
ਸ੍ਰੀ ਬਾਬਾ ਮਨੋਹਰ ਦਾਸ ਆਸ਼ਰਮ ਵਿਖੇ ਅਧਿਕ ਮਾਸ ਦੇ ਸਬੰਧ ਵਿੱਚ ਚੰਡੀ ਮਹਾ ਯੱਗ 2 ਜੂਨ ਤੋਂ ਸ਼ੁਰੂ
ਸਮਰਾਲਾ, 1 ਜੂਨ ( ਵਰਿੰਦਰ ਸਿੰਘ ਹੀਰਾ/ ਜਸਵੀਰ ਹੇਡੋਂ) ਨੇੜਲੇ ਪਿੰਡ ਹੇਡੋ ਦੇ ਸੰਤ ਆਸ਼ਰਮ ਸ੍ਰੀ ਬਾਬਾ ਮਨੋਹਰ ਦਾਸ ਆਸ਼ਰਮ ਵਿਖੇ ਮਿਤੀ 2 ਜੂਨ ਤੋਂ 10 ਜੂਨ ਤੱਕ ਅਧਿਕ ਮਾਸ ਦੇ ਸੰਬੰਧ ਵਿੱਚ ਚੰਡੀ ਮਹਾ ਯੱਗ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ।। ਇਸ ਮਹਾ ਯਗ ਵਿੱਚ ਰੋਜਾਨਾ ਕਥਾ ਅਤੇ ਰਾਸਲੀਲਾ ਕੀਤੀ ਜਾਵੇਗੀ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਬਾਬਾ ਮਨੋਹਰ ਦਾਸ ਆਸ਼ਰਮ ਦੇ ਗੱਦੀ ਨਸ਼ੀਨ ਮਹੰਤ ਸਵਾਮੀ ਰਾਮ ਦਿਨੇਸ਼ ਦਾਸ ਜੀ ਨੇ ਦੱਸਿਆ ਕਿ ਮਿਤੀ 2 ਜੂਨ ਤੋਂ ਆਰੰਭ ਹੋਣ ਵਾਲੇ ਚੰਡੀ ਮਹਾ ਯਗ ਦੇ ਆਯੋਜਨ ਵਿੱਚ ਹਰ ਰੋਜ਼ ਸ਼ਾਮ ਤ ਵਜੇ ਤੋਂ 6 ਵਜੇ ਤਕ ਪ੍ਰਸਿੱਧ ਕਥਾਵਾਚਕ ਸ੍ਰੀ ਪੁਨੀਤ ਭਗਤ ਮਾਲੀ ਜੀ ਮਹਾਰਾਜ ਸੰਗਤਾਂ ਨੂੰ ਕਥਾ ਸੁਣਾ ਕੇ ਨਿਹਾਲ ਕਰਨਗੇ ਅਤੇ ਹਰ ਰੋਜ਼ ਸ਼ਾਮ 7 ਵਜੇ ਤੋਂ ਰਾਤ 11 ਵਜੇ ਤੱਕ ਰਾਸ ਲੀਲਾ ਦਾ ਆਯੋਜਨ ਕੀਤਾ ਜਾਵੇਗਾ। ਮਹੰਤ ਸਵਾਮੀ ਰਾਮ ਦਿਨੇਸ਼ ਦਾਸ ਜੀ ਨੇ ਅੱਗੇ ਦੱਸਿਆ ਕਿ ਇਨਾਂ ਦਿਨਾਂ ਵਿੱਚ ਸਾਰਾ ਦਿਨ ਵਿਸ਼ਾਲ ਭੰਡਾਰਾ ਚਲਦਾ ਰਹੇਗਾ। ਬਾਬਾ ਜੀ ਨੇ ਦੱਸਿਿਆ ਕਿ ਇਹ ਯੱਗ ਅਚਾਰਿਆ ਭਵਨ ਜੋਸੀ ਜੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।।ਉਹਨਾਂ ਇਲਾਕੇ ਦੀਆਂ ਸੰਗਤਾਂ ਨੂੰ ਇਸ ਕਥਾ ਅਤੇ ਰਾਸਲੀਲਾ ਦਾ ਆਨੰਦ ਮਾਣਨ ਅਤੇ ਆਪਣਾ ਜੀਵਨ ਸਫਲਾ ਕਰਨ ਲਈ 2 ਜੂਨ ਤੋਂ 10 ਜੂਨ ਤੱਕ ਸ੍ਰੀ ਬਾਬਾ ਮਨੋਹਰ ਆਸ਼ਰਮ ਵਿਖੇ ਆਉਣ ਦੀ ਅਪੀਲ ਕੀਤੀ।