
ਪੱਛੜੀਆਂ ਤੇ ਅਨੁਸੂਚਿਤ ਜਾਤੀਆਂ ਦੇ ਉਥਾਨ ਲਈ ‘ਬਾਬਾ ਸਾਹਿਬ ਬੀ. ਆਰ. ਅੰਬੇਦਕਰ ਮਿਸ਼ਨਰੀ ਸਭਾ’ ਦਾ ਕੀਤਾ ਗਿਆ ਗਠਨ।
ਸੰਸਥਾ ਦੇ ਅਹੁਦੇਦਾਰਾਂ ਦੀ ਚੋਣ ਲਈ 2 ਮਾਰਚ ਨੂੰ ਹੋਵੇਗੀ ਮੀਟਿੰਗ
ਸਮਰਾਲਾ, 25 ਫਰਵਰੀ ( ਵਰਿੰਦਰ ਸਿੰਘ ਹੀਰਾ) ਸਮਰਾਲਾ ਸ਼ਹਿਰ ਵਿੱਚ ਅਨੁਸੂਚਿਤ ਅਤੇ ਪੱਛੜੀਆਂ ਜਾਤੀਆਂ ਦੇ ਉਥਾਨ ਲਈ ਇੱਕ ਸਾਂਝੇ ਤੌਰ ਤੇ ਮੀਟਿੰਗ ਕਾਮਰੇਡ ਭਜਨ ਸਿੰਘ ਸਾਬਕਾ ਪ੍ਰਧਾਨ ਨਗਰ ਕੌਂੋਸਲ, ਮੈਨੇਜਰ ਕਰਮਚੰਦ ਅਤੇ ਡਾ. ਸੋਹਣ ਲਾਲ ਬਲੱਗਣ ਦੀ ਅਗਵਾਈ ਹੇਠ ਕੀਤੀ ਗਈ, ਮੀਟਿੰਗ ਦੌਰਾਨ ਆਮ ਲੋਕਾਂ ਦੀ ਭਲਾਈ ਲਈ ਇੱਕ ਸੰਸਥਾ ਬਣਾਉਣ ਸਬੰਧੀ ਗੱਲਬਾਤ ਕੀਤੀ ਗਈ। ਮੀਟਿੰਗ ਵਿੱਚ ਬੂਟਾ ਸਿੰਘ ਪ੍ਰਧਾਨ ਕੰਗ ਪੱਤੀ, ਕਮਲਜੀਤ ਸਿੰਘ ਬੰਗੜ ਢਿੱਲੋਂ ਪੱਤੀ, ਰਾਮ ਜੀ ਦਾਸ ਮੱਟੂ ਮਸੰਦ ਪੱਤੀ ਵੱਲੋਂ ਸ਼ਾਮਲ ਹੋਏ। ਮੀਟਿੰਗ ਦੌਰਾਨ ਮਤਾ ਪਾਸ ਕੀਤਾ ਗਿਆ ਕਿ ਸ਼ਹਿਰ ਦੀਆਂ ਗਰੀਬ ਬਸਤੀਆਂ ਵਿੱਚ ਜੋ ਲੋਕ ਰਹਿ ਰਹੇ ਹਨ, ਉਨ੍ਹਾਂ ਦੀ ਸਹੂਲਤ ਲਈ ਸਾਂਝੇ ਤੌਰ ਅਜਿਹੀ ਇਮਾਰਤ ਦਾ ਨਿਰਮਾਣ ਕੀਤਾ ਜਾਵੇ ਜਿੱਥੇ ਗਰੀਬ ਲੋਕ ਉਸ ਇਮਾਰਤ ਨੂੰ ਆਪਣੀ ਵਰਤੋਂ ਵਿੱਚ ਲੈ ਸਕਣ। ਇਸ ਉਦੇਸ਼ ਨੂੰ ਮੁੱਖ ਰੱਖਕੇ ਬਾਬਾ ਸਾਹਿਬ ਬੀ. ਆਰ. ਅੰਬੇਦਕਰ ਮਿਸ਼ਨਰੀ ਸਭਾ ਸਮਰਾਲਾ ਨਾਂ ਦੀ ਇੱਕ ਸੰਸਥਾ ਬਣਾਉਣ ਲਈ ਮਤਾ ਪਾਸ ਕੀਤਾ ਗਿਆ, ਜਿਸ ਲਈ 21 ਮੈਂਬਰਾਂ ਦੀ ਕਮੇਟੀ ਚੁਣੀ ਗਈ। ਇਸ ਕਮੇਟੀ ਦੇ ਕਾਰਜ ਲਈ 2 ਮਾਰਚ ਦਿਨ ਐਤਵਾਰ ਨੂੰ ਮੀਟਿੰਗ ਕਰਕੇ, ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਇਸ ਉਪਰੰਤ ਇਹ ਸੰਸਥਾ ਗਰੀਬਾਂ ਦੀ ਭਲਾਈ ਲਈ ਕਾਰਜ ਅਰੰਭ ਕਰੇਗੀ, ਨਗਰ ਕੌਂੋਸਲ ਪ੍ਰਧਾਨ, ਸਥਾਨਕ ਹਲਕਾ ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਗਰੀਬ ਬਸਤੀਆਂ ਦੇ ਨਜਦੀਕ ਹੀ ਭਵਨ ਦੇ ਨਿਰਮਾਣ ਲਈ ਮੰਗ ਪੱਤਰ ਦੇਵੇਗੀ ਅਤੇ ਗਰੀਬਾਂ ਦੀ ਸਹਾਇਤਾ ਲਈ ਹੋਰ ਕਾਰਜ ਕਰੇਗੀ। ਨਵੀਂ ਬਣਾਈ ਸੰਸਥਾ ਲਈ ਬਣਾਈ ਕਮੇਟੀ ਵਿੱਚ ਪ੍ਰਮੁੱਖ ਤੌਰ ਤੇ ਜਸਪਾਲ ਸਿੰਘ, ਕੇਵਲ ਸਿੰਘ, ਕਾਮਰੇਡ ਭਜਨ ਸਿੰਘ, ਮੈਨੇਜਰ ਕਰਮ ਚੰਦ, ਐਡਵੋਕੇਟ ਸ਼ਿਵ ਕਲਿਆਣ, ਰਾਮਜੀਤ ਸਿੰਘ, ਬਲਦੇਵ ਸਿੰਘ, ਰਾਜਿੰਦਰ ਮੱਟੂ, ਕਮਲਜੀਤ ਬੰਗੜ, ਬਲਦੇਵ ਤੂਰ, ਕੁਲਵਿੰਦਰ ਸਿੰਘ, ਮਲਕੀਤ ਸਿੰਘ ਬਾਬਾ, ਪਰਮਜੀਤ ਸਿੰਘ ਪੰਮੀ, ਰਾਮ ਜੀ ਦਾਸ ਮੱਟੂ, ਮੇਲਾ ਸਿੰਘ, ਬੂਟਾ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਗੁਰੂ ਰਵਿਦਾਸ, ਅਮਰਜੀਤ ਸਿੰਘ, ਸੋਹਣ ਸਿੰਘ, ਗੁਰਦੀਪ ਸਿੰਘ, ਲਖਵੀਰ ਸਿੰਘ, ਲੱਖੀ, ਭੋਲਾ ਮੱਟੂ, ਮੋਹਣ ਸਿੰਘ, ਬੁੱਧ ਰਾਮ ਕਲਿਆਣ, ਪਵਨ ਭੱਟੀ, ਸੁਰੇਸ਼ ਕੁਮਾਰ ਸ਼ਾਮਲ ਕੀਤੇ ਗਏ ਹਨ। ਇਸ ਸੰਸਥਾ ਨੂੰ ਬਣਾਉਣ ਲਈ ਵਾਲਮੀਕ ਮੰਦਿਰ ਕਮੇਟੀ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮੰਦਰ ਕਮੇਟੀ ਵੱਲੋਂ ਵੀ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਗਿਆ।