Home Blog Page 4

ਚਾਰ ਦਹਾਕਿਆਂ ਬਾਅਦ ਆਏ ਫੈਸਲੇ ਤੋਂ ਬਾਅਦ ਪੀੜਤ ਪਰਿਵਾਰਾਂ ਨੂੰ ਕੁਝ ਰਾਹਤ ਤਾਂ ਮਿਲੀ, ਪਰ ਸਕੂਨ ਨਹੀਂ- ਬੰਬ

0

ਚਾਰ ਦਹਾਕਿਆਂ ਬਾਅਦ ਆਏ ਫੈਸਲੇ ਤੋਂ ਬਾਅਦ ਪੀੜਤ ਪਰਿਵਾਰਾਂ ਨੂੰ ਕੁਝ ਰਾਹਤ ਤਾਂ ਮਿਲੀ, ਪਰ ਸਕੂਨ ਨਹੀਂ- ਬੰਬ

ਸੱਜਣ ਕੁਮਾਰ ਦੁਆਰਾ ਕੀਤੇ ਘਿਨੌਣੇ ਕਾਰੇ ਦੀ ਸਜਾ ਫਾਂਸੀ ਹੋਣੀ ਚਾਹੀਦੀ ਹੈ।

ਸਮਰਾਲਾ, 27 ਫਰਵਰੀ ( ਵਰਿੰਦਰ ਸਿੰਘ ਹੀਰਾ )ਬੀਤੇ ਦਿਨੀਂ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਰਾਊਜ਼ ਐਵੇਨਿਊ ਕੋਰਟ ਵੱਲੋਂ ਦੋਹਰੀ ਉਮਰ ਕੈਦ ਦੀ ਜੋ ਸਜਾ ਸੁਣਾਈ ਗਈ ਹੈ ਉਹ ਅਜੇ ਵੀ ਥੋੜੀ ਹੈ, ਅਜਿਹੇ ਵਿਅਕਤੀ ਲਈ ਤਾਂ ਫਾਂਸੀ ਤੋਂ ਘੱਟ ਸਜਾ ਹੋਣੀ ਹੀ ਨਹੀਂ ਚਾਹੀਦੀ, ਬੇਸ਼ੱਕ ਪੀੜਤ ਪਰਿਵਾਰਾਂ ਨੂੰ ਇਸ ਫੈਸਲੇ ਨਾਲ ਕੁਝ ਰਾਹਤ ਜਰੂਰ ਮਿਲੀ ਹੈ, ਪਰ ਸਕੂਨ ਨਹੀਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਲਵਿੰਦਰ ਸਿੰਘ ਬੰਬ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਲਾਹਕਾਰ ਸਮਰਾਲਾ ਹਲਕਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਨਸਲਕੁਸ਼ੀ ਨਾਲ ਸਬੰਧਿਤ ਮਾਮਲੇ ਵਿੱਚ ਦੂਜੀ ਵਾਰ ਉਮਰ ਕੈਦ ਹੋਈ ਹੈ। ਉਸ ਵੇਲੇ ਬਾਹਰੀ ਦਿੱਲੀ ਤੋਂ ਸੰਸਦ ਮੈਂਬਰ ਸੱਜਣ ਕੁਮਾਰ ਨੇ ਦੰਗਾਕਾਰੀਆਂ ਦੀ ਭੀੜ ਦੀ ਅਗਵਾਈ ਕੀਤੀ ਸੀ, ਸਰਸਵਤੀ ਵਿਹਾਰ ਇਲਾਕੇ ਵਿੱਚ ਸਿੱਖ ਪਿਉ ਪੁੱਤ ਨੂੰ ਜਿੰਦਾ ਸਾੜਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਸੱਜਣ ਕੁਮਾਰ ਵਰਗੇ ਦਰਿੰਦੇ ਵਿਅਕਤੀ ਨੇ ਦਿੱਲੀ ਕਤਲੇਆਮ ਵਿੱਚ ਮੋਹਰੀ ਭੂਮਿਕਾ ਨਿਭਾਈ ਸੀ, ਜਿਸ ਨੂੰ ਸਿੱਖ ਕੌਮ ਕਦੇ ਵੀ ਮੁਆਫ ਨਹੀਂ ਕਰੇਗੀ। ਉਸਨੂੰ ਮਿਲੀ ਦੋਹਰੀ ਉਮਰ ਕੈਦ ਦੀ ਸਜਾ ਪੀੜਤ ਪਰਿਵਾਰਾਂ ਨੂੰ ਕੁਝ ਰਾਹਤ ਤਾਂ ਮਹਿਸੂਸ ਹੋਈ ਹੈ, ਪ੍ਰੰਤੂ ਜੋ ਉਨ੍ਹਾਂ ਦੇ ਅੰਦਰ ਜਖਮ ਹਨ, ਉਹ ਅਜੇ ਵੀ ਅੱਲ੍ਹੇ ਹਨ। ਸੱਜਣ ਕੁਮਾਰ ਤੋਂ ਬਾਅਦ ਹੁਣ ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਨੂੰ ਸਜਾ ਮਿਲਣ ਦੀ ਵਾਰੀ ਹੈ। ਅਜਿਹੇ ਦਰਿੰਦਿਆਂ ਨੂੰ 41 ਸਾਲ ਬਾਅਦ ਸਜਾ ਮਿਲਣਾ ਪੀੜਤ ਪਰਿਵਾਰਾਂ ਲਈ ਇੰਨਾ ਲੰਮਾ ਸਮਾਂ ਸਜਾ ਦਿਵਾਉਣ ਲਈ ਜੱਦੋਜਹਿਦ ਕਰਨਾ, ਅਜਿਹੇ ਸਿਰੜ ਲਈ ਪੀੜੜ ਪਰਿਵਾਰਾਂ ਨੂੰ ਸਲਾਮ ਹੈ।

5 ਮਾਰਚ ਨੂੰ ਚੰਡੀਗੜ੍ਹ ਲੱਗਣ ਵਾਲਾ ਧਰਨਾ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗਾ – ਢੀਂਡਸਾ

0

5 ਮਾਰਚ ਨੂੰ ਚੰਡੀਗੜ੍ਹ ਲੱਗਣ ਵਾਲਾ ਧਰਨਾ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗਾ – ਢੀਂਡਸਾ

 ਬੀ. ਕੇ. ਯੂ. (ਲੱਖੋਵਾਲ) ਦੇ ਕਿਸਾਨ, ਮਜ਼ਦੂਰ ਅਤੇ ਵਰਕਰ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਪੁੱਜਣ ਲਈ ਤਤਪਰ।

ਸਮਰਾਲਾ, 25 ਫਰਵਰੀ ( ਵਰਿੰਦਰ ਸਿੰਘ ਹੀਰਾ) ।ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 5 ਮਾਰਚ ਤੋਂ ਚੰਡੀਗੜ੍ਹ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਲੱਗਣ ਵਾਲੇ ਧਰਨੇ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਹਨ। ਇਹ ਧਰਨਾ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਵਾਅਦਾ ਖਿਲਾਫੀ ਵਿਰੁੱਧ ਸ਼ੁਰੂ ਕੀਤਾ ਜਾਵੇਗਾ। ਜਿਸ ਲਈ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੇ ਕਿਸਾਨਾਂ, ਮਜ਼ਦੂਰਾਂ ਅਤੇ ਬੀ. ਕੇ. ਯੂ. (ਲੱਖੋਵਾਲ) ਦੇ ਵਰਕਰਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਜਿਸ ਸਬੰਧੀ ਯੂਨੀਅਨ ਦੇ ਸਾਰੇ ਬਲਾਕਾਂ ਦੇ ਪ੍ਰਮੁੱਖ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ, ਜੋ ਪਿੰਡ ਪਿੰਡ ਜਾ ਕੇ ਇਸ ਸਬੰਧੀ ਸਬੰਧੀ ਲਾਮਬੰਦ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਕਿਹਾ ਸੰਯੁਕਤ ਕਿਸਾਨ ਮੋਰਚਾ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਪੰਜਾਬ ਸਰਕਾਰ ਨੇ ਮੋਰਚੇ ਨਾਲ ਇਕ ਲਿਖਤੀ ਸਮਝੌਤਾ ਕੀਤਾ ਸੀ ਜਿਸ ਵਿੱਚ ਕਿਸਾਨਾਂ ਦੀਆਂ ਕਈ ਮੰਗਾਂ ਮੰਨ ਕੇ ਲਾਗੂ ਕੀਤੀਆਂ ਜਾਣੀਆਂ ਸਨ ਜਿਵੇਂ ਕਿ ਕਿਸਾਨ ਜਥੇਬੰਦੀਆਂ ਦੀ ਇਕ ਅਹਿਮ ਮੰਗ ਸੀ ਕਿ ਜੋ ਦਿੱਲੀ ਮੋਰਚੇ ਦੇ ਸ਼ਹੀਦ ਕਿਸਾਨ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀਆਂ ਦੇਣਾ, ਕਿਸਾਨਾਂ ਸਿਰ ਚੜ੍ਹੇ ਕਰਜ਼ੇ ਦੇ ਮਾਮਲੇ, ਜ਼ਮੀਨਾਂ ਦੇ ਤਕਸੀਮਾਂ ਦੇ ਕੇਸਾਂ ਦਾ ਨਿਪਟਾਰਾ, ਸਰਹੰਦ ਫੀਡਰ ਤੇ ਲਿਫਟ ਪੰਪਾਂ ਵਾਲੀਆਂ ਮੋਟਰਾਂ ਨੂੰ ਖੇਤੀਬਾੜੀ ਕਨੈਕਸ਼ਨ ਐਲਾਨ ਕੇ ਬਿੱਲ ਮੁਆਫ਼ ਕਰਨੇ, ਖਾਦਾਂ ਦੇ ਨਾਲ ਨੈਨੋ ਪੈਕਿੰਗ ਦੇਣੀ ਬੰਦ ਕਰਨੀ, ਨਕਲੀ ਕੀੜੇ ਮਾਰ ਅਤੇ ਨਦੀਨ ਨਾਸ਼ਕ ਦਵਾਈਆਂ ਬੀਜਾਂ ਅਤੇ ਖਾਦਾਂ ਦੇ ਮਸਲੇ, ਜੰਗਲੀ ਜਾਨਵਰਾਂ ਤੋਂ ਫਸਲਾਂ ਦੀ ਰਾਖੀ ਲਈ ਮੁੜ ਤੋਂ 12 ਬੋਰ ਦੇ ਹਥਿਆਰ ਦਾ ਲਾਈਸੈਂਸ ਦੇਣਾ, ਪਸ਼ੂਆਂ ਅਤੇ ਕੁੱਤਿਆਂ ਦਾ ਹੱਲ ਕੱਢਣਾ ਖੇਤੀਬਾੜੀ ਬੀਮਾ ਯੋਜਨਾ ਲਾਗੂ ਕਰਨੀ, ਕਿਸਾਨਾਂ ਨੂੰ ਹੜ੍ਹਾਂ ਅਤੇ ਗੜੇਮਾਰੀ ਕਾਰਨ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਦੇਣਾ, ਸਹਿਕਾਰੀ ਸੋਸਾਇਟੀਆਂ ਵਿੱਚ ਨਵੇਂ ਖਾਤੇ ਖੋਲ੍ਹਣ ਤੇ ਲਾਈਵ ਪਾਬੰਦੀ ਹਟਾਉਣਾ, ਆਬਾਦਕਾਰਾਂ ਅਤੇ ਗੰਨਾ ਕਾਸ਼ਤਕਾਰਾਂ ਦੇ ਮਸਲਿਆਂ ਸਬੰਧੀ ਵੀ ਸਰਕਾਰ ਇਕ ਸਭ ਕਮੇਟੀ ਬਣਾਵੇ, ਗੰਨੇ ਦੀ ਬਕਾਇਆ ਰਾਸ਼ੀ ਸਮੇਂ ਸਿਰ ਕਿਸਾਨਾਂ ਦੇ ਖਾਤਿਆਂ ਵਿੱਚ ਪਾਉਣਾ, ਸਾਰੀਆਂ ਸਬਜ਼ੀਆਂ ਤੇ ਦਾਲਾਂ ਮੱਕੀ ਤੇ ਐਮ.ਐਸ.ਪੀ. ਦੇਣਾ, ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਸਰਕਾਰ ਪਾਣੀਆਂ ਤੇ ਮਾਲਕੀ ਦਾ ਹੱਕ ਜਤਾਵੇ ਅਤੇ ਡੈਮ ਸੇਫਟੀ ਐਕਟ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਤੇ ਜੋਰ ਪਾਵੇ, ਬਿਜਲੀ ਸੋਧ ਬਿੱਲ 2022 ਨੂੰ ਰੱਦ ਕਰਵਾਉਣਾ, ਚਿੱਪ ਵਾਲੇ ਸਮਾਰਟ ਮੀਟਰ ਲਾਉਣੇ ਬੰਦ ਕਰਨੇ ਇਹਨਾਂ ਮੰਗਾਂ ਨਾਲ ਐਸ.ਕੇ.ਐਮ ਦੇ ਆਗੂਆਂ ਨੇ ਪੰਜਾਬ ਸਰਕਾਰ ਨਾਲ ਮੀਟਿੰਗ ਕੀਤੀ ਜਿਸ ਵਿੱਚ ਕੁਝ ਮੰਗਾਂ ਤੇ ਸਹਿਮਤੀ ਹੋਈ ਸੀ ਤੇ ਮਾਨ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ 31 ਮਾਰਚ 2024 ਤੱਕ ਇਹਨਾਂ ਨੂੰ ਲਾਗੂ ਕੀਤਾ ਜਾਵੇਗਾ ਪਰ ਸਰਕਾਰ ਨੇ ਇਹਨਾਂ ਵਿੱਚੋਂ ਇਕ ਵੀ ਮੰਗ ਹੁਣ ਤੱਕ ਧਰਾਤਲ ਤੇ ਲਾਗੂ ਨਹੀਂ ਕੀਤੀ ਤੇ ਨਾ ਹੀ ਜੋ ਕੇਂਦਰ ਸਰਕਾਰ ਨੇ ਨਵਾਂ ਖੇਤੀਬਾੜੀ ਖਰੜਾ ਕਾਨੂੰਨ ਤਿਆਰ ਕਰਕੇ ਰਾਜਾਂ ਨੂੰ ਭੇਜਿਆ ਹੈ ਉਸ ਨੂੰ ਵੀ ਅਜੇ ਤੱਕ ਪੰਜਾਬ ਸਰਕਾਰ ਨੇ ਵਿਧਾਨ ਸਭਾ ਸੈਸ਼ਨ ਵਿੱਚ ਲਿਆ ਕੇ ਰੱਦ ਨਹੀਂ ਕੀਤਾ ਇਸੇ ਤਰ੍ਹਾਂ ਕੇਂਦਰ ਸਰਕਾਰ ਨੇ ਵੀ ਕਿਸਾਨਾਂ ਨਾਲ ਦਿੱਲੀ ਮੋਰਚੇ ਦੇ ਚੁੱਕਣ ਸਮੇਂ ਕਿਸਾਨਾਂ ਨਾਲ ਕਈ ਵਾਅਦੇ ਕੀਤੇ ਸੀ ਜਿਵੇਂ ਕਿ ਐਮ.ਐਸ.ਪੀ. ਤੇ ਸਾਰੀਆਂ ਫਸਲਾਂ ਖਰੀਦਣ ਦੀ ਗਰੰਟੀ ਕਾਨੂੰਨ ਬਣਾਉਣਾ, ਫਸਲਾਂ ਦੇ ਭਾਅ ਸਵਾਮੀ ਨਾਥਨ ਦੀ ਰਿਪੋਰਟ ਮੁਤਾਬਕ ਸੀ2 +50 ਪ੍ਰੀਤਸ਼ਤ ਨਾਲ ਜੋੜ ਕੇ ਦੇਣੇ, ਫਸਲੀ ਬੀਮਾ ਯੋਜਨਾ ਲਾਗੂ ਕਰਨੀ, ਕਿਸਾਨਾਂ ਦੇ ਖੇਤੀ ਕਰਜੇ ਮਾਫ ਕਰਨੇ, ਲਖੀਮਪੁਰ ਘਟਨਾ ਦਾ ਇਨਸਾਫ, ਮੋਰਚੇ ਦੌਰਾਨ ਸ਼ਾਹੀਦ ਹੋਏ ਕਿਸਾਨਾਂ ਤੇ ਮਜ਼ਦੂਰਾਂ ਨੂੰ ਮੁਆਵਜਾ ਤੇ ਸਰਕਾਰੀ ਨੌਕਰੀਆਂ ਦੇਣਾ, ਕਿਸਾਨਾਂ ਦੇ ਦਰਜ ਪਰਚੇ ਰੱਦ ਕਰਨੇ ਆਦਿ ਮੰਗਾਂ ਸਨ ਜੋ ਕੇਂਦਰ ਸਰਕਾਰ ਨੇ ਦਿੱਲੀ ਮੋਰਚੇ ਦੇ ਚੱਕਣ ਮੌਕੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇਗਾ ਪਰ ਹੁਣ ਤੱਕ ਸਿਰਫ ਗੱਲਾਂ ਹੀ ਰਹਿ ਗਈਆਂ ਹਨ ਸਾਡੀ ਕੋਈ ਵੀ ਮੰਗ ਮੰਨੀ ਨਹੀਂ ਗਈ ਜਿਸ ਕਾਰਨ ਕਿਸਾਨਾਂ ਅੰਦਰ ਭਾਰੀ ਰੋਸ ਹੈ ਇਸ ਲਈ ਸਰਕਾਰ ਨੂੰ ਇਕ ਵਾਰ ਫੇਰ ਦੁਬਾਰਾ ਜਗਾਉਣ ਲਈ 5 ਮਾਰਚ ਤੋਂ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲੱਗਣ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਧਰਨੇ ਵਿੱਚ ਸਾਰੇ ਪੰਜਾਬ ਦੇ ਕਿਸਾਨ ਵੱਧ ਚੜ੍ਹ ਕੇ ਸ਼ਾਮਲ ਹੋ ਰਹੇ ਹਨ ਜਿਸ ਤਿਆਰੀਆਂ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਹਨ ਇਹ ਮੋਰਚਾ ਕੇਂਦਰ ਤੇ ਪੰਜਾਬ ਸਰਕਾਰ ਲਈ ਚੇਤਾਵਨੀ ਹੈ ਜੇਕਰ ਕਿਸਾਨਾਂ ਦੀਆਂ ਮੰਗਾਂ ਉਹ ਲਾਗੂ ਨਹੀਂ ਕਰਦੇ ਤਾਂ ਕਿਸਾਨ ਲੰਬੇ ਸਮੇਂ ਤੱਕ ਦੇਸ਼ ਦੀਆਂ ਰਾਜਧਾਨੀਆਂ ਵਿੱਚ ਇਸੇ ਤਰ੍ਹਾਂ ਡਟੇ ਰਹਿਣਗੇ 5 ਮਾਰਚ ਨੂੰ ਪੰਜਾਬ ਵਿੱਚੋਂ ਹਜ਼ਾਰਾਂ ਟਰੈਕਟਰ, ਟਰਾਲੀਆਂ, ਬੱਸਾਂ, ਕਾਰਾਂ ਤੇ ਕਿਸਾਨ ਲੰਗਰ ਪਾਣੀ, ਰਾਸ਼ਨ ਤੇ ਰਹਿਣ ਦਾ ਸਮਾਨ ਲੈ ਕੇ ਪਹੁੰਚ ਰਹੇ ਹਨ ।

ਪੱਛੜੀਆਂ ਤੇ ਅਨੁਸੂਚਿਤ ਜਾਤੀਆਂ ਦੇ ਉਥਾਨ ਲਈ ‘ਬਾਬਾ ਸਾਹਿਬ ਬੀ. ਆਰ. ਅੰਬੇਦਕਰ ਮਿਸ਼ਨਰੀ ਸਭਾ’ ਦਾ ਕੀਤਾ ਗਿਆ ਗਠਨ।

0

ਪੱਛੜੀਆਂ ਤੇ ਅਨੁਸੂਚਿਤ ਜਾਤੀਆਂ ਦੇ ਉਥਾਨ ਲਈ ‘ਬਾਬਾ ਸਾਹਿਬ ਬੀ. ਆਰ. ਅੰਬੇਦਕਰ ਮਿਸ਼ਨਰੀ ਸਭਾ’ ਦਾ ਕੀਤਾ ਗਿਆ ਗਠਨ।

ਸੰਸਥਾ ਦੇ ਅਹੁਦੇਦਾਰਾਂ ਦੀ ਚੋਣ ਲਈ 2 ਮਾਰਚ ਨੂੰ ਹੋਵੇਗੀ ਮੀਟਿੰਗ

ਸਮਰਾਲਾ, 25 ਫਰਵਰੀ ( ਵਰਿੰਦਰ ਸਿੰਘ ਹੀਰਾ)  ਸਮਰਾਲਾ ਸ਼ਹਿਰ ਵਿੱਚ ਅਨੁਸੂਚਿਤ ਅਤੇ ਪੱਛੜੀਆਂ ਜਾਤੀਆਂ ਦੇ ਉਥਾਨ ਲਈ ਇੱਕ ਸਾਂਝੇ ਤੌਰ ਤੇ ਮੀਟਿੰਗ ਕਾਮਰੇਡ ਭਜਨ ਸਿੰਘ ਸਾਬਕਾ ਪ੍ਰਧਾਨ ਨਗਰ ਕੌਂੋਸਲ, ਮੈਨੇਜਰ ਕਰਮਚੰਦ ਅਤੇ ਡਾ. ਸੋਹਣ ਲਾਲ ਬਲੱਗਣ ਦੀ ਅਗਵਾਈ ਹੇਠ ਕੀਤੀ ਗਈ, ਮੀਟਿੰਗ ਦੌਰਾਨ ਆਮ ਲੋਕਾਂ ਦੀ ਭਲਾਈ ਲਈ ਇੱਕ ਸੰਸਥਾ ਬਣਾਉਣ ਸਬੰਧੀ ਗੱਲਬਾਤ ਕੀਤੀ ਗਈ। ਮੀਟਿੰਗ ਵਿੱਚ ਬੂਟਾ ਸਿੰਘ ਪ੍ਰਧਾਨ ਕੰਗ ਪੱਤੀ, ਕਮਲਜੀਤ ਸਿੰਘ ਬੰਗੜ ਢਿੱਲੋਂ ਪੱਤੀ, ਰਾਮ ਜੀ ਦਾਸ ਮੱਟੂ ਮਸੰਦ ਪੱਤੀ ਵੱਲੋਂ ਸ਼ਾਮਲ ਹੋਏ। ਮੀਟਿੰਗ ਦੌਰਾਨ ਮਤਾ ਪਾਸ ਕੀਤਾ ਗਿਆ ਕਿ ਸ਼ਹਿਰ ਦੀਆਂ ਗਰੀਬ ਬਸਤੀਆਂ ਵਿੱਚ ਜੋ ਲੋਕ ਰਹਿ ਰਹੇ ਹਨ, ਉਨ੍ਹਾਂ ਦੀ ਸਹੂਲਤ ਲਈ ਸਾਂਝੇ ਤੌਰ ਅਜਿਹੀ ਇਮਾਰਤ ਦਾ ਨਿਰਮਾਣ ਕੀਤਾ ਜਾਵੇ ਜਿੱਥੇ ਗਰੀਬ ਲੋਕ ਉਸ ਇਮਾਰਤ ਨੂੰ ਆਪਣੀ ਵਰਤੋਂ ਵਿੱਚ ਲੈ ਸਕਣ। ਇਸ ਉਦੇਸ਼ ਨੂੰ ਮੁੱਖ ਰੱਖਕੇ ਬਾਬਾ ਸਾਹਿਬ ਬੀ. ਆਰ. ਅੰਬੇਦਕਰ ਮਿਸ਼ਨਰੀ ਸਭਾ ਸਮਰਾਲਾ ਨਾਂ ਦੀ ਇੱਕ ਸੰਸਥਾ ਬਣਾਉਣ ਲਈ ਮਤਾ ਪਾਸ ਕੀਤਾ ਗਿਆ, ਜਿਸ ਲਈ 21 ਮੈਂਬਰਾਂ ਦੀ ਕਮੇਟੀ ਚੁਣੀ ਗਈ। ਇਸ ਕਮੇਟੀ ਦੇ ਕਾਰਜ ਲਈ 2 ਮਾਰਚ ਦਿਨ ਐਤਵਾਰ ਨੂੰ ਮੀਟਿੰਗ ਕਰਕੇ, ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਇਸ ਉਪਰੰਤ ਇਹ ਸੰਸਥਾ ਗਰੀਬਾਂ ਦੀ ਭਲਾਈ ਲਈ ਕਾਰਜ ਅਰੰਭ ਕਰੇਗੀ, ਨਗਰ ਕੌਂੋਸਲ ਪ੍ਰਧਾਨ, ਸਥਾਨਕ ਹਲਕਾ ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਗਰੀਬ ਬਸਤੀਆਂ ਦੇ ਨਜਦੀਕ ਹੀ ਭਵਨ ਦੇ ਨਿਰਮਾਣ ਲਈ ਮੰਗ ਪੱਤਰ ਦੇਵੇਗੀ ਅਤੇ ਗਰੀਬਾਂ ਦੀ ਸਹਾਇਤਾ ਲਈ ਹੋਰ ਕਾਰਜ ਕਰੇਗੀ। ਨਵੀਂ ਬਣਾਈ ਸੰਸਥਾ ਲਈ ਬਣਾਈ ਕਮੇਟੀ ਵਿੱਚ ਪ੍ਰਮੁੱਖ ਤੌਰ ਤੇ ਜਸਪਾਲ ਸਿੰਘ, ਕੇਵਲ ਸਿੰਘ, ਕਾਮਰੇਡ ਭਜਨ ਸਿੰਘ, ਮੈਨੇਜਰ ਕਰਮ ਚੰਦ, ਐਡਵੋਕੇਟ ਸ਼ਿਵ ਕਲਿਆਣ, ਰਾਮਜੀਤ ਸਿੰਘ, ਬਲਦੇਵ ਸਿੰਘ, ਰਾਜਿੰਦਰ ਮੱਟੂ, ਕਮਲਜੀਤ ਬੰਗੜ, ਬਲਦੇਵ ਤੂਰ, ਕੁਲਵਿੰਦਰ ਸਿੰਘ, ਮਲਕੀਤ ਸਿੰਘ ਬਾਬਾ, ਪਰਮਜੀਤ ਸਿੰਘ ਪੰਮੀ, ਰਾਮ ਜੀ ਦਾਸ ਮੱਟੂ, ਮੇਲਾ ਸਿੰਘ, ਬੂਟਾ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਗੁਰੂ ਰਵਿਦਾਸ, ਅਮਰਜੀਤ ਸਿੰਘ, ਸੋਹਣ ਸਿੰਘ, ਗੁਰਦੀਪ ਸਿੰਘ, ਲਖਵੀਰ ਸਿੰਘ, ਲੱਖੀ, ਭੋਲਾ ਮੱਟੂ, ਮੋਹਣ ਸਿੰਘ, ਬੁੱਧ ਰਾਮ ਕਲਿਆਣ, ਪਵਨ ਭੱਟੀ, ਸੁਰੇਸ਼ ਕੁਮਾਰ ਸ਼ਾਮਲ ਕੀਤੇ ਗਏ ਹਨ। ਇਸ ਸੰਸਥਾ ਨੂੰ ਬਣਾਉਣ ਲਈ ਵਾਲਮੀਕ ਮੰਦਿਰ ਕਮੇਟੀ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮੰਦਰ ਕਮੇਟੀ ਵੱਲੋਂ ਵੀ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਗਿਆ।

ਹੋਲੀ ਦੇ ਤਿਉਹਾਰ ਤੇ ਡੇਹਰਾ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਬਾਬਾ ਜਗਦੇਵ ਸਿੰਘ ਸਿੱਧੂ ਦੁਆਰਾ ਅਪੀਲ।  ਸੰਗਤਾਂ ਹਿਮਾਚਲ ਪ੍ਰਸ਼ਾਸਨ ਦੁਬਾਰਾ ਦਿੱਤੇ ਦਿਸ਼ਾ ਨਿਰਦੇਸ਼ਾਂ ਦਾ ਪਾਲਣਾ ਕਰਨ। 

0

ਹੋਲੀ ਦੇ ਤਿਉਹਾਰ ਤੇ ਡੇਹਰਾ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਬਾਬਾ ਜਗਦੇਵ ਸਿੰਘ ਸਿੱਧੂ ਦੁਆਰਾ ਅਪੀਲ।

ਸੰਗਤਾਂ ਹਿਮਾਚਲ ਪ੍ਰਸ਼ਾਸਨ ਦੁਬਾਰਾ ਦਿੱਤੇ ਦਿਸ਼ਾ ਨਿਰਦੇਸ਼ਾਂ ਦਾ ਪਾਲਣਾ ਕਰਨ।

ਨੌਜਵਾਨ ਮੋਟਰਸਾਈਕਲਾਂ ਤੇ ਪਟਾਕੇ ਨਾ ਵਜਾਉਣ।

ਊਨਾ/ ਮੈੜੀ, 24 ਫਰਵਰੀ ( ਵਰਿੰਦਰ ਸਿੰਘ ਹੀਰਾ ) ਬ੍ਰਹਮ ਗਿਆਨੀ ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਦੇ ਤਪ ਅਸਥਾਨ ਡੇਹਰਾ ਸਾਹਿਬ ਪਿੰਡ ਮੈੜੀ ਹਿਮਾਚਲ ਪ੍ਰਦੇਸ਼ ਵਿਖੇ ਹਰ ਸਾਲ ਦੀ ਤਰ੍ਹਾਂ ਹੋਲੀਆਂ ਦਾ ਪਵਿੱਤਰ ਤਿਉਹਾਰ 7 ਮਾਰਚ ਤੋਂ ਲੈ ਕੇ 14 ਮਾਰਚ ਤੱਕ ਮਨਾਇਆ ਜਾ ਰਿਹਾ ਹੈ । ਜ਼ਿਕਰ ਯੋਗ ਹੈ ਕਿ ਭਾਰਤ ਤੋਂ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਸੰਗਤਾਂ ਡੇਹਰਾ ਸਾਹਿਬ ਵਿਖੇ ਨਤਮਸਤਕ ਹੋਣ ਆਉਂਦੀਆਂ ਹਨ । ਇਸ ਸਬੰਧ ਵਿੱਚ ਆਲ ਇੰਡੀਆ ਬਾਬਾ ਵਡਭਾਗ ਸਿੰਘ ਸੇਵਕ ਸੁਸਾਇਟੀ ਦੇ ਸੰਸਥਾਪਕ ਅਤੇ ਮੁਖੀ ਬਾਬਾ ਜਗਦੇਵ ਸਿੰਘ ਸਿੱਧੂ ਨੇ ਡੇਹਰਾ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸੰਗਤਾਂ ਪੂਰਨ ਸ਼ਰਧਾ ਦੇ ਨਾਲ ਡੇਹਰਾ ਸਾਹਿਬ ਆਉਣ । ਬਾਬਾ ਸਿੱਧੂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਮਾਲ ਦੀ ਢੋਆ ਢੁਆਈ ਵਿੱਚ ਵਰਤੇ ਜਾਂਦੇ ਵਾਹਨ ਜਿਵੇਂ ਕਿ ਟਰਾਲੀਆਂ, ਟਰੱਕ ਆਦਿ ਵਿੱਚ ਸਫਰ ਕਰਨ ਤੋਂ ਗੁਰੇਜ਼ ਕਰਨ, ਕਿਉਂਕਿ ਇਹ ਕਾਨੂੰਨ ਦੇ ਹਿਸਾਬ ਨਾਲ ਵੀ ਠੀਕ ਨਹੀਂ, ਅਤੇ ਕਿਸੇ ਵੀ ਸਮੇਂ ਕੋਈ ਹਾਦਸਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਬਾਬਾ ਜਗਦੇਵ ਸਿੰਘ ਸਿੱਧੂ ਨੇ ਨੌਜਵਾਨਾਂ ਨੂੰ ਖਾਸ ਤੌਰ ਤੇ ਅਪੀਲ ਕੀਤੀ ਕੀ ਉਹ ਹੋਲੀਆਂ ਵਿੱਚ ਇਸ ਤੀਰਥ ਅਸਥਾਨ ਦੀ ਯਾਤਰਾ ਪੂਰਨ ਸ਼ਾਂਤੀ ਅਤੇ ਸ਼ਰਧਾ ਨਾਲ ਕਰਨ , ਮੋਟਰਸਾਈਕਲਾਂ ਦੇ ਪਟਾਕੇ ਨਾ ਵਜਾਉਣ, ਹੁੱਲੜਬਾਜ਼ੀ ਨਾ ਕਰਨ, ਅਤੇ ਊਨਾ ਪ੍ਰਸ਼ਾਸ਼ਨ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ। ਉਹਨਾਂ ਕਿਹਾ ਕਿ ਜਥੇਬੰਦੀ ਵੱਲੋਂ ਡੇਹਰਾ ਸਾਹਿਬ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ, ਅਤੇ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਕਿ ਸੰਗਤਾਂ ਨੂੰ ਕੋਈ ਵੀ ਮੁਸ਼ਕਿਲ / ਤਕਲੀਫ ਦਾ ਸਾਹਮਣਾ ਨਾ ਕਰਨਾ ਪਵੇ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਸੋਢੀ ਦਰਬਾਰ ਦੇ ਮੁਖੀ ਬਾਬਾ ਸੁਖਦੇਵ ਸਿੰਘ ਸੈਣੀ ਨੇ ਵੀ ਸੰਗਤਾਂ ਨੂੰ ਅਪੀਲ ਕੀਤੀ ਕੀ ਉਹ ਡਿਸਿਪਲਨ ਵਿੱਚ ਰਹਿ ਕੇ ਬਾਬਾ ਜੀ ਦੇ ਸਥਾਨਾਂ ਦੇ ਦਰਸ਼ਨ ਕਰਨ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ, ਇਸ ਪਵਿੱਤਰ ਸਥਾਨ ਤੇ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਵਿੱਚ ਊਨਾ ਪ੍ਰਸ਼ਾਸਨ ਦਾ ਹਰ ਤਰ੍ਹਾਂ ਨਾਲ ਸਹਿਯੋਗ ਕਰਨ। ਉਹਨਾਂ ਕਿਹਾ ਕਿ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਕਰਨ ਤੇ ਸੰਗਤਾਂ ਬਾਬਾ ਵਡਭਾਗ ਸਿੰਘ ਸੇਵਕ ਸੁਸਾਇਟੀ ਦੇ ਦਫਤਰ ਗੁਰਦੁਆਰਾ ਦੁਖ ਭੰਜਨ ਸਾਹਿਬ ਵਿਖੇ ਆਲ ਇੰਡੀਆ ਬਾਬਾ ਵਡਭਾਗ ਸਿੰਘ ਸੇਵਕ ਸੋਸਾਇਟੀ ਦੇ ਸੇਵਾਦਾਰਾਂ ਨਾਲ ਸੰਪਰਕ ਕਰ ਸਕਦੀਆਂ ਹਨ।

ਡਾ ਜਸਪ੍ਰੀਤ ਕੌਰ ਫ਼ਲਕ ਦਾ ‘ਮਾਤਾ ਜਸਵੰਤ ਕੌਰ ਕਵਿਤਰੀ ਪੁਰਸਕਾਰ 2025’ ਨਾਲ ਸਨਮਾਨ । ਹਾਲਾਤ ਨਾਲ ਜੂਝਣ ਵਾਲੇ ਬੁਲੰਦੀਆਂ ਨੂੰ ਛੂੰਹਦੇ ਹਨ: ਜਸਵੰਤ ਜਫਰ ।

0

ਡਾ ਜਸਪ੍ਰੀਤ ਕੌਰ ਫ਼ਲਕ ਦਾ ‘ਮਾਤਾ ਜਸਵੰਤ ਕੌਰ ਕਵਿਤਰੀ ਪੁਰਸਕਾਰ 2025’ ਨਾਲ ਸਨਮਾਨ ।

ਹਾਲਾਤ ਨਾਲ ਜੂਝਣ ਵਾਲੇ ਬੁਲੰਦੀਆਂ ਨੂੰ ਛੂੰਹਦੇ ਹਨ: ਜਸਵੰਤ ਜਫਰ ।

 ਲੁਧਿਆਣਾ , 23 ਫਰਵਰੀ ( ਵਰਿੰਦਰ ਸਿੰਘ ਹੀਰਾ)  ਉੱਘੀ ਕਵਿੱਤਰੀ ਡਾ ਜਸਪੑੀਤ ਕੌਰ ਫਲਕ ਨੂੰ , ਪੰਜਾਬੀ ਗਜ਼ਲ ਮੰਚ ਪੰਜਾਬ ਅਤੇ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਸਹਿਯੋਗ ਨਾਲ ਮਾਤਾ ਜਸਵੰਤ ਕੌਰ ਕਵਿਤਰੀ ਪੁਰਸਕਾਰ 2025 ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਪ੍ਰਸਿੱਧ ਲੇਖਕਾਂ ਦੀ ਹਾਜ਼ਰੀ ਵਿੱਚ ਪੰਜਾਬੀ ਭਵਨ ਦੇ ਡਾ ਪਰਮਿੰਦਰ ਸਿੰਘ ਹਾਲ, ਵਿਖੇ ਹੋਏ ਪੑਭਾਵਸ਼ਾਲੀ ਸਮਾਗਮ ਵਿੱਚ ਪੑਦਾਨ ਕੀਤਾ ਗਿਆ। ਇਸ ਸਨਮਾਨ ਵਿੱਚ 11 ਹਜ਼ਾਰ ਰੁਪਏ ਨਕਦ, ਇੱਕ ਸਮਿੑਤੀ ਚਿੰਨ੍ਹ ਅਤੇ ਦੋਸ਼ਾਲਾ ਭੇਂਟ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਭਾਸ਼ਾ ਵਿਭਾਗ, ਪੰਜਾਬ ਦੇ ਨਿਰਦੇਸ਼ਕ ਸੑ. ਜਸਵੰਤ ਸਿੰਘ ਜਫਰ ਨੇ ਕੀਤੀ। ਸ. ਜਫਰ ਨੇ ਡਾ ਫਲਕ ਨੂੰ ਇਸ ਸਨਮਾਨ ਲਈ ਵਧਾਈ ਦਿੱਤੀ ਤੇ ਕਿਹਾ ਕਿ ਉਨ੍ਹਾਂ ਦੀਆਂ ਸਾਹਿਤਕ ਗਤੀਵਿਧੀਆਂ ਸਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਹਾਲਾਤ ਨਾਲ ਜੂਝਣ ਵਾਲੇ ਹੀ ਬੁਲੰਦੀਆਂ ਛੂਹਣ ਵਿੱਚ ਕਾਮਯਾਬ ਹੁੰਦੇ ਹਨ।

ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਡਾ ਗੁਰਚਰਨ ਕੌਰ ਕੋਚਰ, ਡਾ ਗੁਲਜ਼ਾਰ ਸਿੰਘ ਪੰਧੇਰ,ਡਾ ਹਰਮਿੰਦਰ ਸਿੰਘ ਹਾਜਰ ਹੋਏ। ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ, ਬਠਿੰਡਾ ਦੇ ਪਰੋ ਵਾਈਸ-ਚਾਂਸਲਰ ਡਾ ਜਗਤਾਰ ਸਿੰਘ ਧੀਮਾਨ ਵਲੋਂ ਡਾ ਫ਼ਲਕ ਦੀ ਸਾਹਿਤਕ ਜੀਵਨ ਯਾਤਰਾ ਬਾਰੇ ਤਵਾਰੁਫ ਕਰਵਾਉਂਦਾ ਪਰਚਾ ਪੜ੍ਹਿਆ ਗਿਆ ਜਿਸ ਵਿੱਚ ਉਨ੍ਹਾਂ ਕਿਹਾ ਕਿ ਉੱਤਰ ਪੑਦੇਸ਼ ਦੇ ਸ਼ਹਿਰ ਸ਼ਾਹਜਹਾਂਪੁਰ ਤੋਂ ਆਈ ਜਸਪੑੀਤ ਕੌਰ ਫਲਕ ਨੇ ਪੰਜਾਬੀ ਵਿੱਚ ਕਵਿਤਾ ਸਿਰਜ ਕੇ, ਸਾਹਿਤਕ ਅਦਾਰਿਆਂ ਦਾ ਸਫਲ ਸੰਚਾਲਨ ਕਰਕੇ ਆਪਣੀ ਸਾਹਿਤਕ ਪੑਤਿਭਾ ਉਜਾਗਰ ਕੀਤੀ ਹੈ ਜੋ ਉਸਦੀ ਅਹਿਮ ਪੑਾਪਤੀ ਹੈ। ਉਨ੍ਹਾਂ ਵਲੋਂ ਸਨਮਾਨਿਤ ਸ਼ਖ਼ਸੀਅਤ ਦੀ ਹਾਜਰ ਸਰੋਤਿਆਂ ਨਾਲ ਉਨ੍ਹਾਂ ਦੀਆਂ ਕਾਵਿਕ ਵੰਨਗੀਆ ਉੱਪਰ ਟਿੱਪਣੀ ਕਰਦਿਆਂ ਜਾਣ ਪਹਿਚਾਣ ਕਰਵਾਈ ਗਈ। ਇਸ ਮੌਕੇ ਸਾਹਿਤ ਜਗਤ ਦੀਆਂ ਮਹਾਨ ਸ਼ਖ਼ਸੀਅਤਾਂ ਵਿਚ ਉਸਤਾਦ ਗ਼ਜ਼ਲਗੋ ਸਰਦਾਰ ਪੰਛੀ,ਡਾ ਹਰਮਿੰਦਰ ਸਿੰਘ,ਨਵਨੀਤ ਕਿਰਨ, ਅਰਵਿੰਦਰਪਾਲ ਸਿੰਘ (ਜਨਰਲ ਸਕੱਤਰ) ਤਰਲੋਚਨ ਸਿੰਘ ਝਾਂਡੇ,

ਜ਼ੋਰਾਵਰ ਸਿੰਘ ਪੰਛੀ,ਪੰਮੀ ਹਬੀਬ, ਪਰਮਿੰਦਰ ਅਲਬੇਲਾ , ਤਰਸੇਮ ਨੂਰ, ਸਾਗਰ ਸਿਆਲਕੋਟੀ, ਅਮਰਜੀਤ ਸ਼ੇਰਪੁਰੀ, ਇੰਦਰਜੀਤ ਪਾਲ ਭਿੰਡਰ, ਰਸਮੀ ਅਸਥਾਨਾ, ਮਨਪਰੀਤ, ਅਰਵਿੰਦਰਪਾਲ ਸਿੰਘ, ਗੁਰਸ਼ਰਨ ਸਿੰਘ ਨਰੂਲਾ, ਮੀਤ ਪਾਣੀਪਤ, ਪੰਮੀ ਹਬੀਬ, ਦਰਸ਼ਨ ਬੋਪਾਰਾਏ, ਡਾ. ਬਲਦੇਵ ਸਿੰਘ, ਆਮਰ ਸਿੰਘ ,ਮਨਪ੍ਰੀਤ ਕੌਰ, ਸੋਮਨਾਥ ਹਰਨਾਮ ਪੁਰਾ,ਸੀਮਾ ਕਲਿਆਣ, ਜਸਕੀਰਤ ਸਿੰਘ, ਦੀਪਕ, ਬ੍ਰਿਸ਼ਭਾਨ ਘਲੋਦੀ, ਹਰਦੀਪ ਬਿਰਦੀ,ਭਗਵਾਨ ਢਿੱਲੋ ,ਇੰਦਰਜੀਤ ਪਾਲ ਕੌਰ, ਗੁਰਭਗਤ ਸਿੰਘ, ਤਰਸੇਮ ਨੂਰ, ਐਸ. ਨਸ਼ੀਮ, ਵਿਜੇ ਵਾਜਿਦ, ਸਾਗਰ ਸਿਆਲਕੋਟੀ ,ਸ਼ਨੀ ਕੁਮਾਰ, ਜਸਬੀਰ ਕੌਰ, ਰਵਿੰਦਰ ਕੌਰ, ਪਰਮਿੰਦਰ ਅਲਬੇਲਾ,ਮੁਖਤਿਆਰ ਸਿੰਘ ਮਾਨ,ਕਿਰਪਾਲ ਸਿੰਘ ਕਾਲੜਾ,ਕੁਲਵੰਤ ਸਿੰਘ, ਨਰਿੰਦਰ ਕੌਰ, ਅਮਰਜੀਤ ਸ਼ੇਰਪੁਰੀ, ਸੁਖਵੀਰ ਭੁੱਲਰ ,ਮਿਸ਼ਪਰੀਤ ਕੌਰ ਹਾਜ਼ਰ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ । ਪੰਜਾਬੀ ਗਜਲ ਮੰਚ ਦੇ ਪਰਧਾਨ ਸਰਦਾਰ ਪੰਛੀ ਨੇ ਮਾਤਾ ਜਸਵੰਤ ਕੌਰ ਦੇ ਜੀਵਨ ਤੇ ਝਾਤ ਪਾਉਂਦਿਆਂ ਆਪਣੀ ਸ਼ਾਇਰੀ ਰਾਹੀਂ ਹਾਰਦਿਕ ਸਰਧਾਂਜਲੀ ਦਿੱਤੀ।

ਡਾ. ਜਸਪ੍ਰੀਤ ਕੌਰ ਫਲਕ ਨੇ ਸਨਮਾਨ ਦੇਣ ਲਈ ਪੰਜਾਬੀ ਗਜਲ ਮੰਚ ਪੰਜਾਬ ਅਤੇ ਪੰਜਾਬੀ ਸਾਹਿਤ ਅਕਾਦਮੀ ਦੇ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਹੋਰ ਵੀ ਛਿੱਦਤ ਨਾਲ ਸਾਹਿਤ ਸਿਰਜਣਾ ਕਰਦੇ ਰਹਿਣਗੇ। ਇਸ ਮੌਕੇ ਡਾ ਜਸ ਕੋਹਲੀ, ਡਾ ਬਲਦੇਵ ਸਿੰਘ ਨੌਰਥ, ਅਮ੍ਰਿਤ ਪਾਲ ਸਿੰਘ ਗੋਗੀਆ, ਬਲੌਰ ਸਿੰਘ, ਅਮਰਜੀਤ ਸਿੰਘ ਟਿੱਕਾ ਵੀ ਪਤਵੰਤੇ ਮਹਿਮਾਨਾਂ ਵਿੱਚ ਹਾਜਰ ਸਨ। ਜ਼ੋਰਾਵਰ ਸਿੰਘ ਪੰਛੀ ਨੇ ਸਟੇਜ ਸੰਚਾਲਨ ਦੀ ਸੇਵਾ ਬਾਖੂਬ ਨਿਭਾਈ। ਪਰਧਾਲਗੀ ਮੰਡਲ ਵਿੱਚ ਸ਼ਮੂਲੀਅਤ ਕਰ ਰਹੀਆਂ ਸਾਹਿਤਕ ਸਖਸੀਅਤਾਂ ਨੂੰ ਸਮੑਿਤੀ ਚਿੰਨ੍ਹ ਦਿੱਤੇ ਗਏ।

ਕਹਾਣੀਕਾਰ ਸੁਖਜੀਤ ਯਾਦਗਾਰੀ ਐਵਾਰਡ’ ਸਮਾਗਮ।  ਸਾਹਿਤ ਸਭਾ ਸਮਰਾਲਾ ਵੱਲੋਂ ਕਹਾਣੀਕਾਰ ਕਿਰਪਾਲ ਕਜ਼ਾਕ ਨੂੰ ਸਾਹਿਤ ਪ੍ਰਤੀ ਕੀਤੀ ਘਾਲਣਾਵਾਂ ਬਦਲੇ ਦਿੱਤਾ ਗਿਆ ਪਹਿਲਾ ਸੁਖਜੀਤ ਯਾਦਗਾਰੀ ਐਵਾਰਡ।

0

ਅਮਿੱਟ ਯਾਦਾਂ ਛੱਡ ਗਿਆ ‘ਪਹਿਲਾ ਕਹਾਣੀਕਾਰ ਸੁਖਜੀਤ ਯਾਦਗਾਰੀ ਐਵਾਰਡ’ ਸਮਾਗਮ।

ਸਾਹਿਤ ਸਭਾ ਸਮਰਾਲਾ ਵੱਲੋਂ ਕਹਾਣੀਕਾਰ ਕਿਰਪਾਲ ਕਜ਼ਾਕ ਨੂੰ ਸਾਹਿਤ ਪ੍ਰਤੀ ਕੀਤੀ ਘਾਲਣਾਵਾਂ ਬਦਲੇ ਦਿੱਤਾ ਗਿਆ ਪਹਿਲਾ ਸੁਖਜੀਤ ਯਾਦਗਾਰੀ ਐਵਾਰਡ।

ਸਮਰਾਲਾ, 18 ਫਰਵਰੀ ( ਵਰਿੰਦਰ ਸਿੰਘ ਹੀਰਾ ) ਸਾਹਿਤ ਸਭਾ (ਰਜਿ:) ਸਮਰਾਲਾ ਵੱਲੋਂ ਸਭਾ ਦੇ ਬਾਨੀ ਚੇਅਰਮੈਨ ਕਹਾਣੀਕਾਰ ਸੁਖਜੀਤ ਯਾਦਗਾਰੀ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਸਰਵਸ੍ਰੀ ਐਡਵੋਕੇਟ ਨਰਿੰਦਰ ਸ਼ਰਮਾ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਰਿੰਦਰ ਕੁਮਾਰ ਦਵੇਸ਼ਵਰ, ਜੰਗ ਬਹਾਦਰ ਗੋਇਲ, ਡਾ. ਗੁਰਨਾਮ ਕੌਰ, ਡਾ. ਸੁਰਜੀਤ ਸਿੰਘ, ਪਰਵੇਸ਼ ਸ਼ਰਮਾ, ਸ਼ਾਇਰ ਵਿਜੈ ਵਿਵੇਕ, ਡਾ. ਪਰਮਜੀਤ ਅਤੇ ਕਹਾਣੀ ਬਲਵਿੰਦਰ ਗਰੇਵਾਲ ਦੇ ਪ੍ਰਧਾਨਗੀ ਮੰਡਲ ਹੇਠ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਿਮਰਜੀਤ ਸਿੰਘ ਕੰਗ ਮੀਤ ਪ੍ਰਧਾਨ ਦੁਆਰਾ ਆਏ ਮਹਿਮਾਨਾਂ ਅਤੇ ਸਰੋਤਿਆਂ ਨੂੰ ਜੀ ਆਇਆ ਆਖਿਆ। ਸਮਾਗਮ ਦੌਰਾਨ ਕਹਾਣੀ ਦੇ ਖੇਤਰ ਵਿੱਚ ਵਿਲੱਖਣ ਪੈੜਾਂ ਪਾਉਣ ਵਾਲੇ ਅਤੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ‘ਸੁਖਜੀਤ ਯਾਦਗਾਰੀ ਐਵਾਰਡ’ ਨਾਲ ਪੰਜਾਬੀ ਕਹਾਣੀ ਦੇ ਉੱਘੇ ਕਹਾਣੀਕਾਰ ਕਿਰਪਾਲ ਕਜ਼ਾਕ ਨੂੰ ਦਿੱਤਾ ਗਿਆ। ਸਨਮਾਨ ਵਿੱਚ ਇੱਕੀ ਹਜ਼ਾਰ ਰੁਪਏ ਦੀ ਨਕਦ ਰਾਸ਼ੀ, ਸਨਮਾਨ ਪੱਤਰ, ਸਨਮਾਨ ਚਿੰਨ੍ਹ ਅਤੇ ਲੋਈ ਭੇਟ ਕੀਤੀ ਗਈ। ਇਸ ਮੌਕੇ ਕਹਾਣੀਕਾਰ ਸੁਖਜੀਤ ਦੇ ਪਰਿਵਾਰ ਵਿੱਚੋਂ ਉਨ੍ਹਾਂ ਦੀ ਪਤਨੀ ਗੁਰਦੀਪ ਕੌਰ ਅਤੇ ਭਰਾ ਊਧਮ ਸਿੰਘ ਸ਼ਾਮਲ ਹੋਏ। ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਦੁਆਰਾ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਰਚਿਤ ਸਮੀਖਿਆਤਮਕ ਪੁਸਤਕਾਂ ‘ਸੁਖਜੀਤ ਦੀਆਂ ਕਹਾਣੀਆਂ ਪੜ੍ਹਦਿਆਂ’ ਭਰਵੇਂ ਇਕੱਠ ਵਿੱਚ ਲੋਕ ਅਰਪਣ ਕੀਤੀਆਂ ਗਈਆਂ। ਇਸੇ ਸਾਲ ਜੰਗ ਬਹਾਦਰ ਗੋਇਲ ਨੇ ਵੀ ਸੁਖਜੀਤ ਦੀ ਪੁਸਤਕ ‘ਮੈਂ ਜੈਸਾ ਹੂੰ, ਵੈਸਾ ਕਿਉਂ ਹੂੰ’ ਦਾ ਹਿੰਦੀ ਵਿੱਚ ਅਨੁਵਾਦ ਕੀਤਾ ਹੈ। ਸੁਖਜੀਤ ਦੀ ਲਿਖਣ ਪ੍ਰਕਿਰਿਆ ਅਤੇ ਸਖ਼ਸ਼ੀਅਤ ਬਾਰੇ ਬੋਲਦਿਆਂ ਗੁਰਭਜਨ ਗਿੱਲ ਨੇ ਕਿਹਾ ਸੁਖਜੀਤ ਜ਼ਿੰਦਗੀ ਦੇ ਹਰ ਖੇਤਰ ਵਿੱਚ ਲਕੀਰ ਖਿੱਚ ਕੇ ਕੰਮ ਕਰਨ ਵਾਲ ਵਿਅਕਤੀ ਸੀ, ਉਹ ਤਪੱਸਵੀ ਕਹਾਣੀਕਾਰ ਸੀ। ਕਿਰਪਾਲ ਕਜ਼ਾਕ ਨੇ ਵਿਚਾਰ ਪ੍ਰਗਟਾਉਂਦਿਆ ਕਿਹਾ ਕਿ ਲੇਖਕ ਲਈ ਸ਼ਬਦ ਸਾਧਨਾ ਬਹੁਤ ਜ਼ਰੂਰੀ ਹੈ। ਇਹ ਤੁਹਾਨੂੰ ਸਦੀਵੀਂ ਕਰਦੀ ਹੈ। ਮਿੱਟੀ ਵਿੱਚ ਮਿੱਟੀ ਬੀਜ ਕੇ ਕੁੱਛ ਪ੍ਰਾਪਤ ਨੀ ਕੀਤਾ ਜਾ ਸਕਦਾ। ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਨੇ ਸ੍ਰੋਤਿਆਂ ਦੇ ਸਨਮੁੱਖ ਹੁੰਦਿਆਂ ਕਿਹਾ ਕਿ ਸੁਖਜੀਤ ਦੀ ਵਿਲੱਖਣਤਾ ਇਹ ਹੈ ਕਿ ਉਹ ਅਨੁਭਵ ਉੱਤੇ ਅਧਿਐਨ ਕਰਦਿਆਂ, ਚਿੰਤਨ, ਮੰਥਨ ਕਰ ਅੰਤਰ ਅਨੁਸ਼ਾਸ਼ਨੀ ਵਿਧੀ ਰਾਹੀਂ ਕਹਾਣੀ ਸਿਰਜਦਾ ਹੈ। ਡਾ. ਪਰਮਜੀਤ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸੁਖਜੀਤ ਦੀਆਂ ਕਹਾਣੀਆਂ ਡੇਰਾ ਸੱਭਿਆਚਾਰ, ਔਰਤਾਂ, ਸੱਤਾ ਅਤੇ ਮਨੁੱਖੀ ਮਨੋਵਿਗਿਆਨ ’ਤੇ ਪਕੜ ਰੱਖਦਿਆਂ ਮਿੱਥਾਂ ਨੂੰ ਤੋੜਦੀਆਂ ਨਵੇਂ ਸਵਰੂਪ ’ਚ ਅੱਗੇ ਵਧਦੀਆਂ ਹਨ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਾਰੀਆਂ ਸਖ਼ਸ਼ੀਅਤਾਂ ਨੇ ਸੁਖਜੀਤ ਦੀ ਸਮਰੱਥ, ਸਜੱਗ, ਸੁਚੇਤ, ਜੁਗਤੀ ਅਤੇ ਸਦਜੀਵੀ ਸਿਰਜਣਾ ਦੇ ਵੱਖ ਵੱਖ ਪਹਿਲੂਆਂ ’ਤੇ ਵਿਚਾਰ ਸਾਂਝੇ ਕੀਤੇ। ਉੱਘੇ ਸ਼ਾਇਰ ਵਿਜੇ ਵਿਵੇਕ ਨੇ ਸੁਖਜੀਤ ਨੂੰ ਸ਼ਰਧਾਂਜ਼ਲੀ ਦਿੰਦਿਆਂ ਆਪਣੀ ਬੇਮਿਸਾਲ ਸ਼ਾਇਰੀ ਨਾਲ ਸਭ ਨੂੰ ਸਰਸਾਰ ਕੀਤਾ। ਸਮਾਗਮ ਵਿੱਚ ਉਪਰੋਕਤ ਤੋਂ ਇਲਾਵਾ ਡਾ. ਗੁਰਨਾਮ ਕੌਰ ਕੈਨੇਡਾ, ਗੁਰਭਗਤ ਸਿੰਘ, ਜਲੋਰ ਸਿੰਘ ਖੀਵਾ, ਸੁਰਿੰਦਰ ਰਾਮਪੁਰੀ, ਇੰਦਰਜੀਤ ਸਿੰਘ ਕੰਗ, ਡਾ. ਹਰਜਿੰਦਰਪਾਲ ਸਿੰਘ, ਸੰਦੀਪ ਸਮਰਾਲਾ, ਰਵੀਇੰਦਰ ਸਿੰਘ ਮੱਕੜ ਪੀ. ਆਰ. ਓ., ਅਮਨਦੀਪ ਸਮਰਾਲਾ, ਤਰਨ ਬੱਲ, ਦੀਪ ਦਿਲਬਰ, ਅਨਿਲ ਫਤਹਿਗੜ੍ਹ ਜੱਟਾਂ, ਐਡਵੋਕਟ ਪਰਮਜੀਤ ਸਿੰਘ ਖੰਨਾ, ਐਡਵੋਕੇਟ ਜਸਪ੍ਰੀਤ ਸਿੰਘ, ਬਲਵੰਤ ਸਿੰਘ ਮਾਂਗਟ, ਸੁਰਜੀਤ ਸੁਮਨ, ਜਤਿੰਦਰ ਸਿੰਘ ਹਾਂਸ ਕਹਾਣੀਕਾਰ, ਜਸਵੀਰ ਰਾਣਾ ਅਮਰਗੜ੍ਹ, ਗੁਰਨਾਮ ਸਿੰਘ ਬਿਜਲੀ, ਦਰਸ਼ਨ ਸਿੰਘ ਕੰਗ, ਜੁਆਲਾ ਸਿੰਘ ਥਿੰਦ, ਦਰਸ਼ਪ੍ਰੀਤ ਸਿੰਘ, ਕਮਲ ਕਿਸ਼ੋਰ ਮਾਛੀਵਾੜਾ, ਰੁਪਿੰਦਰ ਰੁਪਾਲ ਕੌਲਗੜ੍ਹ, ਮਨਜੀਤ ਘਣਗਸ, ਪ੍ਰੇਮ ਨਾਥ, ਹਰਬੰਸ ਸਿੰਘ ਰਾਏ, ਜਗਦੀਸ਼, ਐਡਵੋਕੇਟ ਗਗਨਦੀਪ ਸ਼ਰਮਾ, ਹਰਜਿੰਦਰ ਸਿੰਘ ਗੋਪਾਲੋਂ, ਜੋਰਵਰ ਸਿੰਘ ਪੰਛੀ ਦਲੀਪ ਸਿੰਘ, ਵਿਜੈ ਕੁਮਾਰ ਸ਼ਰਮਾ ਪ੍ਰਧਾਨ ਅਧਿਆਪਕ ਚੇਤਨਾ ਮੰਚ, ਲਖਵਿੰਦਰਪਾਲ ਸਿੰਘ ਖਾਲਸਾ, ਕੁਲਵਿੰਦਰ ਸਿੰਘ ਮਾਨੂੰਪੁਰ, ਡਾ. ਸੁਖਪਾਲ ਕੌਰ, ਰਮਨਦੀਪ ਖਮਾਣੋਂ, ਹਰਪਿੰਦਰ ਸ਼ਾਹੀ, ਦਵਿੰਦਰ ਸਿੰਘ ਗਰੇਵਾਲ, ਕਮਲਜੀਤ ਸਿੰਘ ਨੀਲੋਂ ਸ਼੍ਰੋਮਣੀ ਬਾਲ ਪੁਰਸਕਾਰ ਵਿਜੇਤਾ, ਹਰਮਿੰਦਰ ਕਾਲੜਾ, ਮਨਜੀਤ ਘਣਗਸ, ਆਤਮਾ ਸਿੰਘ ਕੋਟਾਲਾ, ਸੰਤੋਖ ਸਿੰਘ, ਅਮਰੀਕ ਸਿੰਘ ਸਾਗੀ, ਸੰਤ ਸਿੰਘ ਸੋਹਲ ਆਦਿ ਤੋਂ ਇਲਾਵਾ ਇਲਾਕੇ ਦੀਆਂ ਵੱਖ ਵੱਖ ਸਭਾਵਾਂ ਦੇ ਨੁਮਾਇੰਦੇ ਹਾਜਰ ਸਨ। ਅਖੀਰ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਹਾਜ਼ਰ ਸ੍ਰੋਤਿਆਂ, ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਕਹਾਣੀਕਾਰ ਯਤਿੰਦਰ ਕੌਰ ਮਾਹਲ ਜਨਰਲ ਸਕੱਤਰ ਵੱਲੋਂ ਮੰਚ ਸੰਚਾਲਨ ਦਾ ਕਾਰਜ ਬਾਖੂਭੀ ਨਿਭਾਇਆ ਗਿਆ।

ਪੋਈਨਰ ਮੱਕੀ ਦੇ ਬੀਜ ਦੀ ਥੁੜ੍ਹ ਕਾਰਨ ਪੰਜਾਬ ਵਿੱਚ ਮੱਚੀ ਹਾਹਾ-ਕਾਰ, ਸਰਕਾਰ ਤੇ ਖੇਤੀਬਾੜੀ ਮਹਿਕਮਾ ਖਮੋਸ਼ – ਮਨਜੀਤ ਸਿੰਘ ਢੀਂਡਸਾ 

0

ਪੋਈਨਰ ਮੱਕੀ ਦੇ ਬੀਜ ਦੀ ਥੁੜ੍ਹ ਕਾਰਨ ਪੰਜਾਬ ਵਿੱਚ ਮੱਚੀ ਹਾਹਾ-ਕਾਰ, ਸਰਕਾਰ ਤੇ ਖੇਤੀਬਾੜੀ ਮਹਿਕਮਾ ਖਮੋਸ਼ – ਮਨਜੀਤ ਸਿੰਘ ਢੀਂਡਸਾ

ਸਮਰਾਲਾ, 18 ਫਰਵਰੀ ( ਵਰਿੰਦਰ ਸਿੰਘ ਹੀਰਾ) ਪੰਜਾਬ ਵਿੱਚ ਆਲੂ ਦੀ ਫਸਲ ਤੋਂ ਬਾਅਦ ਫਰਵਰੀ ਦੇ ਪਹਿਲੇ ਹਫਤੇ ਤੋਂ ਮੱਕੀ ਦੀ ਬਿਜਾਈ ਸ਼ੁਰੂ ਹੋਈ ਨੂੰ 15 ਦਿਨਾਂ ਦਾ ਸਮਾਂ ਬੀਤ ਚੁੱਕਾ ਹੈ। ਕਿਸੇ ਵੀ ਬੀਜ ਵਿਕਰੇਤਾ ਕੋਲ ਅਜੇ ਤੱਕ ਮੱਕੀ ਦੇ ਬੀਜ ਦੀ ਸਪਲਾਈ ਨਹੀਂ ਆਈ, ਜਿਸ ਕਾਰਨ ਪੂਰੇ ਪੰਜਾਬ ਦੇ ਕਿਸਾਨਾਂ ਵਿੱਚ ਹਾਹਾਕਾਰ ਮੱਚੀ ਪਈ ਹੈ। ਇਸ ਗੱਲ ਦਾ ਖੁਲਾਸਾ ਮਨਜੀਤ ਸਿੰਘ ਢੀਂਡਸਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਜ਼ਿਲ੍ਹਾ ਲੁਧਿਆਣਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇੱਕ ਦੋ ਪ੍ਰਤੀਸ਼ਤ ਬੀਜ 1899, 1890 ਅਤੇ 1844 ਵਗੈਰਾ ਆਇਆ। ਵੱਡੇ ਜਿਮੀਂਦਾਰ ਆਪਣੀ ਲੋੜ ਅਨੁਸਾਰ ਪਹਿਲਾਂ ਬੀਜ ਖਰੀਦ ਕੇ ਰੱਖ ਲੈਂਦੇ ਹਨ, ਛੋਟੇ ਕਿਸਾਨ ਕੋਲ ਐਨੀ ਪੂੰਜੀ ਨਹੀਂ ਹੁੰਦੀ ਕਿ ਉਹ ਐਡਵਾਂਸ ਵਿੱਚ ਬੀਜ ਖਰੀਦ ਸਕਣ, ਜਿਸ ਕਾਰਨ ਉਹ ਬੀਜ ਤੋਂ ਵਾਂਝੇ ਰਹਿ ਜਾਂਦੇ ਹਨ। ਬਜ਼ਾਰ ਵਿੱਚ ਹੋਰ ਵਰਾਇਟੀਆਂ ਦੇ ਬੀਜ ਮਿਲ ਰਹੇ ਹਨ। ਉਸਦੀ ਕੀਮਤ ਵੀ ਜਿਆਦਾ ਹੈ। ਉਸਦਾ ਝਾੜ ਵੀ ਘੱਟ ਹੈ ਅਤੇ ਰੰਗ ਰੂਪ ਅਤੇ ਦਾਣੇ ਦੀ ਸਹੀ ਬਨਾਵਟ ਨਾ ਹੋਣ ਕਾਰਨ ਵਿਕਰੀ ਮੌਕੇ ਖਰੀਦ ਫਸਲ ਦੂਜੇ ਬੀਜਾਂ ਨਾਲੋਂ ਤਕਰਬੀਨ 50 ਤੋਂ 100 ਰੁਪਏ ਤੱਕ ਰੇਟ ਘੱਟ ਵਿਕਦੀ ਹੈ। ਜਿਸ ਨਾਲ ਕਿਸਾਨਾਂ ਨੂੰ ਬਹੁਤ ਘਾਟਾ ਪੈਦਾ ਹੈ। ਸਰਕਾਰ ਦਾ ਖੇਤੀਬਾੜੀ ਮਹਿਕਮਾ ਕੁੰਬਕਰਨੀ ਨੀਂਦ ਸੁੱਤਾ ਪਿਆ ਹੈ। ਨਾ ਹੀ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਕਹਿ ਕੇ ਆਪਣਾ ਪੱਲਾ ਝਾੜ ਰਹੇ ਹਨ ਕਿ ਇਹ ਬੀਜ ਸਾਨੂੰ ਦੱਖਣੀ ਰਾਜਾਂ ਵਿੱਚੋਂ ਆਉਂਦਾ ਹੈ। ਜੇਕਰ ਸਰਕਾਰ, ਖੇਤੀਬਾੜੀ ਯੂਨੀਵਰਸਿਟੀਆਂ ਅਤੇ ਖੇਤੀਬਾੜੀ ਮਹਿਕਮੇ ਦਾ ਪਹਿਲਾ ਧਿਆਨ ਦਿੱਤਾ ਹੁੰਦਾ ਤਾਂ ਅੱਜ ਤੱਕ ਕਿਸਾਨ ਦੀ ਮੱਕੀ ਦੀ ਅਗੇਤੀ ਬਿਜਾਈ 50 ਪ੍ਰਤੀਸ਼ਤ ਤੋਂ ਵੱਧ ਨਿਪਟ ਜਾਣੀ ਸੀ। ਹੁਣ ਕਿਸਾਨ ਇਸ ਘਾਟ ਕਾਰਨ ਘਟੀਆ ਕੁਆਲਟੀ ਅਤੇ ਘੱਟ ਝਾੜ ਵਾਲੇ ਬੀਜ ਬੀਜਣ ਲਈ ਮਜ਼ਬੂਰ ਹਨ। ਜਿਸ ਨਾਲ ਕਿਸਾਨਾਂ ਦਾ ਬਹੁਤ ਜਿਆਦਾ ਆਰਥਿਕ ਪੱਖੋਂ ਨੁਕਸਾਨ ਵੀ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਮੱਕੀ ਦੀ ਫਸਲ ਲੇਟ ਹੁੰਦੀ ਹੈ ਅਤੇ ਜੀਰੀ ਦਾ ਕੰਮ ਵੀ ਲੇਟ ਹੋਵੇਗਾ, ਅੱਗੇ ਮੌਸਮ ਸਿੱਲਾ ਹੋਣ ਕਾਰਨ ਫਿਰ ਜੀਰੀ ਦੀ ਵਿਕਰੀ ਉਪਰ ਵੀ ਅਸਰ ਪਵੇਗਾ। ਕਿਸਾਨਾਂ ਦਾ ਪਿਛਲੇ ਸੀਜਨ ਵਿੱਚ ਵੀ ਧਾਨਾਂ ਦੀ ਕਾਟ ਨਾਲ ਬਹੁਤ ਨੁਕਸਾਨ ਹੋ ਚੁੱਕਾ ਹੈ। ਇਸ ਲਈ ਪੰਜਾਬ ਸਰਕਾਰ ਨੂੰ ਪੰਜਾਬ ਦੀ ਕਿਰਸਾਨੀ ਨੂੰ ਬਚਾਉਣ ਲਈ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।

ਅਗਨੀਵੀਰ ਭਰਤੀ ਲਈ ਆਨਲਾਈਨ ਅਰਜ਼ੀਆਂ ਦੀ ਮੰਗ। 15 ਮਾਰਚ ਤੱਕ ਕਰਵਾਈ ਜਾ ਸਕਦੀ ਹੈ ਰਜਿਸਟਰੇਸ਼ਨ।

0

ਅਗਨੀਵੀਰ ਭਰਤੀ ਲਈ ਆਨਲਾਈਨ ਅਰਜ਼ੀਆਂ ਦੀ ਮੰਗ।

15 ਮਾਰਚ ਤੱਕ ਕਰਵਾਈ ਜਾ ਸਕਦੀ ਹੈ ਰਜਿਸਟਰੇਸ਼ਨ।

ਲੁਧਿਆਣਾ, 17 ਫਰਵਰੀ ( ਵਰਿੰਦਰ ਸਿੰਘ ਹੀਰਾ ) – ਜਿਲ੍ਹਾ ਰੋਜ਼ਗਾਰ ਅਤੇ ਕਾਰੋੋਬਾਰ ਬਿਊਰੋ (ਡੀ.ਬੀ.ਈ.ਈ.) ਲੁਧਿਆਣਾ ਦੇ ਡਿਪਟੀ ਡਾਇਰੈਕਟਰ ਰੁਪਿੰਦਰ ਕੋਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਆਰਮੀ ਵਿੱਚ ਭਰਤੀ ਦੇ ਮੌਕੇ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਅਗਨੀਵੀਰ ਭਰਤੀ ਲਈ ਉਮੀਦਵਾਰਾਂ ਤੋ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਅਗਨੀਵੀਰ ਭਰਤੀ ਲਈ ਵਿਦਿਅਕ ਯੋਗਤਾ ਗ੍ਰੇਜੂਏਸ਼ਨ ਹੈ ਅਤੇ ਐਨ.ਸੀ.ਸੀ. ਦੇ ਸੀ ਸਰਟੀਫਿਕੇਟ ਵਿੱਚ ਘਟੋ ਘੱਟ ਬੀ ਗਰੇਡ ਹੋਣਾ ਲਾਜ਼ਮੀ ਹੈ। ਭਰਤੀ ਲਈ ਉਮਰ ਸੀਮਾ 19 ਤੋ 25 ਸਾਲ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਦੀ ਆਖਿਰੀ ਮਿਤੀ 15 ਮਾਰਚ 2025 ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ(ਲੜਕੇ ਅਤੇ ਲੜਕੀਆਂ ਦੋਵੇ) ਆਨਲਾਈਨ ਫਾਰਮ ਰਾਹੀਂ ਆਪਣੀ ਰਜਿਸਟੇਸ਼ਨ ਕਰਵਾ ਸਕਦੇ ਹਨ।

   ਉਨ੍ਹਾਂ ਸਾਰੇ ਯੋਗ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਲਦ www.joinindianarmy.nic.in ‘ਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਅਤੇ ਭਾਰਤੀ ਸੈਨਾ ਵਿੱਚ ਸ਼ਾਮਲ ਹੋਣ ਦੇ ਸੁਨਹਿਰੀ ਮੌੌਕੇ ਦਾ ਲਾਭ ਲੈਂਦਿਆਂ ਦੇਸ਼ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ।

ਵਧੇਰੇ ਜਾਣਕਾਰੀ ਲਈ ਡੀ.ਬੀ.ਈ.ਈ., ਪ੍ਰਤਾਪ ਚੌਕ, ਸਾਹਮਣੇ ਸੰਗੀਤ ਸਿਨੇਮਾ, ਲੁਧਿਆਣਾ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਡੀ.ਬੀ.ਈ.ਈ. ਦੇ ਸੋਸ਼ਲ ਮੀਡੀਆ ਚੈਨਲ ‘ਤੇ ਵੀ ਇਸ ਦੀ ਜਾਣਕਾਰੀ ਲਈ ਜਾ ਸਕਦੀ ਹੈ।

ਗਲਾਡਾ ਵੱਲੋਂ ਪਿੰਡ ਲਾਦੀਆਂ ਕਲਾਂ ਅਤੇ ਹੁਸੈਨਪੁਰਾ ‘ਚ 3 ਅਣਅਧਿਕਾਰਤ ਕਲੋਨੀਆਂ ‘ਤੇ ਕਾਰਵਾਈ। 

0

ਗਲਾਡਾ ਵੱਲੋਂ ਪਿੰਡ ਲਾਦੀਆਂ ਕਲਾਂ ਅਤੇ ਹੁਸੈਨਪੁਰਾ ‘ਚ 3 ਅਣਅਧਿਕਾਰਤ ਕਲੋਨੀਆਂ ‘ਤੇ ਕਾਰਵਾਈ।

ਲੁਧਿਆਣਾ, 18 ਫਰਵਰੀ (-  ਵਰਿੰਦਰ ਸਿੰਘ ਹੀਰਾ) ਗਲਾਡਾ ਵੱਲੋਂ ਅਣਅਧਿਕਾਰਤ ਕਲੋਨੀਆਂ ‘ਤੇ ਕਾਰਵਾਈ ਦੀ ਵਿੱਢੀ ਮੁਹਿੰਮ ਤਹਿਤ ਲੁਧਿਆਣਾ ਦੇ ਬਾਹਰਲੇ ਪਿੰਡਾਂ ਲਾਦੀਆਂ ਕਲਾਂ ਅਤੇ ਹੁਸੈਨਪੁਰਾ ਵਿੱਚ ਤਿੰਨ ਗੈਰ-ਕਾਨੂੰਨੀ ਕਲੋਨੀਆਂ ਨੂੰ ਢਹਿ-ਢੇਰੀ ਕੀਤਾ ਗਿਆ।

ਮੁੱਖ ਪ੍ਰਸ਼ਾਸਕ ਹਰਪ੍ਰੀਤ ਸਿੰਘ, ਆਈ.ਏ.ਐਸ. ਵੱਲੋਂ ਗੈਰ-ਕਾਨੂੰਨੀ ਕਲੋਨੀਆਂ ‘ਤੇ ਸ਼ਿਕੰਜਾ ਕੱਸਦਿਆਂ ਕਿਹਾ ਕਿ ਅਣਅਧਿਕਾਰਤ ਅਤੇ ਗੈਰ-ਯੋਜਨਾਬੱਧ ਤਰੀਕੇ ਨਾਲ ਕੀਤੀਆਂ ਉਸਾਰੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ ਗੈਰ-ਕਾਨੂੰਨੀ ਕਲੋਨੀਆਂ ਵਿੱਚ ਸਸਤੇ ਪਲਾਟ ਵੇਚਣ ਦੀ ਆੜ ਵਿੱਚ ਕਾਨੂੰਨੀ ਪ੍ਰਵਾਨਗੀ ਅਤੇ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਭੋਲੇ-ਭਾਲੇ ਵਸਨੀਕਾਂ ਨਾਲ ਧੱਕੇਸ਼ਾਹੀ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ।

ਜ਼ਿਲ੍ਹਾ ਟਾਊਨ ਪਲਾਨਰ (ਰੈਗੂਲੇਟਰੀ) ਸੰਦੀਪ ਦੀ ਅਗਵਾਈ ਵਾਲੀ ਟੀਮ ਨੇ 3 ਅਣਅਧਿਕਾਰਤ ਕਲੋਨੀਆਂ ਵਿਰੁੱਧ ਕਾਰਵਾਈ ਕਰਦਿਆਂ ਸੜਕਾਂ, ਚਾਰਦੀਵਾਰੀ, ਰਸਤਿਆਂ, ਸਟਰੀਟ ਲਾਈਟਾਂ, ਸੀਵਰੇਜ ਦੇ ਮੈਨਹੋਲਾਂ ਅਤੇ ਇਨ੍ਹਾਂ ਥਾਵਾਂ ‘ਤੇ ਹੋਰ ਨਾਜਾਇਜ਼ ਉਸਾਰੀਆਂ ਅਤੇ ਢਾਂਚਿਆਂ ਨੂੰ ਢਹਿ-ਢੇਰੀ ਕੀਤਾ ਗਿਆ।

ਮੁੱਖ ਪ੍ਰਸ਼ਾਸਕ, ਗਲਾਡਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਣਅਧਿਕਾਰਤ ਕਲੋਨੀਆਂ ਵਿੱਚ ਜਾਇਦਾਦ/ਪਲਾਟ/ਇਮਾਰਤਾਂ ਦੀ ਖਰੀਦ ਨਾ ਕਰਨ ਕਿਉਂਕਿ ਗਲਾਡਾ ਕੋਈ ਵੀ ਸਹੂਲਤ ਜਿਵੇਂ ਕਿ ਵਾਟਰ ਸਪਲਾਈ, ਸੀਵਰੇਜ, ਬਿਜਲੀ ਕੁਨੈਕਸ਼ਨ, ਸਟਰੀਟ ਲਾਈਟਾਂ ਆਦਿ ਪ੍ਰਦਾਨ ਨਹੀਂ  ਕਰੇਗੀ।

ਵਿਧਾਇਕ ਪਰਾਸ਼ਰ ਨੇ ਬੁੱਢੇ ਦਰਿਆ ਦੇ ਦੂਜੇ ਪਾਸੇ ਸੜਕ ਬਣਾਉਣ ਦੇ ਵੱਡੇ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ। ਪ੍ਰੋਜੈਕਟ ਆਵਾਜਾਈ ਨੂੰ ਸੁਚਾਰੂ ਬਣਾਏਗਾ ਅਤੇ ਨੇੜਲੇ ਇਲਾਕਿਆਂ ਵਿੱਚ ਭੀੜ-ਭੜੱਕੇ ਨੂੰ ਘਟਾਏਗਾ।

0

ਵਿਧਾਇਕ ਪਰਾਸ਼ਰ ਨੇ ਬੁੱਢੇ ਦਰਿਆ ਦੇ ਦੂਜੇ ਪਾਸੇ ਸੜਕ ਬਣਾਉਣ ਦੇ ਵੱਡੇ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ।

ਪ੍ਰੋਜੈਕਟ ਆਵਾਜਾਈ ਨੂੰ ਸੁਚਾਰੂ ਬਣਾਏਗਾ ਅਤੇ ਨੇੜਲੇ ਇਲਾਕਿਆਂ ਵਿੱਚ ਭੀੜ-ਭੜੱਕੇ ਨੂੰ ਘਟਾਏਗਾ।

ਲੁਧਿਆਣਾ, 18 ਫਰਵਰੀ ( ਵਰਿੰਦਰ ਸਿੰਘ ਹੀਰਾ) 
ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਸੋਮਵਾਰ ਨੂੰ ਬੁੱਢੇ ਦਰਿਆ ਦੇ ਦੂਜੇ ਪਾਸੇ ਸੜਕ ਬਣਾਉਣ ਦੇ ਇੱਕ ਵੱਡੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ।

ਇਸ ਪ੍ਰੋਜੈਕਟ ਦੇ ਤਹਿਤ, ਗੁਰਦੁਆਰਾ ਗਊ ਘਾਟ ਸਾਹਿਬ ਪੁਆਇੰਟ ਤੋਂ ਮਾਧੋਪੁਰੀ ਪੁਲੀ ਤੱਕ ਬੁੱਢੇ ਦਰਿਆ ਦੇ ਨਾਲ-ਨਾਲ ਕੰਕਰੀਟ ਦੀ ਸੜਕ ਬਣਾਈ ਜਾਵੇਗੀ। ਇਹ ਪ੍ਰੋਜੈਕਟ ਲਗਭਗ 40 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ।

ਕੌਂਸਲਰ (ਵਾਰਡ ਨੰਬਰ 10) ਪ੍ਰਦੀਪ ਸ਼ਰਮਾ ਗੱਬੀ ਦੇ ਨਾਲ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਇਹ ਪ੍ਰੋਜੈਕਟ ਵਸਨੀਕਾਂ ਲਈ ਇੱਕ ਵੱਡੀ ਰਾਹਤ ਹੋਵੇਗਾ ਕਿਉਂਕਿ ਇਹ ਆਵਾਜਾਈ ਨੂੰ ਸੁਚਾਰੂ ਬਣਾਏਗਾ ਅਤੇ ਨੇੜਲੇ ਇਲਾਕਿਆਂ ਵਿੱਚ ਭੀੜ-ਭੜੱਕੇ ਨੂੰ ਘਟਾਏਗਾ।

ਵਿਧਾਇਕ ਪਰਾਸ਼ਰ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਕੰਮ ਕਰ ਰਹੀ ਹੈ ਅਤੇ ਵਸਨੀਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਵੱਖ-ਵੱਖ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ।

ਵਿਧਾਇਕ ਪਰਾਸ਼ਰ ਨੇ ਅੱਗੇ ਕਿਹਾ ਕਿ ਬੁੱਢੇ ਦਰਿਆ ਦੇ ਦੂਜੇ ਪਾਸੇ ਸੜਕ ਦੇ ਬਾਕੀ ਬਚੇ ਹਿੱਸੇ ਵੀ ਆਉਣ ਵਾਲੇ ਸਮੇਂ ਵਿੱਚ ਬਣਾਏ ਜਾਣਗੇ।ਉਦਘਾਟਨ ਸਮਾਰੋਹ ਦੌਰਾਨ ਰਾਜੂ ਵੋਹਰਾ, ਮਹਿੰਦਰ ਸੀਮਾ ਸੈਣੀ, ਅਜੇ ਨਈਅਰ ਟੈਂਕੀ, ਮੁਕੇਸ਼ ਵਰਮਾ, ਦਲੀਪ ਥਾਪਰ, ਸੰਨੀ ਬੇਦੀ, ਅਨਿਲ ਪਾਰਤੀ, ਗੁਰਮੁਖ ਮਿੱਠੂ, ਜੌਨੀ ਜੱਗੀ, ਨਮਨ ਬਹਿਲ, ਹੈਪੀ ਬਹਿਲ, ਸੰਜੀਵ ਰਾਣਾ, ਜੌਨੀ ਸਮੇਤ ਹੋਰ ਮੌਜੂਦ ਸਨ।

MOST COMMENTED