ਸੰਜੀਵਨੀ ਗਰੁੱਪ ਆਫ਼ ਨਰਸਿੰਗ ਦਾਊਦਪੁਰ ਵਿਖੇ ਫਰੈਸ਼ਰ ਅਤੇ ਫੇਅਰਵੈੱਲ ਪਾਰਟੀ ਦਾ ਆਯੋਜਨ

ਸਮਰਾਲਾ,  11 ਮਾਰਚ ( ਵਰਿੰਦਰ ਸਿੰਘ ਹੀਰਾ)  ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਜੀਵਨੀ ਗਰੁੱਪ ਆਫ਼ ਨਰਸਿੰਗ ਦਾਊਦਪੁਰ ਵਿਖੇ ਫਰੈਸ਼ਰ ਅਤੇ ਫੇਅਰਵੈੱਲ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥਣਾਂ ਨੇ ਵੰਨ ਸੁਵੰਨੀਆਂ ਵੰਨਗੀਆਂ ਪੇਸ਼ ਕੀਤੀਆਂ ਜਿਸ ਵਿੱਚ ਭੰਗੜਾ, ਗਿੱਧਾ, ਸੋਲੋ ਡਾਂਸ, ਗਰੁੱਪ ਡਾਂਸ ਅਤੇ ਮਾਡਲਿੰਗ  ਕੀਤੀ ਗਈ। ਇਸ ਸਮਾਗਮ ਦਾ ਥੀਮ ਅਲੱਗ ਪਾਰਟੀ ਰੱਖਿਆ ਗਿਆ, ਜਿਸਦਾ ਉਦਘਾਟਨ ਚੇਅਰਪਰਸਨ ਪ੍ਰੇਮ ਲਾਲ ਬਾਂਸਲ ਅਤੇ ਡਾਇਰੈਕਟਰ ਵਿਸ਼ਾਲ ਬਾਂਸਲ ਨੇ ਕੀਤਾ। ਸਮਾਗਮ ਦੌਰਾਨ ਪ੍ਰੇਮ ਲਾਲ ਬਾਂਸਲ ਨੇ ਵਿਦਿਆਰਥੀਆਂ ਨੂੰ ਹੱਲਸ਼ੇਰੀ ਦਿੱਤੀ ਅਤੇ ਉਤਸ਼ਾਹਿਤ ਕੀਤਾ ਅਤੇ ਕਿਹਾ ਅੱਜ ਤੋਂ ਤੁਹਾਡੀ ਜ਼ਿੰਦਗੀ ਇੱਕ ਅਹਿਮ ਪੜਾਅ ਵਿੱਚ ਕਦਮ ਰੱਖਣ ਲੱਗੀ ਹੈ, ਜਿੱਥੇ ਤੁਸੀਂ ਸਮਾਜਸੇਵਾ ਨੂੰ ਸਮਰਪਿਤ ਹੋ ਕੇ ਕੰਮ ਕਰਨਾ ਹੈ। ਉਨ੍ਹਾਂ ਸਮੂਹ ਵਿਦਿਆਰਥਣਾਂ ਨੂੰ ਵੋਮੈਨ ਡੇਜ਼ ਦੀਆਂ ਵੀ ਮੁਬਾਰਕਾਂ ਦਿੱਤੀਆਂ। ਸਮਾਗਮ ਵਿੱਚ ਗੁਰਨੂਰ ਕੌਰ ਮਿਸ ਫਰੈਸ਼ਰ ਵਿੱਚ ਪਹਿਲਾ ਸਥਾਨ ਲਈ ਚੁਣੀ ਗਈ ਅਤੇ ਰਨਰਅੱਪ ਸੁਖਮਨਜੀਤ ਕੌਰ ਚੁਣੀ ਗਈ। ਮਿਸਟਰ ਫਰੈਸ਼ਰ ਕਰਨਵੀਰ ਸਿੰਘ ਅਤੇ ਰਨਰਅੱਪ ਖੁਸ਼ਪ੍ਰੀਤ ਸਿੰਘ ਚੁਣੇ ਗਏ। ਇਸ ਤੋਂ ਇਲਾਵਾ ਬੈਸਟ ਸਮਾਇਲ ਮਿਸ ਨੀਤੂ ਅਤੇ ਮਿਸਟਰ ਇਨੋਸੈਂਟ ਹੁਸਨਵੀਰ ਸਿੰਘ ਚੁਣੇ ਗਏ। ਓ. ਟੀ. ਕਲਾਸ ਵਿੱਚੋਂ ਮਿਸ ਫਰੈਸ਼ਰ ਅਮਨਪ੍ਰੀਤ ਕੌਰ ਅਤੇ ਮਿਸਟਰ ਫਰੈਸ਼ਰ ਗੁਰਚਰਨ ਸਿੰਘ ਚੁਣੇ ਗਏ। ਸਮਾਗਮ ਵਿੱਚ ਕਾਲਜ ਦਾ ਸਮੂਹ ਸਟਾਫ ਜਿਸ ਵਿੱਚ ਪ੍ਰਿੰੋਸੀਪਲ ਪ੍ਰੋ. ਡਾ. ਕੁਲਦੀਪ ਕੌਰ, ਗਗਨਦੀਪ ਕੌਰ, ਹਰਵਿੰਦਰ ਕੌਰ, ਜਸਪ੍ਰੀਤ ਕੌਰ, ਲਵਪ੍ਰੀਤ ਕੌਰ ਅਤੇ ਸੁਖਚੈਨ ਸਿੰਘ ਮੌਜੂਦ ਸਨ। ਸਮਾਗਮ ਦੇ ਅਖੀਰ ਵਿੱਚ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ ਜਿਸ ਵਿੱਚ ਡਾ. ਸੁਨੀਤਾ ਬਾਂਸਲ, ਪੰਕਜ ਬਾਂਸਲ, ਗਰੀਸ਼ ਬਾਂਸਲ ਅਤੇ ਮ੍ਰਿਸਜ਼ ਗਰੀਸ਼ ਬਾਂਸਲ ਹਾਜ਼ਰ ਸਨ। ਸਮਾਗਮ ਵਿੱਚ ਸੰਸਥਾ ਦਾ ਦਫਤਰੀ ਅਮਲਾ ਵੀ ਹਾਜਰ ਸੀ। ਅਖੀਰ ਪ੍ਰਿੰਸੀਪਲ ਡਾ. ਕੁਲਦੀਪ ਕੌਰ ਨੇ ਸਮਾਗਮ ਵਿੱਚ ਆਈਆਂ ਸਖਸ਼ੀਅਤਾਂ ਅਤੇ ਵਿਦਿਆਰਥਣਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ।

LEAVE A REPLY

Please enter your comment!
Please enter your name here