਰਤੀ ਅਥਲੀਟ ਦੁਤੀ ਚੰਦ ਨੂੰ ਵੱਡਾ ਝਟਕਾ

0

ਭਾਰਤੀ ਅਥਲੀਟ ਦੁਤੀ ਚੰਦ ‘ਤੇ 4 ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਦੁਤੀ ਦਾ ਟੈਸਟ ਹੋਇਆ ਸੀ। ਇਸ ਵਿੱਚ ਸਿਲੈਕਟਿਵ ਐਂਡਰੋਜਨ ਰੀਸੈਪਟਰ ਮਾਡਿਊਲੇਟਰ (SARMs) ਪਾਏ ਗਏ। ਦੁਤੀ ‘ਤੇ ਲੱਗਾ ਚਾਰ ਸਾਲ ਦਾ ਬੈਨ  ਜਨਵਰੀ 2023 ਤੋਂ ਮੰਨਿਆ ਜਾਵੇਗਾ। ਡੋਪਿੰਗ ਕਾਰਨ ਉਸ ‘ਤੇ ਪਾਬੰਦੀ ਲਗਾਈ ਗਈ ਹੈ। ਉਸਨੇ ਸਾਲ 2021 ਵਿੱਚ  ਗ੍ਰਾਂ ਪ੍ਰੀ ਵਿੱਚ 100 ਮੀਟਰ ਦੀ ਦੌੜ 11.17 ਸਕਿੰਟ ਵਿੱਚ ਪੂਰੀ ਕਰਕੇ ਇੱਕ ਰਾਸ਼ਟਰੀ ਰਿਕਾਰਡ ਬਣਾਇਆ। ਦੁਤੀ ਨੇ ਕਈ ਮੌਕਿਆਂ ‘ਤੇ ਵਧੀਆ ਪ੍ਰਦਰਸ਼ਨ ਕੀਤਾ ਹੈ।

ਦੁਤੀ ਨੇ ਏਸ਼ੀਆਈ ਖੇਡਾਂ 2018 ਵਿੱਚ 100 ਮੀਟਰ ਅਤੇ 200 ਮੀਟਰ ਵਿੱਚ ਦੋ ਸੋਨ ਤਗਮੇ ਜਿੱਤੇ ਸਨ। ‘ਦਿ ਬ੍ਰਿਜ’ ‘ਤੇ ਛਪੀ ਖਬਰ ਮੁਤਾਬਕ ਨਾਡਾ ਦੇ ਅਧਿਕਾਰੀਆਂ ਨੇ ਪਿਛਲੇ ਸਾਲ ਦੁਤੀ ਦਾ ਸੈਂਪਲ ਲਿਆ ਸੀ। ਦੁਤੀ ਦੇ ਪਹਿਲੇ ਨਮੂਨੇ ਵਿੱਚ ਐਂਡਾਰੀਨ, ਓਸਟਾਰੀਨ ਅਤੇ ਲਿੰਗੈਂਡਰੋਲ ਪਾਏ ਗਏ ਹਨ। ਦੂਜੇ ਨਮੂਨੇ ਵਿਚ ਐਂਡਾਰੀਨ ਅਤੇ ਓਸਟਾਰਾਈਨ ਪਾਇਆ ਗਿਆ ਹੈ। ਦੁਤੀ ਨੂੰ ਬੀ ਸੈਂਪਲ ਟੈਸਟ ਦੇਣ ਦਾ ਮੌਕਾ ਮਿਲਿਆ। ਇਸ ਦੇ ਲਈ ਉਸ ਨੂੰ 7 ਦਿਨ ਦਾ ਸਮਾਂ ਦਿੱਤਾ ਗਿਆ ਸੀ। ਪਰ ਦੁਤੀ ਨੇ ਅਜਿਹਾ ਨਹੀਂ ਕੀਤਾ।

ਦੁਤੀ ਨੂੰ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ ਇਸ ਸਾਲ ਜਨਵਰੀ ‘ਚ ਮੁਅੱਤਲ ਕਰ ਦਿੱਤਾ ਸੀ। ਇਸ ਕਾਰਨ ਉਹ ਹੁਣ ਤੱਕ ਦੇ ਸਾਰੇ ਮੁਕਾਬਲਿਆਂ ਵਿੱਚੋਂ ਬਾਹਰ ਚੱਲ ਰਹੀ ਸੀ। ਉਹ ਫਿਲਹਾਲ ਰਾਸ਼ਟਰੀ ਕੈਂਪ ਦਾ ਹਿੱਸਾ ਨਹੀਂ ਹੈ। ਦੁਤੀ ਦਾ ਟੈਸਟ 5 ਦਸੰਬਰ 2022 ਨੂੰ ਭੁਵਨੇਸ਼ਵਰ ਵਿੱਚ ਲਿਆ ਗਿਆ ਸੀ।

ਜ਼ਿਕਰਯੋਗ ਹੈ ਕਿ ਦੁਤੀ ਚੰਦ ਨੇ ਦਮਦਾਰ ਪ੍ਰਦਰਸ਼ਨ ਦੇ ਦਮ ‘ਤੇ ਕਈ ਮੌਕਿਆਂ ‘ਤੇ ਤਿਰੰਗਾ ਲਹਿਰਾਇਆ ਹੈ। ਉਸ ਨੇ ਏਸ਼ੀਆਈ ਖੇਡਾਂ 2018 ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਉਸਨੇ 100 ਮੀਟਰ ਅਤੇ 200 ਮੀਟਰ ਵਿੱਚ ਦੋ ਤਗਮੇ ਜਿੱਤੇ। ਇਸ ਤੋਂ ਪਹਿਲਾਂ ਉਸ ਨੇ 2013 ਵਿੱਚ ਪੁਣੇ ਵਿੱਚ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਉਹ 2017 ਵਿੱਚ ਭੁਵਨੇਸ਼ਵਰ ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤ ਚੁੱਕੀ ਹੈ। ਦੂਤੀ ਨੇ ਦੱਖਣੀ ਏਸ਼ਿਆਈ ਖੇਡਾਂ 2016 ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। 100 ਮੀਟਰ ਦੌੜ ਲਈ ਪਾਇਆ ਗਿਆ। ਇਸ ਦੇ ਨਾਲ ਹੀ 200 ਮੀਟਰ ਦੌੜ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।

‘ਗਦਰ 2’ ਦੀ ਬਲਾਕਬਸਟਰ ਕਮਾਈ ਨਾਲ ਈਸ਼ਾ ਦਿਓਲ ਹੋਈ ਗਦਗਦ

0

ਸੰਨੀ ਦਿਓਲ ਦੀ ਗਦਰ 2 ਬਾਕਸ ਆਫਿਸ ‘ਤੇ ਧਮਾਲ ਮਚਾ ਰਹੀ ਹੈ। ਇਹ ਫਿਲਮ ਜਲਦ ਹੀ 300 ਕਰੋੜ ਦੇ ਕਲੱਬ ‘ਚ ਸ਼ਾਮਲ ਹੋਣ ਜਾ ਰਹੀ ਹੈ। ਗਦਰ 2 ਨੇ ਬਾਕਸ ਆਫਿਸ ‘ਤੇ ਤਹਿਲਕਾ ਮਚਾ ਦਿੱਤਾ ਹੈ, ਇਸ ਨੇ ਕਈ ਰਿਕਾਰਡ ਤੋੜ ਦਿੱਤੇ ਹਨ। ਸੰਨੀ ਦਿਓਲ ਦੀ ਗਦਰ 2 ਕਾਰਨ ਹੀ ਪੂਰਾ ਦਿਓਲ ਪਰਿਵਾਰ ਇਕੱਠਾ ਹੋਇਆ ਹੈ। ਸੰਨੀ ਦੀ ਭੈਣ ਈਸ਼ਾ ਦਿਓਲ ਵੀ ਫਿਲਮ ਦੀ ਸਫਲਤਾ ਤੋਂ ਕਾਫੀ ਖੁਸ਼ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਗਦਰ 2 ਨੂੰ ਲੈ ਕੇ ਪੋਸਟ ਸ਼ੇਅਰ ਕੀਤੀ ਹੈ। ਜੋ ਕਾਫੀ ਵਾਇਰਲ ਹੋ ਰਿਹਾ ਹੈ।

ਈਸ਼ਾ ਨੇ ਸੋਸ਼ਲ ਮੀਡੀਆ ‘ਤੇ ਗਦਰ 2 ਦੇ ਬਾਕਸ ਆਫਿਸ ਕਲੈਕਸ਼ਨ ਦੀ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿੱਚ ਇਸਨੂੰ Blockbuster ਲਿਖਿਆ ਹੋਇਆ ਹੈ। ਈਸ਼ਾ ਨੇ ਤਰਨ ਆਦਰਸ਼ ਦੀ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਗਦਰ 2 ਦੇ ਛੇਵੇਂ ਦਿਨ ਦੀ ਕਲੈਕਸ਼ਨ ਬਾਰੇ ਦੱਸਿਆ ਗਿਆ ਹੈ।

ਗਦਰ 2 ਦੀ ਸਕ੍ਰੀਨਿੰਗ ‘ਤੇ ਗਈ ਸੀ ਈਸ਼ਾ

ਦਿਓਲ ਭਰਾ-ਭੈਣ ਪਹਿਲੀ ਵਾਰ ਇਕੱਠੇ ਹੋਏ

ਦਿਓਲ ਪਰਿਵਾਰ ਲਈ ਗਦਰ 2 ਬਹੁਤ ਖਾਸ ਰਹੀ ਹੈ। ਜਦੋਂ ਫਿਲਮ ਦੀ ਸਕ੍ਰੀਨਿੰਗ ‘ਤੇ ਉਨ੍ਹਾਂ ਨੂੰ ਇਕੱਠੇ ਦੇਖਿਆ ਗਿਆ, ਤਾਂ ਇਹ ਪਹਿਲੀ ਵਾਰ ਸੀ ਜਦੋਂ ਸੰਨੀ ਅਤੇ ਬੌਬੀ ਆਪਣੀਆਂ ਦੋ ਭੈਣਾਂ ਈਸ਼ਾ-ਅਹਾਨਾ ਨਾਲ ਨਜ਼ਰ ਆਏ। ਸੰਨੀ ਅਤੇ ਬੌਬੀ ਦੇ ਨਾਲ ਈਸ਼ਾ ਦੀ ਬਾਂਡਿੰਗ ਨੂੰ ਕਾਫੀ ਪਸੰਦ ਕੀਤਾ ਗਿਆ।

ਗਦਰ 2 ਦੀ ਗੱਲ ਕਰੀਏ ਤਾਂ ਫਿਲਮ ਨੇ ਹੁਣ ਤੱਕ 283 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਦਾ ਸੱਤਵੇਂ ਦਿਨ ਦਾ ਕਲੈਕਸ਼ਨ ਸਾਹਮਣੇ ਆ ਗਿਆ ਹੈ। ਫਿਲਮ ਨੇ ਸੱਤਵੇਂ ਦਿਨ 23.28 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਅਨਿਲ ਸ਼ਰਮਾ ਦੁਆਰਾ ਨਿਰਦੇਸ਼ਿਤ ਗਦਰ 2 ਵਿੱਚ ਸੰਨੀ ਦੇ ਨਾਲ ਅਮੀਸ਼ਾ ਪਟੇਲ, ਉਤਕਰਸ਼ ਸ਼ਰਮਾ ਅਤੇ ਮਨੀਸ਼ ਵਾਧਵਾ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਏ।

MOST COMMENTED